ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਹੋਨ ਹਾਈ ਟੈਕਨੋਲੋਜੀ ਗਰੁੱਪ (ਫੌਕਸਕੌਨ) ਦੇ ਚੇਅਰਮੈਨ ਸ਼੍ਰੀ ਯੰਗ ਲਿਊ (Mr. Young Liu ) ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਭਾਰਤ ਦੇ ਤਕਨੀਕ ਅਤੇ ਇਨੋਵੇਸ਼ਨ ਈਕੋ-ਸਿਸਟਮ ਨੂੰ ਵਧਾਉਣ ਦੇ ਉਦੇਸ਼ ਨਾਲ ਜੁੜੇ ਵਿਭਿੰਨ ਵਿਸ਼ਿਆਂ ‘ਤੇ ਚਰਚਾ ਕੀਤੀ।
ਹੋਨ ਹਾਈ ਟੈਕਨੋਲੋਜੀ ਗਰੁੱਪ (ਫਾਕਸਕੌਨ) ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,
“ਸ਼੍ਰੀ ਯੰਗ ਲਿਊ (Mr. Young Liu) ਦੇ ਨਾਲ ਮੁਲਾਕਾਤ ਚੰਗੀ ਰਹੀ। ਸਾਡੀਆਂ ਚਰਚਾਵਾਂ ਵਿੱਚ ਭਾਰਤ ਦੇ ਤਕਨੀਕ ਅਤੇ ਇਨੋਵੇਸ਼ਨ ਈਕੋ-ਸਿਸਟਮ ਨੂੰ ਵਧਾਉਣ ਦੇ ਉਦੇਸ਼ ਨਾਲ ਜੁੜੇ ਵਿਭਿੰਨ ਵਿਸ਼ੇ ਸ਼ਾਮਲ ਸਨ।”
Had a good meeting with Mr. Young Liu. Our discussions covered various topics aimed at enhancing India’s tech and innovation eco-system. https://t.co/a2hgQtKvjG
— Narendra Modi (@narendramodi) March 1, 2023