ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਇਤਿਹਾਸਿਕ ਗੀਤਾ ਪ੍ਰੈੱਸ ਦੇ ਸ਼ਤਾਬਦੀ ਸਮਾਰੋਹ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ ਅਤੇ ਚਿਤ੍ਰਮਯ ਸ਼ਿਵ ਪੁਰਾਣ ਗ੍ਰੰਥ ਦਾ ਵਿਮੋਚਨ ਕੀਤਾ। ਪ੍ਰਧਾਨ ਮੰਤਰੀ ਗੀਤਾ ਪ੍ਰੈੱਸ ਪਰਿਸਰ ਵਿੱਚ ਲੀਲਾ ਚਿਤ੍ਰ ਮੰਦਿਰ ਵੀ ਗਏ ਅਤੇ ਭਗਵਾਨ ਸ਼੍ਰੀ ਰਾਮ ਦੇ ਚਿਤ੍ਰ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਵਨ ਦੇ ਪਵਿੱਤਰ ਮਹੀਨੇ ਵਿੱਚ ਅਤੇ ਇੰਦ੍ਰਦੇਵ ਦੇ ਅਸ਼ੀਰਵਾਦ ਨਾਲ ਉਨ੍ਹਾਂ ਨੂੰ ਗੋਰਖਪੁਰ ਦੇ ਗੀਤਾ ਪ੍ਰੈੱਸ ਵਿੱਚ ਉਪਸਥਿਤ ਹੋਣ ਦਾ ਅਵਸਰ ਮਿਲਿਆ ਹੈ ਜੋ ਸ਼ਿਵ ਦੇ ਅਵਤਾਰ ਗੁਰੂ ਗੋਰਖਨਾਥ ਦਾ ਪੂਜਾ ਸਥਲ ਅਤੇ ਕਈ ਸੰਤਾਂ ਦੀ ਕਰਮਸਥਲੀ ਹੈ। ਆਪਣੀ ਗੋਰਖਪੁਰ ਯਾਤਰਾ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਕਾਸ ਅਤੇ ਵਿਰਾਸਤ ਦੋਨਾਂ ਦੇ ਨਾਲ-ਨਾਲ ਚਲਣ ਦਾ ਅਦਭੁਤ ਉਦਾਹਰਣ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਗੋਰਖਪੁਰ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਣ ਦੇ ਲਈ ਗੋਰਖਪੁਰ ਰੇਲਵੇ ਸਟੇਸ਼ਨ ਜਾਣਗੇ ਅਤੇ ਗੀਤਾ ਪ੍ਰੈੱਸ ਵਿੱਚ ਪ੍ਰੋਗਰਾਮ ਪੂਰਾ ਹੋਣ ਦੇ ਬਾਅਦ ਦੋ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀਆਂ ਨੂੰ ਝੰਡੀ ਦਿਖਾਉਣਗੇ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਪ੍ਰਸਤਾਵਿਤ ਰੇਲਵੇ ਸਟੇਸ਼ਨਾਂ ਦੇ ਚਿਤਰਾਂ ਨੇ ਨਾਗਰਿਕਾਂ ਦੇ ਦਰਮਿਆਨ ਉਤਸ਼ਾਹ ਦਾ ਭਾਵ ਭਰ ਦਿੱਤਾ ਹੈ। ਵੰਦੇ ਭਾਰਤ ਐਕਸਪ੍ਰੈੱਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਮੱਧ ਵਰਗ ਦੇ ਲਈ ਸੁਵਿਧਾ ਦੇ ਪੱਧਰ ਨੂੰ ਵਧਾਇਆ ਹੈ। ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਮੰਤਰੀਆਂ ਨੂੰ ਆਪਣੇ ਖੇਤਰ ਵਿੱਚ ਇੱਕ ਰੇਲਗੱਡੀ ਦੇ ਹੌਲਟ ਦੇ ਲਈ ਪੱਤਰ ਲਿਖਣਾ ਪੈਂਦਾ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੰਤਰੀ ਵੰਦੇ ਭਾਰਤ ਟ੍ਰੇਨਾਂ ਨੂੰ ਝੰਡੀ ਦਿਖਾਉਣ ਦੇ ਲਈ ਪੱਤਰ ਲਿਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵੰਦੇ ਭਾਰਤ ਰੇਲਗੱਡੀਆਂ ਦਾ ਕ੍ਰੇਜ਼ ਬਣ ਗਿਆ ਹੈ। ਸ਼੍ਰੀ ਮੋਦੀ ਨੇ ਅੱਜ ਦੇ ਪ੍ਰੋਜੈਕਟਾਂ ਦੇ ਲਈ ਗੋਰਖਪੁਰ ਅਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਗੀਤਾ ਪ੍ਰੈੱਸ ਸਿਰਫ਼ ਇੱਕ ਪ੍ਰਿੰਟਿੰਗ ਪ੍ਰੈੱਸ ਨਹੀਂ ਹੈ, ਬਲਕਿ ਇੱਕ ਜੀਵੰਤ ਆਸਥਾ ਹੈ।” ਉਨ੍ਹਾਂ ਨੇ ਕਿਹਾ ਕਿ ਗੀਤਾ ਪ੍ਰੈੱਸ ਦਾ ਦਫ਼ਤਰ ਕਰੋੜਾਂ ਲੋਕਾਂ ਦੇ ਲਈ ਕਿਸੇ ਮੰਦਿਰ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਗੀਤਾ ਦੇ ਨਾਲ ਕ੍ਰਿਸ਼ਨ ਆਉਂਦੇ ਹਨ, ਕ੍ਰਿਸ਼ਨ ਦੇ ਨਾਲ ਕਰੂਣਾ ਅਤੇ ਕਰਮ ਹੁੰਦਾ ਹੈ ਅਤੇ ਗਿਆਨ ਦੇ ਨਾਲ-ਨਾਲ ਵਿਗਿਆਨਿਕ ਰਿਸਰਚ ਦੀ ਭਾਵਨਾ ਵੀ ਬਲਵਤੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਗੀਤਾ ਦਾ ਉਦਾਹਰਣ ਦਿੰਦੇ ਹੋਏ ਕਿਹਾ, “ਵਾਸੁਦੇਵ ਸਰਵਮ ਯਾਨੀ ਉਹ ਸਰਵਸਵ ਹੈ, ਸਭ ਕੁਝ ਵਾਸੁਦੇਵ ਤੋਂ ਹੀ ਹੈ ਅਤੇ ਸਭ ਕੁਝ ਵਾਸੁਦੇਵ ਵਿੱਚ ਹੀ ਹੈ।”
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ 1923 ਵਿੱਚ ਗੀਤਾ ਪ੍ਰੈੱਸ ਦੇ ਰੂਪ ਵਿੱਚ ਜਿਸ ਅਧਿਆਤਮਿਕ ਪ੍ਰਕਾਸ਼ ਦਾ ਉਦੈ ਹੋਇਆ ਸੀ, ਉਹ ਅੱਜ ਪੂਰੀ ਮਾਨਵਤਾ ਦਾ ਮਾਰਗਦਰਸ਼ਕ ਬਣ ਗਿਆ ਹੈ। ਉਨ੍ਹਾਂ ਨੇ ਇਸ ਮਾਨਵੀ ਮਿਸ਼ਨ ਦੇ ਗੋਲਡਨ ਪੀਰੀਅਡ ਦਾ ਗਵਾਹ ਬਨਣ ਦੇ ਲਈ ਖ਼ੁਦ ਨੂੰ ਸੁਭਾਗਸ਼ਾਲੀ (ਖੁਸ਼ਕਿਸਮਤ) ਮੰਨ ਕੇ ਪਰਮਾਤਮਾ ਨੂੰ ਧੰਨਵਾਦ ਦਿੱਤਾ। ਇਸ ਇਤਿਹਾਸਿਕ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਗੀਤਾ ਪ੍ਰੈੱਸ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ। ਗੀਤਾ ਪ੍ਰੈੱਸ ਤੋਂ ਮਹਾਤਮਾ ਗਾਂਧੀ ਦੇ ਭਾਵਨਾਤਮਕ ਜੁੜਾਅ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਂਧੀ ਜੀ, ਗੀਤਾ ਪ੍ਰੈੱਸ ਬਾਰੇ ਵਿੱਚ ਕਲਿਆਣ ਪਤ੍ਰਿਕਾ ਦੇ ਮਾਧਿਅਮ ਲਿਖਦੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਮਹਾਤਮਾ ਗਾਂਧੀ ਜੀ ਹੀ ਸਨ ਜਿਨ੍ਹਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਕਲਿਆਣ ਪਤ੍ਰਿਕਾ ਵਿੱਚ ਵਿਗਿਆਪਨ ਪ੍ਰਕਾਸ਼ਿਤ ਨਹੀਂ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਸੁਝਾਅ ਦਾ ਹਾਲੇ ਵੀ ਪਾਲਨ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਦੇਸ਼ ਨੇ ਗਾਂਧੀ ਸ਼ਾਂਤੀ ਪੁਰਸਕਾਰ ਪ੍ਰਦਾਨ ਕਰਕੇ ਗੀਤਾ ਪ੍ਰੈੱਸ ਨੂੰ ਆਪਣਾ ਸਨਮਾਨ ਦਿੱਤਾ। ਇਹ ਪੁਰਸਕਾਰ ਗੀਤਾ ਪ੍ਰੈੱਸ ਦੇ ਯੋਗਦਾਨ ਅਤੇ ਇਸ ਦੀ 100 ਸਾਲ ਪੁਰਾਣੀ ਵਿਰਾਸਤ ਦਾ ਸਨਮਾਨ ਸਰੂਪ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ 100 ਵਰ੍ਹਿਆਂ ਵਿੱਚ ਗੀਤਾ ਪ੍ਰੈੱਸ ਨੇ ਕਰੋੜਾਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ ਜੋ ਲਾਗਤ ਨਾਲ ਘੱਟ ਕੀਮਤ ‘ਤੇ ਵੇਚੀਆਂ ਜਾਂਦੀਆਂ ਹਨ ਅਤੇ ਘਰ-ਘਰ ਪਹੁੰਚਾਈ ਜਾਂਦੀਆਂ ਹਨ। ਉਨ੍ਹਾਂ ਨੇ ਗੀਤਾ ਪ੍ਰੈੱਸ ਦੀਆਂ ਪੁਸਤਕਾਂ ਦੁਆਰਾ ਪ੍ਰਦਾਨ ਕੀਤੇ ਗਏ ਗਿਆਨ ਦੇ ਪ੍ਰਵਾਹ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਬੜੀ ਸੰਖਿਆ ਵਿੱਚ ਪਾਠਕਾਂ ਨੂੰ ਅਧਿਆਤਮਿਕ ਅਤੇ ਬੌਧਿਕ ਸੰਤੁਸ਼ਟੀ ਮਿਲੀ ਅਤੇ ਨਾਲ ਹੀ ਨਾਲ ਸਮਾਜ ਦੇ ਲਈ ਸਮਰਪਿਤ ਨਾਗਰਿਕਾਂ ਦਾ ਨਿਰਮਾਣ ਵੀ ਹੋਇਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਵਿਸ਼ਿਸ਼ਟ ਸਮਰਪਿਤ ਵਿਅਕਤੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜੋ ਬਿਨਾ ਕਿਸੇ ਪ੍ਰਚਾਰ ਦੇ ਇਸ ਗਿਆਨ ਯਗ ਵਿੱਚ ਨਿਰਸੁਆਰਥ ਰੂਪ ਨਾਲ ਯੋਗਦਾਨ ਅਤੇ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ ਸੇਠ ਜੀ ਜੈਦਯਾਲ ਗੋਯੰਦਕਾ ਅਤੇ ਭਾਈ ਜੀ ਸ਼੍ਰੀ ਹਨੁਮਾਨ ਪ੍ਰਸਾਦ ਪੋਦਾਰ ਜਿਹੀਆਂ ਹਸਤੀਆਂ ਨੂੰ ਵੀ ਸ਼ਰਧਾਂਜਲੀ ਅਰਪਿਤ ਕੀਤੀ।
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਗੀਤਾ ਪ੍ਰੈੱਸ ਜਿਹਾ ਸੰਗਠਨ ਨਾ ਕੇਵਲ ਧਰਮ ਅਤੇ ਕਰਮ ਨਾਲ ਜੁੜਿਆ ਹੈ ਬਲਕਿ ਇਸ ਦਾ ਰਾਸ਼ਟਰੀ ਚਰਿੱਤਰ ਵੀ ਹੈ। ਗੀਤਾ ਪ੍ਰੈੱਸ ਭਾਰਤ ਨੂੰ ਸੰਗਠਿਤ ਕਰਦੀ ਹੈ, ਭਾਰਤ ਦੀ ਇਕਜੁੱਟਤਾ ਨੂੰ ਸਸ਼ਕਤ ਕਰਦੀ ਹੈ। ਸ਼੍ਰੀ ਮੋਦੀ ਨੇ ਦੇਸ਼ ਭਰ ਵਿੱਚ ਇਸ ਦੀਆਂ 20 ਸ਼ਾਖਾਵਾਂ ਬਾਰੇ ਸੂਚਿਤ ਕਰਦੇ ਹੋਏ ਕਿਹਾ ਕਿ ਦੇਸ਼ ਦੇ ਹਰੇਕ ਰੇਲਵੇ ਸਟੇਸ਼ਨ ‘ਤੇ ਗੀਤਾ ਪ੍ਰੈੱਸ ਦੇ ਸਟਾਲ ਦੇਖੇ ਜਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਗੀਤਾ ਪ੍ਰੈੱਸ 15 ਵਿਭਿੰਨ ਭਾਸ਼ਾਵਾਂ ਵਿੱਚ 1600 ਗ੍ਰੰਥ ਪ੍ਰਕਾਸ਼ਿਤ ਕਰਦੀਆਂ ਹਨ ਅਤੇ ਵਿਭਿੰਨ ਭਾਸ਼ਾਵਾਂ ਵਿੱਚ ਭਾਰਤ ਦੇ ਮੂਲ ਵਿਚਾਰਾਂ ਨੂੰ ਜਨ-ਜਨ ਤੱਕ ਪਹੁੰਚਾਉਂਦੀ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਗੀਤਾ ਪ੍ਰੈੱਸ ਇੱਕ ਪ੍ਰਕਾਰ ਨਾਲ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦਾ ਪ੍ਰਤੀਨਿਧੀਤਵ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੋਈ ਸੰਯੋਗ ਨਹੀਂ ਹੈ ਕਿ ਗੀਤਾ ਪ੍ਰੈੱਸ ਨੇ 100 ਸਾਲ ਦੀ ਆਪਣੀ ਯਾਤਰਾ ਅਜਿਹੇ ਸਮੇਂ ਵਿੱਚ ਪੂਰੀ ਕੀਤੀ ਹੈ ਜਦੋਂ ਦੇਸ਼ ਆਪਣੀ ਸੁਤੰਤਰਤਾ ਦੇ 75 ਸਾਲ ਦਾ ਉਤਸਵ ਮਨਾ ਰਿਹਾ ਹੈ। ਵਰ੍ਹੇ 1947 ਤੋਂ ਪਹਿਲਾਂ, ਜਦੋਂ ਭਾਰਤ ਆਪਣੇ ਪੁਨਰਜਾਗਰਣ ਦੇ ਲਈ ਵਿਭਿੰਨ ਖੇਤਰਾਂ ਵਿੱਚ ਲਗਾਤਾਰ ਪ੍ਰਯਤਨ ਕਰ ਰਿਹਾ ਸੀ, ਉਸ ਸਮੇਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਤਮਾ ਨੂੰ ਜਾਗ੍ਰਤ ਕਰਨ ਦੇ ਲਈ ਵਿਭਿੰਨ ਸੰਸਥਾਨ ਪ੍ਰਯਤਨਸ਼ੀਲ ਰਹੇ। ਇਸ ਦੇ ਸਦਕਾ 1947 ਤੱਕ, ਭਾਰਤ ਮਨ ਅਤੇ ਆਤਮਾ ਦੇ ਨਾਲ ਗ਼ੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਸੀ। ਉਨ੍ਹਾਂ ਨੇ ਕਿਹਾ ਕਿ ਗੀਤਾ ਪ੍ਰੈੱਸ ਦੀ ਸਥਾਪਨਾ ਵੀ ਇਸ ਦੇ ਲਈ ਇੱਕ ਪ੍ਰਮੁੱਖ ਅਧਾਰ ਬਣੀ। ਪ੍ਰਧਾਨ ਮੰਤਰੀ ਨੇ ਉਸ ਸਮੇਂ ‘ਤੇ ਦੁਖ ਵਿਅਕਤ ਕੀਤਾ ਜਦੋਂ ਸੌ ਸਾਲ ਪਹਿਲਾਂ ਦਾ ਅਜਿਹਾ ਸਮਾਂ ਜਦੋਂ ਸਦੀਆਂ ਦੀ ਗ਼ੁਲਾਮੀ ਨੇ ਭਾਰਤ ਦੀ ਚੇਤਨਾ ਨੂੰ ਧੂਮਿਲ ਕਰ ਦਿੱਤਾ ਸੀ ਅਤੇ ਵਿਦੇਸ਼ੀ ਆਕ੍ਰਮਣਕਾਰੀਆਂ ਨੇ ਭਾਰਤ ਦੀਆਂ ਲਾਇਬ੍ਰੇਰੀਆਂ ਨੂੰ ਜਲਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਬ੍ਰਿਟਿਸ਼ ਕਾਲ ਵਿੱਚ ਗੁਰੂਕੁਲ ਅਤੇ ਗੁਰੂ ਪਰੰਪਰਾ ਲਗਭਗ ਨਸ਼ਟ ਹੋ ਗਈ ਸੀ। ਉਨ੍ਹਾਂ ਨੇ ਭਾਰਤ ਦੇ ਪਵਿੱਤਰ ਗ੍ਰੰਥਾਂ ਦੇ ਵਿਲੁਪਤ ਹੋਣ ਦੀ ਸ਼ੁਰੂਆਤ ‘ਤੇ ਵੀ ਚਾਨਣਾ ਪਾਇਆ ਕਿਉਂਕਿ ਉਸ ਸਮੇਂ ਪ੍ਰਿਟਿੰਗ ਪ੍ਰੈੱਸ ਉੱਚ ਲਾਗਤ ਦੇ ਕਾਰਨ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਸੀ। ਉਨ੍ਹਾਂ ਨੇ ਕਿਹਾ ਕਿ ਗੀਤਾ ਅਤੇ ਰਾਮਾਇਣ ਦੇ ਬਿਨਾ ਸਾਡਾ ਸਮਾਜ ਕਿਵੇਂ ਚਲੇਗਾ? ਜਦੋਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦੇ ਸਰੋਤ ਸੁਕਣ ਲਗਦੇ ਹਨ, ਤਾਂ ਸਮਾਜ ਦਾ ਪ੍ਰਵਾਹ ਆਪਣੇ ਆਪ ਰੁਕ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਜਦੋਂ-ਜਦੋਂ ਅਧਰਮ ਤੇ ਆਤੰਕ ਦਾ ਪ੍ਰਕੋਪ ਵਧਿਆ ਅਤੇ ਸੱਚ ‘ਤੇ ਖਤਰੇ ਦੇ ਬੱਦਲ ਮੰਡਰਾਉਣ ਲਗੇ, ਤਦ-ਤਦ ਭਗਵਦ ਗੀਤਾ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣ ਕੇ ਉਭਰੀ ਹੈ। ਪ੍ਰਧਾਨ ਮੰਤਰੀ ਨੇ ਗੀਤਾ ਦਾ ਸੰਦਰਭ ਦਿੰਦੇ ਹੋਏ ਦੱਸਿਆ ਕਿ ਜਦੋਂ ਕਦੇ ਧਰਮ ਅਤੇ ਸੱਚ ਦੀ ਸੱਤਾ ‘ਤੇ ਸੰਕਟ ਆਉਂਦਾ ਹੈ, ਤਦ ਭਗਵਾਨ ਉਸ ਦੀ ਰੱਖਿਆ ਦੇ ਲਈ ਧਰਤੀ ‘ਤੇ ਤੇਜ਼ ਹੁੰਦੇ ਹਨ। ਗੀਤਾ ਦੇ ਦਸਵੇਂ ਅਧਿਆਏ, ਜਿਸ ਵਿੱਚ ਭਗਵਾਨ ਦੇ ਕਿਸੇ ਵੀ ਰੂਪ ਵਿੱਚ ਪ੍ਰਗਟ ਹੋਣ ਦੀ ਬਾਤ ਕੀਤੀ ਗਈ ਹੈ, ਦਾ ਜ਼ਿਕਰ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕੀ ਕਦੇ-ਕਦੇ ਮਾਨਵੀ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਨੂੰ ਪੁਨਰ-ਜੀਵਤ ਕਰਨ ਦੇ ਲਈ ਗੀਤਾ ਪ੍ਰੈੱਸ ਜਿਹੀਆਂ ਸੰਸਥਾਵਾਂ ਦਾ ਜਨਮ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਗੀਤਾ ਪ੍ਰੈੱਸ ਨੇ 1923 ਵਿੱਚ ਆਪਣੀ ਸਥਾਪਨਾ ਦੇ ਨਾਲ ਹੀ ਭਾਰਤ ਵਿੱਚ ਚੇਤਨਾ ਅਤੇ ਚਿੰਤਨ ਦੇ ਪ੍ਰਵਾਹ ਨੂੰ ਤੇਜ਼ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗੀਤਾ ਸਹਿਤ ਸਾਰੇ ਧਰਮਗ੍ਰੰਥ ਇੱਕ ਵਾਰ ਫਿਰ ਘਰ-ਘਰ ਵਿੱਚ ਗੁੰਜਾਯਮਾਨ ਹੋਣ ਲਗੇ ਅਤੇ ਸਾਡਾ ਮਨ ਭਾਰਤ ਦੇ ਮਾਨਸ ਵਿੱਚ ਘੁਲ-ਮਿਲ ਗਿਆ। ਉਨ੍ਹਾਂ ਨੇ ਕਿਹਾ ਕਿ “ਪਰਿਵਾਰਕ ਪਰੰਪਰਾਵਾਂ ਅਤੇ ਨਵੀਆਂ ਪੀੜ੍ਹੀਆਂ ਇਨ੍ਹਾਂ ਗ੍ਰੰਥਾਂ ਨਾਲ ਜੁੜਨ ਲਗੀਆਂ ਅਤੇ ਸਾਡੇ ਪਵਿੱਤਰ ਪੁਸਤਕਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਅਧਾਰ ਬਨਣ ਲਗੀਆਂ।”
ਪ੍ਰਧਾਨ ਮੰਤਰੀ ਨੇ ਕਿਹਾ, “ਗੀਤਾ ਪ੍ਰੈੱਸ ਇਸ ਬਾਤ ਦਾ ਪ੍ਰਮਾਣ ਹੈ ਕਿ ਜਦੋਂ ਤੁਹਾਡੇ ਉਦੇਸ਼ ਸ਼ੁੱਧ ਹੁੰਦੇ ਹਨ, ਤੁਹਾਡੀਆਂ ਕਦਰਾਂ-ਕੀਮਤਾਂ ਸ਼ੁੱਧ ਹੁੰਦੀਆਂ ਹਨ ਤਦ ਸਫ਼ਲਤਾ ਵਿਕਲਪ ਬਣ ਜਾਂਦੀ ਹੈ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇੱਕ ਸੰਸਥਾ ਦੇ ਰੂਪ ਵਿੱਚ ਗੀਤਾ ਪ੍ਰੈੱਸ ਨੇ ਹਮੇਸ਼ਾ ਸਮਾਜਿਕ ਕਦਰਾਂ-ਕੀਮਤਾਂ ਨੂੰ ਸਮ੍ਰਿੱਧ ਕੀਤਾ ਹੈ ਅਤੇ ਲੋਕਾਂ ਦੇ ਲਈ ਕਰਤਵ ਦਾ ਮਾਰਗ ਦਰਸ਼ਨ ਕੀਤਾ ਹੈ। ਉਨ੍ਹਾਂ ਨੇ ਗੰਗਾ ਨਦੀ ਦੀ ਸਵੱਛਤਾ, ਯੋਗ ਵਿਗਿਆਨ, ਪਤੰਜਲੀ ਯੋਗ ਸੂਤਰ ਦੇ ਪ੍ਰਕਾਸ਼ਨ, ਆਯੁਰਵੇਦ ਨਾਲ ਜੁੜੇ ‘ਆਰੋਗਯ ਅੰਕ’, ਲੋਕਾਂ ਨੂੰ ਭਾਰਤੀ ਜੀਵਨਸ਼ੈਲੀ ਨਾਲ ਜਾਣੂ ਕਰਵਾਉਣ ਦੇ ਲਈ ‘ਜੀਵਨਚਾਰਯ ਅੰਕ’, ਸਮਾਜ ਦੀ ਸੇਵਾ ਦੇ ਆਦਰਸ਼ਾਂ, ‘ਸੇਵਾ ਅੰਕ’ ਅਤੇ ‘ਦਾਨ ਮਹਿਮਾ’ ਦਾ ਉਦਾਹਰਣ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਸਾਰੇ ਪ੍ਰਯਤਨਾਂ ਦੇ ਪਿੱਛੇ, ਦੇਸ਼ ਸੇਵਾ ਦੀ ਪ੍ਰੇਰਣਾ ਜੁੜੀ ਹੋਈ ਹੈ ਅਤੇ ਰਾਸ਼ਟਰ ਨਿਰਮਾਣ ਦਾ ਸੰਕਲਪ ਰਿਹਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਸੰਤਾਂ ਦੀ ਤਪੱਸਿਆ ਕਦੇ ਨਿਸ਼ਫਲ ਨਹੀਂ ਹੁੰਦੀ, ਉਨ੍ਹਾਂ ਦੇ ਸੰਕਲਪ ਕਦੇ ਖੋਖਲੇ ਨਹੀਂ ਹੁੰਦੇ। ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋਣ ਅਤੇ ਆਪਣੀ ਵਿਰਾਸਤ ‘ਤੇ ਮਾਣ ਕਰਨ ਨੂੰ ਲੈ ਕੇ ਲਾਲ ਕਿਲੇ ਤੋਂ ਆਪਣੇ ਸੰਬੋਧਨ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਕਾਸ ਅਤੇ ਵਿਰਾਸਤ ਦੋਨਾਂ ਨੂੰ ਨਾਲ ਲੈ ਕੇ ਅੱਗੇ ਵਧ ਰਿਹਾ ਹੈ। ਇੱਕ ਤਰਫ਼ ਜਿੱਥੇ ਭਾਰਟ ਡਿਜੀਟਲ ਟੈਕਨੋਲੋਜੀ ਵਿੱਚ ਨਵੇਂ ਕੀਰਤੀਮਾਨ ਬਣਾ ਰਿਹਾ ਹੈ, ਉੱਥੇ ਕਾਸ਼ੀ ਗਲਿਆਰੇ ਦੇ ਪੁਨਰਵਿਕਾਸ ਦੇ ਬਾਅਦ ਕਾਸ਼ੀ ਵਿੱਚ ਵਿਸ਼ਵਨਾਥ ਧਾਮ ਦਾ ਦਿਵਯ ਸਰੂਪ ਵੀ ਉਭਰ ਕੇ ਆਇਆ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵ ਪੱਧਰੀ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਅਤੇ ਨਾਲ ਹੀ, ਕੇਦਾਰਨਾਥ ਅਤੇ ਮਹਾਕਾਲ ਮਹਾਲੋਕ ਜਿਹੇ ਤੀਰਥਾਂ ਦੀ ਭਵਯਤਾ ਦਾ ਗਵਾਹ ਬਨਣ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਤਥ ਦੇ ਵੱਲ ਧਿਆਨ ਦਿਲਵਾਇਆ ਕਿ ਸਦੀਆਂ ਬਾਅਦ ਅਯੋਧਿਆ ਵਿੱਚ ਭਵਯ ਰਾਮ ਮੰਦਿਰ ਦਾ ਸੁਪਨਾ ਵੀ ਸਾਕਾਰ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਕਰਤਵ ਦੀ ਭਾਵਨਾ ਨੂੰ ਪ੍ਰੇਰਿਤ ਕਰਨ ਦੇ ਲਈ ਰਾਜਪਥ ਦਾ ਨਾਮ ਬਦਲ ਕੇ ਕਰਤਵ ਪਥ ਕਰਨ, ਜਨਜਾਤੀ ਪਰੰਪਰਾਵਾਂ ਅਤੇ ਜਨਜਾਤੀ ਸੁਤੰਤਰਤਾ ਸੈਨਾਨੀਆਂ ਦਾ ਸਨਮਾਨ ਕਰਨ ਦੇ ਲਈ ਦੇਸ਼ ਭਰ ਵਿੱਚ ਸੰਗ੍ਰਹਾਲਯਾਂ ਦੇ ਨਿਰਮਾਣ ਅਤੇ ਪਵਿੱਤਰ ਪ੍ਰਾਚੀਨ ਮੂਰਤੀਆਂ, ਜਿਨ੍ਹਾਂ ਨੂੰ ਚੁਰਾ ਕੇ ਦੇਸ਼ ਦੇ ਬਾਹਰ ਭੇਜ ਦਿੱਤਾ ਗਿਆ ਸੀ, ਨੂੰ ਪੁਨਰ-ਸਥਾਪਿਤ ਕਰਨ ਦੀ ਬਾਤ ਵੀ ਕਹੀ।
ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਅਤੇ ਅਧਿਆਤਮਿਕ ਭਾਰਤ ਦਾ ਵਿਚਾਰ ਸਾਡੇ ਰਿਸ਼ੀਆਂ-ਮੁਣੀਆਂ ਨੇ ਸਾਨੂੰ ਦਿੱਤਾ ਸੀ ਅਤੇ ਅੱਜ ਉਸ ਦੇ ਸਾਰਥਕ ਹੁੰਦੇ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਸਾਡੇ ਸਾਧੂ-ਸੰਤਾਂ ਦੀ ਸਾਧਨਾ ਭਾਰਤ ਦੇ ਸਰਵਾਂਗੀਣ ਵਿਕਾਸ ਨੂੰ ਅਜਿਹੀ ਹੀ ਊਰਜਾ ਦਿੰਦੀ ਰਹੇਗੀ। ਪ੍ਰਧਾਨ ਮੰਤਰੀ ਨੇ ਸਮਾਪਨ ਕਰਦੇ ਹੋਏ ਕਿਹਾ ਕਿ ਅਸੀਂ ਇੱਕ ਨਵੇਂ ਭਾਰਤ ਦਾ ਨਿਰਮਾਣ ਕਰਨਗੇ ਅਤੇ ਵਿਸ਼ਵ ਭਲਾਈ ਦੇ ਆਪਣੇ ਵਿਜ਼ਨ ਨੂੰ ਸਫ਼ਲ ਬਣਾਉਣਗੇ।
ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੀ ਰਾਜਪਾਲ, ਸੁਸ਼੍ਰੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਆਨਾਥ, ਗੋਰਖਪੁਰ ਦੇ ਸਾਂਸਦ ਸ਼੍ਰੀ ਰਵੀ ਕਿਸ਼ਨ, ਗੀਤਾ ਪ੍ਰੈੱਸ ਟ੍ਰਸਟ ਬੋਰਡ ਦੇ ਜਨਰਲ ਸਕੱਤਰ, ਸ਼੍ਰੀ ਵਿਸ਼ਣੁ ਪ੍ਰਸਾਦ ਚਾਂਦਗੋਠੀਆ ਅਤੇ ਚੇਅਰਮੈਨ ਕੇਸ਼ੋਰਾਮ ਅਗਰਵਾਲ ਸਹਿਤ ਹੋਰ ਗਣਮਾਣ ਵਿਅਕਤੀ ਵੀ ਉਪਸਥਿਤ ਸਨ।
गीता प्रेस विश्व का ऐसा इकलौता प्रिंटिंग प्रेस है, जो सिर्फ एक संस्था नहीं है बल्कि, एक जीवंत आस्था है। pic.twitter.com/zuibgq4YEL
— PMO India (@PMOIndia) July 7, 2023
1923 में गीता प्रेस के रूप में यहाँ जो आध्यात्मिक ज्योति प्रज्ज्वलित हुई, आज उसका प्रकाश पूरी मानवता का मार्गदर्शन कर रहा है। pic.twitter.com/FgIUibxFl3
— PMO India (@PMOIndia) July 7, 2023
गीता प्रेस, भारत को जोड़ती है, भारत की एकजुटता को सशक्त करती है। pic.twitter.com/ijJE1elNkf
— PMO India (@PMOIndia) July 7, 2023
गीताप्रेस इस बात का भी प्रमाण है कि जब आपके उद्देश्य पवित्र होते हैं, आपके मूल्य पवित्र होते हैं तो सफलता आपका पर्याय बन जाती है। pic.twitter.com/JvvrOGDUSa
— PMO India (@PMOIndia) July 7, 2023
ये समय गुलामी की मानसिकता से मुक्त होकर अपनी विरासत पर गर्व करने का समय है: PM @narendramodi pic.twitter.com/wzUepAqoYe
— PMO India (@PMOIndia) July 7, 2023