ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸ਼੍ਰੀ ਸੁੰਦਰ ਪਿਚਾਈ ਨਾਲ ਮੁਲਾਕਾਤ ਕੀਤੀ ਅਤੇ ਹੋਰ ਗੱਲਾਂ ਦੇ ਇਲਾਵਾ ਇਨੋਵੇਸ਼ਨ ਅਤੇ ਟੈਕਨੋਲੋਜੀ ਬਾਰੇ ਚਰਚਾ ਕੀਤੀ।
ਸੁੰਦਰ ਪਿਚਾਈ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸੁੰਦਰ ਪਿਚਾਈ, ਤੁਹਾਨੂੰ ਮਿਲ ਕੇ ਅਤੇ ਇਨੋਵੇਸ਼ਨ, ਟੈਕਨੋਲੋਜੀ ਅਤੇ ਕਈ ਹੋਰ ਗੱਲਾਂ ’ਤੇ ਚਰਚਾ ਕਰਕੇ ਖੁਸ਼ੀ ਹੋਈ। ਇਹ ਬੇਹੱਦ ਮਹੱਤਵਪੂਰਨ ਹੈ ਕਿ ਦੁਨੀਆ ਮਾਨਵ ਸਮ੍ਰਿੱਧੀ ਅਤੇ ਟਿਕਾਊ ਵਿਕਾਸ ਦੇ ਲਈ ਤਕਨੀਕ ਦਾ ਲਾਭ ਉਠਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖੇ।”
Was a delight to meet you @sundarpichai and discuss innovation, technology and more. It is important the world continues to work together to leverage tech for human prosperity and sustainable development. https://t.co/cbJG1U1v01
— Narendra Modi (@narendramodi) December 19, 2022