ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕਿਹਾ ਹੈ ਕਿ ਕਿਸਾਨ ਪ੍ਰਦਰਸ਼ਨੀਆਂ, ਕਿਸਾਨਾਂ ਨੂੰ ਆਧੁਨਿਕ ਤਕਨੀਕ ਅਪਣਾਉਣ ਦੇ ਲਈ ਪ੍ਰੋਤਸਾਹਿਤ ਕਰਦੀਆਂ ਹਨ।
ਉਹ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਿੱਚ ਆਯੋਜਿਤ ਪਸ਼ੂ ਪ੍ਰਦਰਸ਼ਨੀ ਅਤੇ ਕਿਸਾਨ ਮੇਲੇ ਦੀ ਸਰਾਹਨਾ ਕਰ ਰਹੇ ਸਨ, ਜਿਨ੍ਹਾਂ ਬਾਰੇ ਸਥਾਨਕ ਸਾਂਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ, ਡਾ. ਸੰਜੀਵ ਬਾਲਿਯਾਨ ਨੇ ਜਾਣਕਾਰੀ ਸਾਂਝਾ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਬਿਹਤਰੀਨ ਪ੍ਰਯਤਨ! ਇਸ ਤਰ੍ਹਾਂ ਦੇ ਕਿਸਾਨ ਮੇਲਿਆਂ ਤੋਂ ਜਿੱਥੇ ਸਾਡੇ ਜ਼ਿਆਦਾ ਤੋਂ ਜ਼ਿਆਦਾ ਅੰਨਦਾਤਾ ਭਾਈ-ਭੈਣ ਆਧੁਨਿਕ ਟੈਕਨੋਲੋਜੀ ਅਪਣਾਉਣ ਦੇ ਲਈ ਪ੍ਰੇਰਿਤ ਹੋਣਗੇ, ਉੱਥੇ ਹੀ ਉਨ੍ਹਾਂ ਦੀ ਆਮਦਨ ਦੇ ਸਾਧਨ ਵੀ ਵਧਣਗੇ।”
बेहतरीन प्रयास! इस तरह के किसान मेलों से जहां हमारे ज्यादा से ज्यादा अन्नदाता भाई-बहन आधुनिक टेक्नोलॉजी अपनाने के लिए प्रेरित होंगे, वहीं उनकी आय के साधन भी बढ़ेंगे। https://t.co/fD7jSMwz9g
— Narendra Modi (@narendramodi) April 8, 2023