ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ(X) ਦੇ ਮਾਧਿਅਮ ਨਾਲ ਮਹਾਨ ਦਾਰਸ਼ਨਿਕ, ਵਿਚਾਰਕ ਅਤੇ ਅਧਿਆਤਮਿਕ ਨੇਤਾ ਸ਼੍ਰੀ ਅਰਬਿੰਦੋ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਸ਼ਰਧਾਂਜਲੀ ਅਰਪਿਤ ਕੀਤੀ।
ਪ੍ਰਧਾਨ ਮੰਤਰੀ ਦੀ ਪੋਸਟ ਨੇ ਸ਼੍ਰੀ ਅਰਬਿੰਦੋ ਦੀ ਸਥਾਈ ਵਿਰਾਸਤ ਅਤੇ ਭਾਰਤ ਦੀ ਰਾਸ਼ਟਰੀ ਜਾਗਰਿਤੀ ‘ਤੇ ਉਨ੍ਹਾਂ ਦੇ ਗਹਿਰੇ ਪ੍ਰਭਾਵ ਨੂੰ ਰੇਖਾਂਕਿਤ ਕੀਤਾ।
ਆਪਣੀ ਸ਼ਰਧਾਂਜਲੀ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਸ਼੍ਰੀ ਅਰਬਿੰਦੋ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਸ਼ਰਧਾਂਜਲੀਆਂ। ਉਨ੍ਹਾਂ ਨੂੰ ਇੱਕ ਜ਼ਿਕਰਯੋਗ ਦਾਰਸ਼ਨਿਕ, ਵਿਚਾਰਕ ਅਤੇ ਅਧਿਆਤਮਿਕ ਨੇਤਾ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਰਾਸ਼ਟਰੀ ਜਾਗਰਿਤੀ ‘ਤੇ ਉਨ੍ਹਾਂ ਦਾ ਜ਼ੋਰ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ। ਉਨ੍ਹਾਂ ਨੇ ਜਿਸ ਭਾਰਤ ਦੀ ਕਲਪਨਾ ਕੀਤੀ ਸੀ, ਅਸੀਂ ਉਸ ਨੂੰ ਸਾਕਾਰ ਕਰਨ ਦੇ ਲਈ ਪ੍ਰਤੀਬੱਧ ਹਾਂ।”
Tributes to Sri Aurobindo on his birth anniversary. He is remembered as a remarkable philosopher, thinker and spiritual leader. His emphasis on national awakening keeps inspiring generations. We remain committed to fulfilling the India he envisioned.
— Narendra Modi (@narendramodi) August 15, 2024