Quote‘ਬੀਨਾ ਰਿਫਾਇਨਰੀ ਵਿੱਚ ਪੈਟਰੋਕੈਮੀਕਲ ਕੰਪਲੈਕਸ’ ਦਾ ਨੀਂਹ ਪੱਥਰ ਰੱਖਿਆ
Quoteਨਰਮਦਾਪੁਰਮ ਵਿੱਚ ‘ਪਾਵਰ ਐਂਡ ਰਿਨਿਊਏਬਲ ਐਨਰਜੀ ਮੈਨੂਫੈਕਚਰਿੰਗ ਜ਼ੋਨ’ ਅਤੇ ਰਤਲਾਮ ਵਿੱਚ ਮੈਗਾ ਇੰਡਸਟ੍ਰੀਅਲ ਪਾਰਕ ਦਾ ਨੀਂਹ ਪੱਥਰ ਰੱਖਿਆ।
Quoteਇੰਦੌਰ ਵਿੱਚ ਦੋ ਆਈਟੀ ਪਾਰਕ ਅਤੇ ਰਾਜ ਭਰ ਵਿੱਚ ਛੇ ਇੰਡਸਟ੍ਰੀਅਲ ਪਾਰਕਾਂ ਦਾ ਨੀਂਹ ਪੱਥਰ ਰੱਖਿਆ
Quote“ਅੱਜ ਦੇ ਪ੍ਰੋਜੈਕਟ ਮੱਧ ਪ੍ਰਦੇਸ਼ ਦੇ ਲਈ ਸਾਡੇ ਸੰਕਲਪਾਂ ਦੀ ਵਿਸ਼ਾਲਤਾ ਦਾ ਸੰਕੇਤ ਦਿੰਦੇ ਹਨ”
Quote“ਕਿਸੇ ਭੀ ਦੇਸ਼ ਜਾਂ ਕਿਸੇ ਭੀ ਰਾਜ ਦੇ ਵਿਕਾਸ ਦੇ ਲਈ ਸ਼ਾਸਨ ਦਾ ਪਾਰਦਰਸ਼ੀ ਹੋਣਾ ਅਤੇ ਭ੍ਰਿਸ਼ਟਾਚਾਰ ਦੀ ਸਮਾਪਤੀ ਜ਼ਰੂਰੀ ਹੈ”
Quote“ਭਾਰਤ ਨੇ ਗ਼ੁਲਾਮੀ ਦੀ ਮਾਨਸਿਕਤਾ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਹੁਣ ਸੁਤੰਤਰ ਹੋਣ ਦੇ ਵਿਸ਼ਵਾਸ ਦੇ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ”
Quote“ਲੋਕਾਂ ਨੂੰ ਭਾਰਤ ਨੂੰ ਇਕਜੁੱਟ ਰੱਖਣ ਵਾਲੇ ਸਨਾਤਨ ਨੂੰ ਤੋੜਨ ਵਾਲਿਆਂ ਤੋਂ ਸਚੇਤ ਰਹਿਣਾ ਚਾਹੀਦਾ ਹੈ”
Quote“ਜੀ20 ਦੀ ਸ਼ਾਨਦਾਰ ਸਫ਼ਲਤਾ 140 ਕਰੋੜ ਭਾਰਤੀਆਂ ਦੀ ਸਫ਼ਲਤਾ ਹੈ”
Quote“ਭਾਰਤ (Bharat) ਵਿਸ਼ਵ ਨੂੰ ਇਕੱਠਿਆਂ ਲਿਆਉਣ ਅਤੇ ਵਿਸ਼ਵਮਿੱਤਰ (Vishwamitra) ਦੇ ਰੂਪ ਵਿੱਚ ਉੱਭਰਨ ਵਿੱਚ ਆਪਣੀ ਵਿਸ਼ੇਸ਼ਤਾ ਦਿਖਾ ਰਿਹਾ ਹੈ”
Quote“ਵੰਚਿਤਾਂ ਨੂੰ ਪ੍ਰਾਥਮਿਕਤਾ ਦੇਣਾ ਸਰਕਾਰ ਦਾ ਮੂਲ ਮੰਤਰ ਹੈ”
Quote“ਤੁਹਾਡੇ ਸਾਹਮਣੇ ਮੋਦੀ ਦੀ ਗਰੰਟੀ ਦਾ ਟ੍ਰੈਕ ਰਿਕਾਰਡ ਹੈ”
Quote“ਰਾਣੀ ਦੁਰਗਾਵਤੀ ਦੀ 500ਵੀਂ ਜਯੰਤੀ (ਜਨਮ ਵਰ੍ਹ
Quoteਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ, ਬੁੰਦੇਲਖੰਡ ਜੋਧਿਆਂ ਦੀ ਭੂਮੀ ਹੈ। ਉਨ੍ਹਾਂ ਨੇ ਇੱਕ ਮਹੀਨੇ ਦੇ ਅੰਦਰ ਮੱਧ ਪ੍ਰਦੇਸ਼ ਦੇ ਸਾਗਰ ਦਾ ਦੌਰਾ ਕਰਨ ਦਾ ਉਲੇਖ ਕੀਤਾ ਅਤੇ ਇਸ ਅਵਸਰ ਦੇ ਲਈ ਮੱਧ ਪ੍ਰਦੇਸ਼ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸੰਤ ਰਵਿਦਾਸ ਜੀ (SantRavidas Ji) ਦੇ ਸਮਾਰਕ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਹਿੱਸਾ ਲੈਣ ਨੂੰ ਭੀ ਯਾਦ ਕੀਤਾ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਬੀਨਾ ਵਿੱਚ 50,700 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ 49,000 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਬੀਪੀਸੀਐੱਲ) ਦੀ ਬੀਨਾ ਰਿਫਾਇਨਰੀ ਵਿੱਚ ਪੈਟਰੋਕੈਮੀਕਲ ਕੰਪਲੈਕਸ, ਨਰਮਦਾਪੁਰਮ ਜ਼ਿਲ੍ਹੇ ਵਿੱਚ ਇੱਕ ‘ਪਾਵਰ ਐਂਡ ਰਿਨਿਊਏਬਲ ਐਨਰਜੀ ਮੈਨੂਫੈਕਚਰਿੰਗ ਜ਼ੋਨ’; ਇੰਦੌਰ ਵਿੱਚ ਦੋ ਆਈਟੀ ਪਾਰਕ; ਰਤਲਾਮ ਵਿੱਚ ਇੱਕ ਮੈਗਾ ਇੰਡਸਟ੍ਰੀਅਲ ਪਾਰਕ ਅਤੇ ਮੱਧ ਪ੍ਰਦੇਸ਼ ਵਿੱਚ ਛੇ ਨਵੇਂ ਇੰਡਸਟ੍ਰੀਅਲ ਏਰੀਆਜ਼ ਸ਼ਾਮਲ ਹਨ।

 

|

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ, ਬੁੰਦੇਲਖੰਡ ਜੋਧਿਆਂ ਦੀ ਭੂਮੀ ਹੈ। ਉਨ੍ਹਾਂ ਨੇ ਇੱਕ ਮਹੀਨੇ ਦੇ ਅੰਦਰ ਮੱਧ ਪ੍ਰਦੇਸ਼ ਦੇ ਸਾਗਰ ਦਾ ਦੌਰਾ ਕਰਨ ਦਾ ਉਲੇਖ ਕੀਤਾ ਅਤੇ ਇਸ ਅਵਸਰ ਦੇ ਲਈ ਮੱਧ ਪ੍ਰਦੇਸ਼ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸੰਤ ਰਵਿਦਾਸ ਜੀ (SantRavidas Ji) ਦੇ ਸਮਾਰਕ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਹਿੱਸਾ ਲੈਣ ਨੂੰ ਭੀ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਪ੍ਰੋਜੈਕਟ ਖੇਤਰ ਦੇ ਵਿਕਾਸ ਨੂੰ ਨਵੀਂ ਊਰਜਾ ਪ੍ਰਦਾਨ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਇਨ੍ਹਾਂ ਪ੍ਰੋਜੈਕਟਾਂ ’ਤੇ 50 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੀ ਹੈ ਜੋ ਦੇਸ਼ ਦੇ ਕਈ ਰਾਜਾਂ ਦੇ ਬਜਟ ਤੋਂ ਭੀ ਅਧਿਕ ਹੈ। ਉਨ੍ਹਾਂ ਨੇ ਕਿਹਾ, “ਇਹ ਮੱਧ ਪ੍ਰਦੇਸ਼ ਦੇ ਲਈ ਸਾਡੇ ਸੰਕਲਪਾਂ ਦੀ ਵਿਸ਼ਾਲਤਾ ਨੂੰ ਦਿਖਾਉਂਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਕਾਲ (AzadikaAmritKaal) ਵਿੱਚ, ਦੇਸ਼ ਦੇ ਹਰੇਕ ਨਾਗਰਿਕ ਨੇ ਭਾਰਤ ਨੂੰ ਵਿਕਸਿਤ ਦੇਸ਼ ਵਿੱਚ ਬਦਲਣ ਦਾ ਸੰਕਲਪ ਲਿਆ ਹੈ। ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਆਯਾਤ ਨੂੰ ਘੱਟ ਕਰਨ ’ਤੇ ਬਲ ਦਿੱਤਾ ਅਤੇ ਦੱਸਿਆ ਕਿ ਭਾਰਤ ਪੈਟਰੋਲ ਅਤੇ ਡੀਜ਼ਲ ਦੇ ਨਾਲ-ਨਾਲ ਪੈਟਰੋਕੈਮੀਕਲ ਉਤਪਾਦਾਂ ਦੇ ਲਈ ਵਿਦੇਸ਼ਾਂ ’ਤੇ ਨਿਰਭਰ ਹੈ। ਸ਼੍ਰੀ ਮੋਦੀ ਨੇ ਬੀਨਾ ਰਿਫਾਇਨਰੀ ਵਿੱਚ ਪੈਟਰੋਕੈਮੀਕਲ ਕੰਪਲੈਕਸ ਦਾ ਉਲੇਖ ਕਰਦੇ ਹੋਏ ਕਿਹਾ ਕਿ ਇਹ ਪੈਟਰੋਕੈਮੀਕਲ ਉਦਯੋਗ ਵਿੱਚ ਆਤਮਨਿਰਭਰਤਾ (Atmanirbharta) ਦੀ ਦਿਸ਼ਾ ਵਿੱਚ ਇੱਕ ਕਦਮ ਅੱਗੇ ਹੋਵੇਗਾ। ਪ੍ਰਧਾਨ ਮੰਤਰੀ ਨੇ ਪਾਇਪ, ਨਲ, ਫਰਨੀਚਰ, ਪੇਂਟ, ਕਾਰ ਦੇ ਪੁਰਜ਼ਿਆਂ, ਮੈਡੀਕਲ ਉਪਕਰਣ, ਪੈਕੇਜਿੰਗ ਸਮੱਗਰੀ ਅਤੇ ਖੇਤੀ ਉਪਕਰਣਾਂ ਜਿਹੇ ਪਲਾਸਟਿਕ ਉਤਪਾਦਾਂ ਦੀ ਉਦਾਹਰਣ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਦੇ ਉਤਪਾਦਨ ਵਿੱਚ ਪੈਟਰੋਕੈਮੀਕਲਸ ਦੀ ਮਹੱਤਵਪੂਰਨ ਭੂਮਿਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ ਕਿ ਬੀਨਾ ਰਿਫਾਇਨਰੀ ਵਿੱਚ ਪੈਟਰੋਕੈਮੀਕਲ ਕੰਪਲੈਕਸ ਪੂਰੇ ਖੇਤਰ ਵਿੱਚ ਵਿਕਾਸ ਨੂੰ ਹੁਲਾਰਾ ਦੇਵੇਗਾ ਅਤੇ ਵਿਕਾਸ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗਾ।”

 

|

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਕੇਵਲ ਨਵੇਂ ਉਦਯੋਗਾਂ ਨੂੰ ਹੁਲਾਰਾ ਮਿਲੇਗਾ, ਬਲਕਿ ਛੋਟੇ ਕਿਸਾਨਾਂ ਅਤੇ ਉੱਦਮੀਆਂ ਨੂੰ ਲਾਭ ਹੋਵੇਗਾ ਅਤੇ ਨੌਜਵਾਨਾਂ ਦੇ ਲਈ ਹਜ਼ਾਰਾਂ ਅਵਸਰ ਭੀ ਪੈਦਾ ਹੋਣਗੇ। ਮੈਨੂਫਕਚਰਿੰਗ ਸੈਕਟਰ ਦੇ ਮਹੱਤਵ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ 10 ਨਵੇਂ ਇੰਡਸਟ੍ਰੀਅਲ ਪ੍ਰੋਜੈਕਟਾਂ ’ਤੇ ਕੰਮ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਰਮਦਾਪੁਰਮ, ਇੰਦੌਰ ਅਤੇ ਰਤਲਾਮ ਦੇ ਪ੍ਰੋਜੈਕਟਾਂ ਨਾਲ ਮੱਧ ਪ੍ਰਦੇਸ਼ ਦੇ ਉਦਯੋਗਿਕ ਵਿਕਾਸ ਵਿੱਚ ਵਾਧਾ ਹੋਵੇਗਾ, ਜਿਸ ਨਾਲ ਸਭ ਨੂੰ ਲਾਭ ਮਿਲੇਗਾ।

 

|

ਪ੍ਰਧਾਨ ਮੰਤਰੀ ਨੇ ਕਿਸੇ ਭੀ ਰਾਜ ਜਾਂ ਦੇਸ਼ ਦੇ ਵਿਕਾਸ ਦੇ ਲਈ ਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਭ੍ਰਿਸ਼ਟਾਚਾਰ ਨੂੰ ਸਮਾਪਤ ਕਰਨ ਦੇ ਮਹੱਤਵ ’ਤੇ ਪ੍ਰਕਾਸ਼ ਪਾਉਂਦੇ ਹੋਏ, ਉਸ ਸਮੇਂ ਨੂੰ ਯਾਦ ਕੀਤਾ ਜਦੋਂ ਮੱਧ ਪ੍ਰਦੇਸ਼ ਨੂੰ ਦੇਸ਼ ਦੇ ਸਭ ਤੋਂ ਦੁਰਬਲ ਅਤੇ ਕਮਜ਼ੋਰ ਰਾਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦਹਾਕਿਆਂ ਤੱਕ ਮੱਧ ਪ੍ਰਦੇਸ਼ ਵਿੱਚ ਸ਼ਾਸਨ ਕੀਤਾ, ਉਨ੍ਹਾਂ ਦੇ ਪਾਸ ਅਪਰਾਧ ਅਤੇ ਭ੍ਰਿਸ਼ਟਾਚਾਰ ਦੇ ਇਲਾਵਾ ਦੇਣ ਦੇ ਲਈ ਕੁਝ ਭੀ ਨਹੀਂ ਸੀ।

ਸ਼੍ਰੀ ਮੋਦੀ ਨੇ ਰਾਜ ਵਿੱਚ ਅਪਰਾਧੀਆਂ ਨੂੰ ਖੁੱਲ੍ਹੀ ਛੂਟ ਅਤੇ ਕਾਨੂੰਨ ਵਿਵਸਥਾ ਵਿੱਚ ਜਨਤਾ ਦੇ ਵਿਸ਼ਵਾਸ ਦੀ ਕਮੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਅਜਿਹੀਆਂ ਪਰਿਸਥਿਤੀਆਂ ਨੇ ਉਦਯੋਗਾਂ ਨੂੰ ਰਾਜ ਤੋਂ ਦੂਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਰਕਾਰ ਨੇ ਮੱਧ ਪ੍ਰਦੇਸ਼ ਵਿੱਚ ਪਹਿਲੀ ਵਾਰ ਚੁਣੇ ਜਾਣ ਦੇ ਬਾਅਦ ਸਥਿਤੀ ਨੂੰ ਬਦਲਣ ਦੇ ਲਈ ਭਰਪੂਰ ਪ੍ਰਯਾਸ ਕੀਤੇ ਹਨ। ਉਪਲਬਧੀਆਂ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਾਨੂੰਨ-ਵਿਵਸਥਾ ਬਹਾਲ ਕਰਨ ਅਤੇ ਨਾਗਰਿਕਾਂ ਦੇ ਮਨ ਵਿੱਚ ਵਿਆਪਤ ਭੈਅ ਤੋਂ ਛੁਟਕਾਰਾ ਪਾਉਣ, ਸੜਕਾਂ ਦੇ ਨਿਰਮਾਣ ਅਤੇ ਬਿਜਲੀ ਸਪਲਾਈ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਿਹਤਰ ਕਨੈਕਟੀਵਿਟੀ ਨੇ ਰਾਜ ਵਿੱਚ ਇੱਕ ਸਕਾਰਾਤਮਕ ਮਾਹੌਲ ਬਣਾਇਆ ਹੈ ਜਿੱਥੇ ਬੜੇ ਉਦਯੋਗ ਕਾਰਖਾਨੇ ਸਥਾਪਿਤ ਕਰਨ ਦੇ ਲਈ ਤਿਆਰ ਹਨ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮੱਧ ਪ੍ਰਦੇਸ਼ ਅਗਲੇ ਕੁਝ ਵਰ੍ਹਿਆਂ ਵਿੱਚ ਉਦਯੋਗਿਕ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹੇਗਾ।

ਪ੍ਰਧਾਨ ਮੰਤਰੀ ਨੇ ਗ਼ੁਲਾਮੀ ਦੀ ਮਾਨਸਿਕਤਾ ਤੋਂ ਛੁਟਕਾਰਾ ਪਾਉਣ ਅਤੇ ‘ਸਬਕਾ ਪ੍ਰਯਾਸ’ (‘SabkaPrayas’) ਦੇ ਨਾਲ ਅੱਗੇ ਵਧਣ ਦੇ ਆਪਣੇ ਸੱਦੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਦਾ ਨਵਾਂ ਭਾਰਤ (New Bharat) ਤੇਜ਼ੀ ਨਾਲ ਬਦਲ ਰਿਹਾ ਹੈ। ਉਨ੍ਹਾਂ ਨੇ ਕਿਹਾ, ‘ਭਾਰਤ ਨੇ ਗ਼ੁਲਾਮੀ ਦੀ ਮਾਨਸਿਕਤਾ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਹੁਣ ਸੁਤੰਤਰ ਹੋਣ ਦੇ ਵਿਸ਼ਵਾਸ ਦੇ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਾਲ ਵਿੱਚ ਆਯੋਜਿਤ ਜੀ20 ਵਿੱਚ ਪ੍ਰਤੀਬਿੰਬਿਤ ਹੋਇਆ ਜੋ ਸਭ ਦੇ ਲਈ ਇੱਕ ਅੰਦੋਲਨ ਬਣ ਗਿਆ ਅਤੇ ਸਭ ਨੇ ਦੇਸ਼ ਦੀਆਂ ਉਪਲਬਧੀਆਂ ’ਤੇ ਮਾਣ ਮਹਿਸੂਸ ਕੀਤਾ।

 

|

ਪ੍ਰਧਾਨ ਮੰਤਰੀ ਨੇ ਜੀ20 ਦੀ ਸ਼ਾਨਦਾਰ ਸਫ਼ਲਤਾ ਦਾ ਕ੍ਰੈਡਿਟ ਲੋਕਾਂ ਨੂੰ ਦਿੱਤਾ। ਉਨ੍ਹਾਂ ਨੇ ਕਿਹਾ, “ਇਹ 140 ਕਰੋੜ ਭਾਰਤੀਆਂ ਦੀ ਸਫ਼ਲਤਾ ਹੈ।” ਉਨ੍ਹਾਂ ਨੇ ਕਿਹਾ ਕਿ ਵਿਭਿੰਨ ਸ਼ਹਿਰਾਂ ਵਿੱਚ ਹੋਏ ਸਮਾਗਮਾਂ ਨੇ ਭਾਰਤ ਦੀ ਵਿਵਿਧਤਾ ਅਤੇ ਸਮਰੱਥਾਵਾਂ ਨੂੰ ਦਿਖਾਇਆ ਅਤੇ ਸੈਲਾਨੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਖਜੁਰਾਹੋ, ਇੰਦੌਰ ਅਤੇ ਭੋਪਾਲ ਵਿੱਚ ਹੋਏ ਜੀ20 ਆਯੋਜਨਾਂ ਦੇ ਪ੍ਰਭਾਵ ਦਾ ਉਲੇਖ ਕਰਦੇ ਹੋਏ ਕਿਹਾ ਕਿ ਇਸ ਨਾਲ ਵਿਸ਼ਵ ਦੀਆਂ ਨਜ਼ਰਾਂ ਵਿੱਚ ਮੱਧ ਪ੍ਰਦੇਸ਼ ਦੀ ਛਵੀ ਬਿਹਤਰ ਹੋਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਹੋਰ ਨਵਾਂ ਭਾਰਤ (new Bharat) ਦੁਨੀਆ ਨੂੰ ਇਕੱਠਿਆਂ ਲਿਆਉਣ ਅਤੇ ਵਿਸ਼ਵਮਿੱਤਰ (Vishwamitra) ਦੇ ਰੂਪ ਵਿੱਚ ਉੱਭਰਨ ਵਿੱਚ ਆਪਣੀ ਵਿਸ਼ੇਸ਼ਤਾ ਦਿਖਾ ਰਿਹਾ ਹੈ, ਉੱਥੇ ਦੂਸਰੇ ਪਾਸੇ ਕੁਝ ਅਜਿਹੇ ਸੰਗਠਨ ਹਨ ਜੋ ਰਾਸ਼ਟਰ ਅਤੇ ਸਮਾਜ ਨੂੰ ਵੰਡਣ ’ਤੇ ਤੁਲੇ ਹੋਏ ਹਨ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਬਣੇ ਗਠਬੰਧਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਭਾਰਤੀ ਕਦਰਾਂ-ਕੀਮਤਾਂ ’ਤੇ ਹਮਲਾ ਕਰਨ ਅਤੇ ਹਜ਼ਾਰ ਵਰ੍ਹੇ ਪੁਰਾਣੇ ਵਿਚਾਰਧਾਰਾ, ਸਿਧਾਂਤਾਂ ਅਤੇ ਪਰੰਪਰਾਵਾਂ ਨੂੰ ਨਸ਼ਟ ਕਰਨ ਤੱਕ ਸੀਮਿਤ ਹਨ ਜੋ ਸਭ ਨੂੰ ਇਕਜੁੱਟ ਕਰਨ ਦਾ ਕੰਮ ਕਰਦੀਆਂ ਹਨ। ਇਸ ਵੱਲ ਇਸ਼ਾਰਾ ਕਰਦੇ ਹੋਏ ਕਿ ਨਵਗਠਿਤ ਗਠਬੰਧਨ ਸਤਾਨਤ (Sanatan) ਨੂੰ ਸਮਾਪਤ ਕਰਨਾ ਚਾਹੁੰਦਾ ਹੈ, ਪ੍ਰਧਾਨ ਮੰਤਰੀ ਨੇ ਦੇਵੀ ਅਹਿੱਲਿਆਬਾਈ ਹੋਲਕਰ (Devi AhilyabaiHolkar) ਦਾ ਉਲੇਖ ਕੀਤਾ ਜਿਨ੍ਹਾਂ ਨੇ ਆਪਣੇ ਸਮਾਜਿਕ ਕਾਰਜਾਂ ਨਾਲ ਦੇਸ਼ ਦੀ ਆਸਥਾ ਦੀ ਰੱਖਿਆ ਕੀਤੀ, ਝਾਂਸੀ ਦੀ ਰਾਣੀ ਲਕਸ਼ਮੀਬਾਈ (Rani Lakshmibai of Jhansi) ਜਿਨ੍ਹਾਂ ਨੇ ਅੰਗ੍ਰੇਜ਼ਾਂ ਨੂੰ ਚੁਣੌਤੀ ਦਿੱਤੀ, ਮਹਾਤਮਾ ਗਾਂਧੀ ਜਿਨ੍ਹਾਂ ਦਾ ਛੂਤ-ਛਾਤ ਅੰਦੋਲਨ ਭਗਵਾਨ ਸ਼੍ਰੀ ਰਾਮ ਤੋਂ ਪ੍ਰੇਰਿਤ ਸੀ, ਸੁਆਮੀ ਵਿਵੇਕਾਨੰਦ ਜਿਨ੍ਹਾਂ ਨੇ ਸਮਾਜ ਦੀਆਂ ਵਿਭਿੰਨ ਕੁਰੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਲੋਕਮਾਨਯ ਤਿਲਕ ਜਿਨ੍ਹਾਂ ਨੇ ਭਾਰਤ ਮਾਤਾ (Mother India) ਦੀ ਰੱਖਿਆ ਦਾ ਬੀੜਾ ਉਠਾਇਆ ਅਤੇ ਗਣੇਸ਼ ਪੂਜਾ (Ganesh Puja) ਨੂੰ ਸੁਤੰਤਰਤਾ ਅੰਦੋਲਨ ਨਾਲ ਜੋੜਿਆ।

ਪ੍ਰਧਾਨ ਮੰਤਰੀ ਨੇ ਸਨਾਤਨ ਦੀ ਸ਼ਕਤੀ (power of Sanatan) ਦਾ ਉਲੇਖ ਕੀਤਾ, ਜਿਸ ਨੇ ਸੁਤੰਤਰਤਾ ਸੰਗ੍ਰਾਮ ਦੇ ਜੋਧਿਆਂ ਨੂੰ ਪ੍ਰੇਰਿਤ ਕੀਤਾ, ਜੋ ਸੰਤ ਰਵਿਦਾਸ, ਮਾਤਾ ਸ਼ਬਰੀ ਅਤੇ ਮਹਾਰਿਸ਼ੀ ਵਾਲਮੀਕਿ  ਵਿੱਚ ਪ੍ਰਤੀਬਿੰਬਿਤ ਹੋਇਆ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਚੇਤਾਵਨੀ ਦਿੱਤੀ ਜੋ ਸਨਾਤਨ ਨੂੰ ਤੋੜਨਾ ਚਾਹੁੰਦੇ ਹਨ ਜਿਸ ਨੇ ਭਾਰਤ ਨੂੰ ਇਕਜੁੱਟ ਰੱਖਿਆ ਹੈ ਅਤੇ ਲੋਕਾਂ ਨੂੰ ਅਜਿਹੀਆਂ ਪ੍ਰਵਿਰਤੀਆਂ ਦੇ ਖ਼ਿਲਾਫ਼ ਸਤਰਕ ਰਹਿਣ ਲਈ ਖ਼ਬਰਦਾਰ ਕੀਤਾ।

ਪ੍ਰਧਾਨ ਮੰਤਰੀ ਬਲ ਦੇ ਕੇ ਕਿਹਾ ਕਿ ਸਰਕਾਰ ਦੇਸ਼ ਦੇ ਪ੍ਰਤੀ ਸਮਰਪਣ ਅਤੇ ਜਨਸੇਵਾ ਦੇ ਲਈ ਸਮਰਪਿਤ ਹੈ। ਉਨ੍ਹਾਂ ਨੇ ਕਿਹਾ ਕਿ ਵੰਚਿਤਾਂ ਨੂੰ ਪ੍ਰਾਥਮਿਕਤਾ ਦੇਣਾ ਸਰਕਾਰ ਦਾ ਮੂਲ ਮੰਤਰ ਹੈ ਜੋ ਇੱਕ ਸੰਵੇਦਨਸ਼ੀਲ ਸਰਕਾਰ ਹੈ। ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਦੌਰਾਨ ਮਦਦ ਦੇ ਜਨ-ਸਮਰਥਕ ਕਦਮਾਂ (pro-people steps), 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਬਾਰੇ ਭੀ ਬਾਤ ਕੀਤੀ।                               

 

|

ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਨਿਰੰਤਰ ਪ੍ਰਯਤਨ ਹੈ ਕਿ ਮੱਧ ਪ੍ਰਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹੇ, ਮੱਧ ਪ੍ਰਦੇਸ਼ ਦੇ ਹਰ ਪਰਿਵਾਰ ਦਾ ਜੀਵਨ ਸਰਲ ਹੋਵੇ, ਹਰ ਘਰ ਵਿੱਚ ਸਮ੍ਰਿੱਧੀ ਆਵੇ। ਮੋਦੀ ਦੀ ਗਰੰਟੀ ਨੂੰ ਟ੍ਰੈਕ ਰਿਕਾਰਡ ਤੁਹਾਡੇ ਸਾਹਮਣੇ ਹੈ।” ਉਨ੍ਹਾਂ ਨੇ ਰਾਜ ਵਿੱਚ ਨਿਰਧਨਾਂ ਦੇ ਲਈ 40 ਲੱਖ ਪੱਕੇ ਮਕਾਨ ਅਤੇ ਪਖਾਨੇ(ਟਾਇਲਟਸ), ਮੁਫ਼ਤ ਇਲਾਜ, ਬੈਂਕ ਖਾਤੇ ਅਤੇ ਧੂੰਆਂ ਰਹਿਤ ਰਸੋਈ ਦੀ ਗਰੰਟੀ ਪੂਰੀ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰਕਸ਼ਾਬੰਧਨ (ਰੱਖੜੀ) ਦੇ ਅਵਸਰ ’ਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਭੀ ਉਲੇਖ ਕੀਤਾ।

ਉਨ੍ਹਾਂ ਨੇ ਕਿਹਾ, “ਇਸ ਦੇ ਕਾਰਨ ਉੱਜਵਲਾ(Ujjwala) ਦੀਆਂ ਲਾਭਾਰਥੀਆਂ ਭੈਣਾਂ ਨੂੰ ਹੁਣ ਸਿਲੰਡਰ 400 ਰੁਪਏ ਸਸਤਾ ਮਿਲ ਰਿਹਾ ਹੈ।” ਇਸ ਲਈ ਕੱਲ੍ਹ ਕੇਂਦਰ ਸਰਕਾਰ ਨੇ ਇੱਕ ਹੋਰ ਬੜਾ ਨਿਰਣਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦੇਸ਼ ਦੀਆਂ 75 ਲੱਖ ਹੋਰ ਭੈਣਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤਾ ਜਾਵੇਗਾ। ਸਾਡਾ ਲਕਸ਼ ਹੈ ਕਿ ਕੋਈ ਭੀ ਭੈਣ ਗੈਸ ਕਨੈਕਸ਼ਨ ਤੋਂ ਵੰਚਿਤ ਨਾ ਰਹਿ ਜਾਵੇ।”

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਆਪਣੀ ਹਰ ਗਰੰਟੀ ਪੂਰੀ ਕਰਨ ਦੇ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਵਿਚੋਲੇ ਨੂੰ ਖ਼ਤਮ ਕਰਨ ਦਾ ਉਲੇਖ ਕੀਤਾ, ਜਿਸ ਨਾਲ ਹਰੇਕ ਲਾਭਾਰਥੀ ਨੂੰ ਪੂਰਨ ਲਾਭ ਸੁਨਿਸ਼ਚਿਤ ਹੋਇਆ ਅਤੇ ਪੀਐੱਮ ਕਿਸਾਨ ਸਨਮਾਨ ਨਿਧੀ (PM KisanSammanNidhi) ਦੀ ਉਦਾਹਰਣ ਦਿੱਤੀ, ਜਿੱਥੇ ਹਰੇਕ ਲਾਭਾਰਥੀ ਕਿਸਾਨ ਨੂੰ ਸਿੱਧੇ ਉਸ ਦੇ ਬੈਂਕ ਖਾਤੇ ਵਿੱਚ 28,000 ਰੁਪਏ ਮਿਲੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਇਸ ਯੋਜਨਾ ’ਤੇ 2,60,000 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ 9 ਸਾਲ ਵਿੱਚ ਕਿਸਾਨਾਂ ਦੀ ਲਾਗਤ ਘਟਾਉਣ ਅਤੇ ਘੱਟ ਮੁੱਲ ’ਤੇ ਖਾਦ ਉਪਲਬਧ ਕਰਵਾਉਣ ਦੇ ਪ੍ਰਯਾਸ ਕੀਤੇ ਹਨ ਅਤੇ 9 ਸਾਲ ਵਿੱਚ 10 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਕਿਸਾਨਾਂ ਦੇ ਲਈ ਜਿਸ ਯੂਰੀਆ ਦੀ ਬੋਰੀ ਦੀ ਕੀਮਤ 3000 ਰੁਪਏ ਤੱਕ ਹੈ, ਉਹ ਭਾਰਤੀ ਕਿਸਾਨਾਂ ਨੂੰ 300 ਰੁਪਏ ਤੋਂ ਭੀ ਘੱਟ ਵਿੱਚ ਉਪਲਬਧ ਕਰਵਾ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਪਹਿਲਾਂ ਹੋਏ ਹਜ਼ਾਰਾਂ ਕਰੋੜ ਰੁਪਏ ਦੇ ਯੂਰੀਆ ਘੁਟਾਲਿਆਂ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਉਹੀ ਯੂਰੀਆ ਹੁਣ ਹਰ ਜਗ੍ਹਾ ਅਸਾਨੀ ਨਾਲ ਉਪਲਬਧ ਹੈ।

ਪ੍ਰਧਾਨ ਮੰਤਰੀ ਨੇ ਡਬਲ ਇੰਜਣ ਸਰਕਾਰ ਦੁਆਰਾ ਬੁੰਦੇਲਖੰਡ ਵਿੱਚ ਸਿੰਚਾਈ ਪ੍ਰੋਜੈਕਟਾਂ ’ਤੇ ਕੀਤੇ ਗਏ ਕਾਰਜਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਬੁੰਲੇਦਖੰਡ ਤੋਂ ਬਿਹਤਰ ਸਿੰਚਾਈ ਦੇ ਮਹੱਤਵ ਨੂੰ ਕੌਣ ਜਾਣਦਾ ਹੈ।” ਪ੍ਰਧਾਨ ਮੰਤਰੀ ਨੇ ਕੇਨ-ਬੇਤਵਾ ਲਿੰਕ ਨਹਿਰ (Ken-Betwa Link Canal) ਦਾ ਉਲੇਖ ਕੀਤਾ ਅਤੇ ਕਿਹਾ ਕਿ ਇਸ ਨਾਲ ਬੁੰਦੇਲਖੰਡ ਸਮੇਤ ਇਸ ਖੇਤਰ ਦੇ ਕਈ ਜ਼ਿਲ੍ਹਿਆਂ  ਦੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ। ਹਰ ਘਰ ਵਿੱਚ ਨਲ ਸੇ ਜਲ ਪਹੁੰਚਾਉਣ ਦੇ ਸਰਕਾਰ ਦੇ ਪ੍ਰਯਾਸਾਂ ’ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੇਵਲ 4 ਵਰ੍ਹਿਆਂ ਵਿੱਚ, ਦੇਸ਼ ਭਰ ਵਿੱਚ ਲਗਭਗ 10 ਕਰੋੜ ਨਵੇਂ ਪਰਿਵਾਰਾਂ ਨੂੰ ਨਲ ਸੇ ਜਲ ਦੀ ਸਪਲਾਈ ਕੀਤੀ ਗਈ ਹੈ, ਜਦਕਿ ਮੱਧ ਪ੍ਰਦੇਸ਼ ਵਿੱਚ 65 ਲੱਖ ਪਰਿਵਾਰਾਂ ਨੂੰ ਨਲ ਸੇ ਜਲ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਬੁੰਦੇਲਖੰਡ  ਵਿੱਚ ਅਟਲ ਭੂਜਲ ਯੋਜਨਾ (Atal GroundWater Scheme) ਦੇ ਤਹਿਤ ਜਲ ਸਰੋਤ ਬਣਾਉਣ ’ਤੇ ਭੀ ਵਿਆਪਕ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ।”

 

|

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਖੇਤਰ ਦੇ ਵਿਕਾਸ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ 5 ਅਕਤੂਬਰ, 2023 ਨੂੰ ਰਾਣੀ ਦੁਰਗਾਵਤੀ (Rani Durgavati) ਦੀ 500ਵੀਂ ਜਯੰਤੀ (ਜਨਮ ਵਰ੍ਹੇਗੰਢ) ਬਹੁਤ ਧੂਮ-ਧਾਮ ਨਾਲ ਮਨਾਈ ਜਾਵੇਗੀ।

ਸੰਬੋਧਨ ਦੇ ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਾਡੀ ਸਰਕਾਰ ਦੇ ਪ੍ਰਯਾਸਾਂ ਨਾਲ ਗ਼ਰੀਬਾਂ, ਦਲਿਤਾਂ(Dalits), ਪਿਛੜੇ ਵਰਗਾਂ ਅਤੇ ਆਦਿਵਾਸੀਆਂ ਨੂੰ ਸਭ ਤੋਂ ਅਧਿਕ ਲਾਭ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਵੰਚਿਤਾਂ ਨੂੰ ਪ੍ਰਾਥਮਿਕਤਾ ਦੇਣ ਦਾ ਮਾਡਲ ‘ਸਬਕਾ ਸਾਥ ਸਬਕਾ ਵਿਕਾਸ’ (‘SabkaSaathSabkaVikas’) ਅੱਜ ਵਿਸ਼ਵ ਨੂੰ ਰਸਤਾ ਦਿਖਾ ਰਿਹਾ ਹੈ।” ਉਨ੍ਹਾਂ ਨੇ ਕਿਹਾ ਰੇਖਾਂਕਿਤ ਕੀਤਾ ਕਿ ਭਾਰਤ ਵਿਸ਼ਵ ਦੀਆਂ ਸਿਖਰਲੀਆਂ 3 ਅਰਥਵਿਵਸਥਾਵਾਂ (top-3 economies) ਵਿੱਚੋਂ ਇੱਕ ਬਣਨ ਦੇ ਲਕਸ਼ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, “ਭਾਰਤ  ਨੂੰ ਟੌਪ-3(top-3) ਬਣਾਉਣ ਵਿੱਚ ਮੱਧ ਪ੍ਰਦੇਸ਼ ਬੜੀ ਭੂਮਿਕਾ ਨਿਭਾਵੇਗਾ।” ਅਤੇ ਰੇਖਾਂਕਿਤ ਕੀਤਾ ਕਿ ਕਿਸਾਨਾਂ, ਉਦਯੋਗਾਂ ਅਤੇ ਨੌਜਵਾਨਾਂ ਦੇ ਲਈ ਨਵੇਂ ਅਵਸਰ ਸਿਰਜੇ ਜਾਣਗੇ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਅੱਜ ਦੇ ਪ੍ਰੋਜੈਕਟ ਰਾਜ ਦੇ ਤੇਜ਼ ਵਿਕਾਸ ਨੂੰ ਹੋਰ ਗਤੀ ਦੇਣਗੇ। ਸ਼੍ਰੀ ਮੋਦੀ ਨੇ ਕਿਹਾ, “ਅਗਲੇ 5 ਵਰ੍ਹੇ ਮੱਧ ਪ੍ਰਦੇਸ਼ ਦੇ ਵਿਕਾਸ ਨੂੰ ਨਵੀਂ ਉਚਾਈ ਤੱਕ ਲੈ ਜਾਣਗੇ।”

ਇਸ ਅਵਸਰ ’ਤੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਮਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਸਹਿਤ ਹੋਰ ਪਤਵੰਤੇ ਵਿਅਕਤੀ ਭੀ ਉਪਸਥਿਤ ਸਨ।

ਪਿਛੋਕੜ

ਰਾਜ ਵਿੱਚ ਉਦਯੋਗਿਕ ਵਿਕਾਸ ਨੂੰ ਇੱਕ ਮਹੱਤਵਪੂਰਨ ਪ੍ਰੋਤਸਾਹਨ ਪ੍ਰਦਾਨ ਕਰਨ ਵਾਲੇ ਕਦਮ ਵਿੱਚ, ਪ੍ਰਧਾਨ ਮੰਤਰੀ ਨੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਬੀਪੀਸੀਐੱਲ) ਦੀ ਬੀਨਾ ਰਿਫਾਇਨਰੀ ਵਿੱਚ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ। ਲਗਭਗ 49,000 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੀ ਇਹ ਅਤਿਆਧੁਨਿਕ ਰਿਫਾਇਨਰੀ ਲਗਭਗ 1200 ਕੇਟੀਪੀਏ-KTPA (ਕਿਲੋ-ਟਨ ਪ੍ਰਤੀ ਵਰ੍ਹੇ Kilo-Tonnes Per Annum) ਐਥੀਲੀਨ ਅਤੇ ਪ੍ਰੌਪਲੀਨ ਦਾ ਉਤਪਾਦਨ ਕਰੇਗੀ, ਜੋ ਬਸਤਰ, ਪੈਕੇਜਿੰਗ ਅਤੇ ਫਾਰਮਾ ਜਿਹੇ ਵਿਭਿੰਨ ਖੇਤਰਾਂ ਦੇ ਲਈ ਬਹੁਤ ਮਹੱਤਵਪੂਰਨ ਘਟਕ ਹਨ। ਇਸ ਨਾਲ ਦੇਸ਼ ਦੀ ਆਯਾਤ ਨਿਰਭਰਤਾ ਘੱਟ ਹੋਵੇਗੀ ਅਤੇ ਇਹ ਪ੍ਰਧਾਨ ਮੰਤਰੀ ਦੇ ‘ਆਤਮਨਿਰਭਰ ਭਾਰਤ’ ('Aatmanirbhar Bharat') ਦੇ ਵਿਜ਼ਨ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਵਧਾਇਆ ਗਿਆ ਇੱਕ ਕਦਮ ਹੋਵੇਗਾ। ਇਹ ਮੈਗਾ ਪ੍ਰੋਜੈਕਟ ਰੋਜ਼ਗਾਰ ਦੇ ਅਵਸਰ ਪੈਦਾ ਕਰੇਗਾ ਅਤੇ ਇਸ ਨਾਲ ਪੈਟਰੋਲੀਅਮ ਸੈਕਟਰ ਵਿੱਚ ਡਾਊਨਸਟ੍ਰੀਮ ਰੋਜ਼ਗਾਰ ਦੇ ਵਿਕਾਸ ਨੂੰ ਭੀ ਹੁਲਾਰਾ ਮਿਲੇਗਾ।

 

|

ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਦਸ ਪ੍ਰੋਜੈਕਟਾਂ ਦਾ ਭੀ ਨੀਂਹ ਪੱਥਰ ਰੱਖਿਆ ਜਿਨ੍ਹਾਂ ਵਿੱਚ ਨਰਮਦਾਪੁਰਮ ਜ਼ਿਲ੍ਹੇ ਵਿੱਚ 'ਪਾਵਰ ਐਂਡ ਰਿਨਿਊਏਬਲ ਐਨਰਜੀ ਮੈਨੂਫੈਕਚਰਿੰਗ ਜ਼ੋਨ', ਇੰਦੌਰ ਵਿੱਚ ਦੋ ਆਈਟੀ ਪਾਰਕ, ਰਤਲਾਮ ਵਿੱਚ ਇੱਕ ਮੈਗਾ ਇੰਡਸਟ੍ਰੀਅਲ ਪਾਰਕ ਅਤੇ ਪੂਰੇ ਮੱਧ ਪ੍ਰਦੇਸ਼ ਵਿੱਚ ਛੇ ਨਵੇਂ ਇੰਡਸਟ੍ਰੀਅਲ ਏਰੀਆਜ਼ ਸ਼ਾਮਲ ਹਨ।

'ਪਾਵਰ ਐਂਡ ਰਿਨਿਊਏਬਲ ਐਨਰਜੀ ਮੈਨੂਫੈਕਚਰਿੰਗ ਜ਼ੋਨ, ਨਰਮਦਾਪੁਰਮ' 460 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ ਅਤੇ ਇਹ ਇਸ ਖੇਤਰ ਵਿੱਚ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣਾ ਦੀ ਦਿਸ਼ਾ ਵਿੱਚ ਵਧਾਇਆ ਗਿਆ ਇੱਕ ਕਦਮ ਹੋਵੇਗਾ। ਇੰਦੌਰ ਵਿੱਚ ਲਗਭਗ 550 ਕਰੋੜ ਦੀ ਲਾਗਤ ਨਾਲ ਬਣਨ ਵਾਲਾ ‘ਆਈਟੀ ਪਾਰਕ 3 ਅਤੇ 4’ (‘IT Park 3 and 4’) ਆਈਟੀ ਅਤੇ ਆਈਟੀਈਐੱਸ ਸੈਕਟਰ ( IT and ITES sector ) ਨੂੰ ਹੁਲਾਰਾ ਦੇਵੇਗਾ ਅਤੇ ਇਹ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰਾਂ ਦੀ ਭੀ ਸਿਰਜਣਾ ਕਰੇਗਾ।

ਰਤਲਾਮ ਵਿੱਚ ਮੈਗਾ ਇੰਡਸਟ੍ਰੀਅਲ ਪਾਰਕ 460 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਇਆ ਜਾਵੇਗਾ ਅਤੇ ਇਸ ਦੀ ਬਸਤਰ, ਆਟੋਮੋਬਾਈਲ ਅਤੇ ਫਾਰਮਾਸਿਊਟੀਕਲਸ ਜਿਹੇ ਮਹੱਤਵਪੂਰਨ ਖੇਤਰਾਂ ਦੇ ਲਈ ਇੱਕ ਪ੍ਰਮੁੱਖ ਕੇਂਦਰ ਬਣਨ ਦੀ ਪਰਿਕਲਪਨਾ ਕੀਤੀ ਗਈ ਹੈ। ਇਹ ਪਾਰਕ ਦਿੱਲੀ-ਮੁੰਬਈ ਐਕਸਪ੍ਰੈੱਸਵੇ (Delhi Mumbai Expressway) ਨਾਲ ਜੁੜਿਆ ਹੋਵੇਗਾ। ਇਸ ਨਾਲ ਪੂਰੇ ਖੇਤਰ ਦੇ ਆਰਥਿਕ ਵਿਕਾਸ ਨੂੰ ਕਾਫੀ ਹੁਲਾਰਾ ਮਿਲੇਗਾ, ਜਿਸ ਨਾਲ ਨੌਜਵਾਨਾਂ ਦੇ ਲਈ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ।

ਰਾਜ ਵਿੱਚ ਸੰਤੁਲਿਤ ਖੇਤਰੀ ਵਿਕਾਸ ਅਤੇ ਸਮਾਨ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਛੇ ਨਵੇਂ ਇੰਡਸਟ੍ਰੀਅਲ ਏਰੀਆਜ਼ ਲਗਭਗ 310 ਕਰੋੜ ਰੁਪਏ ਦੀ ਸੰਚਿਤ ਲਾਗਤ 'ਤੇ ਸ਼ਾਜਾਪੁਰ, ਗੁਨਾ, ਮਊਗੰਜ, ਆਗਰ ਮਾਲਵਾ, ਨਰਮਦਾਪੁਰਮ ਅਤੇ ਮਕਸੀ (Shajapur, Guna, Mauganj, Agar Malwa, Narmadapuram and Maksi) ਵਿੱਚ ਭੀ ਵਿਕਸਿਤ ਕੀਤੇ ਜਾਣਗੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

  • Hemant Bharti January 04, 2024

    जय भाजपा
  • Dipanjoy shil December 27, 2023

    bharat Mata ki Jay🇮🇳
  • Pt Deepak Rajauriya jila updhyachchh bjp fzd December 24, 2023

    जय
  • Santhoshpriyan E October 01, 2023

    Jai hind
  • CHANDRA KUMAR September 18, 2023

    राजस्थान में विधानसभा चुनाव जीतने के लिए तीन घोषणाएं करनी चाहिए: 1. राजस्थानी भाषा (मारवाड़ी भाषा) को अलग भाषा का दर्जा दिया जायेगा। 2. चारण (चाह + रण Chahran) के नाम से एक चाहरण रेजीमेंट बनाया जायेगा। जिसमें परंपरागत तरीके से प्राचीन काल से चली आ रही अग्र पंक्ति पर युद्ध करने और आत्मघाती दस्ता (त्राग ) का भी समावेश होगा। और चाहरण रेजीमेंट में ज्यादातर राजस्थानी शूरवीर चारण जातियों को प्राथमिक रूप भर्ती किया जायेगा। 3. राजस्थान के जौहर स्थल का आधुनिक पर्यटन के रूप में विकसित करना। 4. चारण के वीर गाथाओं के इतिहास की खोज कर पुस्तकें ऑडियो वीडियो का प्रकाशन प्रसार करना। 5. जौहर स्थल के पास राजस्थानी वीरांगनाओं की बड़ी प्रतिमाएं बनवाना। 6. जौहर स्थल के पास, राजस्थानी वीर गाथाओं से जुड़ा विशाल संग्रहालय बनवाना। भारतीय इतिहास में सतिप्रथा को पढ़ाकर हिंदुओं के अंदर हीनभावना पैदा किया गया। जबकि भारतीय महिलाओं के महान जौहर को इतिहास से मिटा दिया। यदि राजस्थानी महिलाएं जौहर करने की जगह, मुस्लिमों के हरम में रहना मंजूर कर लेती, तब इतने मुस्लिम बच्चे पैदा होता की भारत एक मुस्लिम देश बन जाता। सोलह हजार राजस्थानी महिलाओं ने जौहर करके दिखा दिया की भारतीय महिलाएं अपने पतिव्रत धर्म के प्रति कितनी समर्पित होती हैं। भारतीय महिलाएं स्वाभिमान से जीती हैं और स्वाभिमान पर आंच आता देख जौहर भी कर लेती हैं। जब पुरुष सैनिक दुश्मन सेना के चंगुल में फंसने से बचने के लिए अपने ही शरीर का टुकड़ा टुकड़ा कर देती है, तब इसे त्राग कहते हैं और जब महिलाएं ऐसा करती हैं तब इसे जौहर कहते हैं। बीजेपी को राजस्थान की क्षत्रिय गौरव गाथा को उत्प्रेरित करके राजस्थान विधानसभा चुनाव में विजय प्राप्त करना चाहिए। राजस्थान के सभी क्षत्रिय जातियों को राजस्थान विधानसभा चुनाव में प्रतिनिधित्व देना चाहिए। दूसरी बात, अभी लोकसभा चुनाव और विधानसभा चुनाव को एक साथ करवाना व्यवहारिक नहीं है : 1. सभी क्षेत्रीय पार्टी गठबंधन कर चुका है और बीजेपी के लिए मुसीबत बन चुका है। 2. अभी विपक्ष के इंडी गठबंधन को कमजोर मत समझिए, यह दस वर्ष का तूफान है, बीजेपी के खिलाफ उसमें गुस्सा का ऊर्जा भरा है। 3. एक राष्ट्र एक चुनाव, देश में चर्चा करने के लिए अच्छा मुद्दा है। लेकिन बीजेपी को अभी एक राष्ट्र एक चुनाव से तब तक दूर रहना चाहिए जब तक सभी क्षेत्रीय दल , बीजेपी के हाथों हार न जाए। 4. अभी एक राष्ट्र एक चुनाव से पुरे देश में लोकसभा और राज्यसभा चुनाव को करवाने का मतलब है, जुआ खेलना। विपक्ष सत्ता से बाहर है, इसीलिए विपक्ष को कुछ खोना नहीं पड़ेगा। लेकिन बीजेपी यदि हारेगी तो पांच वर्ष तक सभी तरह के राज्य और देश के सत्ता से अलग हो जायेगा। फिर विपक्ष , बीजेपी का नामोनिशान मिटा देगी। इसीलिए एक राष्ट्र एक चुनाव को फिलहाल मीडिया में चर्चा का विषय बने रहने दीजिए। 5. समय से पूर्व चुनाव करवाने का मतलब है, विपक्ष को समय से पहले ही देश का सत्ता दे देना। इसीलिए ज्यादा उत्तेजना में आकर बीजेपी को समय से पहले लोकसभा चुनाव का घोषणा नहीं करना चाहिए। अन्यथा विपक्षी पार्टी इसका फायदा उठायेगा। लोकसभा चुनाव 2024 को अक्टूबर 2024 में शीत ऋतु के प्रारंभ होने के समय कराना चाहिए।
  • Debasis Senapati September 17, 2023

    Vote for BJP..... For making bharat Hindu rastra
  • Ashok Kumar shukla September 17, 2023

    Sir madhya pradesh ka c.m. cantidet dusra banaye
  • ONE NATION ONE ELECTION September 15, 2023

    🚩22 जनवरी 2024🚩 🚩 सोमवार के दिन🚩 🚩अयोध्या में🚩 🐚 श्री रामलला की प्राणप्रतिष्ठा के उपरांत श्री राममंदिर भारतीय जनमानस के लिए खुल जाएगा।🐚 अयोध्या सजने लगी है। भक्तों के 500 साल का वनवास श्री नरेन्द्र दामोदर दास जी मोदी के अथक प्रयासों से ख़त्म हो रहा है। मोदी जी को राजनैतिक तौर पर इतना सूदृढ करो कि बिगड़ा इतिहास सुधार जाए।
  • NEELA Ben Soni Rathod September 15, 2023

    मध्य प्रदेश में सेवा सुशासन और गरीब कल्याण के द्वारा उन्नति हो और नागरिक लाभार्थी हों। खुशहाली का मार्ग विकास से ही खुलता है और आदरणीय प्रधानमंत्री जी, आप लगातार प्रत्येक प्रदेश को विकास की भागीरथी प्रदान करते हैं। आपको पूर्ण शक्ति जगदम्बे से प्राप्त हो ऐसी प्रार्थना।
  • KHUSHBOO SHAH September 15, 2023

    Jai BHARAT 🇮🇳 Jai Hind
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Manufacturing sector pushes India's industrial output growth to 5% in Jan

Media Coverage

Manufacturing sector pushes India's industrial output growth to 5% in Jan
NM on the go

Nm on the go

Always be the first to hear from the PM. Get the App Now!
...
Prime Minister condoles passing of Dr. Shankar Rao Tatwawadi Ji
March 13, 2025

The Prime Minister, Shri Narendra Modi condoled passing of Dr. Shankar Rao Tatwawadi Ji, today. Shri Modi stated that Dr. Shankar Rao Tatwawadi Ji will be remembered for his extensive contribution to nation-building and India's cultural regeneration."I consider myself fortunate to have interacted with him on several occasions, both in India and overseas. His ideological clarity and meticulous style of working always stood out" Shri Modi added.

The Prime Minister posted on X :

"Pained by the passing away of Dr. Shankar Rao Tatwawadi Ji. He will be remembered for his extensive contribution to nation-building and India's cultural regeneration. He dedicated himself to RSS and made a mark by furthering its global outreach. He was also a distinguished scholar, always encouraging a spirit of enquiry among the youth. Students and scholars fondly recall his association with BHU. His various passions included science, Sanskrit and spirituality.

I consider myself fortunate to have interacted with him on several occasions, both in India and overseas. His ideological clarity and meticulous style of working always stood out.

Om Shanti