ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ-20 ਸਮਿਟ (G-20 Summit) ਦੇ ਮੌਕੇ ‘ਤੇ ਯੂਨਾਇਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਸਰ ਕੀਰ ਸਟਾਰਮਰ (H.E. Sir Keir Starmer) ਨਾਲ ਮੁਲਾਕਾਤ ਕੀਤੀ। ਦੋਹਾਂ ਪ੍ਰਧਾਨ ਮੰਤਰੀਆਂ ਦੇ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸਟਾਰਮਰ ਨੂੰ ਉਨ੍ਹਾਂ ਦੇ ਅਹੁਦਾ ਸੰਭਾਲਣ ‘ਤੇ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਸਟਾਰਮਰ ਨੇ ਭੀ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਇਤਿਹਾਸਿਕ ਤੀਸਰੇ ਕਾਰਜਕਾਲ ਦੇ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ‘ਤੇ ਤਸੱਲੀ ਵਿਅਕਤ ਕਰਦੇ ਹੋਏ, ਦੋਹਾਂ ਪ੍ਰਧਾਨ ਮੰਤਰੀਆਂ ਨੇ ਅਰਥਵਿਵਸਥਾ, ਵਪਾਰ, ਨਵੀਆਂ ਅਤੇ ਉੱਭਰਦੀਆਂ ਟੈਕਨੋਲੋਜੀਆਂ, ਰਿਸਰਚ ਅਤੇ ਇਨੋਵੇਸ਼ਨ, ਹਰਿਤ ਵਿੱਤ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਪਰਸਪਰ ਸੰਪਰਕ (green finance and people-to-people contacts) ‘ਤੇ ਧਿਆਨ ਦਿੰਦੇ ਹੋਏ ਭਾਰਤ- ਬ੍ਰਿਟੇਨ ਵਿਆਪਕ ਰਣਨੀਤਕ ਸਾਂਝੇਦਾਰੀ (India-UK Comprehensive Strategic Partnership) ਨੂੰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ। ਦੋਹਾਂ ਲੀਡਰਾਂ ਨੇ ਮਹੱਤਵਪੂਰਨ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ਸਹਿਤ ਆਪਸੀ ਹਿਤ ਦੇ ਵਿਭਿੰਨ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ- ਪ੍ਰਦਾਨ ਕੀਤਾ।
ਦੋਹਾਂ ਲੀਡਰਾਂ ਨੇ ਮੁਕਤ ਵਪਾਰ ਸਮਝੌਤੇ (Free Trade Agreement) ਨਾਲ ਸਬੰਧਿਤ ਵਾਰਤਾ ਨੂੰ ਜਲਦੀ ਤੋਂ ਜਲਦੀ ਫਿਰ ਤੋਂ ਸ਼ੁਰੂ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਆਪਸੀ ਸੰਤੁਸ਼ਟੀ ਦੇ ਅਨੁਰੂਪ ਬਾਕੀ ਮੁੱਦਿਆਂ ਨੂੰ ਹੱਲ ਕਰਨ ਦੀ ਵਾਰਤਾ ਵਿੱਚ ਲਗੀਆਂ ਟੀਮਾਂ ਦੀ ਸਮਰੱਥਾ ‘ਤੇ ਵਿਸ਼ਵਾਸ ਵਿਅਕਤ ਕੀਤਾ, ਜਿਸ ਨਾਲ ਇੱਕ ਸੰਤੁਲਿਤ ਪਰਸਪਰ ਤੌਰ ‘ਤੇ ਲਾਭਦਾਇਕ ਅਤੇ ਦੂਰਦਰਸ਼ੀ ਮੁਕਤ ਵਪਾਰ ਸਮਝੌਤਾ (Free Trade Agreement) ਹੋ ਸਕੇ।
ਵਧਦੇ ਦੁਵੱਲੇ ਆਰਥਿਕ ਅਤੇ ਵਪਾਰਕ ਸਬੰਧਾਂ ਦੇ ਆਲੋਕ ਵਿੱਚ ਦੋਨਾਂ ਪੱਖਾਂ ਦੇ ਦਰਮਿਆਨ ਅੱਗੇ ਦੇ ਜੁੜਾਅ ਦੇ ਕਾਫੀ ਅਵਸਰਾਂ ਨੂੰ ਪਹਿਚਾਣਦੇ ਹੋਏ ਅਤੇ ਯੂਨਾਇਟਿਡ ਕਿੰਗਡਮ ਵਿੱਚ ਭਾਰਤੀ ਸਮੁਦਾਇ ਦੀਆਂ ਦੂਤਾਵਾਸ ਸਬੰਧੀ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਮੋਦੀ ਨੇ ਯੂਨਾਇਟਿਡ ਕਿੰਗਡਮ ਦੇ ਬੈੱਲਫਾਸਟ ਅਤੇ ਮੈਨਚੈਸਟਰ ਵਿੱਚ ਦੋ ਨਵੇਂ ਭਾਰਤੀ ਮਹਾਵਣਜ ਦੂਤਵਾਸਾਂ (ਭਾਰਤ ਦੇ ਕੌਂਸਲੇਟਸ ਜਨਰਲ-Consulates General of India) ਦੀ ਸਥਾਪਨਾ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਸਟਾਰਮਰ ਨੇ ਇਸ ਐਲਾਨ ਦਾ ਸੁਆਗਤ ਕੀਤਾ।
ਪ੍ਰਧਾਨ ਮੰਤਰੀ ਨੇ ਯੂਨਾਇਟਿਡ ਕਿੰਗਡਮ ਵਿੱਚ ਭਾਰਤ ਦੇ ਆਰਥਿਕ ਅਪਰਾਧੀਆਂ ਦੇ ਮੁੱਦੇ ਨੂੰ ਹੱਲ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਦੋਨੋਂ ਲੀਡਰ ਪ੍ਰਵਾਸਨ ਅਤੇ ਗਤੀਸ਼ੀਲਤਾ (migration and mobility) ਨਾਲ ਸਬੰਧਿਤ ਮੁੱਦਿਆਂ ‘ਤੇ ਪ੍ਰਗਤੀ ਕਰਨ ਦੀ ਜ਼ਰੂਰਤ ‘ਤੇ ਭੀ ਸਹਿਮਤ ਹੋਏ।
ਦੋਹਾਂ ਲੀਡਰਾਂ ਨੇ ਆਪਣੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਭਾਰਤ-ਬ੍ਰਿਟੇਨ ਵਿਆਪਕ ਰਣਨੀਤਕ ਸਾਂਝੇਦਾਰੀ (India-UK Comprehensive Strategic Partnership) ਦਾ ਹਿੱਸਾ ਬਣਨ ਵਾਲੀਆਂ ਵਿਭਿੰਨ ਸਹਿਮਤੀਆਂ ਦੇ ਤੇਜ਼ੀ ਨਾਲ ਲਾਗੂਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਨਿਰਦੇਸ਼ ਦਿੱਤਾ। ਦੋਹਾਂ ਲੀਡਰਾਂ ਨੇ ਹੋਰ ਅਧਿਕ ਨਿਰੰਤਰ ਸੰਵਾਦ ਅਤੇ ਚਰਚਾ ਦੇ ਪ੍ਰਤੀ ਭੀ ਉਤਸੁਕਤਾ ਦਿਖਾਈ।
Had an extremely productive meeting with Prime Minister Keir Starmer in Rio de Janeiro. For India, the Comprehensive Strategic Partnership with the UK is of immense priority. In the coming years, we are eager to work closely in areas such as technology, green energy, security,… pic.twitter.com/eJk6hBnDJl
— Narendra Modi (@narendramodi) November 18, 2024