ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 77ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫ਼ਸੀਲ ਤੋਂ ਬੋਲਦੇ ਹੋਏ ਆਪਣੇ 140 ਕਰੋੜ ‘ਪਰਿਵਾਰਜਨਾਂ’(ਪਰਿਵਾਰਿਕ ਮੈਂਬਰਾਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਵਿਸ਼ਵਾਸ ਆਪਣੇ ਸਿਖਰ ‘ਤੇ ਹੈ।
— PMO India (@PMOIndia) August 15, 2023
ਸ਼੍ਰੀ ਮੋਦੀ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਹਿੱਸਾ ਲੈਣ ਵਾਲੀ ਹਰ ਮਹਾਨ ਹਸਤੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਅਸਹਿਯੋਗ ਅੰਦੋਲਨ ਅਤੇ ਸੱਤਿਆਗ੍ਰਹਿ ਅੰਦੋਲਨ ਅਤੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਅਣਗਿਣਤ ਵੀਰਾਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਉਸ ਪੀੜ੍ਹੀ ਦੇ ਲਗਭਗ ਸਾਰੇ ਲੋਕਾਂ ਨੇ ਸੁਤੰਤਰਤਾ ਸੰਗ੍ਰਾਮ ਵਿੱਚ ਹਿੱਸਾ ਲਿਆ ਸੀ।
ਉਨ੍ਹਾਂ ਨੇ ਇਸ ਮਹੱਤਵਪੂਰਨ ਵਰ੍ਹੇ ਵਿੱਚ ਹੋਣ ਵਾਲੀਆਂ ਪ੍ਰਮੁੱਖ ਵਰ੍ਹੇਗੰਢਾਂ ਨੂੰ ਰੇਖਾਂਕਿਤ ਕੀਤਾ। ਅੱਜ ਮਹਾਨ ਕ੍ਰਾਂਤੀਕਾਰੀ ਅਤੇ ਅਧਿਆਤਮਿਕ ਹਸਤੀ ਸ਼੍ਰੀ ਅਰਬਿੰਦੋ ਦੀ 150ਵੀਂ ਜਯੰਤੀ ਵਰ੍ਹੇ ਦਾ ਸਮਾਪਨ ਹੋਇਆ। ਉਨ੍ਹਾਂ ਨੇ ਸੁਆਮੀ ਦਯਾਨੰਦ ਦੀ ਜਯੰਤੀ ਦੇ 150ਵੇਂ ਵਰ੍ਹੇ, ਰਾਣੀ ਦੁਰਗਾਵਤੀ ਦੀ 500ਵੀਂ ਜਯੰਤੀ ਦਾ ਭੀ ਉਲੇਖ ਕੀਤਾ, ਜਿਸ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਨੇ ਭਗਤੀ ਯੋਗ ਸੰਤ ਮੀਰਾ ਬਾਈ ਦੀ 525 ਵਰ੍ਹੇ ਪੁਰਾਣੀ ਗਾਥਾ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ, “ਅਗਲਾ ਗਣਤੰਤਰ ਦਿਵਸ ਭੀ 75ਵਾਂ ਗਣਤੰਤਰ ਦਿਵਸ ਹੋਵੇਗਾ।” ਉਨ੍ਹਾਂ ਨੇ ਅੱਗੇ ਕਿਹਾ, “ਕਈ ਮਾਅਨਿਆਂ ਵਿੱਚ, ਕਈ ਅਵਸਰ, ਕਈ ਸੰਭਾਵਨਾਵਾਂ, ਹਰ ਪਲ ਨਵੀਂ ਪ੍ਰੇਰਣਾ, ਹਰ ਪਲ ਨਵੀਂ ਚੇਤਨਾ, ਹਰ ਪਲ ਸੁਪਨੇ, ਹਰ ਪਲ ਸੰਕਲਪ, ਸ਼ਾਇਦ ਰਾਸ਼ਟਰ ਨਿਰਮਾਣ ਵਿੱਚ ਰੁੱਝੇ ਰਹਿਣ ਦਾ ਇਸ ਤੋਂ ਬੜਾ ਕੋਈ ਹੋਰ ਅਵਸਰ ਨਹੀਂ ਹੋ ਸਕਦਾ ਹੈ।”
— PMO India (@PMOIndia) August 15, 2023