ਪ੍ਰਧਾਨ ਮੰਤਰੀ ਨੇ ਖੇਤੀਬਾੜੀ ਵਿੱਚ ਮੁੱਲ ਵਾਧੇ (value addition) ਦੇ ਮਹੱਤਵ ਨੂੰ ਰੇਖਾਂਕਿਤ ਕੀਤਾ
ਕਿਸਾਨਾਂ ਨੇ ਕਿਹਾ ਕਿ ਨਵੀਆਂ ਕਿਸਮਾਂ ਅਤਿਅਧਿਕ ਲਾਭਕਾਰੀ ਹੋਣਗੀਆਂ ਕਿਉਂਕਿ ਉਹ ਖਰਚੇ ਨੂੰ ਘੱਟ ਕਰਨ ਵਿੱਚ ਮਦਦ ਕਰਨਗੀਆਂ ਅਤੇ ਉਨ੍ਹਾਂ ਦਾ ਵਾਤਾਵਰਣ ‘ਤੇ ਭੀ ਸਕਾਰਾਮਤਕ ਪ੍ਰਭਾਵ ਪਵੇਗਾ
ਪ੍ਰਧਾਨ ਮੰਤਰੀ ਨੇ ਇਨ੍ਹਾਂ ਨਵੀਆਂ ਫਸਲ ਕਿਸਮਾਂ ਦੇ ਵਿਕਾਸ ਲਈ ਵਿਗਿਆਨੀਆਂ ਦੀ ਸ਼ਲਾਘਾ ਕੀਤੀ
ਵਿਗਿਆਨੀਆਂ ਨੇ ਦੱਸਿਆ ਕਿ ਉਹ ਅਣਵਰਤੀਆਂ ਫਸਲਾਂ (unutilised crops) ਨੂੰ ਮੁੱਖਧਾਰਾ (mainstream) ਵਿੱਚ ਲਿਆਉਣ ਦੇ ਲਈ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਸੁਝਾਅ ਦੇ ਅਨੁਸਾਰ ਕੰਮ ਕਰਦੇ ਰਹੇ ਹਨ
ਪ੍ਰਧਾਨ ਮੰਤਰੀ ਨੇ ਪ੍ਰਾਕ੍ਰਿਤਿਕ ਖੇਤੀ (natural farming) ਦੇ ਲਾਭਾਂ ਅਤੇ ਜੈਵਿਕ ਖੁਰਾਕ (organic food) ਦੀ ਵਧਦੀ ਮੰਗ ‘ਤੇ ਚਰਚਾ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਇੰਡੀਆ ਐਗਰੀਕਲਚਰ ਰਿਸਰਚ ਇੰਸਟੀਟਿਊਟ ਵਿੱਚ ਫਸਲਾਂ ਦੀਆਂ 109 ਉੱਚ ਉਪਜ ਦੇਣ ਵਾਲ਼ੀਆਂ, ਜਲਵਾਯੂ ਅਨੁਕੂਲ (climate resilient) ਅਤੇ ਬਾਇਓਫੋਰਟਿਫਾਇਡ ਕਿਸਮਾਂ ਨੂੰ ਜਾਰੀ ਕੀਤਾ।

 

ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਪਰਸਪਰ ਗੱਲਬਾਤ ਭੀ ਕੀਤੀ। ਇਨ੍ਹਾਂ ਨਵੀਆਂ ਫਸਲ ਕਿਸਮਾਂ ਦੇ ਮਹੱਤਵ ‘ਤੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਵਿੱਚ ਮੁੱਲ ਵਾਧੇ (value addition) ਦੇ ਮਹੱਤਵ ‘ਤੇ ਬਲ ਦਿੱਤਾ। ਕਿਸਾਨਾਂ ਨੇ ਕਿਹਾ ਕਿ ਇਹ ਨਵੀਆਂ ਕਿਸਮਾਂ ਅਤਿਅਧਿਕ ਲਾਭਕਾਰੀ ਹੋਣਗੀਆਂ ਕਿਉਂਕਿ ਇਨ੍ਹਾਂ ਨਾਲ ਉਨ੍ਹਾਂ  ਦਾ ਖਰਚ ਘੱਟ ਹੋਵੇਗਾ ਅਤੇ ਵਾਤਾਵਰਣ ‘ਤੇ ਭੀ ਸਕਾਰਾਤਮਕ ਪ੍ਰਭਾਵ ਪਵੇਗਾ।

 

 ਪ੍ਰਧਾਨ ਮੰਤਰੀ ਨੇ ਮੋਟੇ ਅਨਾਜ (millets)ਦੇ ਮਹੱਤਵ ‘ਤੇ ਚਰਚਾ ਕੀਤੀ ਅਤੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਕਿਵੇਂ ਲੋਕ ਪੌਸ਼ਟਿਕ ਭੋਜਨ ਦੀ ਤਰਫ਼ ਵਧ ਰਹੇ ਹਨ। ਉਨ੍ਹਾਂ ਨੇ ਪ੍ਰਾਕ੍ਰਿਤਿਕ ਖੇਤੀ (natural farming) ਦੇ ਲਾਭਾਂ ਅਤੇ ਜੈਵਿਕ ਖੇਤੀ (organic farming) ਦੇ ਪ੍ਰਤੀ ਆਮ ਲੋਕਾਂ ਦੇ ਵਧਦੇ ਵਿਸ਼ਵਾਸ ਬਾਰੇ ਭੀ ਬਾਤ ਕੀਤੀ, ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਜੈਵਿਕ ਖੁਰਾਕੀ ਪਦਾਰਥਾਂ (organic foods) ਦਾ ਸੇਵਨ ਕਰਨਾ ਅਤੇ ਮੰਗ ਕਰਨਾ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਨੇ ਪ੍ਰਾਕ੍ਰਿਤਿਕ ਖੇਤੀ (natural farming) ਨੂੰ ਹੁਲਾਰਾ ਦੇਣ ਲਈ ਸਰਕਾਰ ਦੁਆਰਾ ਕੀਤੇ ਗਏ ਪ੍ਰਯਾਸਾਂ ਦੀ ਸ਼ਲਾਘਾ ਕੀਤੀ।

 

 ਕਿਸਾਨਾਂ ਨੇ ਜਾਗਰੂਕਤਾ ਪੈਦਾ ਕਰਨ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ-KVK) ਦੁਆਰਾ ਨਿਭਾਈ ਗਈ ਭੂਮਿਕਾ ਦੀ ਭੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇਜ਼-KVKs) ਨੂੰ ਹਰ ਮਹੀਨੇ ਵਿਕਸਿਤ ਕੀਤੀਆਂ ਜਾ ਰਹੀਆਂ ਨਵੀਆਂ ਕਿਸਮਾਂ ਦੇ ਲਾਭਾਂ ਬਾਰੇ ਕਿਸਾਨਾਂ ਨੂੰ ਸਰਗਰਮ ਤੌਰ ‘ਤੇ ਸੂਚਿਤ ਕਰਨਾ ਚਾਹੀਦਾ ਹੈ ਤਾਕਿ ਉਨ੍ਹਾਂ ਦੇ ਲਾਭਾਂ ਬਾਰੇ ਜਾਗਰੂਕਤਾ ਵਧਾਈ ਜਾ ਸਕੇ।

 

ਪ੍ਰਧਾਨ ਮੰਤਰੀ ਨੇ ਇਨ੍ਹਾਂ ਨਵੀਆਂ ਫਸਲ  ਕਿਸਮਾਂ ਦੇ ਵਿਕਾਸ ਲਈ ਵਿਗਿਆਨੀਆਂ ਦੀ ਭੀ ਸ਼ਲਾਘਾ ਕੀਤੀ। ਵਿਗਿਆਨੀਆਂ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਸੁਝਾਅ ਦੇ ਅਨੁਸਾਰ ਕੰਮ ਕਰ ਰਹੇ ਹਨ, ਤਾਕਿ ਅਣਵਰਤੀਆਂ ਫਸਲਾਂ (unutilised crops) ਨੂੰ ਮੁੱਖਧਾਰਾ (mainstream) ਵਿੱਚ ਲਿਆਂਦਾ ਜਾ ਸਕੇ।

 

 ਪ੍ਰਧਾਨ ਮੰਤਰੀ ਦੁਆਰਾ ਜਾਰੀ ਕੀਤੀਆਂ ਗਈਆਂ 61 ਫਸਲਾਂ ਦੀਆਂ 109 ਕਿਸਮਾਂ ਵਿੱਚ 34 ਖੇਤ ਦੀਆਂ ਫਸਲਾਂ (field crops) ਅਤੇ 27 ਬਾਗਬਾਨੀ ਫਸਲਾਂ (horticultural crops)  ਸ਼ਾਮਲ ਹਨ। ਖੇਤ ਦੀਆਂ ਫਸਲਾਂ(field crops) ਵਿੱਚ ਮੋਟੇ ਅਨਾਜ, ਚਾਰਾ ਫਸਲਾਂ , ਤੇਲ ਬੀਜ, ਦਾਲ਼ਾਂ, ਗੰਨਾ, ਕਪਾਹ, ਰੇਸ਼ਾ (millets, forage crops, oilseeds, pulses, sugarcane, cotton, fibre) ਅਤੇ ਹੋਰ ਸੰਭਾਵਿਤ ਫਸਲਾਂ (other potential crops) ਸਹਿਤ ਵਿਭਿੰਨ ਅਨਾਜਾਂ ਦੇ ਬੀਜ (seeds of various cereals) ਜਾਰੀ ਕੀਤੇ ਗਏ। ਬਾਗਬਾਨੀ ਫਸਲਾਂ (horticultural crops) ਵਿੱਚ ਫਲਾਂ, ਸਬਜ਼ੀਆਂ, ਪੌਦ(ਪਨੀਰੀ) ਵਾਲ਼ੀਆਂ ਫਸਲਾਂ , ਕੰਦ ਫਸਲਾਂ, ਮਸਾਲਿਆਂ, ਫੁੱਲਾਂ ਅਤੇ ਔਸ਼ਧਿਕ ਫਸਲਾਂ (fruits, vegetable crops, plantation crops, tuber crops, spices, flowers and medicinal crops) ਦੀਆਂ ਵਿਭਿੰਨ ਕਿਸਮਾਂ ਜਾਰੀ ਕੀਤੀਆਂ ਗਈਆਂ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi