ਪ੍ਰਧਾਨ ਮੰਤਰੀ ਨੇ 11 ਖੰਡਾਂ ਦੀ ਪਹਿਲੀ ਲੜੀ ਜਾਰੀ ਕੀਤੀ
“ਪੰਡਿਤ ਮਦਨ ਮੋਹਨ ਮਾਲਵੀਆ ਦੀ ਸੰਪੂਰਨ ਪੁਸਤਕ ਦਾ ਲੋਕਅਰਪਣ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈ”
“ਆਧੁਨਿਕ ਸੋਚ ਅਤੇ ਸਨਾਤਨ ਸੱਭਿਆਚਾਰ ਦੇ ਸੰਗਮ ਸਨ ਮਹਾਮਨਾ”
“ਮਾਲਵੀਆ ਜੀ ਦੇ ਵਿਚਾਰਾਂ ਦੀ ਖੁਸ਼ਬੂ ਸਾਡੀ ਸਰਕਾਰ ਦੇ ਕੰਮਕਾਜ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ”
“ਮਹਾਮਨਾ ਨੂੰ ਭਾਰਤ ਰਤਨ ਨਾਲ ਸਨਮਾਨਤ ਕਰਨਾ ਸਾਡੀ ਸਰਕਾਰ ਦਾ ਸੁਭਾਗ”
“ਸਿੱਖਿਆ ‘ਤੇ ਮਾਲਵੀਆ ਜੀ ਦੇ ਪ੍ਰਯਤਨ ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਝਲਕਦੇ ਹਨ”
“ਸੁਸ਼ਾਸਨ ਦਾ ਅਰਥ ਸੱਤਾ-ਕੇਂਦ੍ਰਿਤ ਦੀ ਬਜਾਏ ਸੇਵਾ-ਕੇਂਦ੍ਰਿਤ ਹੁੰਦਾ ਹੈ”
“ਭਾਰਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਦੇ ਕਈ ਸੰਸਥਾਵਾਂ ਦਾ ਨਿਰਮਾਤਾ ਬਣ ਰਿਹਾ ਹੈ”

ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਦੀ 162ਵੀਂ ਜਯੰਤੀ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਇੱਕ ਪ੍ਰੋਗਰਾਮ ਵਿੱਚ ‘ਪੰਡਿਤ ਮਦਨ ਮੋਹਨ ਮਾਲਵੀਆ ਸੰਪੂਰਨ ਵਾਡਗਮਯ’ (Collected Works) ਦੀ 11 ਖੰਡਾਂ ਦੀ ਪਹਿਲੀ ਲੜੀ ਨੂੰ ਜਾਰੀ ਕੀਤਾ। ਸ਼੍ਰੀ ਮੋਦੀ ਨੇ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਪੁਸ਼ਪਾਂਜਲੀ ਵੀ ਅਰਪਿਤ ਕੀਤੀ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪ੍ਰਸਿੱਧ ਸੰਸਥਾਪਕ ਪੰਡਿਤ ਮਦਨ ਮੋਹਨ ਮਾਲਵੀਆ ਦਾ ਆਧੁਨਿਕ ਭਾਰਤ ਦੇ ਨਿਰਮਾਤਾਵਾਂ ਵਿੱਚ ਅਗ੍ਰਣੀ ਸਥਾਨ ਹੈ। ਉਨ੍ਹਾਂ ਨੂੰ ਮਹਾਨ ਵਿਦਵਾਨ ਅਤੇ ਸੁਤੰਤਰਤਾ ਸੈਨਾਨੀ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਵਿੱਚ ਰਾਸ਼ਟਰੀ ਚੇਤਨਾ ਜਗਾਉਣ ਦੇ ਲਈ ਬਹੁਤ ਕੰਮ ਕੀਤਾ।

 

 

ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਪਣੇ ਸੰਬੋਧਨ ਦੀ ਸ਼ੁਰੂਆਤ ਸਾਰਿਆਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦੇਣ ਦੇ ਨਾਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਅਤੇ ਭਾਰਤੀਅਤਾ ਵਿੱਚ ਵਿਸ਼ਵਾਸ ਕਰਨ ਵਾਲੇ ਲੋਕਾਂ ਦੇ ਲਈ ਪ੍ਰੇਰਣਾ ਦਾ ਉਤਸਵ ਹੈ ਕਿਉਂਕਿ ਅੱਜ ਅਟਲ ਜਯੰਤੀ ਹੈ ਅਤੇ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਦੀ ਵੀ ਜਯੰਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯਾ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਨਮਨ ਕੀਤਾ। ਉਨ੍ਹਾਂ ਨੇ ਅਟਲ ਜਯੰਤੀ ਦੇ ਅਵਸਰ ‘ਤੇ ਸੁਸ਼ਾਸਨ ਦਿਵਸ ਮਨਾਏ ਜਾਣ ਦਾ ਵੀ ਜ਼ਿਕਰ ਕੀਤਾ ਅਤੇ ਭਾਰਤ ਦੇ ਹਰੇਕ ਨਾਗਰਿਕ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਯੁਵਾ ਪੀੜ੍ਹੀ ਅਤੇ ਰਿਸਰਚ ਸਕੌਲਰਾਂ ਦੇ ਲਈ ‘ਪੰਡਿਤ ਮਦਨ ਮੋਹਨ ਮਾਲਵੀਆ ਸੰਪੂਰਨ ਵਾਡਗਮਯ’ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਹਾਮਨਾ ਦੀ ਸੰਕਲਿਤ ਕ੍ਰਿਤੀਆਂ ਬੀਐੱਚਯੂ ਨਾਲ ਸਬੰਧਿਤ ਮੁੱਦਿਆਂ, ਕਾਂਗਰਸ ਅਗਵਾਈ ਦੇ ਨਾਲ ਮਹਾਮਨਾ ਦੇ ਸੰਵਾਦ ਅਤੇ ਬ੍ਰਿਟਿਸ਼ ਅਗਵਾਈ ਦੇ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ‘ਤੇ ਚਾਨਣਾ ਪਾਵੇਗੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਮਹਾਮਨਾ ਦੀ ਡਾਇਰੀ ਨਾਲ ਸਬੰਧਿਤ ਪੁਸਤਕ ਦੇਸ਼ ਦੇ ਲੋਕਾਂ ਨੂੰ ਸਮਾਜ, ਰਾਸ਼ਟਰ ਅਤੇ ਅਧਿਆਤਮ ਦੇ ਖੇਤਰ ਵਿੱਚ ਮਾਰਗਦਰਸ਼ਨ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨੇ ਮਹਾਮਨਾ ਦੇ ਇਸ ਸੰਕਲਿਕ ਕ੍ਰਿਤੀਆਂ ਦੇ ਪਿੱਛੇ ਟੀਮ ਦੀ ਸਖ਼ਤ ਮਿਹਨਤ ਦੀ ਸਰਾਹਨਾ ਕੀਤੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਮਹਾਮਨਾ ਮਾਲਵੀਆ ਮਿਸ਼ਨ ਅਤੇ ਸ਼੍ਰੀ ਰਾਮ ਬਹਾਦੁਰ ਰਾਏ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਨਾ ਜਿਹੀਆਂ ਸਖ਼ਸ਼ੀਅਤਾਂ ਸਦੀਆਂ ਵਿੱਚ ਇੱਕ ਵਾਰ ਪੈਦਾ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਪ੍ਰਭਾਵ ਆਉਣ ਵਾਲੀਆਂ ਕਈ ਪੀੜ੍ਹੀਆਂ ‘ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਗਿਆਨ ਅਤੇ ਸਮਰੱਥਾ ਦੇ ਮਾਮਲੇ ਵਿੱਚ ਆਪਣੇ ਸਮੇਂ ਦੇ ਮਹਾਨਤਮ ਵਿਦਵਾਨਾਂ ਦੇ ਸਾਹਮਣੇ ਸਨ। ਸ਼੍ਰੀ ਮੋਦੀ ਨੇ ਕਿਹਾ ਮਹਾਮਨਾ ਆਧੁਨਿਕ ਸੋਚ ਅਤੇ ਸਨਾਤਨ ਸੱਭਿਆਚਾਰ ਦੇ ਸੰਗਮ ਸਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੱਸਿਆ ਕਿ ਮਹਾਮਨਾ ਨੇ ਸੁਤੰਤਰਤਾ ਸੰਗ੍ਰਾਮ ਦੇ ਨਾਲ-ਨਾਲ ਰਾਸ਼ਟਰ ਦੀ ਅਧਿਆਤਮਿਕ ਆਤਮਾ ਨੂੰ ਮੁੜ-ਸੁਰਜੀਤ ਕਰਨ ਵਿੱਚ ਵੀ ਬਰਾਬਰ ਯੋਗਦਾਨ ਦਿੱਤਾ। ਰਾਸ਼ਟਰੀ ਹਿਤਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਉਨ੍ਹਾਂ ਦੀ ਇੱਕ ਨਜ਼ਰ ਵਰਤਮਾਨ ਚੁਣੌਤੀਆਂ ‘ਤੇ ਅਤੇ ਦੂਸਰੀ ਨਜ਼ਰ ਭਵਿੱਖ ਦੇ ਵਿਕਾਸ ‘ਤੇ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਹਾਮਨਾ ਨੇ ਆਪਣੀ ਪੂਰੀ ਤਾਕਤ ਦੇ ਨਾਲ ਦੇਸ਼ ਦੀ ਆਜ਼ਾਦੀ ਦੇ ਲਈ ਲੜਾਈ ਲੜੀ ਅਤੇ ਸਭ ਤੋਂ ਕਠਿਨ ਵਾਤਾਵਰਣ ਵਿੱਚ ਵੀ ਸੰਭਾਵਨਾਵਾਂ ਦੇ ਨਵੇਂ ਬੀਜ ਬੋਏ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਾਮਨਾ ਦੇ ਅਜਿਹੇ ਕਈ ਯੋਗਦਾਨ ਹੁਣ ਅੱਜ ਲਾਂਚ ਹੋ ਰਹੀ ਸੰਪੂਰਨ ਪੁਸਤਕ ਦੇ 11 ਖੰਡਾਂ ਦੇ ਮਾਧਿਅਣ ਨਾਲ ਪ੍ਰਮਾਣਿਕ ਤੌਰ ‘ਤੇ ਸਾਹਮਣੇ ਆਉਣਗੇ। ਸ਼੍ਰੀ ਮੋਦੀ ਨੇ ਕਿਹਾ ਕਿ ਮਹਾਮਨਾ ਨੂੰ ਭਾਰਤ ਰਤਨ ਨਾਲ ਸਨਮਾਨਤ ਕਰਨਾ ਸਾਡੀ ਸਰਕਾਰ ਦਾ ਸੁਭਾਗ ਰਿਹਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਮਹਾਮਨਾ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਕਾਸ਼ੀ ਦੇ ਲੋਕਾਂ ਦੀ ਸੇਵਾ ਕਰਨ ਦਾ ਅਵਸਰ ਮਿਲਿਆ। ਉਨ੍ਹਾਂ ਨੇ ਯਾਦ ਦਿਵਾਇਆ ਕਿ ਜਦੋਂ ਉਹ ਕਾਸ਼ੀ ਤੋਂ ਚੋਣ ਲੜਣ ਆਏ ਸਨ ਤਾਂ ਉਨ੍ਹਾਂ ਦਾ ਨਾਮ ਮਾਲਵੀਆ ਜੀ ਦੇ ਪਰਿਵਾਰ ਦੇ ਮੈਂਬਰਾਂ ਨੇ ਪ੍ਰਸਤਾਵਿਤ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਮਹਾਮਨਾ ਦੀ ਕਾਸ਼ੀ ਦੇ ਪ੍ਰਤੀ ਬੇਅੰਤ ਆਸਥਾ ਸੀ ਅਤੇ ਇਹ ਸ਼ਹਿਰ ਅੱਜ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਆਪਣੀ ਵਿਰਾਸਤ ਦੇ ਗੌਰਵ (ਮਾਣ) ਨੂੰ ਮੁੜ-ਸਥਾਪਿਤ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ ਵਿੱਚ ਭਾਰਤ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਪਾ ਕੇ ਅੱਗੇ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਮਾਲਵੀਆ ਜੀ ਦੇ ਵਿਚਾਰਾਂ ਦੀ ਖੁਸ਼ਬੂ ਤੁਹਾਨੂੰ ਸਾਡੀ ਸਰਕਾਰਾਂ ਦੇ ਕੰਮਕਾਜ ਵਿੱਚ ਵੀ ਕਿਤੇ ਨਾ ਕਿਤੇ ਮਹਿਸੂਸ ਹੋਵੇਗੀ। ਮਾਲਵੀਆ ਜੀ ਨੇ ਸਾਨੂੰ ਇੱਕ ਅਜਿਹੇ ਰਾਸ਼ਟਰ ਦਾ ਦਰਸ਼ਨ ਦਿੱਤਾ ਹੈ ਜਿਸ ਵਿੱਚ ਇਸ ਦੀ ਪ੍ਰਾਚੀਨ ਆਤਮਾ ਇਸ ਦੇ ਆਧੁਨਿਕ ਸ਼ਰੀਰ ਵਿੱਚ ਸੁਰੱਖਿਅਤ ਰਹੇ।” ਪ੍ਰਧਾਨ ਮੰਤਰੀ ਨੇ ਮਾਲਵੀਆ ਜੀ ਦੁਆਰਾ ਭਾਰਤੀ ਕਦਰਾਂ-ਕੀਮਤਾਂ ਨਾਲ ਲੈਸ ਸਿੱਖਿਆ ‘ਤੇ ਜ਼ੋਰ ਦਿੱਤੇ ਜਾਣ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਤੇ ਭਾਰਤੀ ਭਾਸ਼ਾਵਾਂ ਦੀ ਹਿਮਾਇਤ ਕੀਤੇ ਜਾਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਉਨ੍ਹਾਂ ਦੇ ਪ੍ਰਯਾਸਾਂ ਦੇ ਕਾਰਨ, ਨਾਗਰੀ ਲਿਪੀ ਪ੍ਰਯੋਗ ਵਿੱਚ ਆਈ ਅਤੇ ਭਾਰਤੀ ਭਾਸ਼ਾਵਾਂ ਨੂੰ ਸਨਮਾਨ ਮਿਲਿਆ। ਮਾਲਵੀਆ ਜੀ ਦੇ ਇਹ ਪ੍ਰਯਤਨ ਅੱਜ ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਦਿਖਾਈ ਦਿੰਦੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ, “ਕਿਸੇ ਵੀ ਦੇਸ਼ ਨੂੰ ਮਜ਼ਬੂਤ ਬਣਾਉਣ ਵਿੱਚ ਉਸ ਦੀਆਂ ਸੰਸਥਾਵਾਂ ਦਾ ਵੀ ਓਨਾ ਹੀ ਮਹੱਤਵ ਹੁੰਦਾ ਹੈ। ਮਾਲਵੀਆ ਜੀ ਨੇ ਆਪਣੇ ਜੀਵਨ ਵਿੱਚ ਅਜਿਹੀਆਂ ਅਨੇਕ ਸੰਸਥਾਵਾਂ ਬਣਾਈਆਂ ਜਿੱਥੇ ਰਾਸ਼ਟਰੀ ਸਖ਼ਸ਼ੀਅਤਾਂ ਦਾ ਨਿਰਮਾਣ ਹੋਇਆ।” ਪ੍ਰਧਾਨ ਮੰਤਰੀ ਨੇ ਬੀਐੱਚਯੂ ਦੇ ਇਲਾਵਾ ਹਰੀਦ੍ਵਵਾਰ ਵਿੱਚ ਰਿਸ਼ੀਕੁਲ ਬ੍ਰਹਿਮਾਸ਼੍ਰਮ, ਪ੍ਰਯਾਗਰਾਜ ਸਥਿਤ ਭਾਰਤੀ ਭਵਨ ਪੁਸਤਾਕਲਯ, ਸਨਾਤਨ ਧਰਮ ਮਹਾਵਿਦਿਆਲਯ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਰਤਮਾਨ ਸਰਕਾਰ ਦੇ ਤਹਿਤ ਹੋਂਦ ਵਿੱਚ ਆਉਣ ਵਾਲੇ ਸਹਿਕਾਰਤਾ ਮੰਤਰਾਲਾ, ਆਯੁਸ਼ ਮੰਤਰਾਲਾ, ਡਬਲਿਊਐੱਚਓ ਗਲੋਬਲ ਸੈਂਟਰ ਫਾਰ ਟ੍ਰੈਡਿਸ਼ਨਲ ਮੈਡੀਸਿਨ, ਇੰਸਟੀਟਿਊਟ ਆਵ੍ ਮਿਲਟ ਰਿਸਰਚ, ਗਲੋਬਲ ਬਾਇਓਫਿਊਲ ਅਲਾਇੰਸ, ਇੰਟਰਨੈਸ਼ਨਲ ਸੋਲਰ ਅਲਾਇੰਸ, ਕੋਏਲਿਸ਼ਨ ਫਾਰ ਡਿਜ਼ਾਸਟਰ ਇਨਫ੍ਰਾਸਟ੍ਰਕਚਰ, ਗਲੋਬਲ ਸਾਉਥ ਦੇ ਲਈ ਦੱਖਣ, ਭਾਰਤ-ਮੱਧ ਪੂਰਬ ਯੂਰੋਪ ਆਰਥਿਕ ਗਲਿਆਰਾ, ਇਨ-ਸਪੇਸ ਅਤੇ ਸਮੁੰਦਰੀ ਖੇਤਰ ਵਿੱਚ ਸਾਗਰ ਜਿਹੀਆਂ ਦੀ ਲੜੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਭਾਰਤ ਅੱਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਦੀ ਕਈ ਸੰਸਥਾਵਾਂ ਦਾ ਨਿਰਮਾਤਾ ਬਣ ਰਿਹਾ ਹੈ। ਇਹ ਸੰਸਥਾਵਾਂ 21ਵੀਂ ਸਦੀ ਦੇ ਭਾਰਤ ਨੂੰ ਹੀ ਨਹੀਂ ਬਲਕਿ 21ਵੀਂ ਸਦੀ ਦੇ ਵਿਸ਼ਵ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਕੰਮ ਕਰਨਗੀਆਂ।”

 

ਮਹਾਮਨਾ ਅਤੇ ਅਟਲ ਜੀ ਦੋਨਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਵਿਚਾਰਧਾਰਾਵਾਂ ਦੇ ਵਿੱਚ ਦੀ ਸਮਾਨਤਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮਹਾਮਨਾ ਬਾਰੇ ਅਟਲ ਜੀ ਦੇ ਕਥਨਾਂ ਨੂੰ ਯਾਦ ਕੀਤਾ ਅਤੇ ਕਿਹਾ, “ਜਦੋਂ ਕੋਈ ਵਿਅਕਤੀ ਸਰਕਾਰ ਦੀ ਸਹਾਇਤਾ ਦੇ ਬਿਨਾ ਕੁਝ ਕਰਨ ਦੇ ਲਈ ਨਿਕਲੇਗਾ, ਤਾਂ ਮਹਾਮਨਾ ਦਾ ਵਿਅਕਤੀਤਵ ਤੇ ਉਨ੍ਹਾਂ ਦੇ ਕਾਰਜ ਇੱਕ ਪ੍ਰਕਾਸ਼ ਧੰਮ ਦੇ ਰੂਪ ਵਿੱਚ ਉਸ ਦੇ ਮਾਰਗ ਨੂੰ ਅਲੋਕਿਤ ਕਰਨਗੇ।” ਉਨ੍ਹਾਂ ਨੇ ਇਸ ਗੱਲ ਨੂੰ ਦੋਹਰਾਇਆ ਕਿ ਸਰਕਾਰ ਸੁਸ਼ਾਸਨ ‘ਤੇ ਜ਼ੋਰ ਦੇ ਕੇ ਮਾਲਵੀਆ ਜੀ, ਅਟਲ ਜੀ ਅਤੇ ਹਰੇਕ ਸੁਤੰਤਰਤਾ ਸੈਨਾਨੀ ਦੇ ਸੁਪਨਿਆਂ ਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਦਾ ਪ੍ਰਯਤਨ ਕਰ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, “ਸੁਸ਼ਾਸਨ ਦਾ ਮਤਲਬ ਇਹ ਹੁੰਦਾ ਹੈ ਕਿ ਸ਼ਾਸਨ ਦੇ ਕੇਂਦਰ ਵਿੱਚ ਸੱਤਾ ਨਹੀਂ, ਬਲਕਿ ਸੇਵਾ ਹੋਵੇ।” ਸ਼੍ਰੀ ਮੋਦੀ ਨੇ ਅੱਗੇ ਕਿਹਾ, “ਸੁਸ਼ਾਸਨ ਤਦ ਹੁੰਦਾ ਹੈ ਜਦੋਂ ਸਾਫ ਨੀਅਤ ਨਾਲ ਅਤੇ ਸੰਵੇਦਨਸ਼ੀਲਤਾ ਦੇ ਨਾਲ ਨੀਤੀਆਂ ਦਾ ਨਿਰਮਾਣ ਹੋਵੇ ਅਤੇ ਹਰ ਯੋਗ ਵਿਅਕਤੀ ਨੂੰ ਬਿਨਾ ਕਿਸੇ ਭੇਦਭਾਵ ਦੇ ਉਸ ਦਾ ਪੂਰਾ ਅਧਿਕਾਰ ਮਿਲੇ।” ਪ੍ਰਧਾਨ ਮੰਤਰੀ ਨੇ ਇਸ ਤਥ ਨੂੰ ਰੇਖਾਂਕਿਤ ਕੀਤਾ ਕਿ ਸੁਸ਼ਾਸਨ ਦਾ ਸਿਧਾਂਤ ਅੱਜ ਵਰਤਮਾਨ ਸਰਕਾਰ ਦੀ ਪਹਿਚਾਣ ਬਣ ਗਿਆ ਹੈ, ਜਿੱਥੇ ਨਾਗਰਿਕਾਂ ਨੂੰ ਬੁਨਿਆਦੀ ਸੁਵਿਧਾਵਾਂ ਦੇ ਲਈ ਦਰ-ਦਰ ਭਟਕਣ ਦੀ ਜ਼ਰੂਰਤ ਨਹੀਂ ਹੈ। ਇਸ ਦੀ ਬਜਾਏ, ਸਰਕਾਰ ਲਾਭਾਰਥੀਆਂ ਦੇ ਦਰਵਾਜ਼ੇ ਤੱਕ ਪਹੁੰਚ ਕੇ ਆਖਰੀ ਵਿਅਕਤੀ ਤੱਕ ਸੇਵਾਵਾਂ ਦੀ ਸਪਲਾਈ ਦੇ ਲਈ ਪ੍ਰਤੀਬੱਧ ਹੈ। ਸ਼੍ਰੀ ਮੋਦੀ ਨੇ ਵਰਤਮਾਨ ਵਿੱਚ ਜਾਰੀ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਜ਼ਿਕਰ ਕੀਤਾ ਜਿਸ ਦਾ ਉਦੇਸ਼ ਸਾਰੀਆਂ ਸਰਕਾਰੀ ਯੋਜਨਾਵਾਂ ਦੀ ਸੰਤ੍ਰਿਪਤੀ ਹਾਸਲ ਕਰਨਾ ਹੈ। ‘ਮੋਦੀ ਕੀ ਗਰੰਟੀ’ ਵਾਹਨ ਦੇ ਪ੍ਰਭਾਵ ਦੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸਿਰਫ਼ 40 ਦਿਨਾਂ ਦੇ ਅੰਦਰ ਉਨ੍ਹਾਂ ਲੋਕਾਂ ਨੂੰ ਕਰੋੜਾਂ ਨਵੇਂ ਆਯੁਸ਼ਮਾਨ ਕਾਰਡ ਸੌਪਣ ਦੀ ਜਾਣਕਾਰੀ ਦਿੱਤੀ, ਜੋ ਪਹਿਲਾਂ ਇਸ ਸੁਵਿਧਾ ਦਾ ਲਾਭ ਲੈਣ ਵਿੱਚ ਪਿੱਛੇ ਰਹਿ ਗਏ ਸਨ।

ਸੁਸ਼ਾਸਨ ਵਿੱਚ ਇਮਾਨਦਾਰੀ ਤੇ ਪਾਰਦਰਸ਼ਿਤਾ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਲਿਆਣਕਾਰੀ ਯੋਜਨਾਵਾਂ ‘ਤੇ ਲੱਖਾਂ ਕਰੋੜ ਰੁਪਏ ਖਰਚ ਕਰਨ ਦੇ ਬਾਵਜੂਦ ਘੋਟਾਲਾ ਮੁਕਤ ਸ਼ਾਸਨ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਗ਼ਰੀਬਾਂ ਦੇ ਲਈ ਮੁਫਤ ਰਾਸ਼ਨ ‘ਤੇ 4 ਲੱਖ ਕਰੋੜ ਰੁਪਏ, ਗ਼ਰੀਬਾਂ ਦੇ ਲਈ ਪੱਕੇ ਮਕਾਨ ‘ਤੇ 4 ਲੱਖ ਕਰੋੜ ਰੁਪਏ ਅਤੇ ਹਰ ਘਰ ਵਿੱਚ ਪਾਈਪ ਤੋਂ ਪਾਣੀ ਦੀ ਸਪਲਾਈ ਦੇ ਲਈ 3 ਲੱਖ ਕਰੋੜ ਰੁਪਏ ਤੋਂ ਅਧਿਕ ਖਰਚ ਕੀਤੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਜੇਕਰ ਇੱਕ ਇਮਾਨਦਾਰ ਟੈਕਸ ਪੇਅਰ ਦਾ ਹਰ ਪੈਸਾ ਜਨਤਕ ਹਿਤ ਅਤੇ ਰਾਸ਼ਟਰੀ ਹਿਤ ਵਿੱਚ ਖਰਚ ਕੀਤਾ ਜਾਂਦਾ ਹੈ, ਤਾਂ ਇਹ ਸੁਸ਼ਾਸਨ ਹੈ। ਸੁਸ਼ਾਸਨ ਦੇ ਨਤੀਜੇ ਸਦਕਾ 13.5 ਕਰੋੜ ਲੋਕ ਗ਼ਰੀਬੀ ਦੇ ਜਾਲ ਤੋਂ ਬਾਹਰ ਆਏ ਹਨ।”

ਸੰਵੇਦਨਸ਼ੀਲਤਾ ਅਤੇ ਸੁਸ਼ਾਸਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਨਾਲ ਉਨ੍ਹਾਂ 110 ਜ਼ਿਲ੍ਹਿਆਂ ਨੂੰ ਬਦਲ ਦਿੱਤਾ ਜੋ ਪਿਛੜੇਪਣ ਦੇ ਹਨੇਰੇ ਵਿੱਚ ਡੁੱਬੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਖ਼ਾਹਿਸ਼ੀ ਬਲਾਕਾਂ ‘ਤੇ ਵੀ ਇਸੇ ਤਰ੍ਹਾਂ ਦਾ ਧਿਆਨ ਦਿੱਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਸੀਮਾਵਰਤੀ ਖੇਤਰਾਂ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇਣ ਵਾਲੇ ‘ਵਾਇਬ੍ਰੇਂਟ ਵਿਲੇਜ ਸਕੀਮ’ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, “ਜਦੋਂ ਸੋਚ ਅਤੇ ਦ੍ਰਿਸ਼ਟੀਕੋਣ ਬਦਲਦੇ ਹਨ, ਤਾਂ ਪਰਿਣਾਮ ਵੀ ਬਦਲਦੇ ਹਨ।” ਉਨ੍ਹਾਂ ਨੇ ਕੁਦਰਤੀ ਆਫਤਾਂ ਜਾਂ ਐਮਰਜੰਸੀ ਸਥਿਤੀ ਦੇ ਦੌਰਾਨ ਰਾਹਤ ਕਾਰਜ ਪ੍ਰਦਾਨ ਕਰਨ ਦੇ ਪ੍ਰਤੀ ਸਰਕਾਰ ਦੇ ਦ੍ਰਿੜ੍ਹਤਾਪੂਰਨ ਦ੍ਰਿਸ਼ਟੀਕੋਣ ‘ਤੇ ਵੀ ਚਾਨਣਾ ਪਾਇਆ ਅਤੇ ਕੋਵਿਡ ਮਹਾਮਾਰੀ ਤੇ ਯੂਕ੍ਰੇਨ ਯੁੱਧ ਦੇ ਦੌਰਾਨ ਉਠਾਏ ਗਏ ਰਾਹਤ ਦੇ ਉਪਾਵਾਂ ਦਾ ਉਦਾਹਰਣ ਦਿੱਤਾ। ਪ੍ਰਧਾਨ ਮੰਤਰੀ ਨੇ ਜਨਤਾ ਅਤੇ ਸਰਕਾਰ ਦੇ ਵਿੱਚ ਵਧਦੇ ਵਿਸ਼ਵਾਸ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, “ਸ਼ਾਸਨ ਵਿੱਚ ਬਦਲਾਅ ਹੁਣ ਸਮਾਜ ਦੀ ਸੋਚ ਵੀ ਬਦਲ ਰਿਹਾ ਹੈ।” ਸ਼੍ਰੀ ਮੋਦੀ ਨੇ ਕਿਹਾ, “ਇਹ ਵਿਸ਼ਵਾਸ ਦੇਸ਼ ਦੇ ਆਤਮਵਿਸ਼ਵਾਸ ਵਿੱਚ ਪਰਿਲਕਸ਼ਿਤ ਹੁੰਦਾ ਹੈ ਅਤੇ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦੀ ਊਰਜਾ ਬਣ ਰਿਹਾ ਹੈ।”

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮਹਾਮਨਾ ਅਤੇ ਅਟਲ ਜੀ ਦੇ ਵਿਚਾਰਾਂ ਨੂੰ ਕਸੌਟੀ ਮੰਨ ਕੇ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਦੇਸ਼ ਦਾ ਹਰੇਕ ਨਾਗਰਿਕ ਦ੍ਰਿੜ੍ਹ ਸੰਕਲਪ ਦੇ ਨਾਲ ਸਫਲਤਾ ਦੀ ਰਾਹ ਵਿੱਚ ਆਪਣਾ ਯੋਗਦਾਨ ਦੇਵੇਗਾ।

ਇਸ ਅਵਸਰ ‘ਤੇ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਮਹਾਮਨਾ ਮਾਲਵੀਆ ਮਿਸ਼ਨ ਦੇ ਸਕੱਤਰ ਸ਼੍ਰੀ ਪ੍ਰਭੂਨਾਰਾਇਣ ਸ਼੍ਰੀਵਾਸਤਵ ਤੇ ਪੰਡਿਤ ਮਦਨ ਮੋਹਨ ਮਾਲੀਵਯ ਸੰਪੂਰਨ ਵਾਡਗਮਯ ਦੇ ਪ੍ਰਧਾਨ ਸੰਪਾਦਕ ਸ਼੍ਰੀ ਰਾਮਬਹਾਦੁਰ ਰਾਏ ਸਹਿਤ ਕਈ ਪਤਵੰਤੇ ਮੌਜੂਦ ਸਨ।

 

 

ਪਿਛੋਕੜ

ਅੰਮ੍ਰਿਤ ਕਾਲ ਵਿੱਚ, ਰਾਸ਼ਟਰ ਦੀ ਸੇਵਾ ਵਿੱਚ ਮਹਾਨ ਯੋਗਦਾਨ ਦੇਣ ਵਾਲੇ ਸੁਤੰਤਰਤਾ ਸੈਨਾਨੀਆਂ ਨੂੰ ਉਚਿਤ ਮਾਨਤਾ ਪ੍ਰਦਾਨ ਕਰਨਾ ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਰਿਹਾ ਹੈ। “ਪੰਡਿਤ ਮਦਨ ਮੋਹਨ ਮਾਲਵੀਆ ਸੰਪੂਰਨ ਵਾਡਗਮਯ” ਇਸੇ ਦਿਸ਼ਾ ਵਿੱਚ ਇੱਕ ਪ੍ਰਯਤਨ ਹੈ।

 

ਲਗਭਗ 4,000 ਪੰਨਿਆਂ ਤੇ 11 ਖੰਡਾਂ ਵਿੱਚ ਸੰਕਲਿਤ ਦੋ ਭਾਸ਼ਾਵਾਂ (ਅੰਗ੍ਰੇਜ਼ੀ ਅਤੇ ਹਿੰਦੀ) ਪ੍ਰਕਾਸ਼ਿਤ ਇਹ ਕ੍ਰਿਤੀ, ਦੇਸ਼ ਦੇ ਹਰ ਕੋਨੇ ਤੋਂ ਇਕੱਠੇ ਕੀਤੇ ਗਏ ਪੰਡਿਤ ਮਦਨ ਮੋਹਨ ਮਾਲਵੀਆ ਦੇ ਲੇਖਾਂ ਅਤੇ ਭਾਸ਼ਣਾਂ ਦਾ ਸੰਗ੍ਰਿਹ ਹੈ। ਇਨ੍ਹਾਂ ਖੰਡਾਂ ਵਿੱਚ ਉਨ੍ਹਾਂ ਦੇ ਗਿਆਪਨ ਸਹਿਤ ਅਪ੍ਰਕਾਸ਼ਿਤ ਪੱਤਰ, ਲੇਖ ਅਤੇ ਭਾਸ਼ਣ; ਵਰ੍ਹੇ 1907 ਵਿੱਚ ਉਨ੍ਹਾਂ ਦੇ ਦੁਆਰਾ ਸ਼ੁਰੂ ਕੀਤੇ ਗਏ ਹਿੰਦੀ ਸਪਤਾਹਿਕ ‘ਅਭਯੁਦਯ’ ਦੀ ਸੰਪਾਦਕੀਯ ਸਮੱਗਰੀ; ਸਮੇਂ-ਸਮੇਂ ‘ਤੇ ਉਨ੍ਹਾਂ ਦੁਆਰਾ ਲਿਖੇ ਗਏ ਲੇਖ, ਪੈਂਫਲੇਟ ਅਤੇ ਪੁਸਤਕਾਂ; 1903 ਅਤੇ 1910 ਦੇ ਵਿੱਚ ਆਗਰਾ ਤੇ ਅਵਧ ਦੇ ਸੰਯੁਕਤ ਪ੍ਰਾਂਤ ਦੀ ਵਿਧਾਨ ਸਭਾ ਵਿੱਚ ਦਿੱਤੇ ਗਏ ਸਾਰੇ ਭਾਸ਼ਣ; ਰੌਇਲ ਕਮਿਸ਼ਨ ਦੇ ਸਾਹਮਣੇ ਦਿੱਤੇ ਗਏ ਬਿਆਨ; 1910 ਅਤੇ 1920 ਦੇ ਵਿੱਚ ਇੰਪੀਰੀਅਲ ਵਿਧਾਨ ਸਭਾ ਵਿੱਚ ਬਿਲਾਂ ਦੀ ਪ੍ਰਸਤੁਤੀ ਦੇ ਦੌਰਾਨ ਦਿੱਤੇ ਗਏ ਭਾਸ਼ਣ; ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਲਿਖੇ ਗਏ ਪੱਤਰ, ਲੇਖ ਅਤੇ ਭਾਸ਼ਣ; ਅਤੇ 1923 ਅਤੇ 1925 ਦੇ ਵਿੱਚ ਉਨ੍ਹਾਂ ਦੇ ਦੁਆਰਾ ਲਿਖੀ ਗਈ ਇੱਕ ਡਾਇਰੀ ਸ਼ਾਮਲ ਹੈ।

 

 

ਪੰਡਿਤ ਮਦਨ ਮੋਹਨ ਮਾਲਵੀਆ ਦੁਆਰਾ ਲਿਖਿਤ ਦਸਤਾਵੇਜ਼ਾਂ ਅਤੇ ਉਨ੍ਹਾਂ ਦੇ ਦੁਆਰਾ ਬੋਲੇ ਗਏ ਕਥਨਾਂ ‘ਤੇ ਖੋਜ ਅਤੇ ਕੰਪਾਇਲ ਕਰਨ ਦਾ ਕੰਮ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦੇ ਪ੍ਰਚਾਰ-ਪ੍ਰਸਾਰ ਦੇ ਲਈ ਸਮਰਪਿਤ ਸੰਸਥਾ ਮਹਾਮਨਾ ਮਾਲਵੀਆ ਮਿਸ਼ਨ ਦੁਆਰਾ ਕੀਤਾ ਗਿਆ ਸੀ। ਉੱਘੇ ਪੱਤਰਕਾਰ ਸ਼੍ਰੀ ਰਾਮ ਬਹਾਦੁਰ ਰਾਏ ਦੀ ਅਗਵਾਈ ਵਿੱਚ ਮਿਸ਼ਨ ਦੀ ਇੱਕ ਸਮਰਪਿਤ ਟੀਮ ਨੇ ਭਾਸ਼ਾ ਅਤੇ ਪਾਠ ਵਿੱਚ ਬਦਲਾਅ ਕੀਤੇ ਬਿਨਾ ਪੰਡਿਤ ਮਦਨ ਮੋਹਨ ਮਾਲਵੀਆ ਦੇ ਮੂਲ ਸਾਹਿਤ ‘ਤੇ ਕੰਮ ਕੀਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਪ੍ਰਕਾਸ਼ਨ ਵਿਭਾਗ ਨੇ ਇਨ੍ਹਾਂ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi