ਕੁਵੈਤ ਦੇ ਵਿਦੇਸ਼ ਮੰਤਰੀ ਮਹਾਮਹਿਮ ਅਬਦੁੱਲਾ ਅਲੀ ਅਲ-ਯਾਹਯਾ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ
ਕੁਵੈਤ ਦੇ ਕ੍ਰਾਊਨ ਪ੍ਰਿੰਸ ਸ਼ੇਖ ਸਬਾਹ ਖਾਲਿਦ ਅਲ-ਹਮਦ ਅਲ-ਸਬਾਹ ਨਾਲ ਨਿਊਯਾਰਕ ਵਿੱਚ ਸਤੰਬਰ ਮਹੀਨੇ ਹੋਈ ਆਪਣੀ ਮੁਲਾਕਾਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੁਵੱਲੇ ਸਬੰਧਾਂ ਵਿੱਚ ਵਧ ਰਹੀ ਗਤੀ 'ਤੇ ਤਸੱਲੀ ਪ੍ਰਗਟਾਈ
ਦੋਵੇਂ ਨੇਤਾਵਾਂ ਨੇ ਵਪਾਰ, ਨਿਵੇਸ਼, ਊਰਜਾ, ਟੈਕਨੋਲੋਜੀ, ਸੱਭਿਆਚਾਰ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਵਿੱਚ ਸਹਿਯੋਗ ਵਧਾਉਣ ਦੇ ਉਪਾਅ ਬਾਰੇ ਚਰਚਾ ਕੀਤੀ
ਪੀਐੱਮ ਨੇ ਕੁਵੈਤ ਵਿੱਚ ਰਹਿ ਰਹੇ 10 ਲੱਖ ਮਜ਼ਬੂਤ ਭਾਰਤੀ ਭਾਈਚਾਰੇ ਦਾ ਧਿਆਨ ਰੱਖਣ ਲਈ ਕੁਵੈਤ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ
ਪੀਐੱਮ ਨੇ ਭਰੋਸਾ ਪ੍ਰਗਟਾਇਆ ਕਿ ਭਾਰਤ ਅਤੇ ਗਲਫ਼ ਕਾਰਪੋਰੇਸ਼ਨ ਕੌਂਸਲ ਦਰਮਿਆਨ ਸਹਿਯੋਗ ਨੂੰ ਕੁਵੈਤ ਦੀ ਜੀਸੀਸੀ ਦੀ ਮੌਜੂਦਾ ਪ੍ਰਧਾਨਗੀ ਹੇਠ ਮਜ਼ਬੂਤ ਕੀਤਾ ਜਾਵੇਗਾ ਉਨ੍ਹਾਂ ਨੇ ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਵਿਚਾਰਾਂ ਦਾ ਅਦਾਨ- ਪ੍ਰਦਾਨ ਕੀਤਾ ਅਤੇ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਦੀ ਜਲਦ ਵਾਪਸੀ ਲਈ ਸਮਰਥਨ ਪ੍ਰਗਟ ਕੀਤਾ
ਪ੍ਰਧਾਨ ਮੰਤਰੀ ਨੇ ਜਲਦੀ ਮੌਕਾ ਮਿਲਣ ‘ਤੇ ਕੁਵੈਤ ਦਾ ਦੌਰਾ ਕਰਨ ਲਈ ਕੁਵੈਤ ਲੀਡਰਸ਼ਿਪ ਦੇ ਸੱਦੇ ਨੂੰ ਸਵੀਕਾਰ ਕੀਤਾ
Glad to receive Foreign Minister of Kuwait H.E. Abdullah Ali Al-Yahya. I thank the Kuwaiti leadership for the welfare of the Indian nationals. India is committed to advance our deep-rooted and historical ties for the benefit of our people and the region. pic.twitter.com/hR5URxPyt5
— Narendra Modi (@narendramodi) December 4, 2024