ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੋਲੈਂਡ ਦੀ ਪ੍ਰਮੁੱਖ ਆਈਟੀ ਕੰਪਨੀ ਬਿਲੇਨੀਅਮ ਪ੍ਰਾਈਵੇਟ ਲਿਮਿਟਿਡ ਦੇ ਸੀਈਓ ਸ਼੍ਰੀ ਗਾਵੇਲ ਲੋਪਿੰਸਕੀ (Gawel Lopinski )ਨਾਲ ਮੁਲਾਕਾਤ ਕੀਤੀ। ਬਿਲੇਨੀਅਮ ਦੀ ਪੁਣੇ ਵਿੱਚ ਜ਼ਿਕਰਯੋਗ ਮੌਜੂਦਗੀ ਹੈ।
ਪ੍ਰਧਾਨ ਮੰਤਰੀ ਨੇ ਮੀਟਿੰਗ ਦੌਰਾਨ ਨਿਵੇਸ਼ ਦੇ ਅਨੁਕੂਲ ਮਾਹੌਲ ਅਤੇ ਮੇਕ ਇਨ ਇੰਡੀਆ ਪ੍ਰੋਗਰਾਮ ਦੁਆਰਾ ਪ੍ਰੇਰਿਤ ਭਾਰਤ ਦੀ ਵਿਕਾਸ ਗਾਥਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਉਨ੍ਹਾਂ ਦੀਆਂ ਵਿਸਤਾਰ ਯੋਜਨਾਵਾ ਬਾਰੇ ਜਾਣਕਾਰੀ ਲਈ। ਪ੍ਰਧਾਨ ਮੰਤਰੀ ਨੇ ਨਵੀਂ ਅਤੇ ਉੱਭਰਦੀ ਟੈਕਨੋਲੋਜੀ, ਏਆਈ, ਸਾਈਬਰ ਸੁਰੱਖਿਆ ਅਤੇ ਡਿਜੀਟਲ ਅਰਥਵਿਵਸਥਾ ਦੇ ਖੇਤਰ ਵਿੱਚ ਭਾਰਤ ਅਤੇ ਪੋਲੈਂਡ ਦਰਮਿਆਨ ਵਪਾਰ ਸਹਿਯੋਗ ਦੇ ਮਹੱਤਵਪੂਰਨ ਅਵਸਰਾਂ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਸ਼੍ਰੀ ਲੋਪਿੰਸਕੀ ਨੂੰ ਕਾਰੋਬਾਰੀ ਸੁਗਮਤਾ ਅਤੇ ਨਿਵੇਸ਼ ਦੇ ਅਨੁਕੂਲ ਮਾਹੌਲ ਉਪਲਬਧ ਕਰਵਾਉਣ ਲਈ ਭਾਰਤ ਦੀ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ।