ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿੰਗਲੀ ਵੈਂਕਈਆ (Pingali Venkayya) ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਅਤੇ ਰਾਸ਼ਟਰ ਨੂੰ ਤਿਰੰਗਾ (Tricolour) ਦੇਣ ਵਿੱਚ ਉਨ੍ਹਾਂ ਦੇ ਪ੍ਰਯਾਸਾਂ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ 9 ਤੋਂ 15 ਅਗਸਤ ਦੇ ਦਰਮਿਆਨ ਤਿਰੰਗਾ ਫਹਿਰਾ ਕੇ ਹਰ ਘਰ ਤਿਰੰਗਾ (Har Ghar Tiranga) ਅੰਦੋਲਨ ਦਾ ਸਮਰਥਨ ਕਰਨ ਅਤੇ harghartiranga.com ‘ਤੇ ਆਪਣੀਆਂ ਸੈਲਫੀਜ਼ ਸਾਂਝੀਆਂ ਕਰਨ ਦੀ ਭੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਪਿੰਗਲੀ ਵੈਂਕਈਆ ਜੀ (Pingali Venkayya Ji) ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਯਾਦ ਕਰ ਰਿਹਾ ਹਾਂ। ਸਾਨੂੰ ਤਿਰੰਗਾ ਦੇਣ ਦੇ ਉਨ੍ਹਾਂ ਦੇ ਪ੍ਰਯਾਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਹਰ ਘਰ ਤਿਰੰਗਾ (Har Ghar Tiranga) ਅੰਦੋਲਨ ਦਾ ਸਮਰਥਨ ਕਰੋ ਅਤੇ 9 ਤੋਂ 15 ਅਗਸਤ ਦੇ ਦਰਮਿਆਨ ਤਿਰੰਗਾ ਫਹਿਰਾਓ! harghartiranga.com ‘ਤੇ ਆਪਣੀ ਸੈਲਫੀ ਸਾਂਝਾ ਕਰਨਾ ਨਾ ਭੁੱਲਿਓ।”
Remembering Pingali Venkayya Ji on his birth anniversary. His effort in giving us the Tricolour will always be remembered.
— Narendra Modi (@narendramodi) August 2, 2024
Do support the #HarGharTiranga movement and unfurl the Tricolour between 9th and 15th August! Don’t forget to share your selfie on https://t.co/84MOUwgRyA