ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੋਲੈਂਡ ਦੇ ਵਾਰਸੌ ਵਿੱਚ ਅੱਜ ਡੋਬਰੀ ਮਹਾਰਾਜਾ ਮੈਮੋਰੀਅਲ ‘ਤੇ ਪੁਸ਼ਪਾਂਜਲੀ ਅਤੇ ਸ਼ਰਧਾਂਜਲੀ ਅਰਪਿਤ ਕੀਤੀ।
ਵਾਰਸੌ ਦੇ ਗੁੱਡ ਮਹਾਰਾਜਾ (Good Maharaja) ਚੌਰਾਹੇ ‘ਤੇ ਸਥਿਤ ਇਹ ਸਮਾਰਕ ਪੋਲੈਂਡ ਦੇ ਲੋਕਾਂ ਅਤੇ ਸਰਕਾਰ ਦੁਆਰਾ ਜਾਮ ਸਾਹੇਬ ਆਵ੍ ਨਵਾਂਨਗਰ ਦਿਗਵਿਜਯਸਿੰਘ ਜੀ ਰਣਜੀਤਸਿੰਘਜੀ ਜਡੇਜਾ (ਗੁਜਰਾਤ ਦੇ ਆਧੁਨਿਕ ਜਾਮਨਗਰ) ਦੇ ਪ੍ਰਤੀ ਸਨਮਾਨ ਅਤੇ ਧੰਨਵਾਦ ਦਾ ਪ੍ਰਤੀਕ ਹੈ। ਦੂਸਰੇ ਵਿਸ਼ਵ ਯੁੱਧ ਦੌਰਾਨ ਜਾਮਸਾਹੇਬ ਨੇ ਪੋਲੈਂਡ ਦੇ ਇੱਕ ਹਜ਼ਾਰ ਤੋਂ ਅਧਿਕ ਬੱਚਿਆਂ ਨੂੰ ਪਨਾਹ ਪ੍ਰਦਾਨ ਕੀਤੀ ਸੀ ਅਤੇ ਅੱਜ ਉਨ੍ਹਾਂ ਨੂੰ ਪੋਲੈਂਡ ਵਿੱਚ ਡੋਬਰੀ (ਚੰਗੇ) ਮਹਾਰਾਜਾ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਪੋਲੈਂਡ ਦੇ ਲੋਕਾਂ ਦਰਮਿਆਨ ਉਨ੍ਹਾਂ ਦੀ ਉਦਾਰਤਾ ਦਾ ਗਹਿਰਾ ਪ੍ਰਭਾਵ ਅੱਜ ਵੀ ਬਰਕਰਾਰ ਹੈ। ਇਸ ਸਮਾਰਕ ‘ਤੇ ਪ੍ਰਧਾਨ ਮੰਤਰੀ ਨੇ ਪੋਲੈਂਡ ਦੇ ਉਨ੍ਹਾਂ ਲੋਕਾਂ ਦੇ ਵੰਸ਼ਜਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੂੰ ਜਾਮ ਸਾਹੇਬ ਨੇ ਪਨਾਹ ਦਿੱਤੀ ਸੀ।
ਪ੍ਰਧਾਨ ਮੰਤਰੀ ਦਾ ਇਸ ਸਮਾਰਕ ਦਾ ਦੌਰਾ ਭਾਰਤ ਅਤੇ ਪੋਲੈਂਡ ਦੇ ਦਰਮਿਆਨ ਵਿਸ਼ੇਸ਼ ਇਤਿਹਾਸਿਕ ਸਬੰਧ ਨੂੰ ਉਜਾਗਰ ਕਰਦਾ ਹੈ, ਜਿਸ ਨੂੰ ਦੋਨਾਂ ਦੇਸ਼ਾਂ ਦੇ ਲੋਕ ਅੱਜ ਵੀ ਸੰਜੋ ਕੇ ਰੱਖਦੇ ਹਨ।