ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਸੌ ਵਿਖੇ ਕਬੱਡੀ ਫੈਡਰੇਸ਼ਨ ਆਫ ਪੋਲੈਂਡ ਦੇ ਪ੍ਰਧਾਨ ਸ਼੍ਰੀ ਮਿਸ਼ਲ ਸਪਿਜ਼ਕੋ (Michal Spiczko), ਅਤੇ ਫੈਡਰੇਸ਼ਨ ਆਫ ਪੋਲੈਂਡ ਦੀ ਬੋਰਡ ਮੈਂਬਰ ਸੁਸ਼੍ਰੀ ਅੰਨਾ ਕਾਲਬਾਸਰਕੀ (Ms. Anna Kalbarczyk) ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਪੋਲੈਂਡ ਵਿੱਚ ਕਬੱਡੀ ਨੂੰ ਪ੍ਰੋਤਸਾਹਨ ਦੇਣ ਅਤੇ ਯੂਰੋਪ ਵਿੱਚ ਇਸ ਖੇਡ ਨੂੰ ਲੋਕਪ੍ਰਿਯ ਬਣਾਉਣ ਲਈ ਸ਼੍ਰੀ ਸਪਿਜ਼ਕੋ (Spiczko) ਅਤੇ ਸੁਸ਼੍ਰੀ ਕਾਲਬਾਸਰਕੀ (Ms. Kalbarczyk) ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ ਅਤੇ ਪੋਲੈਂਡ ਦਰਮਿਆਨ ਦੁਵੱਲੇ ਸਬੰਧਾਂ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਵਿੱਚ ਖੇਡਾਂ ਦੀ ਭੂਮਿਕਾ ‘ਤੇ ਵੀ ਚਰਚਾ ਕੀਤੀ।
Celebrating a vibrant sporting connect.
— Narendra Modi (@narendramodi) August 22, 2024
In Warsaw, I met Michal Spiczko and Anna Kalbarczyk, who are noted Kabaddi players. This sport is actively followed in Poland. We discussed how to further popularise this sport in Poland, including ensuring more tournaments between Indian… pic.twitter.com/I1w7iBDlfE