Quote"ਇਤਿਹਾਸ ਦੇ ਉਤਰਾਅ-ਚੜ੍ਹਾਅ ਦੇ ਸਾਹਮਣੇ ਮਣੀਪੁਰ ਦੇ ਲੋਕਾਂ ਦਾ ਲਚਕੀਲਾਪਣ ਅਤੇ ਏਕਤਾ ਹੀ ਉਨ੍ਹਾਂ ਦੀ ਅਸਲ ਤਾਕਤ ਹੈ"
Quote"ਮਣੀਪੁਰ ਅਮਨ ਅਤੇ ਬੰਦਾਂ ਤੇ ਨਾਕਾਬੰਦੀਆਂ ਤੋਂ ਆਜ਼ਾਦੀ ਦਾ ਹੱਕਦਾਰ ਹੈ"
Quote"ਸਰਕਾਰ ਮਣੀਪੁਰ ਨੂੰ ਦੇਸ਼ ਦੀ ਖੇਡ ਮਹਾਸ਼ਕਤੀ ਬਣਾਉਣ ਲਈ ਪ੍ਰਤੀਬੱਧ ਹੈ"
Quote“ਉੱਤਰ-ਪੂਰਬ ਨੂੰ ਐਕਟ ਈਸਟ ਨੀਤੀ ਦਾ ਕੇਂਦਰ ਬਣਾਉਣ ਦੇ ਵਿਜ਼ਨ ਵਿੱਚ ਮਣੀਪੁਰ ਦੀ ਅਹਿਮ ਭੂਮਿਕਾ ਹੈ”
Quote"ਰਾਜ ਦੀ ਵਿਕਾਸ ਯਾਤਰਾ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਅਗਲੇ 25 ਵਰ੍ਹੇ ਮਣੀਪੁਰ ਦੇ ਵਿਕਾਸ ਦੇ ਅੰਮ੍ਰਿਤ ਕਾਲ ਹਨ"

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਣੀਪੁਰ ਦੇ 50ਵੇਂ ਸਥਾਪਨਾ ਦਿਵਸ 'ਤੇ ਮਣੀਪੁਰ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ ਬੋਲਦਿਆਂ ਉਨ੍ਹਾਂ ਇਸ ਸ਼ਾਨਦਾਰ ਯਾਤਰਾ ਵਿੱਚ ਯੋਗਦਾਨ ਪਾਉਣ ਵਾਲੇ ਹਰੇਕ ਵਿਅਕਤੀ ਦੀਆਂ ਕੁਰਬਾਨੀਆਂ ਅਤੇ ਕੋਸ਼ਿਸ਼ਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਆਪਣੇ ਇਤਿਹਾਸ ਦੇ ਉਤਰਾਅ-ਚੜ੍ਹਾਅ ਦੇ ਸਾਮ੍ਹਣੇ ਮਣੀਪੁਰੀ ਲੋਕਾਂ ਦੇ ਲਚਕੀਲੇਪਣ ਅਤੇ ਏਕਤਾ ਨੂੰ ਉਨ੍ਹਾਂ ਦੀ ਅਸਲ ਤਾਕਤ ਦੱਸਿਆ। ਉਨ੍ਹਾਂ ਰਾਜ ਦੇ ਲੋਕਾਂ ਦੀਆਂ ਉਮੀਦਾਂ ਅਤੇ ਖਾਹਿਸ਼ਾਂ ਦਾ ਸਿੱਧਾ ਲੇਖਾ-ਜੋਖਾ ਕਰਨ ਲਈ ਆਪਣੇ ਲਗਾਤਾਰ ਪ੍ਰਯਤਨਾਂ ਨੂੰ ਦੁਹਰਾਇਆ, ਜਿਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਰਾਜ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਤਰੀਕੇ ਲੱਭਣ ਵਿੱਚ ਮਦਦ ਮਿਲੀ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਮਣੀਪੁਰੀ ਲੋਕ ਅਮਨ ਦੀ ਉਨ੍ਹਾਂ ਦੀ ਸਭ ਤੋਂ ਵੱਡੀ ਇੱਛਾ ਪੂਰੀ ਕਰ ਸਕੇ। ਉਨ੍ਹਾਂ ਕਿਹਾ "ਮਣੀਪੁਰ ਅਮਨ ਤੇ ਬੰਦ ਤੇ ਨਾਕਾਬੰਦੀਆਂ ਤੋਂ ਆਜ਼ਾਦੀ ਦਾ ਹੱਕਦਾਰ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਮਣੀਪੁਰ ਨੂੰ ਦੇਸ਼ ਦਾ ਖੇਡ ਪਾਵਰਹਾਊਸ ਬਣਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਮਣੀਪੁਰ ਦੇ ਬੇਟਿਆਂ ਅਤੇ ਬੇਟੀਆਂ ਨੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈ ਅਤੇ ਉਨ੍ਹਾਂ ਦੇ ਜਨੂਨ ਅਤੇ ਸੰਭਾਵੀ ਸੰਭਾਵਨਾਵਾਂ ਦੇ ਮੱਦੇਨਜ਼ਰ ਰਾਜ ਵਿੱਚ ਭਾਰਤ ਦੀ ਪਹਿਲੀ ਖੇਡ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਸਟਾਰਟ-ਅੱਪ ਖੇਤਰ ਵਿੱਚ ਮਣੀਪੁਰ ਦੇ ਨੌਜਵਾਨਾਂ ਦੀ ਸਫ਼ਲਤਾ 'ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਸਥਾਨਕ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ।

|

ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਨੂੰ ਐਕਟ ਈਸਟ ਨੀਤੀ ਦਾ ਕੇਂਦਰ ਬਣਾਉਣ ਦੇ ਵਿਜ਼ਨ ਵਿੱਚ ਮਣੀਪੁਰ ਦੀ ਮੁੱਖ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ 'ਡਬਲ-ਇੰਜਣ' ਸਰਕਾਰ ਦੇ ਅਧੀਨ, ਮਣੀਪੁਰ ਨੂੰ ਰੇਲਵੇ ਜਿਹੀ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਸੁਵਿਧਾਵਾਂ ਮਿਲ ਰਹੀਆਂ ਹਨ। ਰਾਜ ਵਿੱਚ ਜਿਰੀਬਾਮ-ਤੁਪੁਲ-ਇੰਫਾਲ ਰੇਲਵੇ ਲਾਈਨ ਸਮੇਤ ਹਜ਼ਾਰਾਂ ਕਰੋੜ ਰੁਪਏ ਦੇ ਕਨੈਕਟੀਵਿਟੀ ਪ੍ਰੋਜੈਕਟ ਚਲ ਰਹੇ ਹਨ। ਇਸੇ ਤਰ੍ਹਾਂ, ਇੰਫਾਲ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਦਰਜਾ ਮਿਲਣ ਨਾਲ, ਉੱਤਰ-ਪੂਰਬੀ ਰਾਜਾਂ ਦੀ ਦਿੱਲੀ, ਕੋਲਕਾਤਾ ਅਤੇ ਬੰਗਲੁਰੂ ਨਾਲ ਕਨੈਕਟੀਵਿਟੀ ਵਿੱਚ ਸੁਧਾਰ ਹੋਇਆ ਹੈ। ਮਣੀਪੁਰ ਨੂੰ ਭਾਰਤ-ਮਿਆਂਮਾਰ-ਥਾਈਲੈਂਡ ਟ੍ਰਾਇਲੇਟਰਲ ਹਾਈਵੇਅ ਅਤੇ ਖੇਤਰ ਵਿੱਚ ਆਉਣ ਵਾਲੀ 9 ਹਜ਼ਾਰ ਕਰੋੜ ਰੁਪਏ ਦੀ ਕੁਦਰਤੀ ਗੈਸ ਪਾਈਪਲਾਈਨ ਤੋਂ ਵੀ ਲਾਭ ਹੋਵੇਗਾ।

 

|

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਦੀ ਵਿਕਾਸ ਯਾਤਰਾ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਅਗਲੇ 25 ਵਰ੍ਹੇ ਮਣੀਪੁਰ ਲਈ ਵਿਕਾਸ ਦਾ ਅੰਮ੍ਰਿਤ ਕਾਲ ਹਨ। ਉਨ੍ਹਾਂ ਰਾਜ ਦੀ ਡਬਲ-ਇੰਜਣ ਪ੍ਰਗਤੀ ਦੀ ਕਾਮਨਾ ਕਰਦਿਆਂ ਸਮਾਪਤੀ ਕੀਤੀ।

 

Click here to read full text speech

  • Laxman singh Rana June 22, 2022

    namo namo 🇮🇳
  • Vivek Kumar Gupta April 06, 2022

    जय जयश्रीराम
  • Vivek Kumar Gupta April 06, 2022

    नमो नमो.
  • Vivek Kumar Gupta April 06, 2022

    जयश्रीराम
  • Vivek Kumar Gupta April 06, 2022

    नमो नमो
  • Vivek Kumar Gupta April 06, 2022

    नमो
  • Amit Chaudhary February 14, 2022

    Jay Hind
  • शिवकुमार गुप्ता January 28, 2022

    जय जय श्री सीताराम जय जय राम जय जय राम जय जय राम
  • Akhilesh Awasthi January 27, 2022

    जय श्री राम
  • DR HEMRAJ RANA January 26, 2022

    आप सभी को गणतंत्र दिवस की हार्दिक शुभकामनाएं। जय हिंद! Wishing you all a happy Republic Day. Jai Hind! #RepublicDay
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian startups raise $1.65 bn in February, median valuation at $83.2 mn

Media Coverage

Indian startups raise $1.65 bn in February, median valuation at $83.2 mn
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 4 ਮਾਰਚ 2025
March 04, 2025

Appreciation for PM Modi’s Leadership: Driving Self-Reliance and Resilience