ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਦੇ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪ੍ਰਵਾਸੀ ਭਾਰਤੀਆਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਕਿਹਾ ਕਿ ਉਹ ਅਹਲਨ ਮੋਦੀ (Ahlan Modi) ਪ੍ਰੋਗਰਾਮ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਪ੍ਰਵਾਸੀ ਭਾਰਤੀਆਂ ਦੇ ਦਰਮਿਆਨ ਉਪਸਥਿਤ ਰਹਿਣ ਦੇ ਲਈ ਉਤਸੁਕ ਹਨ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
“ਸਾਨੂੰ ਆਪਣੇ ਪ੍ਰਵਾਸੀ ਭਾਰਤੀਆਂ (ਡਾਇਸਪੋਰਾ) ਦੇ, ਵਿਸ਼ਵ ਦੇ ਨਾਲ ਜੁੜਾਅ ਨੂੰ ਹੋਰ ਮਜ਼ਬੂਤ ਬਣਾਉਣ ਦੇ ਪ੍ਰਯਾਸਾਂ ‘ਤੇ ਬਹੁਤ ਮਾਣ ਹੈ। ਅੱਜ ਸ਼ਾਮ, ਮੈਂ ਅਹਲਨ ਮੋਦੀ (Ahlan Modi) ਪ੍ਰੋਗਰਾਮ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਭਾਰਤੀ ਪ੍ਰਵਾਸੀਆਂ ਦੇ ਉਪਸਥਿਤ ਰਹਿਣ ਦੇ ਲਈ ਉਤਸੁਕ ਹਾਂ! ਇਸ ਯਾਦਗਾਰੀ ਮੌਕੇ ਵਿੱਚ ਸ਼ਾਮਲ ਹੋਵੋ।"
We are very proud of our diaspora and their efforts to deepen India’s engagement with the world. This evening, I look forward to being among UAE’s Indian diaspora at the #AhlanModi programme! Do join this memorable occasion. https://t.co/CmyTBalEyY
— Narendra Modi (@narendramodi) February 13, 2024