Quote“ਸਟਾਰਟਅੱਪ ਅਤੇ ਸਪੋਰਟਸ ਦਾ ਸੰਗਮ ਮਹੱਤਵਪੂਰਨ ਹੈ। ਬੈਂਗਲੁਰੂ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਇਸ ਸੁੰਦਰ ਸ਼ਹਿਰ ਦੀ ਊਰਜਾ ਵਿੱਚ ਵਾਧਾ ਕਰਨਗੀਆਂ"
Quote"ਮਹਾਮਾਰੀ ਦੀਆਂ ਚੁਣੌਤੀਆਂ ਦੇ ਦਰਮਿਆਨ ਖੇਡਾਂ ਦਾ ਆਯੋਜਨ ਨਿਊ ਇੰਡੀਆ ਦੇ ਦ੍ਰਿੜ੍ਹ ਸੰਕਲਪ ਅਤੇ ਜਨੂੰਨ ਦਾ ਪ੍ਰਤੀਕ ਹੈ। ਇਹ ਯੁਵਾ ਜਨੂੰਨ ਭਾਰਤ ਨੂੰ ਹਰ ਖੇਤਰ ਵਿੱਚ ਨਵੀਂ ਗਤੀ ਦੇ ਰਿਹਾ ਹੈ”
Quote“ਖੇਡਾਂ ਅਤੇ ਜੀਵਨ ਵਿੱਚ ਸਫ਼ਲਤਾ ਲਈ ਮੁੱਖ ਲੋੜਾਂ ਸੰਪੂਰਨ ਅਪਰੋਚ ਅਤੇ 100 ਪ੍ਰਤੀਸ਼ਤ ਸਮਰਪਣ ਹਨ”
Quote“ਜਿੱਤ ਤੋਂ ਬਾਅਦ ਵੀ ਖੇਡ ਭਾਵਨਾ ਨੂੰ ਬਣਾਈ ਰੱਖਣਾ ਅਤੇ ਹਾਰ ਤੋਂ ਸਿੱਖਣਾ ਇੱਕ ਮਹੱਤਵਪੂਰਨ ਕਲਾ ਹੈ, ਜੋ ਅਸੀਂ ਖੇਡ ਦੇ ਖੇਤਰ ਵਿੱਚ ਸਿੱਖਦੇ ਹਾਂ”
Quote"ਬਹੁਤ ਸਾਰੀਆਂ ਪਹਿਲਾਂ ਖੇਡਾਂ ਨੂੰ ਪੁਰਾਣੀ ਸੋਚ ਦੇ ਬੰਧਨਾਂ ਤੋਂ ਮੁਕਤ ਕਰ ਰਹੀਆਂ ਹਨ"
Quote“ਖੇਡਾਂ ਵਿੱਚ ਮਾਨਤਾ ਨਾਲ ਦੇਸ਼ ਦੀ ਮਾਨਤਾ ਵੱਧਦੀ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਉਦਘਾਟਨ ਮੌਕੇ ਆਪਣਾ ਸੰਦੇਸ਼ ਸਾਂਝਾ ਕੀਤਾ। ਖੇਡਾਂ ਦਾ ਉਦਘਾਟਨ ਅੱਜ ਬੰਗਲੁਰੂ ਵਿੱਚ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕੀਤਾ। ਇਸ ਮੌਕੇ ‘ਤੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਰਾਜ ਮੰਤਰੀ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਸ਼੍ਰੀ ਨਿਸਿਤ ਪ੍ਰਮਾਣਿਕ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਗਲੁਰੂ ਦੇਸ਼ ਦੇ ਨੌਜਵਾਨਾਂ ਦੇ ਉਤਸ਼ਾਹ ਦਾ ਪ੍ਰਤੀਕ ਹੈ ਅਤੇ ਪ੍ਰੋਫੈਸ਼ਨਲਸ ਦਾ ਗੌਰਵ ਹੈ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਗੱਲ ਹੈ ਕਿ ਇੱਥੇ ਸਟਾਰਟਅੱਪਸ ਅਤੇ ਸਪੋਰਟਸ ਦਾ ਸੰਗਮ ਹੋ ਰਿਹਾ ਹੈ। ਉਨ੍ਹਾਂ ਕਿਹਾ “ਬੇਂਗਲੁਰੂ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਆਯੋਜਨ ਇਸ ਸੁੰਦਰ ਸ਼ਹਿਰ ਦੀ ਊਰਜਾ ਵਿੱਚ ਵਾਧਾ ਕਰੇਗਾ।” ਪ੍ਰਧਾਨ ਮੰਤਰੀ ਨੇ ਮਹਾਮਾਰੀ ਦੀਆਂ ਚੁਣੌਤੀਆਂ ਦੇ ਦਰਮਿਆਨ ਖੇਡਾਂ ਦੇ ਆਯੋਜਨ ਵਜੋਂ ਪ੍ਰਬੰਧਕਾਂ ਦੇ ਸੰਕਲਪ ਨੂੰ ਸਲਾਮ ਕੀਤਾ ਜੋ ਦ੍ਰਿੜ੍ਹ ਇਰਾਦੇ ਅਤੇ ਜਨੂੰਨ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਯੁਵਾ ਜਨੂੰਨ ਭਾਰਤ ਨੂੰ ਹਰ ਖੇਤਰ ਵਿੱਚ ਨਵੀਂ ਗਤੀ ਦੇ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸਫ਼ਲਤਾ ਦੇ ਪਹਿਲੇ ਮੰਤਰ ਵਜੋਂ ਟੀਮ ਭਾਵਨਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।  ਪ੍ਰਧਾਨ ਮੰਤਰੀ ਨੇ ਕਿਹਾ “ਇਹ ਟੀਮ ਭਾਵਨਾ ਸਾਨੂੰ ਖੇਡਾਂ ਤੋਂ ਸਿੱਖਣ ਨੂੰ ਮਿਲਦੀ ਹੈ। ਤੁਸੀਂ ਇਸਦਾ ਪ੍ਰਤੱਖ ਅਨੁਭਵ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਕਰੋਗੇ। ਇਹ ਟੀਮ ਭਾਵਨਾ ਸਾਨੂੰ ਜੀਵਨ ਨੂੰ ਦੇਖਣ ਦਾ ਇੱਕ ਨਵਾਂ ਤਰੀਕਾ ਵੀ ਪ੍ਰਦਾਨ ਕਰਦੀ ਹੈ।”  ਇਸੇ ਤਰ੍ਹਾਂ ਖੇਡਾਂ ਵਿੱਚ ਸਫ਼ਲਤਾ ਲਈ ਸੰਪੂਰਨ ਅਪਰੋਚ ਅਤੇ 100 ਪ੍ਰਤੀਸ਼ਤ ਸਮਰਪਣ ਮੁੱਖ ਲੋੜਾਂ ਹਨ। ਖੇਡਾਂ ਦੇ ਖੇਤਰ ਤੋਂ ਮਿਲੀ ਸ਼ਕਤੀ ਅਤੇ ਸਿੱਖਿਆ ਵੀ ਜ਼ਿੰਦਗੀ ਵਿੱਚ ਅੱਗੇ ਵਧਣ ਵਿੱਚ ਮਦਦ ਕਰਦੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਖੇਡਾਂ, ਸਹੀ ਮਾਇਨਿਆਂ ਵਿੱਚ, ਜੀਵਨ ਦੀ ਵਾਸਤਵਿਕ ਸਹਾਇਤਾ ਪ੍ਰਣਾਲੀ ਹਨ। ਪ੍ਰਧਾਨ ਮੰਤਰੀ ਨੇ ਵਿਭਿੰਨ ਪਹਿਲੂਆਂ ਜਿਵੇਂ ਕਿ ਜਨੂੰਨ, ਚੁਣੌਤੀਆਂ, ਹਾਰ ਤੋਂ ਸਿੱਖਣਾ, ਇਮਾਨਦਾਰੀ ਅਤੇ ਪਲ ਵਿੱਚ ਜੀਣ ਦੀ ਯੋਗਤਾ ਦੇ ਸਬੰਧ ਵਿੱਚ ਖੇਡਾਂ ਅਤੇ ਜੀਵਨ ਵਿੱਚਲੀਆਂ ਸਮਾਨਤਾਵਾਂ ਬਾਰੇ ਵੀ ਦਰਸਾਇਆ। ਉਨ੍ਹਾਂ ਕਿਹਾ "ਜਿੱਤ ਨੂੰ ਚੰਗੀ ਤਰ੍ਹਾਂ ਲੈਣਾ ਅਤੇ ਹਾਰ ਤੋਂ ਸਿੱਖਣਾ ਇੱਕ ਮਹੱਤਵਪੂਰਨ ਕਲਾ ਹੈ ਜੋ ਅਸੀਂ ਖੇਡਾਂ ਦੇ ਖੇਤਰ ਵਿੱਚ ਸਿੱਖਦੇ ਹਾਂ।”

ਪ੍ਰਧਾਨ ਮੰਤਰੀ ਨੇ ਐਥਲੀਟਾਂ ਨੂੰ ਕਿਹਾ ਕਿ ਉਹ ਨਵੇਂ ਭਾਰਤ ਦੇ ਯੁਵਾ ਹਨ ਅਤੇ ਉਹ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਝੰਡਾਬਰਦਾਰ ਵੀ ਹਨ। ਨੌਜਵਾਨਾਂ ਦੀ ਸੋਚ ਅਤੇ ਪਹੁੰਚ ਅੱਜ ਦੇਸ਼ ਦੀਆਂ ਨੀਤੀਆਂ ਨੂੰ ਰੂਪ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੇ ਫਿਟਨੈੱਸ ਨੂੰ ਦੇਸ਼ ਦੀ ਪ੍ਰਗਤੀ ਦਾ ਮੰਤਰ ਬਣਾ ਲਿਆ ਹੈ। ਬਹੁਤ ਸਾਰੀਆਂ ਪਹਿਲਾਂ ਖੇਡਾਂ ਨੂੰ ਪੁਰਾਣੀ ਸੋਚ ਦੇ ਬੰਧਨਾਂ ਤੋਂ ਮੁਕਤ ਕਰ ਰਹੀਆਂ ਹਨ। ਨਵੀਂ ਸਿੱਖਿਆ ਨੀਤੀ ਵਿੱਚ ਖੇਡਾਂ 'ਤੇ ਜ਼ੋਰ, ਖੇਡਾਂ ਲਈ ਆਧੁਨਿਕ ਬੁਨਿਆਦੀ ਢਾਂਚਾ, ਪਾਰਦਰਸ਼ੀ ਚੋਣ ਪ੍ਰਕਿਰਿਆ ਜਾਂ ਖੇਡਾਂ ਵਿੱਚ ਆਧੁਨਿਕ ਟੈਕਨੋਲੋਜੀ ਦੀ ਵੱਧਦੀ ਵਰਤੋਂ ਜਿਹੇ ਉਪਾਅ ਤੇਜ਼ੀ ਨਾਲ ਨਵੇਂ ਭਾਰਤ ਦੀ ਪਹਿਚਾਣ, ਇਸ ਦੇ ਨੌਜਵਾਨਾਂ ਦੀਆਂ ਉਮੀਦਾਂ ਅਤੇ ਉਮੰਗਾਂ ਅਤੇ ਨਵੇਂ ਭਾਰਤ ਦੇ ਫ਼ੈਸਲਿਆਂ ਦੀ ਬੁਨਿਆਦ ਬਣ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ “ਹੁਣ ਦੇਸ਼ ਵਿੱਚ ਨਵੇਂ ਖੇਡ ਵਿਗਿਆਨ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਸਮਰਪਿਤ ਖੇਡ ਯੂਨੀਵਰਸਿਟੀਆਂ ਬਣ ਰਹੀਆਂ ਹਨ। ਇਹ ਸਭ ਤੁਹਾਡੀ ਸੁਵਿਧਾ ਲਈ ਅਤੇ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੈ।”

ਪ੍ਰਧਾਨ ਮੰਤਰੀ ਨੇ ਖੇਡ ਸ਼ਕਤੀ ਅਤੇ ਦੇਸ਼ ਦੀ ਸ਼ਕਤੀ ਦੇ ਦਰਮਿਆਨ ਸਬੰਧ ਨੂੰ ਦੁਹਰਾਇਆ ਕਿਉਂਕਿ ਖੇਡਾਂ ਵਿੱਚ ਮਾਨਤਾ ਦੇਸ਼ ਲਈ ਮਾਨਤਾ ਨੂੰ ਵਧਾਉਂਦੀ ਹੈ। ਉਨ੍ਹਾਂ ਟੋਕੀਓ ਓਲੰਪਿਕ ਦਲ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਅਥਲੀਟਾਂ ਦੇ ਚਿਹਰਿਆਂ 'ਤੇ ਦੇਸ਼ ਲਈ ਕੁਝ ਕਰਨ ਦੀ ਚਮਕ ਅਤੇ ਸੰਤੁਸ਼ਟੀ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਹਿੱਸਾ ਲੈ ਕੇ ਦੇਸ਼ ਲਈ ਖੇਡਣ ਲਈ ਉਤਸ਼ਾਹਿਤ ਕੀਤਾ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Madhusmita Baliarsingh November 11, 2024

    जय हो भारत माता की शक्ति, भा.ज.पा. है उस शक्ति का प्रतीक। कमल का फूल, हर बाधा को करे पार, और लहराए, हर प्रदेश में एक नयी बहार।
  • Devendra Kunwar October 17, 2024

    BJP
  • Hiraballabh Nailwal October 05, 2024

    jai shree ram
  • Shashank shekhar singh September 29, 2024

    Jai shree Ram
  • ओम प्रकाश सैनी September 05, 2024

    जय हो
  • ओम प्रकाश सैनी September 05, 2024

    जय जय जय जय जय जय
  • ओम प्रकाश सैनी September 05, 2024

    जय जय जय जय जय
  • ओम प्रकाश सैनी September 05, 2024

    जय जय जय जय
  • ओम प्रकाश सैनी September 05, 2024

    जय जय जय
  • ओम प्रकाश सैनी September 05, 2024

    जय जय
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Thai epic based on Ramayana staged for PM Modi

Media Coverage

Thai epic based on Ramayana staged for PM Modi
NM on the go

Nm on the go

Always be the first to hear from the PM. Get the App Now!
...
PM Modi arrives in Sri Lanka
April 04, 2025

Prime Minister Narendra Modi arrived in Colombo, Sri Lanka. During his visit, the PM will take part in various programmes. He will meet President Anura Kumara Dissanayake.

Both leaders will also travel to Anuradhapura, where they will jointly launch projects that are being developed with India's assistance.