Quoteਉਨ੍ਹਾਂ ਨੇ ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਵਿੱਚ ਸਹਿਯੋਗ ਦੇ ਪ੍ਰਮੁੱਖ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ
Quoteਉਨ੍ਹਾਂ ਨੇ ਪਰੰਪਰਾਗਤ ਮੈਨੂਫੈਕਚਰਿੰਗ ਦੇ ਨਾਲ-ਨਾਲ ਸੈਮੀਕੰਡਕਟਰਸ, ਇਲੈਕਟ੍ਰਿਕ ਵਾਹਨ, ਹਰਿਤ ਅਤੇ ਸਵੱਛ ਊਰਜਾ ਜਿਹੇ ਆਧੁਨਿਕ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੇ ਤਰੀਕਿਆਂ ‘ਤੇ ਭੀ ਚਰਚਾ ਕੀਤੀ
Quoteਭਾਰਤੀ ਨੌਜਵਾਨਾਂ ਦੇ ਲਈ ਜਪਾਨੀ ਭਾਸ਼ਾ ਵਿੱਚ ਟ੍ਰੇਨਿੰਗ ਦੇਣ ਦੇ ਨਾਲ-ਨਾਲ ਸਮਰੱਥਾ ਨਿਰਮਾਣ ‘ਤੇ ਭੀ ਗੱਲਬਾਤ ਕੀਤੀ ਗਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਪਾਨ ਦੀ ਪ੍ਰਤੀਨਿਧੀ ਸਭਾ (House of Representatives of Japan) ਦੇ ਸਪੀਕਰ, ਸ਼੍ਰੀ ਨੁਕਾਗਾ ਫੁਕੁਸ਼ਿਰੋ (Mr Nukaga Fukushiro) ਅਤੇ ਉਨ੍ਹਾਂ ਦੇ ਵਫ਼ਦ ਦਾ ਸੁਆਗਤ ਕੀਤਾ। ਇਸ ਵਫ਼ਦ ਵਿੱਚ ਜਪਾਨੀ ਸੰਸਦ ਦੇ ਮੈਂਬਰ ਅਤੇ ਪ੍ਰਮੁੱਖ ਜਪਾਨੀ ਕੰਪਨੀਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਕਾਰੋਬਾਰੀ ਲੀਡਰ (business leaders) ਸ਼ਾਮਲ ਸਨ। ਇਸ ਬੈਠਕ ਵਿੱਚ ਭਾਰਤ ਅਤੇ ਜਪਾਨ ਦੇ ਦਰਮਿਆਨ ਸੰਸਦੀ ਅਦਾਨ-ਪ੍ਰਦਾਨ (parliamentary exchanges) ਦੇ ਮਹੱਤਵ ਨੂੰ ਦੁਹਰਾਉਣ ਦੇ ਅਤਿਰਿਕਤ ਲੋਕਾਂ ਦੇ ਦਰਮਿਆਨ ਸਹਿਯੋਗ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਸਹਿਯੋਗ ਅਤੇ ਆਪਸੀ ਹਿਤਾਂ ਦੇ ਪ੍ਰਮੁੱਖ ਖੇਤਰਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਭਾਰਤ-ਜਪਾਨ ਵਿੱਚ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ (India-Japan Special Strategic and Global Partnership) ‘ਤੇ ਭੀ ਜ਼ੋਰ ਦਿੱਤਾ ਗਿਆ।

 

ਉਨ੍ਹਾਂ ਨੇ ਵਰ੍ਹੇ 2022 ਤੋਂ 27 ਤੱਕ ਦੀ ਅਵਧੀ ਦੇ ਲਈ ਭਾਰਤ ਅਤੇ ਜਪਾਨ ਦੇ ਦਰਮਿਆਨ ਨਿਰਧਾਰਿਤ 5 ਟ੍ਰਿਲੀਅਨ ਜਪਾਨੀ ਯੈੱਨ (Japanese Yen) ਦੇ ਨਿਵੇਸ਼ ਦੇ ਵਰਤਮਾਨ ਲਕਸ਼ ‘ਤੇ ਹੋਈ ਪ੍ਰਗਤੀ ‘ਤੇ ਸੰਤੋਸ਼ ਵਿਅਕਤ ਕੀਤਾ ਅਤੇ ਵਰ੍ਹੇ 2027 ਤੋਂ ਅੱਗੇ ਦੀ ਅਵਧੀ ਦੇ ਲਈ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਟ੍ਰੈਡਿਸ਼ਨਲ ਮੈਨੂਫੈਕਚਰਿੰਗ (ਮੋਨਜ਼ੁਕੁਰੀ-monzukuri) ਦੇ ਨਾਲ-ਨਾਲ ਸੈਮੀਕੰਡਕਟਰਸ, ਇਲੈਕਟ੍ਰਿਕ ਵਾਹਨ, ਹਰਿਤ ਅਤੇ ਸਵੱਛ ਊਰਜਾ (semiconductors, EV, green and clean energy) ਜਿਹੇ ਆਧੁਨਿਕ ਖੇਤਰਾਂ ਵਿੱਚ ਸਹਿਯੋਗ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ, ਇਸ ਬਾਰੇ ਭੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਪ੍ਰਮੁੱਖ ਮੁੰਬਈ ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ (flagship Mumbai Ahmedabad High Speed Rail project) ਦੇ ਸਫ਼ਲਤਾਪੂਰਵਕ ਅਤੇ ਸਮੇਂ ‘ਤੇ ਪੂਰਾ ਹੋਣ ਦੇ ਮਹੱਤਵ ਦਾ ਉਲੇਖ ਕੀਤਾ।


 

 

ਸ਼੍ਰੀ ਨੁਕਾਗਾ (Mr Nukaga) ਨੇ ਪ੍ਰਸਤਾਵ ਕੀਤਾ ਕਿ ਭਾਰਤ ਅਤੇ ਜਪਾਨ ਜਪਾਨੀ ਭਾਸ਼ਾ, ਸੱਭਿਆਚਾਰ ਅਤੇ ਕਾਰਜ ਪਿਰਤਾਂ (work practices) ਵਿੱਚ ਟ੍ਰੇਨਿੰਗ ਆਯੋਜਿਤ ਕਰਕੇ ਵਿਭਿੰਨ ਵਪਾਰਾਂ ਵਿੱਚ ਨੈਕਸਟਜੈੱਨ ਕਾਰਜਬਲ (NextGen workforce) ਦਾ ਪੋਸ਼ਣ ਕਰਨ ਅਤੇ ਟ੍ਰੇਨਿੰਗ ਦੇਣ। ਉਨ੍ਹਾਂ ਨੇ ਇਨ੍ਹਾਂ ਪ੍ਰਯਾਸਾਂ ਵਿੱਚ ਪ੍ਰਾਈਵੇਟ ਸੈਕਟਰ ਦੀ ਭੂਮਿਕਾ ਨੂੰ ਭੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਰਿਸੋਰਸ ਪਰਸਨਸ ਆਉਣ ਵਾਲੇ ਸਮੇਂ ਵਿੱਚ ਦੋਹਾਂ ਧਿਰਾਂ ਦੇ ਦਰਮਿਆਨ ਪੁਲ਼ ਦੀ ਭੂਮਿਕਾ ਨਿਭਾਉਣਗੇ।

ਪ੍ਰਧਾਨ ਮੰਤਰੀ ਨੇ ਜਪਾਨ ਤੋਂ ਅਧਿਕ ਤੋਂ ਅਧਿਕ ਨਿਵੇਸ਼ ਅਤੇ ਟੈਕਨੋਲੋਜੀ ਦੇ ਲਈ ਭਾਰਤ ਵਿੱਚ ਬਣਾਏ ਗਏ ਅਨੁਕੂਲ ਕਾਰੋਬਾਰੀ ਮਾਹੌਲ ਅਤੇ ਸੁਧਾਰਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਇਨ੍ਹਾਂ ਪ੍ਰਯਾਸਾਂ ਦੇ ਲਈ ਭਾਰਤ ਆਏ ਵਫ਼ਦ ਨੂੰ ਭਾਰਤ ਸਰਕਾਰ ਦੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ।

 

  • Manish sharma October 04, 2024

    🇮🇳
  • Vivek Kumar Gupta October 02, 2024

    नमो ..🙏🙏🙏🙏🙏
  • Vivek Kumar Gupta October 02, 2024

    नमो ......................🙏🙏🙏🙏🙏
  • Dheeraj Thakur September 27, 2024

    जय श्री राम जय श्री राम
  • Dheeraj Thakur September 27, 2024

    जय श्री राम
  • neelam Dinesh September 26, 2024

    Namo
  • கார்த்திக் September 22, 2024

    🪷ஜெய் ஸ்ரீ ராம்🌸जय श्री राम🪷જય શ્રી રામ🪷 🪷ಜೈ ಶ್ರೀ ರಾಮ್🪷జై శ్రీ రామ్🪷🌸JaiShriRam🪷🌸 🪷জয় শ্ৰী ৰাম🪷ജയ് ശ്രീറാം🪷ଜୟ ଶ୍ରୀ ରାମ🪷🌸
  • Bantu Indolia (Kapil) BJP September 19, 2024

    jay shree ram
  • Himanshu Adhikari September 18, 2024

    ❣️❣️❣️
  • दिग्विजय सिंह राना September 18, 2024

    हर हर महादेव🔱
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Khadi products witnessed sale of Rs 12.02 cr at Maha Kumbh: KVIC chairman

Media Coverage

Khadi products witnessed sale of Rs 12.02 cr at Maha Kumbh: KVIC chairman
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਮਾਰਚ 2025
March 08, 2025

Citizens Appreciate PM Efforts to Empower Women Through Opportunities