ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਸਟ੍ਰੀਆ ਦੇ ਚਾਰ ਪ੍ਰਮੁੱਖ ਭਾਰਤ ਵਿਗਿਆਨੀਆਂ (Austrian Indologists) ਅਤੇ ਭਾਰਤੀ ਇਤਿਹਾਸ ਅਤੇ ਵਿਚਾਰਾਂ ਨਾਲ ਜੁੜੇ ਵਿਦਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਬੋਧ ਦਰਸ਼ਨ ਦੇ ਵਿਦਵਾਨ ਅਤੇ ਭਾਸ਼ਾ ਵਿਗਿਆਨੀ ਡਾ. ਬਿਰਗਿਟ ਕੈਲਨਰ, ਆਧੁਨਿਕ ਦੱਖਣੀ ਏਸ਼ੀਆ ਦੇ ਵਿਦਵਾਨ ਪ੍ਰੋ. ਮਾਰਟਿਨ ਗੈਂਸਜ਼ਲੇ, ਯੂਨੀਵਰਸਿਟੀ ਆਫ ਵਿਯਨਾ ਦੇ ਸਾਊਥ ਏਸ਼ੀਅਨ ਸਟਡੀਜ਼ ਦੇ ਪ੍ਰੋਫੈਸਰ ਡਾ: ਬੋਰਾਇਨ ਲਾਰੀਓਸ ਅਤੇ ਵਿਯਨਾ ਯੂਨੀਵਰਸਿਟੀ ਦੇ ਇੰਡੋਲੌਜੀ ਵਿਭਾਗ ਦੇ ਮੁਖੀ ਡਾ. ਕਰਿਨ ਪ੍ਰੀਸੇਨਡਾਂਜ਼ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਇਨ੍ਹਾਂ ਵਿਦਵਾਨਾਂ ਨਾਲ ਇੰਡੋਲੌਜੀ ਅਤੇ ਭਾਰਤੀ ਇਤਿਹਾਸ, ਦਰਸ਼ਨ, ਕਲਾ ਅਤੇ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਆਸਟ੍ਰੀਆ ਵਿੱਚ ਇੰਡੋਲੌਜੀ ਦੀ ਮੂਲ ਧਾਰਨਾ ਅਤੇ ਇਸ ਦੇ ਪ੍ਰਤੀ ਸਥਾਨਕ ਪੱਧਰ 'ਤੇ ਬੌਧਿਕ ਉਤਸੁਕਤਾ ਅਤੇ ਵਿਦਵਤਾ 'ਤੇ ਇਸ ਦੇ ਪ੍ਰਭਾਵ ਦੇ ਸੰਦਰਭ ਵਿੱਚ ਜਾਣਕਾਰੀ ਲਈ। ਵਿਚਾਰ-ਵਟਾਂਦਰੇ ਦੌਰਾਨ, ਇਨ੍ਹਾਂ ਵਿਦਵਾਨਾਂ ਨੇ ਭਾਰਤ ਨਾਲ ਆਪਣੇ ਅਕਾਦਮਿਕ ਅਤੇ ਖੋਜ ਸਬੰਧਾਂ ਦੇ ਸੰਦਰਭ 'ਤੇ ਵੀ ਚਰਚਾ ਕੀਤੀ।
In Vienna, I had the opportunity to meet Professor Birgit Kellner, Dr. Martin Gaenszle, Dr. Karin Preisendanz and Dr. Borayin Larios. These are well-respected academics and researchers who have devoted great effort towards studying aspects of Indian history and culture. It was… pic.twitter.com/r68dfddjqe
— Narendra Modi (@narendramodi) July 10, 2024