ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਜ਼ਾਨ ਵਿੱਚ ਰੂਸ ਦੀ ਪ੍ਰਧਾਨਗੀ ਵਿੱਚ ਆਯੋਜਿਤ 16ਵੇਂ ਬ੍ਰਿਕਸ ਸਮਿਟ ਵਿੱਚ ਹਿੱਸਾ ਲਿਆ।

ਬ੍ਰਿਕਸ ਨੇਤਾਵਾਂ (BRICS leaders) ਨੇ ਬਹੁਪੱਖਵਾਦ ਨੂੰ ਮਜ਼ਬੂਤ ਕਰਨ, ਆਤੰਕਵਾਦ ਦਾ ਮੁਕਾਬਲਾ ਕਰਨ, ਆਰਥਿਕ ਵਿਕਾਸ ਨੂੰ ਹੁਲਾਰਾ ਦੇਣ, ਟਿਕਾਊ ਵਿਕਾਸ ਨੂੰ ਅੱਗੇ ਵਧਾਉਣ(strengthening multilateralism, countering terrorism, fostering economic growth, pursing sustainable development) ਅਤੇ ਗਲੋਬਲ ਸਾਊਥ ਦੀਆਂ ਚਿੰਤਾਵਾਂ (concerns of the Global South) ‘ਤੇ ਧਿਆਨ ਕੇਂਦ੍ਰਿਤ ਕਰਨ ਸਹਿਤ ਕਈ ਮੁੱਦਿਆਂ ‘ਤੇ ਸਕਾਰਾਤਮਕ ਚਰਚਾ ਕੀਤੀ। ਇਨ੍ਹਾਂ ਨੇਤਾਵਾਂ ਨੇ 13 ਨਵੇਂ ਬ੍ਰਿਕਸ ਭਾਗੀਦਾਰ ਦੇਸ਼ਾਂ (new BRICS partner countries) ਦਾ ਸੁਆਗਤ ਕੀਤਾ।

 

ਪ੍ਰਧਾਨ ਮੰਤਰੀ ਨੇ ਬ੍ਰਿਕਸ ਸਮਿਟ (BRICS Summit) ਦੇ ਦੋ ਸੈਸ਼ਨਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਿਟ ਐਸੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਦੁਨੀਆ ਸੰਘਰਸ਼, ਜਲਵਾਯੂ ਦੇ ਪ੍ਰਤੀਕੂਲ ਪ੍ਰਭਾਵ ਅਤੇ ਸਾਇਬਰ ਖ਼ਤਰਿਆਂ ਸਹਿਤ ਕਈ ਅਨਿਸ਼ਚਿਤਤਾਵਾਂ ਅਤੇ ਚੁਣੌਤੀਆਂ ਤੋਂ ਗੁਜਰ ਰਹੀ ਹੈ। ਐਸੀ ਸਥਿਤੀ ਵਿੱਚ ਬ੍ਰਿਕਸ (BRICS) ਤੋਂ ਬਹੁਤ ਅਧਿਕ ਉਮੀਦਾਂ ਹਨ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਇਹ ਸਮੂਹ ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਜਨ-ਕੇਂਦ੍ਰਿਤ ਪਹੁੰਚ (a people-centric approach) ਅਪਣਾਵੇ। ਪ੍ਰਧਾਨ ਮੰਤਰੀ ਨੇ ਆਤੰਕਵਾਦ ਦੇ ਖ਼ਤਰੇ ਨਾਲ ਨਿਪਟਣ ਦੇ ਲਈ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਆਤੰਕਵਾਦ ‘ਤੇ ਇੱਕ ਵਿਆਪਕ ਸੰਧੀ (a Comprehensive Convention on International Terrorism) ਨੂੰ ਜਲਦੀ ਤੋਂ ਜਲਦੀ ਅਪਣਾਉਣ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਬ੍ਰਿਕਸ (BRICS) ਨੂੰ ਆਲਮੀ ਸ਼ਾਸਨ ਨਾਲ ਸਬੰਧਿਤ ਸੁਧਾਰਾਂ ਦੇ ਲਈ ਸਕਾਰਾਤਮਕ ਤੌਰ ‘ਤੇ ਅੱਗੇ ਵਧਣ ਦਾ ਸੱਦਾ ਦਿੱਤਾ। ਜੀ-20 ਦੀ ਆਪਣੀ ਪ੍ਰਧਾਨਗੀ (its G-20 Presidency) ਦੇ ਦੌਰਾਨ ਭਾਰਤ ਦੁਆਰਾ ਆਯੋਜਿਤ ਵੌਇਸ ਆਵ੍ ਗਲੋਬਲ ਸਾਊਥ ਸਮਿਟਸ (Voice of Global South Summits) ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮੂਹ ਨੂੰ ਗਲੋਬਲ ਸਾਊਥ ਦੀਆਂ ਚਿੰਤਾਵਾਂ (concerns of the Global South) ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਿਫਟ ਸਿਟੀ (GIFT city), ਭਾਰਤ ਸਹਿਤ ਨਿਊ ਡਿਵੈਲਪਮੈਂਟ ਬੈਂਕ (New Development Bank) ਦੀ ਖੇਤਰੀ ਉਪਸਥਿਤੀ ਨੇ ਨਵੀਆਂ ਕਦਰਾਂ-ਕੀਮਤਾਂ ਅਤੇ ਪ੍ਰਭਾਵ ਪੈਦਾ ਕੀਤੇ ਹਨ। ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਬ੍ਰਿਕਸ ਦੀਆਂ ਗਤੀਵਿਧੀਆਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਖੇਤੀਬਾੜੀ ਵਿੱਚ ਵਪਾਰ ਦੀ ਸਹੂਲਤ ਲਈ ਇਸ ਦੇ ਯਤਨ, ਸਸ਼ਕਤ ਸਪਲਾਈ ਚੇਨਸ, ਈ-ਕਮਰਸ ਅਤੇ ਵਿਸ਼ੇਸ਼ ਆਰਥਿਕ ਖੇਤਰਾਂ (Special Economic Zones)ਵਿੱਚ ਕਾਰੋਬਾਰੀ ਸੁਗਮਤਾ ‘ਤੇ ਇਸ ਦੇ ਪ੍ਰਯਾਸਾਂ ਨੇ ਨਵੇਂ ਅਵਸਰ ਪੈਦਾ ਕੀਤੇ ਹਨ। ਉਨ੍ਹਾਂ ਨੇ ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਪ੍ਰਾਥਮਿਕਤਾ ਦੇਣ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਆਰਾ ਸ਼ੁਰੂ ਕੀਤਾ ਗਿਆ ਬ੍ਰਿਕਸ ਸਟਾਰਟਅੱਪ ਫੋਰਮ, ਬ੍ਰਿਕਸ ਆਰਥਿਕ ਏਜੰਡਾ ਵਿੱਚ ਮਹੱਤਵਪੂਰਨ ਵੈਲਿਊ ਜੋੜੇਗਾ। ਇਸ ਨੂੰ ਇਸ ਵਰ੍ਹੇ ਲਾਂਚ ਕੀਤਾ ਜਾਣਾ ਹੈ।

 

ਪ੍ਰਧਾਨ ਮੰਤਰੀ ਨੇ ਭਾਰਤ ਦੁਆਰਾ ਹਾਲ ਹੀ ਵਿੱਚ ਸ਼ੁਰੂ ਕੀਤੀਆਂ ਗਈਆਂ ਹਰਿਤ ਪਹਿਲਾਂ ‘ਤੇ ਵਿਸਤਾਰ ਨਾਲ ਦੱਸਿਆ, ਜਿਸ ਵਿੱਚ ਅੰਤਰਰਾਸ਼ਟਰੀ ਸੌਰ ਗਠਬੰਧਨ, ਆਪਦਾ ਮੋਚਨ ਇਨਫ੍ਰਾਸਟ੍ਰਕਚਰ ਦੇ ਲਈ ਗਠਬੰਧਨ, ਮਿਸ਼ਨ ਲਾਇਫ ਅਤੇ ਸੀਓਪੀ-28 ਦੇ ਦੌਰਾਨ ਐਲਾਨੀ ਗ੍ਰੀਨ ਕ੍ਰੈਡਿਟ ਪਹਿਲ (International Solar Alliance, Coalition for Disaster Resilient Infrastructure, Mission LIFE and Green Credit initiative announced during COP28) ਸ਼ਾਮਲ ਹਨ। ਉਨ੍ਹਾਂ ਨੇ ਬ੍ਰਿਕਸ ਦੇਸ਼ਾਂ (BRICS countries) ਨੂੰ ਇਨ੍ਹਾਂ ਪਹਿਲਾਂ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ।

 

ਪ੍ਰਧਾਨ ਮੰਤਰੀ ਨੇ 16ਵੇਂ ਬ੍ਰਿਕਸ ਸਮਿਟ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਦੇ ਲਈ ਰਾਸ਼ਟਰਪਤੀ ਪੁਤਿਨ ਨੂੰ ਵਧਾਈਆਂ ਦਿੱਤੀਆਂ ਅਤੇ ਸਮੂਹ ਦੀ ਪ੍ਰਧਾਨਗੀ ਸੰਭਾਲਣ ‘ਤੇ ਬ੍ਰਾਜ਼ੀਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਮਿਟ ਦੇ ਸਮਾਪਨ ‘ਤੇ ਨੇਤਾਵਾਂ ਨੇ ‘ਕਜ਼ਾਨ ਐਲਾਨ’ ‘Kazan Declaration’ )  ਨੂੰ ਅਪਣਾਇਆ।

 

 ਪ੍ਰਧਾਨ ਮੰਤਰੀ ਦਾ ਸੀਮਿਤ ਸੰਪੂਰਨ ਸੈਸ਼ਨ ਵਿੱਚ ਸੰਬੋਧਨ ਇੱਥੇ ਦੋਖੋ।

 ਪ੍ਰਧਾਨ ਮੰਤਰੀ ਦਾ ਖੁੱਲ੍ਹੇ ਸੰਪੂਰਨ ਸੈਸ਼ਨ ਵਿੱਚ ਸੰਬੋਧਨ ਇੱਥੇ ਦੇਖੋ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'You Are A Champion Among Leaders': Guyana's President Praises PM Modi

Media Coverage

'You Are A Champion Among Leaders': Guyana's President Praises PM Modi
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."