ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਜਟ ਵਿੱਚ ਕੀਤੇ ਗਏ ਐਲਾਨਾਂ ਦੇ ਸੰਦਰਭ ਵਿੱਚ ‘ਆਤਮਨਿਰਭਰਤਾ ਇਨ ਡਿਫੈਂਸ–ਕਾਲ ਟੂ ਐਕਸ਼ਨ’ (ਰੱਖਿਆ ਵਿੱਚ ਆਤਮਨਿਰਭਰਤਾ– ਕਾਰਵਾਈ ਦਾ ਸੱਦਾ) ਵਿਸ਼ੇ ਸਬੰਧੀ ਬਜਟ-ਉਪਰੰਤ ਵੈਬੀਨਾਰ ਨੂੰ ਸੰਬੋਧਨ ਕੀਤਾ। ਵੈਬੀਨਾਰ ਦਾ ਆਯੋਜਨ ਰੱਖਿਆ ਮੰਤਰਾਲੇ ਨੇ ਕੀਤਾ। ਪ੍ਰਧਾਨ ਮੰਤਰੀ ਦੁਆਰਾ ਸੰਬੋਧਿਤ ਬਜਟ-ਉਪਰੰਤ ਵੈਬੀਨਾਰਾਂ ਦੀ ਸੀਰੀਜ਼ ਵਿੱਚ ਇਹ ਚੌਥਾ ਵੈਬੀਨਾਰ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਬੀਨਾਰ ਦਾ ਵਿਸ਼ਾ ‘ਰੱਖਿਆ ਵਿੱਚ ਆਤਮਨਿਰਭਰਤਾ–ਕਾਰਵਾਈ ਦਾ ਸੱਦਾ’ ਨਾਲ ਰਾਸ਼ਟਰ ਦੀ ਭਾਵਨਾ ਦਾ ਪਤਾ ਚਲਦਾ ਹੈ। ਹਾਲ ਦੇ ਸਾਲਾਂ ਵਿੱਚ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਨੂੰ ਮਜ਼ਬੂਤੀ ਦੇਣ ਦਾ ਜੋ ਯਤਨ ਕੀਤਾ ਜਾ ਰਿਹਾ ਹੈ, ਉਹ ਇਸ ਸਾਲ ਦੇ ਬਜਟ ਵਿੱਚ ਸਪਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ ਗੁਲਾਮੀ ਦੇ ਕਾਲਖੰਡ ਵਿੱਚ ਵੀ ਅਤੇ ਆਜ਼ਾਦੀ ਦੇ ਤੁਰੰਤ ਬਾਅਦ ਵੀ ਭਾਰਤ ਦੇ ਰੱਖਿਆ ਨਿਰਮਾਣ ਦੀ ਤਾਕਤ ਬਹੁਤ ਜ਼ਿਆਦਾ ਸੀ। ਦੂਸਰੇ ਵਿਸ਼ਵ ਯੁੱਧ ਵਿੱਚ ਭਾਰਤ ਵਿੱਚ ਬਣੇ ਹਥਿਆਰਾਂ ਨੇ ਵੱਡੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਕਿਹਾ, “ਹਾਲਾਂਕਿ ਬਾਅਦ ਦੇ ਸਾਲਾਂ ਵਿੱਚ ਸਾਡੀ ਇਸ ਸ਼ਕਤੀ ਦਾ ਹਰਾਸ ਹੋਣ ਲਗਿਆ, ਲੇਕਿਨ ਇਸ ਦੇ ਬਾਵਜੂਦ ਉਸ ਦੀ ਸਮਰੱਥਾ ਵਿੱਚ ਕੋਈ ਕਮੀ ਨਹੀਂ ਆਈ, ਨਾ ਪਹਿਲਾਂ ਅਤੇ ਨਾ ਹੁਣ।”
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਰੱਖਿਆ ਪ੍ਰਣਾਲੀਆਂ ਵਿੱਚ ਅਨੋਖਾਪਣ ਅਤੇ ਵਿਸ਼ਿਸ਼ਟਤਾ ਦਾ ਬਹੁਤ ਮਹੱਤਵ ਹੈ, ਕਿਉਂਕਿ ਇਹ ਦੁਸ਼ਮਣਾਂ ਨੂੰ ਸਹਿਸਾ ਹੈਰਾਨ ਕਰਨ ਵਾਲੇ ਤੱਤ ਹੁੰਦੇ ਹਨ। ਉਨ੍ਹਾਂ ਨੇ ਕਿਹਾ, “ਅਨੋਖਾਪਣ ਅਤੇ ਹੈਰਾਨ ਕਰਨ ਵਾਲੇ ਤੱਤ ਤਦੇ ਆ ਸਕਦੇ ਹਨ, ਜਦੋਂ ਉਪਕਰਣ ਨੂੰ ਤੁਹਾਡੇ ਆਪਣੇ ਦੇਸ਼ ਵਿੱਚ ਵਿਕਸਿਤ ਕੀਤਾ ਜਾਵੇ।” ਪ੍ਰਧਾਨ ਮੰਤਰੀ ਨੇ ਉਲੇਖ ਕਰਦੇ ਹੋਏ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਦੇਸ਼ ਦੇ ਅੰਦਰ ਹੀ ਖੋਜ, ਡਿਜ਼ਾਈਨ ਅਤੇ ਵਿਕਾਸ ਤੋਂ ਲੈ ਕੇ ਨਿਰਮਾਣ ਤੱਕ ਦਾ ਇੱਕ ਜੀਵੰਤ ਈਕੋ-ਸਿਸਟਮ ਵਿਕਸਿਤ ਕਰਨ ਦਾ ਬਲੂਪ੍ਰਿੰਟ ਹੈ। ਉਨ੍ਹਾਂ ਨੇ ਕਿਹਾ ਕਿ ਰੱਖਿਆ ਬਜਟ ਦੇ ਲਗਭਗ 70 ਪ੍ਰਤੀਸ਼ਤ ਹਿੱਸੇ ਨੂੰ ਕੇਵਲ ਸਵਦੇਸ਼ੀ ਉਦਯੋਗ ਲਈ ਰੱਖਿਆ ਗਿਆ ਹੈ।
ਰੱਖਿਆ ਮੰਤਰਾਲੇ ਨੇ ਹੁਣ ਤੱਕ 200 ਤੋਂ ਅਧਿਕ ਰੱਖਿਆ ਪਲੈਟਫਾਰਮਾਂ ਅਤੇ ਉਪਕਰਣਾਂ ਦੀਆਂ ਸਕਾਰਾਤਮਕ ਸਵਦੇਸ਼ੀਕਰਣ ਸੂਚੀਆਂ ਜਾਰੀ ਕੀਤੀਆਂ ਹਨ। ਇਸ ਐਲਾਨ ਦੇ ਬਾਅਦ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਵਦੇਸ਼ੀ ਖਰੀਦ ਲਈ 54 ਹਜ਼ਾਰ ਕਰੋੜ ਰੁਪਏ ਦੀਆਂ ਕੰਟ੍ਰੈਕਟਾਂ ਉੱਤੇ ਹਸਤਾਖਰ ਕੀਤੇ ਜਾ ਚੁੱਕੇ ਹਨ। ਇਸ ਦੇ ਇਲਾਵਾ 4.5 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਉਪਕਰਣ ਖਰੀਦ ਪ੍ਰਕਿਰਿਆ ਵਿਭਿੰਨ ਪੜਾਵਾਂ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਤੀਸਰੀ ਸੂਚੀ ਦੇ ਜਲਦੀ ਆਉਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਦੁਖ ਵਿਅਕਤ ਕੀਤਾ ਕਿ ਹਥਿਆਰ ਖਰੀਦ ਦੀ ਪ੍ਰਕਿਰਿਆ ਇਤਨੀ ਲੰਬੀ ਹੁੰਦੀ ਹੈ ਕਿ ਉਨ੍ਹਾਂ ਨੂੰ ਸ਼ਾਮਲ ਕਰਦੇ-ਕਰਦੇ ਇਤਨਾ ਲੰਬਾ ਸਮਾਂ ਬੀਤ ਜਾਂਦਾ ਹੈ ਕਿ ਉਹ ਹਥਿਆਰ ਪੁਰਾਣੇ ਢੰਗ ਦੇ ਹੋ ਜਾਂਦੇ ਹਨ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ, “ਇਸ ਦਾ ਵੀ ਸਮਾਧਾਨ ‘ਆਤਮਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ’ ਵਿੱਚ ਹੀ ਹੈ।” ਪ੍ਰਧਾਨ ਮੰਤਰੀ ਨੇ ਹਥਿਆਰਬੰਦ ਬਲਾਂ ਦੀ ਸਰਾਹਨਾ ਕੀਤੀ ਕਿ ਉਹ ਨਿਰਣੇ ਲੈਂਦੇ ਸਮੇਂ ਆਤਮਨਿਰਭਰਤਾ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਥਿਆਰਾਂ ਅਤੇ ਉਪਕਰਣਾਂ ਦੇ ਮਾਮਲਿਆਂ ਵਿੱਚ ਜਵਾਨਾਂ ਦੇ ਗੌਰਵ ਅਤੇ ਉਨ੍ਹਾਂ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਦੇ ਸੰਭਵ ਹੋਵੇਗਾ, ਜਦੋਂ ਅਸੀਂ ਇਨ੍ਹਾਂ ਖੇਤਰਾਂ ਵਿੱਚ ਆਤਮਨਿਰਭਰ ਬਣਾਂਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਇਬਰ ਸੁਰੱਖਿਆ ਹੁਣ ਸਿਰਫ ਡਿਜੀਟਲ ਦੁਨੀਆ ਤੱਕ ਸੀਮਿਤ ਨਹੀਂ, ਬਲਕਿ ਉਹ ਰਾਸ਼ਟਰ ਦੀ ਸੁਰੱਖਿਆ ਦਾ ਵਿਸ਼ਾ ਬਣ ਚੁੱਕੀ ਹੈ। ਉਨ੍ਹਾਂ ਨੇ ਕਿਹਾ, “ਆਪਣੀ ਅਜਿੱਤ ਆਈਟੀ ਸ਼ਕਤੀ ਨੂੰ ਅਸੀ ਆਪਣੇ ਰੱਖਿਆ ਖੇਤਰ ਵਿੱਚ ਜਿਤਨਾ ਜ਼ਿਆਦਾ ਇਸਤੇਮਾਲ ਕਰਾਂਗੇ, ਉਤਨਾ ਹੀ ਸੁਰੱਖਿਆ ਵਿੱਚ ਭਰੋਸੇਮੰਦ ਹੋਵਾਂਗੇ।”
ਕੰਟ੍ਰੈਕਟਾਂ ਲਈ ਰੱਖਿਆ ਨਿਰਮਾਤਾਵਾਂ ਦੇ ਦਰਮਿਆਨ ਦੇ ਮੁਕਾਬਲੇ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੁਕਾਬਲਾ ਆਖਰਕਾਰਮਨਾ-ਫੋਕਸ ਅਤੇ ਭ੍ਰਿਸ਼ਟਾਚਾਰ ਦੀ ਤਰਫ਼ ਲੈ ਜਾਂਦਾ ਹੈ। ਹਥਿਆਰਾਂ ਦੀ ਗੁਣਵੱਤਾ ਅਤੇ ਜ਼ਰੂਰਤ ਬਾਰੇ ਬਹੁਤ ਭਰਮ ਪੈਦਾ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਭਾਰਤ ਅਭਿਯਾਨ ਹੀ ਇਸ ਸਮੱਸਿਆ ਦਾ ਵੀ ਸਮਾਧਾਨ ਹੈ।
ਪ੍ਰਧਾਨ ਮੰਤਰੀ ਨੇ ਆਰਡਨੈਂਸ ਫੈਕਟਰੀਆਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਉਹ ਪ੍ਰਗਤੀ ਅਤੇ ਦ੍ਰਿੜ੍ਹਤਾ ਦੀ ਮਿਸਾਲ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਖੁਸ਼ੀ ਵਿਅਕਤ ਕੀਤੀ ਹੈ ਕਿ ਜਿਨ੍ਹਾਂ ਸੱਤ ਨਵੇਂ ਰੱਖਿਆ ਅਦਾਰਿਆਂ ਨੂੰ ਪਿਛਲੇ ਸਾਲ ਚਾਲੂ ਕੀਤਾ ਗਿਆ ਸੀ, ਉਹ ਤੇਜ਼ੀ ਨਾਲ ਆਪਣਾ ਵਪਾਰ (ਕਾਰੋਬਾਰ) ਵਧਾ ਰਹੇ ਹਨ ਅਤੇ ਨਵੇਂ ਬਜ਼ਾਰਾਂ ਤੱਕ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ, “ਅਸੀਂ ਪਿਛਲੇ ਪੰਜ-ਛੇ ਸਾਲਾਂ ਵਿੱਚ ਰੱਖਿਆ ਨਿਰਯਾਤ ਛੇ ਗੁਣਾ ਵਧਾਇਆ ਹੈ। ਅੱਜ 75 ਤੋਂ ਅਧਿਕ ਦੇਸ਼ਾਂ ਨੂੰ ਮੇਕ ਇਨ ਇੰਡੀਆ ਰੱਖਿਆ ਉਪਕਰਣ ਅਤੇ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਕ ਇਨ ਇੰਡੀਆ ਨੂੰ ਸਰਕਾਰ ਦੁਆਰਾ ਦਿੱਤੇ ਜਾਣ ਵਾਲੇ ਪ੍ਰੋਤਸਾਹਨ ਦੇ ਪਰਿਣਾਮ-ਸਰੂਪ (ਸਦਕਾ) ਪਿਛਲੇ ਸੱਤ ਸਾਲਾਂ ਵਿੱਚ ਰੱਖਿਆ ਨਿਰਮਾਣ ਲਈ 350 ਤੋਂ ਵੀ ਅਧਿਕ ਨਵੇਂ ਉਦਯੋਗਿਕ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ, ਜਦਕਿ 2001 ਤੋਂ 2014 ਦੇ 14 ਸਾਲਾਂ ਵਿੱਚ ਸਿਰਫ 200 ਲਾਇਸੈਂਸ ਜਾਰੀ ਹੋਏ ਸਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਨਿਜੀ ਖੇਤਰ ਨੂੰ ਵੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਰੱਖਿਆ ਜਨਤਕ ਅਦਾਰਿਆਂ ਦੇ ਤੁੱਲ ਕੰਮ ਕਰਨਾ ਚਾਹੀਦਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਦਯੋਗ, ਸਟਾਰਟ-ਅੱਪ ਅਤੇ ਅਕਾਦਮਿਕ ਜਗਤ ਦੇ ਲਈ ਰੱਖਿਆ ਖੋਜ ਅਤੇ ਵਿਕਾਸ ਦਾ 25 ਪ੍ਰਤੀਸ਼ਤ ਹਿੱਸਾ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ, “ਇਸ ਪਹਿਲ ਨਾਲ ਨਿਜੀ ਖੇਤਰ ਦੀ ਭੂਮਿਕਾ ਵਿਕ੍ਰੇਤਾ (ਵੈਂਡਰ) ਜਾਂ ਸਪਲਾਇਰ ਤੋਂ ਵਧ ਕੇ ਸਾਂਝੀਦਾਰ (ਪਾਰਟਨਰ) ਦੀ ਹੋ ਜਾਵੇਗੀ।”
ਸ਼੍ਰੀ ਮੋਦੀ ਨੇ ਕਿਹਾ ਕਿ ਟ੍ਰਾਇਲ, ਟੈਸਟਿੰਗ ਅਤੇ ਸਰਟੀਫਿਕੇਸ਼ਨ ਦੀ ਪਾਰਦਰਸ਼ੀ, ਸਮਾਂ-ਬੱਧ, ਤਰਕਸੰਗਤ ਅਤੇ ਨਿਰਪੱਖ ਪ੍ਰਣਾਲੀ ਜੀਵੰਤ ਰੱਖਿਆ ਉਦਯੋਗ ਦੇ ਵਿਕਾਸ ਦੇ ਲਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਇੱਕ ਸੁਤੰਤਰ ਪ੍ਰਣਾਲੀ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਉਪਯੋਗੀ ਸਾਬਤ ਹੋ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਹਿਤਧਾਰਕਾਂ ਨੂੰ ਸੱਦਾ ਦਿੱਤਾ ਕਿ ਉਹ ਬਜਟੀ ਪ੍ਰਾਵਧਾਨਾਂ ਦੇਸਮੇਂ ਸਿਰ ਲਾਗੂ ਕੀਤੇਜਾਣ ਵਾਸਤੇ ਨਵੇਂ ਵਿਚਾਰਾਂ ਦੇ ਨਾਲ ਅੱਗੇ ਆਉਣ। ਉਨ੍ਹਾਂ ਨੇ ਕਿਹਾ ਕਿ ਸਾਰੇ ਹਿਤਧਾਰਕ ਹਾਲ ਦੇ ਸਾਲਾਂ ਵਿੱਚ ਬਜਟ ਦੀ ਮਿਤੀ ਇੱਕ ਮਹੀਨੇ ਪਹਿਲਾਂ ਕੀਤੇ ਜਾਣ ਦੇ ਕਦਮ ਦਾ ਭਰਪੂਰ ਲਾਭ ਉਠਾਉਣ ਅਤੇ ਜਦੋਂ ਬਜਟ ਲਾਗੂਕਰਨ ਦੀ ਮਿਤੀ ਆ ਪਹੁੰਚੇ, ਤਾਂ ਮੈਦਾਨ ਵਿੱਚ ਉਤਰ ਆਉਣ।
हालांकि बाद के वर्षों में हमारी ये ताकत कमजोर होती चली गई, लेकिन ये दिखाता है कि भारत में क्षमता की कमी ना तब थी और ना अब है: PM @narendramodi
— PMO India (@PMOIndia) February 25, 2022
गुलामी के कालखंड में भी और आजादी के तुरंत बाद भी हमारी डिफेंस मैन्यूफैक्चरिंग की ताकत बहुत ज्यादा थी।
— PMO India (@PMOIndia) February 25, 2022
दूसरे विश्व युद्ध में भारत में बने हथियारों ने बड़ी भूमिका निभाई थी: PM @narendramodi
इस साल के बजट में देश के भीतर ही रिसर्च, डिज़ाइन और डवलपमेंट से लेकर मैन्युफेक्चरिंग तक का एक वाइब्रेंट इकोसिस्टम विकसित करने का ब्लूप्रिंट है।
— PMO India (@PMOIndia) February 25, 2022
रक्षा बजट में लगभग 70 परसेंट सिर्फ domestic industry के लिए रखा गया है: PM @narendramodi
जब हम बाहर से अस्त्र-शस्त्र लाते हैं, तो उसकी प्रक्रिया इतनी लंबी होती है कि जब वो हमारे सुरक्षाबलों तक पहुंचते हैं, तब तक उसमें से कई Outdated हो चुके होते हैं।
— PMO India (@PMOIndia) February 25, 2022
इसका समाधान भी 'आत्मनिर्भर भारत अभियान' और 'मेक इन इंडिया' में ही है: PM @narendramodi
भारत की जो IT की ताकत है, वो हमारा बहुत बड़ा सामर्थ्य है। इस ताकत को हम अपने रक्षा क्षेत्र में जितना ज्यादा इस्तेमाल करेंगे, उतनी ही सुरक्षा में हम आश्वस्त होंगे।
— PMO India (@PMOIndia) February 25, 2022
जैसे सायबर सेक्योरिटी अब सिर्फ डिजिटल वर्ल्ड तक सीमित नहीं रह गई है। ये राष्ट्र की सुरक्षा का विषय बन चुका है: PM
ये भी बहुत सुखद है कि बीते 5-6 सालों में डिफेंस एक्सपोर्ट में हमने 6 गुणा वृद्धि की है।
— PMO India (@PMOIndia) February 25, 2022
आज हम 75 से भी ज्यादा देशों को मेड इन इंडिया डिफेंस इक्विपमेंट्स और services दे रहे हैं: PM @narendramodi
जब पूरी निष्ठा के साथ संकल्प लेकर हम आगे बढ़ते हैं तो क्या परिणाम आते हैं, इसका एक बेहतरीन उदाहरण हमारी ऑर्डिनेंस फैक्ट्रियां हैं।
— PMO India (@PMOIndia) February 25, 2022
पिछले साल हमने 7 नई डिफेंस पब्लिक अंडरटेकिंग्स का निर्माण किया था।
आज ये तेज़ी से business का विस्तार कर रही हैं, नए मार्केट में पहुंच रही हैं: PM
मेक इन इंडिया को सरकार के प्रोत्साहन का परिणाम है कि पिछले 7 सालों में Defence Manufacturing के लिए 350 से भी अधिक, नए industrial लाइसेंस issue किए जा चुके हैं।
— PMO India (@PMOIndia) February 25, 2022
जबकि 2001 से 2014 के चौदह वर्षों में सिर्फ 200 लाइसेंस जारी हुए थे: PM @narendramodi
Trial, Testing और Certification की व्यवस्था का Transparent, Time-bound, pragmatic और निष्पक्ष होना एक vibrant defence industry के विकास के लिए ज़रूरी है।
— PMO India (@PMOIndia) February 25, 2022
इसके लिए एक Independent System, समस्याओं को दूर करने में उपयोगी सिद्ध हो सकता है: PM @narendramodi