ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਅਤੇ ਭੂਟਾਨ ਵਿੱਚ ਜਰਮਨੀ ਦੇ ਰਾਜਦੂਤ ਡਾ. ਫਿਲਿਪ ਐਕਰਮੈਨ ਦੁਆਰਾ ਸਾਂਝੀ ਕੀਤੀ ਗੀ ਉਸ ਵੀਡੀਓ ਦੀ ਸ਼ਲਾਘਾ ਕੀਤੀ ਹੈ, ਜਿਸ ਵਿੱਚ ਉਹ ਖ਼ੁਦ ਅਤੇ ਦੂਤਾਵਾਸ ਦੇ ਮੈਂਬਰ ਔਸਕਰ ਪੁਰਸਕਾਰ ਪ੍ਰਾਪਤ “ਨਾਟੂ-ਨਾਟੂ ਦੀ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ ਦੇਖੇ ਜਾ ਸਕਦੇ ਹਨ। ਇਹ ਵੀਡੀਓ ਪੁਰਾਣੀ ਦਿੱਲੀ ਵਿੱਚ ਸ਼ੂਟ ਕੀਤੀ ਗਈ ਸੀ।
ਫਰਵਰੀ ਦੀ ਸ਼ੁਰੂਆਤ ਵਿੱਚ ਭਾਰਤ ਸਥਿਤ ਕੋਰਿਆਈ ਦੂਤਾਵਾਸ ਨੇ ਵੀ ਇਸ ਗੀਤ ‘ਤੇ ਇੱਕ ਵੀਡੀਓ ਬਣਾਈ ਸੀ।
ਜਰਮਨੀ ਦੇ ਰਾਜਦੂਤ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਭਾਰਤ ਦੇ ਰੰਗ ਅਤੇ ਰਸ! ਜਰਮਨੀ ਦੇ ਲੋਕ ਵਾਕਈ ਨ੍ਰਿਤ ਕਰ ਸਕਦੇ ਹਨ ਅਤੇ ਵਧੀਆ ਨ੍ਰਿਤ ਕਰ ਸਕਦੇ ਹਨ।”
The colours and flavours of India! Germans can surely dance and dance well! https://t.co/NpiROYJPUy
— Narendra Modi (@narendramodi) March 20, 2023