ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਢਾਲਪੁਰ ਮੈਦਾਨ ਵਿੱਚ ਕੁੱਲੂ ਦੁਸਹਿਰੇ ਸਮਾਰੋਹ ਵਿੱਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਦੇ ਪਹੁੰਚਣ 'ਤੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਭਗਵਾਨ ਰਘੂਨਾਥ ਜੀ ਦਾ ਆਗਮਨ ਹੋਇਆ ਅਤੇ ਇਸ ਨਾਲ ਰੱਥ ਯਾਤਰਾ ਦੀ ਸ਼ੁਰੂਆਤ ਹੋਈ। ਇਸ ਮੌਕੇ ਪ੍ਰਧਾਨ ਮੰਤਰੀ ਦੇ ਸੁਆਗਤ ਲਈ ਭਾਰੀ ਭੀੜ ਇਕੱਠੀ ਹੋਈ ਸੀ। ਪ੍ਰਧਾਨ ਮੰਤਰੀ ਨੇ ਲੱਖਾਂ ਹੋਰ ਸ਼ਰਧਾਲੂਆਂ ਦੇ ਨਾਲ ਮੁੱਖ ਆਕਰਸ਼ਣ ਵੱਲ ਪੈਦਲ ਚਲ ਕੇ ਭਗਵਾਨ ਰਘੂਨਾਥ ਨੂੰ ਸ਼ਰਧਾਂਜਲੀ ਦਿੱਤੀ।
ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਮੌਜੂਦ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਤਿਹਾਸਿਕ ਕੁੱਲੂ ਦੁਸਹਿਰਾ ਸਮਾਰੋਹ ਵਿੱਚ ਦੇਵੀ-ਦੇਵਤਿਆਂ ਦੇ ਵਿਸ਼ਾਲ ਇਕੱਠ ਦੇ ਨਾਲ ਬ੍ਰਹਮ ਰੱਥ ਯਾਤਰਾ ਦੇਖੀ। ਇਹ ਇੱਕ ਇਤਿਹਾਸਿਕ ਮੌਕਾ ਸੀ ਕਿ ਜਦੋਂ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੁੱਲੂ ਦੁਸਹਿਰਾ ਸਮਾਰੋਹ ਵਿੱਚ ਹਿੱਸਾ ਲਿਆ।
ਇੰਟਰਨੈਸ਼ਨਲ ਕੁੱਲੂ ਦੁਸਹਿਰਾ ਫੈਸਟੀਵਲ 5 ਤੋਂ 11 ਅਕਤੂਬਰ 2022 ਤੱਕ ਕੁੱਲੂ ਦੇ ਢਾਲਪੁਰ ਮੈਦਾਨ ਵਿੱਚ ਮਨਾਇਆ ਜਾਣਾ ਹੈ। ਇਹ ਤਿਉਹਾਰ ਇਸ ਪੱਖੋਂ ਵਿਲੱਖਣ ਹੈ ਕਿ ਇਸ ਵਿੱਚ ਘਾਟੀ ਦੇ 300 ਤੋਂ ਵੱਧ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ।
ਤਿਉਹਾਰ ਦੇ ਪਹਿਲੇ ਦਿਨ, ਦੇਵਤੇ ਆਪਣੀਆਂ ਚੰਗੀ ਤਰ੍ਹਾਂ ਨਾਲ ਸਜਾਈਆਂ ਗਈਆਂ ਪਾਲਕੀਆਂ ਵਿੱਚ ਮੁੱਖ ਦੇਵਤਾ ਭਗਵਾਨ ਰਘੂਨਾਥ ਜੀ ਦੇ ਮੰਦਰ ਵਿੱਚ ਮੱਥਾ ਟੇਕਦੇ ਹਨ ਅਤੇ ਫਿਰ ਢਾਲਪੁਰ ਮੈਦਾਨ ਵੱਲ ਜਾਂਦੇ ਹਨ।
ਪ੍ਰਧਾਨ ਮੰਤਰੀ ਦੇ ਨਾਲ ਹੋਰਨਾਂ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਜੈ ਰਾਮ ਠਾਕੁਰ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼੍ਰੀ ਸੁਰੇਸ਼ ਕੁਮਾਰ ਕਸ਼ਯਪ ਵੀ ਮੌਜੂਦ ਸਨ।
The iconic Dussehra celebrations in Kullu are underway. PM @narendramodi has joined the programme after his previous programme in Bilaspur. pic.twitter.com/CDWD0G9Dhu
— PMO India (@PMOIndia) October 5, 2022