ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 16ਵੇਂ ਬ੍ਰਿਕਸ ਸਮਿਟ ਦੇ ਦੌਰਾਨ ਕਜ਼ਾਨ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਵਰ੍ਹੇ ਇਹ ਉਨ੍ਹਾਂ ਦੀ ਦੂਸਰੀ ਮੁਲਾਕਾਤ ਹੈ। ਇਸ ਤੋਂ ਪਹਿਲਾਂ, ਦੋਹਾਂ ਨੇਤਾਵਾਂ ਨੇ ਜੁਲਾਈ 2024 ਵਿੱਚ 22ਵੇਂ ਐਨੂਅਲ ਸਮਿਟ ਦੇ ਦੌਰਾਨ ਮਾਸਕੋ ਵਿੱਚ ਮੁਲਾਕਾਤ ਕੀਤੀ ਸੀ।
ਪ੍ਰਧਾਨ ਮੰਤਰੀ ਨੇ 16ਵੇਂ ਬ੍ਰਿਕਸ ਸਮਿਟ (16th BRICS Summit) ਵਿੱਚ ਹਿੱਸਾ ਲੈਣ ਦੇ ਲਈ ਰਾਸ਼ਟਰਪਤੀ ਪੁਤਿਨ ਦਾ ਉਨ੍ਹਾਂ ਦੇ ਸੱਦੇ ਲਈ ਧੰਨਵਾਦ ਭੀ ਕੀਤਾ। ਉਨ੍ਹਾਂ ਨੇ ਬ੍ਰਿਕਸ ਵਿੱਚ ਰੂਸ ਦੀ ਪ੍ਰਧਾਨਗੀ (Russian Chairship of BRICS) ਅਤੇ ਬਹੁਪੱਖਵਾਦ ਨੂੰ ਮਜ਼ਬੂਤ ਕਰਨ, ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਅਤੇ ਗਲੋਬਲ ਗਵਰਨੈਂਸ ਸੁਧਾਰ ਨੂੰ ਪ੍ਰੋਤਸਾਹਨ ਦੇਣ ਦੇ ਉਨ੍ਹਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਦੋਹਾਂ ਨੇਤਾਵਾਂ ਨੇ ਰਾਜਨੀਤਕ, ਆਰਥਿਕ, ਰੱਖਿਆ, ਊਰਜਾ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ਸਹਿਤ ਕਈ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀ ਭੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਨੇ ਵਪਾਰ, ਆਰਥਿਕ ਅਤੇ ਸੱਭਿਆਚਾਰਕ ਮਾਮਲਿਆਂ ‘ਤੇ ਭਾਰਤ-ਰੂਸ ਅੰਤਰ-ਸਰਕਾਰੀ ਕਮਿਸ਼ਨ (India-Russia Inter-Governmental Commission on Trade, Economic and Cultural matters) ਦੀ ਆਗਾਮੀ ਬੈਠਕ ਦਾ ਸੁਆਗਤ ਕੀਤਾ। ਇਸ ਬੈਠਕ ਦਾ ਆਯੋਜਨ ਨਵੰਬਰ 2024 ਵਿੱਚ ਨਵੀਂ ਦਿੱਲੀ ਵਿੱਚ ਹੋਣਾ ਹੈ।
ਦੋਹਾਂ ਨੇਤਾਵਾਂ ਨੇ ਬਹੁਪੱਖੀ ਮੰਚਾਂ, ਵਿਸ਼ੇਸ਼ ਤੌਰ ‘ਤੇ ਬ੍ਰਿਕਸ (BRICS) ਵਿੱਚ ਭਾਰਤ-ਰੂਸ ਸਬੰਧਾਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਯੂਕ੍ਰੇਨ ਵਿੱਚ ਜਾਰੀ ਸੰਘਰਸ਼ ਸਹਿਤ ਆਪਸੀ ਹਿਤ ਦੇ ਪ੍ਰਮੁੱਖ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਭੀ ਵਿਚਾਰ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਸੰਘਰਸ਼ਾਂ ਨੂੰ ਹੱਲ ਕਰਨ ਦੇ ਲਈ ਬਾਤਚੀਤ ਅਤੇ ਕੂਟਨੀਤੀ ਇੱਕਮਾਤਰ ਮਾਰਗ ਹੈ।
ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ (Special and Privileged Strategic Partnership) ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕਾਰਜ ਜਾਰੀ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ, ਜਿਸ ਵਿੱਚ ਜ਼ਿਕਰਯੋਗ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਭੂ-ਰਾਜਨੀਤਕ ਅਨਿਸ਼ਚਿਤਤਾਵਾਂ ਦੇ ਪਿਛੋਕੜ (backdrop of geopolitical uncertainties) ਵਿੱਚ ਲਚਕੀਲਾਪਣ (resilience) ਦਿਖਾਇਆ ਹੈ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ ਨੂੰ ਅਗਲੇ ਵਰ੍ਹੇ 23ਵੇਂ ਐਨੂਅਲ ਸਮਿਟ ਦੇ ਲਈ ਭਾਰਤ ਆਉਣ ਦਾ ਸੱਦਾ ਦਿੱਤਾ।
Had an excellent meeting with President Putin. The bond between India and Russia is deep-rooted. Our talks focussed on how to add even more vigour to our bilateral partnership across diverse sectors. pic.twitter.com/5KCjqSO0QS
— Narendra Modi (@narendramodi) October 22, 2024
Провел прекрасную встречу с президентом Путиным. Отношения между Индией и Россией имеют глубокие корни. Во время переговоров сосредоточились на дальнейшем укреплении двустороннего партнерства в различных отраслях. pic.twitter.com/gOi3qT4Q9v
— Narendra Modi (@narendramodi) October 22, 2024