ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਪਾਰਵਤੀ ਕੁੰਡ ਵਿਖੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ।
ਐਕਸ (X) ‘ਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਆਦਿ ਕੈਲਾਸ਼ ਦੇ ਦਰਸ਼ਨ ਕਰਨ ‘ਤੇ ਖੁਸ਼ੀ ਵਿਅਕਤ ਕੀਤੀ । ਉਨ੍ਹਾਂ ਨੇ ਸਾਰੇ ਦੇਸ਼ਵਾਸੀਆਂ ਦੇ ਕਲਿਆਣ ਅਤੇ ਖੁਸ਼ਹਾਲ ਜੀਵਨ ਦੇ ਲਈ ਪ੍ਰਰਾਥਨਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਉੱਤਰਾਖੰਡ ਵਿੱਚ ਪਿਥੌਰਾਗੜ੍ਹ ਦੇ ਪਵਿੱਤਰ ਪਾਰਵਤੀ ਕੁੰਡ ਵਿਖੇ ਦਰਸ਼ਨ ਅਤੇ ਪੂਜਨ ਨਾਲ ਅਭਿਭੂਤ ਹਾਂ। ਇੱਥੋਂ ਆਦਿ ਕੈਲਾਸ਼ ਦੇ ਦਰਸ਼ਨ ਨਾਲ ਭੀ ਮਨ ਖੁਸ਼ ਹੈ। ਪ੍ਰਕ੍ਰਿਤੀ ਦੀ ਗੋਦ ਵਿੱਚ ਵਸੀ ਅਧਿਆਤਮ ਅਤੇ ਸੰਸਕ੍ਰਿਤੀ ਦੀ ਇਸ ਸਥਲੀ ਤੋਂ ਆਪਣੇ ਦੇਸ਼ ਦੇ ਸਾਰੇ ਪਰਿਵਾਰਜਨਾਂ ਦੇ ਸੁਖਮਈ ਜੀਵਨ ਦੀ ਕਾਮਨਾ ਕੀਤੀ।”
उत्तराखंड में पिथौरागढ़ के पवित्र पार्वती कुंड में दर्शन और पूजन से अभिभूत हूं। यहां से आदि कैलाश के दर्शन से भी मन आह्लादित है। प्रकृति की गोद में बसी अध्यात्म और संस्कृति की इस स्थली से अपने देश के सभी परिवारजनों के सुखमय जीवन की कामना की। pic.twitter.com/iIEpO0Cta0
— Narendra Modi (@narendramodi) October 12, 2023
ਪ੍ਰਧਾਨ ਮੰਤਰੀ ਨੇ ਪਾਰਵਤੀ ਕੁੰਡ ਦੀਆਂ ਕੁਝ ਹੋਰ ਝਲਕੀਆਂ ਸਾਂਝੀਆਂ ਕੀਤੀਆਂ
Sharing some more glimpses from Parvati Kund. pic.twitter.com/knqEzDpa6U
— Narendra Modi (@narendramodi) October 12, 2023
ਪ੍ਰਧਾਨ ਮੰਤਰੀ ਦਫ਼ਤਰ ਨੇ ਭੀ ਐਕਸ (X) ਪੋਸਟ ਕੀਤਾ:
“ਪਾਰਵਤੀ ਕੁੰਡ ਦੀ ਝਲਕ, ਜਿੱਥੇ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਪ੍ਰਾਰਥਨਾ ਕੀਤੀ ਅਤੇ ਪੂਜਾ ਵਿੱਚ ਹਿੱਸਾ ਲਿਆ।”
Glimpses from Parvati Kund, where PM @narendramodi prayed and took part in the Pooja. pic.twitter.com/gff2kHOeQw
— PMO India (@PMOIndia) October 12, 2023