ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਲਗਭਗ 19,260 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤੇ। ਪ੍ਰੋਜੈਕਟਾਂ ਵਿੱਚ ਦਿੱਲੀ-ਵਡੋਦਰਾ ਐਕਸਪ੍ਰੈੱਸਵੇ (Delhi-Vadodara Expressway) ਦਾ ਲੋਕਅਰਪਣ, ਪੀਐੱਮਏਵਾਈ (PMAY) ਦੇ ਤਹਿਤ ਨਿਰਮਿਤ 2.2 ਲੱਖ ਤੋਂ ਅਧਿਕ ਘਰਾਂ ਦਾ ਗ੍ਰਹਿ ਪ੍ਰਵੇਸ਼ (Grih Pravesh) ਅਤੇ ਪੀਐੱਮਏਵਾਈ-ਸ਼ਹਿਰੀ (PMAY - Urban) ਦੇ ਤਹਿਤ ਨਿਰਮਿਤ ਘਰਾਂ ਦਾ ਲੋਕਅਰਪਣ, ਜਲ ਜੀਵਨ ਮਿਸ਼ਨ (Jal Jeevan Mission )ਪ੍ਰੋਜੈਕਟਾਂ ਦਾ ਨੀਂਹ ਪੱਥਰ,ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (Ayushman Bharat Health Infrastructure Mission) ਦੇ ਤਹਿਤ 9 ਹੈਲਥ ਸੈਂਟਰਾਂ ਦਾ ਨੀਂਹ ਪੱਥਰ, ਆਈਆਈਟੀ ਇੰਦੌਰ (IIT Indore) ਦੇ ਅਕਾਦਮਿਕ ਭਵਨ ਦਾ ਲੋਕਅਰਪਣ ਅਤੇ ਕੈਂਪਸ ਵਿੱਚ ਹੋਸਟਲ ਅਤੇ ਹੋਰ ਭਵਨਾਂ ਅਤੇ ਇੰਦੌਰ ਵਿੱਚ ਇੱਕ ਮਲਟੀ-ਮੋਡਲ ਲੌਜਿਸਟਿਕਸ ਪਾਰਕ (Multi-Modal Logistics Park in Indore) ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗਵਾਲੀਅਰ ਦੀ ਭੂਮੀ ਵੀਰਤਾ, ਸਵੈ-ਮਾਣ, ਗੌਰਵ, ਸੰਗੀਤ, ਸੁਆਦ ਅਤੇ ਸਰ੍ਹੋਂ ਦਾ ਪ੍ਰਤੀਕ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਭੂਮੀ, ਦੇਸ਼ ਦੇ ਕਈ ਕ੍ਰਾਂਤੀਕਾਰੀਆਂ ਦੇ ਨਾਲ-ਨਾਲ ਹਥਿਆਰਬੰਦ ਬਲਾਂ ਵਿੱਚ ਸੇਵਾ ਕਰਨ ਵਾਲੇ ਲੋਕਾਂ ਦੀ ਭੀ ਜਨਮ-ਭੂਮੀ ਰਹੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਗਵਾਲੀਅਰ ਦੀ ਭੂਮੀ ਨੇ ਸੱਤਾਧਾਰੀ ਦਲ ਦੀਆਂ ਨੀਤੀਆਂ ਅਤੇ ਲੀਡਰਸ਼ਿਪ ਨੂੰ ਸਰੂਪ ਪ੍ਰਦਾਨ ਕੀਤਾ ਹੈ ਅਤੇ ਰਾਜਮਾਤਾ ਵਿਜਯਾ ਰਾਜੇ ਸਿੰਧੀਆ, ਕੁਸ਼ਾਭਾਊ ਠਾਕਰੇ ਅਤੇ ਅਟਲ ਬਿਹਾਰੀ ਵਾਜਪੇਈ (Rajmata Vijaya Raje Scindia, Kushabhau Thakre and Atal Bihari Vajpayee) ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ, “ਗਵਾਲੀਅਰ ਦੀ ਭੂਮੀ ਆਪਣੇ ਆਪ ਵਿੱਚ ਇੱਕ ਪ੍ਰੇਰਣਾ ਹੈ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਮਿੱਟੀ ਦੇ ਸਪੂਤਾਂ ਨੇ ਦੇਸ਼ ਦੀ ਖਾਤਰ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਂਕਿ ਇਸ ਪੀੜ੍ਹੀ ਦੇ ਲੋਕਾਂ ਨੂੰ ਸੁਤੰਤਰਤਾ ਸੰਗ੍ਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਿਆ, ਲੇਕਿਨ ਭਾਰਤ ਨੂੰ ਵਿਕਸਿਤ ਅਤੇ ਸਮ੍ਰਿੱਧ ਬਣਾਉਣ ਦੀ ਜ਼ਿੰਮੇਦਾਰੀ ਨਿਸ਼ਚਿਤ ਤੌਰ ‘ਤੇ ਸਾਡੇ ਉੱਪਰ ਹੈ। ਜਿਨ੍ਹਾਂ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਗਿਆ ਜਾਂ ਨੀਂਹ ਪੱਥਰ ਰੱਖਿਆ ਗਿਆ, ਉਨ੍ਹਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇੱਕ ਹੀ ਦਿਨ ਵਿੱਚ ਇਤਨੇ ਪ੍ਰੋਜੈਕਟ ਲਿਆ ਰਹੀ ਹੈ, ਜਿਤਨੇ ਕਈ ਸਰਕਾਰਾਂ ਇੱਕ ਸਾਲ ਵਿੱਚ ਨਹੀਂ ਲਿਆ ਪਾਉਂਦੀਆਂ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਸਹਿਰਾ, ਦੀਵਾਲੀ ਅਤੇ ਧਨਤੇਰਸ (Dussehra Diwali and Dhanteras) ਤੋਂ ਠੀਕ ਪਹਿਲਾਂ ਲਗਭਗ 2 ਲੱਖ ਪਰਿਵਾਰਾਂ ਨੂੰ ਗ੍ਰਹਿ ਪ੍ਰਵੇਸ਼ ਦਾ ਅਵਸਰ ਮਿਲ ਰਿਹਾ ਹੈ ਅਤੇ ਕਨੈਕਟੀਵਿਟੀ ਦੇ ਕਈ ਪ੍ਰੋਜੈਕਟ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਜੈਨ ਵਿੱਚ ਵਿਕਰਮ ਉਦਯੋਗਪੁਰੀ ਅਤੇ ਮਲਟੀ-ਮੋਡਲ ਲੌਜਿਸਟਿਕਸ ਪਾਰਕ (Vikram Udyogpuri in Ujjain and the Multi-Modal logistics park) ਮੱਧ ਪ੍ਰਦੇਸ਼ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣਗੇ। ਉਨ੍ਹਾਂ ਨੇ ਗਵਾਲੀਅਰ ਆਈਆਈਟੀ ਦੇ ਨਵੇਂ ਪ੍ਰੋਜੈਕਟਾਂ (new projects in Gwalior IIT) ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ (Ayushman Bharat Health Infrastructure) ਦੇ ਤਹਿਤ ਵਿਦਿਸ਼ਾ, ਬੈਤੂਲ, ਕਟਨੀ, ਬੁਰਹਾਨਪੁਰ, ਨਰਸਿੰਘਪੁਰ, ਦਮੋਹ ਅਤੇ ਸ਼ਾਜਾਪੁਰ ਦੇ ਨਵੇਂ ਹੈਲਥ ਸੈਂਟਰਸ (new health centers at Vidisha, Baitul, Katni, Burhanpur, Narsinghpur, Damoh and Shajapur) ਬਾਰੇ ਗੱਲ ਕੀਤੀ।
ਪ੍ਰਧਾਨ ਮੰਤਰੀ ਨੇ ਸਾਰੇ ਵਿਕਾਸ ਪ੍ਰੋਜੈਕਟਾਂ ਦਾ ਕ੍ਰੈਡਿਟ ਡਬਲ-ਇੰਜਣ ਸਰਕਾਰ ਦੇ ਪ੍ਰਯਾਸਾਂ ਨੂੰ ਦਿੱਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜਦੋਂ ਦਿੱਲੀ ਅਤੇ ਭੋਪਾਲ ਦੋਨੋਂ ਜਗ੍ਹਾ ਜਨਤਾ ਦੇ ਪ੍ਰਤੀ ਸਮਰਪਿਤ ਅਤੇ ਸਮਾਨ ਸਿਧਾਂਤਾਂ ਵਾਲੀ ਸਰਕਾਰ ਹੁੰਦੀ ਹੈ, ਤਾਂ ਵਿਕਾਸ ਦੀ ਗਤੀ ਵਿੱਚ ਤੇਜ਼ੀ ਆਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਲਈ, ਮੱਧ ਪ੍ਰਦੇਸ਼ ਦੇ ਲੋਕ ਡਬਲ-ਇੰਜਣ ਸਰਕਾਰ ਵਿੱਚ ਵਿਸ਼ਵਾਸ ਕਰਦੇ ਹਨ। ਸ਼੍ਰੀ ਮੋਦੀ ਨੇ ਕਿਹਾ, “ਡਬਲ-ਇੰਜਣ ਦਾ ਮਤਲਬ ਹੈ, ਮੱਧ ਪ੍ਰਦੇਸ਼ ਦਾ ਡਬਲ ਵਿਕਾਸ।”
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ, ਸਰਕਾਰ ਨੇ ਮੱਧ ਪ੍ਰਦੇਸ਼ ਨੂੰ ‘ਬਿਮਾਰੂ ਰਾਜ’ (ਪਿਛੜਾ ਰਾਜ) (‘bimaru rajya’ (backward state)) ਤੋਂ ਦੇਸ਼ ਦੇ ਸਿਖਰਲੇ 10 ਰਾਜਾਂ ਵਿੱਚੋਂ ਇੱਕ ਦੇ ਰੂਪ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ, “ਇੱਥੋਂ ਦੀ ਸਰਕਾਰ ਦਾ ਲਕਸ਼ ਮੱਧ ਪ੍ਰਦੇਸ਼ ਨੂੰ ਭਾਰਤ ਦੇ ਸਿਖਰਲੇ 3 ਰਾਜਾਂ ਵਿੱਚ ਲਿਜਾਣਾ ਹੈ।” ਉਨ੍ਹਾਂ ਨੇ ਸਾਰਿਆਂ ਨੂੰ ਇੱਕ ਜ਼ਿੰਮੇਦਾਰ ਨਾਗਰਿਕ ਦੇ ਰੂਪ ਵਿੱਚ ਆਪਣੀ ਵੋਟ ਪਾਉਣ ਦੀ ਤਾਕੀਦ ਕੀਤੀ, ਜੋ ਮੱਧ ਪ੍ਰਦੇਸ਼ ਨੂੰ ਸਿਖਰਲੇ 3 ਰਾਜਾਂ ਵਿੱਚ ਪਹੁੰਚਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਾਰਤ ਵਿੱਚ ਆਪਣਾ ਭਵਿੱਖ ਦੇਖਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਿਰਫ਼ 9 ਸਾਲ ਵਿੱਚ 10ਵੇਂ ਸਥਾਨ ਤੋਂ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਗਿਆ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ, ਜੋ ਭਾਰਤ ਦੀ ਸਥਿਤੀ ‘ਤੇ ਵਿਸ਼ਵਾਸ ਨਹੀਂ ਕਰਦੇ ਹਨ ਅਤੇ ਕਿਹਾ, “ਇਹ ਮੋਦੀ ਦੀ ਗਰੰਟੀ ਹੈ ਕਿ ਸਰਕਾਰ ਦੇ ਅਗਲੇ ਕਾਰਜਕਾਲ ਵਿੱਚ ਭਾਰਤ ਦੁਨੀਆ ਦੀਆਂ ਸਿਖਰਲੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋ ਜਾਵੇਗਾ।”
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਮੋਦੀ ਨੇ ਗ਼ਰੀਬਾਂ, ਦਲਿਤਾਂ, ਪਿਛੜਿਆਂ ਅਤੇ ਜਨਜਾਤੀ ਪਰਿਵਾਰਾਂ (poor, dalits, backward and tribals families) ਨੂੰ ਪੱਕੇ ਘਰਾਂ ਦੀ ਗਰੰਟੀ ਦਿੱਤੀ ਹੈ।” ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ 4 ਕਰੋੜ ਪਰਿਵਾਰਾਂ ਨੂੰ ਪੱਕੇ ਘਰ (pucca homes) ਦਿੱਤੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਹੁਣ ਤੱਕ ਲੱਖਾਂ ਘਰ ਗ਼ਰੀਬ ਪਰਿਵਾਰਾਂ ਨੂੰ ਸੌਂਪੇ ਜਾ ਚੁੱਕੇ ਹਨ ਅਤੇ ਅੱਜ ਭੀ ਕਈ ਘਰਾਂ ਦਾ ਉਦਘਾਟਨ ਕੀਤਾ ਗਿਆ ਹੈ। ਪਿਛਲੀ ਸਰਕਾਰ ਦੇ ਕਾਰਜਕਾਲ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਧੋਖਾਧੜੀ ਵਾਲੀਆਂ ਯੋਜਨਾਵਾਂ ਅਤੇ ਗ਼ਰੀਬਾਂ ਨੂੰ ਦਿੱਤੇ ਗਏ ਘਰਾਂ ਦੀ ਖਰਾਬ ਗੁਣਵੱਤਾ ‘ਤੇ ਅਫਸੋਸ ਜਤਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਵਿਪਰੀਤ, ਵਰਤਮਾਨ ਸਰਕਾਰ ਦੇ ਦੌਰਾਨ ਸੌਂਪੇ ਗਏ ਘਰਾਂ ਦਾ ਨਿਰਮਾਣ ਲਾਭਾਰਥੀਆਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਅਤੇ ਟੈਕਨੋਲੋਜੀ ਦੀ ਮਦਦ ਨਾਲ ਪ੍ਰਗਤੀ ਦੀ ਨਿਗਰਾਨੀ ਦੇ ਬਾਅਦ ਪੈਸਾ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਘਰ ਪਖਾਨੇ, ਬਿਜਲੀ, ਨਲ ਸੇ ਜਲ ਸਪਲਾਈ ਦੀ ਸੁਵਿਧਾ ਅਤੇ ਉੱਜਵਲਾ ਗੈਸ ਕਨੈਕਸ਼ਨ(Ujjwala Gas connection) ਨਾਲ ਲੈਸ ਹਨ। ਅੱਜ ਦੇ ਜਲ ਜੀਵਨ ਮਿਸ਼ਨ (Jal Jeevan Mission) ਪ੍ਰੋਜੈਕਟਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਇਨ੍ਹਾਂ ਘਰਾਂ ਤੱਕ ਪਾਣੀ ਦੀ ਸਪਲਾਈ ਕਰਨ ਵਿੱਚ ਮਦਦ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਇਹ ਆਵਾਸ ਘਰ ਦੀ ਮਹਿਲਾ-ਮੈਂਬਰਾਂ ਦੇ ਨਾਮ ‘ਤੇ ਹੋਣ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਨੇ ਕਰੋੜਾਂ ਭੈਣਾਂ ਨੂੰ ‘ਲੱਖਪਤੀ’(‘Lakhpati’) ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਮਹਿਲਾ ਗ੍ਰਹਿ-ਸੁਆਮੀਆਂ (women owners of the houses) ਨੂੰ ਆਪਣੇ ਬੱਚਿਆਂ ਦੀ ਸਿੱਖਿਆ ‘ਤੇ ਧਿਆਨ ਦੇਣ ਨੂੰ ਕਿਹਾ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਮਹਿਲਾ ਸਸ਼ਕਤੀਕਰਣ, ਵੋਟ ਬੈਂਕ ਦੇ ਮੁੱਦੇ ਦੀ ਬਜਾਏ; ਰਾਸ਼ਟਰੀ ਪੁਨਰਨਿਰਮਾਣ ਅਤੇ ਰਾਸ਼ਟਰੀ ਕਲਿਆਣ ਦਾ ਮਿਸ਼ਨ ਹੈ।” ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਪਾਸ ਕੀਤੇ ‘ਨਾਰੀਸ਼ਕਤੀ ਵੰਦਨ ਅਧਿਨਿਯਮ’ (‘Narishakti Vandan Adhniyam’) ਦਾ ਜ਼ਿਕਰ ਕਰਦੇ ਹੋਏ ਕਿਹਾ, “ਮੋਦੀ ਗਰੰਟੀ ਦਾ ਮਤਲਬ ਹੈ, ਸਾਰੀਆਂ ਗਰੰਟੀਆਂ ਨੂੰ ਪੂਰਾ ਕਰਨ ਦੀ ਗਰੰਟੀ ।” ਉਨ੍ਹਾਂ ਨੇ ਰਾਸ਼ਟਰ ਦੀ ਵਿਕਾਸ ਯਾਤਰਾ ਵਿੱਚ ਮਾਤ੍ਰਸ਼ਕਤੀ ਦੀ ਵੱਧ ਤੋਂ ਵੱਧ ਭਾਗੀਦਾਰੀ (greater participation of Matrushakti) ਦੀ ਕਾਮਨਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗਵਾਲੀਅਰ ਅਤੇ ਚੰਬਲ (Gwalior and Chambal) ਅਵਸਰਾਂ ਦੀ ਭੂਮੀ ਬਣ ਰਹੇ ਹਨ, ਜੋ ਪਹਿਲਾਂ ਦੀ ਅਰਾਜਕਤਾ, ਅਲਪ-ਵਿਕਸਿਤ ਅਤੇ ਸਮਾਜਿਕ ਨਿਆਂ ਦੇ ਉਲੰਘਣ ਦੀ ਪਰਿਸਥਿਤੀਆਂ ਦੇ ਬਾਅਦ ਸਰਕਾਰ ਦੀ ਸਖ਼ਤ ਮਿਹਨਤ ਦਾ ਪਰਿਣਾਮ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿੱਛੇ ਮੁੜ ਕੇ ਦੇਖਣ ਦਾ ਜੋਖਮ ਨਹੀਂ ਲੈ ਸਕਦੇ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਆਧੁਨਿਕ ਇਨਫ੍ਰਾਸਟ੍ਰਕਚਰ ਅਤੇ ਮਜ਼ਬੂਤ ਕਾਨੂੰਨ ਅਤੇ ਵਿਵਸਥਾ ਨਾਲ ਕਿਸਾਨਾਂ ਅਤੇ ਉਦਯੋਗਾਂ, ਦੋਹਾਂ ਨੂੰ ਲਾਭ ਹੁੰਦਾ ਹੈ, ਜਦਕਿ ਵਿਕਾਸ-ਵਿਰੋਧੀ ਸਰਕਾਰ ਦੀ ਉਪਸਥਿਤੀ ਨਾਲ ਦੋਵੇਂ ਪ੍ਰਣਾਲੀਆਂ ਢਹਿ ਜਾਂਦੀਆਂ ਹਨ।” ਉਨ੍ਹਾਂ ਨੇ ਕਿਹਾ ਕਿ ਵਿਕਾਸ-ਵਿਰੋਧੀ ਸਰਕਾਰ ਅਪਰਾਧ ਅਤੇ ਤੁਸ਼ਟੀਕਰਣ ਨੂੰ ਭੀ ਹੁਲਾਰਾ ਦਿੰਦੀ ਹੈ, ਜਿਸ ਨਾਲ ਗੁੰਡਿਆਂ, ਅਪਰਾਧੀਆਂ, ਦੰਗਾਕਾਰੀਆਂ ਅਤੇ ਭ੍ਰਿਸ਼ਟ ਲੋਕਾਂ ਨੂੰ ਖੁੱਲ੍ਹੀ ਛੂਟ ਮਿਲ ਜਾਂਦੀ ਹੈ। ਇਸ ਦੇ ਨਤੀਜੇ ਵਜੋਂ, ਮਹਿਲਾਵਾਂ, ਦਲਿਤਾਂ, ਪਿਛੜੇ ਵਰਗਾਂ ਅਤੇ ਜਨਜਾਤੀਆਂ (women, dalits, backward classes and tribals) ‘ਤੇ ਅੱਤਿਆਚਾਰ ਵਧ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੀ ਜਨਤਾ ਨੂੰ ਅਜਿਹੇ ਵਿਕਾਸ-ਵਿਰੋਧੀ ਤੱਤਾਂ ਤੋਂ ਸਤਰਕ ਰਹਿਣ ਦੀ ਤਾਕੀਦ ਕੀਤੀ।
ਵੰਚਿਤਾਂ ਨੂੰ ਪ੍ਰਾਥਮਿਕਤਾ ਦੇਣ ਦੀ ਸਰਕਾਰ ਦੀ ਨੀਤੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਹਰ ਵਰਗ ਅਤੇ ਹਰ ਖੇਤਰ ਨੂੰ ਵਿਕਾਸ ਪ੍ਰਦਾਨ ਕਰਨ ਦੇ ਲਈ ਸਮਰਪਿਤ ਹੈ। ਜਿਨਕੋ ਕੋਈ ਨਹੀਂ ਪੂਛਤਾ , ਉਨਕੋ ਮੋਦੀ ਪੂਛਤਾ ਹੈ, ਮੋਦੀ ਪੂਜਤਾ ਹੈ।” ਉਨ੍ਹਾਂ ਨੇ ਦਿਵਯਾਂਗਾਂ (divyangs) ਦੇ ਲਈ ਆਧੁਨਿਕ ਉਪਕਰਣ ਅਤੇ ਆਮ ਸੰਕੇਤਕ ਭਾਸ਼ਾ (common sign language) ਦੇ ਵਿਕਾਸ ਜਿਹੇ ਉਪਾਵਾਂ ਦਾ ਉਲੇਖ ਕੀਤਾ। ਅੱਜ ਗਵਾਲੀਅਰ ਵਿੱਚ ਦਿਵਯਾਂਗ ਐਥਲੀਟਾਂ ਦੇ ਲਈ ਨਵੇਂ ਸਪੋਰਟਸ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। ਇਸੇ ਤਰ੍ਹਾਂ, ਛੋਟੇ ਕਿਸਾਨਾਂ ਦੀ ਦਹਾਕਿਆਂ ਤੱਕ ਉਪੇਖਿਆ ਕੀਤੀ ਗਈ, ਹੁਣ ਉਨ੍ਹਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ, ਹੁਣ ਤੱਕ ਦੇਸ਼ ਦੇ ਹਰ ਛੋਟੇ ਕਿਸਾਨ ਦੇ ਖਾਤੇ ਵਿੱਚ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਦੇ ਜ਼ਰੀਏ 28 ਹਜ਼ਾਰ ਰੁਪਏ ਭੇਜ ਚੁੱਕੀ ਹੈ। ਸਾਡੇ ਦੇਸ਼ ਵਿੱਚ 2.5 ਕਰੋੜ ਛੋਟੇ ਕਿਸਾਨ ਹਨ, ਜੋ ਮੋਟੇ ਅਨਾਜ ਉਗਾਉਂਦੇ ਹਨ। ਉਨ੍ਹਾਂ ਨੇ ਕਿਹਾ, “ਪਹਿਲੇ ਮੋਟੇ ਅਨਾਜ ਉਗਾਉਣ ਵਾਲੇ ਛੋਟੇ ਕਿਸਾਨਾਂ ਦੀ ਕਿਸੇ ਨੂੰ ਪਰਵਾਹ ਨਹੀਂ ਸੀ। ਇਹ ਸਾਡੀ ਸਰਕਾਰ ਹੈ, ਜਿਸ ਨੇ ਮੋਟੇ ਅਨਾਜਾਂ ਨੂੰ ਭਾਰਤੀ ਭੋਜਨ ਦੀ ਪਹਿਚਾਣ ਦਿੱਤੀ ਹੈ ਅਤੇ ਇਸ ਨੂੰ ਦੁਨੀਆ ਭਰ ਦੇ ਬਜ਼ਾਰਾਂ ਵਿੱਚ ਲੈ ਜਾ ਰਹੀ ਹੈ।”
ਪ੍ਰਧਾਨ ਮੰਤਰੀ ਨੇ ਪੀਐੱਮ ਵਿਸ਼ਵਕਰਮਾ ਯੋਜਨਾ (PM Vishwakarma Yojana) ਬਾਰੇ ਗੱਲ ਕੀਤੀ, ਜਿਸ ਨਾਲ ਕੁਮਹਾਰ, ਲੁਹਾਰ, ਸੁਥਾਰ, ਸੁਨਾਰ, ਮਾਲਾਕਾਰ, ਦਰਜੀ, ਧੋਬੀ ਅਤੇ ਨਾਈ (Kumhar, Lohar, Suthar, sunar, malakar, darji, dhobi and cobblers and barbers) ਸਮੁਦਾਇ ਨੂੰ ਲਾਭ ਹੋਵੇਗਾ। ਇਹ ਇਸ਼ਾਰਾ ਕਰਦੇ ਹੋਏ ਕਿ ਸਮਾਜ ਦਾ ਇਹ ਵਰਗ ਪਿੱਛੇ ਛੁਟ ਗਿਆ ਸੀ, ਪ੍ਰਧਾਨ ਮੰਤਰੀ ਨੇ ਕਿਹਾ, “ਮੋਦੀ ਨੇ ਉਨ੍ਹਾਂ ਨੂੰ ਅੱਗੇ ਲਿਆਉਣ ਦੇ ਲਈ ਇੱਕ ਬੜੀ ਮੁਹਿੰਮ ਚਲਾਈ ਹੈ।” ਉਨ੍ਹਾਂ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਦੀ ਟ੍ਰੇਨਿੰਗ ਦੀ ਲਾਗਤ ਕਵਰ ਕਰੇਗੀ ਅਤੇ ਆਧੁਨਿਕ ਉਪਕਰਣਾਂ ਦੇ ਲਈ 15,000 ਰੁਪਏ ਭੀ ਦੇਵੇਗੀ। ਉਨ੍ਹਾਂ ਨੇ ਇਹ ਭੀ ਕਿਹਾ ਕਿ ਉਨ੍ਹਾਂ ਨੂੰ ਲੱਖਾਂ ਰੁਪਏ ਦੇ ਕਿਫਾਇਤੀ ਰਿਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, ‘ ਵਿਸ਼ਵਕਰਮਾ (Vishwakarmas) ਦੇ ਕਰਜ਼ੇ ਦੀ ਗਰੰਟੀ ਮੋਦੀ ਨੇ ਲੈ ਲਈ ਹੈ।”
ਪ੍ਰਧਾਨ ਮੰਤਰੀ ਨੇ ਡਬਲ-ਇੰਜਣ ਸਰਕਾਰ ਦੀ ਭਵਿੱਖ-ਮੁਖੀ ਪਹੁੰਚ ਨੂੰ ਰੇਖਾਂਕਿਤ ਕੀਤਾ ਅਤੇ ਮੱਧ ਪ੍ਰਦੇਸ਼ ਨੂੰ ਦੇਸ਼ ਦੇ ਚੋਟੀ ਦੇ ਰਾਜਾਂ ਵਿੱਚ ਸ਼ਾਮਲ ਕਰਨ ਦੀ ਪ੍ਰਤੀਬੱਧਤਾ ਦੁਹਰਾਈ।
ਇਸ ਅਵਸਰ ‘ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਡਾ. ਵੀਰੇਂਦਰ ਕੁਮਾਰ ਅਤੇ ਸ੍ਰੀ ਜਯੋਤਿਰਾਦਿੱਤਿਆ ਸਿੰਧੀਆ, ਸੰਸਦ ਮੈਂਬਰ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਅਤੇ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਦੇਸ਼ ਭਰ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦੀ ਇੱਕ ਹੋਰ ਪਹਿਲ ਦੇ ਤਹਿਤ, ਪ੍ਰਧਾਨ ਮੰਤਰੀ ਨੇ ਦਿੱਲੀ-ਵਡੋਦਰਾ ਐਕਸਪ੍ਰੈੱਸਵੇ (Delhi-Vadodara Expressway) ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਸ ਨੂੰ ਲਗਭਗ 11,895 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਉਹ 1880 ਕਰੋੜ ਰੁਪਏ ਤੋਂ ਅਧਿਕ ਦੇ ਪੰਜ ਅਲੱਗ-ਅਲੱਗ ਸੜਕ ਪ੍ਰੋਜੈਕਟਾਂ ਦਾ ਭੀ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਦਾ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਹਰ ਕਿਸੇ ਦੇ ਪਾਸ ਆਪਣਾ ਘਰ ਹੋਣਾ ਸੁਨਿਸ਼ਚਿਤ ਕੀਤਾ ਜਾ ਸਕੇ। ਇਸ ਵਿਜ਼ਨ ਦੇ ਅਨੁਰੂਪ, ਪ੍ਰਧਾਨ ਮੰਤਰੀ ਦੁਆਰਾ ਪੀਐੱਮਏਵਾਈ-ਗ੍ਰਾਮੀਣ (PMAY-Gramin) ਦੇ ਤਹਿਤ ਨਿਰਮਿਤ 2.2 ਲੱਖ ਤੋਂ ਅਧਿਕ ਘਰਾਂ ਦੇ ਗ੍ਰਹਿ ਪ੍ਰਵੇਸ਼ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਪੀਐੱਮਏਵਾਈ-ਸ਼ਹਿਰੀ (PMAY-Urban) ਦੇ ਤਹਿਤ ਲਗਭਗ 140 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਮਕਾਨਾਂ ਦਾ ਭੀ ਲੋਕਅਰਪਣ ਕੀਤਾ।
ਸੁਰੱਖਿਅਤ ਅਤੇ ਉਚਿਤ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ‘ਤੇ ਸਰਕਾਰ ਦਾ ਵਿਸ਼ੇਸ਼ ਧਿਆਨ ਰਿਹਾ ਹੈ। ਇਸੇ ਉਦੇਸ਼ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਗਵਾਲੀਅਰ ਅਤੇ ਸ਼ਿਓਪੁਰ (Gwalior and Sheopur) ਜ਼ਿਲ੍ਹਿਆਂ ਵਿੱਚ 1530 ਕਰੋੜ ਰੁਪਏ ਤੋਂ ਅਧਿਕ ਦੇ ਜਲ ਜੀਵਨ ਮਿਸ਼ਨ (Jal Jeevan Mission) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਦੇ 720 ਤੋਂ ਅਧਿਕ ਪਿੰਡਾਂ ਨੂੰ ਲਾਭ ਹੋਵੇਗਾ।
ਹੈਲਥ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਵਾਲੇ ਇੱਕ ਕਦਮ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (Ayushman Bharat Health Infrastructure Mission) ਦੇ ਤਹਿਤ ਨੌਂ ਹੈਲਥ ਸੈਂਟਰਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਨੂੰ 150 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਆਈਆਈਟੀ ਇੰਦੌਰ (IIT Indore) ਦੇ ਅਕਾਦਮਿਕ ਭਵਨ ਦਾ ਲੋਕਅਰਪਣ ਕੀਤਾ ਅਤੇ ਕੈਂਪਸ ਵਿੱਚ ਹੋਸਟਲ ਅਤੇ ਹੋਰ ਭਵਨਾਂ ਦਾ ਨੀਂਹ ਪੱਥਰ ਰੱਖਿਆ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਇੰਦੌਰ ਵਿੱਚ ਮਲਟੀ-ਮੋਡਲ ਲੌਜਿਸਟਿਕਸ ਪਾਰਕ (Multi-Modal Logistics Park) ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਉਜੈਨ ਵਿੱਚ ਏਕੀਕ੍ਰਿਤ ਉਦਯੋਗਿਕ ਟਾਊਨਸ਼ਿਪ(Integrated Industrial Township in Ujjain), ਆਈਓਸੀਐੱਲ ਬੌਟਲਿੰਗ ਪਲਾਂਟ (IOCL bottling plant) ਅਤੇ ਗਵਾਲੀਅਰ ਵਿੱਚ ਅਟਲ ਬਿਹਾਰੀ ਵਾਜਪੇਈ ਦਿਵਯਾਂਗ ਸਪੋਰਟਸ ਟ੍ਰੇਨਿੰਗ ਸੈਂਟਰ (Atal Bihari Vajpayee Divyang Sports Training Centre) ਸਹਿਤ ਕਈ ਹੋਰ ਪ੍ਰੋਜੈਕਟਾਂ ਦਾ ਭੀ ਲੋਕਅਰਪਣ ਕੀਤਾ।