ਗਣਤੰਤਰ ਦਿਵਸ ਦੀਆਂ ਝਾਂਕੀਆਂ ਅਤੇ ਸੱਭਿਆਚਾਰਕ ਪ੍ਰਦਰਸ਼ਨੀਆਂ ਦੇ ਨਾਲ ਦੇਸ਼ ਨੂੰ ਸਮ੍ਰਿੱਧ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਭਾਰਤ ਪਰਵ (Bharat Parv) ਲਾਂਚ ਕੀਤਾ
“ਪਰਾਕ੍ਰਮ ਦਿਵਸ (Parakram Diwas) ‘ਤੇ, ਅਸੀਂ ਨੇਤਾਜੀ ਦੇ ਆਦਰਸ਼ਾਂ (Netaji's ideals) ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ-ਨਿਰਮਾਣ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ”
“ਨੇਤਾਜੀ ਸੁਭਾਸ਼ ਦੇਸ਼ ਦੀ ਸਮਰੱਥ ਅੰਮ੍ਰਿਤ ਪੀੜ੍ਹੀ (capable Amrit generation ) ਦੇ ਬੜੇ ਰੋਲ ਮਾਡਲ ਹਨ”
“ਨੇਤਾਜੀ ਦਾ ਜੀਵਨ ਨਾ ਕੇਵਲ ਪਰਿਸ਼੍ਰਮ ਬਲਕਿ ਸ਼ੌਰਯ ਦੀ ਭੀ ਪਰਾਕਾਸ਼ਠਾ ਹੈ”
“ਨੇਤਾਜੀ ਨੇ ਭਾਰਤ ਦੇ ਲੋਕਤੰਤਰ ਦੀ ਜਨਨੀ ਹੋਣ ਦੇ ਦਾਅਵੇ ਨੂੰ ਦ੍ਰਿੜ੍ਹਤਾ ਨਾਲ ਵਿਸ਼ਵ ਦੇ ਸਾਹਮਣੇ ਰੱਖਿਆ” “ਨੇਤਾਜੀ ਨੇ ਨੌਜਵਾਨਾਂ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਦਿਵਾਉਣ ਦਾ ਕਾਰਜ ਕੀਤਾ”
“ਅੱਜ ਦੇਸ਼ ਦੇ ਯੁਵਾ ਜਿਸ ਪ੍ਰਕਾਰ ਆਪਣੀ ਸੰਸਕ੍ਰਿਤੀ, ਕਦਰਾਂ-ਕੀਮਤਾਂ ਅਤੇ ਭਾਰਤੀਅਤਾ ‘ਤੇ ਮਾਣ ਮਹਿਸੂਸ ਕਰ ਰਹੇ ਹਨ- ਉਹ ਅਭੂਤਪੂਰਵ ਹੈ”
“ਸਾਡੀਆਂ ਯੁਵਾ ਅਤੇ ਮਹਿਲਾ ਸ਼ਕਤੀਆਂ ਹੀ ਦੇਸ਼ ਦੀ ਰਾਜਨੀਤੀ ਨੂੰ ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਦੀਆਂ ਬੁਰਾਈਆਂ ਤੋਂ ਮੁਕਤ ਕਰ ਸਕਦੀਆਂ ਹਨ”
“ਸਾਡਾ ਲਕਸ਼ ਭਾਰਤ ਨੂੰ ਆਰਥਿਕ ਤੌਰ ‘ਤੇ ਸਮ੍ਰਿੱਧ, ਸੱਭਿਆਚਾਰਕ ਤੌਰ ‘ਤੇ ਮਜ਼ਬੂਤ ਅਤੇ ਰਣਨੀਤਕ ਤੌਰ ‘ਤੇ ਸਮਰੱਥ ਬਣਾਉਣਾ ਹੈ”
“ਸਾਨੂੰ ਅੰਮ੍ਰਿਤ ਕਾਲ (Amrit
ਪ੍ਰਧਾਨ ਮੰਤਰੀ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜਨਵਰੀ ਦੇ ਆਖਰੀ ਕੁਝ ਦਿਨ ਭਾਰਤ ਦੀ ਆਸਥਾ, ਸੱਭਿਆਚਾਰਕ ਚੇਤਨਾ, ਲੋਕਤੰਤਰ ਅਤੇ ਦੇਸ਼ ਭਗਤੀ ਦੇ ਲਈ ਪ੍ਰੇਰਣਾਦਾਇਕ ਹਨ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਕਾਲ ਕਿਲੇ ਵਿੱਚ ਪਰਾਕ੍ਰਮ ਦਿਵਸ( Parakram Diwas) ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਭਾਰਤ ਪਰਵ (Bharat Parv) ਭੀ ਲਾਂਚ ਕੀਤਾ ਜੋ ਗਣਤੰਤਰ ਦਿਵਸ ਦੀਆਂ ਝਾਂਕੀਆਂ ਅਤੇ ਸੱਭਿਆਚਾਰਕ ਪ੍ਰਦਰਸ਼ਨੀਆਂ (Republic Day Tableaux and cultural exhibitions) ਦੇ ਨਾਲ ਰਾਸ਼ਟਰ ਦੀ ਸਮ੍ਰਿੱਧ ਵਿਵਿਧਤਾ (nation's rich diversity) ਨੂੰ ਪ੍ਰਦਰਸ਼ਿਤ ਕਰੇਗਾ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਅਭਿਲੇਖਾਗਾਰ (National Archives) ਦੀ ਟੈਕਨੋਲੋਜੀ-ਅਧਾਰਿਤ ਇੰਟਰੈਕਟਿਵ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ। ਇਸ ਵਿੱਚ ਨੇਤਾਜੀ ਦੀਆਂ ਤਸਵੀਰਾਂ, ਪੇਂਟਿੰਗਾਂ, ਕਿਤਾਬਾਂ ਅਤੇ ਮੂਰਤੀਆਂ ਭੀ ਸ਼ਾਮਲ ਹਨ। ਉਨ੍ਹਾਂ ਨੇ ਨੇਤਾਜੀ ਦੇ ਜੀਵਨ ‘ਤੇ ਅਧਾਰਿਤ ਨੈਸ਼ਨਲ ਸਕੂਲ ਆਵ੍ ਡ੍ਰਾਮਾ (National School of Drama) ਦੁਆਰਾ ਪ੍ਰਸਤੁਤ ਨਾਟਕ ਭੀ ਦੇਖਿਆ। ਇਸ ਨੂੰ ਪ੍ਰੋਜੈਕਸ਼ਨ ਮੈਪਿੰਗ ਦੇ ਨਾਲ ਸਿੰਕ ਕੀਤਾ ਗਿਆ ਸੀ। ਉਨ੍ਹਾਂ ਨੇ ਆਜ਼ਾਦ ਹਿੰਦ ਫ਼ੌਜ (ਆਈਐੱਨਏ) ਦੇ ਇਕਲੌਤੇ ਜੀਵਿਤ ਬਜ਼ੁਰਗ ਲੈਫਟੀਨੈਂਟ ਆਰ. ਮਾਧਵਨ (Lt. R Madhavan, the only living INA Veteran) ਨੂੰ ਭੀ ਸਨਮਾਨਿਤ ਕੀਤਾ। ਸੁਤੰਤਰਤਾ ਸੰਗ੍ਰਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਦਿੱਗਜਾਂ ਦੇ ਯੋਗਦਾਨ ਦਾ ਵਿਧੀਵਤ ਸਨਮਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਪਰਾਕ੍ਰਮ ਦਿਵਸ (Parakram Diwas) 2021 ਤੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ (birth anniversary of Netaji Subhas Chandra Bose) ‘ਤੇ ਮਨਾਇਆ ਜਾਂਦਾ ਹੈ।

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਕਾਲ ਕਿਲੇ ਵਿੱਚ ਪਰਾਕ੍ਰਮ ਦਿਵਸ( Parakram Diwas) ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਭਾਰਤ ਪਰਵ (Bharat Parv) ਭੀ ਲਾਂਚ ਕੀਤਾ ਜੋ ਗਣਤੰਤਰ ਦਿਵਸ ਦੀਆਂ ਝਾਂਕੀਆਂ ਅਤੇ ਸੱਭਿਆਚਾਰਕ ਪ੍ਰਦਰਸ਼ਨੀਆਂ (Republic Day Tableaux and cultural exhibitions) ਦੇ ਨਾਲ ਰਾਸ਼ਟਰ ਦੀ ਸਮ੍ਰਿੱਧ ਵਿਵਿਧਤਾ (nation's rich diversity) ਨੂੰ ਪ੍ਰਦਰਸ਼ਿਤ ਕਰੇਗਾ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਅਭਿਲੇਖਾਗਾਰ (National Archives) ਦੀ ਟੈਕਨੋਲੋਜੀ-ਅਧਾਰਿਤ ਇੰਟਰੈਕਟਿਵ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ। ਇਸ ਵਿੱਚ ਨੇਤਾਜੀ ਦੀਆਂ ਤਸਵੀਰਾਂ, ਪੇਂਟਿੰਗਾਂ, ਕਿਤਾਬਾਂ ਅਤੇ ਮੂਰਤੀਆਂ ਭੀ ਸ਼ਾਮਲ ਹਨ। ਉਨ੍ਹਾਂ ਨੇ ਨੇਤਾਜੀ ਦੇ ਜੀਵਨ ‘ਤੇ ਅਧਾਰਿਤ ਨੈਸ਼ਨਲ ਸਕੂਲ ਆਵ੍ ਡ੍ਰਾਮਾ (National School of Drama) ਦੁਆਰਾ ਪ੍ਰਸਤੁਤ ਨਾਟਕ ਭੀ ਦੇਖਿਆ। ਇਸ ਨੂੰ ਪ੍ਰੋਜੈਕਸ਼ਨ ਮੈਪਿੰਗ ਦੇ ਨਾਲ ਸਿੰਕ ਕੀਤਾ ਗਿਆ ਸੀ। ਉਨ੍ਹਾਂ ਨੇ ਆਜ਼ਾਦ ਹਿੰਦ ਫ਼ੌਜ (ਆਈਐੱਨਏ) ਦੇ ਇਕਲੌਤੇ ਜੀਵਿਤ ਬਜ਼ੁਰਗ ਲੈਫਟੀਨੈਂਟ ਆਰ. ਮਾਧਵਨ (Lt. R Madhavan, the only living INA Veteran) ਨੂੰ ਭੀ ਸਨਮਾਨਿਤ ਕੀਤਾ। ਸੁਤੰਤਰਤਾ ਸੰਗ੍ਰਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਦਿੱਗਜਾਂ ਦੇ ਯੋਗਦਾਨ ਦਾ ਵਿਧੀਵਤ ਸਨਮਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਪਰਾਕ੍ਰਮ ਦਿਵਸ (Parakram Diwas) 2021 ਤੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ (birth anniversary of Netaji Subhas Chandra Bose) ‘ਤੇ ਮਨਾਇਆ ਜਾਂਦਾ ਹੈ।

 ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪਰਾਕ੍ਰਮ ਦਿਵਸ (Parakram Diwas) ਦੇ ਅਵਸਰ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਜੋ ਲਾਲ ਕਿਲਾ ਕਦੇ ਆਜ਼ਾਦ ਹਿੰਦ ਫ਼ੌਜ ਦੇ ਸ਼ੌਰਯ ਅਤੇ ਪਰਾਕ੍ਰਮ (bravery and valor of Azad Hind Fauj) ਦਾ ਸਾਖੀ ਸੀ, ਉਹ ਇੱਕ ਵਾਰ ਫਿਰ ਨਵੀਂ ਊਰਜਾ ਨਾਲ ਭਰ ਗਿਆ ਹੈ। ਆਜ਼ਾਦੀ ਕੇ ਅੰਮ੍ਰਿਤ ਕਾਲ ਦੀ ਸ਼ੁਰੂਆਤੀ ਅਵਧੀ (initial period of Azadi Ka Amrit Kaal) ਨੂੰ ਸੰਕਲਪ ਦੇ ਮਾਧਿਅਮ ਨਾਲ ਸਿੱਧੀ ਦੇ ਉਤਸਵ ਦੇ ਰੂਪ ਵਿੱਚ ਸੰਦਰਭਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਖਿਣ ਨੂੰ ਅਭੂਤਪੂਰਵ ਦੱਸਿਆ। ਪ੍ਰਧਾਨ ਮੰਤਰੀ ਨੇ ਕੱਲ੍ਹ ਦੇ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਨੂੰ ਯਾਦ ਕਰਦੇ ਹੋਏ ਕਿਹਾ ਕਿ ਕੱਲ੍ਹ ਸੰਪੂਰਨ ਵਿਸ਼ਵ ਨੇ ਭਾਰਤ ਵਿੱਚ ਸੱਭਿਆਚਾਰਕ ਚੇਤਨਾ ਜਾਗਰਿਤ ਹੁੰਦੀ ਦੇਖੀ। ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰਾਣ ਪ੍ਰਤਿਸ਼ਠਾ (Pran Pratishtha) ਦੀ ਊਰਜਾ ਅਤੇ ਵਿਸ਼ਵਾਸ ਨੂੰ ਪੂਰੀ ਮਾਨਵਤਾ ਅਤੇ ਦੁਨੀਆ ਨੇ ਅਨੁਭਵ ਕੀਤਾ।” ਉਨ੍ਹਾਂ ਨੇ ਕਿਹਾ ਕਿ ਅੱਜ ਨੇਤਾਜੀ ਸੁਭਾਸ਼ ਦੀ ਜਨਮ ਵਰ੍ਹੇਗੰਢ ਦਾ ਸਮਾਰੋਹ ਚਲ ਰਿਹਾ ਹੈ। ਪਰਾਕ੍ਰਮ ਦਿਵਸ (Prakram Diwas) ਦੇ ਐਲਾਨ ਦੇ ਬਾਅਦ ਤੋਂ ਇਹ ਸਮਾਰੋਹ ਇਹ 23 ਜਨਵਰੀ ਨੂੰ ਨੇਤਾਜੀ ਦੀ ਜਨਮ ਵਰ੍ਹੇਗੰਢ ਤੋਂ ਸ਼ੁਰੂ ਹੋ ਕੇ 30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਪੁਣਯ ਤਿਥੀ(ਬਰਸੀ) ਤੱਕ ਗਣਤੰਤਰ ਦਿਵਸ ਸਮਾਰੋਹ ਦਾ ਵਿਸਤਾਰ ਕਰਦਾ ਹੈ ਅਤੇ ਹੁਣ 22 ਜਨਵਰੀ ਦਾ ਸ਼ੁਭ ਉਤਸਵ ਭੀ ਲੋਕਤੰਤਰ ਦੇ ਇਸ ਉਤਸਵ ਦਾ ਇੱਕ ਹਿੱਸਾ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜਨਵਰੀ ਦੇ ਆਖਰੀ ਕੁਝ ਦਿਨ ਭਾਰਤ ਦੀ ਆਸਥਾ, ਸੱਭਿਆਚਾਰਕ ਚੇਤਨਾ, ਲੋਕਤੰਤਰ ਅਤੇ ਦੇਸ਼ ਭਗਤੀ ਦੇ ਲਈ ਪ੍ਰੇਰਣਾਦਾਇਕ ਹਨ।

 ਪ੍ਰਧਾਨ ਮੰਤਰੀ ਨੇ ਇਸ ਸਮਾਗਮ ਦੇ ਆਯੋਜਨ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਸਰਾਹਨਾ ਕੀਤੀ। ਇਸ ਤੋਂ ਪਹਿਲਾਂ ਦਿਨ ਵਿੱਚ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਨੌਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਭੀ ਮੈਂ ਭਾਰਤ ਦੀ ਯੁਵਾ ਪੀੜ੍ਹੀ ਨੂੰ ਮਿਲਦਾ ਹਾਂ, ਤਾਂ ਵਿਕਸਿਤ ਭਾਰਤ ਦੇ ਸੁਪਨੇ ਦੇ ਪ੍ਰਤੀ ਮੇਰਾ ਵਿਸ਼ਵਾਸ ਹੋਰ ਦ੍ਰਿੜ੍ਹ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੇਸ਼ ਦੀ ਸਮਰੱਥ ‘ਅੰਮ੍ਰਿਤ’ ਪੀੜ੍ਹੀ (capable Amrit generation ) ਦੇ ਬੜੇ ਰੋਲ ਮਾਡਲ ਹਨ।”

 

 ਪ੍ਰਧਾਨ ਮੰਤਰੀ ਨੇ ਭਾਰਤ ਪਰਵ (Bharat Parv) ਦਾ ਉਲੇਖ ਕੀਤਾ, ਜਿਸ ਨੂੰ ਉਨ੍ਹਾਂ ਨੇ ਅੱਜ ਲਾਂਚ ਕੀਤਾ ਅਤੇ ਅਗਲੇ 9 ਦਿਨਾਂ ਵਿੱਚ ਹੋਣ  ਵਾਲੇ ਸਮਾਗਮਾਂ ਅਤੇ ਪ੍ਰਦਰਸ਼ਨੀਆਂ ਬਾਰੇ ਜਾਣਕਾਰੀ ਦਿੱਤੀ। “ਭਾਰਤ-ਪਰਵ (Bharat Parv) ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਆਦਰਸ਼ਾਂ ਦਾ ਪ੍ਰਤੀਬਿੰਬ ਹੈ। ਉਨ੍ਹਾਂ ਨੇ ਕਿਹਾ ਕਿ ਇਹ ‘ਵੋਕਲ ਫੌਰ ਲੋਕਲ’ ਅਪਣਾਉਣ (adopting ‘Vocal for Local’), ਟੂਰਿਜ਼ਮ ਨੂੰ ਹੁਲਾਰਾ ਦੇਣ (promoting tourism), ਵਿਵਿਧਤਾ ਦਾ ਸਨਮਾਨ ਕਰਨ (respecting diversity) ਅਤੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’(‘Ek Bharat Shreshtha Bharat’) ਨੂੰ ਨਵੀਂ ਉਚਾਈ ਦੇਣ ਦਾ ‘ਪਰਵ’(‘parv’) ਹੈ।”

 ਪ੍ਰਧਾਨ ਮੰਤਰੀ ਮੋਦੀ ਨੇ ਆਈਐੱਨਏ (INA) ਦੇ 75 ਸਾਲ ਪੂਰੇ ਹੋਣ ਦੇ ਅਵਸਰ ‘ਤੇ ਲਾਲ ਕਿਲੇ ‘ਤੇ ਤਿਰੰਗਾ ਫਹਿਰਾਉਣ ਨੂੰ ਯਾਦ ਕਰਦੇ ਹੋਏ ਕਿਹਾ ਕਿ ਨੇਤਾਜੀ ਦਾ ਜੀਵਨ ਪਰਿਸ਼੍ਰਮ ਦੇ ਨਾਲ-ਨਾਲ ਸ਼ੌਰਯ ਦਾ ਭੀ ਸਿਖਰ ਸੀ। ਪ੍ਰਧਾਨ ਮੰਤਰੀ ਨੇ ਨੇਤਾਜੀ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਅੰਗ੍ਰੇਜ਼ਾਂ ਦਾ ਵਿਰੋਧ ਕੀਤਾ ਬਲਕਿ ਭਾਰਤੀ ਸੱਭਿਅਤਾ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਭੀ ਉਚਿਤ ਜਵਾਬ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇਤਾਜੀ ਨੇ ਵਿਸ਼ਵ ਦੇ ਸਾਹਮਣੇ ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਭਾਰਤ ਦੀ ਛਵੀ ਪ੍ਰਦਰਸ਼ਿਤ ਕੀਤੀ।

 

 ਗ਼ੁਲਾਮੀ ਦੀ ਮਾਨਸਿਕਤਾ ਦੇ ਵਿਰੋਧ ਵਿੱਚ ਨੇਤਾਜੀ ਦੇ ਸੰਘਰਸ਼ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਭਾਰਤ ਦੀ ਯੁਵਾ ਪੀੜ੍ਹੀ ਵਿੱਚ ਜੋ ਨਵੀਂ ਚੇਤਨਾ ਅਤੇ ਗੌਰਵ ਵਿਆਪਤ ਹਨ, ਉਸ ‘ਤੇ ਨੇਤਾਜੀ ਨੂੰ ਗਰਵ (ਮਾਣ) ਹੁੰਦਾ । ਇਹ ਨਵੀਂ ਜਾਗਰੂਕਤਾ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੀ ਊਰਜਾ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਯੁਵਾ ਪੰਚ ਪ੍ਰਣ (Panch Pran) ਨੂੰ ਅਪਣਾ ਰਿਹਾ ਹੈ ਅਤੇ ਗ਼ੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਨਿਕਲ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਨੇਤਾਜੀ ਦਾ ਜੀਵਨ ਅਤੇ ਉਨ੍ਹਾਂ ਦਾ ਯੋਗਦਾਨ ਭਾਰਤ ਦੇ ਨੌਜਵਾਨਾਂ ਦੇ ਲਈ ਇੱਕ ਪ੍ਰੇਰਣਾ ਹੈ।” ਉਮੀਦ ਹੈ ਕਿ ਇਸ ਪ੍ਰੇਰਣਾ ਨੂੰ ਹਮੇਸ਼ਾ ਅੱਗੇ ਵਧਾਇਆ ਜਾਵੇਗਾ। ਇਸੇ ਵਿਸ਼ਵਾਸ ਦੇ ਨਾਲ ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਸਰਕਾਰ ਦੇ ਪ੍ਰਯਾਸਾਂ ਅਤੇ ਕਰਤਵਯ ਪਥ (Kartavya Path) ‘ਤੇ ਨੇਤਾਜੀ ਦੀ ਪ੍ਰਤਿਮਾ (Netaji’s statue) ਸਥਾਪਿਤ ਕਰਕੇ ਉਚਿਤ ਸਨਮਾਨ ਦੇਣ ਦਾ ਉਲੇਖ ਕੀਤਾ ਜੋ ਹਰੇਕ ਨਾਗਰਿਕ ਨੂੰ ਉਨ੍ਹਾਂ ਦੇ ਕਰਤੱਵ ਦੇ ਪ੍ਰਤੀ ਸਮਰਪਣ (dedication to duty) ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਅੰਡਮਾਨ ਅਤੇ ਨਿਕੋਬਾਰ ਦੇ ਦ੍ਵੀਪਾਂ ਦਾ ਨਾਮ ਬਦਲਣ ਦਾ ਉਲੇਖ ਭੀ ਕੀਤਾ, ਜਿੱਥੇ ਆਜ਼ਾਦ ਹਿੰਦ ਫ਼ੌਜ ਨੇ ਪਹਿਲੀ ਵਾਰ ਤਿਰੰਗਾ ਫਹਿਰਾਇਆ ਸੀ। ਨੇਤਾਜੀ ਨੂੰ ਸਮਰਪਿਤ ਨਿਰਮਾਣ ਅਧੀਨ ਇੱਕ ਸਮਾਰਕ, ਲਾਲ ਕਿਲੇ ਵਿੱਚ ਨੇਤਾਜੀ ਅਤੇ ਆਜ਼ਾਦ ਹਿੰਦ ਫ਼ੌਜ ਦੇ ਲਈ ਇੱਕ ਸਮਰਪਿਤ ਮਿਊਜ਼ੀਅਮ ਅਤੇ ਪਹਿਲੀ ਵਾਰ ਨੇਤਾਜੀ ਦੇ ਨਾਮ ‘ਤੇ (in Netaji’s name) ਰਾਸ਼ਟਰੀ ਆਪਦਾ ਰਾਹਤ ਪੁਰਸਕਾਰ (National Disaster Relief Award) ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਵਰਤਮਾਨ ਸਰਕਾਰ ਨੇ ਸੁਤੰਤਰ ਭਾਰਤ ਵਿੱਚ ਕਿਸੇ ਭੀ ਹੋਰ ਸਰਕਾਰ ਦੀ ਤੁਲਨਾ ਵਿੱਚ ਆਜ਼ਾਦ ਹਿੰਦ ਫ਼ੌਜ ਨੂੰ ਸਮਰਪਿਤ ਅਧਿਕ ਕਾਰਜ ਕੀਤਾ ਹੈ ਅਤੇ ਮੈਂ ਇਸ ਨੂੰ ਸਾਡੇ ਲਈ ਅਸ਼ੀਰਵਾਦ ਮੰਨਦਾ ਹਾਂ।”

 ਭਾਰਤ ਦੀਆਂ ਚੁਣੌਤੀਆਂ ਬਾਰੇ ਨੇਤਾ ਜੀ ਦੀ ਡੂੰਘੀ ਸਮਝ ਬਾਰੇ ਪ੍ਰਧਾਨ ਮੰਤਰੀ ਨੇ ਇੱਕ ਲੋਕਤੰਤਰੀ ਸਮਾਜ ਦੀ ਨੀਂਹ 'ਤੇ ਭਾਰਤ ਦੇ ਰਾਜਨੀਤਕ ਲੋਕਤੰਤਰ ਨੂੰ ਮਜ਼ਬੂਤ ਕਰਨ ਬਾਰੇ ਉਨ੍ਹਾਂ ਦੇ ਵਿਸ਼ਵਾਸ ਨੂੰ ਯਾਦ ਕੀਤਾ। ਹਾਲਾਂਕਿ, ਪ੍ਰਧਾਨ ਮੰਤਰੀ ਨੇ ਸੁਤੰਤਰਤਾ ਦੇ ਬਾਅਦ ਨੇਤਾਜੀ ਦੀ ਵਿਚਾਰਧਾਰਾ 'ਤੇ ਹਮਲੇ 'ਤੇ ਖੇਦ ਵਿਅਕਤ ਕੀਤਾ, ਕਿਉਂਕਿ ਉਨ੍ਹਾਂ ਨੇ ਭਾਰਤੀ ਲੋਕਤੰਤਰ ਵਿੱਚ ਭਾਈ-ਭਤੀਜਾਵਾਦ ਅਤੇ ਪੱਖਪਾਤ ਦੀਆਂ ਬੁਰਾਈਆਂ ਦਾ ਵਿਰੋਧ ਕੀਤਾ ਸੀ।

ਇਸ ਦੇ ਕਾਰਨ ਭਾਰਤ ਦਾ ਧੀਮਾ ਵਿਕਾਸ ਹੋਇਆ। ਇਹ ਰੇਖਾਂਕਿਤ ਕਰਦੇ ਹੋਏ ਕਿ ਸਮਾਜ ਦਾ ਇੱਕ ਬੜਾ ਵਰਗ ਆਪਣੇ ਵਿਕਾਸ ਦੇ ਲਈ ਅਵਸਰਾਂ ਅਤੇ ਬੁਨਿਆਦੀ ਜ਼ਰੂਰਤਾਂ ਤੋਂ ਵੰਚਿਤ ਹੈ। ਉਨ੍ਹਾਂ ਨੇ ਰਾਜਨੀਤਕ, ਆਰਥਿਕ ਅਤੇ ਵਿਕਾਸ ਨੀਤੀਆਂ ‘ਤੇ ਕੁਝ ਪਰਿਵਾਰਾਂ ਦੇ ਦਬਦਬੇ ‘ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਕਿਹਾ ਕਿ ਇਸ ਨਾਲ ਦੇਸ਼ ਦੀਆਂ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਕਸ਼ਟ ਅਤੇ ਭਾਰੀ ਨੁਕਸਾਨ ਉਠਾਉਣਾ ਪਿਆ। ਉਨ੍ਹਾਂ ਨੇ ਉਸ ਸਮੇਂ ਮਹਿਲਾਵਾਂ ਅਤੇ ਨੌਜਵਾਨਾਂ ਦੇ ਸਾਹਮਣੇ ਆਉਣ ਵਾਲੀਆਂ ਕਠਿਨਾਈਆਂ ਨੂੰ ਯਾਦ ਕੀਤਾ ਅਤੇ ‘ਸਬਕਾ ਸਾਥ ਸਬਕਾ ਵਿਕਾਸ’ (‘Sabka Saath Sabka Vikas’) ਦੀ ਭਾਵਨਾ ‘ਤੇ ਜ਼ੋਰ ਦਿੱਤਾ, ਜਿਸ ਨੂੰ 2014 ਵਿੱਚ ਵਰਤਮਾਨ ਸਰਕਾਰ ਸੱਤਾ ਵਿੱਚ ਆਉਣ ਦੇ ਬਾਅਦ ਲਾਗੂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਨਿਰਧਨ (ਗ਼ਰੀਬ) ਪਰਿਵਾਰਾਂ ਦੇ ਬੇਟੇ-ਬੇਟੀਆਂ ਦੇ ਲਈ ਅੱਜ ਉਪਲਬਧ ਭਰਪੂਰ ਅਵਸਰਾਂ ‘ਤੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਪਿਛਲੇ 10 ਵਰ੍ਹਿਆਂ ਦੇ ਪਰਿਣਾਮ ਸਾਰੇ ਦੇਖ ਸਕਦੇ ਹਨ। ਪ੍ਰਧਾਨ ਮੰਤਰੀ ਨੇ ਵਰ੍ਹਿਆਂ ਦੀ ਲੰਬੇ ਪਰਤੀਖਿਆ ਦੇ ਬਾਅਦ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਪਾਸ ਹੋਣ ਦਾ ਉਲੇਖ ਕਰਦੇ ਹੋਏ ਭਾਰਤ ਦੀਆਂ ਮਹਿਲਾਵਾਂ ਦੇ ਦਰਮਿਆਨ ਇਸ ਬਾਤ ਨੂੰ ਲੈ ਕੇ ਜਾਗਰਿਤ ਹੋਏ ਆਤਮਵਿਸ਼ਵਾਸ਼ ਦੀ ਤਰਫ਼ ਭੀ ਧਿਆਨ ਆਕਰਸ਼ਿਤ ਕੀਤਾ ਕਿ ਸਰਕਾਰ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਦੇ ਪ੍ਰਤੀ ਸੰਵੇਦਨਸ਼ੀਲ ਹੈ। ਉਨ੍ਹਾਂ ਨੇ ਦੁਹਰਾਇਆ ਕਿ ਅੰਮ੍ਰਿਤਕਾਲ (Amrit Kaal) ਦੇਸ਼ ਦੇ ਰਾਜਨੀਤਕ ਭਵਿੱਖ ਨੂੰ ਨਵਾਂ ਆਕਾਰ ਦੇਣ ਦਾ ਸੁਅਵਸਰ ਲੈ ਕੇ ਆਇਆ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਬੁਰਾਈਆਂ ਨੂੰ ਸਮਾਪਤ ਕਰਨ ਦੇ ਲਈ ਸਾਹਸ ਵਿਅਕਤ ਕਰਨ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਕਿਹਾ ਕਿ “ਯੁਵਾ ਸ਼ਕਤੀ (Youth power) ਅਤੇ ਨਾਰੀ ਸ਼ਕਤੀ  (Nari Shakti) ਵਿਕਸਿਤ ਭਾਰਤ (Viksit Bharat) ਦੀ ਰਾਜਨੀਤੀ ਨੂੰ ਪਰਿਵਰਤਿਤ ਕਰਨ ਵਿੱਚ ਬੜੀ ਭੂਮਿਕਾ ਨਿਭਾ ਸਕਦੀਆਂ ਹਨ ਅਤੇ ਤੁਹਾਡੀ (ਆਪਕੀ) ਸ਼ਕਤੀ ਦੇਸ਼ ਦੀ ਰਾਜਨੀਤੀ ਨੂੰ ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਦੀਆਂ ਬੁਰਾਈਆਂ ਤੋਂ ਮੁਕਤ ਕਰ ਸਕਦੀ ਹੈ।

 

 ਪ੍ਰਾਣ ਪ੍ਰਤਿਸ਼ਠਾ (Pran Pratishtha) ਸਮੇਂ ਆਪਣੀ ਪ੍ਰੇਰਣਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਂ ਰਾਮ-ਕਾਜ ਸੇ ਰਾਸ਼ਟਰ-ਕਾਜ (Rashtra Kaaj from Ram Kaaj) ਦੇ ਲਈ ਖ਼ੁਦ(ਆਪਣੇ ਆਪ) ਨੂੰ ਸਮਰਪਿਤ ਕਰਨ ਦਾ ਹੈ। ਉਨ੍ਹਾਂ ਨੇ ਰਾਮ ਕੇ ਕਾਮ ਸੇ ਰਾਸ਼ਟਰ ਕੇ ਕਾਮ  ਤੱਕ (from Ram’s work to Nation’s work), ਭਾਰਤ ਤੋਂ ਆਲਮੀ ਅਪੇਖਿਆਵਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡਾ ਲਕਸ਼ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣਾ ਹੈ। ਸਾਡਾ ਲਕਸ਼ ਭਾਰਤ ਨੂੰ ਆਰਥਿਕ ਤੌਰ ‘ਤੇ ਸਮ੍ਰਿੱਧ, ਸੱਭਿਆਚਾਰਕ ਤੌਰ ‘ਤੇ ਮਜ਼ਬੂਤ ਅਤੇ ਰਣਨੀਤਕ ਤੌਰ ‘ਤੇ ਸਮਰੱਥ ਬਣਾਉਣਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਆਗਾਮੀ 5 ਵਰ੍ਹਿਆਂ ਵਿੱਚ  ਅਸੀਂ ਵਿਸ਼ਵ ਦੀ ਤੀਸਰੀ ਸਭ ਤੋਂ ਬੜੀ ਆਰਥਿਕ ਸ਼ਕਤੀ ਬਣੀਏ ਅਤੇ ਇਹ ਲਕਸ਼ ਸਾਡੀ ਪਹੁੰਚ ਤੋਂ ਦੂਰ ਨਹੀਂ ਹੈ। ਪਿਛਲੇ 10 ਵਰ੍ਹਿਆਂ ਵਿੱਚ ਪੂਰੇ ਦੇਸ਼ ਦੇ ਪ੍ਰਯਾਸਾਂ ਅਤੇ ਪ੍ਰੋਤਸਾਹਨ ਨਾਲ ਲਗਭਗ 25 ਕਰੋੜ ਭਾਰਤੀ ਗ਼ਰੀਬੀ ਤੋਂ ਬਾਹਰ ਆਏ ਹਨ। ਭਾਰਤ ਅੱਜ ਉਨ੍ਹਾਂ ਲਕਸ਼ਾਂ ਨੂੰ ਹਾਸਲ ਕਰ ਰਿਹਾ ਹੈ ਜਿਨ੍ਹਾਂ ਨੂੰ ਪਹਿਲੇ ਪ੍ਰਾਪਤ ਕਰਨ ਦੀ ਕਲਪਨਾ ਭੀ ਨਹੀਂ ਕੀਤੀ ਜਾਂਦੀ ਸੀ।

 ਪ੍ਰਧਾਨ ਮੰਤਰੀ ਨੇ ਰੱਖਿਆ ਆਤਮਨਿਰਭਰਤਾ ਦੇ ਲਈ ਪਿਛਲੇ 10 ਵਰ੍ਹਿਆਂ ਦੇ ਦੌਰਾਨ ਉਠਾਏ ਗਏ ਕਦਮਾਂ ਬਾਰੇ ਭੀ ਵਿਸਤਾਰ ਨਾਲ ਦੱਸਿਆ। ਸੈਂਕੜੇ ਗੋਲਾ-ਬਾਰੂਦ ਅਤੇ ਉਪਕਰਣਾਂ ‘ਤੇ ਪ੍ਰਤੀਬੰਧ ਅਤੇ ਇੱਕ ਜੀਵੰਤ ਘਰੇਲੂ ਰੱਖਿਆ ਉਦਯੋਗ ਦੇ ਨਿਰਮਾਣ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ, ਜੋ ਕਦੇ ਦੁਨੀਆ ਦਾ ਸਭ ਤੋਂ ਬੜਾ ਰੱਖਿਆ ਆਯਾਤਕ ਸੀ, ਹੁਣ ਵਿਸ਼ਵ ਦੇ ਸਭ ਤੋਂ ਬੜੇ ਰੱਖਿਆ ਨਿਰਯਾਤਕਾਂ ਵਿੱਚ ਸ਼ਾਮਲ ਹੋ ਰਿਹਾ ਹੈ।”

 ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਪੂਰੀ ਦੁਨੀਆ ਨੂੰ ‘ਵਿਸ਼ਵ ਮਿੱਤਰ’ (‘Vishwa Mitra’ -friend of the world) ਦੇ ਰੂਪ ਵਿੱਚ ਸੰਯੋਜਨ ਕਰਨ ਵਿੱਚ ਵਿਅਸਤ (ਰੁੱਝਿਆ ਹੋਇਆ) ਹੈ ਅਤੇ ਵਿਸ਼ਵ ਦੀਆਂ ਚੁਣੌਤੀਆਂ ਦਾ ਸਮਾਧਾਨ ਪ੍ਰਦਾਨ ਕਰਨ ਦੇ ਲਈ ਅੱਗੇ  ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਭਾਰਤ, ਵਿਸ਼ਵ ਦੇ ਲਈ ਯੁੱਧ ਤੋਂ ਸ਼ਾਂਤੀ ਤੀ ਤਰਫ਼ ਦਾ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਹੀ ਦੇਸ਼,  ਰਾਸ਼ਟਰੀ ਹਿਤਾਂ ਦੀ ਰੱਖਿਆ ਦੇ ਲਈ ਭੀ ਤਿਆਰ ਹੈ।

 ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਅਤੇ ਦੇਸ਼ਵਾਸੀਆਂ ਦੇ ਲਈ ਅਗਲੇ 25 ਵਰ੍ਹਿਆਂ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਅਤੇ ਅੰਮ੍ਰਿਤ ਕਾਲ (Amrit Kaal) ਦੇ ਹਰ ਪਲ ਨੂੰ ਰਾਸ਼ਟਰੀ ਹਿਤਾਂ ਦੇ ਲਈ ਸਮਰਪਿਤ ਕਰਨ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ, “ਸਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਅਤੇ ਸਾਨੂੰ ਸ਼ੌਰਯਵਾਨ ਬਣਨਾ ਚਾਹੀਦਾ ਹੈ (“We must work hard, and we must be brave)। ਇਹ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਲਈ ਮਹੱਤਵਪੂਰਨ ਹੈ। ਪਰਾਕ੍ਰਮ ਦਿਵਸ (Parakram Diwas) ਸਾਨੂੰ ਹਰੇਕ ਸਾਲ ਇਸ ਸੰਕਲਪ ਦੀ ਯਾਦ ਦਿਵਾਏਗਾ।”

 ਇਸ ਅਵਸਰ ‘ਤੇ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ, ਕੇਂਦਰੀ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਅਤੇ ਕੇਂਦਰੀ ਰੱਖਿਆ ਅਤੇ ਟੂਰਿਜ਼ਮ ਰਾਜ ਮੰਤਰੀ  ਸ਼੍ਰੀ ਅਜੈ ਭੱਟ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਆਈਐੱਨਏ ਟ੍ਰਸਟ ਦੇ ਚੇਅਰਮੈਨ ਬ੍ਰਿਗੇਡੀਅਰ (ਰਿਟਾਇਰਡ) ਆਰ.ਐੱਸ ਚਿਕਾਰਾ ਅਤੇ ਹੋਰ ਪਤਵੰਤੇ ਭੀ ਉਪਸਥਿਤ ਸਨ।

 

 ਪਿਛੋਕੜ

ਸੁਤੰਤਰਤਾ ਸੰਗ੍ਰਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਗਰਿਮਾਪੂਰਨ ਰੂਪ ਨਾਲ ਸਨਮਾਨਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਸਾਲ 2021 ਤੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ ਨੂੰ ‘ਪਰਾਕ੍ਰਮ ਦਿਵਸ’ (Parakram Diwasਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਾਲ ਲਾਲ ਕਿਲੇ ‘ਤੇ ਆਯੋਜਿਤ ਹੋਣ ਵਾਲਾ ਪ੍ਰੋਗਰਾਮ ਇਤਿਹਾਸਿਕ ਪ੍ਰਤੀਬਿੰਬਾਂ ਅਤੇ ਜੀਵੰਤ ਸੱਭਿਆਚਾਰਕ  ਅਭਿਵਿਅਕਤੀਆਂ ਦਾ ਤਾਲਮੇਲ ਕਰਨ ਵਾਲਾ ਇੱਕ ਬਹੁਆਯਾਮੀ ਉਤਸਵ ਹੋਵੇਗਾ। ਇਸ ਅਵਸਰ ‘ਤੇ ਆਯੋਜਿਤ ਗਤੀਵਿਧੀਆਂ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫ਼ੌਜ (Azad Hind Fauj) ਦੀ ਗਹਿਨ ਵਿਰਾਸਤ ‘ਤੇ ਪ੍ਰਕਾਸ਼ ਪਾਉਣਗੀਆਂ। ਸੈਲਾਨੀਆਂ ਨੂੰ ਦੁਰਲਭ ਤਸਵੀਰਾਂ ਅਤੇ ਦਸਤਾਵੇਜ਼ਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਅਭਿਲੇਖਾਗਾਰ ਪ੍ਰਦਰਸ਼ਨੀਆਂ (archives exhibitions)  ਦੇ ਮਾਧਿਅਮ ਨਾਲ ਇੱਕ ਗਹਿਨ ਅਨੁਭਵ ਨਾਲ ਜੁੜਨ ਦਾ ਅਵਸਰ ਮਿਲੇਗਾ, ਜੋ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫ਼ੌਜ ਦੀ ਜ਼ਿਕਰਯੋਗ ਯਾਤਰਾ ਦਾ ਵੇਰਵਾ ਪ੍ਰਦਾਨ ਕਰਨਗੇ। ਇਹ ਸਮਾਰੋਹ 31 ਜਨਵਰੀ, 2024 ਤੱਕ ਜਾਰੀ ਰਹੇਗਾ।

 ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ 23 ਤੋਂ 31 ਜਨਵਰੀ ਤੱਕ ਆਯੋਜਿਤ ਹੋਣ ਵਾਲਾ ਭਾਰਤ ਪਰਵ (Bharat Parv) ਭੀ ਲਾਂਚ ਕੀਤਾ। ਇਹ ਗਣਤੰਤਰ ਦਿਵਸ ਦੀਆਂ ਝਾਕੀਆਂ ਅਤੇ ਸੱਭਿਆਚਾਰਕ  ਪ੍ਰਦਰਸ਼ਨਾਂ (Republic Day Tableaux and cultural exhibits) ਦੇ ਨਾਲ ਦੇਸ਼ ਦੀ ਸਮ੍ਰਿੱਧ ਵਿਵਿਧਤਾ ਨੂੰ ਪ੍ਰਦਰਸ਼ਿਤ ਕਰੇਗਾ, ਜਿਸ ਵਿੱਚ 26 ਮੰਤਰਾਲਿਆਂ ਅਤੇ ਵਿਭਾਗਾਂ ਦੇ ਪ੍ਰਯਾਸ (efforts of 26 Ministries and Departments), ਨਾਗਰਿਕ-ਕੇਂਦ੍ਰਿਤ ਪਹਿਲਾਂ (citizen-centric initiatives), ਵੋਕਲ ਫੌਰ ਲੋਕਲ (vocal for local) ਅਤੇ ਵਿਵਿਧ ਟੂਰਿਸਟ ਆਕਰਸ਼ਣਾਂ ‘ਤੇ ਪ੍ਰਕਾਸ਼ ਪਾਇਆ ਜਾਵੇਗਾ। ਇਹ ਲਾਲ ਕਿਲੇ ਦੇ ਸਾਹਮਣੇ ਰਾਮ ਲੀਲਾ ਮੈਦਾਨ (Ram Leela Maidan) ਅਤੇ ਮਾਧਵ ਦਾਸ ਪਾਰਕ (Madhav Das Park) ਵਿੱਚ ਆਯੋਜਿਤ ਹੋਵੇਗਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi