ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ, ਭੂਟਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਦਾਸ਼ੋ ਸ਼ੇਰਿੰਗ ਟੋਬਗੇ (H.E Dasho Tshering Tobgay) ਨਾਲ ਮੁਲਾਕਾਤ ਕੀਤੀ,
ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਇੱਕ ਸਰਕਾਰੀ ਦੌਰੇ 'ਤੇ ਭਾਰਤ ਵਿੱਚ ਹਨ, ਜੋ ਫਰਵਰੀ 2024 ਵਿੱਚ ਪਦਵੀ ਸੰਭਾਲਣ ਦੇ ਬਾਅਦ ਉਨ੍ਹਾਂ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੈ।
ਦੋਹਾਂ ਨੇਤਾਵਾਂ ਨੇ ਇਨਫ੍ਰਾਸਟ੍ਰਕਚਰ ਦੇ ਵਿਕਾਸ, ਕਨੈਕਟਿਵਿਟੀ, ਐਨਰਜੀ, ਪਣਬਿਜਲੀ ਸਹਿਯੋਗ, ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ ਅਤੇ ਵਿਕਾਸ ਸਹਿਯੋਗ ਸਹਿਤ ਦੁਵੱਲੀ ਸਾਂਝੇਦਾਰੀ ਦੇ ਵਿਭਿੰਨ ਖੇਤਰਾਂ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਭਾਰਤ-ਭੂਟਾਨ ਦੀ ਵਿਸ਼ਿਸ਼ਟ ਅਤੇ ਅਦੁੱਤੀ ਮਿੱਤਰਤਾ ਨੂੰ ਹੋਰ ਮਜ਼ਬੂਤ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੀ ਭੀ ਪੁਸ਼ਟੀ ਕੀਤੀ।
ਭੂਟਾਨ ਦੇ ਪ੍ਰਧਾਨ ਮੰਤਰੀ ਨੇ ਭੂਟਾਨ ਦੀ ਵਿਕਾਸਾਤਮਕ ਪ੍ਰਾਥਮਿਕਤਾਵਾਂ ਵਿੱਚ ਇੱਕ ਭਰੋਸੇਯੋਗ, ਮਹੱਤਵਪੂਰਨ ਅਤੇ ਭਰੋਸੇਮੰਦ ਭਾਗੀਦਾਰ ਦੇ ਰੂਪ ਵਿੱਚ ਭਾਰਤ ਦੀ ਆਸਾਧਾਰਣ ਭੂਮਿਕਾ ਦੀ ਸ਼ਲਾਘਾ ਕੀਤੀ।
ਭੂਟਾਨ ਨਰੇਸ਼ ਦੀ ਤਰਫੋਂ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਗਲੇ ਸਪਤਾਹ ਭੂਟਾਨ ਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਸੱਦਾ ਸਵੀਕਾਰ ਕੀਤਾ।