ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਜਮੁਈ ਵਿੱਚ ਜਾਨਜਾਤੀਯ ਗੌਰਵ ਦਿਵਸ ਦੇ ਅਵਸਰ ‘ਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਵਰ੍ਹੇ ਸਮਾਰੋਹ ਦੀ ਸ਼ੁਰੂਆਤ ਕੀਤੀ ਅਤੇ ਲਗਭਗ 6,640 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਵਿਭਿੰਨ ਰਾਜਾਂ ਦੇ ਰਾਜਪਾਲਾਂ, ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ ਦਾ ਸੁਆਗਤ ਕੀਤਾ, ਜੋ ਭਾਰਤ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਜਨਜਾਤੀਯ ਦਿਵਸ ਸਮਾਰੋਹਾਂ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਉਨ੍ਹਾਂ ਅਣਗਿਣਤ ਜਨਜਾਤੀਯ ਭਾਈ ਅਤੇ ਭੈਣਾਂ ਦਾ ਵੀ ਸੁਆਗਤ ਕੀਤਾ, ਜੋ ਪੂਰੇ ਭਾਰਤ ਤੋਂ ਇਸ ਪ੍ਰੋਗਰਾਮ ਵਿੱਚ ਵਰਚੁਅਲ ਤੌਰ ‘ਤੇ ਸ਼ਾਮਲ ਹੋਏ ਹਨ। ਅੱਜ ਦੇ ਦਿਨ ਨੂੰ ਬਹੁਤ ਪਵਿੱਤਰ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਕਾਰਤਿਕ ਪੂਰਣਿਮਾ, ਦੇਵ ਦੀਪਾਵਲੀ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ 555ਵੀਂ ਜਯੰਤੀ ਵੀ ਮਨਾਈ ਜਾ ਰਹੀ ਹੈ ਅਤੇ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਇਨ੍ਹਾਂ ਤਿਉਹਾਰਾਂ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਦੇਸ਼ਵਾਸੀਆਂ ਦੇ ਲਈ ਵੀ ਇਤਿਹਾਸਿਕ ਹੈ, ਕਿਉਂਕਿ ਅੱਜ ਭਗਵਾਨ ਬਿਰਮਾ ਮੁੰਡਾ ਦੀ ਜਯੰਤੀ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਮਨਾਈ ਜਾ ਰਹੀ ਹੈ। ਉਨ੍ਹਾਂ ਨੇ ਦੇਸ਼ਵਾਸੀਆਂ ਅਤੇ ਵਿਸ਼ੇਸ਼ ਤੌਰ ‘ਤੇ ਜਨਜਾਤੀਯ ਭਾਈਆਂ ਅਤੇ ਭੈਣਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਜਨਜਾਤੀਯ ਗੌਰਵ ਦਿਵਸ ਤੋਂ ਪਹਿਲਾਂ ਜਮੁਈ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਸਵੱਛਤਾ ਅਭਿਯਾਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਵੱਛਤਾ ਅਭਿਯਾਨ ਦੇ ਆਯੋਜਨ ਦੇ ਲਈ ਪ੍ਰਸ਼ਾਸਨ, ਜਮੁਈ ਦੇ ਨਾਗਰਿਕਾਂ ਅਤੇ ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਸਮੇਤ ਵਿਭਿੰਨ ਹਿਤਧਾਰਕਾਂ ਨੂੰ ਵਧਾਈ ਦਿੱਤੀ।
ਪਿਛਲੇ ਵਰ੍ਹੇ ਜਨਜਾਤੀਯ ਗੌਰਵ ਦਿਵਸ ‘ਤੇ ਧਰਤੀ ਆਬਾ ਬਿਰਸਾ ਮੁੰਡਾ ਦੇ ਜਨਮ ਪਿੰਡ ਉਲਿਹਾਤੂ ਵਿੱਚ ਹੋਣ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਰ੍ਹੇ ਉਹ ਉਸ ਸਥਾਨ ‘ਤੇ ਹਨ, ਜਿਸ ਨੇ ਸ਼ਹੀਦ ਤਿਲਕਾ ਮਾਂਝੀ ਦੀ ਵੀਰਤਾ ਦੇਖੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਵਸਰ ਹੋਰ ਵੀ ਵਿਸ਼ੇਸ਼ ਹੈ, ਕਿਉਂਕਿ ਦੇਸ਼ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਵਰ੍ਹੇ ਸਮਾਰੋਹ ਦੀ ਸ਼ੁਰੂਆਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮਾਰੋਹ ਆਗਾਮੀ ਵਰ੍ਹੇ ਵੀ ਜਾਰੀ ਰਹੇਗਾ। ਪ੍ਰਧਾਨ ਮੰਤਰੀ ਨੇ ਬਿਹਾਰ ਦੇ ਜਮੁਈ ਵਿੱਚ ਅੱਜ ਦੇ ਪ੍ਰੋਗਰਾਮ ਵਿੱਚ ਵਰਚੁਅਲ ਤੌਰ ‘ਤੇ ਸ਼ਾਮਲ ਹੋਏ ਵਿਭਿੰਨ ਪਿੰਡਾਂ ਦੇ ਇੱਕ ਕਰੋੜ ਲੋਕਾਂ ਨੂੰ ਵੀ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਬਿਰਸਾ ਮੁੰਡਾ ਦੇ ਵੰਸ਼ਜ ਸ਼੍ਰੀ ਬੁਧਰਾਮ ਮੁੰਡਾ ਅਤੇ ਸਿੱਧੂ ਕਾਨਹੂ ਦੇ ਵੰਸ਼ਜ ਸ਼੍ਰੀ ਮੰਡਲ ਮੁਰਮੂ ਦਾ ਸੁਆਗਤ ਕਰਦੇ ਹੋਏ ਪ੍ਰਸੰਨਤਾ ਹੋ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 6640 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਕਬਾਇਲੀਆਂ ਦੇ ਪੱਕੇ ਮਕਾਨ ਦੇ ਲਈ ਲਗਭਗ 1.5 ਲੱਖ ਪ੍ਰਵਾਨ ਪੱਤਰ, ਕਬਾਇਲੀ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਸਕੂਲ ਅਤੇ ਹੌਸਟਲ, ਕਬਾਇਲੀ ਮਹਿਲਾਵਾਂ ਦੇ ਲਈ ਸਿਹਤ ਸੁਵਿਧਾਵਾਂ, ਕਬਾਇਲੀ ਖੇਤਰਾਂ ਨੂੰ ਜੋੜਨ ਵਾਲੇ ਸੜਕ ਪ੍ਰੋਜੈਕਟ, ਕਬਾਇਲੀ ਸੱਭਿਆਚਾਰ ਨੂੰ ਸੁਰੱਖਿਅਤ ਕਰਨ ਦੇ ਲਈ ਕਬਾਇਲੀ ਮਿਊਜ਼ੀਅਮ ਅਤੇ ਰਿਸਰਚ ਕੇਂਦਰ ਆਦਿ ਸ਼ਾਮਲ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਦੇਵ ਦੀਪਾਵਲੀ ਦੇ ਪਾਵਨ ਅਵਸਰ ‘ਤੇ ਕਬਾਇਲੀਆਂ ਦੇ 11,000 ਆਵਾਸਾਂ ਵਿੱਚ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਹੋਏ। ਉਨ੍ਹਾਂ ਨੇ ਇਸ ਅਵਸਰ ‘ਤੇ ਸਾਰੇ ਕਬਾਇਲੀਆਂ ਨੂੰ ਵਧਾਈ ਦਿੱਤੀ।
ਜਨਜਾਤੀਯ ਗੌਰਵ ਦਿਵਸ ਦੇ ਅੱਜ ਦੇ ਆਯੋਜਨ ਅਤੇ ਜਨਜਾਤੀਯ ਗੌਰਵ ਵਰ੍ਹੇ ਦੀ ਸ਼ੁਰੂਆਤ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਮਾਰੋਹ ਇੱਕ ਵੱਡੇ ਇਤਿਹਾਸਿਕ ਅਨਿਆ ਨੂੰ ਠੀਕ ਕਰਨ ਦਾ ਇੱਕ ਇਮਾਨਦਾਰ ਪ੍ਰਯਾਸ ਹੈ। ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਦੇ ਦੌਰ ਵਿੱਚ ਕਬਾਇਲੀਆਂ ਨੂੰ ਸਮਾਜ ਵਿੱਚ ਉਹ ਮਾਣਤਾ ਨਹੀਂ ਮਿਲੀ, ਜਿਸ ਦੇ ਉਹ ਹੱਕਦਾਰ ਸਨ। ਕਬਾਇਲੀ ਸਮਾਜ ਦੇ ਯੋਗਦਾਨ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਬਾਇਲੀ ਸਮਾਜ ਹੀ ਸੀ, ਜਿਸ ਨੇ ਰਾਜਕੁਮਾਰ ਰਾਮ ਨੂੰ ਭਗਵਾਨ ਰਾਮ ਵਿੱਚ ਬਦਲ ਦਿੱਤਾ ਅਤੇ ਨਾਲ ਹੀ ਭਾਰਤ ਦਾ ਸੱਭਿਆਚਾਰ ਅਤੇ ਸੁਤੰਤਰਤਾ ਦੀ ਰੱਖਿਆ ਦੇ ਲਈ ਸਦੀਆਂ ਤੱਕ ਲੜਾਈ ਦੀ ਅਗਵਾਈ ਕੀਤੀ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਸੁਤੰਤਰਤਾ ਦੇ ਬਾਅਦ ਦੇ ਦਹਾਕਿਆਂ ਵਿੱਚ ਸੁਆਰਥੀ ਰਾਜਨੀਤੀ ਦੇ ਕਾਰਨ ਕਬਾਇਲੀ ਸਮਾਜ ਦੇ ਅਜਿਹੇ ਮਹੱਤਵਪੂਰਨ ਯੋਗਦਾਨ ਨੂੰ ਮਿਟਾਉਣ ਦਾ ਪ੍ਰਯਾਸ ਕੀਤਾ ਗਿਆ।
ਉਲਗੁਲਾਨ ਅੰਦੋਲਨ, ਕੋਲ ਵਿਦ੍ਰੋਹ, ਸੰਥਾਲ ਵਿਦ੍ਰੋਹ, ਭੀਲ ਅੰਦੋਲਨ ਜਿਹੇ ਭਾਰਤ ਦੀ ਆਜ਼ਾਦੀ ਦੇ ਲਈ ਜਨਜਾਤੀਆਂ ਦੇ ਵਿਭਿੰਨ ਯੋਗਦਾਨਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਕਬਾਇਲੀਆਂ ਦਾ ਯੋਗਦਾਨ ਬਹੁਤ ਵੱਡਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਭਾਰਤ ਦੇ ਵਿਭਿੰਨ ਕਬਾਇਲੀ ਨੇਤਾ ਜਿਵੇਂ ਅੱਲੂਰੀ ਸੀਤਾਰਮਣ ਰਾਜੂ, ਤਿਲਕਾ ਮਾਂਝੀ, ਸਿੱਧੂ ਕਾਨਹੂ, ਬੁਧੂ ਭਗਤ, ਤੇਲੰਗ ਖਾਰੀਆ, ਗੋਵਿੰਦਾ ਗੁਰੂ, ਤੇਲੰਗਾਨਾ ਦੇ ਰਾਮਜੀ ਗੋਂਡ, ਮੱਧ ਪ੍ਰਦੇਸ਼ ਦੇ ਬਾਦਲ ਭੋਈ, ਰਾਜਾ ਸ਼ੰਕਰ ਸ਼ਾਹ, ਕੁਵਰ ਰਘੁਨਾਥ ਸ਼ਾਹ, ਟੰਟਯਾ ਭੀਲ, ਜਾਤਰਾ ਭਗਤ, ਲਕਸ਼ਮਨ ਨਾਇਕ, ਮਿਜ਼ੋਰਮ ਦੇ ਰੋਪੁਇਲਿਯਾਨੀ, ਰਾਜ ਮੋਹਿਨੀ ਦੇਵੀ, ਰਾਣੀ ਗਾਈਦਿਨਲਿਊ, ਕਾਲੀਬਾਈ, ਗੋਂਡਵਾਨਾ ਦੀ ਰਾਣੀ, ਰਾਣੀ ਦੁਰਗਾਵਤੀ ਦੇਵੀ ਅਤੇ ਕਈ ਹੋਰ ਲੋਕਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਮਾਨਗੜ੍ਹ ਨਰਸੰਹਾਰ ਨੂੰ ਭੁਲਾਇਆ ਨਹੀਂ ਜਾ ਸਕਦਾ, ਜਿੱਥੇ ਅੰਗ੍ਰੇਜ਼ਾਂ ਨੇ ਹਜ਼ਾਰਾਂ ਕਬਾਇਲੀਆਂ ਨੂੰ ਮਾਰ ਦਿੱਤਾ ਸੀ।
ਸ਼੍ਰੀ ਮੋਦੀ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਦੀ ਮਾਨਸਿਕਤਾ, ਭਾਵੇਂ ਉਹ ਸੱਭਿਆਚਾਰ ਦਾ ਖੇਤਰ ਹੋਵੇ ਜਾਂ ਸਮਾਜਿਕ ਨਿਆਂ ਦਾ, ਅਲੱਗ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਭਾਰਤ ਦੀ ਰਾਸ਼ਟਰਪਤੀ ਚੁਣਨਾ ਉਨ੍ਹਾਂ ਦਾ ਸੁਭਾਗ ਸੀ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਦੇ ਪਹਿਲੇ ਕਬਾਇਲੀ ਰਾਸ਼ਟਰਪਤੀ ਹਨ ਅਤੇ ਪੀਐੱਮ-ਜਨਮਨ ਯੋਜਨਾ ਦੇ ਤਹਿਤ ਸ਼ੁਰੂ ਕੀਤੇ ਗਏ ਸਾਰੇ ਕਾਰਜਾਂ ਦਾ ਕ੍ਰੈਡਿਟ ਰਾਸ਼ਟਰਪਤੀ ਨੂੰ ਜਾਂਦਾ ਹੈ। ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਦੇ ਸਸ਼ਕਤੀਕਰਣ ਦੇ ਲਈ 24,000 ਕਰੋੜ ਰੁਪਏ ਦੇ ਪੀਐੱਮ ਜਨਮਨ ਯੋਜਨਾ ਸ਼ੁਰੂ ਕੀਤੇ ਜਾਣ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਦੇਸ਼ ਦੀਆਂ ਸਭ ਤੋਂ ਪਿਛੜੀਆਂ ਕਬਾਇਲੀਆਂ ਦੀਆਂ ਬਸਤੀਆਂ ਦਾ ਵਿਕਾਸ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ ਅਤੇ ਇਸ ਯੋਜਨਾ ਦੇ ਤਹਿਤ ਪੀਵੀਟੀਜੀ ਨੂੰ ਹਜ਼ਾਰਾਂ ਪੱਕੇ ਘਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਪੀਵੀਟੀਜੀ ਬਸਤੀਆਂ ਦਰਮਿਆਨ ਸੰਪਰਕ ਸੁਨਿਸ਼ਚਿਤ ਕਰਨ ਦੇ ਲਈ ਸੜਕ ਵਿਕਾਸ ਪ੍ਰੋਜੈਕਟਾਂ ਪ੍ਰਗਤੀ ‘ਤੇ ਹਨ ਅਤੇ ਪੀਵੀਟੀਜੀ ਦੇ ਕਈ ਘਰਾਂ ਵਿੱਚ ਹਰ ਘਰ ਜਲ ਯੋਜਨਾ ਦੇ ਤਹਿਤ ਪੀਣ ਦਾ ਪਾਣੀ ਸੁਨਿਸ਼ਚਿਤ ਕੀਤਾ ਗਿਆ ਹੈ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਹ ਉਨ੍ਹਾਂ ਲੋਕਾਂ ਦੀ ਪੂਜਾ ਕਰਦੇ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਰਵੱਈਏ ਦੇ ਕਾਰਨ ਕਬਾਇਲੀ ਸਮਾਜ ਦਹਾਕਿਆਂ ਤੱਕ ਇਨਫ੍ਰਾਸਟ੍ਰਕਚਰ ਤੋਂ ਵੰਚਿਤ ਰਿਹਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਦਰਜਨਾਂ ਕਬਾਇਲੀ ਬਹੁਲ ਜ਼ਿਲ੍ਹੇ ਵਿਕਾਸ ਦੀ ਗਤੀ ਵਿੱਚ ਪਿਛੜ ਗਏ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੋਚ ਦੀ ਪ੍ਰਕਿਰਿਆ ਨੂੰ ਬਦਲਿਆ ਅਤੇ ਉਨ੍ਹਾਂ ਨੂੰ ‘ਆਕਾਂਖੀ ਜ਼ਿਲ੍ਹੇ’ ਐਲਾਨ ਕੀਤਾ ਅਤੇ ਉਨ੍ਹਾਂ ਦੇ ਵਿਕਾਸ ਦੇ ਲਈ ਕੁਸ਼ਲ ਅਧਿਕਾਰੀਆਂ ਦੀ ਤੈਨਾਤੀ ਕੀਤੀ। ਉਨ੍ਹਾਂ ਨੂੰ ਖੁਸ਼ੀ ਹੈ ਕਿ ਅੱਜ ਅਜਿਹੇ ਕਈ ਆਕਾਂਖੀ ਜ਼ਿਲ੍ਹੇ ਵਿਭਿੰਨ ਵਿਕਾਸਾਤਮਕ ਮਿਆਰਾਂ ਵਿੱਚ ਕਈ ਵਿਕਸਿਤ ਜ਼ਿਲ੍ਹਿਆਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਲਾਭ ਅਦਿਵਾਸੀਆਂ ਨੂੰ ਮਿਲਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਆਦਿਵਾਸੀ ਭਲਾਈ ਹਮੇਸ਼ਾ ਤੋਂ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਅਟਲ ਜੀ ਦੀ ਸਰਕਾਰ ਸੀ ਜਿਸ ਨੇ ਆਦਿਵਾਸੀ ਕਾਰਜ ਦੇ ਲਈ ਇੱਕ ਅਲੱਗ ਮੰਤਰਾਲੇ ਦਾ ਗਠਨ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਐਲੋਕੇਸ਼ਨ 25,000 ਕਰੋੜ ਰੁਪਏ ਤੋਂ 5 ਗੁਣਾ ਵਧਾ ਕੇ 1.25 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਹਾਲ ਹੀ ਵਿੱਚ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ (ਡੀਏਜੇਜੀਯੂਏ) ਨਾਮਕ ਇੱਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਨਾਲ 60,000 ਤੋਂ ਅਧਿਕ ਆਦਿਵਾਸੀ ਪਿੰਡਾਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ 80,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਆਦਿਵਾਸੀ ਪਿੰਡਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਉਪਲਬਧਤਾ ਸੁਨਿਸ਼ਚਿਤ ਕਰਨਾ, ਰੋਜ਼ਗਾਰ ਦੇ ਅਵਸਰ ਪੈਦਾ ਕਰਨਾ ਅਤੇ ਆਦਿਵਾਸੀ ਨੌਜਵਾਨਾਂ ਨੂੰ ਟ੍ਰੇਨਿੰਗ ਦੇਣਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਯੋਜਨਾ ਦੇ ਤਹਿਤ ਆਦਿਵਾਸੀ ਮਾਰਕੀਟਿੰਗ ਕੇਂਦਰ ਸਥਾਪਿਤ ਕੀਤੇ ਜਾਣਗੇ, ਨਾਲ ਹੀ ਹੋਮਸਟੇਅ ਬਣਾਉਣ ਦੇ ਲਈ ਟ੍ਰੇਨਿੰਗ ਅਤੇ ਸਹਾਇਤਾ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਆਦਿਵਾਸੀ ਬਹੁਲ ਖੇਤਰਾਂ ਵਿੱਚ ਈਕੋ-ਟੂਰਿਜ਼ਮ ਦੀ ਸੰਭਾਵਨਾ ਬਣੇਗੀ, ਜਿਸ ਨਾਲ ਆਦਿਵਾਸੀਆਂ ਦਾ ਪਰਵਾਸ ਰੁਕੇਗਾ।
ਸਰਕਾਰ ਦੁਆਰਾ ਆਦਿਵਾਸੀ ਵਿਰਾਸਤ ਨੂੰ ਸੁਰੱਖਿਅਤ ਕਰਨ ਦੇ ਲਈ ਕੀਤੇ ਗਏ ਪ੍ਰਯਾਸਾਂ ‘ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਕਈ ਆਦਿਵਾਸੀ ਕਲਾਕਾਰਾਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਂਚੀ ਵਿੱਚ ਭਗਵਾਨ ਬਿਰਸਾ ਮੁੰਡਾ ਦੇ ਨਾਮ ‘ਤੇ ਇੱਕ ਆਦਿਵਾਸੀ ਸੰਗ੍ਰਹਾਲਯ ਸ਼ੁਰੂ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਸਾਰੇ ਸਕੂਲੀ ਬੱਚਿਆਂ ਨੂੰ ਇਸ ਨੂੰ ਦੇਖਣ ਅਤੇ ਇਸ ਦਾ ਅਧਿਐਨ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਪ੍ਰਸੰਨਤਾ ਵਿਅਕਤ ਕੀਤੀ ਕਿ ਅੱਜ ਛਿੰਦਵਾੜਾ, ਮੱਧ ਪ੍ਰਦੇਸ਼ ਵਿੱਚ ਬਾਦਲ ਭੋਈ ਦੇ ਨਾਮ ‘ਤੇ ਇੱਕ ਕਬਾਇਲੀ ਮਿਊਜ਼ੀਅਮ ਅਤੇ ਜਬਲਪੁਰ, ਮੱਧ ਪ੍ਰਦੇਸ਼ ਵਿੱਚ ਰਾਜਾ ਸ਼ੰਕਰ ਸ਼ਾਹ ਅਤੇ ਕੁੰਵਰ ਰਘੁਨਾਥ ਸ਼ਾਹ ਦੇ ਨਾਮ ‘ਤੇ ਇੱਕ ਕਬਾਇਲੀ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਅੱਜ ਸ੍ਰੀਨਗਰ ਅਤੇ ਸਿੱਕਮ ਵਿੱਚ ਦੋ ਕਬਾਇਲੀ ਰਿਸਰਚ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ ਅਤੇ ਭਗਵਾਨ ਬਿਰਸਾ ਮੁੰਡਾ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਾਰੇ ਯਤਨ ਭਾਰਤ ਦੇ ਲੋਕਾਂ ਨੂੰ ਕਬਾਇਲੀਆਂ ਦੀ ਬਹਾਦਰੀ ਅਤੇ ਸਨਮਾਨ ਬਾਰੇ ਲਗਾਤਾਰ ਯਾਦ ਦਿਵਾਉਂਦੇ ਰਹਿਣਗੇ।
ਭਾਰਤ ਦੇ ਪ੍ਰਾਚੀਨ ਮੈਡੀਕਲ ਸਿਸਟਮ ਵਿੱਚ ਆਦਿਵਾਸੀ ਸਮਾਜ ਦੇ ਮਹਾਨ ਯੋਗਦਾਨ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਿਰਾਸਤ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਭਾਵੀ ਪੀੜ੍ਹੀਆਂ ਦੇ ਲਈ ਨਵੇਂ ਆਯਾਮ ਵੀ ਜੋੜੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਲੇਹ ਵਿੱਚ ਨੈਸ਼ਨਲ ਇੰਸਟੀਟਿਊਟ ਆਫ ਸੋਵਾ-ਰਿਗਪਾ ਦੀ ਸਥਾਪਨਾ ਕੀਤੀ ਹੈ, ਅਰੁਣਾਚਲ ਪ੍ਰਦੇਸ਼ ਵਿੱਚ ਨੌਰਥ-ਈਸਟਰਨ ਇੰਸਟੀਟਿਊਟ ਆਫ ਆਯੁਰਵੇਦ ਅਤੇ ਫੋਕ ਮੈਡੀਸਿਨ ਰਿਸਰਚ ਨੂੰ ਅੱਪਗ੍ਰੇਡ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਵਰਲਡ ਹੈਲਥ ਔਰਗਨਾਈਜ਼ੇਸ਼ਨ ਦੇ ਤਤਵਾਧਾਨ ਵਿੱਚ ਪਰੰਪਰਾਗਤ ਮੈਡੀਸਿਨ ਦੇ ਲਈ ਗਲੋਬਲ ਸੈਂਟਰ ਦੀ ਸਥਾਪਨਾ ਵੀ ਕਰ ਰਹੀ ਹੈ, ਜੋ ਦੁਨੀਆ ਭਰ ਵਿੱਚ ਆਦਿਵਾਸੀਆਂ ਦੇ ਪਰੰਪਰਾਗਤ ਮੈਡੀਸਿਨ ਸਿਸਟਮ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇਗਾ।
ਸ਼੍ਰੀ ਮੋਦੀ ਨੇ ਕਿਹਾ, “ਸਾਡੀ ਸਰਕਾਰ ਦਾ ਧਿਆਨ ਆਦਿਵਾਸੀ ਸਮਾਜ ਦੀ ਸਿੱਖਿਆ, ਆਮਦਨ ਅਤੇ ਮੈਡੀਸਿਨ ‘ਤੇ ਹੈ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਦਿਵਾਸੀ ਬੱਚੇ ਮੈਡੀਕਲ, ਇੰਜੀਨੀਅਰਿੰਗ, ਹਥਿਆਰਬੰਦ ਬਲਾਂ ਜਾਂ ਐਵੀਏਸ਼ਨ ਜਿਹੇ ਵਿਭਿੰਨ ਖੇਤਰਾਂ ਵਿੱਚ ਅੱਗੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਿਛਲੇ ਇੱਕ ਦਹਾਕੇ ਵਿੱਚ ਆਦਿਵਾਸੀ ਖੇਤਰਾਂ ਵਿੱਚ ਸਕੂਲ ਤੋਂ ਲੈ ਕੇ ਉੱਚ ਸਿੱਖਿਆ ਤੱਕ ਬਿਹਤਰ ਸੰਭਾਵਨਾਵਾਂ ਦੇ ਨਿਰਮਾਣ ਦਾ ਪਰਿਣਾਮ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਇੱਕ ਦਹਾਕੇ ਵਿੱਚ 2 ਨਵੀਆਂ ਆਦਿਵਾਸੀ ਯੂਨੀਵਰਸਿਟੀਆਂ ਜੁੜੀਆਂ ਹਨ, ਜਦਕਿ ਆਜ਼ਾਦੀ ਦੇ ਬਾਅਦ ਦੇ ਛੇ ਦਹਾਕਿਆਂ ਵਿੱਚ ਕੇਵਲ ਇੱਕ ਕੇਂਦਰੀ ਆਦਿਵਾਸੀ ਯੂਨੀਵਰਸਿਟੀ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਆਦਿਵਾਸੀ ਬਹੁਲ ਖੇਤਰਾਂ ਵਿੱਚ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਟਿਊਟਸ (ਆਈਟੀਆਈ) ਦੇ ਨਾਲ-ਨਾਲ ਕਈ ਡਿਗ੍ਰੀ ਅਤੇ ਇੰਜੀਨੀਅਰਿੰਗ ਕਾਲਜ ਸ਼ੁਰੂ ਕੀਤੇ ਗਏ ਹਨ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਪਿਛਲੇ ਦਹਾਕੇ ਵਿੱਚ ਆਦਿਵਾਸੀ ਖੇਤਰਾਂ ਵਿੱਚ 30 ਨਵੇਂ ਮੈਡੀਕਲ ਕਾਲਜ ਸ਼ੁਰੂ ਕੀਤੇ ਗਏ ਹਨ ਅਤੇ ਬਿਹਾਰ ਦੇ ਜਮੁਈ ਸਮੇਤ ਕਈ ਨਵੇਂ ਮੈਡੀਕਲ ਕਾਲਜਾਂ ਵਿੱਚ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ 7000 ਏਕਲਵਯ ਸਕੂਲਾਂ ਦਾ ਇੱਕ ਮਜ਼ਬੂਤ ਨੈੱਟਵਰਕ ਵੀ ਵਿਕਸਿਤ ਕੀਤਾ ਜਾ ਰਿਹਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਮੈਡੀਕਲ, ਇੰਜੀਨੀਅਰਿੰਗ ਅਤੇ ਤਕਨੀਕੀ ਸਿੱਖਿਆ ਵਿੱਚ ਆਦਿਵਾਸੀ ਵਿਦਿਆਰਥੀਆਂ ਦੇ ਲਈ ਭਾਸ਼ਾ ਇੱਕ ਰੁਕਾਵਟ ਰਹੀ ਹੈ, ਇਸ ਨੂੰ ਦੇਖਦੇ ਹੋਏ ਸਰਕਾਰ ਨੇ ਮਾਤ੍ਰਭਾਸ਼ਾ ਵਿੱਚ ਪ੍ਰੀਖਿਆ ਦੇਣ ਦਾ ਵਿਕਲਪ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਫੈਸਲਿਆਂ ਨਾਲ ਆਦਿਵਾਸੀ ਵਿਦਿਆਰਥੀਆਂ ਨੂੰ ਇੱਕ ਨਵੀਂ ਉਮੀਦ ਮਿਲੀ ਹੈ।
ਪਿਛਲੇ ਦਹਾਕੇ ਵਿੱਚ ਅੰਤਰਰਾਸ਼ਟਰੀ ਖੇਡ ਆਯੋਜਨਾਂ ਵਿੱਚ ਮੈਡਲ ਜਿੱਤਣ ਵਿੱਚ ਆਦਿਵਾਸੀ ਨੌਜਵਾਨਾਂ ਦੀਆਂ ਉਪਲਬਧੀਆਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਆਦਿਵਾਸੀ ਖੇਤਰਾਂ ਵਿੱਚ ਸਪੋਰਟਸ ਇਨਫ੍ਰਾਸਟ੍ਰਕਚਰ ਨੂੰ ਬਿਹਤਰ ਬਣਾਉਣ ਦੇ ਲਈ ਪ੍ਰਯਾਸ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਆਦਿਵਾਸੀ ਬਹੁਲ ਖੇਤਰਾਂ ਵਿੱਚ ਖੇਲੋ ਇੰਡੀਆ ਅਭਿਯਾਨ ਦੇ ਤਹਿਤ ਆਧੁਨਿਕ ਖੇਡ ਦੇ ਮੈਦਾਨ, ਸਪੋਰਟਸ ਕੰਪਲੈਕਸ ਵਿਕਸਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੀ ਪਹਿਲੀ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਮਣੀਪੁਰ ਵਿੱਚ ਸ਼ੁਰੂ ਕੀਤੀ ਗਈ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ 70 ਸਾਲ ਬਾਅਦ ਵੀ ਬਾਂਸ ਨਾਲ ਜੁੜੇ ਕਾਨੂੰਨ ਬਹੁਤ ਸਖਤ ਸਨ, ਜਿਸ ਨਾਲ ਆਦਿਵਾਸੀ ਸਮਾਜ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬਾਂਸ ਦੀ ਖੇਤੀ ਨਾਲ ਜੁੜੇ ਕਾਨੂੰਨਾਂ ਨੂੰ ਅਸਾਨ ਬਣਾਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕਰੀਬ 90 ਵਨ ਉਤਪਾਦਾਂ ਨੂੰ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ, ਜਦਕਿ ਪਹਿਲੇ 8-10 ਵਨ ਉਤਪਾਦ ਹੀ ਇਸ ਦੇ ਦਾਇਰੇ ਵਿੱਚ ਆਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਵਿੱਚ 4,000 ਤੋ ਅਧਿਕ ਵਨ ਧਨ ਕੇਂਦਰ ਸੰਚਾਲਿਤ ਹੋ ਰਹੇ ਹਨ, ਜਿਸ ਨਾਲ ਕਰੀਬ 12 ਲੱਖ ਆਦਿਵਾਸੀ ਕਿਸਾਨਾਂ ਨੂੰ ਮਦਦ ਮਿਲ ਰਹੀ ਹੈ।
ਸ਼੍ਰੀ ਮੋਦੀ ਨੇ ਕਿਹਾ, “ਲਖਪਤੀ ਦੀਦੀ ਯੋਜਨਾ ਦੀ ਸ਼ੁਰੂਆਤ ਨਾਲ ਹੁਣ ਤੱਕ ਕਰੀਬ 20 ਲੱਖ ਆਦਿਵਾਸੀ ਮਹਿਲਾਵਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ।” ਉਨ੍ਹਾਂ ਨੇ ਕਿਹਾ ਕਿ ਟੋਕਰੀਆਂ, ਖਿਢੌਣੇ ਅਤੇ ਹੈਂਡੀਕ੍ਰਾਫਟਸ ਦੇ ਆਦਿਵਾਸੀ ਉਤਪਾਦਾਂ ਦੇ ਲਈ ਪ੍ਰਮੁੱਖ ਸ਼ਹਿਰਾਂ ਵਿੱਚ ਆਦਿਵਾਸੀ ਆਦਿਵਾਸੀ ਹਾਟ ਸਥਾਪਿਤ ਕੀਤੇ ਜਾ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਆਦਿਵਾਸੀ ਹੈਂਡੀਕ੍ਰਾਫਟ ਪ੍ਰੋਡਕਟਸ ਦੇ ਲਈ ਇੰਟਰਨੈੱਟ ‘ਤੇ ਇੱਕ ਗਲੋਬਲ ਮਾਰਕਿਟਪਲੇਸ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਵੀ ਸੁਨਿਸ਼ਚਿਤ ਕੀਤਾ ਹੈ ਕਿ ਜਦੋਂ ਉਹ ਅੰਤਰਰਾਸ਼ਟਰੀ ਰਾਜਨੇਤਾਵਾਂ ਅਤੇ ਪਤਵੰਤਿਆਂ ਨਾਲ ਮਿਲਣ, ਤਾਂ ਉਨ੍ਹਾਂ ਨੂੰ ਸੋਹਰਾਈ ਪੇਂਟਿੰਗ, ਵਾਰਲੀ ਪੇਂਟਿੰਗ, ਗੋਂਡ ਪੇਂਟਿੰਗ ਜਿਹੇ ਆਦਿਵਾਸੀ ਉਤਪਾਦ ਅਤੇ ਕਲਾਕ੍ਰਿਤੀਆਂ ਉਪਹਾਰ ਰੂਪ ਦਿੱਤੇ ਜਾਣ।
ਸ਼੍ਰੀ ਮੋਦੀ ਨੇ ਕਿਹਾ ਕਿ ਸਿੱਕਲ ਸੈੱਲ ਅਨੀਮੀਆ ਆਦਿਵਾਸੀ ਭਾਈਚਾਰਿਆਂ ਦੇ ਲਈ ਇੱਕ ਵੱਡੀ ਚੁਣੌਤੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨੈਸ਼ਨਲ ਸਿੱਕਲ ਸੈੱਲ ਅਨੀਮੀਆ ਮਿਸ਼ਨ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਦੇ ਇੱਕ ਸਾਲ ਵਿੱਚ 4.5 ਕਰੋੜ ਆਦਿਵਾਸੀਆਂ ਦੀ ਜਾਂਚ ਕੀਤੀ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਆਰੋਗਯ ਮੰਦਿਰ ਵਿਕਸਿਤ ਕੀਤੇ ਗਏ ਹਨ, ਤਾਕਿ ਆਦਿਵਾਸੀਆਂ ਨੂੰ ਜਾਂਚ ਦੇ ਲਈ ਦੂਰ ਨਾ ਜਾਣਾ ਪਵੇ। ਉਨ੍ਹਾਂ ਨੇ ਕਿਹਾ ਕਿ ਦੁਰਗਮ ਆਦਿਵਾਸੀ ਖੇਤਰਾਂ ਵਿੱਚ ਮੋਬਾਈਲ ਮੈਡੀਕਲ ਯੂਨਿਟ ਸਥਾਪਿਤ ਕੀਤੇ ਗਏ ਹਨ।
ਜਲਵਾਯੂ ਪਰਿਵਰਤਨ ਦੇ ਖ਼ਿਲਾਫ਼ ਲੜਾਈ ਵਿੱਚ ਦੁਨੀਆ ਵਿੱਚ ਭਾਰਤ ਦੀ ਪ੍ਰਮੁੱਖ ਭੂਮਿਕਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਆਦਿਵਾਸੀ ਸਮਾਜ ਦੁਆਰਾ ਸਿਖਾਈਆਂ ਗਈਆਂ ਕਦਰਾਂ ਕੀਮਤਾਂ ਦੇ ਕਾਰਨ ਸੰਭਵ ਹੋਇਆ ਹੈ, ਜੋ ਸਾਡੇ ਵਿਚਾਰਾਂ ਦਾ ਮੂਲ ਹੈ। ਉਨ੍ਹਾਂ ਨੇ ਕਿਹਾ ਕਿ ਆਦਿਵਾਸੀ ਸਮਾਜ ਕੁਦਰਤ ਦਾ ਸਨਮਾਨ ਕਰਦੀ ਹੈ। ਉਨ੍ਹਾਂ ਨੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦੇ ਜਸ਼ਨ ਵਿੱਚ ਆਦਿਵਾਸੀ ਬਹੁਲ ਖੇਤਰਾਂ ਵਿੱਚ ਬਿਰਸਾ ਮੁੰਡਾ ਜਨਜਾਤੀਯ ਉਪਵਨ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਪਵਨਾਂ ਵਿੱਚ 500 ਹਜ਼ਾਰ ਰੁੱਖ ਲਗਾਏ ਜਾਣਗੇ।
ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਸਾਨੂੰ ਵੱਡੇ ਸੰਕਲਪ ਲੈਣ ਦੇ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਆਦਿਵਾਸੀ ਵਿਚਾਰਾਂ ਨੂੰ ਨਵੇਂ ਭਾਰਤ ਦੇ ਨਿਰਮਾਣ ਦਾ ਅਧਾਰ ਬਣਾਉਣ, ਆਦਿਵਾਸੀ ਵਿਰਾਸਤ ਨੂੰ ਸੁਰੱਖਿਅਤ ਕਰਨ, ਆਦਿਵਾਸੀ ਸਮਾਜ ਦੁਆਰਾ ਸਦੀਆਂ ਤੋਂ ਸੁਰੱਖਿਅਤ ਕੀਤੀਆਂ ਗਈਆਂ ਚੀਜਾਂ ਨੂੰ ਜਾਣਨ, ਤਾਕਿ ਇੱਕ ਮਜ਼ਬੂਤ, ਸਮ੍ਰਿੱਧ ਅਤੇ ਸ਼ਕਤੀਸ਼ਾਲੀ ਭਾਰਤ ਦਾ ਨਿਰਮਾਣ ਸੁਨਿਸ਼ਚਿਤ ਕੀਤਾ ਜਾ ਸਕੇ।
ਇਸ ਅਵਸਰ ‘ਤੇ ਬਿਹਾਰ ਦੇ ਰਾਜਪਾਲ ਸ਼੍ਰੀ ਰਾਜੇਂਦਰ ਆਰਲੇਕਰ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤਿਸ਼ ਕੁਮਾਰ, ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਜੁਏਲ ਓਰਾਮ, ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ, ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ, ਕੇਂਦਰੀ ਖੁਰਾਕ ਪ੍ਰੋਸੈਸਿੰਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ, ਕੇਂਦਰੀ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀ ਦੁਰਗਾ ਦਾਸ ਉਈਕੇ ਸਹਿਤ ਹੋਰ ਲੋਕ ਉਪਸਥਿਤ ਸਨ।
ਪਿਛੋਕੜ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਵਰ੍ਹੇ ਸਮਾਰੋਹ ਦੀ ਸ਼ੁਰੂਆਤ ਦੇ ਜਸ਼ਨ ਵਿੱਚ ਜਨਜਾਤੀਯ ਗੌਰਵ ਦਿਵਸ ਮਨਾਉਣ ਦੇ ਕ੍ਰਮ ਵਿੱਚ ਬਿਹਾਰ ਦੇ ਜਮੁਈ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਭਗਵਾਨ ਬਿਰਸਾ ਮੁੰਡਾ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ। ਉਨ੍ਹਾਂ ਨੇ ਕਬਾਇਲੀ ਭਾਈਚਾਰਿਆਂ ਦੇ ਉੱਥਾਨ ਅਤੇ ਖੇਤਰ ਦੇ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਉਦੇਸ਼ ਨਾਲ 6,640 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ।
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਯਾਯ ਮਹਾਅਭਿਯਾਨ (ਪੀਐੱਮ-ਜਨਮਨ) ਦੇ ਤਹਿਤ ਨਿਰਮਿਤ 11,000 ਆਵਾਸਾਂ ਦੇ ਗ੍ਰਹਿ ਪ੍ਰਵੇਸ਼ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਆਦਿਵਾਸੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਵਧਾਉਣ ਲਈ ਪੀਐੱਮ-ਜਨਮਨ ਦੇ ਤਹਿਤ ਸ਼ੁਰੂ ਕੀਤੀ ਗਈ 23 ਮੋਬਾਈਲ ਮੈਡੀਕਲ ਯੂਨਿਟ (ਐੱਮਐੱਮਯੂ) ਅਤੇ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ (ਡੀਏਜੇਜੀਯੂਏ) ਦੇ ਤਹਿਤ ਵਾਧੂ 30 ਐੱਮਐੱਮਯੂਸ ਦਾ ਵੀ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਕਬਾਇਲੀ ਉੱਦਮਤਾ ਨੂੰ ਹੁਲਾਰਾ ਦੇਣ ਅਤੇ ਆਜੀਵਿਕਾ ਸਿਰਜਣ ਵਿੱਚ ਸਹਾਇਤਾ ਲਈ 300 ਵਨ ਧਨ ਵਿਕਾਸ ਕੇਂਦਰਾਂ (ਵੀਡੀਵੀਕੇ) ਦਾ ਉਦਘਾਟਨ ਕੀਤਾ ਅਤੇ ਕਬਾਇਲੀ ਵਿਦਿਆਰਥੀਆਂ ਲਈ ਸਮਰਪਿਤ ਲਗਭਗ 450 ਕਰੋੜ ਰੁਪਏ ਦੀ ਲਾਗਤ ਵਾਲੇ 10 ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਬਾਇਲੀ ਭਾਈਚਾਰਿਆਂ ਦੇ ਸਮ੍ਰਿੱਧ ਇਤਿਹਾਸ ਅਤੇ ਵਿਰਾਸਤ ਦਾ ਦਸਤਾਵੇਜ਼ੀਕਰਣ ਅਤੇ ਸੰਭਾਲ ਕੀਤੇ ਜਾਣ ਦੇ ਉਦੇਸ਼ ਨਾਲ ਮੱਧ ਪ੍ਰਦੇਸ਼ ਦੇ ਛਿੰਦਵਾੜਾ ਅਤੇ ਜਬਲਪੁਰ ਵਿੱਚ ਦੋ ਕਬਾਇਲੀ ਸੁਤੰਤਰਤਾ ਸੈਨਾਨੀ ਮਿਊਜ਼ੀਅਮਾਂ ਅਤੇ ਸ੍ਰੀਨਗਰ, ਜੰਮੂ-ਕਸ਼ਮੀਰ ਅਤੇ ਗੰਗਟੋਕ, ਸਿੱਕਿਮ ਵਿੱਚ ਦੋ ਕਬਾਇਲੀ ਖੋਜ ਸੰਸਥਾਵਾਂ ਦਾ ਵੀ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਕਬਾਇਲੀ ਖੇਤਰਾਂ ਵਿੱਚ ਸੰਪਰਕ ਸੁਧਾਰਨ ਲਈ 500 ਕਿਲੋਮੀਟਰ ਨਵੀਆਂ ਸੜਕਾਂ ਅਤੇ ਪੀਐੱਮ ਜਨਮਨ ਦੇ ਤਹਿਤ ਭਾਈਚਾਰਕ ਕੇਂਦਰਾਂ ਦੇ ਰੂਪ ਵਿੱਚ ਕੰਮ ਕਰਨ ਵਾਲੇ 100 ਬਹੁ-ਉਦੇਸ਼ੀ ਕੇਂਦਰਾਂ (ਐੱਮਪੀਸੀ) ਦਾ ਨੀਂਹ ਪੱਥਰ ਰੱਖਿਆ। ਉਹ ਕਬਾਇਲੀ ਬੱਚਿਆਂ ਲਈ ਗੁਣਵੱਤਾਪੂਰਨ ਸਿੱਖਿਆ ਦੀ ਪ੍ਰਤੀਬੱਧਤਾ ਨੂੰ ਅੱਗੇ ਵਧਾਉਂਦੇ ਹੋਏ 1,110 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ 25 ਵਾਧੂ ਏਕਵਲਯ ਮਾਡਲ ਰਿਹਾਇਸ਼ੀ ਸਕੂਲਾਂ ਦਾ ਨੀਂਹ ਪੱਥਰ ਵੀ ਰੱਖਿਆ।
ਪ੍ਰਧਾਨ ਮੰਤਰੀ ਵਿਭਿੰਨ ਵਿਕਾਸ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ, ਜਿਨ੍ਹਾਂ ਵਿੱਚ ਪੀਐੱਮ ਜਨਮਨ ਦੇ ਤਹਿਤ ਲਗਭਗ 500 ਕਰੋੜ ਰੁਪਏ ਦੀ ਲਾਗਤ ਵਾਲੇ 25,000 ਨਵੇਂ ਆਵਾਸ ਅਤੇ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ (ਡੀਏਜੇਜੀਯੂਏ) ਦੇ ਤਹਿਤ 1960 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ 1.16 ਲੱਖ ਆਵਾਸ; ਪੀਐੱਮ ਜਨਮਨ ਦੇ ਤਹਿਤ 66 ਹੌਸਟਲ ਅਤੇ ਡੀਏਜੇਜੀਯੂਏ ਦੇ ਤਹਿਤ 1100 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ 304 ਹੌਸਟਲ; ਪੀਐੱਮ ਜਨਮਨ ਦੇ ਤਹਿਤ 50 ਨਵੇਂ ਬਹੁ-ਉਦੇਸ਼ੀ ਕੇਂਦਰ, 55 ਮੋਬਾਈਲ ਮੈਡੀਕਲ ਯੂਨਿਟਸ ਅਤੇ 65 ਆਂਗਨਵਾੜੀ ਕੇਂਦਰ; ਸਿਕਲ ਸੈੱਲ ਅਨੀਮੀਆ ਦੇ ਖਾਤਮੇ ਲਈ 6 ਸੈਂਟਰ ਆਫ਼ ਕੰਪੀਟੈਂਸੀ ਅਤੇ ਡੀਏਜੇਜੀਯੂਏ ਦੇ ਤਹਿਤ ਆਸ਼ਰਮ ਸਕੂਲਾਂ, ਹੌਸਟਲਾਂ, ਸਰਕਾਰੀ ਰਿਹਾਇਸ਼ੀ ਸਕੂਲਾਂ ਦੇ ਅਪਗ੍ਰੇਡ ਲਈ ਲਗਭਗ 500 ਕਰੋੜ ਰੁਪਏ ਦੇ 330 ਪ੍ਰੋਜੈਕਟਸ ਸ਼ਾਮਲ ਹਨ।
Click here to read full text speech
आदिवासी समाज वो है, जिसने राजकुमार राम को भगवान राम बनाया।
— PMO India (@PMOIndia) November 15, 2024
आदिवासी समाज वो है, जिसने भारत की संस्कृति और आज़ादी की रक्षा के लिए सैकड़ों वर्षों की लड़ाई को नेतृत्व दिया: PM @narendramodi pic.twitter.com/UNHnVHfqb3
पीएम जनमन योजना से, देश की सबसे पिछड़ी जनजातियों की बस्तियों का विकास सुनिश्चित हो रहा है: PM @narendramodi pic.twitter.com/Bbs9PV1P1S
— PMO India (@PMOIndia) November 15, 2024
आदिवासी समाज का भारत की पुरातन चिकित्सा पद्धति में भी बहुत बड़ा योगदान है। pic.twitter.com/Cij2iwIVRl
— PMO India (@PMOIndia) November 15, 2024
जनजातीय समाज की पढ़ाई, कमाई और दवाई, इस पर हमारी सरकार का बहुत जोर है: PM @narendramodi pic.twitter.com/hmI6yMzwnN
— PMO India (@PMOIndia) November 15, 2024
भगवान बिरसा मुंडा की 150वीं जन्म जयंती के उपलक्ष्य में, देश के आदिवासी बाहुल्य जिलों में बिरसा मुंडा जनजातीय गौरव उपवन बनाए जाएंगे: PM @narendramodi pic.twitter.com/0jEqZIpoU2
— PMO India (@PMOIndia) November 15, 2024