ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਸ਼ਕਤ ਨਾਰੀ-ਵਿਕਸਿਤ ਭਾਰਤ ਪ੍ਰੋਗਰਾਮ (Sashakt Nari - Viksit Bharat programme) ਵਿੱਚ ਹਿੱਸਾ ਲਿਆ ਅਤੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਟਿਊਟ, ਪੂਸਾ, ਨਵੀਂ ਦਿੱਲੀ ਵਿਖੇ ਨਮੋ ਡ੍ਰੋਨ ਦੀਦੀਆਂ (Namo Drone Didis) ਦੇ ਕ੍ਰਿਸ਼ੀ ਡ੍ਰੋਨ ਪ੍ਰਦਰਸ਼ਨ ਦੇ ਸਾਖੀ ਭੀ ਬਣੇ। ਦੇਸ਼ ਭਰ ਵਿੱਚ 10 ਅਲੱਗ-ਅਲੱਗ ਸਥਾਨਾਂ ਤੋਂ ਨਮੋ ਡ੍ਰੋਨ ਦੀਦੀਆਂ (Namo Drone Didis) ਨੇ ਭੀ ਇੱਕ ਸਾਥ (ਇਕੱਠਿਆਂ) ਡ੍ਰੋਨ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਦੇ ਦੌਰਾਨ 1,000 ਨਮੋ ਡ੍ਰੋਨ ਦੀਦੀਆਂ ਨੂੰ ਡ੍ਰੋਨ ਭੀ ਸੌਂਪੇ। ਪ੍ਰਧਾਨ ਮੰਤਰੀ ਨੇ ਹਰੇਕ ਜ਼ਿਲ੍ਹੇ ਵਿੱਚ ਸਥਾਪਿਤ ਬੈਂਕ ਲਿੰਕੇਜ ਕੈਂਪਸ (Bank Linkage Camps) ਦੇ ਜ਼ਰੀਏ ਰਿਆਇਤੀ ਵਿਆਜ ਦਰ ‘ਤੇ ਸਵੈ ਸਹਾਇਤਾ ਸਮੂਹਾਂ (SHGs) ਨੂੰ ਲਗਭਗ 8,000 ਕਰੋੜ ਰੁਪਏ ਦੇ ਬੈਂਕ ਰਿਣ ਭੀ ਵੰਡੇ। ਪ੍ਰਧਾਨ ਮੰਤਰੀ ਨੇ ਸਵੈ ਸਹਾਇਤਾ ਸਮੂਹਾਂ (SHGs) ਨੂੰ ਲਗਭਗ 2000 ਕਰੋੜ ਰੁਪਏ ਦਾ ਪੂੰਜੀ ਸਹਾਇਤਾ ਫੰਡ (Capitalization Support Fund) ਭੀ ਵੰਡਿਆ। ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨਾਲ ਬਾਤਚੀਤ ਭੀ ਕੀਤੀ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਅੱਜ ਦੇ ਅਵਸਰ ਨੂੰ ਇਤਿਹਾਸਕ ਦੱਸਿਆ ਕਿਉਂਕਿ ਡ੍ਰੋਨ ਦੀਦੀਆਂ ਅਤੇ ਲਖਪਤੀ ਦੀਦੀਆਂ (Drone Didis and Lakhpati Didis) ਸਫ਼ਲਤਾ ਦੇ ਨਵੇਂ ਅਧਿਆਇ ਲਿਖ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸਫ਼ਲ ਮਹਿਲਾ ਉੱਦਮੀਆਂ ਦੇ ਨਾਲ ਬਾਤਚੀਤ ਕਰਨਾ ਉਨ੍ਹਾਂ ਨੂੰ ਰਾਸ਼ਟਰ ਦੇ ਭਵਿੱਖ ਨੂੰ ਲੈ ਕੇ ਆਸਵੰਦ ਕਰਦਾ ਹੈ। ਉਨ੍ਹਾਂ ਨੇ ਨਾਰੀ ਸ਼ਕਤੀ(Nari Shakti) ਦੇ ਦ੍ਰਿੜ੍ਹ ਸੰਕਲਪ ਅਤੇ ਦ੍ਰਿੜ੍ਹਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ 3 ਕਰੋੜ ਲਖਪਤੀ ਦੀਦੀਆਂ (lakhpati Didis) ਬਣਾਉਣ ਦੀ ਯਾਤਰਾ ਸ਼ੁਰੂ ਕਰਨ ਦਾ ਆਤਮਵਿਸ਼ਵਾਸ ਮਿਲਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਭੀ ਸਮਾਜ ਅਵਸਰ ਪੈਦਾ ਕਰਕੇ ਅਤੇ ਨਾਰੀ ਸ਼ਕਤੀ ਦੀ ਗਰਿਮਾ (dignity of the Nari Shakti) ਸੁਨਿਸ਼ਚਿਤ ਕਰਕੇ ਹੀ ਪ੍ਰਗਤੀ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਥੋੜ੍ਹੀ ਜਿਹੀ ਮਦਦ ਨਾਲ ਹੀ ਨਾਰੀ ਸ਼ਕਤੀ (Nari Shakti) ਨੂੰ ਅੱਗੇ ਹੋਰ ਮਦਦ ਦੀ ਜ਼ਰੂਰਤ ਨਹੀਂ ਪੈਂਦੀ ਹੈ ਅਤੇ ਉਹ ਦੂਸਰਿਆਂ ਦੇ ਲਈ ਭੀ ਸਹਾਰਾ ਬਣ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਲਾਲ ਕਿਲੇ ਦੀ ਫਸੀਲ ਤੋਂ ਮਹਿਲਾਵਾਂ ਲਈ ਸ਼ੌਚਾਲਯ(ਪਖਾਨੇ), ਸੈਨਿਟਰੀ ਪੈਡਸ, ਗ਼ੈਰ-ਸਿਹਤਮੰਦ ਧੂੰਏਂ ਵਾਲੀਆਂ ਰਸੋਈਆਂ (unhealthy smoky kitchens) ਮਹਿਲਾਵਾਂ ਨੂੰ ਦੈਨਿਕ ਅਸੁਵਿਧਾ ਤੋਂ ਬਚਾਉਣ ਲਈ ਨਲ ਕਾ ਜਲ, ਹਰ ਮਹਿਲਾਵਾਂ ਦੇ ਲਈ ਜਨ ਧਨ ਖਾਤਾ(Jan Dhan account for every women), ਮਹਿਲਾਵਾਂ ਦੇ ਲਈ ਅਪਮਾਨਜਨਕ ਭਾਸ਼ਾ ਦੇ ਖ਼ਿਲਾਫ਼ ਅਤੇ ਬੇਟਿਆਂ ਨੂੰ ਨਾਰੀ ਸ਼ਕਤੀ (Nari Shakti) ਦੇ ਪ੍ਰਤੀ ਉਚਿਤ ਵਿਵਹਾਰ ਬਾਰੇ ਸਿੱਖਿਅਤ ਕਰਨ ਦੀ ਜ਼ਰੂਰਤ ਜਿਹੇ ਮਹਿਲਾ ਸਸ਼ਕਤੀਕਰਣ ਦੇ ਮੁੱਦਿਆਂ ਬਾਰੇ ਬਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੋਦੀ ਦੀਆਂ ਸੰਵੇਦਨਾਵਾਂ ਅਤੇ ਮੋਦੀ ਦੀਆਂ ਯੋਜਨਾਵਾਂ ਰੋਜ਼ਮੱਰਾ ਦੀ ਜ਼ਿੰਦਗੀ ਦੇ ਅਨੁਭਵਾਂ ਤੋਂ ਉੱਭਰੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੀਵਨ ਦੀਆਂ ਵਾਸਤਵਿਕਤਾਵਾਂ ਨੂੰ ਜੀਣ ਦੇ ਅਨੁਭਵ ਨੇ ਇਨ੍ਹਾਂ ਸੰਵੇਦਨਾਵਾਂ ਅਤੇ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਹੈ। ਇਸ ਲਈ, ਇਹ ਯੋਜਨਾਵਾਂ ਦੇਸ਼ ਦੀਆਂ ਮਾਤਾਵਾਂ ਅਤੇ ਬੇਟੀਆਂ ਦੇ ਲਈ ਜੀਵਨ ਵਿੱਚ ਸੁਗਮਤਾ ਲਿਆਉਂਦੀਆਂ ਹਨ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਯੋਜਨਾਵਾਂ ਬਾਰੇ ਬਾਤ ਕੀਤੀ ਜੋ ਨਾਰੀ ਸ਼ਕਤੀ(Nari Shakti) ਨਾਲ ਸਬੰਧਿਤ ਮੁੱਦਿਆਂ ਨੂੰ ਉਨ੍ਹਾਂ ਦੇ ਜੀਵਨ ਦੇ ਹਰ ਪੜਾਅ ਵਿੱਚ ਸੁਲਝਾਉਣ ਲਈ ਲਿਆਂਦੀਆਂ ਜਾ ਰਹੀਆਂ ਹਨ। ਭਰੂਣ ਹੱਤਿਆ ਨੂੰ ਰੋਕਣ ਲਈ ਬੇਟੀ ਬਚਾਓ ਬੇਟੀ ਪੜ੍ਹਾਓ (Beti Bachao Beti Padhao), ਗਰਭਵਤੀ ਮਾਤਾਵਾਂ ਦੇ ਪੋਸ਼ਣ ਦੇ ਲਈ 6000 ਰੁਪਏ, ਬਾਲਿਕਾਵਾਂ ਦੀ ਸਿੱਖਿਆ ਅਵਧੀ ਦੇ ਦੌਰਾਨ ਸੰਸਾਧਨ ਸੁਨਿਸ਼ਚਿਤ ਕਰਨ ਦੇ ਲਈ ਸੁਕੰਨਿਆ ਸਮ੍ਰਿੱਧੀ (Sukanya Samriddhi), ਉੱਦਮ ਖੇਤਰ ਵਿੱਚ ਲਾਭਕਾਰੀ ਤਰੀਕੇ ਨਾਲ ਜਮਣ ਵਿੱਚ ਮਦਦ ਕਰਨ ਦੇ ਲਈ ਮੁਦਰਾ ਯੋਜਨਾ(Mudra Yojana), ਮਾਤ੍ਰਤਵ ਛੁੱਟੀ ਦੀ ਅਵਧੀ ਨੂੰ ਵਧਾਉਣਾ, ਮੁਫ਼ਤ ਡਾਕਟਰੀ ਇਲਾਜ, ਕਿਫਾਇਤੀ ਦਵਾਈਆਂ ਅਤੇ ਪੀਐੱਮ ਆਵਾਸ ਦੇ ਮਕਾਨਾਂ (PM Awas houses) ਨੂੰ ਮਹਿਲਾਵਾਂ ਦੇ ਨਾਮ ‘ਤੇ ਰਜਿਸਟਰ ਕਰਕੇ ਉਨ੍ਹਾਂ ਦੀ ਮਲਕੀਅਤ ਵਧਾਉਣ ਨਾਲ ਪੁਰਾਣੀ ਮਾਨਸਿਕਤਾ (old mindset) ਵਿੱਚ ਬਦਲਾਅ ਆਇਆ ਹੈ। ਉਨ੍ਹਾਂ ਨੇ ਇਹ ਭੀ ਸਵੀਕਾਰ ਕੀਤਾ ਕਿ ਖੇਤੀਬਾੜੀ ਵਿੱਚ ਡ੍ਰੋਨ ਟੈਕਨੋਲੋਜੀ ਦੇ ਪਰਿਵਰਤਨਕਾਰੀ ਪ੍ਰਭਾਵ ਦੀ ਅਗਵਾਈ ਦੇਸ਼ ਦੀਆਂ ਮਹਿਲਾਵਾਂ ਕਰ ਰਹੀਆਂ ਹਨ। ਕਿਸੇ ਡ੍ਰੋਨ ਦੀਦੀ (Drone Didi) ਸੰਗ ਆਪਣੀ ਗੱਲਬਾਤ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਡ੍ਰੋਨ ਦੀਦੀ (Drone Didi) ਦੀ ਆਮਦਨ, ਕੌਸ਼ਲ ਅਤੇ ਮਾਨਤਾ ਦੇ ਜ਼ਰੀਏ ਸਸ਼ਕਤੀਕਰਣ ਦੀ ਭਾਵਨਾ ਬਾਰੇ ਵਿਸਤਾਰ ਨਾਲ ਦੱਸਿਆ। ਪ੍ਰਧਾਨ ਮੰਤਰੀ ਨੇ ਸਾਰੇ ਖੇਤਰਾਂ ਵਿੱਚ ਮਹਿਲਾਵਾਂ ਦੀ ਪ੍ਰਗਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਾਰੀ ਸ਼ਕਤੀ (Nari Shakti) ਦੇਸ਼ ਵਿੱਚ ਟੈਕਨੋਲੋਜੀ ਕ੍ਰਾਂਤੀ ਦੀ ਅਗਵਾਈ ਕਰੇਗੀ। ਪ੍ਰਧਾਨ ਮੰਤਰੀ ਨੇ ਦੁੱਧ ਅਤੇ ਸਬਜ਼ੀ ਉਤਪਾਦਾਂ ਦੇ ਬਜਾਰ ਤੱਕ ਪਹੁੰਚਾਉਣ, ਦਵਾਈਆਂ ਦੀ ਵੰਡ ਆਦਿ ਖੇਤਰਾਂ ਵਿੱਚ ਡ੍ਰੋਨ ਟੈਕਨੋਲੋਜੀ ਦੇ ਵਿਸਤਾਰ ‘ਤੇ ਵਿਸਤ੍ਰਿਤ ਚਰਚਾ ਕੀਤੀ, ਜਿਸ ਨਾਲ ਡ੍ਰੋਨ ਦੀਦੀਆਂ (Drone Didis) ਲਈ ਨਵੇਂ ਰਸਤੇ ਖੁੱਲ੍ਹਣਗੇ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਸਵੈ-ਸਹਾਇਤਾ ਸਮੂਹਾਂ ਦਾ ਵਿਸਤਾਰ ਜ਼ਿਕਰਯੋਗ ਰਿਹਾ ਹੈ। ਇਨ੍ਹਾਂ ਸਮੂਹਾਂ ਨੇ ਦੇਸ਼ ਵਿੱਚ ਮਹਿਲਾ ਸਸ਼ਕਤੀਕਰਣ ਦੀ ਕਹਾਣੀ ਨੂੰ ਫਿਰ ਤੋਂ ਲਿਖਿਆ ਹੈ। ਸਵੈ ਸਹਾਇਤਾ ਸਮੂਹਾਂ ਵਿੱਚ ਮਹਿਲਾਵਾਂ ਦੀ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ ਅਤੇ ਕਿਹਾ, “ਮੈਂ ਅੱਜ ਸਵੈ ਸਹਾਇਤਾ ਸਮੂਹਾਂ ਦੀ ਹਰੇਕ ਭੈਣ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਉਨ੍ਹਾਂ ਦੀ ਸਖ਼ਤ ਮਿਹਨਤ ਨੇ ਰਾਸ਼ਟਰ-ਨਿਰਮਾਣ ਵਿੱਚ ਇਨ੍ਹਾਂ ਸਮੂਹਾਂ ਨੂੰ ਮੋਹਰੀ ਬਣਾ ਦਿੱਤਾ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਸਵੈ ਸਹਾਇਤਾ ਸਮੂਹਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੇ ਪ੍ਰਭਾਵਸ਼ਾਲੀ ਵਾਧੇ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਵਿੱਚ ਮਹਿਲਾਵਾਂ ਦੀ ਸੰਖਿਆ 10 ਕਰੋੜ ਤੋਂ ਅਧਿਕ ਹੋ ਗਈ ਹੈ। ਸਵੈ ਸਹਾਇਤਾ ਸਮੂਹਾਂ ਨੂੰ ਮਦਦ ਦੇਣ ਦੇ ਸਰਕਾਰੀ ਪ੍ਰਯਾਸਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਸ ਵਰ੍ਹਿਆਂ ਵਿੱਚ, ਸਾਡੀ ਸਰਕਾਰ ਨੇ ਨਾ ਕੇਵਲ ਸਵੈ ਸਹਾਇਤਾ ਸਮੂਹਾਂ ਦਾ ਵਿਸਤਾਰ ਕੀਤਾ ਹੈ, ਬਲਕਿ ਇਨ੍ਹਾਂ ਵਿੱਚੋਂ 98% ਸਮੂਹਾਂ ਨੂੰ ਬੈਂਕ ਖਾਤੇ ਖੋਲ੍ਹਣ ਦੀ ਸੁਵਿਧਾ ਭੀ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅਜਿਹੇ ਸਮੂਹਾਂ ਨੂੰ ਸਹਾਇਤਾ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ ਅਤੇ ਅਜਿਹੇ ਸਮੂਹਾਂ ਦੇ ਖਾਤਿਆਂ ਵਿੱਚ 8 ਲੱਖ ਕਰੋੜ ਰੁਪਏ ਤੋਂ ਅਧਿਕ ਜਮ੍ਹਾ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਬੁਨਿਆਦੀ ਢਾਂਚੇ ‘ਤੇ ਜ਼ੋਰ ਦੇਣ ਨਾਲ ਇਨ੍ਹਾਂ ਸਵੈ ਸਹਾਇਤਾ ਸਮੂਹਾਂ ਦੀ ਆਮਦਨ ਤਿੰਨ ਗੁਣਾ ਵਧ ਗਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਆਰਥਿਕ ਸਸ਼ਕਤੀਕਰਣ ਦੇ ਇਲਾਵਾ, ਸਵੈ ਸਹਾਇਤਾ ਸਮੂਹਾਂ ਦੇ ਸਮਾਜਿਕ ਪ੍ਰਭਾਵ ਦੀ ਪ੍ਰਸ਼ੰਸਾ ਕਰਦੇ ਹੋਏ, ਕਿਹਾ ਕਿ ਇਨ੍ਹਾਂ ਸਮੂਹਾਂ ਨੇ ਗ੍ਰਾਮੀਣ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਗ੍ਰਾਮੀਣ ਭਾਈਚਾਰਿਆਂ ਦੇ ਸਮੁੱਚੇ ਉਥਾਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਬੈਂਕ ਸਖੀ,ਕ੍ਰਿਸ਼ੀ ਸਖੀ, ਪਸ਼ੂ ਸਖੀ, ਮਤਸਯ ਸਖੀ (Bank Sakhi, Krishi Sakhi, Pashu Sakhi and Matasya Sakhi) ਦੀ ਭੂਮਿਕਾ ਅਤੇ ਸੇਵਾਵਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੀਦੀਆਂ ਦੇਸ਼ ਦੀ ਸਿਹਤ ਤੋਂ ਲੈ ਕੇ ਡਿਜੀਟਲ ਇੰਡੀਆ ਤੱਕ ਦੇ ਰਾਸ਼ਟਰੀ ਅਭਿਯਾਨਾਂ ਨੂੰ ਨਵੀਂ ਗਤੀ ਦੇ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਕਸ਼ਰਤਾ ਅਭਿਯਾਨ (Pradhan Mantri Gramin Digital Saksharta Abhiyan) ਚਲਾਉਣ ਵਾਲਿਆਂ ਵਿੱਚ 50 ਪ੍ਰਤੀਸ਼ਤ ਤੋਂ ਅਧਿਕ ਮਹਿਲਾਵਾਂ ਹਨ ਅਤੇ 50 ਪ੍ਰਤੀਸ਼ਤ ਤੋਂ ਅਧਿਕ ਲਾਭਾਰਥੀ ਭੀ ਮਹਿਲਾਵਾਂ ਹਨ। ਸਫ਼ਲਤਾਵਾਂ ਦੀ ਇਹ ਲੜੀ ਨਾਰੀ ਸ਼ਕਤੀ (Nari Shakti) ਵਿੱਚ ਮੇਰੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਸਵੈ ਸਹਾਇਤਾ ਸਮੂਹਾਂ ਨੂੰ ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ (PM Suryaghar Muft Bijli Yojana) ਦੇ ਲਾਗੂਕਰਣ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਜਿੱਥੇ ਭੀ ਸਵੈ ਸਹਾਇਤਾ ਸਮੂਹ (Self Help Group) ਦੇ ਮੈਂਬਰ ਪਹਿਲ ਕਰਨਗੇ, ਉਨ੍ਹਾਂ ਨੂੰ ਯੋਜਨਾ ਵਿੱਚ ਪ੍ਰਾਥਮਿਕਤਾ ਦਿੱਤੀ ਜਾਵੇਗੀ।
ਇਸ ਅਵਸਰ ‘ਤੇ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ, ਡਾ. ਮਨਸੁਖ ਮਾਂਡਵੀਯਾ ਅਤੇ ਸ਼੍ਰੀ ਗਿਰੀਰਾਜ ਸਿੰਘ ਉਪਸਥਿਤ ਸਨ।
ਨਮੋ ਡ੍ਰੋਨ ਦੀਦੀ ਅਤੇ ਲਖਪਤੀ ਦੀਦੀ (Namo Drone Didi and Lakhpati Didi) ਪਹਿਲਾਂ, ਵਿਸ਼ੇਸ਼ ਕਰਕੇ ਗ੍ਰਾਮੀਣ ਖੇਤਰਾਂ ਵਿੱਚ ਮਹਿਲਾਵਾਂ ਦੇ ਦਰਮਿਆਨ ਆਰਥਿਕ ਸਸ਼ਕਤੀਕਰਣ ਅਤੇ ਵਿੱਤੀ ਖ਼ੁਦਮੁਖਤਿਆਰੀ ਨੂੰ ਹੁਲਾਰਾ ਦੇਣ ਦੀ ਪ੍ਰਧਾਨ ਮੰਤਰੀ ਦੀ ਸੋਚ ਦਾ ਅਭਿੰਨ ਅੰਗ ਹਨ। ਇਸੇ ਸੋਚ ਨੂੰ ਅੱਗੇ ਵਧਾਉਣ ਦੇ ਲਈ, ਪ੍ਰਧਾਨ ਮੰਤਰੀ ਲਖਪਤੀ ਦੀਦੀਆਂ (Lakhpati Didis) ਨੂੰ ਸਨਮਾਨਿਤ ਕਰਨਗੇ, ਜਿਨ੍ਹਾਂ ਨੇ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (Deendayal Antyodaya Yojana - National Rural Livelihoods Mission) ਦੀ ਮਦਦ ਨਾਲ ਸਫ਼ਲਤਾ ਹਾਸਲ ਕੀਤੀ ਹੈ ਅਤੇ ਹੋਰ ਸਵੈ ਸਹਾਇਤਾ ਸਮੂਹ (Self-Help Group) ਦੇ ਮੈਂਬਰਾਂ ਨੂੰ ਉਨ੍ਹਾਂ ਦੇ ਉਥਾਨ ਲਈ ਪ੍ਰੇਰਿਤ ਕਰ ਰਹੇ ਹਨ।
कोई भी देश हो, कोई भी समाज हो, वो नारीशक्ति की गरिमा बढ़ाते हुए, उनके लिए नए अवसर बनाते हुए ही आगे बढ़ सकता है: PM @narendramodi pic.twitter.com/RS5a296wCg
— PMO India (@PMOIndia) March 11, 2024
हमारी बहनें देश को सिखाएंगी कि ड्रोन से आधुनिक खेती कैसे होती है: PM @narendramodi pic.twitter.com/eJ4HsFbiVf
— PMO India (@PMOIndia) March 11, 2024
मेरा विश्वास है, देश की नारीशक्ति, 21वीं सदी के भारत की तकनीकी क्रांति को नेतृत्व दे सकती है: PM @narendramodi pic.twitter.com/x3l8LXpqRA
— PMO India (@PMOIndia) March 11, 2024
बीते 10 वर्षों में जिस तरह भारत में महिला स्वयं सहायता समूहों का विस्तार हुआ है, वो अपने आप में अध्ययन का विषय है: PM @narendramodi pic.twitter.com/PvyeStwybk
— PMO India (@PMOIndia) March 11, 2024