ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਭਿੰਨ ਸਵੱਛਤਾ ਉਤਪਾਦ ਬਣਾਉਣ ਵਾਲੀ ਪੋਲੈਂਡ ਦੀ ਮੋਹਰੀ ਕੰਪਨੀ ਟੀਜ਼ੈੱਡੈਐੱਮਓ ਇੰਡੀਆ (TZMO India) ਦੀ ਐੱਮਡੀ ਸੁਸ਼੍ਰੀ ਅਲੀਨਾ ਪੋਸਲੁਸਜ਼ਨੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਅਭਿਯਾਨ ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀਆਂ ਵਿੱਚ ਹਾਲੀਆ ਉਦਾਰੀਕਰਣ ਸਮੇਤ ਭਾਰਤ ਦੀਆਂ ਵਿਭਿੰਨ ਨੀਤੀਆਂ ਅਤੇ ਪਹਿਲਾਂ ‘ਤੇ ਚਾਣਨਾ ਪਾਇਆ। ਉਨ੍ਹਾਂ ਨੇ ਭਾਰਤ ਵਿੱਚ ਵਧਦੇ ਬਜ਼ਾਰ ਅਤੇ ਨਿਵੇਸ਼ ਦੇ ਅਵਸਰਾਂ ਨੂੰ ਦੇਖਦੇ ਹੋਏ ਟੀਜ਼ੈੱਡਐੱਮਓ ਦੀਆਂ ਵਿਸਤਾਰ ਯੋਜਨਾਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।
ਸੁਸ਼੍ਰੀ ਪੋਸਲੁਸਜ਼ਨੀ ਨੇ ਭਾਰਤ ਵਿੱਚ ਦਿੱਤੇ ਗਏ ਸਮਰਥਨ ਅਤੇ ਅਵਸਰਾਂ ਦੇ ਲਈ ਆਭਾਰ ਵਿਅਕਤ ਕੀਤਾ।