“ਸ਼੍ਰੀ ਐੱਮ.ਵੈਂਕਈਆ ਨਾਇਡੂ ਗਾਰੂ ਦੀ ਸਿਆਣਪ ਅਤੇ ਦੇਸ਼ ਦੀ ਪ੍ਰਗਤੀ ਦੇ ਪ੍ਰਤੀ ਉਨ੍ਹਾਂ ਦੇ ਜਨੂਨ ਦੀ ਵਿਆਪਕ ਤੌਰ ‘ਤੇ ਸ਼ਲਾਘਾ ਕੀਤੀ ਜਾਂਦੀ ਹੈ”
“ਇਹ 75 ਵਰ੍ਹੇ ਅਸਾਧਾਰਣ ਰਹੇ ਹਨ ਅਤੇ ਇਸ ਵਿੱਚ ਕਈ ਸ਼ਾਨਦਾਰ ਪੜਾਅ ਸ਼ਾਮਲ ਹਨ”
“ਵੈਂਕਈਆ ਨਾਇਡੂ ਜੀ ਦਾ ਜੀਵਨ ਵਿਚਾਰਾਂ, ਦੂਰਦਰਸ਼ਤਾ ਅਤੇ ਸ਼ਖ਼ਸੀਅਤ ਦੇ ਸੁਮੇਲ ਦੀ ਇੱਕ ਆਦਰਸ਼ ਝਲਕ ਹੈ”
“ਨਾਇਡੂ ਜੀ ਦੀ ਸਿਆਣਪ, ਸਹਿਜਤਾ ਅਤੇ ਤੁਰੰਤ ਜਵਾਬ ਅਤੇ ਇੱਕ ਲਾਇਨ ਵਾਲੇ ਬਿਆਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ”
“ਨਾਇਡੂ ਜੀ ਪਿੰਡਾਂ, ਗ਼ਰੀਬਾਂ ਅਤੇ ਕਿਸਾਨਾਂ ਦੀ ਸੇਵਾ ਕਰਨਾ ਚਾਹੁੰਦੇ ਸਨ”
“ਵੈਂਕਈਆ ਜੀ ਦਾ ਜੀਵਨ ਯੁਵਾ ਪੀੜ੍ਹੀ ਦੇ ਲਈ ਪ੍ਰੇਰਣਾ ਦਾ ਸਰੋਤ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ, ਸ਼੍ਰੀ ਐੱਮ.ਵੈਂਕਈਆ ਨਾਇਡੂ ਦੇ 75ਵੇਂ ਜਨਮ ਦਿਨ ਦੀ ਪੂਰਵ ਸੰਧਿਆ ‘ਤੇ ਉਨ੍ਹਾਂ ਦੇ ਜੀਵਨ ਅਤੇ ਜੀਵਨ-ਯਾਤਰਾ ‘ਤੇ ਅਧਾਰਿਤ ਤਿੰਨ ਪੁਸਤਕਾਂ ਜਾਰੀ ਕੀਤੀਆਂ।

ਪ੍ਰਧਾਨ ਮੰਤਰੀ ਦੁਆਰਾ ਜਾਰੀ ਕੀਤੀਆਂ ਗਈਆਂ ਪੁਸਤਕਾਂ ਵਿੱਚ (i) ਸਾਬਕਾ ਉਪ ਰਾਸ਼ਟਰਪਤੀ ਦੀ ਜੀਵਨੀ “ਵੈਂਕਈਆ ਨਾਇਡੂ – ਲਾਇਫ ਇਨ ਸਰਵਿਸ” (“Venkaiah Naidu – Life in Service”)( "ਵੈਂਕਈਆ ਨਾਇਡੂ - ਸੇਵਾ ਵਿੱਚ ਜੀਵਨ") ਸ਼ਾਮਲ ਹੈ, ਜਿਸ ਨੂੰ ਦ ਹਿੰਦੂ, ਹੈਦਰਾਬਾਦ ਐਡੀਸ਼ਨ ਦੇ ਸਾਬਕਾ ਰੈਜ਼ੀਡੈਂਟ ਐਡੀਟਰ ਸ਼੍ਰੀ ਐੱਸ ਨਾਗੇਸ਼ ਕੁਮਾਰ (Shri S Nagesh Kumar) ਨੇ ਲਿਖਿਆ ਹੈ; (ii) ਸੈਲੀਬ੍ਰੇਟਿੰਗ ਭਾਰਤ-ਦ ਮਿਸ਼ਨ ਐਂਡ ਮੈਸੇਜ ਆਵ੍ ਸ੍ਰੀ ਐੱਮ. ਵੈਂਕਈਆ ਨਾਇਡੂ ਐਜ 13th ਵਾਇਸ  ਪ੍ਰੈਜ਼ੀਡੈਂਟ ਆਵ੍ ਇੰਡੀਆ”( “Celebrating Bharat – The Mission and Message of Shri M Venkaiah Naidu as 13th Vice–President of India”), ਜੋ ਭਾਰਤ ਦੇ ਉਪ ਰਾਸ਼ਟਰਪਤੀ ਦੇ ਸਾਬਕਾ ਸਕੱਤਰ ਡਾ. ਆਈ.ਵੀ. ਸੁੱਬਾ ਰਾਓ (Dr I.V. Subba Rao) ਦੁਆਰਾ ਸੰਕਲਿਤ ਇੱਕ ਫੋਟੋ ਕਰੌਨਿਕਲ (Photo chronicle) ਹੈ; ਅਤੇ (iii) ਸ਼੍ਰੀ ਸੰਜੈ ਕਿਸ਼ੋਰ (Shri Sanjay Kishore) ਦੁਆਰਾ ਲਿਖਤ ਤੇਲੁਗੂ ਵਿੱਚ ਸਚਿੱਤਰ ਜੀਵਨੀ “ਮਹਾਨੇਤਾ-ਲਾਇਫ ਐਂਡ ਜਰਨੀ  ਆਵ੍   ਸ਼੍ਰੀ ਐੱਮ. ਵੈਂਕਈਆ ਨਾਇਡੂ” (“Mahaneta – Life and Journey of Shri M. Venkaiah Naidu”) ਸ਼ਾਮਲ ਹਨ।

 

ਇਸ ਅਵਸਰ ‘ਤੇ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਮ.ਵੈਂਕਈਆ ਨਾਇਡੂ ਕੱਲ੍ਹ 1 ਜੁਲਾਈ ਨੂੰ 75 ਵਰ੍ਹੇ ਪੂਰੇ ਕਰ ਲੈਣਗੇ ਅਤੇ ਕਿਹਾ, “ਇਹ 75 ਵਰ੍ਹੇ ਅਸਾਧਾਰਣ ਰਹੇ ਹਨ ਅਤੇ ਇਸ ਵਿੱਚ ਸ਼ਾਨਦਾਰ ਪੜਾਅ ਸ਼ਾਮਲ ਹਨ।” ਪ੍ਰਧਾਨ ਮੰਤਰੀ ਨੇ ਸ਼੍ਰੀ. ਐੱਮ.ਵੈਂਕਈਆ ਨਾਇਡੂ ਦੀ ਜੀਵਨੀ ਅਤੇ ਉਨ੍ਹਾਂ ਦੇ ਜੀਵਨ ‘ਤੇ ਅਧਾਰਿਤ ਦੋ ਹੋਰ ਪੁਸਤਕਾਂ ਜਾਰੀ ਕਰਦੇ ਹੋਏ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਪੁਸਤਕਾਂ ਲੋਕਾਂ ਦੇ ਲਈ ਪ੍ਰੇਰਣਾ ਦਾ ਸਰੋਤ ਬਣਨਗੀਆਂ ਅਤੇ ਰਾਸ਼ਟਰ ਦੀ ਸੇਵਾ ਦਾ ਸਹੀ ਮਾਰਗ ਭੀ ਰੋਸ਼ਨ ਕਰਨਗੀਆਂ।

ਸਾਬਕਾ ਉਪ ਰਾਸ਼ਟਰਪਤੀ ਦੇ ਨਾਲ ਆਪਣੇ ਲੰਬੇ ਜੁੜਾਅ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੀ ਵੈਂਕਈਆ ਜੀ ਦੇ ਨਾਲ ਲੰਬੇ ਸਮੇਂ ਤੱਕ ਕੰਮ ਕਰਨ ਦਾ ਅਵਸਰ ਮਿਲਿਆ। ਇਹ ਸਹਿਯੋਗ ਵੈਂਕਈਆ ਜੀ ਦੇ ਭਾਰਤੀ ਜਨਤਾ ਪਾਰਟੀ (ਭਾਜਪਾ -BJP) ਦੇ ਰਾਸ਼ਟਰੀ ਪ੍ਰਧਾਨ ਦੇ ਕਾਰਜਕਾਲ ਦੇ ਦੌਰਾਨ ਸ਼ੁਰੂ ਹੋਇਆ, ਇਸ ਦੇ ਬਾਅਦ ਕੈਬਨਿਟ ਵਿੱਚ ਉਨ੍ਹਾਂ ਦੀ ਸੀਨੀਅਰ ਭੂਮਿਕਾ, ਦੇਸ਼ ਦੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਦਾ ਕਾਰਜਕਾਲ ਅਤੇ ਬਾਅਦ ਵਿੱਚ ਰਾਜ ਸਭਾ ਦੇ ਸਭਾਪਤੀ ਦੇ ਰੂਪ ਵਿੱਚ ਉਨ੍ਹਾਂ ਦਾ ਕਾਰਜਕਾਲ ਰਿਹਾ। ਉਨ੍ਹਾਂ ਨੇ ਕਿਹਾ, “ਕੋਈ ਕਲਪਨਾ ਕਰ ਸਕਦਾ ਹੈ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਆਉਣ ਵਾਲਾ ਵਿਅਕਤੀ ਐਸੇ ਮਹੱਤਵਪੂਰਨ ਪਦਾਂ ‘ਤੇ ਰਹਿੰਦੇ ਹੋਏ ਕਿਤਨਾ ਅਨੁਭਵ ਪ੍ਰਾਪਤ ਕਰ ਸਕਦਾ ਹੈ। ਇੱਥੋਂ ਤੱਕ ਕਿ ਮੈਂ ਭੀ ਵੈਂਕਈਆ ਜੀਵ ਤੋਂ ਬਹੁਤ ਕੁਝ ਸਿੱਖਿਆ ਹੈ।”

ਸ਼੍ਰੀ ਮੋਦੀ ਨੇ ਕਿਹਾ ਕਿ ਵੈਂਕਈਆ ਨਾਇਡੂ ਜੀ ਦਾ ਜੀਵਨ ਵਿਚਾਰਾਂ, ਦ੍ਰਿਸ਼ਟੀ ਅਤੇ ਸ਼ਖ਼ਸੀਅਤ ਦੇ ਸੁਮੇਲ ਦੀ ਇੱਕ ਆਦਰਸ਼ ਝਲਕ ਹੈ। ਪ੍ਰਧਾਨ ਮੰਤਰੀ ਨੇ ਬਿਨਾ ਕਿਸੇ ਮਜ਼ਬੂਤ ਅਧਾਰ ਦੇ ਦਹਾਕਿਆਂ ਤੋਂ ਪਹਿਲੇ ਦੀ ਤੁਲਨਾ ਵਿੱਚ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਭਾਜਪਾ ਅਤੇ ਜਨ ਸੰਘ (BJP and Jana Sangh) ਦੀ ਮੌਜੂਦਾ ਸਥਿਤੀ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ, “ਅਜਿਹੀਆਂ ਕਮੀਆਂ ਦੇ ਬਾਵਜੂਦ, ਸ਼੍ਰੀ ਨਾਇਡੂ ਨੇ “ਨੇਸ਼ਨ ਫਸਟ”( “Nation First”) ਦੀ ਵਿਚਾਰਧਾਰਾ ਦੇ ਨਾਲ ਇੱਕ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਕਾਰਯਕਰਤਾ (ABVP Karyakarta) ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਈ ਅਤੇ ਰਾਸ਼ਟਰ ਦੇ ਲਈ ਕੁਝ ਹਾਸਲ ਕਰਨ ਦਾ ਮਨ ਬਣਾ ਲਿਆ। “ਪ੍ਰਧਾਨ ਮੰਤਰੀ ਨੇ ਸ਼੍ਰੀ ਨਾਇਡੂ ਦੀ ਇਸ ਬਾਤ ਦੇ ਲਈ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ 50 ਸਾਲ ਪਹਿਲੇ ਦੇਸ਼ ਵਿੱਚ ਲਗਾਈ ਗਈ ਐਮਰਜੈਂਸੀ ਦੇ ਖ਼ਿਲਾਫ਼ ਜੀ-ਜਾਨ ਨਾਲ ਲੜਾਈ ਲੜੀ, ਜਦਕਿ ਉਹ ਲਗਭਗ 17 ਮਹੀਨੇ ਤੱਕ ਜੇਲ੍ਹ ਵਿੱਚ ਰਹੇ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸ਼੍ਰੀ ਨਾਇਡੂ ਐਸੇ ਬਹਾਦਰ ਲੋਕਾਂ ਵਿੱਚੋਂ ਇਕ ਸਨ, ਜਿਨ੍ਹਾਂ ਨੂੰ ਐਮਰਜੈਂਸੀ ਦੇ ਦੌਰਾਨ ਪਰਖਿਆ ਗਿਆ ਅਤੇ ਇਹੀ ਕਾਰਨ ਹੈ ਕਿ ਉਹ ਨਾਇਡੂ ਜੀ ਨੂੰ ਆਪਣਾ ਸੱਚਾ ਮਿੱਤਰ ਮੰਨਦੇ ਹਨ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਸੱਤਾ ਜੀਵਨ ਦੇ ਅਰਾਮ ਨੂੰ ਨਹੀਂ ਦਰਸਾਉਂਦੀ ਹੈ, ਬਲਕਿ ਸੇਵਾ ਦੁਆਰਾ ਸੰਕਲਪਾਂ ਨੂੰ ਪੂਰਾ ਕਰਨ ਦਾ ਮਾਧਿਅਮ ਹੈ, ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਾਇਡੂ ਨੇ ਖ਼ੁਦ ਨੂੰ ਸਾਬਤ ਕਰ ਦਿੱਤਾ ਜਦੋਂ ਉਨ੍ਹਾਂ ਨੂੰ ਵਾਜਪੇਈ ਸਰਕਾਰ ਦਾ ਹਿੱਸਾ ਬਣਨ ਦਾ ਅਵਸਰ ਮਿਲਿਆ, ਜਿੱਥੇ ਉਨ੍ਹਾਂ ਨੇ ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਬਣਨ ਦਾ ਵਿਕਲਪ ਚੁਣਿਆ। ਸ਼੍ਰੀ ਮੋਦੀ ਨੇ ਕਿਹਾ, “ਨਾਇਡੂ ਜੀ ਪਿੰਡਾਂ, ਗ਼ਰੀਬਾਂ ਅਤੇ ਕਿਸਾਨਾਂ ਦੀ ਸੇਵਾ ਕਰਨਾ ਚਾਹੁੰਦੇ ਸਨ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਸ਼੍ਰੀ ਨਾਇਡੂ ਨੇ ਮੋਦੀ ਸਰਕਾਰ ਵਿੱਚ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਦੇ ਰੂਪ ਵਿੱਚ ਕੰਮ ਕੀਤਾ ਅਤੇ ਆਧੁਨਿਕ ਭਾਰਤੀ ਸ਼ਹਿਰਾਂ ਦੇ ਲਈ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਦ੍ਰਿਸ਼ਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸ਼੍ਰੀ ਵੈਂਕਈਆ ਨਾਇਡੂ ਦੁਆਰਾ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ, ਸਮਾਰਟ ਸਿਟੀ ਮਿਸ਼ਨ ਅਤੇ ਅੰਮ੍ਰਿਤ ਯੋਜਨਾ (Swachh Bharat Mission, Smart City Mission and Amrit Yojna) ਬਾਰੇ ਦੱਸਿਆ।

ਸਾਬਕਾ ਉਪ ਰਾਸ਼ਟਰਪਤੀ ਦੇ ਨਰਮ-ਵਿਵਹਾਰ (soft mild-mannerism), ਸੁਭਾਸ਼ਤਾ (eloquence) ਅਤੇ ਬੁੱਧੀ ਦੀ ਪ੍ਰਸ਼ੰਸਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਕੋਈ ਭੀ ਵੈਂਕਈਆ ਨਾਇਡੂ ਦੀ ਬੁੱਧੀ, ਸਹਿਜਤਾ, ਤੁਰੰਤ ਜਵਾਬ(quick counters) ਅਤੇ ਇੱਕ ਲਾਇਨ ਦੇ ਬਿਆਨਾਂ(one-liners) ਦੀ ਕੋਈ ਭੀ ਬਰਾਬਰੀ ਨਹੀਂ ਕਰ ਸਕਦਾ  ਹੈ। ਸ਼੍ਰੀ ਮੋਦੀ ਨੇ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਗਠਬੰਧਨ ਸਰਕਾਰ ਦੇ ਗਠਨ (the formation of Atal Bihari Vajpayee’s coalition government) ਦੇ ਦੌਰਾਨ ਨਾਇਡੂ ਦੁਆਰਾ ਘੜੇ ਗਏ ਨਾਅਰੇ ਨੂੰ ਗਰਮਜੋਸ਼ੀ ਨਾਲ ਯਾਦ ਕੀਤਾ, “ਏਕ ਹਾਥ ਮੇਂ ਭਾਜਪਾ (BJP) ਕਾ ਝੰਡਾ, ਔਰ ਦੂਸਰੇ ਹਾਥ ਮੇਂ ਐੱਨਡੀਏ ਕਾ ਏਜੰਡਾ,”( “Ek haath mein BJP ka jhanda, aur dusre haath mein NDA ka agenda”) ਜਿਸ ਦਾ ਅਰਥ ਹੈ ਇੱਕ ਹੱਥ ਵਿੱਚ ਪਾਰਟੀ ਦਾ ਝੰਡਾ ਅਤੇ ਦੂਸਰੇ ਵਿੱਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਦਾ ਏਜੰਡਾ। 2014 ਵਿੱਚ, ਉਨ੍ਹਾਂ ਨੇ ਐੱਮ.ਓ.ਡੀ.ਆਈ. ਦੇ ਲਈ ‘ਮੇਕਿੰਗ ਆਵ੍ ਡਿਵੈਲਪਡ ਇੰਡੀਆ’(‘Making of Developed India’ for M.O.D.I.) ਦਾ ਸੰਖੇਖ ਨਾਮ(acronym) ਪੇਸ਼ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵੈਂਕਈਆ ਜੀ ਦੇ ਚਿੰਤਨ ਤੋਂ ਹੈਰਾਨ ਸਨ, ਜਿਸ ਨੇ ਉਨ੍ਹਾਂ ਨੂੰ ਇੱਕ ਵਾਰ ਰਾਜ ਸਭਾ ਵਿੱਚ ਉਨ੍ਹਾਂ ਦੀ ਸ਼ੈਲੀ ਦੀ ਪ੍ਰਸ਼ੰਸਾ ਕਰਨ ਲਈ ਮਜਬੂਰ ਕੀਤਾ, ਜਿੱਥੇ ਉਨ੍ਹਾਂ ਨੇ ਕਿਹਾ ਕਿ ਸਾਬਕਾ ਉਪ ਰਾਸ਼ਟਰਪਤੀ  ਦੇ ਸ਼ਬਦਾਂ ਵਿੱਚ ਗਹਿਰਾਈ, ਗੰਭੀਰਤਾ, ਦ੍ਰਿਸ਼ਟੀ, ਲੈਅ ਉਤਸ਼ਾਹ ਅਤੇ ਗਿਆਨ ਹੈ।

ਪ੍ਰਧਾਨ ਮੰਤਰੀ ਨੇ ਰਾਜ ਸਭਾ ਦੇ ਸਭਾਪਤੀ ਦੇ ਰੂਪ ਵਿੱਚ ਸ਼੍ਰੀ ਨਾਇਡੂ ਦੇ ਕਾਰਜਕਾਲ ਦੇ ਦੌਰਾਨ ਉਨ੍ਹਾਂ ਦੇ ਦੁਆਰਾ ਬਣਾਏ ਗਏ ਸਕਾਰਾਤਮਕ ਮਾਹੌਲ ਦੀ ਸ਼ਲਾਘਾ ਕੀਤੀ ਅਤੇ ਸਦਨ ਦੁਆਰਾ ਲਏ ਗਏ ਵਿਭਿੰਨ ਮਹੱਤਵਪੂਰਨ ਨਿਰਣਿਆਂ ‘ਤੇ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਪੇਸ਼ ਕੀਤੇ ਜਾਣ ਤੋਂ ਪਹਿਲੇ ਰਾਜ ਸਭਾ ਵਿੱਚ ਧਾਰਾ 370 ਹਟਾਉਣ ਸਬੰਧੀ ਬਿਲ ਪੇਸ਼ ਕੀਤੇ ਜਾਣ ਦੇ ਸੰਦਰਭ ਨੂੰ ਯਾਦ ਕਰਦੇ ਹੋਏ ਸਦਨ ਦੀ ਮਰਯਾਦਾ ਬਣਾਈ ਰੱਖਦੇ ਹੋਏ (maintaining the decorum) ਐਸੇ ਸੰਵੇਦਨਸ਼ੀਲ ਬਿਲ ਨੂੰ ਪਾਸ ਕਰਵਾਉਣ ਵਿੱਚ ਸ਼੍ਰੀ ਨਾਇਡੂ ਦੀ ਅਨੁਭਵੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਸ਼੍ਰੀ ਨਾਇਡੂ ਦੇ ਲੰਬੇ, ਸਰਗਰਮ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ।

 

ਸ਼੍ਰੀ ਮੋਦੀ ਨੇ ਵੈਂਕਈਆ ਜੀ ਦੇ ਸੁਭਾਅ ਦੇ ਭਾਵਨਾਤਮਕ ਪੱਖ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਦੇ ਭੀ ਮੁਸੀਬਤਾਂ ਨੂੰ ਉਨ੍ਹਾਂ ਦੇ ਆਪਣੇ ਨਿਰਣੇ ਲੈਣ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਉਨ੍ਹਾਂ ਦੇ ਸਰਲ ਜੀਵਨ ਜੀਣ ਦੇ ਤਰੀਕੇ ਅਤੇ ਲੋਕਾਂ ਦੇ ਨਾਲ ਸੰਪਰਕ ਬਣਾਈ ਰੱਖਣ ਦੇ ਉਨ੍ਹਾਂ ਦੇ ਵਿਸ਼ੇਸ਼ ਤਰੀਕਿਆਂ ਨੂੰ ਭੀ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਉਤਸਵਾਂ ਦੇ ਦੌਰਾਨ ਵੈਂਕਈਆ ਜੀ ਦੇ ਆਵਾਸ ‘ਤੇ ਬਿਤਾਏ ਸਮੇਂ ਨੂੰ ਭੀ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤੀ ਰਾਜਨੀਤੀ ਵਿੱਚ ਸ਼੍ਰੀ ਨਾਇਡੂ ਜਿਹੀਆਂ ਹਸਤੀਆਂ ਦੇ ਯੋਗਦਾਨ ‘ਤੇ ਭੀ ਪ੍ਰਕਾਸ਼ ਪਾਇਆ। ਅੱਜ ਰਿਲੀਜ਼ ਕੀਤੀਆਂ ਗਈਆਂ ਤਿੰਨ ਪੁਸਤਕਾਂ ਬਾਰੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵੈਂਕਈਆ ਜੀ ਦੀ ਜੀਵਨ ਯਾਤਰਾ ਨੂੰ ਪ੍ਰਸਤੁਤ ਕਰਦੀਆਂ ਹਨ, ਜੋ ਯੁਵਾ ਪੀੜ੍ਹੀਆਂ ਦੇ ਲਈ ਪ੍ਰੇਰਣਾ ਦਾ ਸਰੋਤ ਹੈ।

ਪ੍ਰਧਾਨ ਮੰਤਰੀ ਨੇ ਇੱਕ ਵਾਰ ਰਾਜ ਸਭਾ ਵਿੱਚ ਸ਼੍ਰੀ ਨਾਇਡੂ ਨੂੰ ਸਮਰਪਿਤ ਇੱਕ ਕਵਿਤਾ ਦੀਆਂ ਕੁਝ ਪੰਕਤੀਆਂ ਨੂੰ ਯਾਦ ਕਰਕੇ ਅਤੇ ਸੁਣਾ ਕੇ ਆਪਣੇ ਸੰਬੋਧਨ ਦਾ ਸਮਾਪਨ ਕੀਤਾ। ਸ਼੍ਰੀ ਮੋਦੀ ਨੇ ਇੱਕ ਵਾਰ ਫਿਰ ਸ਼੍ਰੀ ਵੈਂਕਈਆ ਨਾਇਡੂ ਜੀ ਨੂੰ ਉਨ੍ਹਾਂ ਦੇ ਜੀਵਨ ਦੀ 75ਵੀਂ ਵਰ੍ਹੇਗੰਢ ਪੂਰੀ ਕਰਨ ‘ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਡਿਵੈਲਪਡ ਇੰਡੀਆ (Developed India) ਵਿਕਸਿਤ ਭਾਰਤ (Viksit Bharat) 2047 ਵਿੱਚ ਆਪਣੀ “ਸੁਤੰਤਰਤਾ ਦੀ ਸ਼ਤਾਬਦੀ” (“century of freedom”) ਮਨਾਏਗਾ, ਜਦਕਿ ਨਾਇਡੂ ਜੀ ਆਪਣੀ ਸ਼ਤਾਬਦੀ ਦਾ ਜਸ਼ਨ (his centennial milestone) ਮਨਾਉਣਗੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."