Quoteਮਹਿਲਾਵਾਂ ‘ਤੇ ਵਿਸ਼ੇਸ਼ ਧਿਆਨ: ਦੋ ਕਰੋੜ ਲਖਪਤੀ ਦੀਦੀਆਂ ਬਣਾਉਣ ਤੋਂ ਲੈ ਕੇ 15,000 ਮਹਿਲਾ ਐੱਸਐੱਚਜੀ ਨੂੰ ਡ੍ਰੋਨ ਨਾਲ ਸਸ਼ਕਤ ਬਣਾਉਣ ਨਾਲ ਸਬੰਧਿਤ ਵਿਭਿੰਨ ਯੋਜਨਾਵਾਂ ‘ਤੇ ਚਰਚਾ
Quoteਜਨ ਔਸ਼ਧੀ ਸਟੋਰਾਂ ਦਾ ਦਾਇਰਾ ਤੇਜ਼ੀ ਨਾਲ 10,000 ਤੋਂ ਵਧਾ ਕੇ 25,000 ਕਰਨ ਦੀ ਯੋਜਨਾ ‘ਤੇ ਭੀ ਕੰਮ ਚਲ ਰਿਹਾ ਹੈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੁਤੰਤਰਤਾ ਦਿਵਸ ਦੇ ਆਪਣੇ ਭਾਸ਼ਣ ‘ਤੇ ਅਧਾਰਿਤ ਵਿਭਿੰਨ ਯੋਜਨਾਵਾਂ ਵਿੱਚ ਹੋਈ ਪ੍ਰਗਤੀ ‘ਤੇ ਚਰਚਾ ਕਰਨ ਲਈ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਪ੍ਰਧਾਨ ਮੰਤਰੀ ਨੇ ਦੋ ਕਰੋੜ ਲਖਪਤੀ ਦੀਦੀਆਂ (2 crore Lakhpati didis) ਬਣਾਉਣ ਯਾਨੀ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਜਾਂ ਆਂਗਣਵਾੜੀਆਂ ਨਾਲ ਜੁੜੀਆਂ ਦੋ ਕਰੋੜ ਮਹਿਲਾਵਾਂ ਨੂੰ ਲਖਪਤੀ ਬਣਾਉਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਇਸ ਲਕਸ਼ ਨੂੰ ਹਾਸਲ ਕਰਨ ਲਈ ਯੋਜਨਾਬੱਧ ਕੀਤੇ ਗਏ ਵਿਭਿੰਨ ਆਜੀਵਿਕਾ ਸਬੰਧੀ ਉਪਾਵਾਂ ਦਾ ਜਾਇਜ਼ਾ ਲਿਆ।

ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ, ਪ੍ਰਧਾਨ ਮੰਤਰੀ ਨੇ 15,000 ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਖੇਤੀਬਾੜੀ ਅਤੇ ਸਬੰਧਿਤ ਉਦੇਸ਼ਾਂ ਦੇ ਲਈ ਡ੍ਰੋਨ ਨਾਲ ਲੈਸ ਕਰਨ ਦੀ ਗੱਲ ਕਹੀ ਸੀ। ਪ੍ਰਧਾਨ ਮੰਤਰੀ ਦੇ ਸਾਹਮਣੇ ਇਸ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਬਣਾਈਆਂ ਗਈਆਂ ਵਿਭਿੰਨ ਯੋਜਨਾਵਾਂ ਬਾਰੇ ਵੇਰਵਾ ਪੇਸ਼ ਕੀਤਾ ਗਿਆ, ਜਿਸ ਵਿੱਚ ਮਹਿਲਾ ਸਵੈ-ਸਹਾਇਤਾ ਸਮੂਹਾਂ ਦੀ ਟ੍ਰੇਨਿੰਗ ਤੋਂ ਲੈ ਕੇ ਗਤੀਵਿਧੀਆਂ ਦੀ ਨਿਗਰਾਨੀ ਤੱਕ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਸਸਤੀਆਂ ਦਵਾਈਆਂ ਦੀ ਪਹੁੰਚ ਵਧਾਉਣ ਲਈ ਦੇਸ਼ ਭਰ ਵਿੱਚ ਜਨ ਔਸ਼ਧੀ ਸਟੋਰਾਂ ਦੀ ਸੰਖਿਆ ਵਰਤਮਾਨ ਵਿੱਚ 10,000 ਤੋਂ ਵਧਾ ਕੇ 25,000 ਕਰਨ ਦੀ ਗੱਲ ਭੀ ਕਹੀ ਸੀ। ਪ੍ਰਧਾਨ ਮੰਤਰੀ ਨੇ ਇਸ ਵਿਸਤਾਰ ਨੂੰ ਲਾਗੂ ਕਰਨ ਨਾਲ ਸਬੰਧਿਤ ਰਣਨੀਤੀ ਦੀ ਸਮੀਖਿਆ ਕੀਤੀ।

 

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
Net household financial savings rebound, India to lead growth in FY26: RBI

Media Coverage

Net household financial savings rebound, India to lead growth in FY26: RBI
NM on the go

Nm on the go

Always be the first to hear from the PM. Get the App Now!
...
Prime Minister meets the family members of Shubham Dwivedi
May 30, 2025

Prime Minister, Shri Narendra Modi, today, met with the family members of Shubham Dwivedi, at Kanpur, who lost his life in the terrorist attack in Pahalgam. "They expressed gratitude to our valiant army for Operation Sindoor against terrorism", Shri Modi stated.

The Prime Minister posted on X :

"पहलगाम के कायराना आतंकी हमले में जान गंवाने वाले हमारे कानपुर के बेटे शुभम द्विवेदी के परिजनों से आज मुलाकात हुई। उन्होंने आतंक के खिलाफ ऑपरेशन सिंदूर के लिए हमारी पराक्रमी सेना का आभार जताया। उनका ये जज्बा देशवासियों को प्रेरित करने वाला है।"