ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਸਟਾਲਾਂ ਦਾ ਦੌਰਾ ਕੀਤਾ ਅਤੇ ਵਿਕਸਿਤ ਭਾਰਤ ਯਾਤਰਾ ਵੈਨ ਤੇ ਕੁਇਜ਼ ਪ੍ਰੋਗਰਾਮ ਦਾ ਵੀ ਦੌਰਾ ਕੀਤਾ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਵੀ ਕੀਤਾ। ਇਸ ਪ੍ਰੋਗਰਾਮ ਦੇ ਦੌਰਾਨ ਵਿਕਸਿਤ ਭਾਰਤ ਸੰਕਲਪ ਸ਼ਪਥ ਵੀ ਦਿਵਾਈ ਗਈ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪੂਰੇ ਭਾਰਤ ਵਿੱਚ ਆਪਣੇ-ਆਪਣੇ ਨਿਰਵਾਚਨ ਖੇਤਰਾਂ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਸਾਂਸਦ ਮੈਂਬਰਾਂ ਦੀ ਭਾਗੀਦਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਖੁਦ ਇੱਕ ਸਾਂਸਦ ਅਤੇ ਸ਼ਹਿਰ ਦੇ ‘ਸੇਵਕ’ ਦੇ ਰੂਪ ਵਿੱਚ ਵਾਰਾਣਸੀ ਵਿੱਚ ਵੀਬੀਐੱਸਵਾਈ ਵਿੱਚ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਯੋਗ ਲਾਭਾਰਥੀਆਂ ਤੱਕ ਸਮਾਂਬੱਧ ਤਰੀਕੇ ਨਾਲ ਅਤੇ ਬਿਨਾ ਕਿਸੇ ਪਰੇਸ਼ਾਨੀ ਦੇ ਸਰਕਾਰੀ ਯੋਜਨਾਵਾਂ ਦੀ ਡਿਲੀਵਰੀ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ, “ਲਾਭਾਰਥੀਆਂ ਨੂੰ ਸਰਕਾਰ ਦੇ ਕੋਲ ਭੱਜਣ ਦੀ ਜ਼ਰੂਰਤ ਨਹੀਂ ਹੈ। ਇਸ ਦੀ ਬਜਾਏ ਸਰਕਾਰ ਨੂੰ ਲਾਭਾਰਥੀਆਂ ਤੱਕ ਪਹੁੰਚਣਾ ਚਾਹੀਦਾ ਹੈ।” ਇਹ ਦੱਸਦੇ ਹੋਏ ਕਿ ਪੀਐੱਮਏਵਾਈ ਦੇ ਤਹਿਤ 4 ਕਰੋੜ ਪਰਿਵਾਰਾਂ ਨੂੰ ਪੱਕੇ ਘਰ ਦਿੱਤੇ ਗਏ ਹਨ, ਸ਼੍ਰੀ ਮੋਦੀ ਨੇ ਹਰ ਯੋਜਨਾ ਦੇ ਪੂਰੇ ਹੋਣ ਦੀ ਜ਼ਰੂਰਤ ਦੱਸੀ ਅਤੇ ਉਨ੍ਹਾਂ ਲੋਕਾਂ ਤੱਕ ਪਹੁੰਚਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਜੋ ਪਿੱਛੇ ਰਹਿ ਗਏ ਹਨ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੀਬੀਐੱਸਵਾਈ ਦਾ ਲਕਸ਼ ਲਾਭਾਰਥੀਆਂ ਦੇ ਅਨੁਭਵ ਨੂੰ ਰਿਕਾਰਡ ਕਰਨਾ ਹੈ, ਨਾਲ ਹੀ ਉਨ੍ਹਾਂ ਨੂੰ ਵੀ ਸ਼ਾਮਲ ਕਰਨਾ ਹੈ ਜੋ ਹੁਣ ਤੱਕ ਪਿੱਛੇ ਰਹਿ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਵਿਕਸਿਤ ਭਾਰਤ ਸੰਕਲਪ ਯਾਤਰਾ ਮੇਰੇ ਲਈ ਇੱਕ ਪਰੀਖਿਆ ਹੈ।” ਉਨ੍ਹਾਂ ਨੇ ਕਿਹਾ ਉਹ ਲੋਕਾਂ ਤੋਂ ਜਾਨਣਾ ਚਾਹੁੰਦੇ ਹਨ ਕਿ ਲੋੜੀਂਦੇ ਨਤੀਜੇ ਹਾਸਲ ਹੋਏ ਹਨ ਜਾਂ ਨਹੀਂ। ਕੁਝ ਸਮਾਂ ਪਹਿਲਾਂ ਲਾਭਾਰਥੀਆਂ ਦੇ ਨਾਲ ਆਪਣੀ ਗੱਲਬਾਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਅਤੇ ਆਯੁਸ਼ਮਾਨ ਕਾਰਡ ਜਿਹੀਆਂ ਯੋਜਨਾਵਾਂ ਦੇ ਲਾਭਾਂ ਦਾ ਜ਼ਿਕਰ ਕੀਤਾ। ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਵਾਲੇ ਅਧਿਕਾਰੀਆਂ ‘ਤੇ ਸਕਾਰਾਤਮਕ ਕਾਰਜ ਦੇ ਪ੍ਰਭਾਵ ‘ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਉਤਸ਼ਾਹ ਅਤੇ ਸੰਤੁਸ਼ਟੀ ਦੀ ਅਨੁਭੂਤੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜ਼ਮੀਨੀ ਪੱਧਰ ‘ਤੇ ਸਰਕਾਰੀ ਯੋਜਨਾਵਾਂ ਦੇ ਲਾਗੂਕਰਣ ਦੇ ਪ੍ਰਭਾਵ ਨਾਲ ਸਰਕਾਰੀ ਕਰਮਚਾਰੀਆਂ ਵਿੱਚ ਖੁਸ਼ੀ ਦਾ ਇੱਕ ਨਵਾਂ ਆਯਾਮ ਖੁਲ੍ਹਦਾ ਹੈ, ਅਤੇ ਇਹ ਵਿਕਸਿਤ ਭਾਰਤ ਸੰਕਲਪ ਯਾਤਰਾ ਨਾਲ ਸੰਭਵ ਹੋ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਸੰਤੋਸ਼ ਵਿਅਕਤ ਕੀਤਾ ਅਤੇ ਯੋਜਨਾਵਾਂ ਦੇ ਪ੍ਰਭਾਵ ਨੂੰ ਪ੍ਰਤੱਖ ਤੌਰ ‘ਤੇ ਜਾਨਣ ਦੀ ਪਰਿਵਰਤਨਕਾਰੀ ਸ਼ਕਤੀ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਜਾਨਣਾ ਕਿ ਯੋਜਨਾਵਾਂ ਰਸੋਈ ਨੂੰ ਧੂੰਏ ਤੋਂ ਮੁਕਤ ਕਰ ਰਹੀਆਂ ਹਨ, ਪੱਕੇ ਮਕਾਨ ਨਵੇਂ ਆਤਮਵਿਸ਼ਵਾਸ ਦਾ ਸੰਚਾਰ ਕਰ ਰਹੇ ਹਨ, ਗ਼ਰੀਬ ਵਰਗ ਸਸ਼ਕਤ ਮਹਿਸੂਸ ਕਰ ਰਿਹਾ ਹੈ ਅਤੇ ਅਮੀਰ ਅਤੇ ਗ਼ਰੀਬ ਦੇ ਅੰਤਰ ਵਿੱਚ ਕਮੀ ਆ ਰਹੀ ਹੈ, ਇਹ ਸਭ ਬਹੁਤ ਸੰਤੁਸ਼ਟੀ ਦੇ ਸਰੋਤ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਸਫਲ ਯੋਜਨਾਵਾਂ ਨਾਗਰਿਕਾਂ ਵਿੱਚ ਸਵਾਮਿਤਵ ਦੀ ਭਾਵਨਾ ਪੈਦਾ ਕਰਦੀ ਹੈ। ਲੋਨ ਅਤੇ ਹੋਰ ਸੁਵਿਧਾਵਾਂ ਪਾਉਣ ਵਾਲੇ ਵਿਅਕਤੀ ਨੂੰ ਲਗਦਾ ਹੈ ਕਿ ਇਹ ਉਸ ਦਾ ਦੇਸ਼ ਹੈ, ਉਸ ਦੀ ਰੇਲਵੇ ਹੈ, ਉਸ ਦਾ ਦਫ਼ਤਰ ਹੈ, ਉਸ ਦਾ ਹਸਪਤਾਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਜਦੋਂ ਸਵਾਮਿਤਵ ਦੀ ਭਾਵਨਾ ਪੈਦਾ ਹੈ ਤਾਂ ਦੇਸ਼ ਦੇ ਲਈ ਕੁਝ ਕਰਨ ਦੀ ਇੱਛਾ ਵੀ ਪੈਦਾ ਹੁੰਦੀ ਹੈ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਦੇ ਲਈ ਲੋਕਾਂ ਵਿੱਚ ਵਿਸ਼ਵਾਸ ਪੈਦਾ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਨੂੰ ਯਾਦ ਕੀਤਾ ਜਦੋਂ ਦੇਸ਼ ਵਿੱਚ ਸ਼ੁਰੂ ਕੀਤੇ ਗਏ ਸਾਰੇ ਕਾਰਜ ਸੁਤੰਤਰ ਭਾਰਤ ਨੂੰ ਹਾਸਲ ਕਰਨ ਦੇ ਇੱਕਮਾਤਰ ਲਕਸ਼ ਦੇ ਲਈ ਹੁੰਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ, “ਹਰੇਕ ਨਾਗਰਿਕ ਆਪਣੇ ਤਰੀਕੇ ਨਾਲ ਸੁਤੰਤਰਤਾ ਦੇ ਲਈ ਯੋਗਦਾਨ ਦੇ ਰਿਹਾ ਸੀ”, ਇਹ ਸਵੀਕਾਰ ਕਰਦੇ ਹੋਏ ਕਿ ਇਸ ਨਾਲ ਏਕਤਾ ਦਾ ਮਾਹੌਲ ਬਣਿਆ ਜਿਸ ਦੇ ਕਾਰਨ ਅੰਤ: ਅੰਗ੍ਰੇਜਾਂ ਨੂੰ ਭਾਰਤ ਛੱਡਣਾ ਪਿਆ, ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਅਤੇ ਹਰੇਕ ਵਿਅਕਤੀ ਦੇ ਸਨਮਾਨ ਦੇ ਨਾਲ ਦੇਸ਼ ਨੂੰ ਅੱਗੇ ਲੈ ਜਾਣ ਦੇ ਲਈ ਬਰਾਬਰ ਦ੍ਰਿਸ਼ਟੀਕੋਣ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਇੱਕ ਵਾਰ ਵਿਕਸਿਤ ਭਾਰਤ ਦੇ ਬੀਜ ਬੀਜ ਦਿੱਤੇ ਜਾਣ ਦੇ ਬਾਅਦ, ਅਗਲੇ 25 ਵਰ੍ਹਿਆਂ ਦਾ ਪਰਿਣਾਮ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲੇਗਾ।” ਉਨ੍ਹਾਂ ਨੇ ਇਹ ਵੀ ਕਿਹਾ, “ਅੱਜ ਹਰੇਕ ਭਾਰਤੀ ਨੂੰ ਇਸੇ ਸੋਚ ਅਤੇ ਸੰਕਲਪ ਦੀ ਜ਼ਰੂਰਤ ਹੈ।”
ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਇੱਕ ਰਾਸ਼ਟਰੀ ਪ੍ਰਯਾਸ ਹੈ, ਕਿਸੇ ਰਾਜਨੀਤਕ ਦਲ ਦਾ ਕੰਮ ਨਹੀਂ, ਇੱਕ ਪਵਿੱਤਰ ਕਰਤੱਵ ਹੈ। ਇਸ ਵਿੱਚ ਲੋਕਾਂ ਨੂੰ ਸਿੱਧੇ ਤੌਰ ‘ਤੇ ਹਿਸਾ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜੇਕਰ ਕੋਈ ਅਖਬਾਰਾਂ ਵਿੱਚ ਇਸ ਬਾਰੇ ਪੜ੍ਹ ਕੇ ਸੰਤੁਸ਼ਟ ਹੋ ਜਾਂਦਾ ਹੈ, ਤਾਂ ਉਹ ਕੁਝ ਮਹੱਤਵਪੂਰਨ ਚੀਜ਼ ਖੋ ਰਿਹਾ ਹੈ।” ਉਨ੍ਹਾਂ ਨੇ ਯਾਤਰਾ ਦੇ ਵਿਭਿੰਨ ਪਹਿਲੂਆਂ ਵਿੱਚ ਸ਼ਾਮਲ ਹੋਣ ਵਿੱਚ ਸਮਰੱਥ ਹੋਣ ‘ਤੇ ਵਿਅਕਤੀਗਤ ਸੰਤੁਸ਼ਟੀ ਵੀ ਵਿਅਕਤ ਕੀਤੀ।
ਉਨ੍ਹਾਂ ਨੇ ਲਾਭਾਰਥੀਆਂ ਅਤੇ ਨਾਗਰਿਕਾਂ ਨੂੰ ਯਾਤਰਾ ਬਾਰੇ ਇਸ ਗੱਲ ਦਾ ਸਰਗਰਮ ਤੌਰ ‘ਤੇ ਪ੍ਰਚਾਰ ਕਰਨ ਨੂੰ ਕਿਹਾ ਕਿ ‘ਸਕਾਰਾਤਮਕਤਾ ਤੋਂ ਸਕਾਰਾਤਮਕ ਮਾਹੌਲ ਬਣਦਾ ਹੈ।’ ਵੀਬੀਐੱਸਵਾਈ ਨੂੰ ਇੱਕ ਮਹਾਨ ਸੰਕਲਪ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਨੂੰ ‘ਸਬਕਾ ਪ੍ਰਯਾਸ’ ਦੇ ਮਾਧਿਅਮ ਨਾਲ ਸਾਕਾਰ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸਿੱਟਾ ਕੱਢਿਆ ਕਿ ਇੱਕ ਵਿਕਸਿਤ ਭਾਰਤ ਜੋ ਆਰਥਿਕ ਤੌਰ ‘ਤੇ ਮਜ਼ਬੂਤ ਹੋਵੇਗਾ, ਆਪਣੇ ਨਾਗਰਿਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਕਰੇਗਾ। ਉਨ੍ਹਾਂ ਨੇ ਅੰਤ ਵਿੱਚ ਕਿਹਾ, “ਸਾਰੀਆਂ ਕਠਿਨਾਈਆਂ ਤੋਂ ਮੁਕਤੀ ਦਾ ਮਾਰਗ ਵਿਕਸਿਤ ਭਾਰਤ ਦੇ ਸੰਕਲਪ ਤੋਂ ਹੋ ਕੇ ਗੁਜਰਦਾ ਹੈ। ਮੈਂ ਕਾਸ਼ੀ ਦੇ ਲੋਕਾਂ ਨੂੰ ਆਸ਼ਵਸਤ ਕਰਦਾ ਹਾਂ ਕਿ ਤੁਹਾਡੇ ਪ੍ਰਤੀਨਿਧੀ ਦੇ ਰੂਪ ਵਿੱਚ ਅਤੇ ਤੁਹਾਡੇ ਦੁਆਰਾ ਦਿੱਤੀ ਗਈ ਰਾਸ਼ਟਰੀ ਜ਼ਿੰਮੇਦਾਰੀ ਦੇ ਲਈ, ਮੈਂ ਕੋਈ ਕਸਰ ਨਹੀਂ ਛੱਡਾਂਗਾ।”
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਯਾਨਾਥ ਵੀ ਸਨ।