ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਜੌਰਜਟਾਊਨ, ਗੁਯਾਨਾ (Georgetown, Guyana) ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ(India-CARICOM Summit) ਦੇ ਅਵਸਰ‘ਤੇ ਐਂਟੀਗੁਆ ਅਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਗੈਸਟਨ ਬ੍ਰਾਊਨ (Mr Gaston Browne) ਨਾਲ ਮੁਲਾਕਾਤ ਕੀਤੀ।
ਦੋਹਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼ ਅਤੇ ਐੱਸਆਈਡੀਐੱਸ ਦੇ ਲਈ ਸਮਰੱਥ ਨਿਰਮਾਣ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਬ੍ਰਾਊਨ ਨੇ ਭਾਰਤ-ਕੈਰੀਕੌਮ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਧਾਨ ਮੰਤਰੀ ਦੀ ਸੈਵਨ ਪੁਆਇੰਟ ਪਲਾਨ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਾਂ ਦੇ ਸਮਰਥਨ ਵੀ ਦੁਹਰਾਇਆ।
Had a very good meeting with Prime Minister Gaston Browne of Antigua & Barbuda. There is immense potential to further boost bilateral relations, notably in sectors such as trade, Fintech, renewable energy and climate change. Also thanked him for Antigua & Barbuda’s support to… pic.twitter.com/3ioT56VL0W
— Narendra Modi (@narendramodi) November 21, 2024