ਸ੍ਰੀਲੰਕਾ ਅਤੇ ਮਾਰੀਸ਼ਸ ਵਿੱਚ ਯੂਪੀਆਈ ਸੇਵਾਵਾਂ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਉਪਸਥਿਤ ਰਹਿਣਗੇ। 12 ਫਰਵਰੀ, 2024 ਨੂੰ ਦੁਪਹਿਰ 1 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਯੂਨੀਫਾਇਡ ਪੇਮੈਂਟ ਇੰਟਰਫੇਸ (ਯੂਪੀਆਈ-UPI) ਸੇਵਾਵਾਂ ਦੇ ਲਾਂਚ ਦਾ ਕਾਰਜਕ੍ਰਮ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਮਾਰੀਸ਼ਸ ਵਿੱਚ ਰੁਪੇ ਕਾਰਡ ਸੇਵਾਵਾਂ (RuPay card services) ਭੀ ਲਾਂਚ ਕੀਤੀਆਂ ਜਾਣਗੀਆਂ।
ਭਾਰਤ ਫਿਨਟੈੱਕ ਇਨੋਵੇਸ਼ਨ (Fintech innovation) ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (Digital Public Infrastructure) ਵਿੱਚ ਮੋਹਰੀ ਬਣ ਕੇ ਉੱਭਰਿਆ ਹੈ। ਪ੍ਰਧਾਨ ਮੰਤਰੀ ਨੇ ਸਾਡੀ ਵਿਕਾਸ ਯਾਤਰਾ ਦੇ ਅਨੁਭਵਾਂ ਅਤੇ ਇਨੋਵੇਸ਼ਨ ਨੂੰ ਭਾਗੀਦਾਰ ਦੇਸ਼ਾਂ ਦੇ ਨਾਲ ਸਾਂਝਾ ਕਰਨ ‘ਤੇ ਬਲ ਦਿੱਤਾ ਹੈ। ਸ੍ਰੀਲੰਕਾ ਅਤੇ ਮਾਰੀਸ਼ਸ ਦੇ ਨਾਲ ਭਾਰਤ ਦੇ ਮਜ਼ਬੂਤ ਸੱਭਿਆਚਾਰਕ ਅਤੇ ਆਪਸੀ ਸਬੰਧਾਂ ਨੂੰ ਦੇਖਦੇ ਹੋਏ, ਯੂਪੀਆਈ ਸੇਵਾਵਾਂ ਦੀ ਸ਼ੁਰੂਆਤ ਨਾਲ ਤੇਜ਼ ਅਤੇ ਨਿਰਵਿਘਨ ਗਤੀ ਨਾਲ ਡਿਜੀਟਲ ਲੈਣ-ਦੇਣ ਸੰਭਵ ਹੋਵੇਗਾ। ਇਸ ਨਾਲ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਹੋਵੇਗਾ ਅਤੇ ਆਪਸੀ ਡਿਜੀਟਲ ਕਨੈਕਟੀਵਿਟੀ ਵਧੇਗੀ।
ਇਸ ਨਾਲ ਸ੍ਰੀਲੰਕਾ ਅਤੇ ਮਾਰੀਸ਼ਸ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਦੇ ਨਾਲ-ਨਾਲ ਭਾਰਤ ਦੀ ਯਾਤਰਾ ਕਰਨ ਵਾਲੇ ਮਾਰੀਸ਼ਸ ਦੇ ਨਾਗਰਿਕਾਂ ਦੇ ਲਈ ਯੂਪੀਆਈ ਸੈਟਲਮੈਂਟ ਸੇਵਾਵਾਂ (UPI settlement services) ਸੰਭਵ ਹੋ ਸਕਣਗੀਆਂ। ਮਾਰੀਸ਼ਸ ਵਿੱਚ ਰੁਪੇ ਕਾਰਡ ਸੇਵਾਵਾਂ ਦੇ ਵਿਸਤਾਰ (extension of RuPay card services) ਨਾਲ ਮਾਰੀਸ਼ਸ ਦੇ ਬੈਂਕ, ਮਾਰੀਸ਼ਸ ਵਿੱਚ ਰੁਪੇ ਤੰਤਰ (RuPay mechanism) ਦੇ ਅਧਾਰ ‘ਤੇ ਕਾਰਡ ਜਾਰੀ ਕਰ ਸਕਣਗੇ ਅਤੇ ਭਾਰਤ ਅਤੇ ਮਾਰੀਸ਼ਸ ਦੋਨਾਂ ਦੇਸ਼ਾਂ ਵਿੱਚ ਨਿਪਟਾਨ ਦੇ ਲਈ ਰੁਪੇ ਕਾਰਡ (RuPay Card) ਦੇ ਉਪਯੋਗ ਦੀ ਸੁਵਿਧਾ ਪ੍ਰਦਾਨ ਕਰ ਸਕਣਗੇ।