ਜਬਲਪੁਰ ਵਿੱਚ ਉਨ੍ਹਾਂ ਨੇ ‘ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ’ (‘Veerangana Rani Durgavati Smarak aur Udyaan’) ਦਾ
ਭੂਮੀ ਪੂਜਨ (bhoomi poojan) ਕੀਤਾ
ਵੀਰਾਂਗਣਾ ਰਾਣੀ ਦੁਰਗਾਵਤੀ (Veerangana Rani Durgavati) ਦੀ 500ਵੀਂ ਜਯੰਤੀ
(ਜਨਮ ਵਰ੍ਹੇਗੰਢ) ‘ਤੇ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੇ
ਪੀਐੱਮਏਵਾਈ-ਸ਼ਹਿਰੀ (PMAY - Urban) ਦੇ ਤਹਿਤ ਇੰਦੌਰ ਵਿੱਚ ਲਾਇਟ ਹਾਊਸ ਪ੍ਰੋਜੈਕਟ (Light House Project) ਵਿੱਚ ਨਿਰਮਿਤ 1000 ਤੋਂ ਅਧਿਕ ਮਕਾਨਾਂ ਦਾ ਉਦਘਾਟਨ ਕੀਤਾ
ਜਬਲਪੁਰ ਦੇ ਮੰਡਲਾ ਅਤੇ ਡਿੰਡੋਰੀ ਜ਼ਿਲ੍ਹਿਆਂ ਵਿੱਚ ਕਈ ਜਲ ਜੀਵਨ ਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਸਿਵਨੀ ਜ਼ਿਲ੍ਹੇ ਵਿੱਚ ਜਲ ਜੀਵਨ ਮਿਸ਼ਨ ਪ੍ਰੋਜੈਕਟ ਨੂੰ ਸਮਰਪਿਤ ਕੀਤਾ
ਮੱਧ ਪ੍ਰਦੇਸ਼ ਵਿੱਚ ਸੜਕ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਲਈ 4800 ਕਰੋੜ ਰੁਪਏ ਤੋਂ ਅਧਿਕ ਦੇ ਕਈ ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਤਾ
1850 ਕਰੋੜ ਰੁਪਏ ਤੋਂ ਅਧਿਕ ਦੇ ਰੇਲ ਪ੍ਰੋਜੈਕਟ ਸਮਰਿਤ ਕੀਤੇ
ਵਿਜੈਪੁਰ-ਔਰੈਯਾਂ-ਫੂਲਪੁਰ ਪਾਇਪਲਾਈਨ ਪ੍ਰੋਜੈਕਟ ਸਮਰਪਿਤ ਕੀਤਾ
ਮੁੰਬਈ ਨਾਗਪੁਰ ਝਾਰਸੁਗੁੜਾ ਪਾਇਪਲਾਈਨ ਪ੍ਰੋਜੈਕਟ ਦੇ ਨਾਗਪੁਰ ਜਬਲਪੁਰ ਸੈਕਸ਼ਨ (317 ਕਿਲੋਮੀਟਰ) ਦਾ ਨੀਂਹ ਪੱਥਰ ਰੱਖਿਆ ਅਤੇ ਜਬਲਪੁਰ ਵਿੱਚ ਨਵਾਂ ਬੌਟਲਿੰਗ ਪਲਾਂਟ ਸਮਰਪਿਤ ਕੀਤਾ
“ਰਾਣੀ ਦੁਰਗਾਵਤੀ (Ran
ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਪ੍ਰਦਰਸ਼ਿਤ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਵੀਰਾਂਗਣਾ ਰਾਣੀ ਦੁਰਗਾਵਤੀ ਦੀ ਪ੍ਰਤਿਮਾ (statue of Veerangana Rani Durgavati) ‘ਤੇ ਸ਼ਰਧਾ-ਸੁਮਨ ਅਰਪਿਤ ਕੀਤੇ।
ਅੱਜ ਲਗਭਗ 12,000 ਕਰੋੜ ਰੁਪਏ ਦੀ ਲਾਗਤ ਦੇ ਇਸ ਪ੍ਰੋਜੈਕਟ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਅਤੇ ਨੌਜਵਾਨਾਂ ਸਹਿਤ ਲੱਖਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਆਵੇਗਾ। ਉਨ੍ਹਾਂ ਨੇ ਕਿਹਾ, “ਇਸ ਖੇਤਰ ਵਿੱਚ ਨਵੇਂ ਉਦਯੋਗਾਂ ਦੇ ਆਗਮਨ ਨਾਲ, ਨੌਜਵਾਨਾਂ ਨੂੰ ਹੁਣ ਇੱਥੇ ਨੌਕਰੀਆਂ ਮਿਲਣਗੀਆਂ।”
ਪਿਛਲੀਆਂ ਸਰਕਾਰਾਂ ਦੇ ਦੌਰਾਨ ਹੋਏ ਘੁਟਾਲਿਆਂ (scams)‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗ਼ਰੀਬਾਂ ਦੇ ਲਈ ਆਉਣ ਵਾਲੀ ਧਨਰਾਸ਼ੀ ਨਾਲ ਭ੍ਰਿਸ਼ਟ ਲੋਕਾਂ ਦੀਆਂ ਤਿਜੌਰੀਆਂ(coffers of the corrupt) ਭਰੀਆਂ ਜਾ ਰਹੀਆਂ ਸਨ। ਉਨ੍ਹਾਂ ਨੇ ਔਨਲਾਈਨ ਜਾ ਕੇ ਦਸ ਸਾਲ ਪਹਿਲਾਂ ਦੀਆਂ ਉਨ੍ਹਾਂ ਸੁਰਖੀਆਂ (headlines) ਨੂੰ ਭੀ ਦੇਖਣ ਦਾ ਸੁਝਾਅ ਦਿੱਤਾ ਜੋ ਹੋਏ ਵਿਭਿੰਨ ਘੁਟਾਲਿਆਂ ਦੇ ਸਮਾਚਾਰਾਂ ਨਾਲ ਭਰੀਆਂ ਹੋਈਆਂ ਸਨ।
ਉਨ੍ਹਾਂ ਨੇ ਇਹ ਭੀ ਦੱਸਿਆ ਕਿ ਇੰਦੌਰ ਵਿੱਚ ਗ਼ਰੀਬ ਪਰਿਵਾਰਾਂ ਨੂੰ ਆਧੁਨਿਕ ਤਕਨੀਕ ਨਾਲ ਨਿਰਮਿਤ 1000 ਪੱਕੇ ਮਕਾਨ (permanent houses)ਮਿਲੇ ਹਨ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ 12,600 ਕਰੋੜ ਰੁਪਏ ਤੋਂ ਅਧਿਕ ਦੇ ਰੋਡ, ਰੇਲ, ਗੈਸ ਪਾਇਪਲਾਈਨ, ਆਵਾਸ ਅਤੇ ਸਵੱਛ ਪੇਅਜਲ ਜਿਹੇ ਖੇਤਰਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਸ਼੍ਰੀ ਮੋਦੀ ਨੇ ਰਾਣੀ ਦੁਰਗਾਵਤੀ ਦੇ 500ਵੇਂ ਜਨਮ ਸ਼ਤਾਬਦੀ ਸਮਾਰੋਹ ਦੇ ਅਨੁਰੂਪ ਜਬਲਪੁਰ ਵਿੱਚ ‘ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ’(‘Veerangana Rani Durgavati Smarak aur Udyaan’) ਦਾ ਭੂਮੀ ਪੂਜਨ (‘bhoomi poojan’) ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਇੰਦੌਰ ਵਿੱਚ ਲਾਇਟ ਹਾਊਸ ਪ੍ਰੋਜੈਕਟ ਦੇ ਤਹਿਤ ਨਿਰਮਿਤ 1000 ਤੋਂ ਅਧਿਕ ਮਕਾਨਾਂ ਦਾ ਉਦਘਾਟਨ; ਮੰਡਲਾ, ਜਬਲਪੁਰ ਅਤੇ ਡਿੰਡੋਰੀ ਜ਼ਿਲ੍ਹਿਆਂ ਵਿੱਚ ਕਈ ਜਲ ਜੀਵਨ ਮਿਸ਼ਨ(Jal Jeevan Mission) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ; ਸਿਵਨੀ ਜ਼ਿਲ੍ਹੇ ਵਿੱਚ ਜਲ ਜੀਵਨ ਮਿਸ਼ਨ(Jal Jeevan Mission) ਪ੍ਰੋਜੈਕਟ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਣਾ; ਮੱਧ ਪ੍ਰਦੇਸ਼ ਵਿੱਚ ਸੜਕ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਲਈ 4800 ਕਰੋੜ ਰੁਪਏ ਤੋਂ ਅਧਿਕ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਅਤੇ ਲੋਕਅਰਪਣ; 1850 ਕਰੋੜ ਰੁਪਏ ਤੋਂ ਅਧਿਕ ਦੇ ਰੇਲ ਪ੍ਰੋਜੈਕਟਾਂ ਦਾ ਲੋਕਅਰਪਣ; ਵਿਜੈਪੁਰ-ਔਰੈਯਾਂ-ਫੂਲਪੁਰ ਪਾਇਪਲਾਈਨ ਪ੍ਰੋਜੈਕਟ(Vijaipur - Auraiyan- Phulpur Pipeline Project) ; ਜਬਲਪੁਰ ਵਿੱਚ ਇੱਕ ਨਵੇਂ ਬੌਟਲਿੰਗ ਪਲਾਂਟ(new bottling plant in Jabalpur) ਦਾ ਨੀਂਹ ਪੱਥਰ; ਅਤੇ, ਮੁੰਬਈ ਨਾਗਪੁਰ ਝਾਰਸੁਗੁੜਾ ਪਾਇਪਲਾਈਨ ਪ੍ਰੋਜੈਕਟ(Mumbai Nagpur Jharsuguda Pipeline Project) ਦੇ ਨਾਗਪੁਰ ਜਬਲਪੁਰ ਸੈਕਸ਼ਨ (317 ਕਿਲੋਮੀਟਰ) ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਪ੍ਰਦਰਸ਼ਿਤ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਵੀਰਾਂਗਣਾ ਰਾਣੀ ਦੁਰਗਾਵਤੀ ਦੀ ਪ੍ਰਤਿਮਾ (statue of Veerangana Rani Durgavati) ‘ਤੇ ਸ਼ਰਧਾ-ਸੁਮਨ ਅਰਪਿਤ ਕੀਤੇ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮਾਂ ਨਰਮਦਾ ਦੀ ਇਸ ਪੁਣਯ(ਪਵਿੱਤਰ) ਭੂਮੀ (virtuous land of Maa Narmada) ਨੂੰ ਨਮਨ ਕੀਤਾ ਅਤੇ ਕਿਹਾ ਕਿ ਉਹ ਜਬਲਪੁਰ ਨੂੰ ਬਿਲਕੁਲ ਨਵੇਂ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਸ਼ਹਿਰ ਜੋਸ਼, ਉਤਸ਼ਾਹ ਅਤੇ ਉਮੰਗ ਨਾਲ ਭਰਿਆ ਹੋਇਆ ਹੈ ਜੋ ਕਿ ਸ਼ਹਿਰ ਦੀ ਭਾਵਨਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਵੀਰਾਂਗਣਾ ਰਾਣੀ ਦੁਰਗਾਵਤੀ ਦੀ 500ਵੀਂ ਜਯੰਤੀ ਉਤਸ਼ਾਹ ਅਤੇ ਉਮੰਗ ਦੇ ਨਾਲ ਮਨਾ ਰਿਹਾ ਹੈ। ਰਾਣੀ ਦੁਰਗਾਵਤੀ ਗੌਰਵ ਯਾਤਰਾ (Durgavati Gaurav Yatra) ਦੇ ਸਮਾਪਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਦੀ ਜਯੰਤੀ ਨੂੰ ਰਾਸ਼ਟਰੀ ਪੱਧਰ ‘ਤੇ ਮਨਾਉਣ ਦਾ ਸੱਦਾ ਦਿੱਤਾ ਸੀ ਅਤੇ ਅੱਜ ਦੀ ਸਭਾ ਉਸੇ ਭਾਵਨਾ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਭਾਰਤ ਦੇ ਪੂਰਵਜਾਂ ਦੇ ਪ੍ਰਤੀ ਆਪਣਾ ਰਿਣ ਚੁਕਾਉਣ ਦੇ ਲਈ ਇੱਥੇ ਇਕੱਤਰ ਹੋਏ ਹਾਂ।” ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ (Veerangana Rani Durgavati Smarak aur Udyaan) ਪ੍ਰੋਜੈਕਟ ਦੀ ਯੋਜਨਾ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਹਰ ਮਾਂ ਅਤੇ ਯੁਵਾ ਇਸ ਸਥਲ ਦੀ ਯਾਤਰਾ ਕਰਨਾ ਚਾਹੁਣਗੇ ਅਤੇ ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਸਥਲ ਇੱਕ ਤੀਰਥ-ਸਥਲ ਵਿੱਚ ਬਦਲ ਜਾਵੇਗਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਰਾਣੀ ਦੁਰਗਾਵਤੀ ਦਾ ਜੀਵਨ ਸਾਨੂੰ ਦੂਸਰਿਆਂ ਦੀ ਭਲਾਈ ਦੇ ਲਈ ਜੀਣਾ ਸਿਖਾਉਂਦਾ ਹੈ ਅਤੇ ਮਾਤ੍ਰਭੂਮੀ ਦੇ ਲਈ ਕੁਝ ਕਰ ਗੁਜਰਨ ਦੀ ਪ੍ਰੇਰਣਾ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਰਾਣੀ ਦੁਰਗਾਵਤੀ ਦੀ 500ਵੀਂ ਜਯੰਤੀ (500th birth anniversary of Rani Durgavagti) ਦੇ ਅਵਸਰ ‘ਤੇ ਸੰਪੂਰਨ ਜਨਜਾਤੀਯ ਸਮਾਜ, ਮੱਧ ਪ੍ਰਦੇਸ਼ ਦੀ ਜਨਤਾ ਅਤੇ ਦੇਸ਼ ਦੇ 140 ਕਰੋੜ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਭਾਰਤ ਦੀ ਆਜ਼ਾਦੀ ਦੇ ਬਾਅਦ, ਇਸ ਭੂਮੀ ਦੇ ਪੂਰਵਜਾਂ ਨੂੰ ਸਮੁਚਿਤ ਜਗ੍ਹਾ ਨਾ ਦਿੱਤੇ ਜਾਣ ‘ਤੇ ਅਫ਼ਸੋਸ ਵਿਅਕਤ ਕੀਤਾ ਅਤੇ ਕਿਹਾ ਕਿ ਇਸ ਭੂਮੀ ਦੇ ਨਾਇਕਾਂ ਨੂੰ ਭੁਲਾ ਦਿੱਤਾ ਗਿਆ।

ਅੱਜ ਲਗਭਗ 12,000 ਕਰੋੜ ਰੁਪਏ ਦੀ ਲਾਗਤ ਦੇ ਇਸ ਪ੍ਰੋਜੈਕਟ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਅਤੇ ਨੌਜਵਾਨਾਂ ਸਹਿਤ ਲੱਖਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਆਵੇਗਾ। ਉਨ੍ਹਾਂ ਨੇ ਕਿਹਾ, “ਇਸ ਖੇਤਰ ਵਿੱਚ ਨਵੇਂ ਉਦਯੋਗਾਂ ਦੇ ਆਗਮਨ ਨਾਲ, ਨੌਜਵਾਨਾਂ ਨੂੰ ਹੁਣ ਇੱਥੇ ਨੌਕਰੀਆਂ ਮਿਲਣਗੀਆਂ।”

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਮਾਤਾਵਾਂ ਅਤੇ ਭੈਣਾਂ ਦੇ ਲਈ ਰਸੋਈ ਵਿੱਚ ਧੂੰਆਂ ਮੁਕਤ ਵਾਤਾਵਰਣ (smoke-free environment in the kitchen) ਪ੍ਰਦਾਨ ਕਰਨਾ ਵਰਤਮਾਨ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਰਹੀ ਹੈ। ਇੱਕ ਰਿਸਰਚ ਸਟਡੀ(ਖੋਜ ਅਧਿਐਨ) ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਧੂੰਆਂ ਛੱਡਣ ਵਾਲਾ ਚੁੱਲ੍ਹਾ (ਸਟੋਵ)(smoke-emitting stove) 24 ਘੰਟੇ ਵਿੱਚ 400 ਸਿਗਰਟਾਂ ਦੇ ਬਰਾਬਰ ਧੂੰਆਂ ਪੈਦਾ ਕਰਦਾ ਹੈ। ਉਨ੍ਹਾਂ ਨੇ ਮਹਿਲਾਵਾਂ ਦੇ ਲਈ ਸੁਰੱਖਿਅਤ ਵਾਤਾਵਰਣ (safe environment for women) ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਪਿਛਲੀ ਸਰਕਾਰ ਦੇ ਪ੍ਰਯਾਸਾਂ ਦੇ ਅਭਾਵ ‘ਤੇ ਭੀ ਅਫ਼ਸੋਸ ਵਿਅਕਤ ਕੀਤਾ।

ਉੱਜਵਲਾ ਯੋਜਨਾ (Ujjwala scheme) ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਪਹਿਲਾਂ ਗੈਸ ਕਨੈਕਸ਼ਨ ਲੈਣ ਵਿੱਚ ਹੋਣ ਵਾਲੀਆਂ ਦਿੱਕਤਾਂ ਬਾਰੇ ਯਾਦ ਦਿਵਾਇਆ। ਉਨ੍ਹਾਂ ਨੇ ਵਰਤਮਾਨ ਸਰਕਾਰ ਦੁਆਰਾ ਰਕਸ਼ਾ ਬੰਧਨ (ਰੱਖੜੀ)(Raksha Bandhan) ਦੇ ਤਿਉਹਾਰ ਦੀ ਅਵਧੀ ਦੇ  ਦੌਰਾਨ ਗੈਸ ਦੀਆਂ ਕੀਮਤਾਂ ਵਿੱਚ ਕੀਤੀ ਗਈ ਕਟੌਤੀ ‘ਤੇ ਭੀ ਪ੍ਰਕਾਸ਼ ਪਾਇਆ। ਇਸ ਕਦਮ ਨਾਲ ਉੱਜਵਲਾ ਯੋਜਨਾ ਦੇ ਲਾਭਾਰਥੀਆਂ (Ujjwala beneficiaries) ਦੇ ਲਈ ਗੈਸ ਸਿਲੰਡਰ 400 ਰੁਪਏ ਸਸਤਾ ਹੋ ਗਿਆ। ਉਨ੍ਹਾਂ ਨੇ ਆਗਾਮੀ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਕਰਨ ਦੇ ਸਰਕਾਰ ਦੇ ਫ਼ੈਸਲੇ ਦੀ ਜਾਣਕਾਰੀ ਭੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ ਕੁਝ ਹਫ਼ਤਿਆਂ ਵਿੱਚ ਉੱਜਵਲਾ ਯੋਜਨਾ ਦੇ ਲਾਭਾਰਥੀਆਂ ਦੇ  ਲਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 500 ਰੁਪਏ ਦੀ ਕਟੌਤੀ ਕੀਤੀ ਗਈ ਹੈ।” ਰਾਜ ਵਿੱਚ ਗੈਸ ਪਾਇਪਲਾਈਨ ਵਿਛਾਉਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਪਾਇਪਲਾਈਨਾਂ ਦੇ ਜ਼ਰੀਏ ਸਸਤੀ ਰਸੋਈ ਗੈਸ ਸਪਲਾਈ ਕਰਨ ਦੀ ਦਿਸ਼ਾ ਵਿੱਚ ਵਿਆਪਕ ਪ੍ਰਗਤੀ ਕਰ ਰਹੀ ਹੈ।

ਪਿਛਲੀਆਂ ਸਰਕਾਰਾਂ ਦੇ  ਦੌਰਾਨ ਹੋਏ ਘੁਟਾਲਿਆਂ (scams)‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗ਼ਰੀਬਾਂ ਦੇ ਲਈ ਆਉਣ ਵਾਲੀ ਧਨਰਾਸ਼ੀ ਨਾਲ ਭ੍ਰਿਸ਼ਟ ਲੋਕਾਂ ਦੀਆਂ ਤਿਜੌਰੀਆਂ(coffers of the corrupt) ਭਰੀਆਂ ਜਾ ਰਹੀਆਂ ਸਨ। ਉਨ੍ਹਾਂ ਨੇ ਔਨਲਾਈਨ ਜਾ ਕੇ ਦਸ ਸਾਲ ਪਹਿਲਾਂ ਦੀਆਂ ਉਨ੍ਹਾਂ ਸੁਰਖੀਆਂ (headlines) ਨੂੰ ਭੀ ਦੇਖਣ ਦਾ ਸੁਝਾਅ ਦਿੱਤਾ ਜੋ ਹੋਏ ਵਿਭਿੰਨ ਘੁਟਾਲਿਆਂ ਦੇ ਸਮਾਚਾਰਾਂ ਨਾਲ ਭਰੀਆਂ ਹੋਈਆਂ ਸਨ। 

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ 2014 ਦੇ ਬਾਅਦ ਵਰਤਮਾਨ ਸਰਕਾਰ ਨੇ ਭ੍ਰਿਸ਼ਟ ਕਾਰਜ ਪ੍ਰਣਾਲੀਆਂ ਨੂੰ ਖ਼ਤਮ ਕਰਨ ਦੇ  ਲਈ 'ਸਵੱਛਤਾ’ ਅਭਿਯਾਨ (‘Swacchta’ campaign) ਚਲਾਇਆ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਟੈਕਨੋਲੋਜੀ ਦੇ ਉਪਯੋਗ ਦੇ ਜ਼ਰੀਏ ਉਨ੍ਹਾਂ 11 ਕਰੋੜ ਫਰਜ਼ੀ ਲਾਭਾਰਥੀਆਂ ਨੂੰ ਸਰਕਾਰੀ ਸੂਚੀ ਤੋਂ ਹਟਾ ਦਿੱਤਾ ਗਿਆ ਜੋ ਕਦੇ ਅਸਤਿਤਵ ਵਿੱਚ ਹੀ ਨਹੀਂ ਸਨ।" 2014 ਤੋਂ ਬਾਅਦ, ਮੋਦੀ ਨੇ ਇਹ ਸੁਨਿਸ਼ਚਿਤ ਕੀਤਾ ਕਿ ਗ਼ਰੀਬਾਂ ਦੇ ਲਈ ਵੰਡੇ ਧਨ ਨੂੰ ਕੋਈ ਲੁੱਟ ਨਾ ਸਕੇ। ਉਨ੍ਹਾਂ ਨੇ ਭ੍ਰਿਸ਼ਟ ਵਿਵਸਥਾ ਨੂੰ ਖ਼ਤਮ ਕਰਨ ਦਾ ਕ੍ਰੈਡਿਟ ਜਨਧਨ, ਆਧਾਰ ਅਤੇ ਮੋਬਾਈਲ ਦੀ ਤ੍ਰੈਸ਼ਕਤੀ (trinity of Jan Dhan, Aadhaar and Mobile) ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਦੁਹਰਾਇਆ, "ਅੱਜ ਇਸ ਤ੍ਰਿਸ਼ਕਤੀ (Trishakti) ਦੇ ਕਾਰਨ 2.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਧਨਰਾਸ਼ੀ ਗਲਤ ਹੱਥਾਂ ਵਿੱਚ ਜਾਣ ਤੋਂ ਬਚਾ ਲਈ ਗਈ ਹੈ।”

ਉਨ੍ਹਾਂ ਨੇ ਇਹ ਭੀ ਦੱਸਿਆ ਕਿ ਕੇਂਦਰ ਸਰਕਾਰ ਸਿਰਫ਼ 500 ਰੁਪਏ ਵਿੱਚ ਉੱਜਵਲਾ ਸਿਲੰਡਰ (Ujjwala cylinders) ਉਪਲਬਧ ਕਰਵਾਉਣ ਦੇ ਲਈ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਕਰੋੜਾਂ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇਣ ਦੇ ਲਈ ਤਿੰਨ ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਆਯੁਸ਼ਮਾਨ ਯੋਜਨਾ (Ayushman scheme) ਦੇ ਤਹਿਤ ਦੇਸ਼ ਦੇ ਲਗਭਗ ਪੰਜ ਕਰੋੜ ਪਰਿਵਾਰਾਂ ਨੂੰ ਮੁਫ਼ਤ ਇਲਾਜ ਦੇ ਲਈ 70,000  ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਕਿਸਾਨਾਂ ਨੂੰ ਸਸਤਾ ਯੂਰੀਆ ਮਿਲਣਾ ਸੁਨਿਸ਼ਚਿਤ ਕਰਨ ਦੇ ਲਈ ਅੱਠ ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਦੇ ਤਹਿਤ ਛੋਟੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2.5 ਲੱਖ ਕਰੋੜ ਰੁਪਏ ਤੋਂ ਅਧਿਕ ਦੀ ਰਾਸ਼ੀ ਜਮ੍ਹਾਂ ਕੀਤੀ ਗਏ ਹੈ ਅਤੇ ਗ਼ਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਪ੍ਰਦਾਨ ਕਰਨ ਦੇ ਲਈ ਚਾਰ ਲੱਖ ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਇੰਦੌਰ ਵਿੱਚ ਗ਼ਰੀਬ ਪਰਿਵਾਰਾਂ ਨੂੰ ਆਧੁਨਿਕ ਤਕਨੀਕ ਨਾਲ ਨਿਰਮਿਤ 1000 ਪੱਕੇ ਮਕਾਨ (permanent houses)ਮਿਲੇ ਹਨ।

ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਇਹ ਮੱਧ ਪ੍ਰਦੇਸ਼ ਦੇ ਲਈ ਇੱਕ ਬੇਹੱਦ ਮਹੱਤਵਪੂਰਨ ਸਮਾਂ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਵਿੱਚ ਕੋਈ ਭੀ ਅੜਚਨ ਦੋ ਦਹਾਕਿਆਂ ਦੀ ਸਖ਼ਤ ਮਿਹਨਤ ਨੂੰ ਬਰਬਾਦ ਕਰ ਦੇਵੇਗੀ। 25 ਵਰ੍ਹੇ ਤੋਂ ਘੱਟ ਉਮਰ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੁਨਿਸ਼ਚਿਤ ਕਰਨਾ ਉਨ੍ਹਾਂ ਦੀ ਜ਼ਿੰਮੇਦਾਰੀ ਹੈ ਕਿ ਉਨ੍ਹਾਂ ਦੇ ਬੱਚੇ ਬੜੇ ਹੋ ਕੇ ਆਉਣ ਵਾਲੇ 25 ਵਰ੍ਹਿਆਂ ਵਿੱਚ ਇੱਕ ਵਿਕਸਿਤ ਮੱਧ ਪ੍ਰਦੇਸ਼ ਦੇ ਸਾਖੀ ਬਣਨ। ਉਨ੍ਹਾਂ ਨੇ ਦੱਸਿਆ ਕਿ ਵਰਤਮਾਨ ਸਰਕਾਰ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਮੱਧ ਪ੍ਰਦੇਸ਼ ਨੂੰ ਖੇਤੀ ਨਿਰਯਾਤ ਦੇ ਮਾਮਲੇ ਵਿੱਚ ਸਿਖਰ ‘ਤੇ ਪਹੁੰਚਾਇਆ ਹੈ। ਉਨ੍ਹਾਂ ਨੇ ਉਦਯੋਗਿਕ ਵਿਕਾਸ ਦੇ ਮਾਮਲੇ ਵਿੱਚ ਇਸ ਰਾਜ ਦੇ ਮੋਹਰੀ ਹੋਣ ਦੇ ਤੱਥ ਉੱਤੇ ਭੀ ਜ਼ੋਰ ਦਿੱਤਾ। ਭਾਰਤ ਦੁਆਰਾ ਪਿਛਲੇ ਕੁਝ ਵਰ੍ਹਿਆਂ ਵਿੱਚ ਰੱਖਿਆ ਉਤਪਾਦ ਨਾਲ ਸਬੰਧਿਤ ਨਿਰਯਾਤ ਦੇ ਮਾਮਲੇ ਵਿੱਚ ਕਈ ਗੁਣਾਂ ਵਾਧਾ ਹਾਸਲ ਕਰਨ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿੱਚ ਜਬਲਪੁਰ ਦਾ ਬੜਾ ਯੋਗਦਾਨ ਹੈ। ਉਨ੍ਹਾਂ ਨੇ ਇੱਥੇ ਸਥਿਤ ਸੁਰੱਖਿਆ ਨਾਲ ਸਬੰਧਿਤ ਸਮਾਨ ਬਣਾਉਣ ਵਾਲੇ ਚਾਰ ਕਾਰਖਾਨਿਆਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀ ਸੈਨਾ ਨੂੰ ‘ਮੇਡ ਇਨ ਇੰਡੀਆ’ ਵਾਲੇ ਹਥਿਆਰ(‘Made in India’ weapons) ਉਪਲਬਧ ਕਰਵਾ ਰਹੀ ਹੈ ਅਤੇ ਦੁਨੀਆ ਵਿੱਚ ਭੀ ਭਾਰਤ ਦੇ ਸੁਰੱਖਿਆ ਸਮਾਨ ਦੀ ਮੰਗ ਵਧ ਰਹੀ ਹੈ। ਉਨ੍ਹਾਂ ਨੇ ਕਿਹਾ, “ਇਸ ਨਾਲ ਮੱਧ ਪ੍ਰਦੇਸ਼ ਨੂੰ ਭੀ ਬਹੁਤ ਲਾਭ ਹੋਣ ਵਾਲਾ ਹੈ, ਇੱਥੇ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਪੈਦਾ ਹੋਣ ਵਾਲੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਭਾਰਤ ਦਾ ਆਤਮਵਿਸ਼ਵਾਸ ਨਵੀਂ ਉਚਾਈ 'ਤੇ ਹੈ। ਖੇਡ ਦੇ ਮੈਦਾਨ ਤੋਂ ਲੈ ਕੇ ਖੇਤ-ਖਲਿਹਾਨ ਤੱਕ ਭਾਰਤ ਦਾ ਝੰਡਾ ਲਹਿਰਾ ਰਿਹਾ ਹੈ।“ ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜਦੋਂ ਨੌਜਵਾਨਾਂ ਨੂੰ ਅਜਿਹੇ ਅਵਸਰ ਮਿਲਦੇ ਹਨ, ਤਾਂ ਵਿਕਸਿਤ ਭਾਰਤ ਦੇ ਨਿਰਮਾਣ ਦੇ ਪ੍ਰਤੀ ਉਨ੍ਹਾਂ ਦੇ ਜਨੂਨ ਨੂੰ ਭੀ ਹੁਲਾਰਾ ਮਿਲਦਾ ਹੈ। ਉਨ੍ਹਾਂ ਨੇ ਜੀ-20 ਜਿਹੇ ਸ਼ਾਨਦਾਰ ਵਿਸ਼ਵ ਆਯੋਜਨ ਅਤੇ ਭਾਰਤ ਦੇ ਚੰਦਰਯਾਨ ਦੀ ਸਫ਼ਲਤਾ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸਫ਼ਲਤਾਵਾਂ ਨਾਲ ਲੋਕਲ ਦੇ ਲਈ ਵੋਕਲ ਹੋਣ ਦਾ ਮੰਤਰ ਦੂਰ-ਦੂਰ ਤੱਕ ਗੂੰਜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗਾਂਧੀ ਜਯੰਤੀ (Gandhi Jayanti) ਦੇ ਅਵਸਰ ‘ਤੇ ਦਿੱਲੀ ਦੇ ਇੱਕ ਸਟੋਰ ਵਿੱਚ 1.5 ਕਰੋੜ ਰੁਪਏ ਤੋਂ ਅਧਿਕ ਦੀ  ਰਾਸ਼ੀ ਦੇ ਖਾਦੀ ਉਤਪਾਦ (Khadi products) ਵੇਚੇ ਗਏ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਸਵਦੇਸ਼ੀ ਦੀ ਭਾਵਨਾ(feeling of Swadeshi), ਦੇਸ਼ ਨੂੰ ਅੱਗੇ ਲੈ ਜਾਣ ਦੀ ਭਾਵਨਾ, ਅੱਜ ਹਰ ਜਗ੍ਹਾ ਵਧ ਰਹੀ ਹੈ।" ਉਨ੍ਹਾਂ ਨੇ ਸਟਾਰਟਅੱਪ ਦੀ ਦੁਨੀਆ ਵਿੱਚ ਸਫ਼ਲਤਾ ਹਾਸਲ ਕਰਨ ਵਿੱਚ ਭਾਰਤ ਦੇ ਨੌਜਵਾਨਾਂ ਦੀ ਭੂਮਿਕਾ ‘ਤੇ ਭੀ ਚਰਚਾ ਕੀਤੀ। 1 ਅਕਤੂਬਰ ਨੂੰ ਦੇਸ਼ ਵਿੱਚ ਸ਼ੁਰੂ ਕੀਤੇ ਗਏ ਸਵੱਛਤਾ ਅਭਿਯਾਨ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਲਗਭਗ 9 ਕਰੋੜ ਨਾਗਰਿਕਾਂ ਦੀ ਭਾਗੀਦਾਰੀ ਦੇ ਨਾਲ 9 ਲੱਖ ਤੋਂ ਅਧਿਕ ਸਥਾਨਾਂ 'ਤੇ ਸਵੱਛਤਾ ਕਾਰਜਕ੍ਰਮ ਚਲਾਏ ਗਏ। ਉਨ੍ਹਾਂ ਨੇ  ਰਾਜ ਨੂੰ ਸਵੱਛਤਾ ਦੇ ਮਾਮਲੇ 'ਚ ਸਿਖਰ 'ਤੇ ਲੈ ਜਾਣ ਦਾ ਕ੍ਰੈਡਿਟ ਮੱਧ ਪ੍ਰਦੇਸ਼ ਦੀ ਜਨਤਾ ਨੂੰ ਦਿੱਤਾ।

ਪ੍ਰਧਾਨ ਮੰਤਰੀ ਨੇ ਅਜਿਹੇ ਸਮੇਂ ਜਦੋਂ ਦੇਸ਼ ਦੀਆਂ ਉਪਲਬਧੀਆਂ ਦੀ ਚਰਚਾ ਪੂਰੀ ਦੁਨੀਆ ਭਰ ਵਿੱਚ ਹੋ ਰਹੀ ਹੈ, ਤਾਂ ਕੁਝ ਰਾਜਨੀਤਕ ਦਲਾਂ ਦੇ ਭਾਰਤ-ਵਿਰੋਧੀ ਦ੍ਰਿਸ਼ਟੀਕੋਣ(India-bashing approach) ਦੇ ਵਿਰੁੱਧ ਆਗਾਹ ਕੀਤਾ। ਉਨ੍ਹਾਂ ਨੇ ਡਿਜੀਟਲ ਇੰਡੀਆ ਮੁਹਿੰਮ(Digital India campaign) ਅਤੇ ਭਾਰਤ ਦੇ ਕੋਵਿਡ ਵੈਕਸੀਨ (India’s Covid Vaccine) ਬਾਰੇ ਅਜਿਹੇ ਦਲਾਂ ਦੁਆਰਾ ਉਠਾਏ ਗਏ ਸਵਾਲਾਂ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਇਹ ਭੀ ਕਿਹਾ ਕਿ ਅਜਿਹੇ ਰਾਜਨੀਤਕ ਦਲ ਦੇਸ਼ ਦੇ ਦੁਸ਼ਮਣਾਂ ਦੀਆਂ ਗੱਲਾਂ 'ਤੇ ਯਕੀਨ ਕਰ ਲੈਂਦੇ ਹਨ ਅਤੇ ਭਾਰਤੀ ਸੈਨਾ (Indian Army) 'ਤੇ ਸਵਾਲ ਉਠਾਉਣ ਦੀ ਸੀਮਾ ਤੱਕ ਚਲੇ ਜਾਂਦੇ ਹਨ। ਉਨ੍ਹਾਂ ਨੇ ਇਨ੍ਹਾਂ ਤੱਤਾਂ ਦੁਆਰਾ ਅੰਮ੍ਰਿਤ ਮਹੋਤਸਵ ਸਮਾਰੋਹ (Amrit Mahotsav celebrations) ਅਤੇ ਅੰਮ੍ਰਿਤ ਸਰੋਵਰਾਂ ਦੇ ਨਿਰਮਾਣ (creation of Amrit Sarovars) ਦੀ ਆਲੋਚਨਾ ‘ਤੇ ਭੀ ਬਾਤ ਕੀਤੀ।

 

ਸ਼੍ਰੀ ਮੋਦੀ ਨੇ ਆਜ਼ਾਦੀ ਤੋਂ  ਲੈ ਕੇ ਸੱਭਿਆਚਾਰਕ ਵਿਰਾਸਤ ਦੀ ਸਮ੍ਰਿੱਧੀ ਤੱਕ ਭਾਰਤ ਦੇ ਜਨਜਾਤੀਯ ਸਮਾਜ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ ਅਤੇ ਦਹਾਕਿਆਂ ਤੱਕ ਸ਼ਾਸਨ ਕਰਨ ਵਾਲਿਆਂ ਦੁਆਰਾ ਆਜ਼ਾਦੀ ਦੇ  ਬਾਅਦ ਤੋਂ ਉਨ੍ਹਾਂ ਦੀ ਉਪੇਖਿਆ ਦਾ ਸਵਾਲ (question of neglecting them) ਉਠਾਇਆ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਅਟਲ ਜੀ ਦੀ ਸਰਕਾਰ ਸੀ ਜਿਸ ਨੇ ਜਨਜਾਤੀਯ ਸਮਾਜ ਦੇ ਕਲਿਆਣ ਦੇ ਲਈ ਇੱਕ ਅਲੱਗ ਮੰਤਰਾਲਾ ਬਣਾਇਆ ਅਤੇ ਬਜਟ ਐਲੋਕੇਟ ਕੀਤਾ। ਸ਼੍ਰੀ ਮੋਦੀ ਨੇ ਦੱਸਿਆ ਕਿ ਇਸ ਦੇ ਲਈ ਪਿਛਲੇ 9 ਵਰ੍ਹਿਆਂ ਵਿੱਚ ਬਜਟ ਕਈ ਗੁਣਾ ਵਧਾਇਆ ਗਿਆ ਹੈ। ਉਨ੍ਹਾਂ ਨੇ ਭਾਰਤ ਵਿੱਚ ਪਹਿਲੀ ਜਨਜਾਤੀਯ ਮਹਿਲਾ ਦੇ ਰਾਸ਼ਟਰਪਤੀ ਬਣਨ ਅਤੇ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ (ਜਨਮ ਵਰ੍ਹੇਗੰਢ) (birth anniversary of Lord Birsa Munda) ਨੂੰ ਜਨਜਾਤੀਯ ਗੌਰਵ ਦਿਵਸ (Janjatiya Gaurav Diwas) ਦੇ ਰੂਪ ਵਿੱਚ ਮਨਾਏ ਜਾਣ ਦਾ ਭੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਦੇਸ਼ ਦੇ ਸਭ ਤੋਂ ਆਧੁਨਿਕ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਦਾ ਨਾਮ ਰਾਣੀ ਕਮਲਾਪਤੀ (Rani Kamlapati) ਦੇ ਨਾਮ 'ਤੇ ਰੱਖੇ ਜਾਣ, ਪਾਤਾਲਪਾਨੀ ਸਟੇਸ਼ਨ (Patalpani station) ਦਾ ਨਾਮ ਬਦਲ ਕੇ ਜਨਨਾਇਕ ਤਾਂਤਯਾਭੀਲ (Jannayak Tantyabhil) ਰੱਖੇ ਜਾਣ ਅਤੇ ਅੱਜ ਰਾਣੀ ਦੁਰਗਾਵਤੀ ਜੀ (Rani Durgavati ji) ਦੇ ਨਾਮ 'ਤੇ ਇੱਕ ਸ਼ਾਨਦਾਰ ਸਮਾਰਕ ਬਣਾਉਣ ਦੇ ਪ੍ਰੋਜੈਕਟ ‘ਤੇ ਭੀ ਪ੍ਰਕਾਸ਼ ਪਾਇਆ, ਜੋ ਗੋਂਡ ਸਮੁਦਾਇ ਦੇ ਪ੍ਰੇਰਣਾਸਰੋਤ (inspiration of the Gond community) ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਅਜਾਇਬ ਘਰ ਸਮ੍ਰਿੱਧ ਗੋਂਡ ਪਰੰਪਰਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਗੋਂਡ ਸੰਸਕ੍ਰਿਤੀ, ਇਤਿਹਾਸ ਅਤੇ ਕਲਾ ਨੂੰ ਪ੍ਰਦਰਸ਼ਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਨੇਤਾਵਾਂ ਨੂੰ ਗੋਂਡ ਪੇਂਟਿੰਗਸ ਉਪਹਾਰ ਵਿੱਚ ਦੇਣ ਦਾ ਭੀ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਇਹ ਵਰਤਮਾਨ ਸਰਕਾਰ ਹੀ ਹੈ, ਜਿਸ ਨੇ ਮਹੂ (Mhow) ਸਹਿਤ ਦੁਨੀਆ ਭਰ ਵਿੱਚ ਡਾ. ਬਾਬਾ ਸਾਹੇਬ ਭੀਮਰਾਓ ਅੰਬੇਡਕਰ (Dr. Baba Saheb Ambedkar) ਨਾਲ ਜੁੜੇ ਸਥਾਨਾਂ ਨੂੰ ਪੰਚਤੀਰਥ (Panchteerth) ਬਣਾਇਆ ਹੈ। ਉਨ੍ਹਾਂ ਨੇ ਕੁਝ ਸਪਤਾਹ ਪਹਿਲਾਂ ਸਾਗਰ ਵਿਖੇ (in Sagar) ਸੰਤ ਰਵਿਦਾਸ ਜੀ (Sant Ravidas ji) ਦੇ ਸਮਾਰਕ ਸਥਲ ਦਾ ਭੂਮੀ ਪੂਜਨ (Bhoomi Pujan) ਕਰਨ ਨੂੰ ਭੀ ਯਾਦ ਕੀਤਾ। ਉਨ੍ਹਾਂ ਨੇ ਕਿਹਾ, “ਇਹ ਸਮਾਜਿਕ ਸਦਭਾਵ ਅਤੇ ਵਿਰਾਸਤ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।”

ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ(nepotism and corruption) ਨੂੰ ਹੁਲਾਰਾ ਦੇਣ ਵਾਲੀਆਂ ਪਾਰਟੀਆਂ ਨੇ ਜਨਜਾਤੀਯ ਸਮਾਜ ਦੇ ਸੰਸਾਧਨਾਂ ਨੂੰ ਲੁੱਟਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਾਲ 2014 ਤੋਂ ਪਹਿਲਾਂ ਕੇਵਲ 8 ਤੋਂ 10 ਵਣ ਉਪਜਾਂ ‘ਤੇ ਹੀ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ-MSP) ਦਿੱਤਾ ਜਾਂਦਾ ਸੀ, ਬਾਕੀ ਨੂੰ ਔਣੇ-ਪੌਣੇ ਮੁੱਲ 'ਤੇ ਵੇਚਿਆ ਜਾਂਦਾ ਸੀ, ਜਦਕਿ ਅੱਜ ਕਰੀਬ 90 ਵਣ ਉਪਜਾਂ ਨੂੰ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ-MSP)  ਦੇ ਦਾਇਰੇ 'ਚ ਲਿਆਂਦਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਕਬਾਇਲੀ ਅਤੇ ਛੋਟੇ ਕਿਸਾਨਾਂ ਦੁਆਰਾ ਪੈਦਾ ਕੀਤੇ  ਜਾਮ ਵਾਲੇ ਕੋਦੋ-ਕੁਟਕੀ (Kodo-Kutki) ਜਿਹੇ ਮੋਟੇ ਅਨਾਜਾਂ ਨੂੰ ਇਤਨਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਉਜਾਗਰ ਕੀਤਾ ਕਿ ਜੀ-20 ਅਤਿਥੀਆਂ (ਮਹਿਮਾਨਾਂ)( G20 guests) ਦੇ  ਲਈ ਭੋਜਨ ਦੀ ਤਿਆਰੀ ਤੁਹਾਡੇ ਕੋਦੋ-ਕੁਟਕੀ ਨਾਲ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ, "ਵਰਤਮਾਨ ਸਰਕਾਰ ਸ਼੍ਰੀ ਅੰਨ (Shri Anna) ਦੇ ਰੂਪ ਵਿੱਚ ਕੋਦੋ-ਕੁਟਕੀ ਨੂੰ ਦੇਸ਼-ਵਿਦੇਸ਼ ਦੇ ਬਜ਼ਾਰਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ।"

ਪ੍ਰਧਾਨ ਮੰਤਰੀ ਨੇ ਕਿਹਾ, ''ਡਬਲ-ਇੰਜਣ ਸਰਕਾਰ ਗ਼ਰੀਬਾਂ ਨੂੰ ਪ੍ਰਾਥਮਿਕਤਾ (ਪਹਿਲ) ਦਿੰਦੀ ਹੈ।'' ਗ਼ਰੀਬਾਂ ਦੀ ਸਿਹਤ ਦੇ ਲਈ ਸਵੱਛ ਪੀਣ ਵਾਲੇ ਪਾਣੀ (ਪੇਅਜਲ) ਦੀ ਸਪਲਾਈ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਅੱਜ ਦੇ ਪ੍ਰੋਜੈਕਟਾਂ ਦਾ ਉਲੇਖ ਕੀਤਾ ਜਿੱਥੇ ਲਗਭਗ 1600 ਪਿੰਡਾਂ ਨੂੰ ਪਾਣੀ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਦੇ ਜ਼ਰੀਏ ਮਹਿਲਾਵਾਂ ਨੂੰ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਅਧਿਕਾਰ ਦਿਵਾਉਣ ਦੀ ਗੱਲ ਭੀ ਕੀਤੀ। ਪ੍ਰਧਾਨ ਮੰਤਰੀ ਨੇ 13 ਹਜ਼ਾਰ ਕਰੋੜ ਰੁਪਏ ਦੀ ਪੀਐੱਮ ਵਿਸ਼ਵਕਰਮਾ ਯੋਜਨਾ (PM Vishwakarma scheme) ਦਾ ਭੀ ਜ਼ਿਕਰ ਕੀਤਾ।

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਮੱਧ ਪ੍ਰਦੇਸ਼ ਨੂੰ ਵਿਕਾਸ ਦੇ ਮਾਮਲੇ ਵਿੱਚ ਸਿਖਰਲੇ ਸਥਾਨ 'ਤੇ ਲੈ ਜਾਣ ਦੀ ਮੋਦੀ ਦੀ ਗਰੰਟੀ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਅੰਤ ਵਿੱਚ ਕਿਹਾ, ''ਮੈਨੂੰ ਵਿਸ਼ਵਾਸ ਹੈ ਕਿ ਮੱਧ ਪ੍ਰਦੇਸ਼ ਦਾ ਮਹਾਕੌਸ਼ਲ (Mahakaushal of Madhya Pradesh), ਮੋਦੀ ਅਤੇ ਸਰਕਾਰ ਦੇ ਇਸ ਸੰਕਲਪ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ।''

ਇਸ ਅਵਸਰ ‘ਤੇ ਮੱਧ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਮੰਗੂਭਾਈ ਸੀ. ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰ ਪਤਵੰਤੇ ਵਿਅਕਤੀ ਉਪਸਥਿਤ ਸਨ।

ਪਿਛੋਕੜ

ਭਾਰਤ ਸਰਕਾਰ ਦੁਆਰਾ ਰਾਣੀ ਦੁਰਗਾਵਤੀ ਦੀ 500ਵੀਂ ਜਯੰਤੀ (ਜਨਮ ਸ਼ਤਾਬਦੀ) (500th birth centenary of Rani Durgavati) ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਜੁਲਾਈ, 2023 ਵਿੱਚ ਮੱਧ ਪ੍ਰਦੇਸ਼  ਦੇ ਸ਼ਹਡੋਲ (Shahdol)  ਦੀ ਆਪਣੀ ਯਾਤਰਾ ਦੇ ਦੌਰਾਨ ਇਸ ਸਮਾਰੋਹ ਦੇ ਸਬੰਧ ਵਿੱਚ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਸਾਲ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੇ ਇਤਿਹਾਸਿਕ ਸੁਤੰਤਰਤਾ ਦਿਵਸ ਦੇ ਸੰਬੋਧਨ ਦੇ ਦੌਰਾਨ ਇਹ ਐਲਾਨ ਦੁਹਰਾਇਆ ਸੀ। ਇਨ੍ਹਾਂ ਸਮਾਰੋਹਾਂ ਦੇ ਦੇ ਅਨੁਰੂਪ ਪ੍ਰਧਾਨ ਮੰਤਰੀ ਨੇ 'ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ'(‘Veerangana Rani Durgavati Smarak aur Udyaan‘) ਦਾ ਭੂਮੀ ਪੂਜਨ (bhoomi poojan ) ਕੀਤਾ।

ਜਬਲਪੁਰ ਵਿੱਚ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ‘ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ’ (‘Veerangana Rani Durgavati Smarak aur Udyaan’ ) ਲਗਭਗ 21 ਏਕੜ ਖੇਤਰ ਵਿੱਚ ਫੈਲਿਆ ਹੋਵੇਗਾ। ਇਸ ਵਿੱਚ ਰਾਣੀ ਦੁਰਗਾਵਤੀ ਦੀ 52 ਫੁੱਟ ਉੱਚੀ ਕਾਂਸੀ ਦੀ ਪ੍ਰਤਿਮਾ ਪ੍ਰਦਰਸ਼ਿਤ ਕੀਤੀ ਜਾਵੇਗੀ। ਇਸ ਪਰਿਸਰ ਵਿੱਚ ਇੱਕ ਸ਼ਾਨਦਾਰ ਮਿਊਜ਼ੀਅਮ ਹੋਵੇਗਾ ਜੋ ਰਾਣੀ ਦੁਰਗਾਵਤੀ ਦੀ ਵੀਰਤਾ ਅਤੇ ਸਾਹਸ ਸਹਿਤ ਗੋਂਡਵਾਨਾ ਖੇਤਰ ਦੇ ਇਤਿਹਾਸ ਨੂੰ ਉਜਾਗਰ ਕਰੇਗਾ। ਇਹ ਗੋਂਡ ਲੋਕਾਂ ਅਤੇ ਹੋਰ ਆਦਿਵਾਸੀ ਭਾਈਚਾਰਿਆਂ ਦੇ ਖਾਨ-ਪਾਨ, ਕਲਾ, ਸੰਸਕ੍ਰਿਤੀ, ਰਹਿਣ-ਸਹਿਣ (cuisine, art, culture, way of living) ਆਦਿ ਨੂੰ ਭੀ ਉਜਾਗਰ ਕਰੇਗਾ। 'ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ’ (‘Veerangana Rani Durgavati Smarak aur Udyaan‘) ਦੇ ਪਰਿਸਰ ਵਿੱਚ ਔਸ਼ਧੀ ਪੌਦਿਆਂ ਦੇ ਲਈ ਉਦਯਾਨ, ਕੈਕਟਸ ਗਾਰਡਨ, ਰੌਕ ਗਾਰਡਨ (garden for medicinal plants, a Cactus garden and Rock garden) ਸਹਿਤ ਕਈ ਪਾਰਕ ਅਤੇ ਗਾਰਡਨ ਹੋਣਗੇ। ਰਾਣੀ ਦੁਰਗਾਵਤੀ 16ਵੀਂ ਸ਼ਤਾਬਦੀ ਦੇ ਮੱਧ ਵਿੱਚ ਗੋਂਡਵਾਨਾ ਦੇ ਸ਼ਾਸਕ ਸਨ। ਉਨ੍ਹਾਂ ਨੂੰ ਇੱਕ ਬਹਾਦਰ, ਨਿਡਰ ਅਤੇ ਸਾਹਸੀ ਵੀਰ ਨਾਰੀ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਮੁਗ਼ਲਾਂ (Mughals) ਦੇ ਖ਼ਿਲਾਫ਼ ਆਜ਼ਾਦੀ ਦੀ ਲੜਾਈ ਲੜੀ ਸੀ।

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਲਾਇਟ ਹਾਊਸ ਪ੍ਰੋਜੈਕਟ (Light House Project) ਦੇ ਉਦਘਾਟਨ ਨਾਲ ਪ੍ਰਧਾਨ ਮੰਤਰੀ ਦੇ ‘ਸਾਰਿਆਂ ਦੇ ਲਈ ਆਵਾਸ’ (‘housing for all’) ਉਪਲਬਧ ਕਰਵਾਉਣ ਦੇ ਵਿਜ਼ਨ ਨੂੰ ਮਜ਼ਬੂਤੀ ਮਿਲੀ। ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (Pradhan Mantri Awas Yojana-Urban) ਦੇ ਤਹਿਤ ਲਗਭਗ 128 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਇਸ ਪ੍ਰੋਜੈਕਟ ਨਾਲ 1000 ਤੋਂ ਅਧਿਕ ਲਾਭਾਰਥੀ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਇਸ ਵਿੱਚ ਸਾਰੀਆਂ ਬੁਨਿਆਦੀ ਸੁਵਿਧਾਵਾਂ ਦੇ ਨਾਲ, ਲੇਕਿਨ ਕਾਫੀ ਘੱਟ ਨਿਰਮਾਣ ਸਮੇਂ ਵਿੱਚ ਗੁਣਵੱਤਾਪੂਰਨ ਘਰ ਬਣਾਉਣ ਦੇ ਲਈ ਨਵੀਂ ਤਕਨੀਕ ‘ਪ੍ਰੀ-ਇੰਜੀਨੀਅਰਡ ਸਟੀਲ ਸਟ੍ਰਕਚਰਲ ਸਿਸਟਮ ਦੇ ਨਾਲ ਪ੍ਰੀਫੈਬ੍ਰਿਕੇਟਿਡ ਸੈਂਡਵਿਚ ਪੈਨਲ ਸਿਸਟਮ’(‘Prefabricated Sandwich Panel System with Pre-engineered Steel Structural System’) ਦਾ ਉਪਯੋਗ ਕੀਤਾ ਗਿਆ ਹੈ। ਇਸ ਇਨੋਵੇਟਿਵ(ਅਭਿਨਵ) ਟੈਕਨੋਲੋਜੀ ਨਾਲ ਕਾਫੀ ਘੱਟ ਸਮੇਂ ਵਿੱਚ ਸਾਰੀਆਂ ਬੁਨਿਆਦੀ ਸੁਵਿਧਾਵਾਂ ਵਾਲੇ ਆਵਾਸ ਨਿਰਮਿਤ ਕੀਤੇ ਜਾਂਦੇ ਹਨ।

ਹਰੇਕ ਪਰਿਵਾਰ ਨੂੰ (ਵਿਅਕਤੀਗਤ ਘਰੇਲੂ ਟੈਪ ਕਨੈਕਸ਼ਨਾਂ) ਦੇ ਜ਼ਰੀਏ ਸੁਰੱਖਿਅਤ ਅਤੇ ਉਚਿਤ ਪੇਅਜਲ ਉਪਲਬਧ ਕਰਵਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਤਹਿਤ ਮੰਡਲਾ, ਜਬਲਪੁਰ ਅਤੇ ਡਿੰਡੋਰੀ ਜ਼ਿਲ੍ਹਿਆਂ (Mandla, Jabalpur and Dindori districts) ਵਿੱਚ 2350 ਕਰੋੜ ਰੁਪਏ ਤੋਂ ਅਧਿਕ ਦੇ ਕਈ ਜਲ ਜੀਵਨ ਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਪ੍ਰਧਾਨ ਮੰਤਰੀ ਸਿਵਨੀ ਜ਼ਿਲ੍ਹੇ (Seoni district) ਵਿੱਚ 100 ਕਰੋੜ ਰੁਪਏ ਤੋਂ ਅਧਿਕ ਦਾ ਜਲ ਜੀਵਨ ਮਿਸ਼ਨ ਪ੍ਰੋਜੈਕਟ (Jal Jeevan Mission project) ਰਾਸ਼ਟਰ ਨੂੰ ਸਮਰਪਿਤ ਕੀਤਾ। ਰਾਜ ਦੇ ਚਾਰ ਜ਼ਿਲ੍ਹਿਆਂ ਦੇ ਇਨ੍ਹਾਂ ਪ੍ਰੋਜੈਕਟਾਂ ਨਾਲ ਮੱਧ ਪ੍ਰਦੇਸ਼ ਦੇ ਲਗਭਗ 1575 ਪਿੰਡਾਂ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਰੋਡ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਦੇ ਲਈ 4800 ਕਰੋੜ ਰੁਪਏ ਤੋਂ ਅਧਿਕ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਨੇ ਵਿਭਿੰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ ਸ਼ਾਮਲ ਹਨ- ਐੱਨਐੱਚ 346 ਦੇ ਝਰਖੇੜਾ-ਬੈਰਸਿਆ-ਢੋਲਖੇੜੀ (Jharkheda- Berasia-Dholkhedi) ਨੂੰ ਜੋੜਨ ਵਾਲੀ ਸੜਕ ਦੀ ਅੱਪਗ੍ਰੇਡੇਸ਼ਨ; ਐੱਨਐੱਚ 543 ਦੇ ਬਾਲਾਘਾਟ-ਗੋਂਡੀਆ ਸੈਕਸ਼ਨ (Balaghat - Gondia Section) ਨੂੰ ਫੋਰ ਲੇਨ ਦਾ ਬਣਾਉਣਾ; ਰੂੜ੍ਹੀ ਅਤੇ ਦੇਸ਼ਗਾਓਂ (Rudhi and Deshgaon) ਨੂੰ ਜੋੜਨ ਵਾਲੇ ਖੰਡਵਾ ਬਾਈਪਾਸ ਨੂੰ ਫੋਰ ਲੇਨ ਬਣਾਉਣਾ; ਐੱਨਐੱਚ 47 ਦੇ ਟੇਮਾਗਾਓਂ ਤੋਂ ਚਿਚੋਲੀ ਸੈਕਸ਼ਨ ਨੂੰ ਫੋਰ ਲੇਨ ਬਣਾਉਣਾ; ਬੋਰੇਗਾਓਂ ਨੂੰ ਸ਼ਾਹਪੁਰ ਨਾਲ ਜੋੜਨ ਵਾਲੀ ਸੜਕ ਨੂੰ ਫੋਰ ਲੇਨ ਬਣਾਉਣਾ; ਅਤੇ ਸ਼ਾਹਪੁਰ ਨੂੰ ਮੁਕਤਾਈਨਗਰ ਨਾਲ ਜੋੜਨ ਵਾਲੀ ਸੜਕ (road connecting Shahpur to Muktainagar) ਨੂੰ ਫੋਰ ਲੇਨ ਬਣਾਉਣਾ। ਪ੍ਰਧਾਨ ਮੰਤਰੀ ਐੱਨਐੱਚ 347ਸੀ ਦੇ ਖਲਘਾਟ ਨਾਲ ਸਰਵਰਦੇਵਲਾ ਨੂੰ ਜੋੜਨ ਵਾਲੀ ਸੜਕ (road connecting Khalghat to Sarwardewla) ਦੀ ਅੱਪਗ੍ਰੇਡੇਸ਼ਨ ਦੇ ਕਾਰਜ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ 1850 ਕਰੋੜ ਰੁਪਏ ਤੋਂ ਅਧਿਕ ਦੇ ਰੇਲ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਵਿੱਚ ਕਟਨੀ-ਵਿਜੈਸੋਟਾ (Katni-Vijaysota) (102 ਕਿਲੋਮੀਟਰ) ਅਤੇ ਮਾਰਵਾਸਗ੍ਰਾਮ-ਸਿੰਗਰੌਲੀ (Marwasgram-Singrauli) (78.50 ਕਿਲੋਮੀਟਰ) ਨੂੰ ਜੋੜਨ ਵਾਲੀ ਰੇਲ ਲਾਈਨ ਦਾ ਦੋਹਰੀਕਰਣ ਸ਼ਾਮਲ ਹੈ। ਇਹ ਦੋਵੇਂ ਪ੍ਰੋਜੈਕਟ ਕਟਨੀ-ਸਿੰਗਰੌਲੀ ਸੈਕਸ਼ਨ ਨੂੰ ਜੋੜਨ ਵਾਲੀ ਰੇਲ ਲਾਈਨ ਦੇ ਦੋਹਰੀਕਰਣ ਦੇ ਪ੍ਰੋਜੈਕਟ ਦਾ ਹਿੱਸਾ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਮੱਧ ਪ੍ਰਦੇਸ਼ ਵਿੱਚ ਰੇਲ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਹੋਵੇਗਾ ਜਿਸ ਨਾਲ ਰਾਜ ਵਿੱਚ ਟ੍ਰੇਡ ਅਤੇ ਟੂਰਿਜ਼ਮ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਵਿਜੈਪੁਰ-ਔਰੈਯਾ-ਫੂਲਪੁਰ ਪਾਇਪਲਾਈਨ ਪ੍ਰੋਜੈਕਟ (Vijaipur- Auraiya- Phulpur Pipeline Project) ਰਾਸ਼ਟਰ ਨੂੰ ਸਮਰਪਿਤ ਕੀਤਾ। 352 ਕਿਲੋਮੀਟਰ ਲੰਬੀ ਪਾਇਪਲਾਈਨ 1750 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਈ ਗਈ ਹੈ। ਪ੍ਰਧਾਨ ਨੇ ਮੰਤਰੀ ਮੁੰਬਈ ਨਾਗਪੁਰ ਝਾਰਸੁਗੁੜਾ ਪਾਇਪਲਾਈਨ ਪ੍ਰੋਜੈਕਟ (Mumbai Nagpur Jharsuguda Pipeline Project) ਦੇ ਨਾਗਪੁਰ-ਜਬਲਪੁਰ ਸੈਕਸ਼ਨ (317 ਕਿਲੋਮੀਟਰ) ਦਾ ਨੀਂਹ ਪੱਥਰ ਭੀ ਰੱਖਿਆ। ਇਹ ਪ੍ਰੋਜੈਕਟ 1100 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣੇਗਾ। ਗੈਸ ਪਾਇਪਲਾਈਨ ਪ੍ਰੋਜੈਕਟਾਂ ਨਾਲ ਉਦਯੋਗਾਂ ਅਤੇ ਘਰਾਂ ਨੂੰ ਸਵੱਛ ਅਤੇ ਸਸਤੀ ਕੁਦਰਤੀ ਗੈਸ ਮਿਲੇਗੀ ਅਤੇ ਵਾਤਾਵਰਣ  ਵਿੱਚ ਉਤਸਰਜਨ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਜਬਲਪੁਰ ਵਿੱਚ  ਇੱਕ ਨਵੇਂ ਬੌਟਲਿੰਗ ਪਲਾਂਟ ਦਾ ਭੀ ਲੋਕਅਰਪਣ ਕੀਤਾ  ਜੋ ਲਗਭਗ 147 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi