“ਰਾਜਸਥਾਨ ਇੱਕ ਅਜਿਹਾ ਰਾਜ ਹੈ ਜਿਸ ਦੇ ਪਾਸ ਅਤੀਤ ਦੀ ਵਿਰਾਸਤ, ਵਰਤਮਾਨ ਦੀ ਸ਼ਕਤੀ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਹਨ”
“ਰਾਜਸਥਾਨ ਦਾ ਵਿਕਾਸ ਭਾਰਤ ਸਰਕਾਰ ਦੀ ਬਹੁਤ ਬੜੀ ਪ੍ਰਾਥਮਿਕਤਾ ਹੈ”
“ਰਾਜਸਥਾਨ ਦਾ ਇਤਿਹਾਸ ਸਾਨੂੰ ਵੀਰਤਾ, ਗੌਰਵ ਅਤੇ ਵਿਕਾਸ ਦੇ ਨਾਲ ਅੱਗੇ ਵਧਣ ਦੀ ਸਿੱਖਿਆ ਦਿੰਦਾ ਹੈ”
“ਜੋ ਖੇਤਰ ਅਤੇ ਵਰਗ ਪਹਿਲਾਂ ਵੰਚਿਤ ਅਤੇ ਪਿਛੜੇ ਸਨ, ਅੱਜ ਉਨ੍ਹਾਂ ਦਾ ਵਿਕਾਸ ਦੇਸ਼ ਦੀ ਪ੍ਰਾਥਮਿਕਤਾ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਲਗਭਗ 7,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰੋਜੈਕਟਾਂ ਵਿੱਚ ਮੇਹਸਾਣਾ-ਬਠਿੰਡਾ-ਗੁਰਦਾਸਪੁਰ ਗੈਸ ਪਾਇਪਲਾਈਨ (Mehsana - Bhatinda - Gurdaspur Gas Pipeline), ਆਬੂ ਰੋਡ ਵਿਖੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਐੱਚਪੀਸੀਐੱਲ) ਦਾ ਐੱਲਪੀਜੀ ਪਲਾਂਟ(LPG Plant of HPCL at Abu Road), ਅਜਮੇਰ ਬੌਟਲਿੰਗ ਪਲਾਂਟ ਵਿੱਚ ਅਤਿਰਿਕਤ ਸਟੋਰੇਜ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਆਈਓਸੀਐੱਲ), ਰੇਲਵੇ ਅਤੇ ਸੜਕ ਪ੍ਰੋਜੈਕਟਸ, ਨਾਥਦਵਾਰਾ ਵਿੱਚ ਟੂਰਿਜ਼ਮ ਫੈਸਿਲਿਟੀਜ਼ ਅਤੇ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ, ਕੋਟਾ ਦਾ ਸਥਾਈ ਕੈਂਪਸ (permanent campus of Indian Institute of Information Technology, Kota) ਸ਼ਾਮਲ ਹਨ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ‘ਤੇ ਯਾਦ ਕੀਤਾ। ਉਨ੍ਹਾਂ ਨੇ ਕੱਲ੍ਹ 1 ਅਕਤੂਬਰ ਨੂੰ ਦੇਸ਼ ਭਰ ਵਿੱਚ ਚਲੇ ਸਵੱਛਤਾ ਅਭਿਯਾਨ ਦਾ ਮਹੱਤਵ ਦੱਸਿਆ ਅਤੇ ਇਸ ਨੂੰ ਜਨ-ਅੰਦੋਲਨ ਬਣਾਉਣ ਦੇ ਲਈ ਨਾਗਰਿਕਾਂ ਦਾ ਧੰਨਵਾਦ ਕੀਤਾ।

ਸਵੱਛਤਾ, ਆਤਮਨਿਰਭਰਤਾ ਅਤੇ ਪ੍ਰਤੀਯੋਗੀ ਵਿਕਾਸ (cleanliness, self-reliance and competitive development) ਦੇ ਪ੍ਰਤੀ ਮਹਾਤਮਾ ਗਾਂਧੀ ਦੇ ਸਿਧਾਂਤਾਂ  ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨੇ ਪਿਛਲੇ 9 ਵਰ੍ਹਿਆਂ ਵਿੱਚ ਗਾਂਧੀ ਜੀ ਦੇ ਸਿਧਾਂਤਾਂ ਦੇ ਵਿਸਤਾਰ ਦੀ ਦਿਸ਼ਾ ਵਿੱਚ ਕਾਰਜ ਕੀਤਾ ਹੈ ਅਤੇ 7000 ਕਰੋੜ ਰੁਪਏ ਤੋਂ ਅਧਿਕ ਦੇ ਲਾਗਤ ਵਾਲੇ ਅੱਜ ਦੇ ਵਿਕਾਸ ਪ੍ਰੋਜੈਕਟਾਂ  ਵਿੱਚ ਇਸ ਦਾ ਪ੍ਰਤੀਬਿੰਬ ਉਜਾਗਰ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੈਸ ਅਧਾਰਿਤ ਅਰਥਵਿਵਸਥਾ (gas-based economy) ਨੂੰ ਮਜ਼ਬੂਤ ਬਣਾਉਣ ਦੇ ਲਈ ਦੇਸ਼ ਭਰ ਵਿੱਚ ਗੈਸ ਪਾਇਪਲਾਈਨ ਵਿਛਾਉਣ ਦੀ ਅਭੂਤਪੂਰਵ ਮੁਹਿੰਮ ਚਲ ਰਹੀ ਹੈ। ਮੇਹਸਾਣਾ-ਬਠਿੰਡਾ-ਗੁਰਦਾਸਪੁਰ ਗੈਸ ਦਾ ਪਾਲੀ-ਹਨੂਮਾਨਗੜ੍ਹ ਸੈਕਸ਼ਨ (Pali-Hanumangarh section of Mehsana - Bhatinda - Gurdaspur Gas) ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਇਸ ਨਾਲ ਰਾਜਸਥਾਨ ਵਿੱਚ ਉਦਯੋਗ ਅਤੇ ਰੋਜ਼ਗਾਰ ਵਧੇਗਾ ਅਤੇ ਰਸੋਈ ਵਿੱਚ ਪਾਈਪ ਰਾਹੀਂ ਗੈਸ ਉਪਲਬਧ ਕਰਵਾਉਣ ਦੀ ਮੁਹਿੰਮ ਨੂੰ ਹੁਲਾਰਾ ਮਿਲੇਗਾ।

 

ਪ੍ਰਧਾਨ ਮੰਤਰੀ ਨੇ ਅੱਜ ਦੇ ਰੇਲਵੇ ਅਤੇ ਸੜਕ ਸਬੰਧੀ ਪ੍ਰੋਜੈਕਟਾਂ ਦਾ ਭੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਨ੍ਹਾਂ ਨਾਲ  ਮੇਵਾੜ ਦੇ ਲੋਕਾਂ (people of Mewar) ਦੇ ਜੀਵਨ ਵਿੱਚ ਸੁਲਭਤਾ ਆਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਰੋਜ਼ਗਾਰ ਦੇ ਨਵੇਂ ਅਵਸਰਾਂ ਦੀ ਸਿਰਜਣਾ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਆਈਆਈਟੀ ਕੈਂਪਸ (IIIT Campus) ਦੇ ਵਿਕਾਸ ਦੇ ਨਾਲ, ਸਿੱਖਿਆ ਕੇਂਦਰ ਦੇ ਰੂਪ ਵਿੱਚ ਕੋਟਾ ਦੀ ਪਹਿਚਾਣ(Kota’s identity as an education hub) ਮਜ਼ਬੂਤ ਹੋਵੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਜਸਥਾਨ ਇੱਕ ਅਜਿਹਾ ਰਾਜ ਹੈ ਜਿਸ ਦੇ ਪਾਸ ਅਤੀਤ ਦੀ ਵਿਰਾਸਤ, ਵਰਤਮਾਨ ਦੀ ਸ਼ਕਤੀ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਹਨ। ਨਾਥਦਵਾਰਾ ਟੂਰਿਸਟ ਐਂਡ ਕਲਚਰਲ ਸੈਂਟਰ (Nathdwara tourist and cultural center) ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਟੂਰਿਸਟ  ਸਰਕਟ ਦਾ ਹਿੱਸਾ ਹੈ ਜਿਸ ਵਿੱਚ ਜੈਪੁਰ ਦਾ ਗੋਵਿੰਦ ਦੇਵ ਜੀ ਮੰਦਿਰ, ਸੀਕਰ ਦਾ ਖਾਟੂ ਸ਼ਯਾਮ ਮੰਦਿਰ ਅਤੇ ਰਾਜਸਮੰਦ ਦਾ ਨਾਥਦਵਾਰਾ (Jaipur’s Govind Dev Ji temple, Khatu Shyam Mandir of Sikar and Nathdwara in Rajsamand) ਸ਼ਾਮਲ ਹਨ। ਇਸ ਨਾਲ ਰਾਜਸਥਾਨ ਦਾ ਗੌਰਵ ਵਧੇਗਾ ਅਤੇ ਟੂਰਿਜ਼ਮ ਉਦਯੋਗ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਨੂੰ ਸਮਰਪਿਤ (dedicated to Lord Krishna) ਚਿਤੌੜਗੜ੍ਹ ਦੇ ਪਾਸ ਸਥਿਤ ਸਾਂਵਰਿਯਾ ਸੇਠ ਮੰਦਿਰ (Sawariya Seth Temple near Chittorgarh), ਅਧਿਆਤਮਿਕਤਾ ਦਾ ਕੇਂਦਰ ਹੈ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਲੱਖਾਂ ਤੀਰਥ-ਯਾਤਰੀ ਸਾਂਵਰਿਯਾ ਸੇਠ ਦੀ ਪੂਜਾ-ਅਰਚਨਾ ਕਰਨ (to worship Sawariya Seth) ਆਉਂਦੇ ਹਨ। ਕਾਰੋਬਾਰ ਮਾਲਕਾਂ ਦੇ ਸਮੁਦਾਇ ਦੇ ਦਰਮਿਆਨ ਇਸ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਵਦੇਸ਼ ਦਰਸ਼ਨ ਯੋਜਨਾ (Swadesh Darshan scheme) ਦੇ ਤਹਿਤ ਮੰਦਿਰ ਕੈਂਪਸ ਵਿੱਚ ਵਾਟਰ-ਲੇਜ਼ਰ ਸ਼ੋਅ, ਇੱਕ ਟੂਰਿਸਟ ਫੈਸਿਲਿਟੀ ਸੈਂਟਰ (a tourist facility center), ਇੱਕ ਐਂਫੀਥਿਏਟਰ ਅਤੇ ਇੱਕ ਕੈਫੇਟੇਰੀਆ ਜਿਹੀਆਂ ਆਧੁਨਿਕ ਸੁਵਿਧਾਵਾਂ ਜੋੜੀਆਂ ਗਈਆਂ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਨਾਲ ਤੀਰਥ-ਯਾਤਰੀਆਂ ਦੀ ਸੁਵਿਧਾ ਵਧੇਗੀ।

 

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ “ਰਾਜਸਥਾਨ ਦਾ ਵਿਕਾਸ ਭਾਰਤ ਸਰਕਾਰ ਦੇ ਲਈ ਇੱਕ ਬੜੀ ਪ੍ਰਾਥਮਿਕਤਾ ਹੈ। ਅਸੀਂ ਰਾਜਸਥਾਨ ਵਿੱਚ ਐਕਸਪ੍ਰੈੱਸਵੇ, ਹਾਈ-ਵੇ ਅਤੇ ਰੇਲਵੇ ਜਿਹੇ ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਚਾਹੇ ਦਿੱਲੀ-ਮੁੰਬਈ ਐਕਸਪ੍ਰੈੱਸਵੇ (Delhi-Mumbai Expressway) ਹੋਵੇ, ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇ(Amritsar-Jamnagar Expressway), ਇਹ ਰਾਜਸਥਾਨ ਵਿੱਚ ਲੌਜਿਸਟਿਕਸ ਸੈਕਟਰ ਨੂੰ ਨਵੀਂ ਸ਼ਕਤੀ ਪ੍ਰਦਾਨ ਕਰਨਗੇ। ਉਨ੍ਹਾਂ ਨੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਉਦੈਪੁਰ-ਜੈਪੁਰ ਵੰਦੇ ਭਾਰਤ ਟ੍ਰੇਨ (Udaipur-Jaipur Vande Bharat train) ਦਾ ਭੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਭੀ ਭਾਰਤਮਾਲਾ ਪ੍ਰੋਜੈਕਟ (Bharatmala project) ਦੇ ਸਭ ਤੋਂ ਬੜੇ ਲਾਭਾਰਥੀਆਂ ਵਿੱਚੋਂ ਇੱਕ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਸਥਾਨ ਦਾ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਵੀਰਤਾ, ਗੌਰਵ, ਅਤੇ ਵਿਕਾਸ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦਾ ਭਾਰਤ ਇਸੇ ਪਰਿਪਾਟੀ ‘ਤੇ ਚਲ ਰਿਹਾ ਹੈ। ਸਾਰਿਆਂ ਦੇ ਪ੍ਰਯਾਸ ਨਾਲ ਹੀ ਅਸੀਂ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਲਗੇ ਹੋਏ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਖੇਤਰ ਅਤੇ ਵਰਗ ਅਤੀਤ ਵਿੱਚ ਵੰਚਿਤ ਅਤੇ ਪਿਛੜੇ ਸਨ, ਅੱਜ ਉਨ੍ਹਾਂ ਦਾ ਵਿਕਾਸ ਦੇਸ਼ ਦੀ ਪ੍ਰਾਥਮਿਕਤਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਪਿਛਲੇ 5 ਵਰ੍ਹਿਆਂ ਤੋਂ ਸਫ਼ਲਤਾਪੂਰਵਕ ਚਲ ਰਹੇ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ (Aspirational District Program) ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਮੇਵਾੜ ਅਤੇ ਰਾਜਸਥਾਨ (Mewar and Rajasthan) ਦੇ ਕਈ ਜ਼ਿਲ੍ਹਿਆਂ ਦਾ ਭੀ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਕਦਮ ਅੱਗੇ ਵਧਦੇ ਹੋਏ ਕੇਂਦਰ ਸਰਕਾਰ ਹੁਣ ਖ਼ਾਹਿਸ਼ੀ ਬਲਾਕਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੇ ਤੇਜ਼ੀ ਨਾਲ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਰਾਜਸਥਾਨ ਦੇ ਕਈ ਬਲਾਕਾਂ ਦਾ ਵਿਕਾਸ ਇਸ ਮੁਹਿੰਮ ਦੇ ਤਹਿਤ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵੰਚਿਤਾਂ ਨੂੰ ਪ੍ਰਾਥਮਿਕਤਾ ਦੇਣ ਲਈ, ਕੇਂਦਰ ਸਰਕਾਰ ਨੇ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ (Vibrant Village Programme) ਭੀ ਸ਼ੁਰੂ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਸੀਮਾਵਰਤੀ ਖੇਤਰਾਂ ਦੇ ਜਿਨ੍ਹਾਂ ਪਿੰਡਾਂ ਨੂੰ ਆਖਰੀ ਪਿੰਡ ਮੰਨਿਆ ਜਾਂਦਾ ਸੀ, ਹੁਣ ਅਸੀਂ ਉਨ੍ਹਾਂ ਨੂੰ ਪਹਿਲਾ ਪਿੰਡ ਮੰਨ ਕੇ ਉਨ੍ਹਾਂ ਦਾ ਵਿਕਾਸ ਕਰ ਰਹੇ ਹਾਂ। ਰਾਜਸਥਾਨ ਦੇ ਦਰਜਨਾਂ ਸੀਮਾਵਰਤੀ ਪਿੰਡਾਂ ਨੂੰ ਨਿਸ਼ਚਿਤ ਤੌਰ ‘ਤੇ ਇਸ ਦਾ ਬਹੁਤ ਫਾਇਦਾ ਹੋਵੇਗਾ।”

ਪਿਛੋਕੜ

ਗੈਸ ਅਧਾਰਿਤ ਅਰਥਵਿਵਸਥਾ ਨੂੰ ਹੁਲਾਰਾ ਦੇਣ ਦੇ  ਲਈ ਪ੍ਰਧਾਨ ਮੰਤਰੀ ਨੇ ਮੇਹਸਾਣਾ-ਬਠਿੰਡਾ-ਗੁਰਦਾਸਪੁਰ ਗੈਸ ਪਾਇਪਲਾਈਨ (Mehsana - Bhatinda - Gurdaspur Gas Pipeline) ਨੂੰ ਸਮਰਪਿਤ ਕੀਤਾ। ਪਾਇਪਲਾਈਨ ਦਾ ਨਿਰਮਾਣ ਲਗਭਗ 4500 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਆਬੂ ਰੋਡ ਵਿੱਚ ਐੱਚਪੀਸੀਐੱਲ ਦੇ ਐੱਲਪੀਜੀ ਪਲਾਂਟ (LPG Plant of HPCL at Abu Road) ਦਾ ਭੀ ਲੋਕਅਰਪਣ ਕੀਤਾ। ਇਹ ਪਲਾਂਟ ਪ੍ਰਤੀ ਵਰ੍ਹੇ 86 ਲੱਖ ਸਿਲੰਡਰਾਂ ਨੂੰ ਸੀਲਬੰਦ ਕਰੇਗਾ ਅਤੇ ਵੰਡੇਗਾ। ਇਸ ਨਾਲ ਪ੍ਰਤੀ ਵਰ੍ਹੇ ਸਿਲੰਡਰ ਲੈ ਜਾਣ ਵਾਲੇ ਟਰੱਕਾਂ ਦੇ ਸੰਚਾਲਨ ਵਿੱਚ ਲਗਭਗ 0.75 ਮਿਲੀਅਨ ਕਿਲੋਮੀਟਰ ਦੀ ਕਮੀ ਆਏਗੀ, ਜਿਸ ਨਾਲ ਪ੍ਰਤੀ ਵਰ੍ਹੇ ਲਗਭਗ 0.5 ਮਿਲੀਅਨ ਟਨ ਕਾਰਬਨ ਉਤਸਰਜਨ (CO2 emission) ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਆਈਓਸੀਐੱਲ ਦੇ ਅਜਮੇਰ ਬੌਟਲਿੰਗ ਪਲਾਂਟ (Ajmer Bottling Plant, IOCL) ਵਿੱਚ ਅਤਿਰਿਕਤ ਸਟੋਰੇਜ ਦਾ ਭੀ ਲੋਕਅਰਪਣ ਕੀਤਾ।

ਪ੍ਰਧਾਨ ਮੰਤਰੀ ਨੇ ਐੱਨਐੱਚ-12 (ਨਵੇਂ ਐੱਨਐੱਚ-52) ‘ਤੇ ਦਾਰਾਹ-ਝਾਲਾਵਾੜ-ਤੀਨਧਾਰ ਸੈਕਸ਼ਨ (Darah-Jhalawar-Teendhar section) ‘ਤੇ 4-ਲੇਨ ਸੜਕ ਦਾ ਲੋਕਅਰਪਣ ਕੀਤਾ। ਇਸ ਦੇ ਨਿਰਮਾਣ ‘ਤੇ 1480 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਆਈ ਹੈ। ਇਹ ਪ੍ਰੋਜੈਕਟ ਕੋਟਾ ਅਤੇ ਝਾਲਾਵਾੜ ਜ਼ਿਲ੍ਹਿਆਂ ਤੋਂ ਖਾਣਾਂ ਤੋਂ ਨਿਕਲਣ ਵਾਲੇ ਸੰਸਾਧਨਾਂ ਦੀ ਟ੍ਰਾਂਪੋਰਟੇਸ਼ਨ ਨੂੰ ਅਸਾਨ ਬਣਾਵੇਗਾ। ਇਸ ਦੇ ਇਲਾਵਾ, ਸਵਾਈ ਮਾਧੋਪੁਰ (Sawai Madhopur) ਵਿੱਚ ਰੇਲਵੇ ਓਵਰ ਬ੍ਰਿਜ (ਆਰਓਬੀ) ( Railway Over Bridge-ROB)) ਨੂੰ ਦੋ-ਲੇਨ ਤੋਂ ਚਾਰ-ਲੇਨ ਤੱਕ ਬਣਾਉਣ ਅਤੇ ਚੌੜਾ ਕਰਨ ਦਾ ਨੀਂਹ ਪੱਥਰ ਭੀ ਰੱਖਿਆ ਜਾਵੇਗਾ। ਇਸ ਪ੍ਰੋਜੈਕਟ ਨਾਲ ਟ੍ਰੈਫਿਕ ਜਾਮਾਂ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਪ੍ਰਧਾਨ ਮੰਤਰੀ ਨੇ ਅੱਜ ਚਿਤੌੜਗੜ੍ਹ-ਨੀਮਚ ਰੇਲਵੇ ਲਾਈਨ ਅਤੇ ਕੋਟਾ-ਚਿਤੌੜਗੜ੍ਹ ਇਲੈਕਟ੍ਰੀਫਾਇਡ ਰੇਲਵੇ ਲਾਈਨ (Chittorgarh-Neemuch Railway line and Kota-Chittorgarh Electrified Railway line) ਦੇ ਦੋਹਰੀਕਰਣ ਨਾਲ ਜੁੜੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ‘ਤੇ 650 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਆਈ ਹੈ। ਇਸ ਨਾਲ ਖੇਤਰ ਵਿੱਚ ਰੇਲ ਇਨਫ੍ਰਾਸਟ੍ਰਕਚਰ ਮਜ਼ਬੂਤ ਹੋਵੇਗਾ ਅਤੇ ਰਾਜਸਥਾਨ ਵਿੱਚ ਇਤਿਹਾਸਿਕ ਸਥਲਾਂ ‘ਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨੇ ਸਵਦੇਸ਼ ਦਰਸ਼ਨ ਯੋਜਨਾ (Swadesh Darshan Scheme) ਦੇ ਤਹਿਤ ਨਾਥਦਵਾਰਾ (Nathdwara) ਵਿੱਚ ਵਿਕਸਿਤ ਟੂਰਿਜ਼ਮ  ਸੁਵਿਧਾਵਾਂ ਦਾ ਲੋਕਅਰਪਣ ਕੀਤਾ। ਨਾਥਦਵਾਰਾ ਸੰਤ ਵੱਲਭਚਾਰੀਆ ਦੁਆਰਾ ਪ੍ਰਚਾਰਿਤ ਪੁਸ਼ਟੀਮਾਰਗ (Pushtimarg) ਦੇ ਲੱਖਾਂ ਅਨੁਯਾਈਆਂ ਦੀ ਆਸਥਾ ਦਾ ਪ੍ਰਮੁੱਖ ਕੇਂਦਰ ਹੈ। ਨਾਥਦਵਾਰਾ ਵਿੱਚ ਇੱਕ ਆਧੁਨਿਕ 'ਟੂਰਿਸਟ ਇੰਟਰਪ੍ਰਿਟੇਸ਼ਨ ਐਂਡ ਕਲਚਰਲ ਸੈਂਟਰ'('tourist interpretation and cultural center') ਵਿਕਸਿਤ ਕੀਤਾ ਗਿਆ ਹੈ, ਜਿੱਥੇ ਟੂਰਿਸਟ   ਸ਼੍ਰੀਨਾਥਜੀ ਦੇ ਜੀਵਨ ਦੇ ਵਿਭਿੰਨ ਪਹਿਲੂਆਂ ਦਾ ਅਨੁਭਵ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ, ਕੋਟਾ ( Indian Institute of Information Technology, Kota) ਦਾ ਸਥਾਈ ਕੈਂਪਸ ਭੀ ਰਾਸ਼ਟਰ ਨੂੰ ਸਮਰਪਿਤ ਕੀਤਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...

Prime Minister Shri Narendra Modi paid homage today to Mahatma Gandhi at his statue in the historic Promenade Gardens in Georgetown, Guyana. He recalled Bapu’s eternal values of peace and non-violence which continue to guide humanity. The statue was installed in commemoration of Gandhiji’s 100th birth anniversary in 1969.

Prime Minister also paid floral tribute at the Arya Samaj monument located close by. This monument was unveiled in 2011 in commemoration of 100 years of the Arya Samaj movement in Guyana.