ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਦੂਸਰੇ ਭਾਰਤ-ਕੈਰੀਕੌਮ ਸਮਿਟ (2nd India-CARICOM Summit) ਦੇ ਅਵਸਰ ‘ਤੇ ਬਹਾਮਾਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਫਿਲਿਪ ਡੇਵਿਸ ਨਾਲ ਮੁਲਾਕਾਤ ਕੀਤੀ। ਇਹ ਦੋਹਾਂ ਪ੍ਰਧਾਨ ਮੰਤਰੀਆਂ ਦੇ ਦਰਮਿਆਨ ਪਹਿਲੀ ਮੁਲਾਕਾਤ ਹੈ।
ਦੋਹਾਂ ਲੀਡਰਾਂ ਨੇ ਆਰਥਿਕ ਸਹਿਯੋਗ, ਹਰਿਤ ਭਾਗੀਦਾਰੀ (green partnership) ਅਤੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ (people to people ties) ‘ਤੇ ਉਪਯੋਗੀ ਅਤੇ ਰਚਨਾਤਮਕ ਵਿਚਾਰ-ਵਟਾਦਰਾ ਕੀਤਾ। ਦੋਹਾਂ ਲੀਡਰਾਂ ਨੇ ਭਾਰਤ ਤੋਂ 1 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਦੇ ਨਾਲ ਯੂਐੱਨਡੀਪੀ (UNDP) ਦੁਆਰਾ ਲਾਗੂ ਕੀਤੇ ਜਾ ਰਹੇ ਅਬਾਕੋ ਹਰੀਕੇਨ ਸ਼ੈਲਟਰ ਪ੍ਰੋਜੈਕਟ (Abaco Hurricane Shelter Project) ਵਿੱਚ ਜਾਰੀ ਨਿਰੰਤਰ ਪ੍ਰਗਤੀ ‘ਤੇ ਭੀ ਤਸੱਲੀ ਪ੍ਰਗਟਾਈ।
Had a very good meeting with the Prime Minister of The Bahamas, Mr. Philip Brave Davis. During our talks, we reviewed the full range of bilateral ties between our nations, notably in trade, culture, climate change and more. @HonPhilipEDavis pic.twitter.com/Y1UbhUiRva
— Narendra Modi (@narendramodi) November 21, 2024