ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੁਪਰੀਮ ਕੋਰਟ ਵਿੱਚ ਆਯੋਜਿਤ ਸੰਵਿਧਾਨ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਭਾਰਤ ਦੇ ਚੀਫ਼ ਜਸਟਿਸ, ਜਸਟਿਸ ਸ਼੍ਰੀ ਸੰਜੀਵ ਖੰਨਾ, ਸੁਪਰੀਮ ਕੋਰਟ ਦੇ ਜੱਜ, ਜਸਟਿਸ ਸ਼੍ਰੀ ਬੀ.ਆਰ. ਗਵਈ ਅਤੇ ਜਸਟਿਸ ਸ਼੍ਰੀ ਸੂਰਯਕਾਂਤ, ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਭਾਰਤ ਦੇ ਅਟਾਰਨੀ ਜਨਰਲ ਅਤੇ ਹੋਰ ਪਤਵੰਤੇ ਉਪਸਥਿਤ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਸੰਵਿਧਾਨ ਦਿਵਸ ਦੇ ਅਵਸਰ ‘ਤੇ ਸਾਰੇ ਪਤਵੰਤਿਆਂ, ਪ੍ਰਤੀਨਿਧੀਆਂ ਅਤੇ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ 75 ਵਰ੍ਹੇ ਪੂਰੇ ਹੋਣਾ ਅਤਿਅੰਤ ਗੌਰਵ (ਮਾਣ) ਦੀ ਬਾਤ ਹੈ। ਉਨ੍ਹਾਂ ਨੇ ਇਸ ਅਵਸਰ ‘ਤੇ ਸੰਵਿਧਾਨ ਸਭਾ ਦੇ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸੰਵਿਧਾਨ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਅਸੀਂ ਸੰਵਿਧਾਨ ਦਿਵਸ ਮਨਾ ਰਹੇ ਹਾਂ, ਤਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਅੱਜ ਮੁੰਬਈ ਆਤੰਕੀ ਹਮਲਿਆਂ ਦੀ ਭੀ ਬਰਸੀ ਹੈ। ਉਨ੍ਹਾਂ ਨੇ ਆਤੰਕੀ ਹਮਲਿਆਂ ਦੇ ਪੀੜਿਤਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਸ਼੍ਰੀ ਮੋਦੀ ਨੇ ਦੁਹਰਾਇਆ ਕਿ ਭਾਰਤ ਹਰ ਉਸ ਆਤੰਕੀ ਸੰਗਠਨ ਨੂੰ ਮੂੰਹਤੋੜ ਜਵਾਬ ਦੇਵੇਗਾ, ਜੋ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਦੇ ਲਈ ਖ਼ਤਰਾ ਹੈ।
ਭਾਰਤੀ ਸੰਵਿਧਾਨ ਦੇ ਸੰਦਰਭ ਵਿੱਚ ਸੰਵਿਧਾਨ ਸਭਾ ਦੀ ਵਿਸਤ੍ਰਿਤ ਬਹਿਸ ਅਤੇ ਚਰਚਾ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਬਾਬਾਸਾਹੇਬ ਅੰਬੇਡਕਰ ਦਾ ਹਵਾਲਾ ਦਿੰਦੇ ਹੋਏ ਕਿਹਾ, “ਸੰਵਿਧਾਨ ਕੇਵਲ ਵਕੀਲਾਂ ਦਾ ਦਸਤਾਵੇਜ਼ ਨਹੀਂ ਹੈ, ਇਹ ਇੱਕ ਭਾਵਨਾ ਹੈ, ਇਹ ਹਮੇਸ਼ਾ ਯੁਗ ਦੀ ਭਾਵਨਾ ਹੈ।” ਇਸ ਭਾਵਨਾ ਨੂੰ ਲਾਜ਼ਮੀ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸੰਵਿਧਾਨ ਨਿਰਮਾਤਾਵਾਂ ਨੇ ਸਾਨੂੰ ਦੇਸ਼, ਕਾਲ ਅਤੇ ਪਰਿਸਥਿਤੀ ਦੇ ਅਨੁਸਾਰ ਉਚਿਤ ਨਿਰਣੇ ਲੈ ਕੇ ਸਮੇਂ-ਸਮੇਂ ‘ਤੇ ਸੰਵਿਧਾਨ ਦੀ ਵਿਆਖਿਆ ਕਰਨ ਦੀ ਸੁਤੰਤਰਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਚੰਗੀ ਤਰ੍ਹਾਂ ਜਾਣਦੇ ਸਨ ਕਿ ਭਾਰਤ ਦੇ ਸੁਪਨੇ ਅਤੇ ਆਕਾਂਖਿਆਵਾਂ ਸਮੇਂ ਦੇ ਨਾਲ ਨਵੀਆਂ ਉਚਾਈਆਂ ਨੂੰ ਛੂਹਣਗੀਆਂ ਅਤੇ ਸੁਤੰਤਰ ਭਾਰਤ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਚੁਣੌਤੀਆਂ ਦੋਨੋਂ ਬਦਲਣਗੀਆਂ। ਇਸ ਲਈ ਸੰਵਿਧਾਨ ਨਿਰਮਾਤਾਵਾਂ ਨੇ ਸੰਵਿਧਾਨ ਨੂੰ ਕੇਵਲ ਇੱਕ ਦਸਤਾਵੇਜ਼ ਨਹੀਂ, ਬਲਕਿ ਇੱਕ ਜੀਵੰਤ, ਨਿਰੰਤਰ ਪ੍ਰਵਾਹਮਾਨ ਧਾਰਾ ਦੇ ਰੂਪ ਵਿੱਚ ਨਿਰਮਿਤ ਕੀਤਾ।
ਸ਼੍ਰੀ ਮੋਦੀ ਨੇ ਕਿਹਾ, “ਸਾਡਾ ਸੰਵਿਧਾਨ ਸਾਡੇ ਵਰਮਾਨ ਅਤੇ ਭਵਿੱਖ ਦਾ ਮਾਰਗਦਰਸ਼ਕ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਸੰਵਿਧਾਨ ਨੇ ਪਿਛਲੇ 75 ਵਰ੍ਹਿਆਂ ਵਿੱਚ ਸਾਹਮਣੇ ਆਈਆਂ ਵਿਭਿੰਨ ਚੁਣੌਤੀਆਂ ਨਾਲ ਨਜਿੱਠਣ ਲਈ ਸਹੀ ਰਸਤਾ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਨੇ ਭਾਰਤੀ ਲੋਕਤੰਤਰ ਦੇ ਸਾਹਮਣੇ ਆਈ ਐਮਰਜੈਂਸੀ ਦੇ ਖ਼ਤਰਨਾਕ ਸਮੇਂ ਦਾ ਭੀ ਸਾਹਮਣਾ ਕੀਤਾ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸੰਵਿਧਾਨ ਨੇ ਦੇਸ਼ ਦੀ ਹਰ ਜ਼ਰੂਰਤ ਅਤੇ ਉਮੀਦ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਦੁਆਰਾ ਦਿੱਤੀ ਗਈ ਸ਼ਕਤੀ ਦੇ ਕਾਰਨ ਹੀ ਡਾ. ਭੀਮਰਾਓ ਅੰਬੇਡਕਰ ਦੁਆਰਾ ਨਿਰਮਿਤ ਸੰਵਿਧਾਨ ਅੱਜ ਜੰਮੂ ਤੇ ਕਸ਼ਮੀਰ ਵਿੱਚ ਭੀ ਲਾਗੂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਪਹਿਲੀ ਵਾਰ ਜੰਮੂ ਤੇ ਕਸ਼ਮੀਰ ਵਿੱਚ ਸੰਵਿਧਾਨ ਦਿਵਸ ਮਨਾਇਆ ਗਿਆ।
ਇਸ ਬਾਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿ ਭਾਰਤ ਪਰਿਵਰਤਨ ਦੇ ਇੱਕ ਮਹੱਤਵਪੂਰਨ ਦੌਰ ਤੋਂ ਗੁਜਰ ਰਿਹਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਵਿਧਾਨ ਸਾਨੂੰ ਮਾਰਗਦਰਸ਼ਕ ਪ੍ਰਕਾਸ਼ ਦੇ ਰੂਪ ਵਿੱਚ ਸਹੀ ਰਸਤਾ ਦਿਖਾ ਰਿਹਾ ਹੈ। ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਹੁਣ ਭਾਰਤ ਦੇ ਭਵਿੱਖ ਦਾ ਮਾਰਗ ਬੜੇ ਸੁਪਨਿਆਂ ਅਤੇ ਬੜੇ ਸੰਕਲਪਾਂ ਨੂੰ ਹਾਸਲ ਕਰਨ ਨਾਲ ਜੁੜਿਆ ਹੋਇਆ ਹੈ, ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਅੱਜ ਹਰੇਕ ਨਾਗਰਿਕ ਦਾ ਲਕਸ਼ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਕਸਿਤ ਭਾਰਤ ਦਾ ਮਤਲਬ ਹੈ ਇੱਕ ਅਜਿਹਾ ਸਥਾਨ, ਜਿੱਥੇ ਹਰੇਕ ਨਾਗਰਿਕ ਨੂੰ ਜੀਵਨ ਦੀ ਗੁਣਵੱਤਾ ਅਤੇ ਸਨਮਾਨ ਮਿਲੇ। ਉਨ੍ਹਾਂ ਨੇ ਕਿਹਾ ਕਿ ਇਹ ਸਮਾਜਿਕ ਨਿਆਂ ਸੁਨਿਸ਼ਚਿਤ ਕਰਨ ਦਾ ਇੱਕ ਬੜਾ ਮਾਧਿਅਮ ਹੈ ਅਤੇ ਇਹੀ ਸੰਵਿਧਾਨ ਦੀ ਭਾਵਨਾ ਭੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਸਮਾਜਿਕ-ਆਰਥਿਕ ਨਿਆਂ ਸੁਨਿਸ਼ਚਿਤ ਕਰਨ ਦੇ ਲਈ ਕਈ ਕਦਮ ਉਠਾਏ ਗਏ ਹਨ ਜਿਵੇਂ ਪਿਛਲੇ ਦਹਾਕੇ ਵਿੱਚ ਲੋਕਾਂ ਦੇ 53 ਕਰੋੜ ਤੋਂ ਅਧਿਕ ਬੈਂਕ ਖਾਤੇ ਖੋਲ੍ਹਣਾ, ਜਿਨ੍ਹਾਂ ਦੀ ਬੈਂਕਾਂ ਤੱਕ ਪਹੁੰਚ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਚਾਰ ਕਰੋੜ ਲੋਕਾਂ ਨੂੰ ਪੱਕੇ ਮਕਾਨ ਸੁਨਿਸ਼ਚਿਤ ਕੀਤੇ ਗਏ, 10 ਕਰੋੜ ਘਰੇਲੂ ਮਹਿਲਾਵਾਂ ਨੂੰ ਗੈਸ ਸਿਲੰਡਰ ਕਨੈਕਸ਼ਨ ਦਿੱਤੇ ਗਏ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਆਜ਼ਾਦੀ ਦੇ 75 ਸਾਲ ਬਾਅਦ ਭੀ ਭਾਰਤ ਵਿੱਚ ਕੇਵਲ 3 ਕਰੋੜ ਘਰ ਅਜਿਹੇ ਸਨ, ਜਿਨ੍ਹਾਂ ਵਿੱਚ ਘਰੇਲੂ ਨਲ ਦੀ ਸੁਵਿਧਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 5-6 ਵਰਿਆਂ ਵਿੱਚ 12 ਕਰੋੜ ਤੋਂ ਅਧਿਕ ਘਰੇਲੂ ਨਲ ਜਲ ਕਨੈਕਸ਼ਨ ਦਿੱਤੇ ਹਨ, ਜਿਸ ਨਾਲ ਨਾਗਰਿਕਾਂ ਅਤੇ ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਦਾ ਜੀਵਨ ਅਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸੰਵਿਧਾਨ ਦੀ ਭਾਵਨਾ ਮਜ਼ਬੂਤ ਹੋਈ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਮੂਲ ਕਾਪੀ ਵਿੱਚ ਭਗਵਾਨ ਰਾਮ, ਦੇਵੀ ਸੀਤਾ, ਭਗਵਾਨ ਹਨੂਮਾਨ, ਭਗਵਾਨ ਬੁੱਧ, ਭਗਵਾਨ ਮਹਾਵੀਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਸਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਦੇ ਇਨ੍ਹਾਂ ਪ੍ਰਤੀਕਾਂ ਨੂੰ ਸੰਵਿਧਾਨ ਵਿੱਚ ਜਗ੍ਹਾ ਦਿੱਤੀ ਗਈ, ਤਾਕਿ ਸੁਨਿਸ਼ਚਿਤ ਹੋ ਸਕੇ ਕਿ ਇਹ ਸਾਨੂੰ ਮਾਨਵੀ ਕਦਰਾਂ-ਕੀਮਤਾ ਦੇ ਪ੍ਰਤੀ ਨਿਰੰਤਰ ਜਾਗਰੂਕ ਅਤੇ ਸਚੇਤ ਰੱਖਣ। ਪ੍ਰਧਾਨ ਮੰਤਰੀ ਨੇ ਕਿਹਾ, “ ਮਾਨਵੀ ਕਦਰਾਂ-ਕੀਮਤਾ ਅੱਜ ਦੀਆਂ ਭਾਰਤੀ ਨੀਤੀਆਂ ਅਤੇ ਨਿਰਣਿਆਂ ਦਾ ਅਧਾਰ ਹਨ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਤੁਰੰਤ ਨਿਆਂ ਸੁਨਿਸ਼ਚਿਤ ਕਰਨ ਦੇ ਲਈ ਭਾਰਤੀਯ ਨਯਾਯ ਸੰਹਿਤਾ (Bharatiya Nyay Sanhita) ਲਾਗੂ ਕੀਤੀ ਗਈ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਜ਼ਾ ਅਧਾਰਿਤ ਵਿਵਸਥਾ ਹੁਣ ਨਿਆਂ ਅਧਾਰਿਤ ਵਿਵਸਥਾ ਵਿੱਚ ਬਦਲ ਗਈ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਹਿਲਾਵਾਂ ਦੀ ਰਾਜਨੀਤਕ ਭਾਗੀਦਾਰੀ ਵਧਾਉਣ ਦੇ ਲਈ ਇਤਿਹਾਸਿਕ ਮਹਿਲਾ ਰਿਜ਼ਰਵੇਸ਼ਨ ਬਿਲ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਥਰਡ ਜੈਂਡਰ ਲੋਕਾਂ ਦੀ ਪਹਿਚਾਣ ਅਤੇ ਅਧਿਕਾਰ ਸੁਨਿਸ਼ਚਿਤ ਕਰਨ ਅਤੇ ਦਿੱਵਯਾਂਗ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਕਈ ਕਦਮ ਉਠਾਏ ਗਏ ਹਨ।
ਇਸ ਬਾਤ ਨੂੰ ਰੇਖਾਂਕਿਤ ਕਰਦੇ ਹੋਏ ਕਿ ਅੱਜ ਭਾਰਤ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣ ‘ਤੇ ਬਹੁਤ ਜ਼ੋਰ ਦੇ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਸੀਨੀਅਰ ਸਿਟੀਜ਼ਨਾਂ ਨੂੰ ਉਨ੍ਹਾਂ ਦੇ ਘਰੇ ਡਿਜੀਟਲ ਜੀਵਨ ਪ੍ਰਮਾਣ ਪੱਤਰ ਦਿੱਤੇ ਗਏ, ਜਿਸ ਦਾ ਲਾਭ ਹੁਣ ਤੱਕ ਲਗਭਗ 1.5 ਕਰੋੜ ਸੀਨੀਅਰ ਸਿਟੀਜ਼ਨਾਂ ਨੇ ਉਠਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜਿਸ ਨੇ ਹਰ ਗ਼ਰੀਬ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੱਤਾ ਹੈ ਅਤੇ ਭਾਰਤ ਹੀ ਐਸਾ ਦੇਸ਼ ਹੈ, ਜਿਸ ਨੇ 70 ਸਾਲ ਤੋਂ ਅਧਿਕ ਉਮਰ ਦੇ ਸੀਨੀਅਰ ਸਿਟੀਜ਼ਨਾਂ ਨੂੰ ਮੁਫ਼ਤ ਸਿਹਤ ਸੁਵਿਧਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਹਜ਼ਾਰਾਂ ਜਨ ਔਸ਼ਧੀ ਕੇਂਦਰਾਂ ‘ਤੇ ਦਵਾਈਆਂ 80% ਤੱਕ ਦੀ ਛੂਟ ‘ਤੇ ਵੇਚੀਆਂ ਜਾ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਮਿਸ਼ਨ ਇੰਦ੍ਰਧਨੁਸ਼ ਦੇ ਜ਼ਰੀਏ ਅੱਜ ਬੱਚਿਆਂ ਦੇ ਦਰਮਿਆਨ ਟੀਕਾਕਰਣ ਕਵਰੇਜ 100% ਦੇ ਕਰੀਬ ਪਹੁੰਚ ਗਈ ਹੈ, ਜਦਕਿ ਪਹਿਲਾਂ ਇਹ 60% ਤੋਂ ਭੀ ਘੱਟ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਦੂਰ-ਦਰਾਜ ਦੇ ਪਿੰਡਾਂ ਵਿੱਚ ਭੀ ਬੱਚਿਆਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰਯਾਸਾਂ ਤੋਂ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਘੱਟ ਹੋਈਆਂ ਹਨ।
ਸਰਕਾਰ ਦੇ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ (Aspirational Districts program) ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ 100 ਤੋਂ ਅਧਿਕ ਸਭ ਤੋਂ ਪਿਛੜੇ ਜ਼ਿਲ੍ਹਿਆਂ ਨੂੰ ਚੁਣਿਆ ਗਿਆ ਹੈ ਅਤੇ ਹਰ ਵਿਕਾਸ ਮਾਨਕ ਦੇ ਲਈ ਗਤੀ ਵਧਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕਈ ਖ਼ਾਹਿਸ਼ੀ ਜ਼ਿਲ੍ਹਿਆਂ ਨੇ ਕਈ ਹੋਰ ਜ਼ਿਲ੍ਹਿਆਂ ਦੀ ਤੁਲਨਾ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹੁਣ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਦੇ ਮਾਡਲ ‘ਤੇ ਖ਼ਾਹਿਸ਼ੀ ਬਲਾਕ ਪ੍ਰੋਗਰਾਮ (Aspirational Block program) ਦੀ ਸ਼ੁਰੂਆਤ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨਾਗਰਿਕਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਕਠਿਨਾਇਆਂ ਨੂੰ ਦੂਰ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁਫ਼ਤ ਬਿਜਲੀ ਯੋਜਨਾ ਦੇ ਤਹਿਤ 2.5 ਕਰੋੜ ਤੋਂ ਅਧਿਕ ਘਰਾਂ ਵਿੱਚ ਬਿਜਲੀ ਪਹੁੰਚਾਈ ਗਈ, ਜਿਨ੍ਹਾਂ ਦੇ ਪਾਸ ਕੁਝ ਸਾਲ ਪਹਿਲਾਂ ਤੱਕ ਬਿਜਲੀ ਕਨੈਕਸ਼ਨ ਨਹੀਂ ਸਨ। ਉਨ੍ਹਾਂ ਨੇ ਇਹ ਭੀ ਕਿਹਾ ਕਿ 4ਜੀ ਅਤੇ 5ਜੀ ਟੈਕਨੋਲੋਜੀਆਂ ਦੇ ਜ਼ਰੀਏ ਲੋਕਾਂ ਨੂੰ ਮੋਬਾਈਲ ਸੰਪਰਕ ਸੁਨਿਸ਼ਚਿਤ ਕਰਨ ਦੇ ਲਈ ਦੂਰ-ਦਰਾਜ ਦੇ ਇਲਾਕਿਆਂ ਵਿੱਚ ਮੋਬਾਈਲ ਟਾਵਰ ਲਗਾਏ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪਾਣੀ ਦੇ ਅੰਦਰ ਔਪਟਿਕਲ ਫਾਇਬਰ ਕਨੈਕਸ਼ਨਾਂ ਦੇ ਜ਼ਰੀਏ ਹੁਣ ਅੰਡੇਮਾਨ ਤੇ ਨਿਕੋਬਾਰ ਅਤੇ ਲਕਸ਼ਦ੍ਵੀਪ ਟਾਪੂਆਂ ਵਿੱਚ ਹਾਈ ਸਪੀਡ ਬ੍ਰੌਡਬੈੱਡ ਕਨੈਕਸ਼ਨ ਉਪਲਬਧ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਘਰਾਂ ਅਤੇ ਖੇਤੀਬਾੜੀ ਭੂਮੀ ਦੇ ਭੂਮੀ ਰਿਕਾਰਡ ਸੁਨਿਸ਼ਚਿਤ ਕਰਨ ਵਿੱਚ ਵਿਕਸਿਤ ਦੇਸ਼ਾਂ ਤੋਂ ਵਾਧਾ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੀਐੱਮ ਸਵਾਮਿਤਵ ਯੋਜਨਾ (Swamitva Yojana) ਦੇ ਤਹਿਤ ਪਿੰਡ ਦੀ ਜ਼ਮੀਨ ਅਤੇ ਘਰਾਂ ਦੀ ਡ੍ਰੌਨ ਮੈਪਿੰਗ ਕੀਤੀ ਗਈ ਅਤੇ ਇਸ ਦੇ ਅਧਾਰ ‘ਤੇ ਕਾਨੂੰਨੀ ਦਸਤਾਵੇਜ਼ ਜਾਰੀ ਕੀਤੇ ਗਏ।
ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਦੇ ਲਈ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਤੇਜ਼ੀ ਨਾਲ ਵਿਕਾਸ ਇੱਕ ਬੜੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਸਮੇਂ ‘ਤੇ ਪੂਰਾ ਕਰਨ ਨਾਲ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਨਾਲ ਹੀ ਪ੍ਰੋਜੈਕਟ ਦੀ ਉਪਯੋਗਿਤਾ ਭੀ ਸੁਨਿਸ਼ਚਿਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਪ੍ਰਗਤੀ ਮੰਚ ਦਾ ਉਪਯੋਗ ਕਰਕੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੀ ਨਿਯਮਿਤ ਸਮੀਖਿਆ ਕੀਤੀ ਜਾਂਦੀ ਹੈ ਅਤੇ 18 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਅਤੇ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕੀਤਾ ਗਿਆ। ਸ਼੍ਰੀ ਮੋਦੀ ਨੇ ਕਿਹਾ ਕਿ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਸਮੇਂ ‘ਤੇ ਪੂਰਾ ਹੋਣ ਨਾਲ ਲੋਕਾਂ ਦੇ ਜੀਵਨ ‘ਤੇ ਕਈ ਸਕਾਰਾਤਮਕ ਪ੍ਰਭਾਵ ਪਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਯਾਸ ਦੇਸ਼ ਦੀ ਪ੍ਰਗਤੀ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਸੰਵਿਧਾਨ ਦੀ ਮੂਲ ਭਾਵਨਾ ਨੂੰ ਭੀ ਮਜ਼ਬੂਤ ਕਰ ਰਹੇ ਹਨ।
ਸੰਬੋਧਨ ਦਾ ਸਮਾਪਨ ਕਰਦੇ ਹੋਏ, ਸ਼੍ਰੀ ਮੋਦੀ ਨੇ 26 ਨਵੰਬਰ 1949 ਨੂੰ ਡਾ. ਰਾਜੇਂਦਰ ਪ੍ਰਸਾਦ ਦੇ ਭਾਸ਼ਣ ਦੀਆਂ ਪੰਕਤੀਆਂ ਦਾ ਹਵਾਲਾ ਦਿੱਤਾ ਅਤੇ ਕਿਹਾ, “ਅੱਜ ਭਾਰਤ ਨੂੰ ਜ਼ਰੂਰਤ ਹੈ, ਕੇਵਲ ਈਮਾਨਦਾਰ ਲੋਕਾਂ ਦੇ ਇੱਕ ਸਮੂਹ ਦੀ, ਜੋ ਰਾਸ਼ਟਰ ਦੇ ਹਿਤਾਂ ਨੂੰ ਆਪਣੇ ਹਿਤਾਂ ਤੋਂ ਅੱਗੇ ਰੱਖੇ।” ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਪ੍ਰਥਮ ਦੀ ਇਹ ਭਾਵਨਾ ਆਉਣ ਵਾਲੀਆਂ ਸਦੀਆਂ ਤੱਕ ਭਾਰਤ ਦੇ ਸੰਵਿਧਾਨ ਨੂੰ ਜੀਵਿਤ ਰੱਖੇਗੀ।
ਪਿਛੋਕੜ
ਭਾਰਤੀ ਸੰਵਿਧਾਨ ਨੂੰ ਅੰਗੀਕਾਰ ਕਰਨ ਦੇ 75 ਸਾਲ ਪੂਰੇ ਹੋਣ ਦੇ ਮਹੱਤਵਪੂਰਨ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਪਰੀਮ ਕੋਰਟ ਦੇ ਪ੍ਰਸ਼ਾਸਨਿਕ ਭਵਨ ਪਰਿਸਰ ਦੇ ਸਭਾਗਾਰ ਵਿੱਚ ਆਯੋਜਿਤ ਸੰਵਿਧਾਨ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦਾ ਆਯੋਜਨ ਭਾਰਤ ਦੇ ਸੁਪਰੀਮ ਕੋਰਟ ਦੁਆਰਾ ਕੀਤਾ ਗਿਆ ਸੀ। ਇਸ ਅਵਸਰ ‘ਤੇ ਭਾਰਤ ਦੇ ਚੀਫ਼ ਜਸਟਿਸ ਅਤੇ ਸੁਪਰੀਮ ਕੋਰਟ ਦੇ ਹੋਰ ਜੱਜ ਉਪਸਥਿਤ ਸਨ।
Click here to read full text speech
संविधान - एक जीवंत, निरंतर प्रवाहमान धारा। pic.twitter.com/zyaOfOMRXE
— PMO India (@PMOIndia) November 26, 2024
हमारा संविधान, हमारे वर्तमान और हमारे भविष्य का मार्गदर्शक है। pic.twitter.com/mN8jjDBHWp
— PMO India (@PMOIndia) November 26, 2024
आज हर देशवासी का एक ही ध्येय है- विकसित भारत का निर्माण। pic.twitter.com/TUby4sPpd9
— PMO India (@PMOIndia) November 26, 2024
भारतीयों को त्वरित न्याय मिले, इसके लिए नई न्याय संहिता लागू की गई है। pic.twitter.com/pJgtYj3XyI
— PMO India (@PMOIndia) November 26, 2024