“ਪੀਐੱਮ-ਜਨਮਨ ਮਹਾਅਭਿਯਾਨ ਦਾ ਲਕਸ਼ ਆਦਿਵਾਸੀ ਭਾਈਚਾਰੇ ਦੇ ਹਰੇਕ ਮੈਂਬਰ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨਾ ਹੈ”
“ਅੱਜ ਦੇਸ਼ ਵਿੱਚ ਅਜਿਹੀ ਸਰਕਾਰ ਹੈ ਜੋ ਸਭ ਤੋਂ ਪਹਿਲਾਂ ਗ਼ਰੀਬਾਂ ਬਾਰੇ ਸੋਚਦੀ ਹੈ”
“ਸ਼੍ਰੀ ਰਾਮ ਦੀ ਕਥਾ ਮਾਤਾ ਸ਼ਬਰੀ ਦੇ ਬਿਨਾ ਸੰਭਵ ਨਹੀਂ”
“ਮੋਦੀ ਉਨ੍ਹਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਦੇ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ”
“ਕੇਂਦਰ ਸਰਕਾਰ ਦੁਆਰਾ ਚਲਾਏ ਜਾ ਰਹੇ ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਦੇ ਸਭ ਤੋਂ ਵੱਡੇ ਲਾਭਾਰਥੀ ਮੇਰੇ ਆਦਿਵਾਸੀ ਭਾਈ-ਭੈਣ ਹਨ”
“ਅੱਜ ਆਦਿਵਾਸੀ ਸਮਾਜ ਇਹ ਦੇਖ ਅਤੇ ਸਮਝ ਰਿਹਾ ਹੈ ਕਿ ਸਾਡੀ ਸਰਕਾਰ ਆਦਿਵਾਸੀ ਸੰਸਕ੍ਰਿਤੀ ਅਤੇ ਉਨ੍ਹਾਂ ਦੇ ਸਨਮਾਨ ਦੇ ਲਈ ਕਿਵੇਂ ਕੰਮ ਕਰ ਰਹੀ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆਯ ਮਹਾ ਅਭਿਯਾਨ (ਪੀਐੱਮ-ਜਨਮਨ) ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ) ਦੇ 1 ਲੱਖ ਲਾਭਾਰਥੀਆਂ ਨੂੰ ਪਹਿਲੀ ਕਿਸਤ ਜਾਰੀ ਕੀਤੀ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਪੀਐੱਮ-ਜਨਮਨ ਦੇ ਲਾਭਾਰਥੀਆਂ ਨਾਲ ਗੱਲਬਾਤ ਵੀ ਕੀਤੀ।

ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਦੀ ਸੁਸ਼੍ਰੀ ਮਾਨਕੁੰਵਰੀ ਬਾਈ ਆਪਣੇ ਪਤੀ ਦੇ ਨਾਲ ਖੇਤੀਬਾੜੀ ਕੰਮ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਸੈਲਫ ਹੈਲਪ ਸਮੂਹਾਂ ਦੇ ਨਾਲ ਜੁੜ ਕੇ ਦੋਨਾ-ਪੱਤਲ ਬਣਾਉਣ ਦੀ ਟ੍ਰੇਨਿੰਗ ਪ੍ਰਾਪਤ ਕਰ ਰਹੀ ਹੈ, ਨਾਲ ਹੀ ਜਨਮਨ ਦੇ ਰੂਪ ਵਿੱਚ ਪੀਐੱਮ-ਜਨਮਨ ਨਾਲ ਸਬੰਧਿਤ ਯੋਜਨਾਵਾਂ ਬਾਰੇ ਜਨਮਨ-ਸੰਗੀ ਦੇ ਰੂਪ ਵਿੱਚ ਘਰ-ਘਰ ਅਭਿਯਾਨ ਚਲਾ ਕੇ ਲੋਕਾਂ ਨੂੰ ਜਾਗਰੂਕ ਬਣਾ ਰਹੀ ਹੈ। ਉਹ ਦੀਪ ਸਮੂਹ ਨਾਮਕ ਸਵੈ ਸਹਾਇਤਾ ਸਮੂਹਾ ਦਾ ਹਿੱਸਾ ਹਨ ਜਿਸ ਵਿੱਚ 12 ਮੈਂਬਰ ਸ਼ਾਮਲ ਹਨ। ਸੁਸ਼੍ਰੀ ਮਾਨਕੁੰਵਰੀ ਨੇ ਪ੍ਰਧਾਨ ਮੰਤਰੀ ਨੂੰ ਸਵੈ-ਸਹਾਇਤਾ ਸਮੂਹਾਂ ਦੁਆਰਾ ਨਿਰਮਿਤ ਉਪਜ ਨੂੰ ਵਨ ਧਨ ਕੇਂਦਰਾਂ ‘ਤੇ ਵੇਚਣ ਦੀ ਆਪਣੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਤੋਂ ਪ੍ਰਾਪਤ ਫਾਇਦਿਆਂ ਬਾਰੇ ਗੱਲ ਕੀਤੀ ਅਤੇ ਪੱਕੇ ਘਰ, ਪਾਣੀ, ਗੈਸ ਅਤੇ ਬਿਜਲੀ ਕਨੈਕਸ਼ਨ ਅਤੇ ਆਯੁਸ਼ਮਾਨ ਕਾਰਡ ਦਾ ਜ਼ਿਕਰ ਕੀਤਾ। ਆਯੁਸ਼ਮਾਨ ਕਾਰਡ ਦੇ ਮਾਧਿਅਮ ਨਾਲ ਉਨ੍ਹਾਂ ਦੇ ਪਤੀ ਦੀ ਕੰਨ ਦੀ ਬਿਮਾਰੀ ਦਾ ਮੁਫ਼ਤ ਇਲਾਜ ਹੋਇਆ ਅਤੇ ਉਨ੍ਹਾਂ ਦੀ ਬੇਟੀ ਨੂੰ ਵੀ 30,000 ਰੁਪਏ ਦਾ ਮੁਫ਼ਤ ਇਲਾਜ ਮਿਲਿਆ। ਉਨ੍ਹਾਂ ਨੇ ਵਣ ਅਧਿਕਾਰ ਅਧਿਨਿਯਮ (ਐੱਫਆਰਏ), ਕਿਸਾਨ ਕ੍ਰੈਡਿਟ ਕਾਰਡ ਅਤੇ ਪੀਐੱਮ ਕਿਸਾਨ ਸੰਮਾਨ ਨਿਧੀ ਨਾਲ ਸਬੰਧਿਤ ਲਾਭ ਪ੍ਰਾਪਤ ਕਰਨ ਬਾਰੇ ਵੀ ਦੱਸਿਆ।

ਸੁਸ਼੍ਰੀ ਮਾਨਕੁੰਵਰੀ ਨੇ ਕਿਹਾ ਕਿ ਨਲ ਸੇ ਜਲ ਦਾ ਕਨੈਕਸ਼ਨ ਉਨ੍ਹਾਂ ਨੂੰ ਦੂਸ਼ਿਤ ਪਾਣੀ ਪੀਣ ਤੋਂ ਬਚਾ ਰਿਹਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਲ-ਜਨਿਤ ਬਿਮਾਰੀਆਂ ਤੋਂ ਸੁਰੱਖਿਆ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਗੈਸ ਕਨੈਕਸ਼ਨ ਨੇ ਉਨ੍ਹਾਂ ਦਾ ਸਮਾਂ ਬਚਾਇਆ ਹੈ ਅਤੇ ਜਲਾਊ ਲਕੜੀ ਤੋਂ ਨਿਕਲਣ ਵਾਲੇ ਧੂੰਏ ਤੋਂ ਮੁਕਤੀ ਮਿਲੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ, “ਜੋ ਕੰਮ ਪਿਛਲੇ 75 ਵਰ੍ਹਿਆਂ ਵਿੱਚ ਨਹੀਂ ਹੋਇਆ ਉਹ ਹੁਣ 25 ਦਿਨਾਂ ਵਿੱਚ ਪੂਰਾ ਹੋ ਗਿਆ।” ਪ੍ਰਧਾਨ ਮੰਤਰੀ ਨੇ ਇਸ ਦੌਰਾਨ ਖੇਡਾਂ ਵਿੱਚ ਰੂਚੀ ਬਾਰੇ ਵੀ ਪੁਛਤਾਛ ਕੀਤੀ ਅਤੇ ਭੀੜ ਦੇ ਦਰਮਿਆਨ ਯੁਵਾ ਮਹਿਲਾਵਾਂ ਅਤੇ ਲੜਕੀਆਂ ਨੂੰ ਹੱਥ ਉਠਾਉਣ ਦੇ ਲਈ ਕਿਹਾ। ਉਨ੍ਹਾਂ ਨੇ ਖੇਡਾਂ ਵਿੱਚ ਸ਼ਾਮਲ ਹੋਣ ‘ਤੇ ਬਲ ਦਿੱਤਾ ਅਤੇ ਕਿਹਾ ਕਿ ਹੁਣ ਦੇ ਦਿਨਾਂ ਵਿੱਚ ਜ਼ਿਆਦਾਤਰ ਖੇਡ ਪੁਰਸਕਾਰ ਆਦਿਵਾਸੀ ਭਾਈਚਾਰੇ ਦੇ ਅਥਲੀਟਾਂ ਨੂੰ ਮਿਲ ਰਹੇ ਹਾਂ। ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਸੁਸ਼੍ਰੀ ਮਾਨਕੁੰਵਰੀ ਨੂੰ ਕਈ ਯੋਜਨਾਵਾਂ ਦੇ ਤਹਿਤ ਲਾਭ ਮਿਲ ਰਿਹਾ ਹੈ ਅਤੇ ਉਹ ਉਨ੍ਹਾਂ ਦੇ ਜੀਵਨ ਨੂੰ ਸਰਲ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਤੁਸੀਂ ਨਾ ਸਿਰਫ਼ ਲਾਭ ਉਠਾਇਆ ਹੈ ਬਲਕਿ ਭਾਈਚਾਰੇ ਦੇ ਦਰਮਿਆਨ ਜਾਗਰੂਕਤਾ ਵੀ ਪੈਦਾ ਕੀਤੀ ਹੈ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜਦੋਂ ਜਨਤਾ ਦੀ ਭਾਗੀਦਾਰੀ ਦੇਖੀ ਜਾਂਦੀ ਹੈ ਤਾਂ ਸਰਕਾਰੀ ਯੋਜਨਾਵਾਂ ਦਾ ਪ੍ਰਭਾਵ ਕਈ ਗੁਣਾ ਵਧ ਜਾਂਦਾ ਹੈ। ਉਨ੍ਹਾਂ ਨੇ ਹਰੇਕ ਲਾਭਾਰਥੀ ਨੂੰ ਸ਼ਾਮਲ ਕਰਨ ਅਤੇ ਕਿਸੇ ਨੂੰ ਪਿੱਛੇ ਨਾ ਛੱਡਣ ਦੇ ਸਰਕਾਰ ਦੇ ਪ੍ਰਯਤਨ ਨੂੰ ਦੋਹਰਾਉਂਦੇ ਹੋਏ ਆਪਣੀ ਗੱਲਬਾਤ ਸਮਾਪਤ ਕੀਤੀ।

 

ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਸਹਰੀਆ ਜਨਜਾਤੀ ਦੀ ਸ਼੍ਰੀਮਤੀ ਲਲਿਤਾ ਆਦਿਵਾਸੀ 3 ਬੱਚਿਆਂ ਦੀ ਮਾਂ ਹੈ ਅਤੇ ਆਯੁਸ਼ਮਾਨ ਕਾਰਡ, ਰਾਸ਼ਨ ਕਾਰਡ, ਪੀਐੱਮ ਕਿਸਾਨ ਨਿਧੀ ਦੀ ਲਾਭਾਰਥੀ ਹੈ। ਉਨ੍ਹਾਂ ਦੀ ਬੇਟੀ ਛੇਵੀਂ ਜਮਾਤ/ਕਲਾਸ ਦੀ ਵਿਦਿਆਰਥੀ ਹੈ ਅਤੇ ਉਸ ਨੂੰ ਲਾਡਲੀ ਲਕਸ਼ਮੀ ਯੋਜਨਾ ਦੇ ਲਾਭ ਦੇ ਨਾਲ-ਨਾਲ ਸਕਾਲਰਸ਼ਿਪ, ਯੂਨੀਫੋਰਮ ਅਤੇ ਕਿਤਾਬਾਂ ਵੀ ਮੁਫ਼ਤ ਮਿਲਦੀਆਂ ਹਨ। ਉਨ੍ਹਾਂ ਦਾ ਬੇਟਾ ਦੂਸਰੀ ਜਮਾਤ/ਕਲਾਸ ਦਾ ਵਿਦਿਆਰਥੀ ਹੈ ਅਤੇ ਉਸ ਨੂੰ ਵੀ ਸਕਾਲਰਸ਼ਿਪ ਅਤੇ ਹੋਰ ਸੁਵਿਧਾਵਾਂ ਮਿਲਦੀਆਂ ਹਨ। ਸ਼੍ਰੀਮਤੀ ਲਲਿਤਾ ਆਦਿਵਾਸੀ ਦਾ ਸਭ ਤੋਂ ਛੋਟਾ ਬੇਟਾ ਆਂਗਨਵਾੜੀ ਸਕੂਲ ਵਿੱਚ ਜਾਂਦਾ ਹੈ। ਉਹ ਸ਼ੀਤਲਾ ਮੈਯਾ ਸਵੈ ਸਹਾਇਤਾ ਸਮੂਹ ਨਾਲ ਜੁੜੀ ਹੈ। ਉਹ ਕਿਸਾਨਾਂ ਨੂੰ ਖੇਤੀਬਾੜੀ ਕੰਮ ਨਾਲ ਸਬੰਧਿਤ ਜ਼ਰੂਰੀ ਉਪਕਰਣ, ਮਸ਼ੀਨ ਤੇ ਯੰਤਰ ਉਪਲਬਧ ਕਰਵਾਉਣ ਵਾਲੇ ਕਸਟਮ ਹਾਇਰਿੰਗ ਸੈਂਟਰ ਨਾਲ ਜੁੜੀ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪੱਕੇ ਮਕਾਨ ਦੀ ਪਹਿਲੀ ਕਿਸਤ ਦੇ ਲਈ ਵਧਾਈ ਦਿੱਤੀ। ਸ਼੍ਰੀਮਤੀ ਲਲਿਤਾ ਨੇ ਜਨਜਾਤੀ ਮੁੱਦਿਆਂ ਬਾਰੇ ਇੰਨੀ ਸੰਵੇਦਨਸ਼ੀਲਤਾ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਜਨਮਨ ਅਭਿਯਾਨ ਦੁਆਰਾ ਲਿਆਂਦੇ ਗਏ ਪਰਿਵਰਤਨਾਂ ਬਾਰੇ ਦੱਸਿਆ, ਕਿਉਂਕਿ ਹੁਣ ਜਨਜਾਤੀ ਆਬਾਦੀ ਉਪਲਬਧ ਯੋਜਨਾਵਾਂ ਦਾ ਲਾਭ ਉਠਾਉਣ ਵਿੱਚ ਸਮਰੱਥ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਵੈ ਸਹਾਇਤਾ ਸਮੂਹ ਦੀਆਂ ਮੀਟਿੰਗਾਂ ਵਿੱਚ ਜਨਮਨ ਅਭਿਯਾਨ ਅਤੇ ਹੋਰ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਆਵਾਸ ਐਲੋਕੇਟ ਜਿਹੇ ਲਾਭ ਮਿਲੇ ਤੇ ਉਨ੍ਹਾਂ ਦੇ ਸਹੁਰੇ ਨੂੰ ਕਿਸਾਨ ਕ੍ਰੈਡਿਟ ਕਾਰਡ ਦਾ ਲਾਭ ਮਿਲਿਆ। ਜਨਮਨ ਅਭਿਯਾਨ ਦੇ ਦੌਰਾਨ 100 ਹੋਰ ਆਯੁਸ਼ਮਾਨ ਕਾਰਡ ਬਣਾਏ ਗਏ। ਉਨ੍ਹਾਂ ਦੇ ਪਿੰਡ ਵਿੱਚ ਉੱਜਵਲਾ ਯੋਜਨਾ ਦਾ ਫਾਇਦਾ ਸਾਰਿਆਂ ਨੂੰ ਮਿਲਿਆ ਅਤੇ ਨਵੇਂ ਘਰਾਂ ਨੂੰ ਵੀ ਅਭਿਯਾਨ ਦੇ ਤਹਿਤ ਲਾਭ ਮਿਲਿਆ। ਪ੍ਰਧਾਨ ਮੰਤਰੀ ਮੋਦੀ ਨੇ ਆਦਿਵਾਸੀ ਅਤੇ ਗ੍ਰਾਮੀਣ ਮਹਿਲਾਵਾਂ ਦੀ ਅਗਵਾਈ ਗੁਣਾਂ ਦੀ ਸ਼ਲਾਘਾ ਕੀਤੀ। ਸਥਾਨਕ ਪੰਚਾਇਤ ਮੈਂਬਰ ਸੁਸ਼੍ਰੀ ਵਿਦਿਆ ਆਦਿਵਾਸੀ ਨੇ ਪ੍ਰਧਾਨ ਮੰਤਰੀ ਨੂੰ ਪਿੰਡ ਦੇ ਮਾਡਲ ਦੇ ਨਾਲ ਪਿੰਡ ਦੇ ਮੈਪ ਅਤੇ ਵਿਕਾਸ ਯੋਜਨਾਵਾਂ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਹੇਠਲੇ ਪੱਧਰ ‘ਤੇ ਪੀਐੱਮ-ਜਨਮਨ ਨਾਲ ਹੋਏ ਪਰਿਵਰਤਨ ‘ਤੇ ਸੰਤੋਸ਼ ਵਿਅਕਤ ਕੀਤਾ ਅਤੇ ਹਰੇਕ ਯੋਗ ਲਾਭਾਰਥੀ ਨੂੰ ਯੋਜਨਾ ਦਾ ਲਾਭ ਉਪਲਬਧ ਕਰਵਾਉਣ ਦੇ ਲਈ ਸਰਕਾਰ ਦੇ ਦ੍ਰਿੜ੍ਹ ਸੰਕਲਪ ਨੂੰ ਦੋਹਰਾਇਆ। 

ਸੁਸ਼੍ਰੀ ਭਾਰਤੀ ਨਾਰਾਇਣ ਰਣ, ਏਕਲਵਯ ਮਾਡਲ ਆਵਾਸੀ ਸਕੂਲ, ਪਿੰਪਰੀ ਵਿੱਚ 9ਵੀਂ ਕਲਾਸ ਦੀ ਵਿਦਿਆਰਥੀ ਹੈ ਅਤੇ ਮਹਾਰਾਸ਼ਟਰ ਦੇ ਨਾਸਿਕ ਦੀ ਨਿਵਾਸੀ ਹੈ। ਭਾਰਤੀ ਨਾਰਾਇਣ ਰਣ ਦੇ ਹਿੰਦੀ ਭਾਸ਼ਾ ਕੌਸ਼ਲ ਨੇ ਪ੍ਰਧਾਨ ਮੰਤਰੀ ਨੂੰ ਪ੍ਰਭਾਵਿਤ ਕੀਤਾ। ਜਦੋਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਸਕੂਲ ਵਿੱਚ ਉਪਲਬਧ ਸੁਵਿਧਾਵਾਂ ਦੇ ਬਾਰੇ ਪੁਛਤਾਛ ਕੀਤੀ ਤਾਂ ਭਾਰਤੀ ਨੇ ਦੱਸਿਆ ਕਿ ਇੱਥੇ ਖੇਡ ਦਾ ਵੱਡਾ ਮੈਦਾਨ, ਆਵਾਸੀ ਹੋਸਟਲ ਅਤੇ ਸਵੱਛ ਭੋਜਨ ਉਪਲਬਧ ਹੈ। ਉਨ੍ਹਾਂ ਨੇ ਆਈਏਐੱਸ ਅਧਿਕਾਰੀ ਬਨਣ ਦੀ ਆਪਣੀ ਆਕਾਂਖਿਆ ਨੂੰ ਵੀ ਪ੍ਰਧਾਨ ਮੰਤਰੀ ਨੇ ਸਾਂਝਾ ਕੀਤੀ। ਭਾਰਤੀ ਨੇ ਦੱਸਿਆ ਕਿ ਇਸ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੇ ਵੱਡੇ ਭਾਈ ਤੋਂ ਮਿਲੀ ਜੋ ਆਸ਼ਰਮ ਸਕੂਲ ਵਿੱਚ ਅਧਿਆਪਕ ਹਨ। ਸੁਸ਼੍ਰੀ ਭਾਰਤੀ ਦੇ ਭਾਈ ਸ਼੍ਰੀ ਪਾਂਡੁਰੰਗਾ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਸੀਬੀਐੱਸਈ ਬੋਰਡ ਦੇ ਤਹਿਤ ਕਲਾਸ ਛੇਵੀ ਤੋਂ 12ਵੀਂ ਤੱਕ ਏਕਵਲਯ ਮਾਡਲ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਨਾਸਿਕ ਤੋਂ ਗ੍ਰੈਜੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਹੋਰ ਬੱਚਿਆਂ ਨੂੰ ਵੀ ਏਕਲਵਯ ਮਾਡਲ ਸਕੂਲ ਵਿੱਚ ਪੜ੍ਹਣ ਦੇ ਲਈ ਪ੍ਰੇਰਿਤ ਕਰਨ ਦੀ ਜਾਣਕਾਰੀ ਦਿੱਤੀ, ਖਾਸ ਤੌਰ ‘ਤੇ ਉਨ੍ਹਾਂ ਬੱਚਿਆਂ ਨੂੰ ਜੋ ਵੱਡੇ ਸ਼ਹਿਰਾਂ ਵਿੱਚ ਰਹਿਣਾ ਚਾਹੁੰਦੇ ਹਨ। ਹੁਣ ਤੱਕ ਪ੍ਰਾਪਤ ਸੁਵਿਧਾਵਾਂ ਬਾਰੇ ਦੱਸਦੇ ਹੋਏ ਸ਼੍ਰੀ ਪਾਂਡੁਰੰਗਾ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੱਕਾ ਘਰ, ਸ਼ੌਚਾਲਯ, ਮਨਰੇਗਾ ਦੇ ਤਹਿਤ ਰੋਜ਼ਗਾਰ, ਉੱਜਵਲਾ ਗੈਸ ਕਨੈਕਸ਼ਨ, ਬਿਜਲੀ ਕਨੈਕਸ਼ਨ, ਟੂਟੀ ਤੋਂ ਪਾਣੀ ਦੀ ਸਪਲਾਈ, ਵੰਨ ਨੇਸ਼ਨ ਵੇਨ ਰਾਸ਼ਨ ਕਾਰਡ ਅਤੇ ਆਯੁਸ਼ਮਾਨ ਕਾਰਡ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਪੀਐੱਮ-ਜਨਮਨ ਦੇ ਤਹਿਤ ਅੱਜ ਟ੍ਰਾਂਸਫਰ ਕੀਤੀ ਜਾਣ ਵਾਲੀ 90,000 ਰੁਪਏ ਦੀ ਪਹਿਲੀ ਕਿਸਤ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੀ ਇੱਛਾ ਵਿਅਕਤ ਕੀਤੀ ਤਾਕਿ ਉਹ ਦੇਸ਼ ਦੇ ਹਰ ਕੋਨੇ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰ ਸਕਣ। ਪ੍ਰਧਾਨ ਮੰਤਰੀ ਨੇ ਸਾਰੇ ਮੰਦਿਰਾਂ ਵਿੱਚ ਸਵੱਛਤਾ ਅਭਿਯਾਨ ਚਲਾਉਣ ਦੇ ਆਪਣੇ ਸੱਦੇ ਨੂੰ ਵੀ ਦੋਹਰਾਇਆ ਅਤੇ ਵਿਦਿਆਰਥੀਆਂ ਨੂੰ ਆਪਣੇ ਖੇਤਰ ਵਿੱਚ ਉਤਸ਼ਾਹਪੂਰਵਕ ਹਿੱਸਾ ਲੈਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਦੋਵਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਦੇ ਲਈ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਨਮਨ ਕੀਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸੁਸ਼੍ਰੀ ਭਾਰਤੀ ਦਾ ਸੁਪਨਾ ਸਾਕਾਰ ਹੋਵੇਗਾ ਅਤੇ ਸਰਕਾਰ ਦੇਸ਼ ਵਿੱਚ ਏਕਲਵਯ ਸਕੂਲਾਂ ਦੀ ਸੰਖਿਆ ਨੂੰ ਹੋਰ ਵਧਾਉਣ ਦੇ ਲਈ ਸਾਰੇ ਕਦਮ ਉਠਾ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਉਪਸਥਿਤ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਏਕਲਵਯ ਸਕੂਲਾਂ ਦਾ ਹਿੱਸਾ ਬਨਣ।

ਆਂਧਰਾ ਪ੍ਰਦੇਸ਼ ਦੇ ਅੱਲੂਰੀਸੀਤਾਰਾਮ ਰਾਜੂ ਜ਼ਿਲ੍ਹੇ ਦੀ ਸ਼੍ਰੀਮਤੀ ਸਵਾਵੀ ਗੰਗਾ ਦੋ ਬੱਚਿਆਂ ਦੀ ਮਾਂ ਹੈ ਅਤੇ ਉਨ੍ਹਾਂ ਨੂੰ ਜਨਮਨ ਯੋਜਨਾ ਦੇ ਤਹਿਤ ਇੱਕ ਆਵਾਸ, ਗੈਸ ਕਨੈਕਸ਼ਨ, ਬਿਜਲੀ ਕਨੈਕਸ਼ਨ ਅਤੇ ਪਾਣੀ ਕਨੈਕਸ਼ਨ ਅਲਾਟ ਕੀਤਾ ਗਿਆ ਹੈ। ਉਨ੍ਹਾਂ ਦਾ ਖੇਤਰ, ਅਰਾਕੂ ਘਾਟੀ ਕੌਫੀ ਦੇ ਲਈ ਪ੍ਰਸਿੱਧ ਹੈ ਅਤੇ ਉਹ ਕੌਫੀ ਬਾਗਾਨਾਂ ਨਾਲ ਜੁੜੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸਰਕਾਰੀ ਯੋਜਨਾਵਾਂ ਦੇ ਕਾਰਨ ਉਨ੍ਹਾਂ ਨੂੰ ਆਪਣੀ ਉਪਜ ਦੇ ਚੰਗੇ ਦਾਮ ਮਿਲ ਰਹੇ ਹਨ ਅਤੇ ਉਨ੍ਹਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਦੇ ਲਾਭ ਦੇ ਨਾਲ-ਨਾਲ ਖੇਤੀ, ਪ੍ਰੋਸੈੱਸਿੰਗ, ਪੈਕੇਜਿੰਗ ਅਤੇ ਮਾਰਕੀਟਿੰਗ ਦੇ ਲਈ ਕੌਸ਼ਲ ਵਿਕਾਸ ਯੋਜਨਾਵਾਂ ਦਾ ਲਾਭ ਵੀ ਮਿਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਵਨ-ਧਨ ਯੋਜਨਾ ਨੇ ਨਾ ਸਿਰਫ਼ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਹੈ ਬਲਕਿ ਉਨ੍ਹਾਂ ਨੂੰ ਵਿਚੋਲਿਆਂ ਤੋਂ ਵੀ ਬਚਾਇਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਲਖਪਤੀ ਦੀਦੀ ਬਨਣ ‘ਤੇ ਵਧਾਈ ਦਿੱਤੀ ਅਤੇ ਦੇਸ਼ ਵਿੱਚ 2 ਕਰੋੜ ਲਖਪਤੀ ਦੀਦੀ ਬਣਾਉਣ ਦੇ ਆਪਣੇ ਪ੍ਰਯਤਨਾਂ ਦੀ ਜਾਣਕਾਰੀ ਦਿੱਤੀ। ਸ਼੍ਰੀਮਤੀ ਸਵਾਵੀ ਨੇ ਪਿੰਡ ਵਿੱਚ ਨਵੀਆਂ ਸੜਕਾਂ, ਪਾਣੀ ਅਤੇ ਬਿਜਲੀ ਦੀਆਂ ਸੁਵਿਧਾਵਾਂ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਘਾਟੀ ਦੀ ਕਠਿਨ ਠੰਡੀ ਜਲਵਾਯੂ ਵਿੱਚ, ਇੱਕ ਪੱਕਾ ਘਰ ਉਨ੍ਹਾਂ ਦੇ ਜੀਵਨ ਵਿੱਚ ਵਾਸਤਵਿਕ ਪਰਿਵਰਤਨ ਲਿਆਵੇਗਾ। ਉਨ੍ਹਾਂ ਨਾਲ ਗੱਲਬਾਤ ਦੇ ਬਾਅਦ ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ 2047 ਤੱਕ ਵਿਕਸਿਤ ਭਾਰਤ ਦਾ ਸੰਕਲਪ ਜ਼ਰੂਰ ਪ੍ਰਾਪਤ ਕੀਤਾ ਜਾਵੇਗਾ। 

 

ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੀ ਸ਼੍ਰੀਮਤੀ ਸ਼ਸ਼ੀ ਕਿਰਨ ਬਿਰਜੀਆ ਦੇ ਪਰਿਵਾਰ ਵਿੱਚ 7 ਮੈਂਬਰ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਵੈ ਸਹਾਇਤਾ ਸਮੂਹ ਨਾਲ ਜੁੜਨ, ਫੋਟੋਕੌਪੀ ਮਸ਼ੀਨ ਅਤੇ ਸਿਲਾਈ ਮਸ਼ੀਨ ਖਰੀਦਣ ਅਤੇ ਖੇਤੀਬਾੜੀ ਕਾਰਡ ਵਿੱਚ ਸ਼ਾਮਲ ਹੋਣ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੂੰ ਇਨ੍ਹਾਂ ਤੋਂ ਪ੍ਰਾਪਤ ਲਾਭ ਬਾਰੇ ਵੀ ਸੂਚਿਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਨਲ ਤੋਂ ਪਾਣੀ ਦਾ ਕਨੈਕਸ਼ਨ, ਬਿਜਲੀ, ਪੀਐੱਮ ਕਿਸਾਨ ਸੰਮਾਨ ਨਿਦੀ ਦਾ ਲਾਭ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ, ਉਨ੍ਹਾਂ ਦੀ ਮਾਂ ਨੂੰ ਪੀਐੱਮ-ਜਨਮਨ ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਵਿੱਚ ਪੱਕਾ ਘਰ ਦੇ ਲਈ ਸਵੀਕ੍ਰਿਤੀ ਪ੍ਰਾਪਤ ਹੋਣ ਅਤੇ ਕਿਸਾਨ ਕ੍ਰੈਡਿਟ ਕਾਰਡ ਪ੍ਰਾਪਤ ਕਰਨ ਤੇ ਵਨ-ਧਨ ਕੇਂਦਰ ਨਾਲ ਜੁੜੇ ਹੋਣ ਦਾ ਜ਼ਿਕਰ ਕੀਤਾ। ਸਵੈ ਸਹਾਇਤਾ ਸਮੂਹ ਦੇ ਮਾਧਿਅਮ ਨਾਲ ਲੋਨ ਪ੍ਰਾਪਤ ਕਰਨ ਬਾਰੇ ਪ੍ਰਧਾਨ ਮੰਤਰੀ ਦੇ ਪ੍ਰਸ਼ਨ ‘ਤੇ ਸ਼੍ਰੀਮਤੀ ਸ਼ਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਫੋਟੋਕੌਪੀ ਮਸ਼ੀਨ ਖਰੀਦੀ ਹੈ ਜੋ ਉਨ੍ਹਾਂ ਦੇ ਪਿੰਡ ਵਿੱਚ ਕਠਿਨਾਈ ਨਾਲ ਉਪਲਬਧ ਹੈ।

ਉਨ੍ਹਾਂ ਨੇ ਦੱਸਿਆ ਕਿ 12 ਮੈਂਬਰਾਂ ਵਾਲੇ ਆਪਣੇ ਸਵੈ ਸਹਾਇਤਾ ਸਮੂਹ ਨਾਲ ਜੁੜੀ ਹੈ, ਜਿਸ ਨੂੰ ਏਕਤਾ ਆਜੀਵਿਕਾ ਮੰਡਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸਮੂਹ ਦੇ ਮਾਧਿਅਮ ਨਾਲ ਉਹ ਪੀਐੱਮ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਦੋਨਾ-ਪੱਤਲ ਅਤੇ ਵਿਭਿੰਨ ਪ੍ਰਕਾਰ ਦੇ ਅਚਾਰ ਬਣਾਉਣ ਦੀ ਟ੍ਰੇਨਿੰਗ ਪ੍ਰਾਪਤ ਕਰ ਰਹੀ ਹੈ ਅਤੇ ਉਹ ਇਸ ਨੂੰ ਵਨ-ਧਨ ਕੇਂਦਰਾਂ ਦੇ ਮਾਧਿਅਮ ਨਾਲ ਵੇਚਦੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਸਰਕਾਰੀ ਯੋਜਨਾਵਾਂ ਨੂੰ ਲਾਭਾਰਥੀਆਂ ਤੱਕ ਪਹੁੰਚਣ ਦਾ ਅਸਰ ਹੇਠਲੇ ਪੱਧਰ ‘ਤੇ ਵੀ ਦੇਖਿਆ ਜਾ ਸਕਦਾ ਹੈ, ਚਾਹੇ ਉਹ ਕੌਸ਼ਲ ਵਿਕਾਸ ਹੋਵੇ, ਬੁਨਿਆਦੀ ਸੁਵਿਧਾਵਾਂ ਹੋਣ ਜਾਂ ਪਸ਼ੂਪਾਲਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੀਐੱਮ ਜਨਮਨ ਦੇ ਲਾਗੂ ਹੋਣ ਦੇ ਨਾਲ ਇਸ ਦੀ ਗਤੀ ਅਤੇ ਪੈਮਾਨਾ ਕਈ ਗੁਣਾ ਵਧ ਗਿਆ ਹੈ। ਉਨ੍ਹਾਂ ਨੇ ਕਿਹਾ, “ਪਿਛਲੇ 10 ਵਰ੍ਹਿਆਂ ਤੋਂ ਸਾਡੀ ਸਰਕਾਰ ਸਾਰੀਆਂ ਸਰਕਾਰੀ ਯੋਜਨਾਵਾਂ ਨੂੰ ਅਸਾਨ ਅਤੇ ਸਮਾਂਬੱਧ ਤਰੀਕੇ ਨਾਲ ਸਾਰੇ ਲਾਭਾਰਥੀਆਂ ਤੱਕ ਪਹੁੰਚਾਉਣ ਦੇ ਲਈ ਪ੍ਰਤੀਬੱਧ ਹੈ।” ਉਨ੍ਹਾਂ ਨੇ ਇਹ ਵੀ ਕਿਹਾ, “ਸਰਕਾਰੀ ਯੋਜਨਾਵਾਂ ਸਾਰੇ ਲਾਭਾਰਥੀਆਂ ਤੱਕ ਪਹੁੰਚਣਗੀਆਂ, ਇਹ ਮੋਦੀ ਕੀ ਗਾਰੰਟੀ ਹੈ।” ਸ਼੍ਰੀਮਤੀ ਸ਼ਸ਼ੀ ਨੇ ਪੀਐੱਮ-ਜਨਮਨ ਅਤੇ ਹੋਰ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਦੇ ਲਈ ਗੁਮਲਾ ਜ਼ਿਲ੍ਹੇ ਦੇ ਸਾਰੇ ਨਿਵਾਸੀਆਂ ਦੇ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਉੱਤਰਾਯਣ, ਮਕਰ ਸੰਕ੍ਰਾਂਤੀ, ਪੋਂਗਲ ਅਤੇ ਬਿਹੂ ਉਤਸਵਾਂ ਦਾ ਜ਼ਿਕਰ ਕਰਦੇ ਹੋਏ ਪੂਰੇ ਦੇਸ਼ ਵਿੱਚ ਉਤਸਵ ਦੀ ਖੁਸ਼ੀ ਦੇ ਵੱਲ ਧਿਆਨ ਆਕਰਸ਼ਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਅਵਸਰ ਉਤਸਵ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦਾ ਹੈ ਅਤੇ ਲਾਭਾਰਥੀਆਂ ਦੇ ਨਾਲ ਗੱਲਬਾਤ ਨੇ ਉਨ੍ਹਾਂ ਨੂੰ ਪ੍ਰਸੰਨਤਾ ਨਾਲ ਭਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਪੱਕੇ ਘਰਾਂ ਦੇ ਨਿਰਮਾਣ ਦੇ ਲਈ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਧਨਰਾਸ਼ੀ ਦੇ ਟ੍ਰਾਂਸਫਰ ਦਾ ਜ਼ਿਕਰ ਕਰਦੇ ਹੋਏ ਕਿਹਾ, “ਇੱਕ ਤਰਫ਼, ਅਯੁੱਧਿਆ ਵਿੱਚ ਦੀਵਾਲੀ ਮਨਾਈ ਜਾ ਰਹੀ ਹੈ, ਉੱਥੇ ਅਤਿਅੰਤ ਪਿਛੜੇ ਆਦਿਵਾਸੀ ਭਾਈਚਾਰੇ ਦੇ 1 ਲੱਖ ਲੋਕ ਵੀ ਦੀਵਾਲੀ ਮਨਾ ਰਹੇ ਹਨ।”

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਲਾਭਾਰਥੀ ਇਸ ਸਾਲ ਦੀ ਦੀਵਾਲੀ ਆਪਣੇ ਘਰ ਵਿੱਚ ਹੀ ਮਨਾਉਣਗੇ। ਪ੍ਰਧਾਨ ਮੰਤਰੀ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਅਭਿਸ਼ੇਕ/ਸਥਾਪਨਾ ਦੇ ਸ਼ੁਭ ਅਵਸਰ ਦਾ ਜ਼ਿਕਰ ਕਰਦੇ ਹੋਏ ਅਜਿਹੇ ਇਤਿਹਾਸਿਕ ਅਵਸਰ ਦਾ ਹਿੱਸਾ ਬਨਣ ਦਾ ਅਵਸਰ ਮਿਲਣ ਦੇ ਲਈ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਮੰਦਿਰ ਦੇ ਅਭਿਸ਼ੇਕ/ਸਥਾਪਨਾ ਦੇ ਸਨਮਾਨ ਵਿੱਚ ਉਨ੍ਹਾਂ ਦੇ ਦੁਆਰਾ ਕੀਤੇ ਗਏ 11 ਦਿਨਾਂ ਦੇ ਉਪਵਾਸ ਅਨੁਸ਼ਠਾਨ ਦੇ ਦੌਰਾਨ ਮਾਤਾ ਸ਼ਬਰੀ ਨੂੰ ਯਾਦ ਕਰਨਾ ਸੁਭਾਵਿਕ ਹੈ। 

ਪ੍ਰਧਾਨ ਮੰਤਰੀ ਨੇ ਰਾਜਕੁਮਾਰ ਰਾਮ ਨੂੰ ਮਰਿਆਦਾ ਪੁਰਸ਼ੋਤਮ ਰਾਮ ਦੇ ਰੂਪ ਵਿੱਚ ਪਰਿਵਰਤਿਤ ਕਰਨ ਵਿੱਚ ਮਾਤਾ ਸ਼ਬਰੀ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਸ਼੍ਰੀ ਰਾਮ ਦੀ ਕਹਾਣੀ ਮਾਤਾ ਸ਼ਬਰੀ ਦੇ ਬਿਨਾ ਸੰਭਵ ਨਹੀਂ ਹੈ।” ਉਨ੍ਹਾਂ ਨੇ ਕਿਹਾ, “ਦਸ਼ਰਥ ਦੇ ਪੁੱਤਰ ਰਾਮ ਤਦੇ ਦੀਨਬੰਧੁ ਰਾਮ ਬਣ ਸਕੇ, ਜਦੋਂ ਉਨ੍ਹਾਂ ਨੇ ਆਦਿਵਾਸੀ ਮਾਤਾ ਸ਼ਬਰੀ ਦੇ ਝੂਠੇ ਬੇਰ ਖਾਏ ਸਨ।” ਪ੍ਰਧਾਨ ਮੰਤਰੀ ਨੇ ਰਾਮਚਰਿਤ ਮਾਨਸ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਨਾਲ ਭਗਤੀ ਦਾ ਰਿਸ਼ਤਾ ਸਰਵਉੱਚ ਦੱਸਿਆ ਗਿਆ ਹੈ। “ਚਾਹੇ ਉਹ ਤ੍ਰੇਤਾ ਵਿੱਚ ਰਾਜਾਰਾਮ ਦੀ ਕਹਾਣੀ ਹੋਵੇ ਜਾਂ ਵਰਤਮਾਨ ਸਥਿਤੀ, ਗ਼ਰੀਬਾਂ, ਵੰਚਿਤਾਂ ਅਤੇ ਆਦਿਵਾਸੀਆਂ ਦੇ ਬਿਨਾ ਕਲਿਆਣ ਸੰਭਵ ਨਹੀਂ ਹੈ।” ਸ਼੍ਰੀ ਮੋਦੀ ਨੇ ਪਿਛਲੇ 10 ਵਰ੍ਹਿਆਂ ਵਿੱਚ ਗ਼ਰੀਬਾਂ ਦੇ ਲਈ 4 ਕਰੋੜ ਪੱਕੇ ਘਰਾਂ ਦੇ ਨਿਰਮਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੋਦੀ ਉਨ੍ਹਾਂ ਲੋਕਾਂ ਤੱਕ ਪਹੁੰਚੇ ਹਨ ਜਿਨ੍ਹਾਂ ਦੇ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ-ਜਨਮਨ ਮਹਾਅਭਿਯਾਨ ਦਾ ਲਕਸ਼ ਆਦਿਵਾਸੀ ਭਾਈਚਾਰੇ ਦੇ ਹਰੇਕ ਮੈਂਬਰ ਨੂੰ ਸਰਕਾਰੀ ਯੋਜਨਾਵਾਂ ਦੇ ਮਾਧਿਅਮ ਨਾਲ ਲਾਭਵੰਦ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋ ਮਹੀਨੇ ਦੇ ਅੰਦਰ, ਪੀਐੱਮ-ਜਨਮਨ ਮੈਗਾ ਅਭਿਯਾਨ ਨੇ ਅਜਿਹੇ ਪਰਿਣਾਮ ਹਾਸਲ ਕੀਤੇ ਹਨ ਜਿਨ੍ਹਾਂ ਦਾ ਹੋਰ ਲੋਕ ਸਿਰਫ਼ ਸੁਪਨਾ ਦੇਖ ਸਕਦੇ ਹਨ। ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ‘ਤੇ ਪੀਐੱਮ-ਜਨਮਨ ਦੇ ਉਦਘਾਟਨ ਦੇ ਦੌਰਾਨ ਚੁਣੌਤੀਆਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਦਿਵਾਸੀ ਭਾਈਚਾਰਿਆਂ ਦਾ ਘਰ-ਦੇਸ਼ ਦੇ ਦੂਰ-ਦੁਰਾਡੇ, ਸੁਦੂਰ ਅਤੇ ਸੀਮਾਵਰਤੀ ਖੇਤਰਾਂ ਤੱਕ ਲਾਭ ਪਹੁੰਚਾਉਣ ਵਿੱਚ ਆਉਣ ਵਾਲੀਆਂ ਕਠਿਨਾਈਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਉਹ ਵਰਤਮਾਨ ਸਰਕਾਰ ਹੀ ਸੀ, ਜਿਸ ਨੇ ਬਹੁਤ ਵੱਡਾ ਕੰਮ ਕੀਤਾ ਅਤੇ ਦੂਸ਼ਿਤ ਪਾਣੀ, ਬਿਜਲੀ, ਗੈਸ ਕਨੈਕਸ਼ਨ ਦੀ ਪਹੁੰਚ ਨਾ ਹੋਣ ਅਤੇ ਅਜਿਹੇ ਖੇਤਰਾਂ ਵਿੱਚ ਸੜਕਾਂ ਅਤੇ ਕਨੈਕਟੀਵਿਟੀ ਦੀ ਕਮੀ ਦੀਆਂ ਚੁਣੌਤੀਆਂ ‘ਤੇ ਕੰਮ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਨੂੰ ਜਨਮਨ ਇਸ ਲਈ ਕਿਹਾ ਗਿਆ, ਕਿਉਂਕਿ ‘ਜਨ’ ਦਾ ਅਰਥ ਹੈ ਲੋਕ ਅਤੇ ‘ਮਨ’ ਦਾ ਅਰਥ ਹੈ ਉਨ੍ਹਾਂ ਦੇ ‘ਮਨ ਕੀ ਬਾਤ’ ਜਾਂ ਉਨ੍ਹਾਂ ਦੀ ‘ਅੰਦਰੂਨੀ ਆਵਾਜ਼’। ਉਨ੍ਹਾਂ ਨੇ ਦੋਹਰਾਇਆ ਕਿ ਆਦਿਵਾਸੀ ਭਾਈਚਾਰਿਆਂ ਦੀਆਂ ਸਾਰੀਆਂ ਇੱਛਾਵਾਂ ਹੁਣ ਪੂਰੀਆਂ ਹੋਣਗੀਆਂ, ਕਿਉਂਕਿ ਸਰਕਾਰ ਨੇ ਪੀਐੱਮ-ਜਨਮਨ ਮੈਗਾ ਅਭਿਯਾਨ ‘ਤੇ 23,000 ਕਰੋੜ ਰੁਪਏ ਤੋਂ ਵੱਧ ਖਰਚ ਕਰਨ ਦੀ ਯੋਜਨਾ ਬਣਾਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਤਦੇ ਵਿਕਸਿਤ ਹੋ ਸਕਦਾ ਹੈ ਜਦੋਂ ਸਮਾਜ ਵਿੱਚ ਕੋਈ ਵੀ ਪਿੱਛੇ ਨਾ ਛੁਟੇ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਸਾਰਿਆਂ ਤੱਕ ਪਹੁੰਚੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਲਗਭਗ 190 ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਪਿਛੜੇ ਆਦਿਵਾਸੀ ਭਾਈਚਾਰੇ ਨਿਵਾਸ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਦੋ ਮਹੀਨੇ ਦੇ ਅੰਦਰ 80,000 ਤੋਂ ਵੱਧ ਆਯੁਸ਼ਮਾਨ ਕਾਰਡ ਵੰਡੇ ਗਏ ਹਨ। ਇਸੇ ਤਰ੍ਹਾਂ, ਸਰਕਾਰ ਨੇ ਅਤਿਅੰਤ ਪਿਛੜੇ ਆਦਿਵਾਸੀ ਭਾਈਚਾਰੇ ਦੇ ਲਗਭਗ 30,000 ਕਿਸਾਨਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਨਾਲ ਜੋੜਿਆ ਹੈ, ਅਤੇ 40,000 ਅਜਿਹੇ ਲਾਭਾਰਥੀਆਂ ਦੇ ਬੈਂਕ ਖਾਤੇ ਖੋਲ੍ਹੇ ਗਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 30,000 ਤੋਂ ਵੱਧ ਵੰਚਿਤਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਗਏ ਹਨ, ਅਤੇ ਲਗਭਗ 11,000 ਲੋਕਾਂ ਨੂੰ ਵਣ-ਅਧਿਕਾਰ ਅਧਿਨਿਯਮ ਦੇ ਤਹਿਤ ਜ਼ਮੀਨ ਦੇ ਪਟੇ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਸਿਰਫ਼ ਕੁਝ ਹਫ਼ਤਿਆਂ ਦੀ ਪ੍ਰਗਤੀ ਹੈ ਅਤੇ ਇਹ ਸੰਖਿਆ ਹਰ ਦਿਨ ਵਧ ਰਹੀ ਹੈ। ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਲਈ ਆਪਣਾ ਪੂਰਾ ਪ੍ਰਯਤਨ ਕਰ ਰਹੀ ਹੈ ਕਿ ਸਰਕਾਰ ਦੀ ਹਰ ਯੋਜਨਾ ਜਲਦੀ ਤੋਂ ਜਲਦੀ ਸਾਡੇ ਸਭ ਤੋਂ ਪਿਛੜੇ ਆਦਿਵਾਸੀ ਭਾਈਚਾਰਿਆਂ ਤੱਕ ਪਹੁੰਚੇ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਤੁਹਾਨੂੰ ਇਹ ਭਰੋਸਾ ਦਿੰਦਾ ਹਾਂ ਅਤੇ ਇਹ ਮੋਦੀ ਕੀ ਗਾਰੰਟੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਮੋਦੀ ਕੀ ਗਾਰੰਟੀ ਦਾ ਅਰਥ ਪੂਰਾ ਹੋਣ ਦੀ ਗਾਰੰਟੀ ਹੈ।”

ਵਿਸ਼ੇਸ਼ ਤੌਰ ‘ਤੇ ਕਮਜ਼ੋਰ ਜਨਜਾਤੀ ਸਮੂਹਾਂ (ਪੀਵੀਟੀਜੀ) ਨੂੰ ਪੱਕੇ ਘਰ ਉਪਲਬਧ ਕਰਵਾਉਣ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੈਸਾ ਸਿੱਧੇ ਜਨਜਾਤੀ ਲਾਭਾਰਥੀਆਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪੱਕੇ ਘਰ ਦੇ ਲਈ 2.5 ਲੱਖ ਰੁਪਏ ਮਿਲਣਗੇ ਜੋ ਬਿਜਲੀ, ਗੈਸ ਕਨੈਕਸ਼ਨ, ਪਾਈਪ ਜਲ ਅਤੇ ਸ਼ੌਚਾਲਯ ਦੇ ਨਾਲ ਸਨਮਾਨਜਨਕ ਜੀਵਨ ਦਾ ਸਰੋਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਲੱਖ ਲਾਭਾਰਥੀ ਸਿਰਫ਼ ਸ਼ੁਰੂਆਤ ਹੈ ਅਤੇ ਸਰਕਾਰ ਹਰੇਕ ਯੋਗ ਉਮੀਦਵਾਰ ਤੱਕ ਪਹੁੰਚੇਗੀ। ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨੂੰ ਭਰੋਸਾ ਦਿੱਤਾ ਅਤੇ ਸਖਤੀ ਨਾਲ ਕਿਹਾ ਕਿ ਉਹ ਇਨ੍ਹਾਂ ਲਾਭਾਂ ਦੇ ਲਈ ਕਿਸੇ ਨੂੰ ਵੀ ਰਿਸ਼ਵਤ ਨਾ ਦੇਣ।

ਆਦਿਵਾਸੀ ਭਾਈਚਾਰਿਆਂ ਦੇ ਨਾਲ ਆਪਣੇ ਲੰਬੇ ਜੁੜਾਅ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੀਐੱਮ ਜਨਮਨ ਮਹਾ ਅਭਿਯਾਨ ਵਿੱਚ ਆਪਣੇ ਵਿਅਕਤੀਗਤ ਅਨੁਭਵ ‘ਤੇ ਭਰੋਸਾ ਕੀਤਾ। ਇਸ ਦੇ ਇਲਾਵਾ ਉਨ੍ਹਾਂ ਨੇ ਮਾਰਗਦਰਸ਼ਨ ਦੇ ਲਈ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਕ੍ਰੈਡਿਟ ਦਿੱਤਾ।

ਪ੍ਰਧਾਨ ਮੰਤਰੀ ਨੇ ਯੋਜਨਾਵਾਂ ਦਾ ਲਾਭ ਉਠਾਉਣ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਜੇਕਰ ਯੋਜਨਾਵਾਂ ਕਾਗਜ਼ਾਂ ‘ਤੇ ਚਲਦੀਆਂ ਰਹੀਆਂ, ਤਾਂ ਅਸਲ ਲਾਭਾਰਥੀ ਨੂੰ ਅਜਿਹੀ ਕਿਸੇ ਵੀ ਯੋਜਨਾ ਦੀ ਹੋਂਦ ਬਾਰੇ ਕਦੇ ਪਤਾ ਨਹੀਂ ਚਲੇਗਾ।” ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਪੀਐੱਮ-ਜਨਮਨ ਮਹਾਅਭਿਯਾਨ ਦੇ ਤਹਿਤ ਸਰਕਾਰ ਨੇ ਉਨ੍ਹਾਂ ਸਾਰੇ ਨਿਯਮਾਂ ਨੂੰ ਬਦਲ ਦਿੱਤਾ ਹੈ ਜੋ ਰੁਕਾਵਟ ਪੈਦਾ ਕਰਦੇ ਸਨ। ਪ੍ਰਧਾਨ ਮੰਤਰੀ ਨੇ ਸੜਕ ਯੋਜਨਾ ਦਾ ਉਦਾਹਰਣ ਦਿੱਤਾ, ਜਿਸ ਨਾਲ ਪਿਛੜੀਆਂ ਜਨਜਾਤੀਆਂ ਦੇ ਪਿੰਡਾਂ ਤੱਕ ਸੜਕਾਂ ਦੀ ਪਹੁੰਚ ਸੰਭਵ ਹੋ ਸਕੀ। ਮੋਬਾਈਲ ਮੈਡੀਕਲ ਇਕਾਈਆਂ ਨਾਲ ਸਬੰਧਿਤ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ। ਹਰ ਆਦਿਵਾਸੀ ਘਰ ਤੱਕ ਬਿਜਲੀ ਪਹੁੰਚਾਉਣ ਦੇ ਲਈ ਸੋਲਰ ਊਰਜਾ ਕਨੈਕਸ਼ਨ ਲਗਾਏ ਗਏ। ਸੈਂਕੜੋਂ ਨਵੇਂ ਮੋਬਾਈਲ ਟਾਵਰ ਸਥਾਪਿਤ ਕੀਤੇ ਗਏ, ਜਿਸ ਨਾਲ ਤੇਜ਼ ਇੰਟਰਨੈੱਟ ਕਨੈਕਸ਼ਨ ਸੁਨਿਸ਼ਚਿਤ ਹੋ ਸਕੇ।

ਖੁਰਾਕ ਸੁਰੱਖਿਆ ਦੇ ਲਈ ਪ੍ਰਧਾਨ ਮੰਤਰੀ ਨੇ ਮੁਫ਼ਤ ਰਾਸ਼ਨ ਯੋਜਨਾ ਦਾ ਜ਼ਿਕਰ ਕੀਤਾ, ਜਿਸ ਨੂੰ 5 ਸਾਲ ਦੇ ਲਈ ਵਧਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਮਜ਼ੋਰ ਆਦਿਵਾਸੀ ਸਮੂਹਾਂ ਦੇ ਲਈ ਟੀਕਾਕਰਨ, ਟ੍ਰੇਨਿੰਗ ਅਤੇ ਆਂਗਨਵਾੜੀ ਜਿਹੀਆਂ ਸਾਰੀਆਂ ਸੁਵਿਧਾਵਾਂ ਇੱਕ ਹੀ ਛੱਤ ਦੇ ਹੇਠਾਂ ਪ੍ਰਦਾਨ ਕਰਨ ਦੇ ਲਈ 1000 ਕੇਂਦਰ ਬਣਾਉਣ ਦੀ ਯੋਜਨਾ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਆਦਿਵਾਸੀ ਨੌਜਵਾਨਾਂ ਦੇ ਲਈ ਹੋਸਟਲ ਬਣਾਉਣ ਦਾ ਵੀ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਵੇਂ ਵਨ-ਧਨ ਕੇਂਦਰ ਵੀ ਲਿਆਂਦੇ ਜਾ ਰਹੇ ਹਨ।

ਇਹ ਦੇਖਦੇ ਹੋਏ ਕਿ ‘ਮੋਦੀ ਕਾ ਗਾਰੰਟੀ’ ਵਾਹਨ ਦੇ ਨਾਲ ਵਿਕਸਿਤ ਭਾਰਤ ਸੰਕਲਪ-ਯਾਤਰਾ ਦੇਸ਼ ਦੇ ਹਰ ਪਿੰਡ ਤੱਕ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਾਹਨ ਸਿਰਫ਼ ਲੋਕਾਂ ਨੂੰ ਵਿਭਿੰਨ ਸਰਕਾਰੀ ਯੋਜਨਾਵਾਂ ਨਾਲ ਜੋੜਨ ਦੇ ਲਈ ਚਲਾਇਆ ਜਾ ਰਿਹਾ ਹੈ। ਆਕਾਂਖੀ ਜ਼ਿਲ੍ਹਾ ਪ੍ਰੋਗਰਾਮ ਬਾਰੇ ਉਨ੍ਹਾਂ ਨੇ ਦੱਸਿਆ ਕਿ ਆਦਿਵਾਸੀ ਭਾਈਚਾਰੇ ਦੇ ਮੈਂਬਰ ਸਭ ਤੋਂ ਵੱਡੇ ਲਾਭਾਰਥੀ ਰਹੇ ਹਨ। ਉਨ੍ਹਾਂ ਨੇ ਬਿਜਲੀ ਕਨੈਕਸ਼ਨ, ਵੰਨ ਨੇਸ਼ਨ ਵੰਨ ਰਾਸ਼ਨ ਕਾਰਡ ਅਤੇ ਆਯੁਸ਼ਮਾਨ ਭਾਰਤ ਯੋਜਨਾ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਸਿਕਲ ਸੈੱਲ ਅਨੀਮੀਆ ਦੇ ਖਤਰਿਆਂ ‘ਤੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਆਦਿਵਾਸੀ ਸਮਾਜ ਦੀਆਂ ਕਈ ਪੀੜ੍ਹੀਆਂ ਇਸ ਬਿਮਾਰੀ ਨਾਲ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਵਿੱਚ ਫੈਲਣ ਵਾਲੀ ਇਸ ਬਿਮਾਰੀ ਨੂੰ ਸਮਾਪਤ ਕਰਨ ਦਾ ਪ੍ਰਯਤਨ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ, “ਵਿਕਾਸ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਸਿਕਲ ਸੈੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ 2 ਮਹੀਨਿਆਂ ਵਿੱਚ 40 ਲੱਖ ਤੋਂ ਵੱਧ ਲੋਕਾਂ ਦਾ ਸਿਕਲ ਸੈੱਲ ਟੈਸਟ ਕੀਤਾ ਗਿਆ ਹੈ।”

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਅਨੁਸੂਚਿਤ ਜਨਜਾਤੀ ਨਾਲ ਜੁੜੀਆਂ ਯੋਜਨਾਵਾਂ ਦਾ ਬਜਟ 5 ਗੁਣਾ ਵਧਾ ਦਿੱਤਾ ਹੈ। ਆਦਿਵਾਸੀ ਬੱਚਿਆਂ ਦੀ ਸਿੱਖਿਆ ਦੇ ਲਈ ਪਹਿਲਾਂ ਮਿਲਣ ਵਾਲੀ ਸਕਾਲਰਸ਼ਿਪ ਦਾ ਕੁੱਲ ਬਜਟ ਹੁਣ ਢਾਈ ਗੁਣਾ ਤੋਂ ਵੱਧ ਵਧਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 10 ਸਾਲ ਪਹਿਲਾਂ ਤੱਕ ਦੇਸ਼ ਵਿੱਚ ਆਦਿਵਾਸੀ ਬੱਚਿਆਂ ਦੇ ਲਈ ਸਿਰਫ਼ 90 ਏਕਲਵਯ ਮਾਡਲ ਸਕੂਲ ਬਣਾਏ ਗਏ ਸਨ, ਜਦਕਿ ਵਰਤਮਾਨ ਸਰਕਾਰ ਨੇ ਪਿਛਲੇ 10 ਵਰ੍ਹਿਆਂ ਵਿੱਚ 500 ਤੋਂ ਵੱਧ ਨਵੇਂ ਏਕਲਵਯ ਮਾਡਲ ਸਕੂਲ ਬਣਾਉਣ ‘ਤੇ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਆਦਿਵਾਸੀ ਵਿਦਿਆਰਥੀਆਂ ਦੇ ਉੱਚ ਸਿੱਖਿਆ ਹਾਸਲ ਕਰਨ ਅਤੇ ਵੱਡੀਆਂ ਕੰਪਨੀਆਂ ਦੇ ਲਈ ਕੰਮ ਕਰਨ ‘ਤੇ ਭਰੋਸਾ ਜਤਾਇਆ। ਉਨ੍ਹਾਂ ਨੇ ਕਿਹਾ, “ਇਸ ਦੇ ਲਈ ਆਦਿਵਾਸੀ ਖੇਤਰਾਂ ਵਿੱਚ ਕਲਾਸਾਂ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ ਅਤੇ ਉੱਚ ਸਿੱਖਿਆ ਦੇ ਕੇਂਦਰ ਬਣਾਏ ਜਾ ਰਹੇ ਹਨ।”

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ 2014 ਤੋਂ ਪਹਿਲਾਂ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਸਿਰਫ਼ ਲਗਭਗ 10 ਵਣ ਉਪਜ ਦੇ ਲਈ ਨਿਰਧਾਰਿਤ ਕੀਤਾ ਗਿਆ ਸੀ। ਵਰਤਮਾਨ ਸਰਕਾਰ ਲਗਭਗ 90 ਵਣ ਉਪਜ ਨੂੰ ਐੱਮਐੱਸਪੀ ਦੇ ਦਾਇਰੇ ਵਿੱਚ ਲਿਆਈ ਹੈ। ਸ਼੍ਰੀ ਮੋਦੀ ਨੇ ਲੱਖਾਂ ਲਾਭਾਰਥੀਆਂ ਵਿੱਚ ਮਹਿਲਾਵਾਂ ਦੀ ਵੱਡੀ ਸੰਖਿਆ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, “ਵਣ ਉਪਜ ਦੀ ਅਧਿਕ ਕੀਮਤ ਪਾਉਣ ਦੇ ਲਈ ਅਸੀਂ ਵਨ-ਧਨ ਯੋਜਨਾ ਬਣਾਈ।” ਪਿਛਲੇ 10 ਵਰ੍ਹਿਆਂ ਵਿੱਚ, ਆਦਿਵਾਸੀ ਪਰਿਵਾਰਾਂ ਨੂੰ 23 ਲੱਖ ਪਟੇ ਜਾਰੀ ਕੀਤੇ ਗਏ ਹਨ। ਅਸੀਂ ਆਦਿਵਾਸੀ ਭਾਈਚਾਰੇ ਦੇ ਹਾਟ ਬਜ਼ਾਰ ਨੂੰ ਵੀ ਹੁਲਾਰਾ ਦੇ ਰਹੇ ਹਾਂ। ਸਾਡੇ ਆਦਿਵਾਸੀ ਭਾਈ ਜੋ ਸਮਾਨ ਬਜ਼ਾਰ ਵਿੱਚ ਵੇਚਦੇ ਹਨ, ਉਹੀ ਸਮਾਨ ਦੇਸ਼ ਦੇ ਦੂਸਰੇ ਬਜ਼ਾਰਾਂ ਵਿੱਚ ਵੀ ਵੇਚ ਸਕਣ, ਇਸ ਦੇ ਲਈ ਕਈ ਅਭਿਯਾਨ ਚਲਾਏ ਜਾ ਰਹੇ ਹਨ।

ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਮੇਰੇ ਆਦਿਵਾਸੀ ਭਾਈ-ਭੈਣ ਭਲੇ ਹੀ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਹੋਣ, ਲੇਕਿਨ ਉਨ੍ਹਾਂ ਵਿੱਚ ਅਦਭੁਤ ਦੂਰਦਰਸ਼ਿਤਾ ਹੈ। ਅੱਜ ਆਦਿਵਾਸੀ ਸਮਾਜ ਇਹ ਦੇਖ ਅਤੇ ਸਮਝ ਰਿਹਾ ਹੈ ਕਿ ਸਾਡੀ ਸਰਕਾਰ ਆਦਿਵਾਸੀ ਸੱਭਿਆਚਾਰ ਅਤੇ ਉਨ੍ਹਾਂ ਦੇ ਸਨਮਾਨ ਦੇ ਲਈ ਕਿਵੇਂ ਕੰਮ ਕਰ ਰਹੀ ਹੈ।” ਉਨ੍ਹਾਂ ਨੇ ਸਰਕਾਰ ਦੁਆਰਾ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਅਤੇ ਦੇਸ਼ ਭਰ ਵਿੱਚ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਦੇ 10 ਵੱਡੇ ਸੰਗ੍ਰਹਾਲਯਾਂ ਦੇ ਵਿਕਾਸ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਆਦਿਵਾਸੀ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਸਨਮਾਨ ਅਤੇ ਸੁਖ-ਸੁਵਿਧਾ ਦੇ ਲਈ ਨਿਰੰਤਰ ਕੰਮ ਕਰਦੇ ਰਹਿਣਗੇ।

ਪਿਛੋਕੜ

ਅੰਤਿਮ ਛੋਰ ‘ਤੇ ਅੰਤਿਮ ਵਿਅਕਤੀ ਨੂੰ ਸਸ਼ਕਤ ਬਣਾਉਣ ਦੇ ਅੰਤਯੋਦਯ ਦੇ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਯਤਨਾਂ ਦੇ ਅਨੁਰੂਪ ਜਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ 15 ਨਵੰਬਰ 2023 ਨੂੰ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਜਨਜਾਤੀ ਸਮੂਹਾਂ (ਪੀਵੀਟੀਜੀ) ਦੇ ਸਮਾਜਿਕ-ਆਰਥਿਕ ਕਲਿਆਣ ਦੇ ਲਈ ਪੀਐੱਮ-ਜਨਮਨ ਦੀ ਸ਼ੁਰੂਆਤ ਕੀਤੀ ਗਈ ਸੀ।

ਲਗਭਗ 24,000 ਕਰੋੜ ਰੁਪਏ ਦੇ ਬਜਟ ਦੇ ਨਾਲ ਪੀਐੱਮ-ਜਨਮਨ ਯੋਜਨਾ 9 ਮੰਤਰਾਲਿਆਂ ਦੇ ਮਾਧਿਅਮ ਨਾਲ 11 ਮਹੱਤਵਪੂਰਨ ਖੇਤਰਾਂ ਦੇ ਲਈ ਕੇਂਦ੍ਰਿਤ ਹੈ। ਇਸ ਦਾ ਉਦੇਸ਼ ਪੀਵੀਟੀਜੀ ਘਰਾਂ ਅਤੇ ਬਸਤੀਆਂ ਨੂੰ ਸੁਰੱਖਿਅਤ ਆਵਾਸ, ਸਵੱਛ ਪੇਅਜਲ ਜਿਹੀਆਂ ਬੁਨਿਆਦੀ ਸੁਵਿਧਾਵਾਂ ਉਪਲਬਧ ਕਰਵਾ ਕੇ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀਆਂ ਵਿੱਚ ਸੁਧਾਰ ਕਰਨਾ ਅਤੇ ਸਵੱਛਤਾ, ਸਿੱਖਿਆ, ਸਿਹਤ ਅਤੇ ਪੋਸ਼ਣ, ਬਿਜਲੀ, ਸੜਕ ਅਤੇ ਦੂਰਸੰਚਾਰ ਕਨੈਕਟੀਵਿਟੀ ਤੇ ਟਿਕਾਊ ਆਜੀਵਿਕਾ ਦੇ ਅਵਸਰਾਂ ਤੱਕ ਬਿਹਤਰ ਪਹੁੰਚ ਬਣਾਉਣਾ ਹੈ।

 

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian Markets Outperformed With Positive Returns For 9th Consecutive Year In 2024

Media Coverage

Indian Markets Outperformed With Positive Returns For 9th Consecutive Year In 2024
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਦਸੰਬਰ 2024
December 24, 2024

Citizens appreciate PM Modi’s Vision of Transforming India