ਲਗਭਗ 1,560 ਕਰੋੜ ਰੁਪਏ ਦੇ 218 ਮੱਛੀ ਪਾਲਨ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ
ਲਗਭਗ 360 ਕਰੋੜ ਰੁਪਏ ਦੀ ਲਾਗਤ ਨਾਲ ਪੋਰਟ ਸੰਚਾਰ ਅਤੇ ਸਹਾਇਤਾ ਪ੍ਰਣਾਲੀ ਦਾ ਰਾਸ਼ਟਰੀ ਰੋਲ ਆਉਟ ਸ਼ੁਰੂ ਕੀਤਾ ਗਿਆ
ਮਛੇਰਿਆਂ ਦੇ ਲਾਭਾਰਥੀਆਂ ਨੂੰ ਟ੍ਰਾਂਸਪੋਂਡਰ ਸੈੱਟ ਅਤੇ ਕਿਸਾਨ ਕ੍ਰੈਡਿਟ ਕਾਰਡ ਪ੍ਰਦਾਨ ਕੀਤੇ ਗਏ
“ਮਹਾਰਾਸ਼ਟਰ ਆਉਣ ਦੇ ਬਾਅਦ ਮੈਂ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਆਪਣੇ ਸਤਿਕਾਰਯੋਗ ਦੇਵ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਚਰਣਾਂ ਵਿੱਚ ਸਿਰ ਝੁਕਾਇਆ ਅਤੇ ਕੁਝ ਦਿਨ ਪਹਿਲਾਂ ਸਿੰਧੁਦੁਰਗ ਵਿੱਚ ਜੋ ਹੋਇਆ ਉਸ ਦੇ ਲਈ ਮੁਆਫੀ ਮੰਗੀ”
“ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਣਾ ਲੈ ਕੇ ਅਸੀਂ ਵਿਕਸਿਤ ਮਹਾਰਾਸ਼ਟਰ-ਵਿਕਸਿਤ ਭਾਰਤ ਦੇ ਸੰਕਲਪ ‘ਤੇ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ”
“ਵਿਕਸਿਤ ਮਹਾਰਾਸ਼ਟਰ, ਵਿਕਸਿਤ ਭਾਰਤ ਦੇ ਸੰਕਲਪ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ”
“ਮਹਾਰਾਸ਼ਟਰ ਦੇ ਕੋਲ ਵਿਕਾਸ ਦੇ ਲਈ ਜ਼ਰੂਰੀ ਸਮਰੱਥਾ ਅਤੇ ਸੰਸਾਧਨ ਦੋਨੋਂ ਹਨ”
“ਪੂਰੀ ਦੁਨੀਆ ਅੱਜ ਵਾਧਵਨ ਬੰਦਰਗਾਹ ਦੇ ਵੱਲ ਦੇਖ ਰਹੀ ਹੈ”
ਦਿਘੀ ਪੋਰਟ ਮਹਾਰਾਸ਼ਟਰ ਦੀ ਪਹਿਚਾਣ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸੁਪਨਿਆਂ ਦਾ ਪ੍ਰਤੀਕ ਬਣੇਗਾ
“ਇਹ ਨਵਾਂ ਭਾਰਤ ਹੈ, ਇਹ ਇਤਿਹਾਸ ਤੋਂ ਸਿੱਖਦਾ ਹੈ ਅਤੇ ਆਪਣੀ ਸਮਰੱਥਾ ਅਤੇ ਗੌਰਵ ਨੂੰ ਪਹਿਚਾਣਦਾ ਹੈ”
“ਮਹਾਰਾਸ਼ਟਰ ਵਿੱਚ ਮਹਿਲਾਵਾਂ ਦੀ ਸਫ਼ਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ 21ਵੀਂ ਸਦੀ ਦ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਪਾਲਘਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਦੇ ਪ੍ਰੋਜੈਕਟਾਂ ਵਿੱਚ ਲਗਭਗ 76,000 ਕਰੋੜ ਰੁਪਏ ਦੀ ਲਾਗਤ ਨਾਲ ਵਾਧਵਨ ਬੰਦਰਗਾਹ ਦੀ ਨੀਂਹ ਰੱਖਣਾ ਅਤੇ ਲਗਭਗ 1,560 ਕਰੋੜ ਰੁਪਏ ਦੇ 218 ਮੱਛੀ ਪਾਲਣ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਸ਼ਾਮਲ ਹੈ। ਸ਼੍ਰੀ ਮੋਦੀ ਨੇ ਲਗਭਗ 360 ਕਰੋੜ ਰੁਪਏ ਦੀ ਲਾਗਤ ਨਾਲ ਵੈਸਲ ਕਮਿਊਨੀਕੇਸ਼ਨ ਅਤੇ ਸਪੋਰਟ ਸਿਸਟਮ ਦੀ ਰਾਸ਼ਟਰੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਮੱਛੀ ਪਕੜਣ ਦੇ ਬੰਦਰਗਾਹਾਂ ਦੇ ਵਿਕਾਸ, ਅੱਪਗ੍ਰੇਡੇਸ਼ਨ ਅਤੇ ਆਧੁਨਿਕੀਕਰਣ, ਮੱਛੀ ਲੈਂਡਿੰਗ ਕੇਂਦਰਾਂ ਅਤੇ ਮੱਛੀ ਬਜ਼ਾਰਾਂ ਦੇ ਨਿਰਮਾਣ ਸਹਿਤ ਮਹੱਤਵਪੂਰਨ ਮੱਛੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਨੀਂਹ ਵੀ ਰੱਖੀ। ਉਨ੍ਹਾਂ ਨੇ ਮਛੇਰਿਆਂ ਦੇ ਲਾਭਾਰਥੀਆਂ ਨੂੰ ਟ੍ਰਾਂਸਪੋਂਡਰ ਸੈੱਟ ਅਤੇ ਕਿਸਾਨ ਕ੍ਰੈਡਿਟ ਕਾਰਡ ਵੀ ਪ੍ਰਦਾਨ ਕੀਤੇ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਸੰਤ ਸੇਨਾਜੀ ਮਹਾਰਾਜ ਨੂੰ ਉਨ੍ਹਾਂ ਦੀ ਪੁਣਯ ਤਿਥੀ ‘ਤੇ ਸ਼ਰਧਾਂਜਲੀ ਦੇ ਕੇ ਕੀਤੀ। ਸ਼੍ਰੀ ਮੋਦੀ ਨੇ ਆਪਣੇ ਦਿਲ ਦੀ ਗੱਲ ਕਹੀ ਅਤੇ ਵਰ੍ਹੇ 2013 ਦੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਨਾਮਾਂਕਿਤ ਕੀਤਾ ਗਿਆ ਸੀ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸਮਾਧੀ ਦੇ ਸਾਹਮਣੇ ਪ੍ਰਾਰਥਨਾ ਕਰਨ ਦੇ ਲਈ ਸਭ ਤੋਂ ਪਹਿਲਾਂ ਰਾਏਗੜ੍ਹ ਕਿਲ੍ਹੇ ਦਾ ਦੌਰਾ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਸ “ਭਗਤੀ ਭਾਵ” ਦਾ ਅਸ਼ੀਰਵਾਦ ਮਿਲਿਆ ਜਿਸ ਦੇ ਨਾਲ ਉਨ੍ਹਾਂ ਨੇ ਆਪਣੇ ਗੁਰੂ ਦਾ ਸਨਮਾਨ ਕੀਤਾ ਅਤੇ ਦੇਸ਼ ਦੀ ਸੇਵਾ ਦੇ ਲਈ ਨਵੀਂ ਯਾਤਰਾ ਸ਼ੁਰੂ ਕੀਤੀ। ਸਿੰਧੁਦੁਰਗ ਵਿੱਚ ਹੋਈ ਬਦਕਿਸਮਤੀ ਘਟਨਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸ਼ਿਵਾਜੀ ਮਹਾਰਾਜ ਸਿਰਫ ਇੱਕ ਨਾਮ, ਪੂਜਯ ਰਾਜਾ ਜਾਂ ਮਹਾਨ ਵਿਅਕਤੀਤਵ ਨਹੀਂ ਬਲਕਿ ਇੱਕ ਭਗਵਾਨ ਹੈ। ਉਨ੍ਹਾਂ ਨੇ ਸ਼੍ਰੀ ਸ਼ਿਵਾਜੀ ਮਹਾਰਾਜ ਦੇ ਚਰਣਾਂ ਵਿੱਚ ਸਿਰ ਝੁਕਾ ਕੇ ਵਿਨਮ੍ਰ ਮੁਆਫੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਦੀ ਪਰਵਰਿਸ਼ ਅਤੇ ਉਨ੍ਹਾਂ ਦੀ ਸੰਸਕ੍ਰਿਤੀ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਤੋਂ ਅਲੱਗ ਬਣਾਉਂਦੀ ਹੈ ਜੋ ਭੂਮੀ ਦੇ ਮਹਾਨ ਪੁੱਤਰ ਵੀਰ ਸਾਵਰਕਰ ਦਾ ਅਪਮਾਨ ਕਰਨ ਅਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਕੁਚਲਣ ਦਾ ਇਰਾਦਾ ਰੱਖਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਮਹਾਰਾਸ਼ਟਰ ਦੇ ਲੋਕਾਂ ਨੂੰ ਵੀਰ ਸਾਵਰਕਰ ਦਾ ਅਪਮਾਨ ਕਰਨ ਵਾਲਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੋਣਾ ਚਾਹੀਦਾ ਹੈ।” ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਮਹਾਰਾਸ਼ਟਰ ਦਾ ਦੌਰਾ ਕਰਨ ਦੇ ਬਾਅਦ ਉਨ੍ਹਾਂ ਨੇ ਜੋ ਪਹਿਲਾ ਕੰਮ ਕੀਤਾ ਉਹ ਆਪਣੇ ਭਗਵਾਨ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਮੁਆਫੀ ਮੰਗਣਾ ਸੀ। ਉਨ੍ਹਾਂ ਨੇ ਸ਼ਿਵਾਜੀ ਮਹਾਰਾਜ ਦੀ ਪੂਜਾ ਕਰਨ ਵਾਲੇ ਸਾਰੇ ਲੋਕਾਂ ਤੋਂ ਮੁਆਫੀ ਵੀ ਮੰਗੀ।

 

ਰਾਜ ਅਤੇ ਦੇਸ਼ ਦੀ ਵਿਕਾਸ ਯਾਤਰਾ ਦੇ ਲਈ ਇਸ ਦਿਨ ਨੂੰ ਇਤਿਹਾਸਿਕ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 10 ਵਰ੍ਹਿਆਂ ਵਿੱਚ ਮਹਾਰਾਸ਼ਟਰ ਦੇ ਵਿਕਾਸ ਦੇ ਲਈ ਵੱਡੇ ਕਦਮ ਉਠਾਏ ਹਨ ਕਿਉਂਕਿ “ਇੱਕ ਵਿਕਸਿਤ ਮਹਾਰਾਸ਼ਟਰ ਇੱਕ ਵਿਕਸਿਤ ਭਾਰਤ ਦੇ ਸੰਕਲਪ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ।” ਰਾਜ ਦੇ ਇਤਿਹਾਸਿਕ ਸਮੁੰਦਰੀ ਵਪਾਰ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਰਾਜ ਵਿੱਚ ਤਟਵਰਤੀ ਨਿਕਟਤਾ ਦੇ ਕਾਰਨ ਵਿਕਾਸ ਦੀ ਸਮਰੱਥਾ ਅਤੇ ਸੰਸਾਧਾਨ ਹਨ, ਜਿਸ ਵਿੱਚ ਭਵਿੱਖ ਦੇ ਲਈ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ, “ਵਾਧਵਨ ਬੰਦਰਗਾਹ ਦੇਸ਼ ਦਾ ਸਭ ਤੋਂ ਵੱਡਾ ਕੰਟੇਨਰ ਬੰਦਰਗਾਹ ਹੋਵੇਗਾ ਅਤੇ ਦੁਨੀਆ ਦੇ ਗਹਿਰੇ ਪਾਣੀ ਦੇ ਬੰਦਰਗਾਹਾਂ ਵਿੱਚ ਗਿਣਿਆ ਜਾਵੇਗਾ। ਇਹ ਮਹਾਰਾਸ਼ਟਰ ਅਤੇ ਭਾਰਤ ਦੇ ਲਈ ਵਪਾਰ ਅਤੇ ਉਦਯੋਗਿਕ ਵਿਕਾਸ ਦਾ ਕੇਂਦਰ ਬਣ ਜਾਵੇਗਾ।” ਪ੍ਰਧਾਨ ਮੰਤਰੀ ਨੇ ਵਾਧਵਨ ਬੰਦਰਗਾਹ ਪ੍ਰੋਜੈਕਟ ਦੇ ਲਈ ਪਾਲਘਰ, ਮਹਾਰਾਸ਼ਟਰ ਅਤੇ ਪੂਰੇ ਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ।

ਦਿਘੀ ਪੋਰਟ ਉਦਯੋਗਿਕ ਖੇਤਰ ਨੂੰ ਵਿਕਸਿਤ ਕਰਨ ਦੇ ਸਰਕਾਰ ਦੇ ਹਾਲੀਆ ਫੈਸਲੇ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਹਾਰਾਸ਼ਟਰ ਦੇ ਲੋਕਾਂ ਦੇ ਲਈ ਦੋਹਰੀ ਖੁਸ਼ੀ ਦਾ ਅਵਸਰ ਹੈ। ਉਨ੍ਹਾਂ ਨੇ ਦੱਸਿਆ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਾਮਰਾਜ ਦੀ ਰਾਜਧਾਨੀ ਰਾਏਗੜ੍ਹ ਵਿੱਚ ਉਦਯੋਗਿਕ ਖੇਤਰ ਵਿਕਸਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿਘੀ ਬੰਦਰਗਾਹ ਮਹਾਰਾਸ਼ਟਰ ਦੀ ਪਹਿਚਾਣ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸੁਪਨਿਆਂ ਦਾ ਪ੍ਰਤੀਕ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਟੂਰਿਜ਼ਮ ਅਤੇ ਈਕੋ-ਰਿਸੌਰਟ ਨੂੰ ਪ੍ਰੋਤਸਾਹਨ ਮਿਲੇਗਾ।

ਪ੍ਰਧਾਨ ਮੰਤਰੀ ਨੇ ਪੂਰੇ ਮਛੇਰੇ ਸਮੁਦਾਇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਮਛੇਰਿਆਂ ਨਾਲ ਜੁੜੇ 700 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ 400 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਵਾਧਵਨ ਬੰਦਰਗਾਹ, ਦਿਘੀ ਬੰਦਰਗਾਹ, ਉਦਯੋਗਿਕ ਖੇਤਰ ਦੇ ਵਿਕਾਸ ਅਤੇ ਮੱਛੀ ਪਾਲਨ ਦੇ ਲਈ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਾਰੇ ਵਿਕਾਸ ਕਾਰਜ ਮਾਤਾ ਮਹਾਲਕਸ਼ਮੀ ਦੇਵੀ, ਮਾਤਾ ਜੀਵਦਾਨੀ ਅਤੇ ਭਗਵਾਨ ਤੁੰਗਾਰੇਸ਼ਵਰ ਦੇ ਅਸ਼ੀਰਵਾਦ ਨਾਲ ਸੰਭਵ ਹੋਏ ਹਨ।

 

ਭਾਰਤ ਦੇ ਸੁਨਹਿਰੀ ਯੁਗ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਭਾਰਤ ਆਪਣੀਆਂ ਸਮੁੰਦਰੀ ਸਮਰੱਥਾਵਾਂ ਦੇ ਕਾਰਨ ਸਭ ਤੋਂ ਮਜ਼ਬੂਤ ਅਤੇ ਸਮ੍ਰਿੱਧ ਦੇਸ਼ਾਂ ਵਿੱਚ ਗਿਣਿਆ ਜਾਂਦਾ ਸੀ। ਸ਼੍ਰੀ ਮੋਦੀ ਨੇ ਕਿਹਾ, “ਮਹਾਰਾਸ਼ਟਰ ਦੇ ਲੋਕ ਇਸ ਸਮਰੱਥਾ ਤੋਂ ਚੰਗੀ ਤਰ੍ਹਾਂ ਜਾਣੂ ਹਨ। ਛਤਰਪਤੀ ਸ਼ਿਵਾਜੀ ਮਹਾਰਾਜ ਨੇ ਦੇਸ਼ ਦੇ ਵਿਕਾਸ ਦੇ ਲਈ ਆਪਣੀਆਂ ਨੀਤੀਆਂ ਅਤੇ ਮਜ਼ਬੂਤ ਫੈਸਲਿਆਂ ਨਾਲ ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਤੱਕ ਕਿ ਪੂਰੀ ਈਸਟ ਇੰਡੀਆ ਕੰਪਨੀ ਵੀ ਦਰਿਆ ਸਾਰੰਗ ਕਾਨ੍ਹੇਜੀ ਯਾਗਂਤੀ ਦੇ ਸਾਹਮਣੇ ਨਹੀਂ ਟਿਕ ਸਕੀ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਭਾਰਤ ਦੇ ਸਮ੍ਰਿੱਧ ਅਤੀਤ ‘ਤੇ ਧਿਆਨ ਦੇਣ ਵਿੱਚ ਅਸਫਲ ਰਹੀਆਂ। ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਇਹ ਭਾਰਤ ਨਵਾਂ ਭਾਰਤ ਹੈ। ਨਵਾਂ ਭਾਰਤ ਇਤਿਹਾਸ ਤੋਂ ਸਬਕ ਲੈਂਦਾ ਹੈ ਅਤੇ ਆਪਣੇ ਸਮਰੱਥ ਨੂੰ ਪਹਿਚਾਣਦਾ ਹੈ, ਆਪਣੇ ਗੌਰਵ ਨੂੰ ਪਹਿਚਾਣਦਾ ਹੈ।” ਸ਼੍ਰੀ ਮੋਦੀ ਨੇ ਕਿਹਾ ਕਿ ਨਵਾਂ ਭਾਰਤ ਗ਼ੁਲਾਮੀ ਦੀਆਂ ਬੇੜੀਆਂ ਦੇ ਹਰ ਨਿਸ਼ਾਨ ਨੂੰ ਪਿੱਛੇ ਛੱਡਦੇ ਹੋਏ ਸਮੁੰਦਰੀ ਇਨਫ੍ਰਾਸਟ੍ਰਕਚਰ ਵਿੱਚ ਨਵੇਂ ਮੀਲ ਦੇ ਪੱਥਰ ਲਗਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਦੇ ਤਟ ‘ਤੇ ਵਿਕਾਸ ਵਿੱਚ ਅਭੂਤਪੂਰਵ ਤੇਜ਼ੀ ਆਈ ਹੈ। ਉਨ੍ਹਾਂ ਨੇ ਭਾਰਤ ਵਿੱਚ ਬੰਦਰਗਾਹਾਂ ਦੇ ਆਧੂਨਿਕੀਕਰਣ, ਜਲਮਾਰਗ ਵਿਕਸਿਤ ਕਰਨ ਅਤੇ ਜਹਾਜ਼ ਨਿਰਮਾਣ ਨੂੰ ਪ੍ਰੋਤਸਾਹਿਤ ਕਰਨ ਦੇ ਯਤਨਾਂ ਦਾ ਉਦਾਹਰਣ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਇਸ ਦਿਸ਼ਾ ਵਿੱਚ ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ”, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਸ ਦੇ ਪਰਿਣਾਮ ਭਾਰਤ ਵਿੱਚ ਜ਼ਿਆਦਾਤਰ ਬੰਦਰਗਾਹਾਂ ਦੀ ਦੁੱਗਣੀ ਹੈਂਡਲਿੰਗ ਸਮਰੱਥਾ, ਨਿਜੀ ਨਿਵੇਸ਼ ਵਿੱਚ ਵਾਧੇ ਅਤੇ ਜਹਾਜ਼ਾਂ ਦੇ ਪਾਰਗਮਨ ਸਮੇਂ ਵਿੱਚ ਜ਼ਿਕਰਯੋਗ ਕਮੀ ਦੇ ਮਾਧਿਅਮ ਨਾਲ ਦੇਖੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਸ ਨਾਲ ਲਾਗਤ ਘੱਟ ਹੋਣ ਨਾਲ ਉਦਯੋਗਾਂ ਅਤੇ ਵਪਾਰੀਆਂ ਨੂੰ ਲਾਭ ਹੋਇਆ ਹੈ, ਜਦਕਿ ਨੌਜਵਾਨਾਂ ਦੇ ਲਈ ਨਵੇਂ ਅਵਸਰ ਪੈਦਾ ਹੋ ਰਹੇ ਹਨ। ਉਨ੍ਹਾਂ ਨੇ ਕਿਹਾ, “ਨਾਵਿਕਾਂ ਦੇ ਲਈ ਸੁਵਿਧਾਵਾਂ ਵੀ ਵਧੀਆਂ ਹਨ।”

 

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਪੂਰੀ ਦੁਨੀਆ ਵਾਧਵਨ ਪੋਰਟ ਦੀ ਤਰਫ ਦੇਖ ਰਹੀ ਹੈ“, ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਦੁਨੀਆ ਵਿੱਚ ਬਹੁਤ ਘੱਟ ਪੋਰਟਸ ਵਾਧਵਨ ਪੋਰਟ ਦੀ 20 ਮੀਟਰ ਦੀ ਗਹਿਰਾਈ ਦੀ ਬਰਾਬਰੀ ਕਰ ਸਕਦੀਆਂ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਰੇਲਵੇ ਅਤੇ ਰਾਜਮਾਰਗ ਸੰਪਰਕ ਦੇ ਕਾਰਨ ਪੋਰਟ ਪੂਰੇ ਖੇਤਰ ਦੇ ਆਰਥਿਕ ਲੈਂਡਸਕੇਪ ਨੂੰ ਬਦਲ ਦੇਵੇਗਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਸਮਰਪਿਤ ਵੈਸਟਰਨ ਫ੍ਰੇਟ ਕੌਰੀਡੋਰ ਨਾਲ ਇਸ ਦੀ ਕਨੈਕਟੀਵਿਟੀ ਅਤੇ ਦਿੱਲੀ-ਮੁੰਬਈ ਐਕਸਪ੍ਰੈੱਸ ਨਾਲ ਨੇੜਤਾ ਕਾਰਨ ਇਹ ਨਵੇਂ ਕਾਰੋਬਾਰਾਂ ਅਤੇ ਗੋਦਾਮਾਂ ਦੇ ਅਵਸਰ ਪੈਦਾ ਕਰੇਗਾ। ਉਨ੍ਹਾਂ ਨੇ ਕਿਹਾ, ਇਸ ਖੇਤਰ ਨਾਲ ਪੂਰੇ ਵਰ੍ਹੇ ਕਾਰਗੋ ਦਾ ਆਉਣਾ-ਜਾਣਾ ਰਹੇਗਾ, ਜਿਸ ਨਾਲ ਮਹਾਰਾਸ਼ਟਰ ਦੇ ਲੋਕਾਂ ਨੂੰ ਲਾਭ ਮਿਲੇਗਾ।”

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ ਅਭਿਯਾਨ’ ਪ੍ਰੋਗਰਾਮਾਂ ਦੇ ਜ਼ਰੀਏ ਮਹਾਰਾਸ਼ਟਰ ਦੁਆਰਾ ਪ੍ਰਾਪਤ ਲਾਭਾਂ ‘ਤੇ ਚਾਨਣਾ ਪਾਇਆ। ਸ਼੍ਰੀ ਮੋਦੀ ਨੇ ਕਿਹਾ,“ਮਹਾਰਾਸ਼ਟਰ ਦਾ ਵਿਕਾਸ ਮੇਰੇ ਲਈ ਇੱਕ ਵੱਡੀ ਪ੍ਰਾਥਮਿਕਤਾ ਹੈ।” ਭਾਰਤ ਦੀ ਪ੍ਰਗਤੀ ਵਿੱਚ ਮਹਾਰਾਸ਼ਟਰ ਦੀ ਮਹੱਤਵਪੂਰਨ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕਰਨ  ਵਾਲਿਆਂ ਦੇ ਪ੍ਰਯਾਸਾਂ ‘ਤੇ ਖੇਦ ਵਿਅਕਤ ਕੀਤਾ ।

ਵਾਧਵਨ ਪੋਰਟ ਪ੍ਰੋਜੈਕਟ ਨੂੰ ਲਗਭਗ 60 ਵਰ੍ਹਿਆਂ ਤੱਕ ਰੋਕਣ ਲਈ ਪਿਛਲੀ ਸਰਕਾਰ ਦੇ ਪ੍ਰਯਾਸਾਂ ‘ਤੇ ਅਫਸੋਸ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਮੈਰੀਟਾਈਮ ਟ੍ਰੇਡ ਦੇ ਲਈ ਇੱਕ ਨਵੀਂ ਅਤੇ ਅੱਪਗ੍ਰੇਡ ਪੋਰਟ ਦੀ ਜ਼ਰੂਰਤ ਸੀ, ਲੇਕਿਨ ਇਸ ਦਿਸ਼ਾ ਵਿੱਚ ਸਾਲ 2016 ਤੱਕ ਕੰਮ ਸ਼ੁਰੂ ਨਹੀਂ ਹੋਇਆ। ਸ਼੍ਰੀ ਮੋਦੀ ਨੇ ਕਿਹਾ ਕਿ ਦੇਵੇਂਦਰ ਫਡਣਵੀਸ ਦੇ ਸੱਤਾ ਵਿੱਚ ਆਉਣ ‘ਤੇ ਇਸ ਪ੍ਰੋਜੈਕਟ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਵਰ੍ਹੇ 2020 ਤੱਕ ਪਾਲਘਰ ਵਿੱਚ ਇੱਕ ਪੋਰਟ ਬਣਾਉਣ ਦਾ ਨਿਰਣਾ ਲਿਆ ਗਿਆ। ਹਾਲਾਂਕਿ ਸਰਕਾਰ ਬਦਲਣ ਦੇ ਕਾਰਨ ਪ੍ਰੋਜੈਕਟ ਫਿਰ ਤੋਂ 2.5 ਵਰ੍ਹਿਆਂ ਦੇ ਲਈ ਰੁਕ ਗਿਆ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਕੱਲੇ ਇਸ ਪ੍ਰੋਜੈਕਟ ਵਿੱਚ ਕਈ ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਅਨੁਮਾਨ ਹੈ ਅਤੇ ਇੱਥੇ ਕਰੀਬ 12 ਲੱਖ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ। ਉਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਅੱਗੇ ਨਹੀਂ ਵਧਣ ਦੇਣ ਲਈ ਪਿਛਲੀਆਂ ਸਰਕਾਰਾਂ ‘ਤੇ ਵੀ ਸਵਾਲ ਉਠਾਇਆ।

 

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਦੋਂ ਸਮੁੰਦਰ ਨਾਲ ਸਬੰਧਿਤ ਅਵਸਰਾਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਦਾ ਮਛੇਰਾ ਭਾਈਚਾਰਾ ਸਭ ਤੋਂ ਮਹੱਤਵਪੂਰਨ ਭਾਗੀਦਾਰ ਹੈ। ਪ੍ਰਧਾਨ ਮੰਤਰੀ ਨੇ ਮਤਸਯ ਸੰਪਦਾ ਯੋਜਨਾ ਦੇ ਲਾਭਾਰਥੀਆਂ ਦੇ ਨਾਲ ਆਪਣੀ ਗੱਲਬਾਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਰਕਾਰੀ ਯੋਜਨਾਵਾਂ ਅਤੇ ਸੇਵਾ ਦੀ ਭਾਵਨਾ ਦੇ ਕਾਰਨ ਪਿਛਲੇ 10 ਵਰ੍ਹਿਆਂ ਵਿੱਚ ਇਸ ਖੇਤਰ ਵਿੱਚ ਬਦਲਾਅ ‘ਤੇ ਵੀ ਚਾਨਣਾ ਪਾਇਆ। ਇਹ ਦੱਸਦੇ ਹੋਏ ਕਿ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੱਛੀ ਉਤਪਾਦਕ ਦੇਸ਼ ਹੈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਾਲ 2014 ਵਿੱਚ ਦੇਸ਼ ਵਿੱਚ 80 ਲੱਖ ਟਨ  ਮੱਛੀ ਦਾ ਉਤਪਾਦਨ ਹੁੰਦਾ ਸੀ। ਜਦਕਿ ਅੱਜ 170 ਲੱਖ ਟਨ ਮੱਛੀ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਨੇ ਕਿਹਾ, “ਕੇਵਲ 10 ਵਰ੍ਹਿਆਂ ਵਿੱਚ ਮੱਛੀ ਉਤਪਾਦਨ ਦੁੱਗਣਾ ਹੋ ਗਿਆ ਹੈ।” ਉਨ੍ਹਾਂ ਨੇ ਭਾਰਤ ਦੇ ਵਧਦੇ ਸੀਫੂਡ ਐਕਪੋਰਟਸ ਬਾਰੇ ਵੀ ਦੱਸਿਆ ਅਤੇ ਦਸ ਵਰ੍ਹੇ ਪਹਿਲਾਂ ਦੇ 20 ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਦੀ ਤੁਲਨਾ ਵਿੱਚ ਅੱਜ 40 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਝੀਂਗਾ ਐਕਸਪੋਰਟ ਦੀ ਉਦਾਹਰਣ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, “ਝੀਂਗਾ ਐਕਸਪੋਰਟ ਵੀ ਅੱਜ ਦੁੱਗਣੇ ਤੋਂ ਅਧਿਕ ਹੋ ਗਿਆ ਹੈ,” ਉਨ੍ਹਾਂ ਨੇ ਇਸ ਦੀ ਸਫਲਤਾ ਦਾ ਕ੍ਰੈਡਿਟ ਬਲਿਊ ਰੈਵੋਲਿਊਸ਼ਨ ਸਕੀਮ  ਨੂੰ ਦਿੱਤਾ, ਜਿਸ ਨੇ ਲੱਖਾਂ ਨਵੇਂ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਵਿੱਚ ਸਹਾਇਤਾ ਕੀਤੀ ਹੈ।

ਮੱਛੀ ਪਾਲਣ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇਣ ਦੇ ਸਰਕਾਰ ਦੇ ਪ੍ਰਯਾਸਾਂ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਪੀਐੱਮ ਮਤਸਯ ਸੰਪਦਾ ਯੋਜਨਾ ਦੇ ਤਹਿਤ ਹਜ਼ਾਰਾਂ ਮਹਿਲਾਵਾਂ ਦੀ ਸਹਾਇਤਾ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਐਡਵਾਂਸਡ ਟੈਕਨੋਲੋਜੀਆਂ ਅਤੇ ਸੈਟੇਲਾਈਟਸ ਬਾਰੇ ਗੱਲ ਕੀਤੀ ਅਤੇ ਅੱਜ ਵੈਸਲ ਕਮਿਊਨੀਕੇਸ਼ਨ ਸਿਸਟਮ ਦੇ ਸ਼ੁਰੂ ਹੋਣ ਦਾ ਜ਼ਿਕਰ ਕੀਤਾ ਜੋ ਮਛੇਰਾ ਭਾਈਚਾਰੇ ਲਈ ਇੱਕ ਅਸ਼ੀਰਵਾਦ ਬਣ ਜਾਵੇਗਾ। ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਸਰਕਾਰ ਮਛੇਰਿਆਂ ਦੁਆਰਾ ਆਪਣੇ ਪਰਿਵਾਰਾਂ, ਕਿਸ਼ਤੀ ਮਾਲਕਾਂ, ਮੱਛੀ ਪਾਲਣ ਵਿਭਾਗ ਅਤੇ ਤਟ ਰੱਖਿਅਕਾਂ ਦੇ ਨਾਲ ਨਿਰਵਿਘਨ ਸੰਪਰਕ ਸਥਾਪਿਤ ਕਰਨ ਲਈ ਉਪਯੋਗ ਕੀਤੇ ਜਾਣ ਵਾਲੇ ਜਹਾਜ਼ਾਂ ‘ਤੇ ਇੱਕ ਲੱਖ ਟ੍ਰਾਂਸਪੋਂਡਰ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਮਛੇਰਿਆਂ ਨੂੰ ਐਮਰਜੈਂਸੀ ਜਾਂ ਚੱਕਰਵਾਤ ਜਾਂ ਕਿਸੇ ਵੀ ਅਣਹੋਣੀ ਦੇ ਸਮੇਂ ਸੈਟੇਲਾਈਟਸ ਦੀ ਸਹਾਇਤਾ ਨਾਲ ਸੰਵਾਦ ਕਰਨ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਨੇ ਭਰੋਸਾ ਦਿੱਤਾ, “ਕਿਸੇ ਵੀ ਐਮਰਜੈਂਸੀ ਦੌਰਾਨ ਲੋਕਾਂ ਦੀ ਜਾਨ ਬਚਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ। ” 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਛੇਰਿਆਂ ਦੇ ਜਹਾਜ਼ਾਂ ਦੀ ਸੁਰੱਖਿਅਤ ਵਾਪਸੀ ਦੇ ਲਈ 110 ਤੋਂ ਅਧਿਕ ਮੱਛੀ ਫੜਨ  ਵਾਲੀਆਂ ਪੋਰਟਸ ਅਤੇ ਲੈਂਡਿੰਗ ਕੇਂਦਰ ਬਣਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕੋਲਡ ਚੇਨ, ਪ੍ਰੋਸੈੱਸਿੰਗ ਫੈਸੇਲਿਟੀਜ਼, ਕਿਸ਼ਤੀਆਂ ਲਈ ਲੋਨ ਸਕੀਮਾਂ ਅਤੇ ਪੀਐੱਮ ਮਤਸਯ ਸੰਪਦਾ ਯੋਜਨਾ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਸਰਕਾਰ ਤਟਵਰਤੀ ਪਿੰਡਾਂ ਦੇ ਵਿਕਾਸ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ ਜਦਕਿ ਮਛੇਰਿਆਂ ਦੇ ਸਰਕਾਰੀ ਸੰਗਠਨਾਂ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤਮਾਨ ਸਰਕਾਰ ਨੇ ਹਮੇਸ਼ਾ ਪੱਛੜੇ ਵਰਗ ਦੇ ਲੋਕਾਂ ਲਈ ਕੰਮ ਕੀਤਾ ਹੈ ਅਤੇ ਵੰਚਿਤਾਂ ਨੂੰ ਅਵਸਰ ਦਿੱਤੇ ਹਨ, ਜਦਕਿ ਪਿਛਲੀਆਂ ਸਰਕਾਰਾਂ ਦੁਆਰਾ ਬਣਾਈਆਂ ਗਈਆਂ ਨੀਤੀਆਂ ਨੇ ਮਛੇਰਿਆਂ ਅਤੇ ਕਬਾਇਲੀ ਭਾਈਚਾਰੇ ਨੂੰ ਹਮੇਸ਼ਾ ਹਾਸ਼ੀਏ ‘ਤੇ ਰੱਖਿਆ ਹੈ, ਦੇਸ਼ ਦੇ ਇੰਨੇ ਵੱਡੇ ਕਬਾਇਲੀ ਬਹੁਲ ਖੇਤਰਾਂ ਵਿੱਚ ਆਦਿਵਾਸੀ ਭਾਈਚਾਰਿਆਂ ਦੀ ਭਲਾਈ ਲਈ ਇੱਕ ਵੀ ਵਿਭਾਗ ਨਹੀਂ ਹੈ। ਸ਼ੀ ਮੋਦੀ ਨੇ ਕਿਹਾ, “ਇਹ ਸਾਡੀ ਸਰਕਾਰ ਹੈ ਜਿਸ ਨੇ ਮਛੇਰਿਆਂ ਅਤੇ ਆਦਿਵਾਸੀ ਭਾਈਚਾਰਿਆਂ ਦੋਵਾਂ ਲਈ ਵੱਖ-ਵੱਖ ਮੰਤਰਾਲੇ ਬਣਾਏ ਹਨ। ਅੱਜ ਅਣਗੌਲੇ ਆਦਿਵਾਸੀ ਖੇਤਰ ਸਾਡੇ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਦੇ ਰਹੇ ਹਨ।”

ਪ੍ਰਧਾਨ ਮੰਤਰੀ ਨੇ ਮਹਿਲਾ ਅਗਵਾਈ ਵਾਲੇ ਵਿਕਾਸ ਦ੍ਰਿਸ਼ਟੀਕੋਣ ਲਈ ਰਾਜ ਸਰਕਾਰ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮਹਾਰਾਸ਼ਟਰ ਦੇਸ਼ ਲਈ ਮਹਿਲਾ ਸਸ਼ਕਤੀਕਰਣ ਦਾ ਮਾਰਗ ਪੱਧਰਾ ਕਰ ਰਿਹਾ ਹੈ। ਮਹਾਰਾਸ਼ਟਰ ਵਿੱਚ ਕਈ  ਉੱਚ ਅਹੁਦਿਆਂ ‘ਤੇ ਸ਼ਾਨਦਾਰ ਕਾਰਜ ਕਰਨ ਵਾਲੀਆਂ ਮਹਿਲਾਵਾਂ ਦਾ ਜਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਸਕੱਤਰ ਦੇ ਰੂਪ ਵਿੱਚ ਰਾਜ ਪ੍ਰਸ਼ਾਸਨ ਦਾ ਮਾਰਗਦਰਸ਼ਨ ਕਰ ਰਹੀ ਸੁਜਾਤਾ ਸੌਨਿਕ, ਰਾਜ ਪੁਲਿਸ ਬਲ ਦੀ ਅਗਵਾਈ ਕਰ ਰਹੀ ਡਾਇਰੈਕਟਰ ਜਨਰਲ ਆਫ ਪੁਲਿਸ ਰਸ਼ਮੀ ਸ਼ੁਕਲਾ ਦਾ ਜ਼ਿਕਰ ਕੀਤਾ। ਸ਼ੋਮਿਤ ਵਿਸਵਾਸ ਰਾਜ ਦੇ ਫੌਰੈਸਟ ਫੋਰਸ ਦੇ ਹੈੱਡ ਦੇ ਰੂਪ ਵਿੱਚ ਅਗਵਾਈ ਕਰ ਰਹੇ ਹਨ ਅਤੇ ਸੁਵਰਣਾ ਕੇਵਲੇ ਰਾਜ ਦੇ ਕਾਨੂੰਨ ਵਿਭਾਗ ਦੇ ਪ੍ਰਮੁੱਖ ਦੇ ਰੂਪ ਵਿੱਚ ਜ਼ਿੰਮੇਦਾਰੀ ਸੰਭਾਲ ਰਹੇ ਹਨ। ਉਨ੍ਹਾਂ ਨੇ ਰਾਜ ਦੇ ਪ੍ਰਿੰਸੀਪਲ ਅਕਾਊਂਟੈਂਟ ਜਨਰਲ ਦੇ ਰੂਪ ਵਿੱਚ ਕੰਮ ਸੰਭਾਲਣ ਵਾਲੀ ਜਯਾ ਭਗਤ, ਮੁੰਬਈ ਵਿੱਚ  ਕਸਟਮ ਡਿਪਾਰਟਮੈਂਟ ਦੀ ਅਗਵਾਈ ਕਰਨ ਵਾਲੀ ਪ੍ਰਾਚੀ ਸਵਰੂਪ ਅਤੇ ਮੁੰਬਈ ਮੈਟਰੋ ਦੀ ਮੈਨੇਜਿੰਗ ਡਾਇਰੈਕਟਰ ਦੇ ਰੂਪ ਵਿੱਚ ਅਸ਼ਵਿਣੀ ਭਿਡੇ ਦਾ ਵੀ ਜ਼ਿਕਰ ਕੀਤਾ। ਹਾਇਰ ਐਜੂਕੇਸ਼ਨ ਦੇ ਖੇਤਰ ਵਿੱਚ ਮਹਾਰਾਸ਼ਟਰ ਵਿੱਚ ਮਹਿਲਾਵਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਹੈਲਥ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ ਡਾ. ਮਾਧੁਰੀ ਕਾਨਿਟਕਰ ਅਤੇ ਮਹਾਰਾਸ਼ਟਰ ਦੀ ਸਕਿੱਲ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਡਾ. ਅਪੂਰਵਾ ਪਾਲਕਰ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ,  ‘ਇਨ੍ਹਾਂ ਮਹਿਲਾਵਾਂ ਦੀਆਂ ਸਫਲਤਾਵਾਂ ਇਸ ਗੱਲ ਦਾ ਪ੍ਰਮਾਣ ਹਨ ਕਿ 21ਵੀਂ ਸਦੀ ਦੀ ਮਹਿਲਾ ਸ਼ਕਤੀ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਤਿਆਰ ਹੈ।’ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮਹਿਲਾ ਸ਼ਕਤੀ ਵਿਕਸਿਤ ਭਾਰਤ ਦੀ ਸਭ ਤੋਂ ਵੱਡੀ ਨੀਂਹ ਹੈ।

ਪ੍ਰਧਾਨ ਮੰਤਰੀ ਨੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਕਿਹਾ ਕਿ ਇਹ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੀ ਮਾਨਤਾ ਦੇ ਨਾਲ ਕੰਮ ਕਰਦੀ ਹੈ। ਸ਼ੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮਹਾਰਾਸ਼ਟਰ ਦੇ ਲੋਕਾਂ ਦੇ ਸਹਿਯੋਗ ਨਾਲ ਰਾਜ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚੇਗਾ।

 

ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਉਪ ਮੁੱਖਮੰਤਰੀ, ਸ਼੍ਰੀ ਦੇਵੇਂਦਰ ਫਡਣਵੀਸ ਅਤੇ ਸ਼੍ਰੀ ਅਜੀਤ ਪਵਾਰ, ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਵੀ ਇਸ ਅਵਸਰ ‘ਤੇ ਹੋਰ ਲੋਕਾਂ ਤੋਂ ਇਲਾਵਾ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਵਾਧਵਨ ਪੋਰਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ਕਰੀਬ 76,000 ਕਰੋੜ ਰੁਪਏ ਹੈ। ਇਸ ਦਾ ਉਦੇਸ਼ ਇੱਕ ਵਿਸ਼ਵ ਪੱਧਰੀ ਮੈਰੀਟਾਈਮ ਗੇਟਵੇ ਸਥਾਪਿਤ ਕਰਨਾ ਹੈ ਜੋ ਵੱਡੇ ਕੰਟੇਨਰ ਜਹਾਜਾਂ ਨੂੰ ਸਪਲਾਈ, ਗਹਿਰੇ ਡਰਾਫਟ ਦੀ ਪੇਸ਼ਕਸ਼ ਅਤੇ ਅਲਟ੍ਰਾ-ਲਾਰਜ ਕਾਰਗੋ ਸ਼ਿਪਸ ਨੂੰ ਸਮਾਯੋਜਿਤ ਕਰਕੇ ਦੇਸ਼ ਦੇ ਵਪਾਰ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ।

ਪਾਲਘਰ ਜ਼ਿਲ੍ਹੇ ਦੇ ਦਹਾਨੂੰ ਸ਼ਹਿਰ ਦੇ ਪਾਸ ਸਥਿਤ ਵਾਧਵਨ ਪੋਰਟ ਭਾਰਤ ਦੀ ਸਭ ਵੱਡੀ ਗਹਿਰੇ ਪਾਣੀ ਦੀਆਂ ਪੋਰਟਸ ਵਿੱਚੋਂ ਇੱਕ ਹੋਵੇਗੀ ਅਤੇ  ਆਵਾਜਾਈ ਦੇ ਸਮੇਂ ਅਤੇ ਲਾਗਤ ਨੂੰ ਘੱਟ ਕਰਦੇ ਹੋਏ ਇੰਟਰਨੈਸ਼ਨਲ ਸ਼ਿਪਿੰਗ ਰੂਟਸ ਨਾਲ ਸਿੱਧਾ ਸੰਪਰਕ ਪ੍ਰਦਾਨ ਕਰੇਗਾ। ਅਤਿਆਧੁਨਿਕ ਟੈਕਨੋਲੋਜੀ ਅਤੇ ਇਨਫ੍ਰਾਸਟ੍ਰਕਚਰ ਨਾਲ ਲੈਸ, ਪੋਰਟ ਵਿੱਚ ਡੀਪ ਬਰਥ, ਕੁਸ਼ਲ ਕਾਰਗੋ ਹੈਂਡਲਿੰਗ ਸੁਵਿਧਾਵਾਂ ਅਤੇ  ਮਾਡਰਨ ਪੋਰਟ ਮੈਨੇਜਮੈਂਟ ਸਿਸਟਮ ਸ਼ਾਮਲ ਹੋਣਗੇ। ਪੋਰਟ ਨਾਲ ਰੋਜ਼ਗਾਰ ਦੇ ਮਹੱਤਵਪੂਰਨ ਅਵਸਰ ਪੈਦਾ ਹੋਣ, ਸਥਾਨਕ ਕਾਰੋਬਾਰਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਖੇਤਰ ਦੇ ਸਮੁੱਚੇ ਆਰਥਿਕ ਵਿਕਾਸ ਵਿੱਚ ਯੋਗਦਾਨ ਮਿਲਣ ਦੀ ਸੰਭਾਵਨਾ ਹੈ। ਵਾਧਵਨ ਪੋਰਟ ਪ੍ਰੋਜੈਕਟ ਵਾਤਾਵਰਣ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਸਖਤ ਇਕੋਲੌਜੀਕਲ ਸਟੈਂਡਰਡਸ ਦੀ ਪਾਲਣਾ ‘ਤੇ ਧਿਆਨ ਦੇਣ ਦੇ ਨਾਲ ਟਿਕਾਊ ਵਿਕਾਸ ਪ੍ਰਥਾਵਾਂ ਨੂੰ ਸ਼ਾਮਲ ਕਰਦੀ ਹੈ। ਇੱਕ ਵਾਰ ਚਾਲੂ ਹੋਣ ਦੇ ਬਾਅਦ, ਪੋਰਟ ਭਾਰਤ ਦੇ ਮੈਰੀਟਾਈਮ ਕਨੈਕਟੀਵਿਟੀ ਨੂੰ ਵਧਾਏਗੀ ਅਤੇ ਗਲੋਬਲ ਟ੍ਰੇਡ ਹੱਬ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗੀ।

ਪ੍ਰਧਾਨ ਮੰਤਰੀ ਨੇ ਲਗਭਗ 1560 ਕਰੋੜ ਰੁਪਏ ਦੇ 218 ਮੱਛੀ ਪਾਲਣ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ, ਜਿਸ ਦਾ ਉਦੇਸ਼ ਦੇਸ਼ ਭਰ ਵਿੱਚ ਖੇਤਰ ਦੇ ਬੁਨਿਆਦੀ ਢਾਂਚੇ ਅਤੇ ਉਤਪਾਦਕਤਾ ਨੂੰ ਹੁਲਾਰਾ ਦੇਣਾ ਹੈ। ਇਨ੍ਹਾਂ ਪਹਿਲਾਂ ਨਾਲ ਮੱਛੀ ਪਾਲਣ ਖੇਤਰ ਵਿੱਚ ਪੰਜ ਲੱਖ ਤੋਂ ਅਧਿਕ ਰੋਜ਼ਗਾਰ ਦੇ ਅਵਸਰ ਪੈਦਾ ਹੋਣ ਦੀ ਸੰਭਾਵਨਾ ਹੈ।

 

ਪ੍ਰਧਾਨ ਮੰਤਰੀ ਨੇ ਲਗਭਗ 360 ਕਰੋੜ ਰੁਪਏ ਦੀ ਲਾਗਤ ਨਾਲ ਨੈਸ਼ਨਲ ਰੋਲ ਆਊਟ ਆਫ ਵੈਸਲ ਕਮਿਊਨੀਕੇਸ਼ਨ ਐਂਡ ਸਪੋਰਟ ਸਿਸਟਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦੇ ਤਹਿਤ 13 ਤੱਟਵਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਸ਼ੀਨੀ ਅਤੇ ਮੋਟਰਾਈਜ਼ਡ ਫਿਸ਼ਿੰਗ ਵੈਸਲਜ਼ ਉੱਤੇ ਪੜਾਅਵਾਰ 1 ਲੱਖ ਟਰਾਂਸਪੌਂਡਰ ਲਗਾਏ ਜਾਣਗੇ। ਜਹਾਜ਼ ਸੰਚਾਰ ਅਤੇ ਸਹਾਇਤਾ ਪ੍ਰਣਾਲੀ ਇਸਰੋ ਦੁਆਰਾ ਵਿਕਸਤ ਸਵਦੇਸ਼ੀ ਤਕਨੀਕ ਹੈ, ਜੋ ਕਿ ਮਛੇਰਿਆਂ ਦੇ ਸਮੁੰਦਰ ਵਿੱਚ ਹੋਣ ਦੇ ਨਾਲ ਦੋ-ਪੱਖੀ ਸੰਚਾਰ ਸਥਾਪਤ ਕਰਨ ਵਿੱਚ ਮਦਦ ਕਰੇਗੀ ਅਤੇ ਬਚਾਅ ਕਾਰਜਾਂ ਵਿੱਚ ਵੀ ਸਹਾਇਤਾ ਕਰੇਗੀ ਅਤੇ ਸਾਡੇ ਮਛੇਰਿਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਏਗੀ।

 

ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੀਆਂ ਗਈਆਂ ਪਹਿਲਾਂ ਵਿੱਚ ਰੀਸਰਕੂਲੇਟਰੀ ਐਕੁਆਕਲਚਰ ਸਿਸਟਮ ਅਤੇ ਬਾਇਓਫਲੌਕ ਜਿਹੀਆਂ ਅੱਪਗ੍ਰੇਡ ਟੈਕਨੋਲੋਜੀਆਂ ਨੂੰ ਅਪਣਾਉਣ ਦੇ ਨਾਲ-ਨਾਲ ਮੱਛੀ ਫੜਣ ਦੀ ਬੰਦਰਗਾਹ ਅਤੇ ਏਕੀਕ੍ਰਿਤ ਐਕੁਆਪਾਰਕ ਦਾ ਵਿਕਾਸ ਸ਼ਾਮਲ ਹੈ। ਮੱਛੀ ਉਤਪਾਦਨ ਵਧਾਉਣ, ਫਸਲ ਕਟਾਈ ਤੋਂ ਬਾਅਦ ਪ੍ਰਬੰਧਨ ਵਿੱਚ ਸੁਧਾਰ ਅਤੇ ਮੱਛੀ ਪਾਲਣ ਖੇਤਰ ਵਿੱਚ ਸ਼ਾਮਲ ਲੱਖਾਂ ਲੋਕਾਂ ਲਈ ਸਥਾਈ ਆਜੀਵਿਕਾ ਬਣਾਉਣ ਲਈ ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਉੱਚ ਗੁਣਵੱਤਾ ਵਾਲੇ ਇਨਪੁਟਸ ਪ੍ਰਦਾਨ ਕਰਨ ਲਈ ਇਨ੍ਹਾਂ ਪ੍ਰੋਜੈਕਟਾਂ ਨੂੰ ਕਈ ਰਾਜਾਂ ਵਿੱਚ ਲਾਗੂ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਮੱਛੀ ਫੜਣ ਦੇ ਪੋਰਟਸ ਦੇ ਵਿਕਾਸ, ਅੱਪਗ੍ਰੇਡੇਸ਼ਨ ਅਤੇ ਆਧੁਨਿਕੀਕਰਣ, ਮੱਛੀ ਲੈਂਡਿੰਗ ਕੇਂਦਰਾਂ ਅਤੇ ਮੱਛੀ ਬਜਾਰਾਂ ਦੇ ਨਿਰਮਾਣ ਸਹਿਤ ਮਹੱਤਵਪੂਰਨ ਫਿਸ਼ਰੀ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਦਾ ਨੀਂਹ ਪੱਥਰ ਵੀ ਰੱਖਿਆ। ਇਸ ਨਾਲ ਮੱਛੀ ਅਤੇ ਸੀਫੂਡ ਦੀ ਕਟਾਈ ਦੇ ਬਾਅਦ ਪ੍ਰਬੰਧਨ ਲਈ ਜ਼ਰੂਰੀ ਸੁਵਿਧਾਵਾਂ ਅਤੇ ਸਵੱਛ ਸਥਿਤੀਆਂ ਪ੍ਰਦਾਨ ਕਰਨ ਦੀ ਸੰਭਾਵਨਾ ਹੈ।

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'You Are A Champion Among Leaders': Guyana's President Praises PM Modi

Media Coverage

'You Are A Champion Among Leaders': Guyana's President Praises PM Modi
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."