ਲਗਭਗ 10,000 ਕਰੋੜ ਰੁਪਏ ਦੀ ਲਾਗਤ ਦੇ ਵਿਭਿੰਨ ਸਵੱਛਤਾ ਅਤੇ ਸਫ਼ਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਸ਼ੁਰੂਆਤ ਕੀਤੀ
“ਸਵੱਛ ਭਾਰਤ ਦੇ 10 ਸਾਲ ਪੂਰੇ ਹੋਣ ‘ਤੇ ਮੈਂ ਸਵੱਛਤਾ ਨੂੰ ‘ਜਨ ਅੰਦੋਲਨ’ ਬਣਾਉਣ ਵਿੱਚ 140 ਕਰੋੜ ਭਾਰਤੀਆਂ ਦੀ ਅਟੁੱਟ ਪ੍ਰਤੀਬੱਧਤਾ ਨੂੰ ਸਲਾਮ ਕਰਦਾ ਹਾਂ”
“ਸਵੱਛ ਭਾਰਤ ਇਸ ਸਦੀ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਸਫ਼ਲ ਜਨ ਅੰਦੋਲਨ ਹੈ”
“ਸਵੱਛ ਭਾਰਤ ਮਿਸ਼ਨ ਨੇ ਦੇਸ਼ ਦੇ ਆਮ ਲੋਕਾਂ ਦੇ ਜੀਵਨ ‘ਤੇ ਜੋ ਪ੍ਰਭਾਵ ਪਾਇਆ ਹੈ, ਉਹ ਅਨਮੋਲ ਹੈ”
“ਸਵੱਛ ਭਾਰਤ ਮਿਸ਼ਨ ਦੇ ਕਾਰਨ ਮਹਿਲਾਵਾਂ ਵਿੱਚ ਸੰਕ੍ਰਾਮਕ ਬਿਮਾਰੀਆਂ ਦੀ ਸੰਖਿਆ ਵਿੱਚ ਜ਼ਿਕਰਯੋਗ ਕਮੀ ਆਈ ਹੈ”
“ਸਵੱਛਤਾ ਦੀ ਵਧਦੀ ਪ੍ਰਤਿਸ਼ਠਾ ਦੇ ਕਾਰਨ ਦੇਸ਼ ਵਿੱਚ ਵੱਡਾ ਮਨੋਵਿਗਿਆਨਿਕ ਪਰਿਵਰਤਨ ਹੋਇਆ ਹੈ”
“ਹੁਣ ਸਵੱਛਤਾ ਸਮ੍ਰਿੱਧੀ ਦਾ ਨਵਾਂ ਮਾਰਗ ਬਣ ਰਹੀ ਹੈ”
“ਸਵੱਛਤਾ ਭਾਰਤ ਮਿਸ਼ਨ ਨੇ ਸਰਕੂਲਰ ਅਰਥਵਿਵਸਥਾ ਨੂੰ ਨਵੀਂ ਗਤੀ ਦਿੱਤੀ ਹੈ”
“ਸਵੱਛਤਾ ਦਾ ਮਿਸ਼ਨ ਇੱਕ ਦਿਨ ਦਾ ਨਹੀਂ, ਬਲਕਿ ਪੂਰੇ ਜੀਵਨ ਦਾ ਸੰਸਕਾਰ ਹੈ”
“ਗੰਦਗੀ ਦੇ ਪ੍ਰਤੀ ਨਫ਼ਰਤ, ਸਾਨੂੰ ਸਵੱਛਤਾ ਦੇ ਪ੍ਰਤੀ ਅਧਿਕ ਸਸ਼ਕਤ ਅਤੇ ਮਜ਼ਬੂਤ ਕਰ ਸਕਦੀ ਹੈ”
“ਆਓ ਅਸੀਂ ਸਹੁੰ ਚੁੱਕੀਏ ਕਿ ਅਸੀਂ ਜਿੱਥੇ ਵੀ ਰਹੀਏ, ਚਾਹੇ ਉਹ ਸਾਡਾ ਘਰ ਹੋਵੇ, ਸਾਡਾ ਗੁਆਂਢ ਹੋਵੇ ਜਾਂ ਸਾਡੇ ਕੰਮ ਵਾਲੀ ਥਾਂ ਹੋਵੇ, ਅਸੀਂ ਸਵੱਛਤਾ ਬਣਾਏ ਰੱਖਾਂਗੇ”

ਸਵੱਛਤਾ ਦੇ ਲਈ ਸਭ ਤੋਂ ਮਹੱਤਵਪੂਰਨ ਜਨ ਅੰਦੋਲਨਾਂ ਵਿੱਚੋਂ ਇੱਕ- ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਦੇ ਮੌਕੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 2 ਅਕਤੂਬਰ ਨੂੰ 155ਵੀਂ ਗਾਂਧੀ ਜਯੰਤੀ ਦੇ ਅਵਸਰ ‘ਤੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਸਵੱਛ ਭਾਰਤ ਦਿਵਸ 2024 ਪ੍ਰੋਗਰਾਮ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ 9600 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਸਵੱਛਤਾ ਅਤੇ ਸਫ਼ਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ ਅਮਰੁਤ ਅਤੇ ਅਮਰੁਤ 2.0 ਰਾਸ਼ਟਰੀ ਸਵੱਛ ਗੰਗਾ ਮਿਸ਼ਨ ਅਤੇ ਗੋਬਰਧਨ ਯੋਜਨਾ ਦੇ ਤਹਿਤ ਵਿਭਿੰਨ ਪ੍ਰੋਜੈਕਟਸ ਵੀ ਸ਼ਾਮਲ ਹਨ। ਸਵੱਛਤਾ ਹੀ ਸੇਵਾ 2024 ਦਾ ਵਿਸ਼ਾ ਹੈ-‘ ਸਵਭਾਵ ਸਵੱਛਤਾ, ਸੰਸਕਾਰ ਸਵੱਛਤਾ’

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਪੂਜਯ ਬਾਪੂ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਜਯੰਤੀ ਦਾ ਜ਼ਿਕਰ ਕੀਤਾ ਅਤੇ ਮਾਂ ਭਾਰਤੀ ਦੇ ਪੁੱਤਰਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਅੱਜ ਦਾ ਅਵਸਰ, ਸਮੂਹਿਕ ਤੌਰ ‘ਤੇ ਮਹਾਤਮਾ ਗਾਂਧੀ ਅਤੇ ਹੋਰ ਮਹਾਨ ਹਸਤੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਣਾ ਦਾ ਸਰੋਤ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ 2 ਅਕਤੂਬਰ ਨੂੰ ਉਹ ਕਰਤੱਵ ਦੀ ਭਾਵਨਾ ਨਾਲ ਭਰੇ ਹੋਏ ਹਨ, ਲੇਕਿਨ ਨਾਲ ਹੀ ਭਾਵੁਕ ਵੀ ਹਨ। ਸਵੱਛ ਭਾਰਤ ਅਭਿਯਾਨ ਦੇ 10 ਵਰ੍ਹੇ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਨੇ ਕਿਹਾ, “ਸਵੱਛ ਭਾਰਤ ਮਿਸ਼ਨ ਦੀ ਯਾਤਰਾ ਕਰੋੜਾਂ ਭਾਰਤਾਂ ਦੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਤੀਕ ਹੈ। “ ਉਨ੍ਹਾਂ ਨੇ ਪਿਛਲੇ 10 ਵਰ੍ਹਿਆਂ ਵਿੱਚ ਇਸ ਅੰਦੋਲਨ ਨੂੰ ਮਿਲੇ ਅਪਾਰ ਜਨਸਮਰਥਨ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਦੇਸ਼ ਦੇ ਹਰੇਕ ਨਾਗਰਿਕ ਨੇ ਇਸ ਨੂੰ ਆਪਣਾ ਮਿਸ਼ਨ ਬਣਾ ਲਿਆ ਹੈ- ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਹੈ। ਸਵੱਛ ਭਾਰਤ ਦੇ 10 ਵਰ੍ਹੇ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਮਿਸ਼ਨ ਨੂੰ ਇੱਕ ਵੱਡੇ ਜਨ ਅੰਦਲੋਨ ਵਿੱਚ ਬਦਲਣ ਵਿੱਚ ਸਫ਼ਾਈ ਮਿਤ੍ਰਾਂ, ਧਾਰਮਿਕ ਗੁਰੂਆਂ, ਅਥਲੀਟਾਂ, ਮਸ਼ਹੂਰ ਹਸਤੀਆਂ, ਗੈਰ ਸਰਕਾਰੀ ਸੰਗਠਨਾਂ ਅਤੇ ਮੀਡੀਆ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਵੱਛ ਭਾਰਤ ਲਈ ਭਾਰਤ ਦੇ ਸਾਬਕਾ ਅਤੇ ਮੌਜੂਦਾ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਸ਼੍ਰਮਦਾਨ ਦੇ ਰੂਪ ਵਿੱਚ ਯੋਗਦਾਨ ਦਾ ਵੀ ਜ਼ਿਕਰ ਕੀਤਾ ਅਤੇ ਦੇਸ਼ ਨੂੰ ਪ੍ਰੇਰਿਤ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਅੱਜ ਪਿੰਡਾਂ, ਸ਼ਹਿਰਾਂ ਅਤੇ ਕਲੋਨੀਆਂ ਵਿੱਚ ਹੋ ਰਹੀ ਅਨੇਕ ਸਵੱਛਤਾ ਗਤੀਵਿਧੀਆਂ ਨੂੰ ਉਜਾਗਰ ਕੀਤਾ ਅਤੇ ਰਾਜ ਦੇ ਮੰਤਰੀਆਂ, ਨੇਤਾਵਾਂ ਅਤੇ ਪ੍ਰਤੀਨਿਧੀਆਂ ਦੀ ਸਰਗਰਮ ਭਾਗੀਦਾਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦੇ ਸਵੱਛਤਾ ਪਖਵਾੜੇ ਵਿੱਚ ਕਰੋੜਾਂ ਲੋਕਾਂ ਨੇ ਸਵੱਛਤਾ ਹੀ ਸੇਵਾ ਪ੍ਰੋਗਰਾਮ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਨੇ ਕਿਹਾ ਕੇ ਸੇਵਾ ਪਖਵਾੜਾ ਦੇ 15 ਦਿਨਾਂ ਵਿੱਚ ਪੂਰੇ ਦੇਸ਼ ਵਿੱਚ 27 ਲੱਖ ਤੋਂ ਅਧਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ 28 ਕਰੋੜ ਲੋਕਾਂ ਨੇ ਹਿੱਸਾ ਲਿਆ। ਭਾਰਤ ਨੂੰ ਸਵੱਛ ਰੱਖਣ ਲਈ ਨਿਰੰਤਰ ਪ੍ਰਯਾਸਾਂ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ ਹਰੇਕ ਨਾਗਰਿਕ ਦੇ ਪ੍ਰਤੀ ਆਭਾਰ ਵਿਅਕਤ ਕੀਤਾ।

 

ਅੱਜ ਦੀ ਮਹੱਤਵਪੂਰਨ ਉਪਲਬਧੀ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਵੱਛਤਾ ਨਾਲ ਸਬੰਧਿਤ ਲਗਭਗ 10,000 ਕਰੋੜ ਰੁਪਏ ਦੇ ਪ੍ਰੋਜੈਕਟਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ‘ਮਿਸ਼ਨ ਅੰਮ੍ਰਿਤ’ ਦੇ ਤਹਿਤ ਕਈ ਸ਼ਹਿਰਾਂ ਵਿੱਚ ਪਾਣੀ ਅਤੇ ਸੀਵਰੇਜ ਸ਼ੋਧਨ ਪਲਾਂਟ ਸਥਾਪਿਤ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਚਾਹੇ ਉਹ ਨਮਾਮਿ ਗੰਗੇ ਹੋਵੇ ਜਾਂ ਜੈਵਿਕ ਕਚਰੇ ਨੂੰ ਬਾਇਓਗੈਸ ਵਿੱਚ ਬਦਲਣ ਦੇ ਗੋਬਰਧਨ ਪ੍ਰੋਜੈਕਟ, ਇਹ ਪ੍ਰੋਜੈਕਟਸ ਸਵੱਛ ਭਾਰਤ ਮਿਸ਼ਨ ਨੂੰ ਨਵੀਂਆਂ ਉਚਾਈਆਂ ‘ਤੇ ਲੈ ਜਾਣਗੇ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਦੋਂ ਭਾਰਤ ‘ਤੇ ਅਧਿਐਨ ਕੀਤਾ ਜਾਵੇਗਾ, ਤਾਂ ਸਵੱਛ ਭਾਰਤ ਮਿਸ਼ਨ ਨੂੰ 1000 ਸਾਲ ਬਾਅਦ ਵੀ ਯਾਦ ਕੀਤਾ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ, “ਸਵੱਛ ਭਾਰਤ ਮਿਸ਼ਨ ਇਸ ਸਦੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਸਫ਼ਲ ਜਨ ਅੰਦੋਲਨ ਹੈ, ਜਿਸ ਵਿੱਚ ਲੋਕਾਂ ਦੀ ਭਾਗੀਦਾਰੀ ਅਤੇ ਲੋਕਾਂ ਦੀ ਅਗਵਾਈ ਹੈ। “ਉਨ੍ਹਾਂ ਨੇ ਕਿਹਾ ਕਿ ਇਸ ਮਿਸ਼ਨ ਨੇ ਲੋਕਾਂ ਦੀ ਅਸਲ ਊਰਜਾ ਅਤੇ ਕੁਸ਼ਲਤਾ ਨੂੰ ਉਨ੍ਹਾਂ ਦੇ ਸਾਹਮਣੇ ਉਜਾਗਰ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਲਈ ਸਵੱਛਤਾ ਲੋਕਾਂ ਦੀ ਸ਼ਕਤੀ ਦੇ ਅਨੁਭਵ ਕਰਨ ਦਾ ਉਤਸਵ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਜਦੋਂ ਸਵੱਛਤਾ ਅਭਿਯਾਨ ਸ਼ੁਰੂ ਕੀਤਾ ਗਿਆ ਸੀ, ਤਾਂ ਲੱਖਾਂ ਲੋਕਾਂ ਨੇ ਇਕਜੁੱਟਤਾ ਦਿਖਾਈ ਸੀ, ਚਾਹੇ ਉਹ ਵਿਆਹ ਦਾ ਉਤਸਵ ਹੋਵੇ ਜਾਂ ਕੋਈ ਜਨਤਕ ਸਮਾਰੋਹ ਹੋਵੇ ਜਾਂ ਕੋਈ ਹੋਰ ਸਥਾਨ ਹੋਵੇ, ਸਵੱਛਤਾ ਦਾ ਸੰਦੇਸ਼ ਪ੍ਰਭਾਵੀ ਢੰਗ ਨਾਲ ਫੈਲਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਕਈ ਉਦਾਹਰਣਾਂ ਹਨ, ਜਿੱਥੇ ਬਜ਼ੁਰਗ ਮਾਤਾਵਾਂ ਨੇ ਸ਼ੌਚਾਲਯ ਬਣਾਉਣ ਲਈ ਆਪਣੇ ਪਸ਼ੂ ਵੇਚ ਦਿੱਤੇ, ਕੁਝ ਮਹਿਲਾਵਾਂ ਨੇ ਆਪਣੇ ਮੰਗਲਸੂਤਰ ਵੇਚ ਦਿੱਤੇ, ਕੁਝ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ, ਕੁਝ ਸੇਵਾਮੁਕਤ ਅਧਿਆਪਕਾਂ ਨੇ ਆਪਣੀ ਪੈਨਸ਼ਨ ਦਾਨ ਕਰ ਦਿੱਤੀ, ਕੁਝ ਸੇਵਾਮੁਕਤ ਫੌਜੀ ਕਰਮਚਾਰੀਆਂ ਨੇ ਸਵੱਛਤਾ ਦੇ ਮਿਸ਼ਨ ਲਈ ਆਪਣੀ ਸੇਵਾਮੁਕਤੀ ਲਾਭ ਦਾਨ ਕਰ ਦਿੱਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਰ ਇਹੀ ਦਾਨ ਕਿਸੇ ਮੰਦਿਰ ਜਾਂ ਕਿਸੇ ਸਮਾਰੋਹ ਵਿੱਚ ਦਿੱਤਾ ਜਾਂਦਾ, ਤਾਂ ਇਹ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਜਾਣਨਾ ਚਾਹੀਦਾ ਹੈ ਕਿ ਅਜਿਹੇ ਲੱਖਾਂ ਲੋਕ ਹਨ, ਜਿਨ੍ਹਾਂ ਦਾ ਚੇਹਰਾ ਕਦੇ ਟੀਵੀ ‘ਤੇ ਨਹੀਂ ਦਿਖਾਇਆ ਗਿਆ, ਜਿਨ੍ਹਾਂ ਦਾ ਨਾਮ ਕਦੇ ਅਖ਼ਬਾਰ ਵਿੱਚ ਨਹੀਂ ਛੱਪਿਆ, ਲੇਕਿਨ ਉਨ੍ਹਾਂ ਨੇ ਇਸ ਮਿਸ਼ਨ ਨੂੰ ਸਫ਼ਲ ਬਣਾਉਣ ਲਈ ਆਪਣਾ ਪੈਸਾ ਅਤੇ ਕੀਮਤੀ ਸਮਾਂ ਦਾਨ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਾਰੀਆਂ ਉਦਾਹਰਣਾਂ ਭਾਰਤ ਦੀ ਪ੍ਰਕਿਰਿਤੀ ਨੂੰ ਦਰਸਾਉਂਦੇ ਹਨ। ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਜਦੋਂ ਉਨ੍ਹਾਂ ਨੇ ਸਿੰਗਲ ਉਪਯੋਗ (ਸਿੰਗਲ ਯੂਜ਼) ਪਲਾਸਟਿਕ ਦੇ ਇਸਤੇਮਾਲ ਨੂੰ ਬੰਦ ਕਰਨ ਦਾ ਸੱਦਾ ਦਿੱਤਾ, ਤਾਂ ਕਈ ਲੋਕਾਂ ਨੇ ਖਰੀਦਾਰੀ ਲਈ ਜੂਟ ਅਤੇ ਕੱਪੜੇ ਦੇ ਥੈਲਿਆਂ ਦਾ ਉਪਯੋਗ ਕਰਨ ਦੀ ਪਰੰਪਰਾ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਿੰਗਲ-ਉਪਯੋਗ ਪਲਾਸਟਿਕ ਦੇ ਉਤਪਾਦਨ ਵਿੱਚ ਸ਼ਾਮਲ ਉਦਯੋਗਾਂ ਦੇ ਨਾਲ-ਨਾਲ ਲੋਕਾਂ ਦੇ ਵੀ ਆਭਾਰੀ ਹਨ, ਜਿਨ੍ਹਾਂ ਨੇ ਇਸ ਪਹਿਲ ਦਾ ਸਮਰਥਨ ਕੀਤਾ। ਉਨ੍ਹਾਂ ਨੇ ਇਸ ਪਹਿਲ ਦਾ ਸਮਰਥਨ ਕਰਨ ਵਾਲੇ ਰਾਜਨੀਤਕ ਪਾਰਟੀਆਂ ਦਾ ਵੀ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਫ਼ਿਲਮਾਂ ਦੇ ਮਾਧਿਅਮ ਨਾਲ ਸਵੱਛਤਾ ਦੇ ਸੰਦੇਸ਼ ਦੇ ਪ੍ਰਚਾਰ-ਪ੍ਰਸਾਰ ਵਿੱਚ ਭਾਰਤੀ ਫਿਲਮ ਉਦਯੋਗ ਦੇ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਕੰਮ ਨੂੰ ਸਿਰਫ਼ ਇੱਕ ਵਾਰ ਨਹੀਂ, ਬਲਕਿ ਪੀੜ੍ਹੀ-ਦਰ-ਪੀੜ੍ਹੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਕਰੀਬ 800 ਵਾਰ ਸਵੱਛਤਾ ਦੇ ਮੁੱਦੇ ਨੂੰ ਚੁੱਕਣ ਦੀ ਉਦਾਹਰਣ ਦਿੱਤੀ, ਲੋਕਾਂ ਨੇ ਇਸ ਨੂੰ ਸਭ ਤੋਂ ਅੱਗੇ ਰੱਖਿਆ ਸੀ।

 

ਪ੍ਰਧਾਨ ਮੰਤਰੀ ਨੇ ਸਵੱਛਤਾ ਦੇ ਪ੍ਰਤੀ ਲੋਕਾਂ ਦੇ ਪ੍ਰਯਾਸਾਂ ਦਾ ਜ਼ਿਕਰ ਕੀਤਾ ਅਤੇ ਕਿਹਾ, “ਸਵੱਛਤਾ ਸੰਗਰਾਮ ਦੌਰਾਮ ਮਹਾਤਮਾ ਗਾਂਧੀ ਨੇ ਸਵੱਛਤਾ ਦਾ ਮਾਰਗ ਦਿਖਾਇਆ ਸੀ। “ਉਨ੍ਹਾਂ ਨੇ ਭਾਰਤ ਦੀ ਸੁਤੰਤਰਤਾ ਦੇ ਬਾਅਦ ਤੋਂ ਪਿਛਲੀਆਂ ਸਰਕਾਰਾਂ ਦੁਆਰਾ ਸਵੱਛਤਾ ਦੇ ਪ੍ਰਤੀ ਉਪੇਖਿਆ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮਹਾਤਮਾ ਗਾਂਧੀ ਦਾ ਨਾਮ ਆਪਣੇ ਰਾਜਨੀਤਕ ਲਾਭ ਅਤੇ ਵੋਟ ਬੈਂਕ ਦੇ ਲਈ ਇਸਤੇਮਾਲ ਕੀਤਾ, ਉਹ ਹੁਣ ਉਨ੍ਹਾਂ ਦੀਆਂ ਪ੍ਰਮੁੱਖਾਂ ਗੱਲਾਂ ਨੂੰ ਭੁੱਲ ਗਏ ਹਨ। ਉਨ੍ਹਾਂ ਨੇ ਕਿਹਾ ਕਿ ਗੰਦਗੀ ਅਤੇ ਪਖਾਨਿਆਂ ਦੀ ਕਮੀ ਨੂੰ ਕਦੇ ਵੀ ਰਾਸ਼ਟਰੀ ਮੁੱਦਾ ਨਹੀਂ ਮੰਨਿਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ, ਸਮਾਜ ਵਿੱਚ ਇਸ ਵਿਸ਼ੇ ‘ਤੇ ਕੋਈ ਚਰਚਾ ਨਹੀਂ ਹੋਈ ਅਤੇ ਗੰਦਗੀ ਜੀਵਨ ਦਾ ਹਿੱਸਾ ਬਣ ਗਈ। ਉਨ੍ਹਾਂ ਨੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਇਸ ਮੁੱਦੇ ਨੂੰ ਉਠਾਉਣ ਦੇ ਬਾਅਦ ਆਲੋਚਨਾ ਦਾ ਸਾਹਮਣਾ ਕਰਨ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਕਿਹਾ, “ਪ੍ਰਧਾਨ ਮੰਤਰੀ ਦੀ ਪਹਿਲੀ ਪ੍ਰਾਥਮਿਕਤਾ ਆਮ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣਾ ਹੈ। “ਉਨ੍ਹਾਂ ਨੇ ਸ਼ੌਚਾਲਯ ਅਤੇ ਸੈਨਿਟਰੀ ਪੈਡ ਦੇ ਬਾਰੇ ਗੱਲ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਅੱਜ ਦੇਖੇ ਜਾ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦਸ ਸਾਲ ਪਹਿਲਾਂ ਤੱਕ ਭਾਰਤ ਦੀ 60 ਪ੍ਰਤੀਸ਼ਤ ਤੋਂ ਅਧਿਕ ਆਬਾਦੀ ਪਖਾਨਿਆਂ ਦੀ ਕਮੀ ਦੇ ਕਾਰਨ ਖੁੱਲ੍ਹੇ ਵਿੱਚ ਸ਼ੌਚ ਕਰਨ ਲਈ ਮਜ਼ਬੂਤ ਸੀ। ਉਨ੍ਹਾਂ ਨੇ ਕਿਹਾ ਕਿ ਇਹ ਮਾਨਵੀ ਗਰਿਮਾ ਦੇ ਵਿਰੁੱਧ ਹੈ ਅਤੇ ਦੇਸ਼ ਦੇ ਗ਼ਰੀਬਾਂ, ਦਲਿਤਾਂ, ਕਬਾਇਲੀਆਂ ਅਤੇ ਪਿਛੜੇ ਭਾਈਚਾਰਿਆਂ ਦੇ ਪ੍ਰਤੀ ਅਸਨਮਾਨਜਨਕ ਹੈ, ਜੋ ਪੀੜ੍ਹੀ-ਦਰ-ਪੀੜ੍ਹੀ ਚਲਦਾ ਆ ਰਿਹਾ ਹੈ। ਸ਼੍ਰੀ ਮੋਦੀ ਨੇ ਪਖਾਨਿਆਂ ਦੀ ਕਮੀ ਦੇ ਕਾਰਨ ਮਾਤਾਵਾਂ, ਭੈਣਾਂ ਅਤੇ ਬੇਟੀਆਂ ਦੀ ਪੀੜਾ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਲਈ ਖ਼ਤਰਿਆਂ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਖੁੱਲ੍ਹੇ ਵਿੱਚ ਸ਼ੌਚ ਤੋਂ ਹੋਣ ਵਾਲੀ ਗੰਦਗੀ ਨੇ ਬੱਚਿਆਂ ਦੇ ਜੀਵਨ ਨੂੰ ਖ਼ਤਰੇ ਵਿੱਚ ਪਾ ਦਿੱਤਾ ਸੀ ਅਤੇ ਇਹ ਬਾਲ ਮੌਤ ਦਰ ਦਾ ਇੱਕ ਵੱਡਾ ਕਾਰਨ ਹੈ।

ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਦੇਸ਼ ਲਈ ਅਜਿਹੀ ਤਰਸਯੋਗ ਸਥਿਤੀ ਵਿੱਚ ਬਣੇ ਰਹਿਣ ਮੁਸ਼ਕਿਲ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਤੈਅ ਕੀਤਾ ਕਿ ਚੀਜ਼ਾਂ ਅਜਿਹੀਆਂ ਹੀ ਨਹੀਂ ਜਾਰੀ ਰਹਿ ਸਕਦੀਆਂ। ਉਨ੍ਹਾਂ ਨੇ ਕਿਹਾ ਕਿ ਇਸ ਸਰਕਾਰ ਨੇ ਇਸ ਨੂੰ ਰਾਸ਼ਟਰੀ ਅਤੇ ਮਨੁੱਖੀ ਚੁਣੌਤੀ ਮੰਨਿਆ ਅਤੇ ਇਸ ਦੇ ਸਮਾਧਾਨ ਲਈ ਅਭਿਯਾਨ ਚਲਾਇਆ ਅਤੇ ਇੱਥੋਂ ਹੀ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੁਝ ਹੀ ਸਮੇਂ ਵਿੱਚ ਕਰੋੜਾਂ ਭਾਰਤੀਆਂ ਨੇ ਚਮਤਕਾਰ ਕਰ ਕੇ ਦਿਖਾਇਆ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਦੇਸ਼ ਵਿੱਚ 12 ਕਰੋੜ ਤੋਂ ਅਧਿਕ ਸ਼ੌਚਾਲਯ ਬਣਾਏ ਗਏ ਅਤੇ ਸ਼ੌਚਾਲਯ ਕਵਰੇਜ ਦਾ ਦਾਇਰਾ ਪਹਿਲੇ ਦੇ 40 ਪ੍ਰਤੀਸ਼ਤ ਤੋਂ ਵਧ ਕੇ 100 ਪ੍ਰਤੀਸ਼ਤ ਹੋ ਗਿਆ ।

 

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਦੇਸ਼ ਦੇ ਆਮ ਲੋਕਾਂ ਦੇ ਜੀਵਨ ‘ਤੇ ਸਵੱਛ ਭਾਰਤ ਮਿਸ਼ਨ ਦਾ ਪ੍ਰਭਾਵ ਅਨਮੋਲ ਹੈ। ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਟਿਊਟ ਵਾਸ਼ਿੰਗਟਨ, ਯੂਨੀਵਰਸਿਟੀ ਆਫ ਕੈਲੀਫੋਰਨੀਆ ਅਤੇ ਓਹੀਯੋ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਸੰਯੁਕਤ ਤੌਰ ‘ਤੇ ਕੀਤੇ ਗਏ ਇੱਕ ਪ੍ਰਸਿੱਧ ਅੰਤਰਰਾਸ਼ਟਰੀ ਪੱਤ੍ਰਿਕਾ ਦੇ ਹਾਲ ਦੇ ਅਧਿਐਨ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਸਵੱਛ ਭਾਰਤ ਮਿਸ਼ਨ ਨਾਲ ਹਰ ਵਰ੍ਹੇ 60 ਤੋਂ 70 ਹਜ਼ਾਰ ਬੱਚਿਆਂ ਦੀ ਜਾਨ ਬਚ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 2014 ਤੋਂ 2019 ਦੇ ਦਰਮਿਆਨ 3 ਲੱਖ ਲੋਕਾਂ ਦੀ ਜਾਨ ਬਚਾਈ ਗਈ, ਜੋ ਡਾਇਰੀਆ ਦੇ ਕਾਰਨ ਗੁਆ ਦਿੱਤੀ ਜਾਂਦੀ। ਉਨ੍ਹਾਂ ਨੇ ਯੂਨੀਸੈੱਫ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਘਰ ਵਿੱਚ ਸ਼ੌਚਾਲਯ ਬਣਨ ਨਾਲ ਹੁਣ 90 ਪ੍ਰਤੀਸ਼ਤ ਤੋਂ ਅਧਿਕ ਮਹਿਲਾਵਾਂ ਸੁਰੱਖਿਅਤ ਮਹਿਸੂਸ ਕਰਦੀਆਂ ਹਨ ਅਤੇ ਸਵੱਛ ਭਾਰਤ ਮਿਸ਼ਨ ਦੇ ਕਾਰਨ ਮਹਿਲਾਵਾਂ ਵਿੱਚ ਸੰਕ੍ਰਮਣ ਨਾਲ ਹੋਣ ਵਾਲੀਆਂ ਬਿਮਾਰੀਆਂ ਵਿੱਚ ਵੀ ਕਾਫੀ ਕਮੀ ਆਈ ਹੈ। ਸ਼੍ਰੀ ਮੋਦੀ ਨੇ ਅੱਗੇ ਦੱਸਿਆ ਕਿ ਲੱਖਾਂ ਸਕੂਲਾਂ ਵਿੱਚ ਲੜਕੀਆਂ ਦੇ ਲਈ ਅਲੱਗ ਤੋਂ ਸ਼ੌਚਾਲਯ ਬਨਣ ਨਾਲ, ਸਕੂਲ ਛੱਡਣ ਦੀ ਦਰ ਵਿੱਚ ਕਮੀ ਆਈ ਹੈ। ਉਨ੍ਹਾਂ ਨੇ ਯੂਨੀਸੈੱਫ ਦੇ ਇੱਕ ਹੋਰ ਅਧਿਐਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਵੱਛਤਾ ਦੇ ਕਾਰਨ ਪਿੰਡਾਂ ਵਿੱਚ ਪਰਿਵਾਰਾਂ ਨੂੰ ਹਰ ਵਰ੍ਹੇ
ਔਸਤਨ 50 ਹਜ਼ਾਰ ਰੁਪਏ ਦੀ ਬੱਚਤ  ਹੋ ਰਹੀ ਹੈ, ਜੋ ਪਹਿਲਾਂ ਬਿਮਾਰੀਆਂ ਦੇ ਇਲਾਜ ‘ਤੇ ਖਰਚ ਹੋ ਜਾਂਦੇ ਸਨ।

ਸਵੱਛ ਭਾਰਤ ਮਿਸ਼ਨ ਨਾਲ ਆਈ ਜਨ ਜਾਗਰੂਕਤਾ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਗੋਰਖਪੁਰ ਵਿੱਚ ਦਿਮਾਗੀ ਬੁਖਾਰ ਨਾਲ ਬੱਚਿਆਂ ਦੀ ਮੌਤ ਦੀ ਉਦਾਹਰਣ ਦਿੱਤੀ, ਜਿਸ ਦਾ ਸਮਾਧਾਨ ਸਵੱਛਤਾ ‘ਤੇ ਜ਼ੋਰ ਦਿੰਦੇ ਹੋਏ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਵੱਛਤਾ ਨਾਲ ਜੁੜੀ ਪ੍ਰਤਿਸ਼ਠਾ ਵਿੱਚ ਵਾਧੇ ਨਾਲ ਦੇਸ਼ ਵਿੱਚ ਬਹੁਤ ਵੱਡਾ ਮਨੋਵਿਗਿਆਨਿਕ ਪਰਿਵਰਤਨ ਆਇਆ ਹੈ। ਉਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਦੁਆਰਾ ਸੋਚ ਵਿੱਚ ਲਿਆਂਦੇ ਗਏ ਬਦਲਾਅ ਦਾ ਜ਼ਿਕਰ ਕੀਤਾ ਅਤੇ ਸਫਾਈ ਕਾਰਜ ਵਿੱਚ ਸ਼ਾਮਲ ਲੋਕਾਂ ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੂੰ ਪਹਿਲਾਂ ਨੀਚ ਸਮਝਿਆ ਜਾਂਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਸਫਾਈਕਰਮੀਆਂ ਨੂੰ ਸਨਮਾਨ ਮਿਲਿਆ, ਤਾਂ ਉਨ੍ਹਾਂ ਨੂੰ ਵੀ ਦੇਸ਼ ਨੂੰ ਬਦਲਣ ਵਿੱਚ ਆਪਣੀ ਭੂਮਿਕਾ ‘ਤੇ ਮਾਣ ਮਹਿਸੂਸ ਹੋਇਆ। ਸਵੱਛ ਭਾਰਤ ਅਭਿਯਾਨ ਨੇ ਲੱਖਾਂ ਸਫਾਈ ਮਿਤ੍ਰਾਂ ਨੂੰ ਮਾਣ ਮਹਿਸੂਸ ਕਰਵਾਇਆ ਹੈ।” ਉਨ੍ਹਾਂ ਨੇ ਸਫਾਈ ਮਿਤ੍ਰਾਂ ਲਈ ਸਨਮਾਨ ਜਨਕ ਜੀਵਨ ਅਤੇ ਸੁਰੱਖਿਆ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸੈਪਟਿਕ ਟੈਂਕ ਵਿੱਚ ਲੋਕਾਂ ਦੇ ਕੰਮ ਕਰਨ ਲਈ ਜਾਣ ਨਾਲ ਉਤਪੰਨ ਹੋਈਆਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਪ੍ਰਯਾਸ ਕੀਤੇ ਜਾ ਰਹੇ ਹਨ ਅਤੇ ਦੱਸਿਆ ਕਿ ਸਰਕਾਰ ਇਸ ਸਬੰਧ ਵਿੱਚ ਨਿਜੀ ਅਤੇ ਜਨਤਕ ਖੇਤਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ,“ ਅਸੀਂ ਪੇਸ਼ੇਵਰਾਂ ਅਤੇ ਸਟਾਰਟਅੱਪਸ ਨੂੰ ਵੀ ਪ੍ਰੋਤਸਾਹਿਤ ਕਰ ਰਹੇ ਹਾਂ।”

 

ਸਵੱਛ ਭਾਰਤ ਅਭਿਯਾਨ ਦੇ ਵਿਆਪਕ ਤੌਰ ‘ਤੇ ਵਿਸਤਾਰਿਤ ਦਾਇਰੇ ‘ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਕੇਵਲ  ਸਵੱਛਤਾ ਪ੍ਰੋਗਰਾਮ ਨਹੀਂ ਹੈ ਅਤੇ ਅੱਜ ਸਵੱਛਤਾ, ਸਮ੍ਰਿੱਧੀ ਦਾ ਨਵਾਂ ਮਾਰਗ ਬਣਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਅਭਿਯਾਨ ਦੇਸ਼ ਦੇ ਵੱਡੇ ਪੈਮਾਨੇ ‘ਤੇ ਰੋਜ਼ਗਾਰ ਦਾ ਸਿਰਜਣ ਵੀ ਕਰ ਰਿਹਾ ਹੈ ਅਤੇ ਪਿਛਲੇ ਕੁਝ ਵਰ੍ਹਿਆਂ ਵਿੱਚ ਕਰੋੜਾਂ ਸ਼ੌਚਾਲਿਆਂ ਦੇ ਨਿਰਮਾਣ ਤੋਂ ਕਈ ਖੇਤਰਾਂ ਨੂੰ ਲਾਭ ਹੋਏ ਹਨ ਅਤੇ ਕਈ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿੰਡਾਂ ਵਿੱਚ ਰਾਜਮਿਸਤਰੀ, ਪਲੰਬਰ, ਮਜ਼ਦੂਰ ਜਿਹੇ ਕਈ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਯੂਨੀਸੈੱਫ ਦਾ ਅਨੁਮਾਨ ਹੈ ਕਿ ਇਸ ਮਿਸ਼ਨ ਦੇ ਕਾਰਨ ਲਗਭਗ 1.25 ਕਰੋੜ ਲੋਕਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਰੋਜ਼ਗਾਰ ਮਿਲਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਮਹਿਲਾ ਰਾਜਮਿਸਤਰੀਆਂ ਦੀ ਇੱਕ ਨਵੀਂ ਪੀੜ੍ਹੀ ਸਵੱਛ ਭਾਰਤ ਅਭਿਯਾਨ ਦਾ ਇੱਕ ਵੱਡਾ ਪਰਿਣਾਮ ਰਹੀ ਹੈ ਅਤੇ ਸਾਡੇ ਨੌਜਵਾਨਾਂ ਨੂੰ ਵੀ ਸਵੱਛਤਾ-ਤਕਨੀਕ ਦੇ ਜ਼ਰੀਏ ਰੋਜ਼ਗਾਰ ਹੋਰ ਬਿਹਤਰ ਅਵਸਰ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਸਵੱਛਤਾ-ਤਕਨੀਕ ਨਾਲ ਸਬੰਧਿਤ ਲਗਭਗ 5 ਹਜ਼ਾਰ ਸਟਾਰਟਅੱਪਸ ਰਜਿਸਟਰਡ ਹਨ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਚਾਹੇ ਉਹ ਵੇਸਟ ਤੋਂ ਧਨ ਸਿਰਜਣ ਹੋਵੇ, ਵੇਸਟ ਦਾ ਕਲੈਕਸ਼ਨ ਅਤੇ ਟ੍ਰਾਂਸਪੋਰਟੇਸ਼ਨ ਹੋਵੇ, ਜਾਂ ਪਾਣੀ ਦਾ ਮੁੜ ਪਯੋਗ ਅਤੇ ਰੀਸਾਈਕਲਿੰਗ ਹੋਵੇ; ਜਲ ਅਤੇ ਸਵੱਛਤਾ ਖੇਤਰ ਵਿੱਚ ਕਈ ਨਵੇਂ ਅਵਸਰ ਪੈਦਾ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਨੁਮਾਨ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਇਸ ਖੇਤਰ ਵਿੱਚ ਰੋਜ਼ਗਾਰ ਦੇ 65 ਲੱਖ ਨਵੇਂ ਅਵਸਰ ਸਿਰਜਿਤ ਹੋਣਗੇ ਅਤੇ ਸਵੱਛ ਭਾਰਤ ਮਿਸ਼ਨ ਨਿਸ਼ਚਿਤ ਤੌਰ ‘ਤੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਪ੍ਰਧਾਨ ਮੰਤਰੀ ਨੇ ਕਿਹਾ, “ਸਵੱਛ ਭਾਰਤ ਮਿਸ਼ਨ ਨੇ ਭਾਰਤ ਵਿੱਚ ਚੱਕਰੀ ਅਰਥਵਿਵਸਥਾ ਨੂੰ ਮਹੱਤਵਪੂਰਨ ਹੁਲਾਰਾ ਦਿੱਤਾ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਘਰਾਂ ਤੋਂ ਨਿਕਲਣ ਵਾਲੇ ਕਚਰੇ ਨੂੰ ਹੁਣ ਕੀਮਤੀ ਸੰਸਾਧਨਾਂ ਵਿੱਚ ਬਦਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਘਰੇਲੂ ਕਚਰੇ ਤੋਂ ਖਾਦ, ਬਾਇਓਗੈਸ, ਬਿਜਲੀ ਅਤੇ ਸੜਕ ਨਿਰਮਾਣ ਵਿੱਚ ਇਸਤੇਮਾਲ ਹੋਣ ਵਾਲੇ ਚਾਰਕੋਲ ਜਿਹੇ ਪਦਾਰਥਾਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਗੋਬਰਧਨ ਯੋਜਨਾ ਦੀ ਸਫਲਤਾ ਦੀ ਗੱਲ ਕੀਤੀ, ਜੋ ਗ੍ਰਾਮੀਣ ਅਤੇ ਸ਼ਹਿਰੀ ਦੋਵੇਂ ਖੇਤਰਾਂ ਵਿੱਚ ਬਦਲਾਅ ਦਾ ਇੱਕ ਪ੍ਰਮੁੱਖ ਸੰਚਾਲਕ ਰਿਹਾ ਹੈ ਅਤੇ ਦੱਸਿਆ ਕਿ ਗੋਬਰਧਨ ਯੋਜਨਾ ਦੇ ਤਹਿਤ ਪਿੰਡਾਂ ਵਿੱਚ ਸੈਂਕੜੇ ਬਾਇਓਗੈਸ ਪਲਾਂਟਸ ਲਗਾਏ ਗਏ ਹਨ, ਜਿੱਥੇ ਪਸ਼ੂ ਵੇਸਟ ਨੂੰ ਬਾਇਓਗੈਸ ਵਿੱਚ ਬਦਲਿਆ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਭਰ ਵਿੱਚ ਸੈਂਕੜੇ ਕੰਪ੍ਰੈੱਸਡ ਬਾਇਓਗੈਸ ਪਲਾਂਟ ਵੀ ਸਥਾਪਿਤ ਕੀਤੇ ਗਏ ਹਨ। ਅੱਜ ਕਈ ਨਵੇਂ ਸੀਬੀਜੀ ਪਲਾਂਟਸ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਇਸ ਪਹਿਲ ਨੂੰ ਹੋਰ ਅੱਗੇ ਵਧਾਉਣ ਲਈ ਨਵੇਂ ਪ੍ਰੋਜੋਕਟਸ ਦੀ ਵੀ ਸ਼ੁਰੂਆਤ ਕੀਤੀ ਗਈ ਹੈ।

ਭਵਿੱਖ ਦੀਆਂ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ, ਪੀਐੱਮ ਮੋਦੀ ਨੇ ਅਰਥਵਿਵਸਥਾ ਅਤੇ ਸ਼ਹਿਰੀਕਰਣ ਵਿੱਚ ਤੇਜ਼ੀ ਨਾਲ ਹੋ ਰਹੇ ਬਦਲਾਵਾਂ ਦੇ ਪ੍ਰਤੀ ਅਨੁਕੂਲ ਹੋਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਣ ਅਤੇ ਕਚਰੇ ਦੇ ਉਤਪਾਦਨ ਦਾ ਮੁਕਾਬਲਾ ਕਰਨ ਲਈ ਕੁਸ਼ਲ ਵੇਸਟ ਮੈਨੇਜਮੈਂਟ ਸੁਨਿਸ਼ਚਿਤ ਕਰਨ ਵਿੱਚ ਰਣਨੀਤੀਆਂ ਦੇ ਵਿਸਤਾਰ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਿਰਮਾਣ ਵਿੱਚ ਅਜਿਹੀਆਂ ਟੈਕਨੋਲੋਜੀਆਂ ਦੇ ਵਿਕਾਸ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ, ਜੋ ਰੀਸਾਈਕਲ ਕੀਤੀ ਸਮੱਗਰੀ ਦੇ ਉਪਯੋਗ ਨੂੰ ਹੁਲਾਰਾ ਦਿੰਦੀਆਂ ਹੋਣ ਅਤੇ ਕਿਹਾ ਕਿ ਆਵਾਸ ਪਰਿਸਰਾਂ ਲਈ ਅਜਿਹੇ ਡਿਜ਼ਾਈਨ ਤਿਆਰ ਕੀਤੇ ਜਾਣੇ ਚਾਹੀਦੇ ਹਨ, ਜੋ ਜ਼ੀਰੋ ਜਾਂ ਮਿਨੀਮਮ ਵੇਸਟ ਡਿਸਚਾਰਜ ਕਰਦੇ ਹੋਣ। ਸ਼੍ਰੀ ਮੋਦੀ ਨੇ ਇਹ ਸੁਨਿਸ਼ਚਿਤ ਕਰਨ ਦੇ ਲਈ ਪ੍ਰਯਾਸ ਕਰਨ ‘ਤੇ ਜ਼ੋਰ ਦਿੱਤਾ ਕਿ ਪਾਣੀ ਦਾ ਦੁਰਉਪਯੋਗ ਨਾ ਹੋਵੇ ਅਤੇ ਉਪਯੋਗ ਤੋਂ ਪਹਿਲਾਂ ਵੇਸਟ ਵਾਟਰ ਦਾ ਸ਼ੋਧਨ ਕੀਤਾ ਜਾਵੇ। ਨਮਾਮੀ ਗੰਗੇ ਮਿਸ਼ਨ ਨੂੰ ਨਦੀ ਦੀ ਸਫਾਈ ਲਈ ਇੱਕ ਮਾਡਲ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਗੰਗਾ ਨਦੀ ਕਾਫੀ ਸਾਫ ਹੋ ਗਈ ਹੈ। ਉਨ੍ਹਾਂ ਨੇ ਅੰਮ੍ਰਿਤ ਮਿਸ਼ਨ ਅਤੇ ਅੰਮ੍ਰਿਤ ਸਰੋਵਰ ਪਹਿਲਾਂ ਦਾ ਜ਼ਿਕਰ ਕੀਤਾ, ਜੋ ਮਹੱਤਵਪੂਰਨ ਬਦਲਾਅ ਲਿਆ ਰਹੇ ਹਾਂ। ਉਨ੍ਹਾਂ ਨੇ ਜਲ ਸੰਭਾਲ, ਸ਼ੁੱਧੀਕਰਣ ਅਤੇ ਨਦੀਆਂ ਦੀ ਸਫਾਈ ਲਈ ਨਵੀਆਂ ਟੈਕਨੋਲੋਜੀਆਂ ਵਿੱਚ ਨਿਰੰਤਰ ਨਿਵੇਸ਼ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਪੀਐੱਮ ਮੋਦੀ ਨੇ ਸਵੱਛਤਾ ਅਤੇ ਟੂਰਿਜ਼ਮ ਦਰਮਿਆਨ ਸਬੰਧਾਂ ‘ਤੇ ਚਾਨਣਾ ਪਾਇਆ ਤੇ ਕਿਹਾ ਕਿ ਸਵੱਛ ਟੂਰਿਜ਼ਮ ਡੈਸਟਨੇਸ਼ਨਜ਼ ਅਤੇ ਵਿਰਾਸਤੀ ਸਥਲ ਵਿਜ਼ੀਟਰਾਂ ਦੇ ਅਨੁਭਵ ਨੂੰ ਵਧਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਟੂਰਿਸਟ-ਸਪੌਟਸ, ਆਸਥਾ ਸਥਲਾਂ ਅਤੇ ਵਿਰਾਸਤੀ ਸਥਲਾਂ ਨੂੰ ਸਾਫ ਅਤੇ ਚੰਗੀ ਤਰ੍ਹਾਂ ਪ੍ਰਬੰਧਿਤ ਰੱਖਣਾ ਮਹੱਤਵਪੂਰਨ ਹੈ।

 

 

ਪਿਛਲੇ ਦਹਾਕੇ ਵਿੱਚ ਹੋਈ ਪ੍ਰਗਤੀ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ,“ਸਵੱਛ ਭਾਰਤ ਦੇ ਇਨ੍ਹਾਂ ਦਸ ਵਰ੍ਹਿਆਂ ਵਿੱਚ ਅਸੀਂ ਬਹੁਤ ਕੁਝ ਹਾਸਲ ਕੀਤਾ ਹੈ, ਲੇਕਿਨ ਸਾਡਾ ਮਿਸ਼ਨ ਹਾਲੇ ਪੂਰਾ ਨਹੀਂ ਹੋਇਆ ਹੈ। ਸੱਚਾ ਬਦਲਾਅ ਤਦ ਹੁੰਦਾ ਹੈ, ਜਦੋਂ ਹਰੇਕ ਨਾਗਰਿਕ ਸਵੱਛਤਾ ਨੂੰ ਆਪਣਾ ਕਰਤੱਵ ਅਤੇ ਜ਼ਿੰਮੇਦਾਰੀ ਮੰਨਦਾ ਹੈ। “ਪ੍ਰਧਾਨ ਮੰਤਰੀ ਮੋਦੀ ਨੇ ਸਵੱਛ ਭਾਰਤ ਮਿਸ਼ਨ ਪ੍ਰਤੀ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਅਤੇ ਸਵੱਛ ਭਾਰਤ ਦੇ ਲਕਸ਼ ਨੂੰ ਹਾਸਲ ਕਰਨ ਦੇ ਲਈ ਹਰ ਨਾਗਰਿਕ ਦੀ ਨਿਰੰਤਰ ਭਾਗੀਦਾਰੀ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਦਾ ਮਿਸ਼ਨ ਇੱਕ ਦਿਨ ਦਾ ਨਹੀਂ, ਬਲਕਿ ਪੂਰੇ ਜੀਵਨ ਦਾ ਸੰਸਕਾਰ ਹੈ ਅਤੇ ਇਸ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛਤਾ ਹਰ ਨਾਗਰਿਕ ਦੀ ਸਹਿਜ ਪ੍ਰਵਿਰਤੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਹਰ ਦਿਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਗਲੀ ਪੀੜ੍ਹੀ ਦੇ ਬੱਚਿਆਂ ਨੂੰ ਕਿਹਾ ਕਿ ਉਹ ਤਦ ਤੱਕ ਨਾ ਰੁਕਣ, ਜਦ ਤੱਕ ਭਾਰਤ ਵਾਸਤਵ ਵਿੱਚ ਸਵੱਛ ਨਾ ਹੋ ਜਾਵੇ।

ਪ੍ਰਧਾਨ ਮੰਤਰੀ ਨੇ ਰਾਜ ਸਰਕਾਰਾਂ ਨੂੰ ਵੀ ਜ਼ਿਲ੍ਹਾ, ਬਲਾਕ, ਪਿੰਡ ਅਤੇ ਸਥਾਨਕ ਪੱਧਰ ‘ਤੇ ਸਵੱਛਤਾ ਪਹਿਲ ਨੂੰ ਲਾਗੂ ਕਰਨ ਵਿੱਚ ਆਪਣੇ ਪ੍ਰਯਾਸਾਂ ਨੂੰ ਤੇਜ਼ ਕਰਨ ਲਈ ਕਿਹਾ। ਉਨ੍ਹਾਂ ਨੇ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਸਭ ਤੋਂ ਸਵੱਛ ਸਕੂਲਾਂ, ਹਸਪਤਾਲਾਂ ਅਤੇ ਦਫ਼ਤਰਾਂ ਦੇ ਲਈ ਪ੍ਰਤੀਯੋਗਿਤਾ ਆਯੋਜਿਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨਗਰਪਾਲਿਕਾਵਾਂ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਜਨਤਕ ਸ਼ੌਚਾਲਿਆਂ ਦਾ ਰੱਖ ਰਖਾਓ ਚੰਗਾ ਹੋਵੇ ਅਤੇ ਸਫਾਈ ਵਿਵਸਥਾ ਪੁਰਾਣੇ ਤੌਰ-ਤਰੀਕਿਆਂ ‘ਤੇ ਨਾ ਵਾਪਸ ਜਾਵੇ। ਉਨ੍ਹਾਂ ਨੇ ਸਥਾਨਕ ਸੰਸਥਾਵਾਂ ਨੂੰ ਸਵੱਛਤਾ ਬੁਨਿਆਦੀ ਢਾਂਚੇ ਅਤੇ ਇਨ੍ਹਾਂ ਦੇ ਰੱਖ ਰਖਾਓ ਨੂੰ ਪ੍ਰਾਥਮਿਕਤਾ ਦੇਣ ਦੀ ਵੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਨਾਗਰਿਕਾਂ ਨੂੰ ਇਹ ਸੰਕਲਪ ਦੇਣ ਦੇ ਲਈ ਪ੍ਰੋਤਸ਼ਾਹਿਤ ਕੀਤਾ ਕਿ ਉਹ ਜਿੱਥੇ ਵੀ ਹੋਣ, ਚਾਹੇ ਘਰ ‘ਤੇ ਹੋਣ, ਆਪਣੇ ਪੜੌਸ ਵਿੱਚ ਹੋਣ ਜਾਂ ਆਪਣੇ ਕਾਰਜਸਥਲ ‘ਤੇ ਹੋਣ, ਸਵੱਛਤਾ ਬਣਾਏ ਰੱਖਣਗੇ। ਉਨ੍ਹਾਂ ਨੇ ਕਿਹਾ, “ਜਿਸ ਤਰ੍ਹਾਂ ਅਸੀਂ ਆਪਣੇ ਪੂਜਾ ਸਥਾਨਾਂ ਨੂੰ ਸਾਫ ਰੱਖਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਸਵੱਛਤਾ ਦੇ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ,” ਉਨ੍ਹਾਂ ਨੇ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਸਵੱਛਤਾ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਦੇਸ਼ਾਂ ਨੂੰ ਹਾਸਲ ਕਰਨ ਪ੍ਰਤੀ ਵਿਸ਼ਵਾਸ ਵਿਅਕਤ ਕੀਤਾ ਅਤੇ ਨਾਗਰਿਕਾਂ ਨੂੰ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਮਹਾਤਮਾ ਗਾਂਧੀ ਦੇ ਸਿਧਾਂਤਾਂ ਦਾ ਪਾਲਣ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਤਸ਼ਾਹਿਤ ਕੀਤਾ।

 

ਇਸ ਅਵਸਰ ‘ਤੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ, ਕੇੰਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ.ਪਾਟਿਲ, ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ ਅਤੇ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਡਾ. ਰਾਜ ਭੂਸ਼ਣ ਚੌਧਰੀ ਵੀ ਉਪਸਥਿਤ ਸਨ।

ਪਿਛੋਕੜ

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਸਵੱਛਤਾ ਅਤੇ ਸਫਾਈ ਨਾਲ ਜੁੜੇ 9600 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਸ਼ਾਮਲ ਹਨ- 6,800 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ, ਜਿਨ੍ਹਾਂ ਦਾ ਉਦੇਸ਼ ਅਮਰੁਤ ਅਤੇ ਅਮਰੁਤ 2.0 ਦੇ ਤਹਿਤ ਸ਼ਹਿਰੀ ਜਲ ਅਤੇ ਸੀਵੇਜ਼ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਹੈ; ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦੇ ਤਹਿਤ 1550 ਕਰੋੜ ਰੁਪਏ ਤੋਂ ਅਧਿਕ ਦੇ 10 ਪ੍ਰੋਜੈਕਟਸ, ਜੋ ਗੰਗਾ ਬੇਸਿਨ ਖੇਤਰਾਂ ਵਿੱਚ ਜਲ ਗੁਣਵੱਤਾ ਅਤੇ ਵੇਸਟ ਮੈਨੇਜਮੈਂਟ ਵਿੱਚ ਸੁਧਾਰ ‘ਤੇ ਕੇਂਦ੍ਰਿਤ ਹਨ ਅਤੇ ਗੋਬਰਧਨ ਯੋਜਨਾ ਦੇ ਤਹਿਤ 1332 ਕਰੋੜ ਰੁਪਏ ਤੋਂ ਅਧਿਕ ਦੇ 15 ਕੰਪ੍ਰੈੱਸਡ ਬਾਇਓ ਗੈਸ (ਸੀਬੀਜੀ) ਪਲਾਂਟ ਪ੍ਰੋਜੈਕਟਸ।

 

ਸਵੱਛ ਭਾਰਤ ਦਿਵਸ ਪ੍ਰੋਗਰਾਮ, ਭਾਰਤ ਦੀਆਂ ਦਹਾਕੇ ਭਰ ਦੀਆਂ ਸਵੱਛਤਾ ਉਪਲਬਧੀਆਂ ਅਤੇ ਹਾਲ ਹੀ ਵਿੱਚ ਸੰਪੰਨ ਸਵੱਛਤਾ ਹੀ ਸੇਵਾ ਅਭਿਯਾਨ ਦੀਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਇਸ ਰਾਸ਼ਟਰੀ ਪ੍ਰਯਾਸ ਦੇ ਅਗਲੇ ਪੜਾਅ ਦੇ ਲਈ ਵੀ ਮੰਚ ਤਿਆਰ ਕਰੇਗਾ। ਇਸ ਵਿੱਚ ਸਥਾਨਕ ਸਰਕਾਰੀ ਸੰਸਥਾਵਾਂ, ਮਹਿਲਾ ਸਮੂਹਾਂ, ਯੁਵਾ ਸੰਗਠਨਾਂ ਅਤੇ ਭਾਈਚਾਰਕ ਮੋਹਰੀ ਵਿਅਕਤੀਆਂ ਦੀ ਰਾਸ਼ਟਰਵਿਆਪੀ ਭਾਗੀਦਾਰੀ ਵੀ ਸ਼ਾਮਲ ਹੋਵੇਗੀ, ਜਿਸ ਨਾਲ ਭਾਰਤ ਦੇ ਹਰ ਕੋਨੇ ਤੱਕ ਸੰਪੂਰਨ ਸਵੱਛਤਾ ਦੀ ਭਾਵਨਾ ਦਾ ਪਹੁੰਚਣਾ ਸੁਨਿਸ਼ਚਿਤ ਹੋਵੇਗਾ।

ਸਵੱਛਤਾ ਹੀ ਸੇਵਾ 2024 ਦਾ ਵਿਸ਼ਾ ‘ਸਵਭਾਵ ਸਵੱਛਤਾ, ਸੰਸਕਾਰ ਸਵੱਛਤਾ’ ਨੇ ਇੱਕ ਵਾਰ ਫਿਰ ਦੇਸ਼ ਨੂੰ ਸਵੱਛਤਾ, ਜਨ ਸਿਹਤ ਅਤੇ ਵਾਤਾਵਰਣ ਸਥਾਈਤਵ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਵਿੱਚ ਇਕਜੁੱਟ ਕੀਤਾ ਹੈ। ਸਵੱਛਤਾ ਹੀ ਸੇਵਾ 2024 ਦੇ ਤਹਿਤ, 17 ਕਰੋੜ ਤੋਂ ਅਧਿਕ ਲੋਕਾਂ ਦੀ ਜਨ ਭਾਗੀਦਾਰੀ ਦੇ ਨਾਲ 19.70 ਲੱਖ ਤੋਂ ਅਧਿਕ ਪ੍ਰੋਗਰਾਮ ਪੂਰੇ ਕੀਤੇ ਗਏ ਹਨ। ਲਗਭਗ 6.5 ਲੱਖ ਸਵੱਛਤਾ ਲਕਸ਼ ਯੂਨਿਟਾਂ ਦਾ ਰੂਪਾਂਤਰਣ ਕੀਤਾ ਗਿਆ ਹੈ। ਲਗਭਗ 1 ਲੱਖ ਸਫਾਈ ਮਿਤ੍ਰ ਸੁਰਕਸ਼ਾ ਸ਼ਿਵਿਰਸ ਵੀ ਆਯੋਜਿਤ ਕੀਤੇ ਗਏ ਹਨ, ਜਿਨ੍ਹਾਂ ਨਾਲ 30 ਲੱਖ ਤੋਂ ਅਧਿਕ ਸਫਾਈ ਮਿਤ੍ਰਾਂ ਨੂੰ ਲਾਭ ਮਿਲਿਆ ਹੈ। ਇਸ ਤੋਂ ਇਲਾਵਾ, ‘ਏਕ ਪੇੜ ਮਾਂ ਕੇ ਮਾਂ ਕੇ ਨਾਮ’ ਅਭਿਯਾਨ ਦੇ ਤਹਿਤ 45 ਲੱਖ ਤੋਂ ਅਧਿਕ ਪੇੜ ਲਗਾਏ ਗਏ ਹਨ।

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage