ਧੱਮ ਵਿੱਚ ਅਭਿਧੱਮ ਸਮਾਹਿਤ ਹੈ, ਧੱਮ ਨੂੰ ਸਾਰ ਰੂਪ ਵਿੱਚ ਸਮਝਣ ਦੇ ਲਈ ਪਾਲੀ ਭਾਸ਼ਾ ਦਾ ਗਿਆਨ ਜ਼ਰੂਰੀ ਹੈ: ਪ੍ਰਧਾਨ ਮੰਤਰੀ
ਭਾਸ਼ਾ ਕੇਵਲ ਸੰਚਾਰ ਦਾ ਮਾਧਿਅਮ ਨਹੀਂ ਹੈ, ਭਾਸ਼ਾ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਆਤਮਾ ਹੈ: ਪ੍ਰਧਾਨ ਮੰਤਰੀ
ਹਰ ਰਾਸ਼ਟਰ ਆਪਣੀ ਵਿਰਾਸਤ ਨੂੰ ਆਪਣੀ ਪਹਿਚਾਣ ਨਾਲ ਜੋੜਦਾ ਹੈ, ਦੁਰਭਾਗ ਨਾਲ ਭਾਰਤ ਇਸ ਦਿਸ਼ਾ ਵਿੱਚ ਬਹੁਤ ਪਿੱਛੇ ਰਹਿ ਗਿਆ, ਲੇਕਿਨ ਦੇਸ਼ ਹੁਣ ਹੀਣ ਭਾਵਨਾ ਤੋਂ ਮੁਕਤ ਹੋ ਕੇ ਬੜੇ ਫ਼ੈਸਲੇ ਲੈਂਦੇ ਹੋਏ ਪ੍ਰਗਤੀ ਦੇ ਰਾਹ ‘ਤੇ ਹੈ: ਪ੍ਰਧਾਨ ਮੰਤਰੀ
ਦੇਸ਼ ਦੇ ਨੌਜਵਾਨਾਂ ਨੂੰ ਨਵੀਂ ਸਿੱਖਿਆ ਨੀਤੀ ਦੇ ਤਹਿਤ ਆਪਣੀ ਮਾਤਭਾਸ਼ਾ ਵਿੱਚ ਪੜ੍ਹਾਈ ਦਾ ਵਿਕਲਪ ਮਿਲਣ ਦੇ ਬਾਅਦ ਭਾਸ਼ਾਵਾਂ ਮਜ਼ਬੂਤ ਹੋ ਰਹੀਆਂ ਹਨ: ਪ੍ਰਧਾਨ ਮੰਤਰੀ
ਅੱਜ ਭਾਰਤ ਤੇਜ਼ ਵਿਕਾਸ ਅਤੇ ਸਮ੍ਰਿੱਧ ਵਿਰਾਸਤ, ਦੋਹਾਂ ਸੰਕਲਪਾਂ ਨੂੰ ਇਕੱਠਿਆਂ ਪੂਰਾ ਕਰਨ ਵਿੱਚ ਲਗਿਆ ਹੋਇਆ ਹੈ: ਪ੍ਰਧਾਨ ਮੰਤਰੀ
ਭਗਵਾਨ ਬੁੱਧ ਦੀ ਵਿਰਾਸਤ ਦੇ ਪੁਨਰਜਾਗਰਣ ਵਿੱਚ ਭਾਰਤ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਨਵਾਂ ਸਰੂਪ ਦੇ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਨੇ ਵਿਸ਼ਵ ਨੂੰ ਯੁੱਧ ਨਹੀਂ, ਬਲਕਿ ਬੁੱਧ ਦਿੱਤੇ ਹਨ: ਪ੍ਰਧਾਨ ਮੰਤਰੀ
ਅੱਜ ਅਭਿਧੱਮ ਪਰਵ (Abhidhamma Parva) ‘ਤੇ ਮੈਂ ਪੂਰੀ ਦੁਨੀਆ ਨੂੰ ਅਪੀਲ ਕਰਦਾ ਹਾਂ ਕਿ ਯੁੱਧ ਵਿੱਚ ਨਹੀਂ ਬਲਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਵਿੱਚ ਸਮਾਧਾਨ ਖੋਜ ਕੇ ਸ਼ਾਂਤੀ ਦਾ ਮਾਰਗ ਪੱਧਰਾ ਕਰੋ: ਪ੍ਰਧਾਨ ਮੰਤਰੀ
ਸਭ ਦੇ ਲ
ਹਾਲ ਹੀ ਵਿੱਚ ਪਾਲੀ ਨੂੰ ਸ਼ਾਸਤਰੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ਨਾਲ ਇਸ ਵਰ੍ਹੇ ਦੇ ਅਭਿਧੱਮ ਦਿਵਸ ਸਮਾਰੋਹ ਦਾ ਮਹੱਤਵ ਹੋਰ ਵਧ ਗਿਆ ਹੈ, ਕਿਉਂਕਿ ਭਗਵਾਨ ਬੁੱਧ ਦੀਆਂ ਅਭਿਧੱਮ ‘ਤੇ ਸਿੱਖਿਆਵਾਂ ਮੂਲ ਤੌਰ ‘ਤੇ ਪਾਲੀ ਭਾਸ਼ਾ ਵਿੱਚ ਉਪਲਬਧ ਹਨ।
ਉਨ੍ਹਾਂ ਨੇ ਸ਼ਰਦ ਪੂਰਣਿਮਾ (Sharad Purnima) ਦੇ ਪਾਵਨ ਅਵਸਰ ਅਤੇ ਮਹਾਰਿਸ਼ੀ ਵਾਲਮੀਕਿ ਦੀ ਜਯੰਤੀ ਦਾ ਉਲੇਖ ਕਰਦੇ ਹੋਏ ਸਾਰੇ ਨਾਗਰਿਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਉਨ੍ਹਾਂ ਨੇ ਕਿਹਾ ਕਿ ਬੁੱਧ ਦੇ ਧੱਮ ਦੁਆਰਾ ਸੰਪੂਰਨ ਵਿਸ਼ਵ ਨਿਰੰਤਰ ਪ੍ਰਕਾਸ਼ਮਾਨ ਹੋ ਰਿਹਾ ਹੈ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਅੰਤਰਰਾਸ਼ਟਰੀ ਅਭਿਧੱਮ ਦਿਵਸ (International Abhidhamma Divas) ਅਤੇ ਪਾਲੀ ਨੂੰ ਸ਼ਾਸਤਰੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ਦੇ ਸਬੰਧ ਵਿੱਚ ਆਯੋਜਿਤ ਸਮਾਰੋਹ ਨੂੰ ਸੰਬੋਧਨ ਕੀਤਾ। ਅਭਿਧੱਮ ਦਿਵਸ ਭਗਵਾਨ ਬੁੱਧ ਦੇ ਅਭਿਧੱਮ ਦੀ ਸਿੱਖਿਆ ਦੇਣ ਦੀ ਘਟਨਾ ਨਾਲ ਜੁੜਿਆ ਹੈ। ਹਾਲ ਹੀ ਵਿੱਚ ਪਾਲੀ ਨੂੰ ਸ਼ਾਸਤਰੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ਨਾਲ ਇਸ ਵਰ੍ਹੇ ਦੇ ਅਭਿਧੱਮ ਦਿਵਸ ਸਮਾਰੋਹ ਦਾ ਮਹੱਤਵ ਹੋਰ ਵਧ ਗਿਆ ਹੈ, ਕਿਉਂਕਿ ਭਗਵਾਨ ਬੁੱਧ ਦੀਆਂ ਅਭਿਧੱਮ ‘ਤੇ ਸਿੱਖਿਆਵਾਂ ਮੂਲ ਤੌਰ ‘ਤੇ ਪਾਲੀ ਭਾਸ਼ਾ ਵਿੱਚ ਉਪਲਬਧ ਹਨ।

ਪ੍ਰਧਾਨ ਮੰਤਰੀ ਨੇ ਅਭਿਧੱਮ ਦਿਵਸ ‘ਤੇ ਉਪਸਥਿਤ ਹੋਣ ਦੇ ਲਈ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਅਵਸਰ ਲੋਕਾਂ ਨੂੰ ਪ੍ਰੇਮ ਅਤੇ ਕਰੁਣਾ ਦੇ ਨਾਲ ਦੁਨੀਆ ਨੂੰ ਇੱਕ ਬਿਹਤਰ ਸਥਾਨ ਬਣਾਉਣ ਦੀ ਯਾਦ ਦਿਵਾਉਂਦਾ ਹੈ। ਸ਼੍ਰੀ ਮੋਦੀ ਨੇ ਪਿਛਲੇ ਵਰ੍ਹੇ ਕੁਸ਼ੀਨਗਰ ਵਿੱਚ ਇਸੇ ਤਰ੍ਹਾਂ ਦੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਨੂੰ ਯਾਦ ਕਰਦੇ ਹੋਏ ਕਿਹਾ ਕਿ ਭਗਵਾਨ ਬੁੱਧ ਨਾਲ ਜੁੜਨ ਦੀ ਯਾਤਰਾ ਉਨ੍ਹਾਂ ਦੇ ਜਨਮ ਦੇ ਨਾਲ ਹੀ ਸ਼ੁਰੂ ਹੋ ਗਈ ਸੀ ਅਤੇ ਅੱਜ ਭੀ ਜਾਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਗੁਜਰਾਤ ਦੇ ਵਡਨਗਰ ਵਿੱਚ ਹੋਇਆ ਸੀ, ਜੋ ਇੱਕ ਸਮੇਂ ਵਿੱਚ ਬੁੱਧ ਧਰਮ ਦਾ ਇੱਕ ਜ਼ਿਕਰਯੋਗ ਕੇਂਦਰ ਸੀ ਅਤੇ ਇੱਥੋਂ ਹੀ ਉਨ੍ਹਾਂ ਨੂੰ ਭਗਵਾਨ ਬੁੱਧ ਦੇ ਧੱਮ ਅਤੇ ਸਿੱਖਿਆਵਾਂ ਬਾਰੇ ਜਾਣਨ ਦੀ ਪ੍ਰੇਰਣਾ ਮਿਲੀ। ਪ੍ਰਧਾਨ ਮੰਤਰੀ ਨੇ ਭਾਰਤ ਅਤੇ ਦੁਨੀਆ ਵਿੱਚ ਵਿਭਿੰਨ ਅਵਸਰਾਂ ਦਾ ਉਲੇਖ ਕੀਤਾ, ਜਿੱਥੇ ਉਨ੍ਹਾਂ ਨੇ ਪਿਛਲੇ 10 ਵਰ੍ਹਿਆਂ ਵਿੱਚ ਭਗਵਾਨ ਬੁੱਧ ਨਾਲ ਸਬੰਧਿਤ ਕਈ ਪਵਿੱਤਰ ਸਮਾਗਮਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇਸ ਸਬੰਧ ਵਿੱਚ ਨੇਪਾਲ ਵਿੱਚ ਭਗਵਾਨ ਬੁੱਧ ਦੀ ਜਨਮਸਥਲੀ ਦਾ ਦੌਰਾ ਕਰਨ, ਮੰਗੋਲੀਆ ਵਿੱਚ ਭਗਵਾਨ ਬੁੱਧ ਦੀ ਪ੍ਰਤਿਮਾ ਤੋਂ ਪਰਦਾ ਹਟਾਉਣ  ਅਤੇ ਸ੍ਰੀਲੰਕਾ ਵਿੱਚ ਬੈਸਾਖ ਸਮਾਰੋਹ (Baisakh Samaroh) ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸੰਘ ਅਤੇ ਸਾਧਕ ਦਾ ਮਿਲਨ (amalgamation of Sangh and Saadhak) ਭਗਵਾਨ ਬੁੱਧ ਦੇ ਅਸ਼ੀਰਵਾਦ ਦਾ ਪਰਿਣਾਮ ਹੈ ਅਤੇ ਇਸ ਅਵਸਰ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਸ਼ਰਦ ਪੂਰਣਿਮਾ (Sharad Purnima) ਦੇ ਪਾਵਨ ਅਵਸਰ ਅਤੇ ਮਹਾਰਿਸ਼ੀ ਵਾਲਮੀਕਿ ਦੀ ਜਯੰਤੀ ਦਾ ਉਲੇਖ ਕਰਦੇ ਹੋਏ ਸਾਰੇ ਨਾਗਰਿਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਇਸ ਵਰ੍ਹੇ ਦਾ ਅਭਿਧੱਮ ਦਿਵਸ ਵਿਸ਼ੇਸ਼ ਹੈ, ਕਿਉਂਕਿ ਭਗਵਾਨ ਬੁੱਧ ਨੇ ਜਿਸ ਪਾਲੀ ਭਾਸ਼ਾ ਵਿੱਚ ਉਪਦੇਸ਼ ਦਿੱਤੇ ਸਨ, ਉਸ ਭਾਸ਼ਾ ਨੂੰ ਇਸੇ ਮਹੀਨੇ ਭਾਰਤ ਸਰਕਾਰ ਦੁਆਰਾ ਸ਼ਾਸਤਰੀ ਭਾਸ਼ਾ (ਕਲਾਸੀਕਲ ਲੈਂਗਵੇਜ) ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਅੱਜ ਦਾ ਅਵਸਰ ਹੋਰ ਭੀ ਵਿਸ਼ੇਸ਼ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਲੀ ਨੂੰ ਸ਼ਾਸਤਰੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਦੇਣਾ ਭਗਵਾਨ ਬੁੱਧ ਦੀ ਮਹਾਨ ਵਿਰਾਸਤ ਅਤੇ ਧਰੋਹਰ ਦੇ ਪ੍ਰਤੀ ਸ਼ਰਧਾਂਜਲੀ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਧੱਮ ਵਿੱਚ ਅਭਿਧੱਮ ਨਿਹਿਤ ਹੈ ਅਤੇ ਧੱਮ ਦੇ ਵਾਸਤਵਿਕ ਸਾਰ ਨੂੰ ਸਮਝਣ ਦੇ ਲਈ ਪਾਲੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ। ਸ਼੍ਰੀ ਮੋਦੀ ਨੇ ਧੱਮ ਦੇ ਵਿਭਿੰਨ ਅਰਥਾਂ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਧੱਮ ਦਾ ਅਰਥ ਹੈ ਭਗਵਾਨ ਬੁੱਧ ਦਾ ਸੰਦੇਸ਼ ਅਤੇ ਸਿਧਾਂਤ, ਮਾਨਵ ਅਸਤਿਤਵ ਨਾਲ ਜੁੜੇ ਪ੍ਰਸ਼ਨਾਂ ਦਾ ਸਮਾਧਾਨ, ਮਾਨਵ ਜਾਤੀ ਦੇ ਲਈ ਸ਼ਾਂਤੀ ਦਾ ਮਾਰਗ, ਬੁੱਧ ਦੀਆਂ ਸਦੀਵੀ ਸਿੱਖਿਆਵਾਂ ਅਤੇ ਸੰਪੂਰਨ ਮਾਨਵਤਾ ਦੇ ਕਲਿਆਣ ਦਾ ਦ੍ਰਿੜ੍ਹ ਭਰੋਸਾ। ਉਨ੍ਹਾਂ ਨੇ ਕਿਹਾ ਕਿ ਬੁੱਧ ਦੇ ਧੱਮ ਦੁਆਰਾ ਸੰਪੂਰਨ ਵਿਸ਼ਵ ਨਿਰੰਤਰ ਪ੍ਰਕਾਸ਼ਮਾਨ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਰਭਾਗ ਨਾਲ ਭਗਵਾਨ ਬੁੱਧ ਦੁਆਰਾ ਬੋਲੀ ਜਾਣ ਵਾਲੀ ਪਾਲੀ ਭਾਸ਼ਾ ਹੁਣ ਆਮ ਬੋਲਚਾਲ ਵਿੱਚ ਨਹੀਂ ਰਹਿ ਗਈ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਸ਼ਾ ਕੇਵਲ ਸੰਵਾਦ ਦਾ ਮਾਧਿਅਮ ਨਹੀਂ ਹੈ, ਬਲਕਿ ਸੰਸਕ੍ਰਿਤੀ ਅਤੇ ਪਰੰਪਰਾ ਦੀ ਆਤਮਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੂਲ ਭਾਵਾਂ ਨਾਲ ਜੁੜੀ ਹੋਈ ਹੈ ਅਤੇ ਪਾਲੀ ਨੂੰ ਵਰਤਮਾਨ ਸਮੇਂ ਵਿੱਚ ਜੀਵਿਤ ਰੱਖਣਾ ਸਭ ਦੀ ਸਾਂਝੀ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਤਸੱਲੀ ਵਿਅਕਤ ਕੀਤੀ ਕਿ ਵਰਤਮਾਨ ਸਰਕਾਰ ਨੇ ਇਸ ਜ਼ਿੰਮੇਦਾਰੀ ਨੂੰ ਨਿਮਰਤਾ ਦੇ ਨਾਲ ਨਿਭਾਇਆ ਹੈ ਅਤੇ ਭਗਵਾਨ ਬੁੱਧ ਦੇ ਕਰੋੜਾਂ ਅਨੁਯਾਈਆਂ (ਪੈਰੋਕਾਰਾਂ) ਦੀਆਂ ਅਪੇਖਿਆਵਾਂ ਨੂੰ ਪੂਰਾ ਕਰਨ ਦਾ ਪ੍ਰਯਾਸ ਕਰਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਕਿਸੇ ਭੀ ਸਮਾਜ ਦੀ ਭਾਸ਼ਾ, ਸਾਹਿਤ, ਕਲਾ ਅਤੇ ਅਧਿਆਤਮਿਕਤਾ ਦੀ ਵਿਰਾਸਤ ਉਸ ਦੇ ਅਸਤਿਤਵ ਨੂੰ ਪਰਿਭਾਸ਼ਿਤ ਕਰਦੀ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕਿਸੇ ਭੀ ਦੇਸ਼ ਦੁਆਰਾ ਖੋਜੇ ਗਏ ਕਿਸੇ ਭੀ ਇਤਿਹਾਸਿਕ ਅਵਸ਼ੇਸ਼ ਜਾਂ ਕਲਾਕ੍ਰਿਤੀ ਨੂੰ ਪੂਰੇ ਵਿਸ਼ਵ ਦੇ ਸਾਹਮਣੇ ਮਾਣ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਲੇ ਹੀ ਹਰ ਦੇਸ਼ ਆਪਣੀ ਵਿਰਾਸਤ ਨੂੰ ਪਹਿਚਾਣ ਨਾਲ ਜੋੜਦਾ ਹੈ, ਲੇਕਿਨ ਸੁਤੰਤਰਤਾ ਤੋਂ ਪਹਿਲੇ ਦੇਸ਼ ‘ਤੇ ਕੀਤੇ ਗਏ ਆਕ੍ਰਮਣਾਂ ਅਤੇ ਸੁਤੰਤਰਤਾ ਪ੍ਰਾਪਤ ਕਰਨ ਦੇ ਬਾਅਦ ਗ਼ੁਲਾਮੀ ਦੀ ਮਾਨਸਿਕਤਾ ਦੇ ਕਾਰਨ ਭਾਰਤ ਪਿਛੜ ਗਿਆ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ‘ਤੇ ਇੱਕ ਐਸੇ ਤੰਤਰ ਦਾ ਕਬਜ਼ਾ ਸੀ ਜਿਸ ਨੇ ਦੇਸ਼ ਨੂੰ ਵਿਪਰੀਤ ਦਿਸ਼ਾ ਵਿੱਚ ਧਕੇਲਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆਤਮਾ ਵਿੱਚ ਵਸਣ ਵਾਲੇ ਬੁੱਧ ਅਤੇ ਸੁਤੰਤਰਤਾ ਦੇ ਸਮੇਂ ਅਪਣਾਏ ਗਏ ਉਨ੍ਹਾਂ ਦੇ ਪ੍ਰਤੀਕਾਂ ਨੂੰ ਬਾਅਦ ਦੇ ਦਹਾਕਿਆਂ ਵਿੱਚ ਭੁਲਾ ਦਿੱਤਾ ਗਿਆ। ਉਨ੍ਹਾਂ ਨੇ ਖੇਦ ਵਿਅਕਤ ਕੀਤਾ ਕਿ ਆਜ਼ਾਦੀ ਦੇ ਸੱਤ ਦਹਾਕੇ ਬਾਅਦ ਭੀ ਪਾਲੀ ਨੂੰ ਉਸ ਦਾ ਉਹ ਉਚਿਤ ਸਥਾਨ ਨਹੀਂ ਮਿਲ ਪਾਇਆ ਜਿਸ ਦੀ ਉਹ ਹੱਕਦਾਰ ਸੀ।

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੇਸ਼ ਹੁਣ ਉਸ ਹੀਣ ਭਾਵਨਾ ਤੋਂ ਅੱਗੇ ਵਧ ਰਿਹਾ ਹੈ ਅਤੇ ਬੜੇ ਫ਼ੈਸਲੇ ਲੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਤਰਫ਼ ਪਾਲੀ ਭਾਸ਼ਾ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਮਿਲਿਆ ਤਾਂ ਦੂਸਰੀ ਤਰਫ਼ ਮਰਾਠੀ ਭਾਸ਼ਾ ਨੂੰ ਭੀ ਉਹੀ ਸਨਮਾਨ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹੇਬ ਅੰਬੇਡਕਰ (Baba Saheb Ambedkar) ਜਿਨ੍ਹਾਂ ਦੀ ਮਾਤਭਾਸ਼ਾ ਮਰਾਠੀ ਸੀ, ਉਹ ਭੀ ਬੁੱਧ ਧਰਮ ਦੇ ਬੜੇ ਸਮਰਥਕ ਸਨ ਅਤੇ ਉਨ੍ਹਾਂ ਨੇ ਪਾਲੀ ਵਿੱਚ ਹੀ ਧੱਮ ਦੀਕਸ਼ਾ (Dhamma Diksha) ਲਈ ਸੀ। ਸ਼੍ਰੀ ਮੋਦੀ ਨੇ ਬੰਗਾਲੀ, ਅਸਾਮੀ ਅਤੇ ਪ੍ਰਾਕ੍ਰਿਤ ਭਾਸ਼ਾਵਾਂ (Bengali, Assamese and Prakrit languages) ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤੇ ਜਾਣ ਦੀ ਬਾਤ ਭੀ ਕਹੀ।

 

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੀਆਂ ਵਿਭਿੰਨ ਭਾਸ਼ਾਵਾਂ ਸਾਡੀ ਵਿਵਿਧਤਾ ਨੂੰ ਪੋਸ਼ਿਤ (nourish) ਕਰਦੀਆਂ ਹਨ।” ਸ਼੍ਰੀ ਮੋਦੀ ਨੇ ਅਤੀਤ ਵਿੱਚ ਭਾਸ਼ਾ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ, ਕਿਹਾ ਕਿ ਸਾਡੀ ਹਰੇਕ ਭਾਸ਼ਾ ਨੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਦੁਆਰਾ ਅਪਣਾਈ ਗਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ (National Education Policy) ਭੀ ਇਨ੍ਹਾਂ ਭਾਸ਼ਾਵਾਂ ਦੀ ਸੰਭਾਲ਼ ਦਾ ਮਾਧਿਅਮ ਬਣ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਤੋਂ ਦੇਸ਼ ਦੇ ਨੌਜਵਾਨਾਂ ਨੂੰ ਆਪਣੀ ਮਾਤਭਾਸ਼ਾ ਵਿੱਚ ਪੜ੍ਹਾਈ ਕਰਨ ਦਾ ਵਿਕਲਪ ਮਿਲਿਆ ਹੈ, ਤਦ ਤੋਂ ਹੀ ਮਾਤਭਾਸ਼ਾਵਾਂ ਮਜ਼ਬੂਤ ਹੋ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੰਕਲਪਾਂ ਨੂੰ ਪੂਰਾ ਕਰਨ ਦੇ ਲਈ ਲਾਲ ਕਿਲੇ ਤੋਂ ਪੰਚ ਪ੍ਰਣ ਦਾ ਦ੍ਰਿਸ਼ਟੀਕੋਣ (vision of 'Panch Pran') ਸਾਹਮਣੇ ਰੱਖਿਆ ਹੈ। ਸ਼੍ਰੀ ਮੋਦੀ ਨੇ ਪੰਚ ਪ੍ਰਣ ਦੇ ਵਿਚਾਰ (idea of Panch Pran) ਨੂੰ ਸਮਝਾਉਂਦੇ ਹੋਏ ਕਿਹਾ ਕਿ ਇਸ ਦਾ ਅਰਥ ਹੈ ਵਿਕਸਿਤ ਭਾਰਤ ਦਾ ਨਿਰਮਾਣ, ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ, ਦੇਸ਼ ਦੀ ਏਕਤਾ, ਕਰਤੱਵਾਂ ਦਾ ਪਾਲਨ ਅਤੇ ਆਪਣੀ ਵਿਰਾਸਤ ‘ਤੇ ਮਾਣ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਭਾਰਤ ਤੇਜ਼ ਵਿਕਾਸ ਅਤੇ ਸਮ੍ਰਿੱਧ ਵਿਰਾਸਤ, ਦੋਹਾਂ ਸੰਕਲਪਾਂ ਨੂੰ ਇਕੱਠਿਆਂ ਪੂਰਾ ਕਰਨ ਵਿੱਚ ਜੁਟਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਗਵਾਨ ਬੁੱਧ ਨਾਲ ਜੁੜੀ ਵਿਰਾਸਤ ਦੀ ਸੰਭਾਲ਼ ਪੰਚ ਪ੍ਰਣ ਅਭਿਯਾਨ (Panch Pran campaign) ਦੀ ਪ੍ਰਾਥਮਿਕਤਾ (priority) ਹੈ।

 

ਸ਼੍ਰੀ ਮੋਦੀ ਨੇ ਭਾਰਤ ਅਤੇ ਨੇਪਾਲ ਵਿੱਚ ਭਗਵਾਨ ਬੁੱਧ ਨਾਲ ਸਬੰਧਿਤ ਸਥਾਨਾਂ ਨੂੰ ਬੁੱਧ ਸਰਕਿਟ (Buddha circuit) ਦੇ ਰੂਪ ਵਿੱਚ ਵਿਕਸਿਤ ਕਰਨ ਦੇ ਪ੍ਰੋਜੈਕਟਾਂ ਦਾ ਉਲੇਖ ਕਰਦੇ ਹੋਏ ਕਿਹਾ ਕਿ ਕੁਸ਼ੀਨਗਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਸ਼ੁਰੂ ਕੀਤਾ ਗਿਆ ਹੈ, ਲੁੰਬਿਨੀ ਵਿੱਚ ਭਾਰਤ ਅੰਤਰਰਾਸ਼ਟਰੀ ਬੋਧੀ ਸੰਸਕ੍ਰਿਤੀ ਅਤੇ ਵਿਰਾਸਤ ਕੇਂਦਰ (India International Centre for Buddhist Culture and Heritage)  ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਲੁੰਬਿਨੀ ਵਿੱਚ ਬੁਧਿਸਟ ਯੂਨੀਵਰਿਸਟੀ ਵਿੱਚ ਬੁਧਿਸਟ ਸਟਡੀਜ਼ ਦੇ ਲਈ ਡਾ. ਬਾਬਾ ਸਾਹੇਬ ਅੰਬੇਡਕਰ ਚੇਅਰ(Dr. Baba Saheb Ambedkar Chair for Buddhist Studies) ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਬੋਧਗਯਾ, ਸ਼੍ਰਾਵਸਤੀ, ਕਪਿਲਵਸਤੂ, ਸਾਂਚੀ, ਸਤਨਾ ਅਤੇ ਰੀਵਾ (Bodh Gaya, Shravasti, Kapilvastu, Sanchi, Satna and Rewa) ਜਿਹੇ ਕਈ ਸਥਾਨਾਂ ‘ਤੇ ਵਿਕਾਸ ਪ੍ਰੋਜੈਕਟ ਚਲ ਰਹੇ ਹਨ। ਸ਼੍ਰੀ ਮੋਦੀ ਨੇ ਇਹ ਭੀ ਦੱਸਿਆ ਕਿ ਉਹ 20 ਅਕਤੂਬਰ 2024 ਨੂੰ ਸਾਰਨਾਥ, ਵਾਰਾਣਸੀ ਵਿੱਚ ਕੀਤੇ ਗਏ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਨਵੇਂ ਨਿਰਮਾਣ ਦੇ ਨਾਲ-ਨਾਲ ਸਰਕਾਰ ਭਾਰਤ ਦੇ ਸਮ੍ਰਿੱਧ ਅਤੀਤ ਨੂੰ ਸੁਰੱਖਿਅਤ ਕਰਨ ਦੇ ਲਈ ਭੀ ਪ੍ਰਯਾਸ ਕਰ ਰਹੀ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਪਿਛਲੇ ਇੱਕ ਦਹਾਕੇ ਵਿੱਚ 600 ਤੋਂ ਅਧਿਕ ਪ੍ਰਾਚੀਨ ਵਿਰਾਸਤਾਂ, ਕਲਾਕ੍ਰਿਤੀਆਂ ਅਤੇ ਅਵਸ਼ੇਸ਼ਾਂ (ancient heritages, artifacts and relics) ਨੂੰ ਭਾਰਤ ਵਾਪਸ ਲਿਆਈ ਹੈ, ਜਿਨ੍ਹਾਂ ਵਿੱਚੋਂ ਕਈ ਬੁੱਧ ਧਰਮ ਨਾਲ ਸਬੰਧਿਤ ਹਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਬੁੱਧ ਦੀ ਵਿਰਾਸਤ ਦੇ ਪੁਨਰਜਾਗਰਣ ਵਿੱਚ ਭਾਰਤ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਨਵੇਂ ਸਿਰੇ ਤੋਂ ਪ੍ਰਸਤੁਤ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਕੇਵਲ ਰਾਸ਼ਟਰ ਦੇ ਲਾਭ ਦੇ ਲਈ ਹੀ ਨਹੀਂ ਬਲਕਿ ਮਾਨਵਤਾ ਦੀ ਸੇਵਾ ਦੇ ਲਈ ਹੈ। ਉਨ੍ਹਾਂ ਨੇ ਕਿਹਾ ਕਿ ਬੁੱਧ ਦੀਆਂ ਸਿੱਖਿਆਵਾਂ ਦਾ ਪਾਲਨ ਕਰਨ ਵਾਲੇ ਦੇਸ਼ਾਂ ਨੂੰ ਇਕਜੁੱਟ ਕਰਨ ਦੇ ਲਈ ਆਲਮੀ ਪੱਧਰ ‘ਤੇ ਪ੍ਰਯਾਸ ਕੀਤੇ ਜਾ ਰਹੇ ਹਨ ਅਤੇ ਮਿਆਂਮਾਰ, ਸ੍ਰੀ ਲੰਕਾ ਅਤੇ ਥਾਈਲੈਂਡ ਜਿਹੇ ਕਈ ਦੇਸ਼ ਸਰਗਰਮ ਤੌਰ ‘ਤੇ ਪਾਲੀ ਭਾਸ਼ਾ ਦੇ ਸਟੀਕ ਸੰਕਲਿਤ ਕਰ ਰਹੇ ਹਨ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਪਾਲੀ ਨੂੰ ਹੁਲਾਰਾ ਦੇਣ ਦੇ ਲਈ ਪਰੰਪਰਾਗਤ ਤਰੀਕਿਆਂ ਅਤੇ ਆਧੁਨਿਕ ਤਰੀਕਿਆਂ ਜਿਵੇਂ ਔਨਲਾਇਨ ਪਲੈਟਫਾਰਮ, ਡਿਜੀਟਲ ਅਭਿਲੇਖਾਗਾਰ ਅਤੇ ਐਪਸ (online platforms, digital archives and apps) ਦਾ ਉਪਯੋਗ ਕਰਕੇ ਭਾਰਤ ਵਿੱਚ ਇਸੇ ਤਰ੍ਹਾਂ ਦੇ ਪ੍ਰਯਾਸਾਂ ਨੂੰ ਤੇਜ਼ ਕਰ ਰਹੀ ਹੈ। ਸ਼੍ਰੀ ਮੋਦੀ ਨੇ ਭਗਵਾਨ ਬੁੱਧ ਨੂੰ ਸਮਝਣ ਵਿੱਚ ਖੋਜ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ, “ਬੁੱਧ ਗਿਆਨ ਅਤੇ ਜਗਿਆਸਾ ਦੋਨੋਂ ਹਨ।” (Buddha is both knowledge and inquiry) ਬੁੱਧ ਦੀਆਂ ਸਿੱਖਿਆਵਾਂ ਵਿੱਚ ਇਨਰ ਐਕਪਲੋਰੇਸ਼ਨ ਅਤੇ ਅਕਾਦਮਿਕ ਖੋਜ (inner exploration and academic research) ਦੋਹਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਇਸ ਮਿਸ਼ਨ ਦੀ ਤਰਫ਼ ਜਾਣ ਵਿੱਚ ਬੋਧੀ ਸੰਸਥਾਵਾਂ ਅਤੇ ਭਿਕਸ਼ੂਆਂ ਦੁਆਰਾ ਦਿੱਤੇ ਗਏ ਮਾਰਗਦਰਸ਼ਨ ‘ਤੇ ਮਾਣ ਵਿਅਕਤ ਕੀਤਾ। 

 

ਪ੍ਰਧਾਨ ਮੰਤਰੀ ਨੇ 21ਵੀਂ ਸਦੀ ਵਿੱਚ ਵਧਦੀ ਆਲਮੀ ਅਸਥਿਰਤਾ ‘ਤੇ ਵਿਚਾਰ ਵਿਅਕਤ ਕਰਦੇ ਹੋਏ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਬੁੱਧ ਦੀਆਂ ਸਿੱਖਿਆਵਾਂ ਅੱਜ ਦੁਨੀਆ ਦੇ ਲਈ ਨਾ ਕੇਵਲ ਪ੍ਰਾਸੰਗਿਕ ਹਨ, ਬਲਕਿ ਜ਼ਰੂਰੀ ਭੀ ਹਨ। ਸੰਯੁਕਤ ਰਾਸ਼ਟਰ ਤੋਂ ਆਪਣੇ ਸੰਦੇਸ਼ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਨੇ ਦੁਨੀਆ ਨੂੰ ਯੁੱਧ ਨਹੀਂ, ਬਲਕਿ ਬੁੱਧ ਦਿੱਤੇ ਹਨ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪੂਰੇ ਵਿਸ਼ਵ ਨੂੰ ਯੁੱਧ ਵਿੱਚ ਨਹੀਂ, ਬੁੱਧ ਵਿੱਚ ਸਮਾਧਾਨ ਮਿਲਣਗੇ। ਉਨ੍ਹਾਂ ਨੇ ਦੁਨੀਆ ਨੂੰ ਬੁੱਧ ਤੋਂ ਸਿੱਖਿਆ ਲੈਣ, ਯੁੱਧ ਨੂੰ ਖਾਰਜ ਕਰਨ ਅਤੇ ਸ਼ਾਂਤੀ ਦਾ ਮਾਰਗ ਪੱਧਰਾ ਕਰਨ ਦਾ ਸੱਦਾ ਦਿੱਤਾ। ਭਗਵਾਨ ਬੁੱਧ ਦੇ ਸ਼ਬਦਾਂ ਦਾ ਹਵਾਲਾ ਦਿੰਦੇ  ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸ਼ਾਂਤੀ ਤੋਂ ਬੜਾ ਕੋਈ ਸੁਖ ਨਹੀਂ ਹੈ: ਬਦਲਾ ਲੈਣਾ ਬਦਲਾ ਲੈਣ ਨੂੰ ਨਹੀਂ ਰੋਕਦਾ ਅਤੇ ਕੇਵਲ ਕਰੁਣਾ ਅਤੇ ਮਾਨਵਤਾ ਦੇ ਮਾਧਿਅਮ ਨਾਲ ਹੀ ਘਿਰਣਾ ‘ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸਾਰਿਆਂ ਦੇ ਲਈ ਖੁਸ਼ੀ ਅਤੇ ਕਲਿਆਣ ਦੇ ਭਗਵਾਨ ਬੁੱਧ ਦੇ ਸੰਦੇਸ਼ ਨੂੰ ਅੱਗੇ ਵਧਾਇਆ।

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ 2047 ਤੱਕ ਦੇ 25 ਵਰ੍ਹਿਆਂ ਨੂੰ ਅੰਮ੍ਰਿਤ ਕਾਲ (Amrit Kaal) ਦੇ ਰੂਪ ਵਿੱਚ ਸ਼ਨਾਖ਼ਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਕਾਲ (Amrit Kaal) ਦਾ ਇਹ ਕਾਲ ਭਾਰਤ ਦੀ ਪ੍ਰਗਤੀ ਦਾ ਕਾਲ ਹੋਵੇਗਾ, ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦਾ ਕਾਲ ਹੋਵੇਗਾ, ਜਿੱਥੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਭਾਰਤ ਦੇ ਵਿਕਾਸ ਦੇ ਲਈ ਬਣਾਏ ਗਏ ਰੋਡਮੈਪ ਵਿੱਚ ਮਾਰਗਦਰਸ਼ਨ ਕਰਨਗੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਕੇਵਲ ਬੁੱਧ ਦੀ ਧਰਤੀ ‘ਤੇ ਹੀ ਸੰਭਵ ਹੋਇਆ ਹੈ ਕਿ ਅੱਜ ਦੁਨੀਆ ਦੀ ਸਭ ਤੋਂ ਬੜੀ ਆਬਾਦੀ ਸੰਸਾਧਨਾਂ ਦੇ ਉਪਯੋਗ ਬਾਰੇ ਜਾਗਰੂਕ ਹੈ। ਪੂਰੀ ਦੁਨੀਆ ਦੇ ਸਾਹਮਣੇ ਜਲਵਾਯੂ ਪਰਿਵਰਤਨ ਦੇ ਸੰਕਟ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨਾ ਕੇਵਲ ਆਪਣੇ ਦਮ ‘ਤੇ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਢੂੰਡ ਰਿਹਾ ਹੈ, ਬਲਕਿ ਉਨ੍ਹਾਂ ਨੂੰ ਦੁਨੀਆ ਦੇ ਨਾਲ ਸਾਂਝਾ ਭੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਦੁਨੀਆ ਦੇ ਕਈ ਦੇਸ਼ਾਂ ਨੂੰ ਨਾਲ ਲੈ ਕੇ ਮਿਸ਼ਨ ਲਾਇਫ (Mission LiFE) ਦੀ ਸ਼ੁਰੂਆਤ ਕੀਤੀ ਹੈ।

 

ਸ਼੍ਰੀ ਮੋਦੀ ਨੇ ਭਗਵਾਨ ਬੁੱਧ ਦੀ ਸਿੱਖਿਆ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਕਿਸੇ ਭੀ ਤਰ੍ਹਾਂ ਦਾ ਅੱਛਾਈ ਦੀ ਸ਼ੁਰੂਆਤ ਖ਼ੁਦ ਤੋਂ ਹੀ ਹੋਣੀ ਚਾਹੀਦੀ ਹੈ ਅਤੇ ਇਹ ਸਾਰ ਮਿਸ਼ਨ ਲਾਇਫ (Mission LiFE) ਦਾ ਮੂਲ ਵਿਚਾਰ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਗਤੀਸ਼ੀਲ ਭਵਿੱਖ ਦਾ ਰਸਤਾ ਹਰ ਵਿਅਕਤੀ ਦੀ ਟਿਕਾਊ ਅਤੇ ਸਵਸਥ ਆਦਤਾਂ ਵਾਲੀ ਜੀਵਨਸ਼ੈਲੀ ਤੋਂ ਨਿਕਲੇਗਾ। ਸ਼੍ਰੀ ਮੋਦੀ ਨੇ ਵਿਭਿੰਨ ਖੇਤਰ ਵਿੱਚ ਵਿਸ਼ਵ ਦੇ ਲਈ ਭਾਰਤ ਦੇ ਯੋਗਦਾਨ ਜਿਵੇਂ ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਮੰਚ, ਜੀ-20 ਦੀ ਪ੍ਰਧਾਨਗੀ ਦੇ  ਦੌਰਾਨ ਗਲੋਬਲ ਬਾਇਓਫਿਊਲ ਅਲਾਇੰਸ ਦੇ ਗਠਨ, ਵੰਨ ਸਨ, ਵੰਨ ਵਰਲਡ, ਵੰਨ ਗ੍ਰਿੱਡ ਦੇ ਵਿਜ਼ਨ ਦਾ ਉਲੇਖ ਕਰਦੇ ਹੋਏ ਕਿਹਾ ਕਿ ਇਹ ਸਾਰੇ ਭਗਵਾਨ ਬੁੱਧ ਦੇ ਵਿਚਾਰਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਹਰ ਪ੍ਰਯਾਸ ਦੁਨੀਆ ਦੇ ਲਈ ਇੱਕ ਬਿਹਤਰ ਟਿਕਾਊ ਅਤੇ ਪ੍ਰਗਤੀਸ਼ੀਲ ਭਵਿੱਖ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਹੈ। ਪ੍ਰਧਾਨ ਮੰਤਰੀ ਨੇ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ (India-Middle East-Europe Economic Corridor), ਭਾਰਤ ਦਾ ਗ੍ਰੀਨ ਹਾਈਡ੍ਰੋਜਨ ਮਿਸ਼ਨ, 2030 ਤੱਕ ਭਾਰਤੀ ਰੇਲਵੇ ਨੂੰ ਨੈੱਟ ਜ਼ੀਰੋ (net zero) ਬਣਾਉਣ ਦਾ ਲਕਸ਼, ਪੈਟਰੋਲ ਵਿੱਚ ਈਥੇਨੌਲ ਮਿਸ਼ਰਣ ਨੂੰ 20 ਪ੍ਰਤੀਸ਼ਤ ਤੱਕ ਵਧਾਉਣ ਜਿਹੀਆਂ ਵਿਭਿੰਨ ਪਹਿਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸਭ ਇਸ ਧਰਤੀ ਦੀ ਰੱਖਿਆ ਦੇ ਲਈ ਭਾਰਤ ਦੇ ਮਜ਼ਬੂਤ ਇਰਾਦੇ ਨੂੰ ਦਰਸਾਉਂਦੇ ਹਨ।

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਦੇ ਕਈ ਫ਼ੈਸਲੇ ਬੁੱਧ, ਧੱਮ ਅਤੇ ਸੰਘ (Buddha, Dhamma, and Sangha) ਤੋਂ ਪ੍ਰੇਰਿਤ ਹਨ ਅਤੇ ਉਨ੍ਹਾਂ ਨੇ ਦੁਨੀਆ ਵਿੱਚ ਸੰਕਟ ਦੇ ਸਮੇਂ ਸਭ ਤੋਂ ਪਹਿਲੇ ਪ੍ਰਤੀਕਿਰਿਆ ਦੇਣ ਵਾਲੇ ਦੇਸ਼ ਦੇ ਰੂਪ ਵਿੱਚ ਭਾਰਤ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਤੁਰਕੀ ਵਿੱਚ ਭੁਚਾਲ, ਸ੍ਰੀ ਲੰਕਾ ਵਿੱਚ ਆਰਥਿਕ ਸੰਕਟ ਅਤੇ ਕੋਵਿਡ-19 ਮਹਾਮਾਰੀ ਜਿਹੇ ਆਲਮੀ ਸੰਕਟਕਾਲਾਂ ਦੇ ਦੌਰਾਨ ਦੇਸ਼ ਦੀ ਤੇਜ਼ ਕਾਰਵਾਈ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਇਹ ਬੁੱਧ ਦੇ ਕਰੁਣਾ ਦੇ ਸਿਧਾਂਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ, “ਵਿਸ਼ਵ ਬੰਧੂ (Vishwa Bandhu) (ਦੁਨੀਆ ਦੇ ਦੋਸਤ) (friend of the world) ਦੇ ਰੂਪ ਵਿੱਚ ਭਾਰਤ ਸਭ ਨੂੰ ਨਾਲ ਲੈ ਕੇ ਚਲ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਯੋਗ, ਮਿਲਟਸ, ਆਯੁਰਵੇਦ ਅਤੇ ਪ੍ਰਾਕ੍ਰਿਤਿਕ ਖੇਤੀ (Yoga, millets, Ayurveda, and natural farming) ਜਿਹੀਆਂ ਪਹਿਲਾਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹਨ।

 

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਕਿਹਾ, ‘ਵਿਕਾਸ ਦੀ ਤਰਫ਼ ਅੱਗੇ  ਵਧ ਰਿਹਾ ਭਾਰਤ ਆਪਣੀਆਂ ਜੜ੍ਹਾਂ ਭੀ ਮਜ਼ਬੂਤ ਕਰ ਰਿਹਾ ਹੈ।’ ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਲਕਸ਼ ਰੱਖਿਆ ਗਿਆ ਹੈ ਕਿ ਭਾਰਤ ਦੇ ਯੁਵਾ ਆਪਣੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ‘ਤੇ ਮਾਣ ਕਰਦੇ ਹੋਏ ਸਾਇੰਸ ਐਂਡ ਟੈਕਨੋਲੋਜੀ ਵਿੱਚ ਦੁਨੀਆ ਦੀ ਅਗਵਾਈ ਕਰਨ। ਉਨ੍ਹਾਂ ਨੇ ਕਿਹਾ ਕਿ ਬੁੱਧ ਧਰਮ ਦੀਆਂ ਸਿੱਖਿਆਵਾਂ  ਇਨ੍ਹਾਂ ਪ੍ਰਯਾਸਾਂ ਵਿੱਚ ਸਾਡੀਆਂ ਸਭ ਤੋਂ ਬੜੀਆਂ ਮਾਰਗਦਰਸ਼ਕ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੇ ਨਾਲ ਭਾਰਤ ਅੱਗੇ ਵਧਦਾ ਰਹੇਗਾ।

ਇਸ ਅਵਸਰ ‘ਤੇ ਕੇਂਦਰੀ ਸੱਭਿਆਚਾਰ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕੇਂਦਰੀ ਸੰਸਦੀ ਮਾਮਲੇ ਅਤੇ ਘੱਟਗਿਣਤੀ ਮਾਮਲੇ ਮੰਤਰੀ, ਸ਼੍ਰੀ ਕਿਰਨ ਰਿਜਿਜੂ ਭੀ ਉਪਸਥਿਤ ਸਨ।

 

ਪਿਛੋਕੜ

ਭਾਰਤ ਸਰਕਾਰ ਅਤੇ ਅੰਤਰਰਾਸ਼ਟਰੀ ਬੋਧੀ ਕਨਫੈਡਰੇਸ਼ਨ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਅਭਿਧੱਮ ਦਿਵਸ ਸਮਾਰੋਹ (The International Abhidhamma Divas celebration) ਵਿੱਚ 14 ਦੇਸ਼ਾਂ ਦੇ ਸਿੱਖਿਆ ਸ਼ਾਸਤਰੀਆਂ ਅਤੇ ਭਿਕਸ਼ੂਆਂ (academicians and monks) ਅਤੇ ਦੇਸ਼ ਭਰ ਦੀਆਂ ਵਿਭਿੰਨ ਯੂਨੀਵਰਸਿਟੀਆਂ ਤੋਂ ਬੁੱਧ ਧੱਮ ‘ਤੇ ਯੁਵਾ ਮਾਹਰਾਂ (young experts on Buddha Dhamma) ਨੇ ਹਿੱਸਾ ਲਿਆ।

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi