ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਕ੍ਰੇਨ ਸਰਕਾਰ ਨੂੰ ਚਾਰ ਭੀਸ਼ਮ (ਸਹਿਯੋਗ, ਹਿਤ ਅਤੇ ਮੈਤ੍ਰੀ ਦੇ ਲਈ ਭਾਰਤ ਸਿਹਤ ਪਹਿਲ) ਕਿਊਬਸ ਦੀ ਸੌਗਾਤ ਦਿੱਤੀ। ਯੂਕ੍ਰੇਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਵੋਲੋਦੀਮੀਰ ਜ਼ੇਲੈਂਸਕੀ (Volodymyr Zelenskyy) ਨੇ ਮਨੁੱਖੀ ਸਹਾਇਤਾ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਭੀਸ਼ਮ ਕਿਊਬਸ ਨਾਲ ਜ਼ਖ਼ਮੀਆਂ ਦੇ ਜਲਦੀ ਉਪਚਾਰ ਵਿੱਚ ਬਹੁਤ ਮਦਦ ਮਿਲੇਗੀ ਅਤੇ ਇਸ ਦੇ ਨਾਲ ਹੀ ਅਨਮੋਲ ਜੀਵਨ ਬਚਾਉਣ ਵਿੱਚ ਬਹੁਤ ਯੋਗਦਾਨ ਮਿਲੇਗਾ।
ਹਰੇਕ ਭੀਸ਼ਮ ਕਿਊਬ ਵਿੱਚ ਸਾਰੇ ਪ੍ਰਕਾਰ ਦੀਆਂ ਚੋਟਾਂ ਅਤੇ ਇਲਾਜ ਨਾਲ ਜੁੜੀ ਹਾਲਤ ਵਿੱਚ ਪ੍ਰਾਥਮਿਕ ਸਿਹਤ ਸੇਵਾ ਜਾਂ ਦੇਖਭਾਲ ਸੁਨਿਸ਼ਚਿਤ ਕਰਨ ਵਾਲੀਆਂ ਦਵਾਈਆਂ ਅਤੇ ਉਪਕਰਣ ਸ਼ਾਮਲ ਹਨ। ਇਸ ਵਿੱਚ ਬੁਨਿਆਦੀ ਔਪਰੇਸ਼ਨ ਰੂਮ ਦੇ ਲਈ ਸਰਜੀਕਲ ਉਪਕਰਣ ਵੀ ਸ਼ਾਮਲ ਹਨ ਜੋ ਪ੍ਰਤੀ ਦਿਨ 10-15 ਬੁਨਿਆਦੀ ਸਰਜਰੀਜ਼ ਸੁਨਿਸ਼ਚਿਤ ਕਰ ਸਕਦੇ ਹਨ। ਭੀਸ਼ਮ ਕਿਊਬ ਵਿੱਚ ਤਰ੍ਹਾਂ-ਤਰ੍ਹਾਂ ਦੀ ਐਮਰਜੈਂਸੀ ਮੈਡੀਕਲ ਸਥਿਤੀ ਜਿਵੇਂ ਕਿ ਸੱਟ ਲਗਣਾ, ਖੂਨ ਦਾ ਵਹਿਣਾ, ਜਲ ਜਾਣਾ, ਫ੍ਰੈਕਚਰ ਹੋਣਾ, ਆਦਿ ਦੇ ਲਗਭਗ 200 ਮਰੀਜਾਂ ਦਾ ਇਲਾਜ ਕਰਨ ਦੀ ਸਮਰੱਥਾ ਹੈ। ਇਸ ਵਿੱਚ ਸੀਮਿਤ ਮਾਤਰਾ ਵਿੱਚ ਆਪਣੀ ਜ਼ਰੂਰਤ ਦੀ ਬਿਜਲੀ ਅਤੇ ਔਕਸੀਜਨ ਵੀ ਉਤਪੰਨ ਹੋ ਸਕਦੀ ਹੈ। ਯੂਕ੍ਰੇਨ ਦੀ ਮੈਡੀਕਲ ਟੀਮ ਨੂੰ ਭੀਸ਼ਮ ਕਿਊਬ ਦੇ ਸੰਚਾਲਨ ਦੀ ਸ਼ੁਰੂਆਤੀ ਟ੍ਰੇਨਿੰਗ ਪ੍ਰਦਾਨ ਕਰਨ ਦੇ ਲਈ ਅਨੇਕ ਭਾਰਤੀ ਮਾਹਿਰਾਂ ਦੀ ਇੱਕ ਟੀਮ ਤੈਨਾਤ ਕੀਤੀ ਗਈ ਹੈ।
ਇਹ ਪਹਿਲ ਯੂਕ੍ਰੇਨ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦੇ ਭਾਰਤ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ।