ਪਰਮ–ਪਵਿੱਤਰ ਪੋਪ ਫ਼੍ਰਾਂਸਿਸ ਨੇ ਸ਼ਨੀਵਾਰ, 30 ਅਕਤੂਬਰ, 2021 ਨੂੰ ਵੈਟੀਕਨ ਦੇ ਐਪੌਸਟੌਲਿਕ ਪੈਲੇਸ ਵਿਖੇ ਕੁਝ ਖ਼ਾਸ ਲੋਕਾਂ ਦੀ ਮੌਜੂਦਗੀ ’ਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਆਗਤ ਕੀਤਾ।
ਕਿਸੇ ਭਾਰਤੀ ਪ੍ਰਧਾਨ ਮੰਤਰੀ ਅਤੇ ਪੋਪ ਦੇ ਦਰਮਿਆਨ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਦੌਰਾਨ ਇਹ ਪਹਿਲੀ ਮੁਲਾਕਾਤ ਸੀ। ਜੂਨ 2000 ’ਚ ਸਵਰਗੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਆਖ਼ਰੀ ਵਾਰ ਵੈਟੀਕਨ ਦੇ ਦੌਰੇ ਦੌਰਾਨ ਉਦੋਂ ਦੇ ਪੋਪ, ਪਰਮ–ਪਵਿੱਤਰ ਜੌਨ ਪੌਲ–II ਨਾਲ ਮੁਲਾਕਾਤ ਕੀਤੀ ਸੀ। ਭਾਰਤ ਤੇ ‘ਹੋਲੀ ਸੀਅ’ ਵਿਚਾਲੇ 1948 ਤੋਂ ਹੀ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ ਬਾਅਦ ਤੋਂ ਦੋਸਤਾਨਾ ਸਬੰਧ ਚੱਲੇ ਆ ਰਹੇ ਹਨ। ਏਸ਼ੀਆ ’ਚ ਭਾਰਤ ਹੀ ਦੂਜਾ ਅਜਿਹਾ ਦੇਸ਼ ਹੈ, ਜਿੱਥੇ ਕੈਥੋਲਿਕ ਮਸੀਹੀ ਲੋਕਾਂ ਦੀ ਆਬਾਦੀ ਸਭ ਤੋਂ ਵੱਧ ਹੈ।
ਅੱਜ ਦੀ ਮੀਟਿੰਗ ਦੌਰਾਨ ਦੋਵੇਂ ਰਹਿਨੁਮਾਵਾਂ ਨੇ ਕੋਵਿਡ–19 ਮਹਾਮਾਰੀ ਅਤੇ ਪੂਰੀ ਦੁਨੀਆ ਦੇ ਲੋਕਾਂ ’ਚ ਪਾਏ ਗਏ ਇਸ ਦੇ ਨਤੀਜਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ। ਉਨ੍ਹਾਂ ਜਲਵਾਯੂ ਪਰਿਵਰਤਨ ਕਾਰਣ ਪੈਦਾ ਹੋਈਆਂ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਪੋਪ ਨੂੰ ਪੌਣ–ਪਾਣੀ ਦੀ ਇਸ ਤਬਦੀਲੀ ਦਾ ਟਾਕਰਾ ਕਰਨ ਲਈ ਭਾਰਤ ਵੱਲੋਂ ਚੁੱਕੀਆਂ ਗਈਆਂ ਉਦੇਸ਼ਮੁਖੀ ਪਹਿਲਾਂ ਅਤੇ ਕੋਵਿਡ19 ਲਈ ਇੱਕ ਅਰਬ ਵੈਕਸੀਨੇਸ਼ਨ ਡੋਜ਼ ਦੇਣ ’ਚ ਹਾਸਲ ਕੀਤੀ ਗਈ ਸਫ਼ਲਤਾ ਬਾਰੇ ਦੱਸਿਆ। ਮਹਾਮਾਰੀ ਦੌਰਾਨ ਲੋੜਵੰਦ ਦੇਸ਼ਾਂ ਨੂੰ ਭਾਰਤ ਵੱਲੋਂ ਮਿਲੀ ਮਦਦ ਦੀ ਪਰਮ–ਪਵਿੱਤਰ ਨੇ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਪਰਮ–ਪਵਿੱਤਰ ਪੋਪ ਫ਼੍ਰਾਂਸਿਸ ਨੂੰ ਛੇਤੀ ਤੋਂ ਛੇਤੀ ਕਿਸੇ ਤਰੀਕ ਨੂੰ ਭਾਰਤ ਦੌਰੇ ’ਤੇ ਆਉਣ ਦਾ ਸੱਦਾ ਦਿੱਤਾ, ਜੋ ਬਹੁਤ ਖ਼ੁਸ਼ੀ ਨਾਲ ਪ੍ਰਵਾਨ ਕਰ ਲਿਆ ਗਿਆ।
ਪ੍ਰਧਾਨ ਮੰਤਰੀ ਨੇ ਵਿਦੇਸ਼ ਮੰਤਰੀ, ਮਾਣਯੋਗ ਕਾਰਡੀਨਲ ਪੀਏਟ੍ਰੋ ਪੈਰੋਲਿਨ ਨਾਲ ਵੀ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਵਿਦੇਸ਼ ਮੰਤਰੀ, ਮਾਣਯੋਗ ਕਾਰਡੀਨਲ ਪੀਏਟ੍ਰੋ ਪੈਰੋਲਿਨ ਨਾਲ ਵੀ ਮੁਲਾਕਾਤ ਕੀਤੀ।
Had a very warm meeting with Pope Francis. I had the opportunity to discuss a wide range of issues with him and also invited him to visit India. @Pontifex pic.twitter.com/QP0If1uJAC
— Narendra Modi (@narendramodi) October 30, 2021