ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ20 ਸਮਿਟ (G20 Summit) ਦੇ ਮੌਕੇ ‘ਤੇ ਇੰਡੋਨੇਸ਼ੀਆ ਦੇ ਨਵੇਂ ਚੁਣੇ ਰਾਸ਼ਟਰਪਤੀ ਮਹਾਮਹਿਮ ਪ੍ਰਬੋਵੋ ਸੁਬਿਆਂਤੋ (H.E.Prabowo Subianto) ਨਾਲ ਮੁਲਾਕਾਤ ਕੀਤੀ। ਦੋਹਾਂ ਲੀਡਰਾਂ ਦੇ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸੁਬਿਆਂਤੋ (President Subianto) ਨੂੰ ਉਨ੍ਹਾਂ ਦੇ ਅਹੁਦਾ ਸੰਭਾਲਣ ‘ਤੇ ਵਧਾਈਆਂ ਦਿੱਤੀਆਂ। ਦੋਹਾਂ ਲੀਡਰਾਂ ਨੇ ਆਪਣੀ ਵਿਆਪਕ ਰਣਨੀਤਕ ਸਾਂਝੇਦਾਰੀ (Comprehensive Strategic Partnership) ਦੇ ਢਾਂਚੇ (framework) ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ। ਦੋਹਾਂ ਲੀਡਰਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਕਨੈਕਟਿਵਿਟੀ, ਟੂਰਿਜ਼ਮ, ਹੈਲਥ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਪਰਸਪਰ ਸਬੰਧਾਂ ਦੇ ਖੇਤਰ ਵਿੱਚ ਸਹਿਯੋਗ ‘ਤੇ ਚਰਚਾ ਕੀਤੀ। ਦੋਹਾਂ ਲੀਡਰਾਂ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 75 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਨ ਅਤੇ ਇਸ ਅਵਸਰ ਨੂੰ ਉਚਿਤ ਤਰੀਕੇ ਨਾਲ ਮਨਾਉਣ ਦਾ ਸੱਦਾ ਦਿੱਤਾ।
ਦੋਹਾਂ ਲੀਡਰਾਂ ਨੇ ਵਿਭਿੰਨ ਆਲਮੀ ਅਤੇ ਖੇਤਰੀ ਮੁੱਦਿਆਂ ‘ਤੇ ਭੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਜੀ20 (G 20) ਦੇ ਅੰਦਰ ਆਪਣੇ ਨਿਕਟ ਸਹਿਯੋਗ ‘ਤੇ ਚਰਚਾ ਕਰਦੇ ਹੋਏ, ਉਨ੍ਹਾਂ ਨੇ ਗਲੋਬਲ ਸਾਊਥ (Global South) ਦੀਆਂ ਚਿੰਤਾਵਾਂ ਨੂੰ ਪ੍ਰਧਾਨਤਾ ਦੇਣ ਦਾ ਸੱਦਾ ਦਿੱਤਾ। ਦੋਹਾਂ ਲੀਡਰਾਂ ਨੇ ਆਸੀਆਨ (ASEAN) ਸਹਿਤ ਵਿਵਿਧ ਅਤੇ ਬਹੁਪੱਖੀ ਖੇਤਰਾਂ (multilateral and plurilateral arenas) ਵਿੱਚ ਜਾਰੀ ਸਹਿਯੋਗ ਦੀ ਭੀ ਸਮੀਖਿਆ ਕੀਤੀ।
Delighted to meet President Prabowo Subianto during the G20 Summit in Brazil. This year is special as we are marking 75 years of India-Indonesia diplomatic relations. Our talks focussed on improving ties in commerce, security, healthcare, pharmaceuticals and more.@prabowo pic.twitter.com/52fO0qlt3y
— Narendra Modi (@narendramodi) November 18, 2024
Senang sekali bertemu dengan Presiden Prabowo Subianto selama KTT G20 di Brasil. Tahun ini sangat istimewa karena kita merayakan 75 tahun hubungan diplomatik India-Indonesia. Pembicaraan kami berfokus pada peningkatan hubungan di bidang perdagangan, keamanan, kesehatan, farmasi,… pic.twitter.com/tUkXOnnLNT
— Narendra Modi (@narendramodi) November 18, 2024