ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਦਾ ਆਪਣੀ ਮਾਂ ਦੀ ਯਾਦ ਵਿੱਚ ਪੌਦਾ ਲਗਾਉਣ ਦਾ ਕਾਰਜ ਪ੍ਰੇਰਣਾਦਾਇਕ ਹੈ।
ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਆਪਣੀ ਮਾਤਾ ਸ਼੍ਰੀਮਤੀ ਕੇਸਰੀ ਦੇਵੀ ਜੀ ਦੇ ਸਨਮਾਨ ਵਿੱਚ ਨਵੀਂ ਦਿੱਲੀ ਵਿੱਚ ਯਮੁਨਾ ਨਦੀ ‘ਤੇ ਇੱਕ ਵਾਤਾਵਰਣਕ ਸਥਲ (ecological site) ਅਸਿਤਾ (ASITA) ਵਿਖੇ ਇੱਕ ਪੌਦਾ ਲਗਾਇਆ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਮਿਸਾਲੀ! ਮਾਂ ਦੇ ਆਦਰ ਅਤੇ ਸਨਮਾਨ ਵਿੱਚ ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀ (@VPIndia) ਜੀ ਦਾ ਪੇੜ ਲਗਾਉਣਾ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲਾ ਹੈ।”
अनुकरणीय! माँ के आदर और सम्मान में माननीय @VPIndia जी का पेड़ लगाना हर किसी को प्रेरित करने वाला है।#एक_पेड़_माँ_के_नाम https://t.co/BjxOtl7rOe
— Narendra Modi (@narendramodi) July 27, 2024