ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਗੁਆਨਾ ਦੇ ਜਾਰਜਟਾਊਨ ਵਿੱਚ ਭਾਰਤ-ਕੈਰੀਕੌਮ ਸਮਿਟ (India-CARICOM Summit) ਦੇ ਅਵਸਰ ‘ਤੇ ਬਾਰਬਾਡੋਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੀਆ ਅਮੋਰ ਮੋਟਲੀ (H.E. Ms. Mia Amor Mottley) ਨਾਲ ਮੁਲਾਕਾਤ ਕੀਤੀ। ਇਸ ਉੱਚ ਪੱਧਰੀ ਬੈਠਕ ਦੇ ਦੌਰਾਨ ਦੋਹਾਂ ਲੀਡਰਾਂ ਨੇ ਭਾਰਤ ਅਤੇ ਬਾਰਬਾਡੋਸ ਦੇ ਦਰਮਿਆਨ ਦੁਵੱਲੇ ਸਬੰਧਾਂ ਦੀ ਮੁੜ-ਪੁਸ਼ਟੀ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮਜ਼ਬੂਤ ਬਣਾਉਣ ‘ਤੇ ਭੀ ਸਕਾਰਾਤਮਕ ਚਰਚਾ ਕੀਤੀ।

 

ਦੋਹਾਂ ਲੀਡਰਾਂ ਨੇ ਸਿਹਤ, ਫਾਰਮਾ, ਜਲਵਾਯੂ ਪਰਿਵਰਤਨ ਕਾਰਵਾਈ, ਸੱਭਿਆਚਾਰ ਅਤੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ਸਹਿਤ ਕਈ ਪ੍ਰਮੁੱਖ ਖੇਤਰਾਂ ਵਿੱਚ ਜਾਰੀ ਸਹਿਯੋਗ ਦੀ ਭੀ ਸਮੀਖਿਆ ਕੀਤੀ।

 

ਪ੍ਰਧਾਨ ਮੰਤਰੀ ਮੋਟਲੀ ਨੇ ਗਲੋਬਲ ਸਾਊਥ ਵਿੱਚ ਭਾਰਤ ਦੀ ਅਗਵਾਈ ਦੀ ਸ਼ਲਾਘਾ ਕੀਤੀ। ਦੋਹਾਂ ਲੀਡਰਾਂ ਨੇ ਗਲੋਬਲ ਸੰਸਥਾਵਾਂ ਵਿੱਚ ਸੁਧਾਰ ‘ਤੇ ਭੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।